Showing posts with label Kisan Sabha. Show all posts
Showing posts with label Kisan Sabha. Show all posts

Tuesday, February 13, 2024

ਦਿੱਲੀ ਹੱਕ ਮੰਗਣ ਜਾ ਰਹੇ ਕਿਸਾਨਾਂ ਤੇ ਸਰਕਾਰ ਤਸ਼ੱਦਦ ਬੰਦ ਕਰੇ

Tuesday 13th  February 2024 at 17:30

ਕੁੱਲ ਹਿੰਦ ਕਿਸਾਨ ਸਭਾ 1936 ਨੇ ਲਿਆ ਸਰਕਾਰ ਦੇ ਜਬਰ ਦਾ ਗੰਭੀਰ ਨੋਟਿਸ 

16 ਨੂੰ ਭਾਰਤ ਬੰਦ ਕਰਕੇ ਦਿਆਂਗੇ ਜਵਾਬ-ਚਮਕੌਰ ਸਿੰਘ ਅਤੇ ਜਸਵੀਰ ਝੱਜ 


ਲੁਧਿਆਣਾ
: 13 ਫਰਵਰੀ 2024: (ਐਮ ਐਸ ਭਾਟੀਆ//ਇਨਪੁਟ-ਪੰਜਾਬ ਸਕਰੀਨ ਡੈਸਕ)::

ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਸਮੇਤ ਹੋਰਨਾਂ ਮੰਗਾਂ ਅਤੇ ਆਪਣੇ ਹੱਕਾਂ ਦੀ ਮੰਗ ਕਿਸਾਨਾਂ ਨੇ ਪਹਿਲਾਂ ਵੀ ਅੰਦੋਲਨ ਕਰਕੇ ਮਨਵਾਈ ਸੀ। ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਇਸ ਇਤਿਹਾਸਿਕ ਅੰਦੋਲਨ ਨੇ ਦੁਨੀਆ ਭਰ ਵਿੱਚ ਇੱਕ ਵਾਰ ਫੇਰ ਕਿਸਾਨੀਂ ਅੰਦੋਲਨ ਦਾ ਲੋਹਾ ਮਨਵਾਇਆ ਸੀ। ਇਹ ਅੰਦੋਲਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਦੇ ਹੁੰਗਾਰੇ ਵਿੱਚ ਵਾਪਿਸ ਲੈ ਲਿਆ ਗਿਆ ਸੀ। ਇਸ ਅੰਦੋਲਨ ਦੌਰਾਨ ਵੀ ਕਿਸਾਨਾਂ ਨੇ ਆਪਣੇ ਜੋਸ਼ ਅਤੇ ਜਲਵੇ ਦਾ  ਲੋਹਾ ਮਨਵਾਇਆ ਸੀ। ਵਾਅਦੇ ਪੂਰੇ ਨਾ ਹੋਣ ਤੇ ਇੱਕ ਵਾਰ ਫੇਰ ਕਿਸਾਨੀਂ ਅੰਦੋਲਨ ਪਹਿਲਾਂ ਨਾਲੋਂ ਵਧੇਰੇ ਜੋਸ਼ ਨਾਲ ਸ਼ੁਰੂ ਹੈ। ਇੱਕ ਵਾਰ ਫੇਰ ਪਹਿਲੇ ਕਿਸਾਨ ਅੰਦੋਲਨ ਵਾਲੇ ਭਿਆਨਕ ਦਰਸਿਹ ਸਾਹਮਣੇ ਆ ਰਹੇ ਹਨ। 

ਕਿਸੇ  ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਕਿਸਾਨਾਂ ਦੀਆਂ ਇਹ ਬਹੁ ਚਰਚਿਤ ਮੰਗਾਂ ਏਨੀ ਜ਼ਿੰਮੇਵਾਰੀ ਨਾਲ ਦਿੱਤੇ ਬਿਆਨ ਦੇ ਬਾਵਜੂਦ ਵੀ  ਲਟਕਦੀਆਂ ਰਹਿ  ਜਾਣਗੀਆਂ ਅਤੇ ਕਿਸਾਨਾਂ ਨੂੰ ਇੱਕ ਵਾਰ ਫੇਰ ਕੁਰਬਾਨੀਆਂ ਭਰੇ ਰਸਤਿਆਂ ਤੇ ਤੁਰਨਾ ਪਵੇਗਾ ਅਤੇ ਬਿਖੜੇ ਪੈਂਡੇ ਵਾਲੇ ਅੰਦੋਲਨ ਦਾ ਹੀ ਰਾਹ ਅਪਣਾਉਣਾ ਪਵੇਗਾ।  

ਅਫਸੋਸ ਕਿ ਅਜੇ ਤੀਕ ਉਹ ਮੰਗਾਂ ਅੱਧ ਵਿਚਾਲੇ ਲਟਕ ਰਹੀਆਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਜਦੋਂ ਕਿਸਾਨ ਬੜੇ ਹੀ ਸ਼ਾਂਤਮਈ ਢੰਗ ਨਾਲ ਤੁਰੇ ਤਾਂ ਮਕਸਦ ਸੀ ਦੇਸ਼ ਦੀ ਰਾਜਧਾਨੀ ਪਹੁੰਚ ਕੇ ਸਰਕਾਰ ਨੂੰ ਜਗਾਉਣਾ। ਇਹਨਾਂ ਕਿਸਾਨਾਂ ਵਿੱਚ ਇਸ ਵਾਰ ਵੀ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗ ਕਿਸਾਨ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ। ਸਰਕਾਰ ਨੇ ਇਹਨਾਂ ਨੂੰ ਗੱਲਬਾਤ ਦੀ ਮੇਜ਼ ਤੇ ਸੱਦਣ ਦੀ ਥਾਂ ਰਸਤਿਆਂ ਵਿਚ ਡੂੰਘੀਆਂ ਖੱਡਾਂ ਪੁੱਟ ਦਿੱਤੀਆਂ, ਕਿੱਲਾਂ ਦੇ ਜਾਲ ਵਿਛਾ ਦਿੱਤੇ ਅਤੇ ਕੰਕਰੀਟ ਦੀਆਂ ਕੰਧਾਂ ਦੇ ਨਾਲ ਨਾਲ ਵੱਡੇ ਵੱਡੇ ਕੰਟੈਨਰਾਂ ਨਾਲ ਵੀ ਰਸਤਾ ਰੋਕ ਲਿਆ। ਵੱਡੀ ਗਿਣਤੀ ਵਿੱਚ ਵੱਖ ਵੱਖ ਫੋਰਸਾਂ ਸੱਦ ਕੇ ਕਿਸਾਨਾਂ ਦਾ ਸਵਾਗਤ ਪਾਣੀ ਦੀਆਂ ਬੌਛਾਰਾਂ, ਹੰਝੂ ਗੈਸ ਦੇ ਗੋਲਿਆਂ, ਲਾਠੀਆਂ ਅਤੇ ਗੋਲੀਆਂ ਨਾਲ ਕੀਤਾ। 

ਇਸ ਹਮਲਾਵਰ ਢੰਗ ਤਰੀਕੇ ਨੂੰ ਜ਼ਿਆਦਾ ਅਸਰਦਾਇਕ ਬਣਾਉਣ ਲਈ ਡਰੋਨ  ਵਾਲੀ ਤਕਨੀਕ ਦੀ ਵਰਤੋਂ ਵੀ ਵੱਡੇ ਪੱਧਰ ਤੇ ਕੀਤੀ ਗਈ। ਆਪਣੇ ਹੀ ਦੇਸ਼ ਦੀ ਆਪਣੀ ਹੀ ਜਨਤਾ ਨਾਲ ਦੁਸ਼ਮਣ ਦੇਸ਼ ਦੇ ਹਮਲਾਵਰਾਂ ਵਰਗੇ ਇਸ ਸਲੂਕ ਨੇ ਸਰਕਾਰ ਦੀਆਂ ਨੀਅਤਾਂ ਸਾਰੀ ਦੁਨੀਆ ਦੇ ਸਾਹਮਣੇ ਬਾਹਰ ਲੈ ਆਂਦੀਆਂ ਹਨ। ਕਿਸਾਨਾਂ ਨਾਲ ਇਸ ਬੇਰਹਿਮੀ ਭਰੇ ਸਲੂਕ ਨੇ ਛੇਤੀ ਹੀ ਹੋਣ ਜਾ ਰਹੀਆਂ ਚੋਣਾਂ ਦੇ ਨਤੀਜੇ ਵੀ ਸਮਸ਼ਟ ਕਰ ਦਿੱਤੇ ਹਨ ਕਿ ਅਜਿਹੀ ਸਰਜਰ ਦਾ ਕੀ ਹਸ਼ਰ ਹੋਣ ਵਾਲਾ ਹੈ। ਕਿਸਾਨੀ ਨਾਲ ਮੱਥਾ ਲਾ ਕੇ ਕਿਸੇ ਨੇ ਅੱਜ ਤੱਕ ਕੁਝ ਨਹੀਂ ਖੱਟਿਆ। 

ਇਸ ਜਬਰ ਵਾਲੇ ਸਲੂਕ ਨੂੰ ਦੇਖ ਕੇ ਹੀ ਕੁੱਲ ਹਿੰਦ ਕਿਸਾਨ ਸਭਾ-(1936) ਜ਼ਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਅਹਿਮ ਮੀਟਿੰਗ ਵਿਚ ਪ੍ਰਧਾਨ ਜਸਵੀਰ ਝੱਜ ਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ, ਤਕਨੀਕੀ ਸਲਾਹਕਾਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਸਰਕਾਰ ਦੇ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਕੁੱਝ ਕਿਸਾਨ ਜੱਥੇਬੰਦੀਆਂ ਦੇ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਆਪਣੀ ਆਵਾਜ਼ ਕੇਂਦਰ ਦੀ ਇਸ ਬੋਲੀ ਸਰਕਾਰ ਨੂੰ ਸੁਣਾਉਣ ਲਈ ਦਿੱਲੀ ਜਾ ਰਹੇ ਹਨ। ਕੇਂਦਰ ਸਰਕਾਰ ਦੀ ਸਹਿ 'ਤੇ ਹੀ ਹਰਿਆਣਾ ਸਰਕਾਰ ਲਗਾਤਾਰ ਵੱਧਚੜ੍ਹ ਕੇ ਜ਼ੁਲਮ ਕਰ ਰਹੀ ਹੈ। 

ਨੈਸ਼ਨਲ ਹਾਈ ਵੇ ਤਾਰਾਂ, ਕਿੱਲਾਂ ਆਦਿ ਨਾਲ ਬੰਦ ਕਰਕੇ ਹੈ ਵੇ ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੇਸ਼ ਦੇ ਅੰਦਰ ਪਾਕਿ-ਭਾਰਤ ਵਰਗੇ ਬਾਰਡਰ ਵਾਂਗ ਹੱਦ ਖੜ੍ਹੀ ਕਰ ਦਿੱਤੀ ਗਈ ਹੈ। ਜਦੋਂ ਦੁਨੀਆ ਭਰ ਵਿਹਚ ਸਰਹੱਦੀ ਦੀਵਾਰਾਂ ਮੀਤਾ ਕੇ ਪ੍ਰੇਮ ਪਿਆਰ ਵਾਲਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਜੋਰਾਂ 'ਤੇ ਹਨ ਉਦੋਂ ਸਾਡੀ ਕੇਂਦਰ ਸਰਕਾਰ ਅਤੇ ਗੁਆਂਢੀ ਹਰਿਆਣਾ ਦੀ ਸਰਕਾਰ ਆਪਣੇ ਹੀ ਦੇਸ਼ ਦੇ ਪਰਿਵਾਰ ਵਿਚ ਦੀਵਾਰਾਂ ਖੜੀਆਂ ਕਰ ਰਹੀ ਹੈ। ਗੋਲੀਆਂ ਅਤੇ ਲਾਥਾਈਂ ਨਾਲ ਕਿਸਾਨਾਂ ਦਾ ਸਵਾਗਤ ਕਰ ਰਹੀ ਹੈ। 

ਦੇਸ਼ ਦੇ ਕਿਸਾਨਾਂ ਨੂੰ ਦੁਸ਼ਮਣ ਵਜੋਂ ਦੇਖਿਆ ਜਾ ਰਿਹਾ ਹੈ। ਜਿੰਨਾ ਧੰਨ ਦੁਰ ਵਰਤੋਂ ਕਰਕੇ ਬਾਰਡਰ ਬੰਦ ਕਰਨ ਤੇ ਖਰਚ ਕੀਤਾ ਜਾ ਰਿਹਾ ਹੈ। ਏਨਾ ਧੰਨ ਦੇਸ਼ ਦੇ ਵਿਕਾਸ ਲਈ ਕਿਓ ਨਹੀਂ ਲਾਇਆ ਜਾ ਰਿਹਾ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਪਰ ਸਰਕਾਰ ਜਬਰ ਜ਼ੁਲਮ ਵਾਲੇ ਰਾਹਾਂ 'ਤੇ ਤੁਰ ਪਈ ਹੈ ਜਿਸਦੇ ਨਤੀਜੇ ਚੰਗੇ ਤਾਂ ਕਦੇ ਨਹੀਂ ਨਿਕਲਣਗੇ। 

ਸਰਕਾਰ ਦੀ ਇਸ ਕਿਸਾਨ ਵਿਰੋਧੀ ਸੋਚ ਅਤੇ ਐਕਸ਼ਨ ਦੀ ਨਿਖੇਧੀ ਕਰਦੇ ਹੋਏ ਉੱਕਤ ਆਗੂਆਂ ਦੇ ਨਾਲ ਨਾਲ ਜੰਗ ਸਿੰਘ ਸਿਰਥਲਾ, ਕੁਲਦੀਪ ਸਿੰਘ ਸਾਹਾਬਾਣਾ, ਕੇਵਲ ਸਿੰਘ ਮੰਜਾਲੀਆਂ, ਪਰਮਜੀਤ ਸਿੰਘ ਦੱਗਰੀ, ਨਛੱਤਰ ਸਿੰਘ ਪੰਧੇਰਖੇੜੀ, ਮਨਜੀਤ ਸਿੰਘ ਮੰਸੂਰਾ, ਮਨਜੋਤ ਸਿੰਘ ਖੈਰ੍ਹਾ, ਦਲਜੀਤ ਸਿੰਘ ਸੀਹਾਂਦੌਦ, ਗੁਰਮੇਲ ਸਿੰਘ ਮੇਲੀ ਸਿਆੜ, ਕੇਵਲ ਸਿੰਘ ਬਨਵੈਤ, ਜਸਮੇਲ ਸਿੰਘ ਜੱਸਾ, ਮੋਹਣ ਸਿੰਘ ਕਠਾਲਾ, ਖੁਸ਼ਪ੍ਰੀਤ ਸਿੰਘ ਸਿਓੜਾ, ਸੁਖਦੇਵ ਸਿੰਘ ਲੱਲਤੋਂ, ਸਰਪੰਚ ਚੰਨਣ ਸਿੰਘ ਖੈਰ੍ਹਾ, ਮਲਕੀਤ ਸਿੰਘ ਮਾਲ੍ਹੜਾ, ਸਤਨਾਮ ਸਿੰਘ, ਨਰਿੰਦਰ ਸਿੰਘ ਮਾਨ ਆਦਿ ਨੇ ਕਿਹਾ ਕਿ ਅਸੀਂ ਸਭ ਕੁਝ ਗੰਭੀਰਤਾ ਨਾਲ ਦੇਖ ਰਹੇ ਹਾਂ। 

ਇਹਨਾਂ ਆਗੂਆਂ ਨੇ ਚੇਤਾਵਨੀ ਭਰੇ ਸੁਰ ਵਿੱਚ ਕਿਹਾ ਕਿ ਸਰਕਾਰ ਆਪਣਾ ਪੜ੍ਹਿਆ ਵਿਚਾਰ ਲਵੇ। ਇਸ ਹੋ ਰਹੇ ਮਨੁੱਖਤਾ ਦੇ ਘਾਣ ਦਾ ਜਵਾਬ 16 ਫਰਵਰੀ ਨੂੰ ਭਾਰਤ ਬੰਦ ਕਰਕੇ ਦਿੱਤਾ ਜਾਵੇਗਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, July 10, 2021

ਚੁੱਪੀ ਤੋੜੋ ਜਾਂ ਕੁਰਸੀ ਛੋੜੋ-ਹੁਣ ਕਿਸਾਨਾਂ ਦੇ ਨਿਸ਼ਾਨੇ ਤੇ ਵਿਰੋਧੀ ਧਿਰਾਂ ਦੇ ਐਮ ਪੀ

10th July 2021 at 11:34 AM

ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵੀਂ ਤਿਆਰੀ ਜ਼ੋਰਾਂ ਤੇ 


ਲੁਧਿਆਣਾ
: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਗੱਲ ਹੱਕ ਦੀ ਹੋਵੇ ਤਾਂ ਵੀ ਨਿਸ਼ਾਨੇ ਤੇ ਖੱਬੇ ਪੱਖੀ। ਗੱਲ ਸੱਚ ਦੀ ਹੋਵੇ ਤਾਂ ਵੀ ਨਿਸ਼ਾਨੇ ਤੇ ਖੱਬੇ ਪੱਖੀ। ਇਹ ਸੋਚ ਸੱਤਾ ਦੀ ਸੋਚ ਬਣ ਗਈ ਹੈ। ਹੁਣ ਕਿਸਾਨ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਤਾਂ ਉਦੋਂ ਵੀ ਸੱਤਾ ਦੇ ਨਿਸ਼ਾਨੇ ਤੇ ਖੱਬੇ ਪੱਖੀ ਹੀ ਹਨ। ਜੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਮੁੱਦੇ ਨੂੰ ਨਜ਼ਰ ਅੰਦਰ ਕਰਨ ਕਰਾਉਣ ਲਈ ਤਰ੍ਹਾਂ ਤਰ੍ਹਾਂ ਦੇ ਗੈਰ ਕਿਸਾਨੀ ਮੁੱਦੇ ਵੀ ਚੁੱਕ ਰਹੀ ਹੈ ਤਾਂ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ ਸਮਝਣਾ ਮੁਸ਼ਕਲ ਨਹੀਂ ਹੋਣਾ ਚਾਹੀਦਾ। ਪੰਜਾਬ ਵਿੱਚ ਆਪਣੀ ਹੋਂਦ ਨੂੰ  ਬਚਾਓਣ ਲਈ ਸੰਘਰਸ਼ ਕਰ ਰਹੀ ਹੈ ਭਾਜਪਾ ਪਰ ਆਪਣੀ ਅੜੀ ਨਹੀਂ ਛੱਡ ਰਹੀ। ਪੰਜਾਬ ਭਾਜਪਾ ਨੇ ਜਿੰਨੇ ਮੁੱਦੇ ਪੰਜਾਬ ਵਿਚ ਇਹਨਾਂ ਦਿਨਾਂ ਦੌਰਾਨ ਚੁੱਕੇ ਹਨ ਸ਼ਾਇਦ ਪਹਿਲਾਂ ਕਦੇ ਨਹੀਂ ਚੁੱਕੇ ਹੋਣੇ। ਮੋਦੀ ਸਰਕਾਰ ਦੀ ਮਹਿੰਗਾਈ ਅਤੇ ਬੇਰੋਜ਼ਗਾਰ ਵੱਲ ਅੱਖਾਂ ਮੀਚ ਕੇ ਬੈਠੀ ਭਾਜਪਾ ਕਦੇ ਸੀਵਰੇਜ ਦਾ ਮਸਲਾ ਚੁੱਕਦੀ ਹੈ, ਕਦੇ ਪਾਣੀ ਦੇ ਟੈਕਸਾਂ ਦਾ  ਤੇ ਕਦੇ ਬਿਜਲੀ ਦਾ। ਚੋਣਾਂ ਦੀ ਜੰਗ ਲੜਨ ਲਈ ਕਿਸਾਨਾਂ ਦੇ ਮੁੱਦੇ ਨੂੰ ਭੁਲਾਉਣ ਵਾਸਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਭਾਜਪਾ ਵੱਲੋਂ। ਗੱਲ ਫਿਰ ਵੀ ਬਣਦੀ ਨਜ਼ਰ ਨਹੀਂ ਆ ਰਹੀ। ਨਾ ਕਿਸਾਨ ਸੰਘਰਸ਼ ਮੱਥਾ ਪਾ ਰਿਹਾ ਹੈ ਤੇ ਨਾ ਹੀ ਲੋਕਾਂ ਦੀ ਆਪ ਮੁਹਾਰੇ ਕਿਸਾਨਾਂ ਨਾਲ ਹਮਦਰਦੀ ਦੀ ਲਹਿਰ ਰੁਕ ਰਹੀ ਹੈ।  

ਗੱਲ ਸਿਰਫ ਸੱਤਾ ਪੱਖ ਦੀ ਵੀ ਨਹੀਂ। ਅਪੋਜੀਸ਼ਨ ਵਾਲੇ ਵੀ ਚੋਣਾਂ ਚੋਣਾਂ ਖੇਡਣ ਲੱਗੇ ਹੋਏ ਹਨ। ਇਰਾਦੇ ਉਹਨਾਂ ਦੇ ਵੀ ਕਿਸਾਨਾਂ ਦੇ ਮੁੱਦੇ ਨੂੰ ਭੁਲਾ ਕੇ ਆਪਣੀ ਹੋਂਦ ਦਰਸਾਉਣਾ ਵਾਲੇ ਹੀ ਹੋ ਗਏ ਹਨ। ਬਹਾਨਾ ਕਦੇ ਕੇਜਰੀਵਾਲ ਬਣ ਜਾਂਦਾ ਹੈ, ਕਦੇ ਸਿੱਧੂ, ਕਦੇ ਬੈਂਸ ਤੇ ਕਦੇ ਕੁਝ ਹੋਰ। 

ਇਸੇ ਦੌਰਾਨ ਆਲ ਇੰਡੀਆ  ਕਿਸਾਨ ਸਭਾ (ਪੰਜਾਬ) ਦੀ ਇਕ ਹੰਗਾਮੀ ਮੀਟਿੰਗ ਅੱਜ ਲੁਧਿਆਣਾ ਸਥਿੱਤ  ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਕਾਰਜਕਾਰੀ  ਸੂਬਾ ਪ੍ਰਧਾਨ ਕਾਮਰੇਡ ਬਲਕਰਨ ਬਰਾੜ ਨੇ ਕੀਤੀ। 

ਮੀਟਿੰਗ ਦੇ ਸ਼ੁਰੂ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਪਿਛਲੇ ਸਮੇਂ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਸਾਥੀ ਅਤੇ ਫਾਦਰ ਸਟੈਨ ਸਵਾਮੀ ਉੱਘੇ ਅਦਾਕਾਰ ਦਲੀਪ ਕੁਮਾਰ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ  ਅਤੇ ਕਿਸਾਨ ਸਭਾ ਦੇ ਹੋਰ ਸਾਥੀਆਂ ਦੇ ਵਿਛੋੜੇ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। 

ਸਾਰੇ ਜ਼ਿਲ੍ਹਿਆਂ ਤੋਂ ਕਿਸਾਨ ਸਭਾ ਦੇ ਆਗੂ ਸਾਥੀਆਂ ਨੇ ਇਸ ਮੀਟਿੰਗ ਵਿਚ ਸ਼ਿਰਕਤ ਕੀਤੀ।  ਜਨਰਲ ਸਕੱਤਰ ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਅੰਦੋਲਨ ਬਾਰੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਅਤੇ ਆਉਣ ਵਾਲੇ ਪ੍ਰੋਗਰਾਮ ਬਾਰੇ ਵੀ ਵਿਚਾਰ ਚਰਚਾ ਹੋਈ। ਜਥੇਬੰਦੀ ਵੱਲੋਂ ਪੂਰੀ ਤਨਦੇਹੀ ਨਾਲ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਦਾ ਅਹਿਦ ਲਿਆ ਗਿਆ। 

ਮੀਟਿੰਗ ਵਿੱਚ ਦੱਸਿਆ ਗਿਆ ਕਿ 17  ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ   ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਉਹ ਕਿਸੇ ਵੀ ਹਾਲਤ ਵਿੱਚ ਸੰਸਦ  ਦਾ ਬਾਈਕਾਟ ਨਾ ਕਰਨ ਅਤੇ ਸੰਸਦ ਦੇ ਅੰਦਰ  ਇਹਨਾਂ ਤਿੰਨੇ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਨ। ਇਸਦੇ ਨਾਲ ਹੀ ਐਮ ਐਸ ਪੀ ਬਾਰੇ ਕਾਨੂੰਨ ਬਣਾਉਣ ਦੀ ਮੰਗ ਕਰਨ ਅਤੇ ਜ਼ੋਰਦਾਰ ਢੰਗ ਨਾਲ ਕਰਨ। 

ਇਸ ਤੋਂ ਇਲਾਵਾ ਬਿਜਲੀ ਬਿੱਲ 2020 ਅਤੇ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਲਈ ਪਰਾਲੀ ਦੇ  ਬਿਲ ਦੀ ਵਿਰੋਧਤਾ ਕਰਨ। ਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਸੈਸ਼ਨ ਦੌਰਾਨ ਪਾਰਲੀਮੈਂਟ ਵੱਲ ਮਾਰਚ ਵੀ ਕੀਤਾ ਜਾਵੇਗਾ। ਪਹਿਲਾ ਜਥਾ 22 ਜੁਲਾਈ ਨੂੰ ਮਾਰਚ ਕਰੇਗਾ ਅਤੇ ਧਰਨੇ ਤੇ ਬੈਠੇਗਾ।   

ਇਸ ਦੇ ਨਾਲ ਹੀ ਹਰ ਰੋਜ਼ ਜੱਥੇ ਵੱਖ ਵੱਖ ਬਾਰਡਰਾਂ ਤੋਂ ਸੰਸਦ ਵੱਲ ਮਾਰਚ ਕਰਨਗੇ। ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਕਿਸਾਨ ਆਗੂਆਂ ਨੇ ਪੂਰੇ ਜੋਸ਼ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਵਿਚ ਆਪਣੇ ਜਿਲ੍ਹੇ  ਵੱਲੋਂ ਪੂਰੇ ਜ਼ਾਬਤੇ ਵਿੱਚ ਰਹਿ ਕੇ  ਸ਼ਾਮਿਲ ਹੋਣ ਦਾ ਭਰੋਸਾ ਦਿੱਤਾ। 

ਮੀਟਿੰਗ ਨੂੰ ਏਟਕ ਦੇ ਪ੍ਰਧਾਨ ਸਾਥੀ ਬੰਤ ਬਰਾੜ, ਕਿਸਾਨ ਆਗੂ ਸਾਥੀ ਹਰਦੇਵ ਅਰਸ਼ੀ,   ਖੇਤ ਮਜ਼ਦੂਰ ਸਭਾ ਦੇ ਆਲ ਇੰਡੀਆ ਜਨਰਲ ਸਕੱਤਰ ਸਾਥੀ ਗੁਲਜ਼ਾਰ ਗੋਰੀਆ ਤੋਂ ਇਲਾਵਾ ਬਹੁਤ ਸਾਰੇ ਸਾਥੀਆਂ ਨੇ  ਸੰਬੋਧਨ ਕੀਤਾ। ਸਾਥੀ ਬਲਕਰਨ ਬਰਾੜ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਹੁਣ ਦੇਖਣਾ ਹੈ ਕਿ ਚੁੱਪੀ ਤੋੜੋ ਜਾਂ ਕੁਰਸੀ ਛੋੜੋ ਦੇ ਇਸ ਮਰਦੇ ਦਾ ਕਿ ਅਸਰ ਪੈਂਦਾ ਹੈ। ਚੂਪ ਰਹਿਣਾ ਸਿੱਖ ਗਏ ਲੋਕ ਹੁਣ ਵੀ ਬੋਲਦੇ ਹਨ ਜਾਂ ਨਹੀਂ? ਕਿ ਉਹ ਵੀ ਆਪੋ ਆਪਣੇ ਸੰਸਦ ਮੈਂਬਰਾਂ ਨੂੰ ਇਹੀ ਨਾਅਰਾ ਯਾਦ ਦੁਆਉਣਗੇ? ਇਸ ਮਕਸਦ ਲਈ ਘਰਾਂ ਤੋਂ ਬਾਹਰ ਨਿਕਲਣਗੇ?

Monday, September 02, 2019

ਖੱਬੀ ਕਿਸਾਨ ਸਭਾ ਵੱਲੋਂ ਤਿੱਖੇ ਸੰਘਰਸ਼ ਸ਼ੁਰੂ ਕਰਨ ਦਾ ਸੰਕੇਤ

ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਪੈਦਾ ਹੋ ਰਿਹੈ ਤਿੱਖਾ ਰੋਹ  
ਲੁਧਿਆਣਾ: 2 ਸਤੰਬਰ 2019: (ਪੰਜਾਬ ਸਕਰੀਨ ਬਿਊਰੋ):: 
ਅਜ ਇਥੇ ਜਿਲਾ ਕਚਹਿਰੀ ਦੇ ਸਾਹਮਣੇ ਲੁਧਿਆਣਾ ਜ਼ਿਲੇ ਦੀ ਕਿਸਾਨ ਸਭਾ ਵੱਲੋ  ਸਾਥੀ ਸੁਰਿੰਦਰ  ਸਿੰਘ ਜਲਾਲਦੀਵਾਲ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ।  ਇਸ ਞਿਚ  ਵੱਖ ਵਖ  ਬਲਾਕਾਂ ਦੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਸ਼ਾਮਲ ਹੋਏ।  ਧਰਨੇ ਨੂੰ ਸੰਬੋਧਨ ਕਰਦਿਆ ਸਾਥੀ ਚਮਕੌਰ ਸਿੰਘ  ਜਿਲਾ ਸਕੱਤਰ  ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਜੋ ਮੈਮੋਰੰਡਮ ਞਿਚ ਦਰਜ ਹਨ ਸਬੰਧੀ ਞਿਸਥਾਰ ਨਾਲ ਚਾਨਣਾ ਪਾਇਆ। ਧਰਨੇ ਨੂੰ ਸਬੋਧਨ ਕਰਦਿਆਂ ਸਾਥੀ ਕੇਵਲ ਸਿੰਘ ਮਜਾਲੀਆ ਅਤੇ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਕਿਸਾਨ ਜਿਹੜਾ ਪੂਰੇ ਹਿੰਦੋਸਤਾਨ ਦੇ ਗੋਦਾਮ ਭਰ ਰਿਹਾ ਹੈ ਉਹ ਖੁਦ ਭੁੱਖਾ ਮਰਦਾ ਹੋਇਆ ਖੁਦਕੁਸ਼ੀਆ ਦੇ  ਰਾਹ ਪਿਆ ਹੋਇਆ ਹੈ। ਸਾਥੀ ਕੇਵਲ ਸਿੰਘ ਬਨਵੈਤ ਅਤੇ ਐਸ ਪੀ ਸਿੰਘ ਨੇ ਸਬੋਧਨ ਕਰਦਿਆ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਵੱਡੀ ਲਾਮਬੰਦੀ ਤੇ ਜ਼ੋਰ ਦਿੱਤਾ। ਸਾਥੀ ਸੁਰਿੰਦਰ ਸਿੰਘ  ਜਲਾਲਦੀਵਾਲ  ਨੇ ਕਿਹਾ ਕਿ ਸਾਨੂੰ ਘਰਾਂ ਅੰਦਰ ਟਿਕ ਕੇ ਨਹੀ ਬਹਿਣਾ ਚਾਹੀਦਾ ਸਗੋਂ ਇਹਨਾਂ  ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਰਿਆਂ ਨੇ ਇਕਠੇ ਹੋ ਕੇ  ਡੀ ਸੀ ਲੁਧਿਆਣਾ ਨੂੰ ਮੈਮੋਰੰਡਮ ਦਿੱਤਾ ਗਿਆ। ਧਰਨੇ ਨੂੰ ਹੋਰਾਂ ਤੋਂ ਇਲਾਵਾ ਗੁਰਦੇਵ ਸਿੰਘ ਪੁੜੈਣ, ਬਲਵਿੰਦਰ ਸਿੰਘ ਭੰਗੂ ਅਤੇ  ਸਾਥੀ ਅਮਰ ਸਿੰਘ  ਨੇ ਵੀ ਸਬੋਧਨ ਕੀਤਾ। ਅੰਤ ਵਿਚ ਸਾਥੀ  ਜਲਾਲਦੀਵਾਲ ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ। 

Saturday, July 30, 2016

ਕਿਸਾਨਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਿਆਂ ਉੱਤੇ ਲਕੀਰ ਮਾਰਨ ਦੀ ਮੰਗ

ਚਾਰ ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਜੋਸ਼ੀਲਾ ਧਰਨਾ
ਲੁਧਿਆਣਾ: 29 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)::

ਅੱਜ ਇੱਥੇ ਚਾਰ ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਜ਼ਿਲਾ ਕਚਹਿਰੀਆਂ ਦੇ ਸਾਹਮਣੇ ਕਿਸਾਨਾਂ ਵੱਲੋਂ ਭਰਵਾਂ ਧਰਨਾ ਦਿੱਤਾ ਇਆ। ਰਹਦੇ ਮੀਂਹ ਵਿੱਚ ਦਿੱਤਾ ਗਿਆ ਇਹ ਧਰਨਾ ਕਿਸਾਨਾਂ ਦੇ ਜੋਸ਼ ਦੇ ਇੱਕ ਨਵੀਂ ਮਿਸਾਲ ਪੇਸ਼ ਕਰ ਰਿਹਾ ਸੀ। ਕਿਸਾਨਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਿਆਂ ਉੱਤੇ ਲਕੀਰ ਮਾਰਨ ਦੀ ਮੰਗ ਦੇ ਨਾਲ ਨਾਲ ਕਈ ਹੋਰ ਮਸਲੇ ਵੀ ਉਠਾਏ ਗਏ। ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਕਿਸਾਨਾਂ ਨੂੰ ਸਬਸਿਡੀਆਂ ਜਾਰੀ ਰੱਖਣ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ, ਖੇਤ ਮਜ਼ਦੂਰਾਂ ਨੂੰ ਦਸ ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਦਿੱਤੇ ਜਾਣ। ਆਬਾਦਕਾਰਾਂ ਨੂੰ ਕਾਬਜ਼ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਜਾਣ। ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਫਸਲਾਂ ਦਾ ਨੁਕਸਾਨ ਕਰਨ ਵਾਲੇ ਆਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਾਨ ਮੱਲ ਦਾ ਨੁਕਸਾਨ ਰੋਕਿਆ ਜਾ ਸਕੇ। ਡੇਅਰੀ ਫਾਰਮ, ਡਿਗਰੀ ਫਾਰਮ, ਫਿਸ਼ਰੀ ਫਾਰਮ, ਬੱਕਰੀਆਂ ਆਦਿ ਆਦਿ ਦੇ ਫਾਰਮਾਂ ਲਈ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਦੀਆਂ ਜਿਣਸਾਂ ਦੀ ਸਰਕਾਰੀ ਖਰੀਦ ਜਾਰੀ ਰੱਖੀ ਜਾਵੇ। ਬੀ ਏ ਤੱਕ ਵਿੱਦਿਆ ਮੁਫ਼ਤ ਦਿੱਤੀ ਜਾਵੇ। ਗਰੀਬਾਂ ਨੂੰ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾਣ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਮਹਿੰਦਰ ਸਿੰਘ ਅੱਚਰਵਾਲ, ਕਾਮਰੇਡ ਅਵਤਾਰ ਸਿੰਘ ਗਿੱਲ, ਗੁਰਮੇ ਸਿੰਘ (ਸਰਪੰਚ-ਬਹਾਦਰਕੇ), ਜਸਬੀਰ ਸਿੰਘ, ਗੁਰਮੇਲ ਸਿੰਘ ਰੂਮੀ, ਇੰਦਰ ਸਿੰਘ ਗੋਰਸ਼ੀਆਂ, ਜੰਗ ਸਿੰਘ ਅਤੇ ਅਮਨਜੀਤ ਸਿੰਘ ਵੀ ਸ਼ਾਮਲ ਸਨ।