Friday :Dec 6, 2019, 3:10 PM
ਸ਼ਾਹੀ ਇਮਾਮ ਨੇ ਇਸਨੂੰ ਸੰਵਿਧਾਨ ਅਤੇ ਮੂਲ ਸਿੱਧਾਤਾਂ ਦੇ ਖਿਲਾਫ ਦੱਸਿਆ
ਪਾਕਿਸਤਾਨ ਮੁਹਾਜਿਰਾਂ ਦੇ ਭੇਸ 'ਚ ਭਾਰਤ 'ਚ ਅੱਤਵਾਦ ਫੈਲਾ ਸਕਦਾ ਹੈ
ਪਾਕਿਸਤਾਨ ਮੁਹਾਜਿਰਾਂ ਦੇ ਭੇਸ 'ਚ ਭਾਰਤ 'ਚ ਅੱਤਵਾਦ ਫੈਲਾ ਸਕਦਾ ਹੈ
ਜਾਮਾ ਮਸਜਿਦ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਅਤੇ ਹੋਰ |
ਲੁਧਿਆਣਾ: 6 ਦਸੰਬਰ 2019:(ਪੰਜਾਬ ਸਕਰੀਨ ਬਿਓਰੋ)::
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੈਬੀਨਟ 'ਚ ਮੰਜੂਰੀ ਮਿਲਣ ਤੋਂ ਬਾਅਦ ਹੁਣ ਸੰਸਦ 'ਚ ਪੇਸ਼ ਕੀਤੇ ਜਾਣ ਵਾਲੇ ਨਾਗਰਿਕਤਾ ਬਿਲ ਦਾ ਅਜਾਦੀ ਘੁਲਾਟੀਆ ਦੀ ਜਮਾਤ ਮਜਲਿਸ ਅਹਿਰਾਰ ਵੱਲੋਂ ਵਿਰੋਧ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਅੱਜ ਪੱਤਰਕਾਰ ਮਿਲਣੀ 'ਚ ਕਿਹਾ ਕਿ ਧਰਮ ਦੇ ਆਧਾਰ 'ਤੇ ਕਿਸੇ ਨੂੰ ਭਾਰਤੀ ਨਾਗਰਿਕਤਾ ਦੇਣਾ ਕਿਸੇ ਵੀ ਤਰਾਂ ਨਾਲ ਠੀਕ ਨਹੀਂ ਹੈ, ਇਹ ਦੇਸ਼ ਦੇ ਮੂਲ ਸਿੱਧਾਤਾਂ ਦੇ ਖਿਲਾਫ ਹੈ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ 'ਚ ਇਹ ਗੱਲ ਸਪੱਸ਼ਟ ਰੂਪ 'ਚ ਕਹੀ ਗਈ ਹੈ ਕਿ ਦੇਸ਼ ਦੀ ਸਰਕਾਰ ਕਿਸੇ ਧਰਮ ਵਿਸ਼ੇਸ਼ ਦੀ ਨਹੀਂ ਸਗੋਂ ਧਰਮ ਨਿਰਪੱਖ ਰਹੇਗੀ ਅਤੇ ਇਹੀ ਭਾਰਤ ਦਾ ਸ਼ੁਰੂ ਤੋਂ ਸਿੱਧਾਂਤ ਰਿਹਾ ਹੈ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਇਹ ਕਹਿਣਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ 'ਚ ਉੱਥੇ ਦੇ ਘੱਟਗਿਣਤੀਆਂ 'ਤੇ ਜ਼ੁਲਮ ਹੋ ਰਹੇ ਹਨ ਇਸ ਲਈ ਗੈਰ ਮੁਸਲਮਾਨਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਚੀਨ, ਮਿਆਂਮਾਰ , ਨੇਪਾਲ ਅਤੇ ਸ਼ਿਰੀ ਲੰਕਾ 'ਚ ਮੁਸਲਮਾਨਾਂ 'ਤੇ ਜ਼ੁਲਮ ਹੋ ਰਹੇ ਹਨ ਕੀ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਾ ਅਧਿਕਾਰ ਨਹੀਂ ਹੋਵੇਗਾ? ਕੀ ਇਹ ਗੈਰ ਮੁਸਲਮਾਨ ਦੇਸ਼ ਭਾਰਤ ਦੇ ਗੁਆਂਢੀ ਨਹੀਂ ਹਨ? ਕੀ ਇਹਨਾਂ ਦੇਸ਼ਾਂ 'ਚ ਮਨੁੱਖਤਾ 'ਤੇ ਜ਼ੁਲਮ ਨਹੀਂ ਹੋ ਰਹੇ ਹਨ? ਸ਼ਾਹੀ ਇਮਾਮ ਨੇ ਕਿਹਾ ਕਿ ਮਿਆਂਮਾਰ 'ਚ ਉੱਥੇ ਦੇ ਘੱਟਗਿਣਤੀਆਂ 'ਤੇ ਬਹੁਤ ਜ਼ੁਲਮ ਹੋਏ ਹਨ ਉਸਨੂੰ ਕੌਣ ਨਹੀਂ ਜਾਣਦਾ, ਲੇਕਿਨ ਫਿਰ ਵੀ ਧਰਮ ਦੇ ਆਧਾਰ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਦੁਨੀਆ ਇਸ ਵਕਤ ਅੱਤਵਾਦ ਨਾਲ ਜੂਝ ਰਹੀ ਹੈ। ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਵੋਟ ਦੀ ਰਾਜਨੀਤੀ 'ਚ ਕਿਤੇ ਅਸੀਂ ਇਹਨਾਂ ਗੁਆਂਢੀ ਦੇਸ਼ਾਂ ਤੋਂ ਆਏ ਪਾਕਿਸਤਾਨੀ ਘੁਸਪੈਠੀਆਂ ਲਈ ਦਰਵਾਜਾ ਤਾਂ ਨਹੀਂ ਖੋਹਲਣ ਜਾ ਰਹੇ? ਕਿਉਂਕਿ ਹੁਣ ਤੱਕ ਜੋ ਵੀ ਜਾਸੂਸ ਅਤੇ ਅੱਤਵਾਦੀ ਭਾਰਤ 'ਚ ਫੜੇ ਗਏ ਹਨ ਉਹਨਾਂ ਸਭ ਦਾ ਕਿਸੇ ਇੱਕ ਧਰਮ ਨਾਲ ਸੰਬੰਧ ਨਹੀਂ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਰਕਾਰ ਦੇਸ਼ 'ਚ ਵੱਧ ਰਹੀ ਮਹਿੰਗਾਈ ਅਤੇ ਬੇਰੋਜਗਾਰੀ 'ਤੇ ਧਿਆਨ ਦੇਣ ਦੀ ਬਜਾਏ ਧਰਮ ਦੇ ਨਾਮ 'ਤੇ ਸਿਆਸਤ ਕਰ ਰਹੀ ਹੈ । ਇੱਕ ਸਵਾਲ ਦੇ ਜਵਾਬ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ 6 ਦਿਸੰਬਰ ਦੇ ਦਿਨ ਬਾਬਰੀ ਮਸਜਿਦ ਨੂੰ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦ ਕਰ ਦਿੱਤਾ ਗਿਆ ਸੀ ਜਿਸਨੂੰ ਅੱਜ ਵੀ ਸੁਪਰੀਮ ਕੋਰਟ ਨੇ ਗਲਤ ਦੱਸਿਆ ਹੈ ਇਸ ਲਈ ਬਾਬਰੀ ਮਸਜਿਦ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ।
No comments:
Post a Comment