Thursday, February 06, 2020

PAU: ਤਿੱਖੇ ਮੁਕਾਬਲੇ ਦੇ ਬਾਵਜੂਦ ਅੰਬ ਗਰੁੱਪ ਦੀ ਇੱਕ ਵਾਰ ਫੇਰ ਜਿੱਤ

 ਬਲਦੇਵ ਸਿੰਘ ਵਾਲੀਆ ਲਗਾਤਾਰ ਤੀਸਰੀ ਵਾਰ ਯੂਨੀਅਨ ਪ੍ਰਧਾਨ ਚੁਣੇ ਗਏ
ਲੁਧਿਆਣਾ: 6 ਫਰਵਰੀ 2020: (*ਪੰਜਾਬ ਸਕਰੀਨ ਟੀਮ):: 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਮੁਲਾਜ਼ਮ ਚੋਣਾਂ ਵਿੱਚ ਅੱਜ ਬਲਦੇਵ ਸਿੰਘ ਵਾਲੀਆ ਦੀ ਅਗਵਾਈ ਵਾਲੀ ਜੱਥੇਬੰਦੀ ਪੀਏਯੂ ਇੰਪਲਾਈਜ਼ ਫੋਰਮ ਨੇ ਇਸ ਵਾਰ ਵੀ ਜਿੱਤ ਪ੍ਰਾਪਤ ਕਰ ਲਈ। ਇਹਨਾਂ ਚੋਣਾਂ ਦੌਰਾਨ ਕੁਲ 972 ਵੋਟਾਂ ਵਿੱਚੋਂ 946 ਵੋਟਾਂ ਪੋਲ ਹੋਈਆਂ, ਪੰਜ ਵੋਟਾਂ ਅਯੋਗ ਪਾਈਆਂ ਗਈਆਂ ਅਤੇ ਅਤੇ ਅੰਬ ਚੋਣ ਨਿਸ਼ਾਨ ਵਾਲੀ ਇਸ ਜੱਥੇਬੰਦੀ ਦੇ ਮੁਖੀ ਬਲਦੇਵ ਵਾਲੀਆ ਨੇ ਪ੍ਰਧਾਨਗੀ ਦੇ ਅਹੁਦੇ ਲਈ 483 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਇਸ ਤਰਾਂ ਫਰਕ ਸਿਰਫ 25 ਵੋਟਾਂ ਦਾ ਸੀ।  ਇਸੇ ਤਰਾਂ ਜਨਰਲ ਸਕੱਤਰ ਦੇ ਅਹੁਦੇ ਲਈ ਇਸੇ ਸੰਗਠਨ ਦੇ ਆਗੂ ਮਨਮੋਹਨ ਸਿੰਘ ਨੇ 474 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਇਸ ਮਾਮਲੇ ਵਿੱਚ 23 ਵੋਟਾਂ ਅਯੋਗ ਪਾਈਆਂ ਗਈਆਂ ਅਤੇ ਹਰ ਜਿੱਤ ਦਾ ਫਰਕ ਇਥੇ ਵੀ ਸਿਰਫ 25 ਵੋਟਾਂ ਦਾ ਹੀ ਸੀ। ਇਸੇ ਸੰਗਠਨ ਦੇ ਹੀ ਸੀਨੀਅਰ ਵਾਈਸ ਪ੍ਰੈਸੀਡੈਂਟ ਵਾਲੇ ਅਹੁਦੇ ਲਈ ਲਾਲ ਬਹਾਦਰ ਯਾਦਵ ਨੇ 461 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਢਿੱਲੋਂ ਨੇ 464 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ।  