Thu, Feb 9, 2017 at 5:45 PM
ਮੁਸਲਮਾਨ ਭਾਰਤੀ ਹਨ ਹਿੰਦੂ ਨਹੀਂ-ਸ਼ਾਹੀ ਇਮਾਮ
ਲੁਧਿਆਣਾ:: 9 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਦਾ ਤਿੱਖਾ ਪ੍ਰਤੀਕਰਮ ਹੋਇਆ ਹੈ। ਖੱਬੇ ਪੱਖੀ ਪਾਰਟੀਆਂ ਦੇ ਨਾਲ ਨਾਲ ਮੁਸਲਿਮ ਵਰਗ ਨੇ ਵੀ ਇਸ ਬਿਆਨ ਦਾ ਗੰਭੀਰ ਨੀਤੀਸ਼ ਲਿਆ ਹੈ।
ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਭਾਰਤੀ ਮੁਸਲਮਾਨਾਂ ਨੂੰ ਕੌਮੀਅਤ ਵਜੋਂ ਹਿੰਦੂ ਦੱਸਣ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਭਾਗਵਤ ਆਪਣੇ ਗੁਪਤ ਏਜੰਡੇ ਨੂੰ ਲਾਗੂ ਕਰਨ ਲਈ ਦੇਸ਼ ਦੇ ਘੱਟਗਿਣਤੀ ਲੋਕਾਂ ਨੂੰ ਡਰਾਉਣਾ ਬੰਦ ਕਰੇ ਕਿਉਂਕਿ ਇਹ ਮੁਲਕ ਕੇਵਲ ਹਿੰਦੂਆਂ ਦਾ ਨਹੀਂ ਬਲਕਿ ਦੇਸ਼ ਵਿਚ ਵਸਦੇ ਸਾਰੇ ਧਰਮਾਂ ਦੇ ਲੋਕਾਂ ਦਾ ਹੈ।
ਮੌਲਾਨਾ ਲੁਧਿਆਣਵੀ ਨੇ ਕਿਹਾ ਕਿ ਭਾਰਤ ਵਿਚ ਰਹਿੰਦੇ ਮੁਸਲਮਾਨਾਂ ਨੂੰ ਭਾਰਤੀ ਹੋਣ 'ਤੇ ਪੂਰਾ ਮਾਣ ਹੈ ਪਰ ਉਹ ਹਿੰਦੂ ਬਿਲਕੁਲ ਨਹੀਂ ਹਨ। ਉਨ•ਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਦੇਸ਼ ਦੇ ਹੋਰ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਆਰ. ਐਸ. ਐਸ. ਤੇ ਭਾਜਪਾ ਦੇ ਕੱਟੜਵਾਦੀ ਆਗੂ ਘੱਟਗਿਣਤੀਆਂ ਵਿਰੁੱਧ ਬੇਤੁਕੀਆਂ ਟਿੱਪਣੀਆਂ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਭਾਗਵਤ ਅਤੇ ਭਾਜਪਾ ਦੇ ਆਗੂਆਂ ਨੂੰ ਘੱਟਗਿਣਤੀਆਂ ਵਿਰੁੱਧ ਜ਼ਹਿਰ ਫੈਲਾਉਣ ਦੀ ਥਾਂ ਸਰਕਾਰ ਤੇ ਸੰਘ ਰਾਹੀਂ ਸਮਾਜ ਤੇ ਦੇਸ਼ ਲਈ ਐਸੇ ਮਿਸਾਲੀ ਕੰਮ ਕਰਨੇ ਚਾਹੀਦੇ ਹਨ ਜਿਸ ਤੋਂ ਦੇਸ਼ ਵਾਸੀ ਖੁਸ਼ ਹੋਣ ਤੇ ਇਹਨਾਂ ਦਾ ਮਾਣ ਸਤਿਕਾਰ ਕਰਨ। ਸ਼ਾਹੀ ਇਮਾਮ ਨੇ ਕਿਹਾ ਕਿ ਆਰ. ਐਸ. ਐਸ. ਤੇ ਭਾਜਪਾ ਦੇ ਆਗੂ ਸੱਤਾ ਦੇ ਜ਼ੋਰ ਨਾਲ਼ ਘੱਟ ਗਿਣਤੀਆਂ ਨੂੰ ਦਬਾਉਣ ਜਾਂ ਡਰਾਉਣ ਦੀ ਗਲਤਫ਼ਹਿਮੀ ਦਿਲ ਵਿਚੋਂ ਕੱਢ ਦੇਣ। ਉਹਨਾਂ ਕਿਹਾ ਕਿ ਅਸੀਂ ਭਾਰਤ ਦੀ ਏਕਤਾ ਤੇ ਆਖੰਡਤਾ ਲਈ ਓਨੇ ਫ਼ਵਾਦਾਰ ਹਾਂ ਜਿੰਨੇ ਹਿੰਦੂ ਲੋਕ ਹਨ ਇਸ ਲਈ ਸਾਨੂੰ ਵੀ ਉਹਨਾਂ ਵਾਂਗ ਹੀ ਆਜ਼ਾਦੀ ਨਾਲ ਆਪਣੇ ਧਾਰਮਿਕ ਅਕੀਦਿਆਂ ਦੀ ਪਾਲਣਾ ਕਰਨ ਦਾ ਹੱਕ ਹੈ।
No comments:
Post a Comment