ਲੋਕਾਂ ਦੇ ਮਸਲੇ ਸਰਕਾਰ ਪਾਸੋਂ ਹੱਲ ਕਰਾਉਣ ਲਈ ਵਿੱਢ ਸਕਦੀ ਹੈ ਨਵੇਂ ਸੰਘਰਸ਼
ਲੁਧਿਅਆਣਾ: 12 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਆਮ ਆਦਮੀ ਪਾਰਟੀ ਦੀਆਂ ਆਸਾਂ ਉਮੀਦਾਂ ਅਤੇ ਦਾਅਵਿਆਂ ਦੇ ਐਨ ਉਲਟ ਆਏ ਚੋਣ ਨਤੀਜਿਆਂ ਤੋਂ ਨਿਰਾਸ਼ ਹੋਣ ਦੀ ਬਜਾਏ ਪਾਰਟੀ ਨੇ ਇਹਨਾਂ ਨੂੰ ਇੱਕ ਨਵੀਂ ਚੁਣੌਤੀ ਵੱਜੋਂ ਲਿਆ ਹੈ। ਆਮ ਆਦਮੀ ਪਾਰਟੀ ਦਾ ਰਉਂ ਦਸਦਾ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਲਈ ਸੱਤਾ ਦਾ ਤਾਜ ਅਸਲ ਵਿੱਚ ਕੰਡਿਆਂ ਦਾ ਤਾਜ ਸਾਬਿਤ ਹੋਣ ਵਾਲਾ ਹੈ। ਪਾਣੀ ਦੇ ਜਿਹਨਾਂ ਮਸਲਿਆਂ ਬਾਰੇ "ਆਪ" ਦੇ ਲੀਡਰ ਚੋਣਾਂ ਤੋਂ ਪਹਿਲਾਂ ਦੁਚਿੱਤੀ ਵਿੱਚ ਰਹੇ ਉਹਨਾਂ ਮਸਲਿਆਂ ਨੂੰ ਪਾਰਟੀ ਹੁਣ ਵੱਡੀ ਪੱਧਰ ਉੱਤੇ ਉਠਾ ਸਕਦੀ ਹੈ। ਇਸਦੇ ਨਾਲ ਹੀ ਪਾਰਟੀ ਦੀ ਅੰਦਰੂਨੀ ਫੁੱਟ ਅਤੇ ਗੁੱਟਬੰਦੀਆਂ ਬਾਰੇ ਵੀ ਗੰਭੀਰ ਵਿਚਾਰ ਹੋ ਸਕਦੇ ਹਨ। ਫਿਲਹਾਲ ਪਾਰਟੀ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਅਤੇ ਚੋਣ ਨਤੀਜਿਆਂ ਨੂੰ ਆਪਣੀ ਇੱਕ ਪ੍ਰਾਪਤੀ ਦੱਸਿਆ ਹੈ।
ਆਮ ਆਦਮੀ ਪਾਰਟੀ ਲਧਿਆਣਾ ਜੋਨ ਦੇ ਅਬਜ਼ਰਵਰ ਦਰਸ਼ਨ ਸਿੰਘ ਸ਼ੰਕਰ ਨੇ ਦਾਅਵਾ ਕੀਤਾ ਕਿ ਲੁਧਿਅਆਣਾ ਜ਼ੋਨ ਦੀਆਂ ਨੌਂ ਸੀਟਾਂ ਦੀਆਂ ਕੁੱਲ ਵੋਟਾਂ ਵਿਚੋਂ ਆਮ ਆਦਮੀ ਪਾਰਟੀ ਅਤੇ ਲੋਕ ੲਨਸਾਫ ਪਾਰਟੀ ਗਠਜੋੜ ਨੂੰ ਸਭ ਤੋਂ ਵਧੇਰੇ ਵੋਟਾਂ ਮਿਲੀਆਂ ਹਨ। ਸ. ਸ਼ੰਕਰ ਨੇ ਦਸਿਆ ਕਿ ਚੋਣ ਨਤੀਜਿਆਂ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਆਪ-ਲਿਪ ਨੂੰ 404009 ਵੋਟਾਂ , ਕਾਂਗਰਸ ਨੂੰ 394061 ਅਤੇ ਅਕਾਲੀ ਦਲ-ਬੀ ਜੇ ਪੀ ਨੂੰ 298273 ਵੋਟਾਂ ਮਿਲੀਆਂ ਹਨ, ਬੇਸ਼ਕ ਪਾਰਟੀ ਨੂੰ 9 ਵਿਚੋਂ 4 ਸੀਟਾਂ ਤੇ ਹੀ ਜਿੱਤ ਹਾਸਿਲ ਹੋਈ ਹੈ। ਜਿਸ ਤੋਂ ਸਪੱਸ਼ਟ ਹੈ ਕਿ ਲੁਧਿਆਣਾ ਜ਼ੋਨ ਵਿਚ ਪਾਰਟੀ ਨੂੰ ਬਾਕੀ ਪਾਰਟੀਆਂ ਨਾਲੋਂ ਵਧੇਰੇ ਲੋਕਾਂ ਦਾ ਸਮੱਰਥਨ ਮਿਲਿਆ ਹੈ। ਲੁਧਿਆਣਾ ਜ਼ੋਨ ਵਿਚ ਲੁਧਿਆਣਾ ਉਤਰੀ,ਲੁਧਿਆਣਾ ਦੱਖਣੀ, ਲੁਧਿਆਣਾ ਪੰਛਮੀ , ਲੁਧਿਆਣਾ ਪੂਰਬੀ, ਲੁਧਿਆਣਾ ਕੇਂਦਰੀ, ਆਤਮ ਨਗਰ, ਗਿੱਲ ਦਾਖਾ ਅਤੇ ਜਗਰਾਉਂ ਹਲਕੇ ਸ਼ਾਮਿਲ ਹਨ।
ਉਨਾਂ ਕਿਹਾ ਕਿ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਉਤਰੀ ਨਵੀਂ ਪਾਰਟੀ ਨੇ 22 ਸੀਟਾਂ ਤੇ ਜਿੱਤ ਹਾਸਿਲ ਕਰਕੇ ਆਪਣੀ ਸ਼ਾਨਦਾਰ ਸ਼ੂਰੂਆਤ ਕੀਤੀ ਹੈ ਅਤੇ ਵੱਡੀਆਂ ਸਥਾਪਿਤ ਪਾਰਟੀਆਂ ਨੂੰ ਪਛਾੜ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਦਰਜਾ ਹਾਸਿਲ ਕੀਤਾ ਹੈ।
ਗਠਜੋੜ ਦੇ ਜੁਝਾਰੂ ਵਲੰਟੀਅਰਾਂ ਦਾ ਉਮੀਦਵਾਰਾਂ ਦੀ ਚੋਣ ਮੁਹਿੰਮ ਵਿਚ ਦਿਨ ਰਾਤ ਇਕ ਕਰਨ ਲਈ ਧੰਨਵਾਦ ਕਰਦੇ ਉਨਾਂ ਕਿਹਾ ਸ. ਸ਼ੰਕਰ ਨੇ ਉਮੀਦ ਅਨੁਸਾਰ ਪਾਰਟੀ ਨੂੰ ਜਿੱਤ ਨਾਂ ਮਿਲਣ ਤੇ ਨਿਰਾਸ਼ ਹੋਣ ਦੀ ਜਜ਼ਰੂਰਤ ਨਹੀਂ ਹੈ ਸਗੋਂ ਭਵਿਖ ਵਿਚ ਸੁਪਨਿਆਂ ਦਾ ਭਰਿਸ਼ਟਾਚਾਰ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਹੋਰ ਮਜਬੂਤੀ ਨਾਲ ਸੰਘਰਸ਼ ਕਰਨ ਲਈ ਸੰਕਲਪ ਲੈਣ ਦੀ ਲੋੜ ਹੈ। ਸ. ਸ਼ੰਕਰ ਨੇ ਅੱਗੇ ਕਿਹਾ ਕਿ ਪਾਰਟੀ ਨੇ ਇਹ ਚੋਣ ਵੋਟਰਾਂ ਨੂੰ ਬਿਨਾਂ ਕਿਸੇ ਕਿਸਮ ਦਾ ਲਾਲਚ ਦਿੱਤੇ ਅਤੇ ਸ਼ਰਾਬ ਜਾਂ ਭੁਕੀ ਵੰਡਣ ਤੋਂ ਬਗੈਰ ਲੜ ਕੇ ਨਵਾਂ ਇਤਿਹਾਸ ਵੀ ਸਿਰਜਿਆ ਹੈ। ਉਨਾਂ ਕਿਹਾ ਕਿ ਅਸੀਂ ਪੂਰੀ ਨਿਮਰਤਾ ਨਾਲ ਲੋਕਾਂ ਦਾ ਸਮੱਰਥਨ ਲਈ ਧੰਨਵਾਦ ਕਰਦੇ ਹੋਏ ਨਵਾਂ ਪੰਜਾਬ ਸਿਰਜਣ ਦੇ ਨਿਸ਼ਾਨੇ ਵਲ ਅੱਗੇ ਵਧਣਾ ਹੈ। ਸ. ਸ਼ੰਕਰ ਨੇ ਪ੍ਰਵਾਸੀ ਪੰਜਾਬੀਆਂ ਦਾ ਪਾਰਟੀ ਉਮੀਦਵਾਰਾਂ ਦਾ ਹਰ ਤਰਾਂ ਦੇ ਸਮੱਥਨ ਲਈ ਵਿਸੇਸ਼ ਧੰਨਵਾਦ ਕਰਦੇ ਯਕੀਨ ਦਵਾਇਆ ਕਿ ਪਾਰਟੀ ਪੰਜਾਬ ਦੇ ਲੋਕਾਂ ਦੇ ਮਸਲੇ ਸਰਕਾਰ ਪਾਸੋਂ ਹੱਲ ਕਰਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸੇ ਦੌਰਾਨ ਖੱਬੀਆਂ ਧਿਰਾਂ ਦੇ ਕੇਡਰ ਵਿਛਕ ਨਿਰਾਸ਼ਾ ਹੈ ਅਤੇ ਇਹ ਕਾਰਕੁੰਨ ਆਪਣੀਆਂ ਪਾਰਟੀਆਂ ਦੇ ਆਗੂਆਂ ਉੱਤੇ ਚੋਣ ਨਤੀਜਿਆਂ ਦੇ ਰੀਵਿਊ ਲਈ ਦਬਾਅ ਪਾ ਸਕਦੇ ਹਨ ਜਿਹੜਾ ਕਿ ਅਕਸਰ ਅੰਦਰੂਨੀ ਮੀਟਿੰਗਾਂ ਦੀ ਬਹਿਸ ਦੌਰਾਨ ਹੀ ਹੁੰਦਾ ਹੈ।
No comments:
Post a Comment