ਖਜ਼ਾਨਚੀ ਦੇ ਅਹੁਦੇ ਲਈ ਦਲਜੀਤ ਸਿੰਘ ਨੇ 467 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਸਕੱਤਰ-ਇੱਕ ਦੇ ਅਹੁਦੇ ਲਈ ਗੁਰਇਕਬਾਲ ਸਿੰਘ ਨੇ 473 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।  ਸਕੱਤਰ ਦੂਜਾ ਦੇ ਅਹੁਦੇ ਲਈ ਧਰਮਿੰਦਰ ਸਿੰਘ ਸਿੱਧੂ ਨੇ 484 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।  ਸੰਯੁਕਤ ਖਜ਼ਾਨਚੀ-ਇੱਕ ਦੇ ਅਹੁਦੇ ਲਈ ਮੋਹਨ ਲਾਲ ਸ਼ਰਮਾ ਨੇ 461 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਅਤੇ ਸੰਯੁਕਤ ਖ਼ਜ਼ਾਨਚੀ-ਦੂਜਾ ਦੇ ਅਹੁਦੇ ਲਈ ਬਲਜਿੰਦਰ ਸਿੰਘ ਨੇ 489 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਜੱਥੇਬੰਦਕ ਸਕੱਤਰ-ਓਪਨ ਦੇ ਅਹੁਦੇ ਲਈ ਹਰਮਿੰਦਰ ਸਿੰਘ ਨੇ 477 ਵੋਟਾਂ ਲੈ ਕੇ ਹਾਸਲ ਕਰਕੇ ਜਿੱਤ ਹਾਸਲ ਕੀਤੀ ਅਤੇ ਜੱਥੇਬੰਦਕ ਸਕੱਤਰ-ਰਿਜ਼ਰਵ ਦੇ ਅਹੁਦੇ ਲਈ  ਬਲਜਿੰਦਰ ਸਿੰਘ ਨੇ 487 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਦੂਜੇ ਪਾਸੇ ਸਾਈਕਲ ਚੋਣ ਨਿਸ਼ਾਨ ਵਾਲੇ ਪੀਏਯੂ ਇੰਪਲਾਈਜ਼ ਯੂਨਾਈਟਿਡ ਫਰੰਟ ਨੇ 15 ਅਹੁਦਿਆਂ ਲਈ ਲੜੀ ਗਈ ਇਸ ਚੋਣ ਵਿੱਚ ਕੁਲ ਚਾਰ ਅਹੁਦਿਆਂ ਤੇ ਜਿੱਤ ਪ੍ਰਾਪਤ ਕੀਤੀ।
ਜ਼ਿਕਰਯੋਗ ਹੈ ਕਿ ਪੀਏਯੂ ਇੰਪਲਾਈਜ਼ ਫੋਰਮ ਲਗਾਤਾਰ ਤੀਜੀ ਵਾਰ ਜਿੱਤਦਾ ਆ ਰਿਹਾ ਹੈ। ਇਹ ਉਹੀ ਸੰਗਠਨ ਹੈ ਜਿਸ ਨੂੰ ਬਹੁਤ ਪਹਿਲਾਂ ਜੁਝਾਰੂ ਆਗੂ ਰੂਪ ਸਿੰਘ ਰੂਪਾ ਦਦੀ ਯਾਦਗਾਰੀ ਅਗਵਾਈ ਮਿਲੀ ਅਤੇ ਇਹਨਾਂ ਮੁਲਜ਼ਮਾਂ ਨੇ ਜਿੱਤਾਂ ਦੇ ਨਵੇਂ ਇਤਿਹਾਸ ਸਿਰਜੇ। ਇਸ ਤੋਂ ਬਾਅਦ ਇੱਕ ਹੋਰ ਜੁਝਾਰੂ ਲੀਡਰ ਡੀ ਪੀ ਮੋੜ ਨੇ ਇਹਨਾਂ ਮੁਲਾਜ਼ਮਾਂ ਨੂੰ ਨਿਰੰਤਰ ਸੰਘਰਸ਼ਾਂ ਦਾ ਰਾਹ ਦਿਖਾਇਆ ਅਤੇ ਲਗਾਤਾਰ ਜਿੱਤਾਂ ਹਾਸਲ ਕੀਤੀਆਂ। ਡੀ ਪੀ ਮੋੜ ਲਗਾਤਾਰ ਛੇ ਵਾਰ  ਇਸ ਸੰਗਠਨ ਦੇ ਮੁਖੀ ਬਣ ਕੇ ਯੂਨੀਅਨ ਚੋਣਾਂ ਨੂੰ ਰਹੇ। ਇਸ ਤਰਾਂ ਸ਼੍ਰੀ ਮੋੜ ਲਗਾਤਾਰ 12 ਸਾਲ ਇਥੋਂ ਦੇ ਯੂਨੀਅਨ ਮੁਖੀ ਰਹੇ ਜੋ ਕਿ ਇੱਕ ਰਿਕਾਰਡ ਹੈ।
ਅੱਜ ਜਦੋਂ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਰਿਜ਼ਲਟ ਸੁਣਾਉਣ ਲਈ  ਅੰਦਰੋਂ ਬਾਹਰ ਆਏ ਤਾਂ ਸਾਰੇ ਗਰੁੱਪ ਓਧਰ ਹੀ ਹੋ ਤੁਰੇ। ਵਾਲੀਆ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਵਾਤਾਵਰਨ ਗੂੰਜ ਉੱਠਿਆ।  ਜਦੋਂ ਵੀ ਕੋਈ ਨਤੀਜਾ  ਹੀ ਮੁਲਾਜ਼ਮ ਏਕਤਾ ਜ਼ਿੰਦਾਬਾਦ ਦੇ ਨਾਅਰੇ ਲੱਗਦੇ। ਦੋਹਾਂ ਗਰੁਪਾਪਾਂ ਐਡ ਜੇਤੂਆਂ ਨੂੰ ਹਰ ਪਾ ਕੇ ਸਨਮਾਨਿਆ ਗਿਆ।
ਇਸੇ ਦੌਰਾਨ ਸਾਈਕਲ ਗਰੁੱਪ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਹਨਾਂ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ ਅਤੇ ਇਹਨਾਂ ਦਾ ਰੀਵਿਊ ਵੀ ਕਰਾਂਗੇ। ਨਤੀਜਿਆਂ ਤੋਂ ਜ਼ਾਹਰ ਹੈ ਕਿ ਅਸੀਂ ਵਿਰੋਧੀ ਧਿਰ ਵੱਜੋਂ ਕਈ ਮੁੱਦਿਆਂ ਤੇ ਪੂਰੀ ਤਰਾਂ ਅਸਰਦਾਇਕ ਢੰਗ ਨਾਲ ਕੰਮ ਨਹੀਂ ਕੀਤਾ। ਇਸ ਵਾਰ ਅਸੀਂ ਇਹਨਾਂ ਮੁੱਦਿਆਂ ਵੱਲ ਬੜੀ ਉਚੇਚ ਨਾਲ ਧਿਆਨ ਦੇਵਾਂਗੇ। ਇਸਦੇ ਨਾਲ ਹੀ ਇਹ ਦੋਸ਼ ਵੀ ਲਾਇਆ ਕਿ ਵੋਟਰਾਂ ਨੂੰ ਭਰਮਾਉਣ ਲਈ ਸਾਡੇ ਵਿਰੋਧੀਆਂ ਨੇ ਕਈ ਹੱਥਕੰਡੇ ਵਰਤੇ ਹਨ। 
*ਪੰਜਾਬ ਸਕਰੀਨ ਟੀਮ ਵਿੱਚ ਇਸ ਕਵਰੇਜ ਲਈ ਅੱਜ ਫਿਰ ਸਰਗਰਮ ਰਹੇ-ਐਮ ਐਸ  ਭਾਟੀਆ//ਪ੍ਰਦੀਪ ਸ਼ਰਮਾ ਅਤੇ ਰੈਕਟਰ ਕਥੂਰੀਆ

No comments: