Sunday, February 11, 2024

ਲੁਧਿਆਣਾ ਮਾਇਆਪੁਰੀ ਮਦਰਸੇ ਦੇ ਸਾਲਾਨਾ ਜਲਸੇ 'ਚ ਬੱਚਿਆਂ ਦੀ ਦਸਤਾਰਬੰਦੀ

Sunday:11th February 2024 at 4:09 PM

ਟਿੱਬਾ ਰੋਡ ਮਾਇਆਪੁਰੀ ਮਦਰਸਾ ਤਰਤੀਲੁਲ ਕੁਰਆਨ 'ਚ ਖਾਸ ਆਯੋਜਨ

ਸ਼ਾਹੀ ਇਮਾਮ ਨੇ ਕਿਹਾ-ਸਕਾਰਾਤਮਕ ਸੋਚ ਨਾਲ ਆਪਣਾ ਜੀਵਨ ਬਿਤਾਓ 

ਲੁਧਿਆਣਾ: 11 ਫਰਵਰੀ 2024: (ਮੀਡੀਆ ਲਿੰਕ//ਪੰਜਾਬ ਸਕਰੀਨ)::

ਬੀਤੀ ਰਾਤ ਟਿੱਬਾ ਰੋਡ ਮਾਇਆਪੁਰੀ ਮਦਰਸਾ ਤਰਤੀਲੁਲ ਕੁਰਆਨ 'ਚ ਸਾਲਾਨਾਂ ਜਲਸੇ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਮੌਲਾਨਾ ਆਰਿਫ ਖੇੜਾ ਮੁਗਲ ਨੇ ਕੀਤੀ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਸਨ। ਇਸ ਮੌਕੇ 'ਤੇ ਪ੍ਰਧਾਨ ਮੁਹੰਮਦ ਇਨਾਮ ਮਲਿਕ, ਹਾਫਿਜ ਦਿਲਸ਼ਾਦ, ਮੁਫਤੀ ਆਰਿਫ ਪੰਜਾਬੀ ਬਾਗ, ਮੁਫਤੀ ਈਨਾਮ, ਮੁਹੰਮਦ ਰਿਜਵਾਨ, ਹਾਫਿਜ ਨਾਜਿਮ, ਹਾਜੀ ਤਈਅੱਬ, ਹਾਜੀ ਜਰੀਫ, ਮੁਹੰਮਦ ਮੁੰਸ਼ਦ, ਜਹਾਂਗੀਰ, ਕਾਰੀ ਹਸੀਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਭਾਈਚਾਰੇ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ। ਉਹਨਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਲੋਕਾਂ 'ਚ ਖੁਸ਼ਖਬਰੀਆਂ ਵੰਡੋ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਸਮਾਜ 'ਚ ਅਕਸਰ ਲੋਕਾਂ ਦੀ ਸੋਚ ਨਕਰਾਤਮਕ ਹੁੰਦੀ ਜਾ ਰਹੀ ਹੈ। ਲੋਕ ਇੱਕ-ਦੂਜੇ ਦੇ ਪ੍ਰਤੀ ਚੰਗੀ ਸੋਚ ਨਹੀਂ ਰੱਖਦੇ, ਇੱਕ-ਦੂਜੀ ਕੌਮਾਂ ਦੇ ਸੰਬੰਧ 'ਚ ਵੀ ਚੰਗੀ ਰਾਏ ਨਹੀਂ ਰੱਖੀ ਜਾ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਦੇ ਨਾਲ ਅੱਗੇ ਵੱਧਣਾ ਪਵੇਗਾ। ਉਹਨਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਕਿਸੇ ਵੀ ਇਨਸਾਨ ਦੇ ਬਾਰੇ ਬੁਰੀ ਰਾਏ ਕਾਇਮ ਨਾ ਕਰੋ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਬੁਰਾ ਸੋਚਣ ਵਾਲਾ ਕਦੀ ਕਾਮਯਾਬ ਨਹੀਂ ਹੁੰਦਾ, ਉਹ ਆਪਣੀ ਤਾਕਤ ਨੂੰ ਲੋਕਾਂ ਦੀ ਬੁਰਾਈ 'ਚ ਖਰਚ ਕਰਦਾ ਹੈ, ਜਿਸ ਕਾਰਨ ਉਸਨੂੰ ਬੁਰਾਈ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਆਉਂਦਾ। 

ਇਸੇ ਸੋਚ ਬਾਰੇ ਸ਼ਾਹੀ ਇਮਾਮ ਨੇ ਇਹ ਵੀ ਕਿਹਾ ਕਿ ਕਾਮਯਾਬੀ ਵੱਲ ਵੱਧ ਰਹੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਬਰ ਅਤੇ ਹਿੰਮਤ ਨਾਲ ਅੱਗੇ ਵੱਧਦੇ ਹੋਏ ਸਮਾਜਿਕ ਵਿਵਸਥਾ ਨੂੰ ਦਰੁਸਤ ਬਣਾਉਣ। 

ਜ਼ਿਕਰਯੋਗ ਹੈ ਕਿ ਇਸ ਮੌਕੇ 'ਤੇ ਕੁਰਆਨ ਮਜੀਦ ਹਿਫ਼ਜ ਕਰਨ ਵਾਲੇ 4 ਬੱਚਿਆਂ ਦੀ ਦਸਤਾਰਬੰਦੀ ਕੀਤੀ ਗਈ। ਕੁਲ ਮਿਲਾ ਕੇ ਇਹ ਸਾਰਾ ਸਮਾਗਮ ਬਹੁਤ ਯਾਦਗਾਰੀ ਰਿਹਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: