Thursday, February 11, 2021

GCG ਦੀ ਵਿਦਿਆਰਥੀ ਕੌਂਸਲ ਦਾ ਸੈਸ਼ਨ ਸਮਾਪਤ

Thursday: 11th February 2021: 6:55 PM: WhatsApp

ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ 


ਲੁਧਿਆਣਾ
: 11 ਫਰਵਰੀ 2021: (ਪੰਜਾਬ ਸਕਰੀਨ ਬਿਊਰੋ):: 

ਲੁਧਿਆਣਾ ਵਿੱਚ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇੱਕ ਵਾਰ ਫੇਰ ਵੱਖ ਵੱਖ ਸਮਾਗਮਾਂ ਦੇ ਆਯੋਜਨ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਕਾਲਜ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਦੇ ਵਿਦਿਆਰਥੀ ਕੌਂਸਲ (ਸੈਸ਼ਨ 2019-20) ਦਾ ਸਮਾਪਤੀ ਸਮਾਰੋਹ ਵੀ ਕਾਲਜ ਵਾਲੇ ਜੋਸ਼ੋ ਖਰੋਸ਼ ਨਾਲ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕਾਲਜ ਦੀ ਪ੍ਰਿੰਸੀਪਲ-ਡਾ. ਸੁਖਵਿੰਦਰ ਕੌਰ , ਲੋਕ ਪ੍ਰਸ਼ਾਸ਼ਨ ਵਿਭਾਗ ਦੀ ਮੁੱਖੀ, ਪ੍ਰੋਫੈਸਰ ਬਲਜੀਤ ਕੌਰ ਅਤੇ ਪ੍ਰੋਫੈਸਰ ਦਿਨੇਸ਼ ਸ਼ਾਰਦਾ ਮੌਜੂਦ ਰਹੇ। ਕੌਂਸਲ ਦੀਆਂ ਵਿਦਿਆਰਥਣਾਂ, ਮੁਸਕਾਨ ਜੈਨ, ਤਾਨੀਆ, ਸੁਪ੍ਰੀਤ ਅਨੰਦ, ਅਲੀਸ਼ਾ ਛਾਬੜਾ ਅਤੇ ਅਸ਼ਮੀਤ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਦੇ ਲਈ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਸਫਲ ਸਮਾਗਮ ਮੌਕੇ ਕਾਲਜ ਦੀ ਪ੍ਰਿੰਸੀਪਲ-ਡਾ. ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਹਮੇਸ਼ਾ ਇਹੋ ਜਹੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਦੀ ਸ਼ਖਸ਼ੀਅਤ ਦਾ ਬਹੁਪੱਖੀ ਵਿਕਾਸ ਹੋ ਸਕੇ। ਪ੍ਰੋਫੈਸਰ  ਬਲਜੀਤ ਕੌਰ ਅਤੇ ਪ੍ਰੋਫੈਸਰ ਦਿਨੇਸ਼ ਸ਼ਾਰਦਾ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਹੌਂਸਲਾ ਵਧਾਇਆ। ਆਯੋਜਨ ਛੋਟਾ ਅਤੇ ਸਾਦਾ ਜਿਹਾ ਹੀ ਸੀ ਪਰ ਯਾਦਗਾਰੀ ਰਿਹਾ। 

No comments: