Showing posts with label Black day. Show all posts
Showing posts with label Black day. Show all posts

Wednesday, May 26, 2021

ਨਵਾਂ ਜ਼ਮਾਨਾ ਨੇ ਦਿੱਤਾ ਕਿਸਾਨਾਂ ਦੇ ਕਾਲੇ ਦਿਵਸ ਨੂੰ ਮੱਸਿਆ ਦਾ ਨਾਂਅ

ਗੁਰਜੀਤ ਬਿੱਲਾ ਨੇ ਦਿੱਤਾ ਕਿਸਾਨ ਸੰਗਠਨਾਂ ਦੀਆਂ ਤਿਆਰੀਆਂ ਦਾ ਵੇਰਵਾ 


ਚੰਡੀਗੜ੍ਹ: 26 ਮਈ 2021: (ਪੰਜਾਬ ਸਕਰੀਨ ਡੈਸਕ)::

ਅੱਜ ਕਿਸਾਨਾਂ ਵੱਲੋਂ ਕਾਲੇ ਦਿਵਸ ਦਾ ਸੱਦਾ ਦਿੱਤਾ ਗਿਆ ਹੈ। ਖੱਬੇ ਪੱਖੀ ਵਿਚਾਰਧਾਰਾ ਵਾਲੇ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਨੇ ਖਬਰਾਂ ਦੀਆਂ ਸੁਰਖੀਆਂ ਬਾਰੇ ਆਪਣੀ ਪੁਰਾਣੀ ਰਵਾਇਤ ਨੂੰ ਸੁਰਜੀਤ ਕਰਦਿਆਂ ਆਪਣੇ ਮੁੱਖ ਸਫ਼ੇ ਦੀ ਮੁੱਖ ਖਬਰ ਬਣਾਇਆ ਹੈ ਕਾਲੇ ਦਿਵਸ ਦੇ ਸੱਦੇ ਨੂੰ ਅਤੇ ਇਸਦਾ ਸਿਰਲੇਖ ਹੈ: ਅੱਜ ਮੱਸਿਆ। ਇਸ ਖਬਰ ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਦੇ ਚੰਡੀਗੜ੍ਹ/ਮੋਹਾਲੀ ਦੀ ਕਵਰੇਜ ਕਰਨ ਵਾਲੇ ਨਿਰੰਤਰ ਸਰਗਰਮ ਪੱਤਰਕਾਰ ਗੁਰਜੀਤ ਬਿੱਲਾ ਨੇ ਇਸਦਾ ਪੂਰਾ ਵੇਰਵਾ ਵੀ ਦਿੱਤਾ ਹੈ ਅਤੇ ਕਿਸਾਨਾਂ ਦੇ ਸਮਰਥਨ ਵਿਚ ਆਈਆਂ ਇਸਤਰੀਆਂ ਦੀ ਤਸਵੀਰ ਵੀ ਸ਼ਾਮਲ ਕੀਤੀ ਹੈ। 

ਕੇਂਦਰ ਸਰਕਾਰ ਵੱਲੋਂ ਲਿਆਂਦੇ 3 ਨਵੇਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ 'ਤੇ 26 ਨਵੰਬਰ ਤੋਂ ਚੱਲ ਰਹੇ ਕਿਸਾਨੀ ਮੋਰਚਿਆਂ ਦੇ 6 ਮਹੀਨੇ ਪੂਰੇ ਹੋਣ 'ਤੇ ਕੇਂਦਰ ਸਰਕਾਰ ਦੀ ਬੇਰੁਖੀ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਵਿਆਪੀ 'ਕਾਲਾ-ਦਿਵਸ' ਮਨਾਉਣ ਦੇ ਸੱਦੇ ਮੁਤਾਬਕ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਮੋਰਚੇ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਸਾਹਿਤਕਾਰਾਂ, ਰੰਗਕਰਮੀਆਂ, ਟਰਾਂਸਪੋਰਟਰਾਂ, ਵਪਾਰੀਆਂ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਨੂੰ ਇਸ ਇਤਿਹਾਸਕ ਦਿਨ ਮੌਕੇ ਆਪਣਾ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਾਲੀਆਂ ਪੱਗਾਂ ਅਤੇ ਕਾਲ਼ੀਆਂ ਚੁੰਨੀਆਂ ਨਾਲ ਪੱਕੇ-ਧਰਨਿਆਂ 'ਚ ਸ਼ਮੂਲੀਅਤ ਕੀਤੀ ਜਾਵੇ।  ਚੌਕਾਂ 'ਚ ਵੀ ਨਾਅਰਿਆਂ ਵਾਲੇ ਫਲੈਕਸ ਲੈ ਕੇ ਪ੍ਰਦਰਸ਼ਨ ਕੀਤੇ ਜਾਣ। ਉਹਨਾਂ ਕਿਹਾ ਕਿ ਘਰਾਂ, ਦੁਕਾਨਾਂ, ਦਫਤਰਾਂ, ਟਰੈਕਟਰਾਂ, ਕਾਰਾਂ, ਜੀਪਾਂ, ਸਕੂਟਰਾਂ ਮੋਟਰਸਾਇਕਲਾਂ, ਬੱਸਾਂ, ਟਰੱਕਾਂ ਉਪਰ ਕਾਲੇ ਝੰਡੇ ਲਾ ਕੇ ਤਿੰਨਾਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਦੀ ਖ਼ਿਲਾਫ਼ਤ ਜ਼ੋਰ ਨਾਲ ਕੀਤੀ ਜਾਵੇਗੀ। 

ਹੋਰਨਾਂ ਕਿਸਾਨ ਆਗੂਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਕਾਲਾ ਦਿਵਸ ਮਨਾਉਣ ਲਈ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਦੇ ਬਾਰਡਰਾਂ 'ਤੇ ਬਹੁਤਾ ਇਕੱਠ ਨਹੀਂ ਕੀਤਾ ਜਾ ਰਿਹਾ। ਲੋਕ ਪਿੰਡਾਂ ਤੇ ਸ਼ਹਿਰਾਂ ਵਿਚ ਹੀ ਕਾਲੇ ਝੰਡੇ ਝੁਲਾਉਣਗੇ। ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਾਲਾ ਦਿਵਸ ਜਿਸਮਾਨੀ ਦੂਰੀ ਬਣਾ ਕੇ ਮਨਾਇਆ ਜਾਵੇਗਾ। ਬੀ ਕੇ ਯੂ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਲੋਕ ਦਿੱਲੀ ਬਾਰਡਰ 'ਤੇ ਖੁੱਲ੍ਹੀਆਂ ਥਾਂਵਾਂ 'ਤੇ ਪ੍ਰੋਟੈੱਸਟ ਕਰ ਰਹੇ ਹਨ। ਉਨ੍ਹਾਂ ਐਤਵਾਰ ਸਿਰਫ ਚਾਰ ਹਜ਼ਾਰ ਵਿਅਕਤੀ ਦਿੱਲੀ ਵੱਲ ਭੇਜੇ ਤੇ ਉਹ ਵੀ ਬੱਸਾਂ ਵਿਚ ਅੱਧੀਆਂ ਸਵਾਰੀਆਂ ਦੇ ਨਿਯਮ ਦੀ ਪਾਲਣਾ ਕਰਦਿਆਂ ਗਏ। 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਉਹ 15-20 ਹਜ਼ਾਰ ਦੇ ਜੱਥੇ ਦਿੱਲੀ ਬਾਰਡਰ ਵੱਲ ਭੇਜਦੇ ਸਨ, ਪਰ ਹੁਣ 4-5 ਹਜ਼ਾਰ ਦੇ ਜਥੇ ਭੇਜ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦਿੱਲੀ ਬਾਰਡਰ 'ਤੇ ਭੀੜ ਹੋਰ ਘਟੇਗੀ, ਕਿਉਂਕਿ ਕਿਸਾਨਾਂ ਨੂੰ ਪਿੰਡਾਂ ਵਿਚ ਹੀ ਐੱਨ ਡੀ ਏ ਸਰਕਾਰ ਦੇ ਪੁਤਲੇ ਫੂਕਣ ਨੂੰ ਕਿਹਾ ਗਿਆ ਹੈ। ਬੀ ਕੇ ਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਵੀ ਕਿਹਾ ਕਿ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਾਲਾ ਦਿਵਸ ਮਨਾਇਆ ਜਾਵੇਗਾ।  ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨੇ ਮੰਗਲਵਾਰ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। ਇਸ ਦੌਰਾਨ ਕਿਸਾਨਾਂ ਦੇ ਕਾਫ਼ਲਿਆਂ ਦਾ ਪੰਜਾਬ 'ਚੋਂ ਲਗਾਤਾਰ ਸਿੰਘੂ ਅਤੇ ਟਿਕਰੀ ਦੇ ਮੋਰਚਿਆਂ 'ਤੇ ਜਾਣਾ ਜਾਰੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਅੰਮਿ੍ਤਸਰ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜ਼ਿਲਿ੍ਹਆਂ ਸਮੇਤ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਦਰਜਨਾਂ ਜਥੇ ਰਵਾਨਾ ਹੋਏ। 

ਕਿਸਾਨ ਆਗੂਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਅੱਜ ਸਿਹਤ ਪ੍ਰਬੰਧ ਨਾਕਮਯਾਬ ਹੋ ਕੇ ਰਹਿ ਗਿਆ ਹੈ, ਕੋਰੋਨਾ ਮਰੀਜ਼ ਆਕਸੀਜਨ ਅਤੇ ਵੈਂਟੀਲੇਂਟਰਾਂ ਦੀ ਘਾਟ ਨਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ। ਮਾੜੀਆਂ ਸਿਹਤ ਸਹੂਲਤਾਂ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਜਾਵੇਗਾ। 

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨਿਹੰਗ 96 ਕਰੋੜੀ ਨੇ ਵੀ ਕਾਲੇ ਦਿਵਸ ਦੀ ਪੂਰਨ ਹਮਾਇਤ ਕੀਤੀ ਹੈ |

Tuesday, May 25, 2021

26 ਮਈ ਨੂੰ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਜ਼ੋਰਦਾਰ ਐਕਸ਼ਨ

 25th May 2021 at 6:55 PM

ਸੰਯੁਕਤ ਕਿਸਾਨ ਮੋਰਚਾ ਵੱਲੋਂ ਮਨਾਇਆ ਜਾਵੇਗਾ ਦੇਸ਼ ਭਰ ਵਿੱਚ ਕਾਲਾ ਦਿਨ


ਨਵੀਂ ਦਿੱਲੀ
: 25 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਦਿੱਲੀ ਸਮੇਤ ਦੇਸ਼-ਭਰ 'ਚ ਜਾਰੀ ਕਿਸਾਨ-ਅੰਦੋਲਨ ਨੇ 6 ਮਹੀਨੇ ਪੂਰੇ ਹੋਣ ਜਾ ਰਹੇ ਹਨ। 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਦੇਸ਼-ਵਿਆਪੀ ਅੰਦੋਲਨ ਦੌਰਾਨ ਕਿਸਾਨ ਕੇਂਦਰ-ਸਰਕਾਰ ਦੇ 3 ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਅਤੇ MSP ਤੇ ਕਾਨੂੰਨ ਬਣਵਾਉਣ ਲਈ ਲਗਾਤਾਰ ਡਟੇ ਹੋਏ ਹਨ।

 ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਉ ਕੋਹਾੜ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਕੱਲ੍ਹ ਕਿਸਾਨ ਬੁੱਧ ਪੂਰਨਿਮਾ ਦਾ ਪਵਿੱਤਰ ਦਿਹਾੜਾ ਵੀ ਮਨਾਉਣਗੇ। 

 ਕੱਲ੍ਹ ਕਿਸਾਨ ਬੁੱਧ ਪੂਰਨਿਮਾ ਦਾ ਪਵਿੱਤਰ ਦਿਹਾੜਾ ਮਨਾਉਣਗੇ।  ਇਹ ਕਿਸਾਨ-ਅੰਦੋਲਨ ਸੱਚਾਈ ਅਤੇ ਅਹਿੰਸਾ 'ਤੇ ਚੱਲ ਰਿਹਾ ਹੈ।ਸੰਯੁਕਤ ਕਿਸਾਨ ਮੋਰਚਾ ਸਾਰੇ ਦੇਸ਼ਵਾਸੀਆਂ ਨੂੰ ਬੁੱਧ ਪੂਰਨਿਮਾ ਮਨਾਉਣ ਲਈ ਅਪੀਲ ਕਰਦਾ ਹੈ, ਤਾਂ ਜੋ ਸਾਡੇ ਸਮਾਜ ਵਿੱਚ ਸੱਚਾਈ ਅਤੇ ਅਹਿੰਸਾ ਨੂੰ ਇੱਕ ਮਜਬੂਤ ਸਥਾਨ ਮਿਲੇ, ਅਜਿਹੇ ਸਮੇਂ ਜਦੋਂ ਸਾਡੇ ਸਮਾਜ ਵਿੱਚ ਇਹਨਾਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਅੰਦੋਲਨ ਨੂੰ ਹਿੰਸਕ ਵਜੋਂ ਦਰਸਾਉਣ ਲਈ ਭਾਜਪਾ ਸਰਕਾਰ ਦੀਆਂ ਵਾਰ-ਵਾਰ ਕੋਸ਼ਿਸ਼ਾਂ ਅਸਫਲ ਰਹੀਆਂ ਹਨ।  ਇਸ ਸੰਘਰਸ਼ ਦੌਰਾਨ ਕਿਸਾਨਾਂ ਨੇ ਆਪਣੇ ਆਪ ਨੂੰ ਸ਼ਾਂਤੀ ਅਤੇ ਅਹਿੰਸਾ ਨਾਲ ਮਜ਼ਬੂਤ ​​ਕੀਤਾ ਹੈ.  

26 ਮਈ, 2014 ਤੋਂ ਜਦੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ ਹੈ, ਦੇਸ਼ ਵਿਚ ਹੁਣ ਤਕ ਦਾ ਸਭ ਤੋਂ ਵੱਧ ਕਿਸਾਨ ਵਿਰੋਧੀ ਸ਼ਾਸ਼ਨ ਰਿਹਾ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਸੱਤ ਸਾਲਾਂ ਦੇ ਅਰਸੇ ਦੌਰਾਨ ਕਈ ਕਿਸਾਨ ਵਿਰੋਧੀ ਫੈਸਲੇ ਲਏ ਗਏ ਹਨ।  ਮੋਦੀ-ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਜਿਹੜੇ ਕੇਵਲ ਕਿਸਾਨਾਂ ਹੀ ਨਹੀਂ ਬਲਕਿ ਹੋਰਨਾਂ ਵਰਗਾਂ ਲਈ ਵੀ ਮਾੜੇ ਸਿੱਧ ਹੋਏ ਸਨ। ਇਸ ਸਰਕਾਰ ਨੇ ਆਪਣੇ ਸੱਤ ਸਾਲਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ, ਮਜ਼ਦੂਰਾਂ, ਗਰੀਬਾਂ, ਦਲਿਤਾਂ, ,ਔਰਤਾਂ, ਆਦਿਵਾਸੀਆਂ, ਵਿਦਿਆਰਥੀਆਂ, ਨੌਜਵਾਨਾਂ, ਛੋਟੇ ਵਪਾਰੀਆਂ ਅਤੇ ਉੱਦਮੀਆਂ, ਹੋਰ ਨਾਗਰਿਕਾਂ ਅਤੇ ਵਾਤਾਵਰਣ ਦੇ ਵਿਰੁੱਧ ਫੈਸਲੇ ਲਏ ਹਨ।  

 6 ਮਹੀਨਿਆਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਕੇਂਦਰ-ਸਰਕਾਰ ਦੀ ਅਸਫਲਤਾ ਨੂੰ ਕੱਲ੍ਹ ਪੂਰੇ ਦੇਸ਼ ਵਿੱਚ ਕਾਲੇ-ਦਿਨ ਵਜੋਂ ਮਨਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ, ਵਾਹਨਾਂ ਅਤੇ ਹੋਰ ਥਾਵਾਂ 'ਤੇ ਕਾਲਾ ਝੰਡਾ ਲਹਿਰਾ ਕੇ ਕਾਲੇ ਦਿਵਸ ਨੂੰ ਮਨਾਉਣ, ਡੂੰਘੇ ਵਿਰੋਧ ਅਤੇ ਨਾਰਾਜ਼ਗੀ ਜ਼ਾਹਰ ਕਰਨ। ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਆਪਣਾ ਵਿਰੋਧ ਦਿਖਾਉਣ।  ਕੱਲ੍ਹ ਕਾਲੇ ਦਿਨ ਨੂੰ ਮਨਾਉਣ ਲਈ ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਸੰਭਾਵਿਤ ਹੱਦ ਤਕ ਵਰਤਿਆ ਜਾਣਾ ਚਾਹੀਦਾ ਹੈ।

 ਆਰਐਸਐਸ ਨਾਲ ਜੁੜੇ ਭਾਰਤੀ ਕਿਸਾਨ ਸੰਘ (ਬੀਕੇਐਸ) ਨੇ ਕੱਲ੍ਹ ਪ੍ਰਸਤਾਵਿਤ ਕਾਲੇ ਦਿਵਸ ‘ਤੇ ਇਤਰਾਜ਼ ਜਤਾਇਆ।  ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਕਿਸਾਨ ਸੰਘ ਵੱਲੋਂ ਦਿੱਤੇ ਬਿਆਨ ਨੂੰ ਨੋਟ ਕੀਤਾ ਅਤੇ ਇਸ ਤੱਥ ਦੀ ਨਿਖੇਧੀ ਕੀਤੀ ਕਿ ਦੇਸ਼ ਦੀ ਕੋਈ ਅਖੌਤੀ ਕਿਸਾਨ ਜਥੇਬੰਦੀ ਇਸ ਤਰ੍ਹਾਂ ਦੇ ਇਤਿਹਾਸਕ ਕਿਸਾਨ ਸੰਘਰਸ਼ ਨੂੰ ਨਿੰਦਣ ਲਈ ਕਿਸ ਹੱਦ ਤੱਕ ਮਜਬੂਰ ਹੋ ਸਕਦੀ ਹੈ। ਇੱਕ ਰਾਜਨੀਤਿਕ ਪਾਰਟੀ ਨਾਲ ਜੁੜੇ  ਇਸ ਅਖੌਤੀ ਕਿਸਾਨ ਸੰਘ ਦੇ ਬਿਆਨ ਦੀ ਅਸੀਂ ਤਿੱਖੀ ਨਿੰਦਿਆ ਕਰਦੇ ਹਾਂ।

'ਕਾਲੇ-ਦਿਨ' ਮੌਕੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨਾਂ ਸਮੇਤ ਕੇਂਦਰ- ਸਰਕਾਰ ਖਿਲਾਫ ਹੋਣਗੇ ਪੁਤਲੇ ਫੂਕ ਪ੍ਰਦਰਸ਼ਨ

Thursday, July 28, 2016

ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਰਾਜ ਪੱਧਰੀ ਪ੍ਰਦਸ਼ਨ ਮੁਲਤਵੀ

Thu, Jul 28, 2016 at 5:03 PM
ਸੂਬੇ ’ਚ ਹੋ-ਹੱਲਾ ਮਚਾਇਆ ਤਾਂ ਹਰ ਹਾਲ ’ਚ ਮਨਾਵਾਂਗੇ ਕਾਲਾ ਦਿਵਸ  
ਨਾਲ ਹੀ ਦਿੱਤੀ ਸ਼ਾਹੀ ਇਮਾਮ ਪੰਜਾਬ ਨੇ ਚੇਤਾਵਨੀ 
ਲੁਧਿਆਣਾ: 28 ਜੁਲਾਈ  2016: (ਪੰਜਾਬ ਸਕਰੀਨ ਬਿਊਰੋ):
ਸ਼ਰਾਰਤੀ ਅਨਸਰਾਂ ਦੀ ਗ੍ਰਿਫਤਾਰੀ ਲਈ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਅਤੇ ਮੁਸਲਮਾਨ ਸਮਾਜ  ਦੇ ਨੁਮਾਇੰਦੇ ਮੁੱਖ ਮੰਤਰੀ  ਸ . ਪ੍ਰਕਾਸ਼ ਸਿੰਘ ਬਾਦਲ  ਦੇ ਨਾਮ ਮੰਗ ਪੱਤਰ ਐਸਡੀਐਮ ਪਰਮਜੀਤ ਨੂੰ ਸੌਂਪਦੇ ਹੋਏ। ਉਨ੍ਹਾਂ  ਦੇ  ਨਾਲ ਚੇਅਰਮੈਨ ਹੀਰਾ ਸਿੰਘ  ਗਾਬੜੀਆ,  ਏਡੀਸੀਪੀ-1 ਜੋਗਿੰਦਰ ਸਿੰਘ ,  ਏਸੀਪੀ ਸੈਂਟਰਲ ਅਮਨਦੀਪ ਬਰਾੜ,  ਬਾਬਾ ਅਜੀਤ ਸਿੰਘ  ਅਤੇ ਹੋਰ। 
ਅੱਜ ਇੱਥੇ ਫੀਲਡਗੰਜ ਚੌਂਕ ਵਿਖੇ ਇਤਿਹਾਸਿਕ ਜਾਮਾ ਮਸਜਿਦ ’ਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੁਸਲਮਾਨ ਸਮਾਜ ਦੇ ਨੁਮਾਇੰਦੀਆਂ ਨਾਲ ਬੈਠਕ ਕਰਕੇ ਅਮਨ - ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ। ਮੀਟਿੰਗ ’ਚ ਪੰਜਾਬ ਸਰਕਾਰ ਦੇ ਸੀਨੀਅਰ ਆਗੂ ਜੱਥੇਦਾਰ ਹੀਰਾ ਸਿੰਘ ਗਾਬੜੀਆ ਚੇਅਰਮੈਨ ਯੋਜਨਾ ਬੋਰਡ ਲੁਧਿਆਣਾ , ਡਿਪਟੀ ਕਮਿਸ਼ਨਰ ਪੁਲਿਸ - 1 ਜੋਗਿੰਦਰ ਸਿੰਘ, ਐਸਡੀਐਮ ਪਰਮਜੀਤ ਸਿੰਘ, ਏਸੀਪੀ ਸੈਂਟਰਲ ਅਮਨਦੀਪ ਬਰਾੜ, ਏਸੀਪੀ ਨਾਰਥ ਰਵਨੀਸ਼ ਚੌਧਰੀ ਵਿਸ਼ੇਸ਼ ਰੂਪ ’ਤੇ ਮੌਜੂਦ ਸਨ । ਇਸ ਮੌਕੇ ’ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪਾਕਿਸਤਾਨ ਅਤੇ ਅਲਗਾਵਵਾਦੀਆਂ ਦੀ ਅਸੀ ਹਮੇਸ਼ਾ ਨਿੰਦਾ ਕਰਦੇ ਰਹੇ ਹਾਂ ਲੇਕਿਨ ਇਸ ਨਾਮ ’ਤੇ ਪੰਜਾਬ ’ਚ ਸਸਤੀ ਰਾਜਨੀਤਿਕ ਰੋਟੀਆਂ ਸੇਕਣ ਲਈ ਘੱਟਗਿਣਤੀਆਂ ਦੇ ਨਾਲ ਜੇਕਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਕਾਲਾ ਦਿਵਸ ਦੇ ਐਲਾਨ ਨੰੂ ਲੈ ਕੇ ਕੁਝ ਕੱਟਰਪੰਥੀਆਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ ਜੱਦਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਗੁੰਡਾਗਰਦੀ ਨਹੀਂ ਰੂਕੀ ਤਾਂ ਕਾਲਾ ਦਿਵਸ ਮਨਾਵਾਂਗੇਂ ਲੇਕਿਨ ਇਸ ਸਬੰਧੀ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ । ਸ਼ਾਹੀ ਇਮਾਮ ਨੇ ਸਪੱਸ਼ਟ ਕਿਹਾ ਕਿ ਜੇਕਰ ਕਿਸੇ ਨੇ ਪੰਜਾਬ ਦਾ ਅਮਨ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰ ਹਾਲਤ ’ਚ ਕਾਲਾ ਦਿਵਸ ਮਨਾਇਆ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ਦੇ ਹਿੰਦੂ, ਸਿੱਖ , ਮੁਸਲਮਾਨ,  ਇਸਾਈ ,  ਦਲਿਤ ਭਾਈਚਾਰੇ  ਦੇ ਲੋਕ ਆਪਸ ’ਚ ਪ੍ਰੇਮ ਕਰਨ ਵਾਲੇ ਹਨ,  ਜਿਸਨੂੰ ਗਿਣਤੀ  ਦੇ ਸ਼ਰਾਰਤੀ ਅਨਸਰ ਤੋੜਣਾ ਚਾਹੁੰਦੇ ਹਨ  ਇਸ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਕੱਟਰਪੰਥੀ ਲੁਧਿਆਣਾ  ਦੇ ਉਦਯੋਗ ਅਤੇ ਵਪਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ । ਕਸ਼ਮੀਰ  ਸਮੇਤ ਵਿਸ਼ਵਭਰ ਤੋਂ ਆਉਣ ਵਾਲੇ ਮੁਸਲਮਾਨ ਵਪਾਰੀ ਵੀ ਇੱਥੇ ਦਿਖਾਏ ਜਾ ਰਹੇ ਕੱਟੜਵਾਦ ਦੀ ਵਜ੍ਹਾ ਨਾਲ ਆਪਣੇ ਵਪਾਰਿਕ ਸਬੰਧਾਂ ’ਤੇ ਵਿਚਾਰ ਕਰਨ ਲੱਗ ਪਏ ਹਨ । ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਕਿਸੇ ਇੱਕ ਅਪਰਾਧੀ ਦੀ ਸਜਾ ਕਿਸੇ ਦੂਜੇ ਨੂੰ ਦੇਣ ਦੀ ਇਜਾਜਤ ਨਹੀਂ ਦਿੰਦਾ । ਚੇਅਰਮੈਨ ਹੀਰਾ ਸਿੰਘ ਗਾਬੜੀਆਂ ਨੇ ਕਿਹਾ ਕਿ ਪੰਜਾਬ ਦੇਸ਼ ਵਿੱਚ ਭਾਈਚਾਰੇ ਦੀ ਮਿਸਾਲ ਹੈ । ਪੰਜਾਬ ਸਰਕਾਰ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ । ਕਿਸੇ ਵੀ ਕੱਟਰਪੰਥੀ ਨੂੰ ਪ੍ਰਦੇਸ਼ ’ਚ ਅਮਨ ਖ਼ਰਾਬ ਕਰਨ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ । ਗਾਬੜੀਆ ਨੇ ਕਿਹਾ ਕਿ ਅਸੀ ਮੁਸਲਮਾਨ ਸਮਾਜ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਅਸ਼ਵਾਸਨ ’ਤੇ ਸੂਬੇ ਭਰ ’ਚ ਮਨਾਏ ਜਾਣ ਵਾਲੇ ਕਾਲੇ ਦਿਵਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਮੌਕੇ ’ਤੇ ਲੁਧਿਆਣਾ ਪੁਲਿਸ ਦੇ ਡਿਪਟੀ ਕਮਿਸ਼ਨਰ- 1 ਸ਼੍ਰੀ ਜੋਗਿੰਦਰ ਸਿੰਘ  ਨੇ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਅਮਨ- ਸ਼ਾਂਤੀ ਭੰਗ ਕਰਨ ਵਾਲੀਆਂ ਦੇ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਦੇ ਖਿਲਾਫ ਐਫਆਰਆਈ ਦਰਜ ਹੈ , ਉਨਾਂ ਨੂੰ ਜਲਦੀ ਗਿ੍ਰਫਤਾਰ ਕੀਤਾ ਜਾਵੇਗਾ ।  ਇਸ ਮੌਕੇ ’ਤੇ ਸ਼ਹਿਰ ਦੇ ਸਾਰੇ ਮੁਸਲਮਾਨ ਨੇਤਾਵਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਅਸ਼ਵਾਸਨ ’ਤੇ ਸਹਿਮਤੀ ਦਾ ਇਜਹਾਰ ਕਰਦੇ ਹੋਏ ਕਾਲਾ ਦਿਵਸ ਮਨਾਏ ਜਾਣ ਦੇ ਐਲਾਨ ਨੂੰ ਮੁਲਤਵੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਗਿ੍ਰਫਤਾਰੀ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਰਾਜ ਪੱਧਰੀ ਪ੍ਰਦਰਸ਼ਨਾਂ ਦੀ ਰਣਨੀਤੀ ਬਣਾ ਕੇ ਸ਼ਾਹੀ ਇਮਾਮ ਐਲਾਨ ਕਰਨਗੇਂ ।ਇਸ ਮੌਕੇ ’ਤੇ ਮੌਲਾਨਾ ਫਾਰੂਖ ,  ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ,  ਡਾ .  ਸਿਰਾਜਦੀਨ ਬਾਲੀ ,  ਬਿਲਾਲ ਖਾਨ,  ਮੁਹੰਮਦ  ਜਫਰ , ਨਸੀਮ ਅੰਸਾਰੀ,  ਹਾਜੀ ਨੌਸ਼ਾਦ , ਅਲਤਾਫ ਜੋਸ਼ਨ,  ਰਹੀਸ ਸ਼ਾਹ, ਇਰਸ਼ਾਦ , ਮੁਹੰਮਦ  ਰਫੀਕ , ਮੁਜੀਬ ਉਰ ਰਹਿਮਾਨ,  ਸ਼ਹਿਜਾਦ ਆਲਮ ,  ਸੱਜਾਦ ਆਲਮ,  ਅੰਜੁਮ ਅਸਗਰ ,  ਡਾ .  ਇਦਰੀਸ ,  ਸਿਰਾਜਦੀਨ ਅੰਸਾਰੀ ,  ਮੁਹੰਮਦ  ਯੂਸੁਫ ,  ਡਾ .  ਇਸਲਾਮ ,  ਸ਼ੇਖ ਅਸ਼ਰਫ,  ਕਾਰੀ ਅਲਤਾਫ ਉਰ ਰਹਿਮਾਨ ,  ਮੁਹੰਮਦ  ਮੇਹਰਾਜ ,  ਨਈਅਰ ਆਲਮ ,  ਮੁਹੰਮਦ  ਫੁਰਕਾਨ ,  ਮੁਹੰਮਦ  ਕੁਲਬੁਲ,  ਨਾਸਿਰ ਬਨਾਰਸੀ,  ਸੂਰਜ ਅੰਸਾਰੀ,  ਜਿਆਉਲ ਹੱਕ ,  ਮੁਹੰਮਦ  ਰਿਆਜ ਸਲਮਾਨੀ ,  ਮੁਹੰਮਦ  ਖਾਲਿਦ ,  ਅਬੂ ਬਕਰ ,  ਏਹਤਸ਼ਾਮ ,  ਡਾ .  ਮੁਸ਼ਤਾਖ ,  ਮੁਹੰਮਦ  ਤਨਵੀਰ , ਮਾਸਟਰ ਅਬਦੁਲ ਰਹਿਮਾਨ ,  ਸਦਰੇ ਆਲਮ  ,  ਐਮ . ਡੀ .  ਨੌਸ਼ਾਦ ,  ਐਮ . ਐਚ . ਬੱਗਾ,  ਅਨਵਰ ਹੁਸੈਨ ,  ਅਕਰਮ ਢੰਡਾਰੀ ਅਤੇ ਸ਼ਾਹੀ ਇਮਾਮ ਪੰਜਾਬ  ਦੇ ਮੁੱਖ ਸਕੱਤਰ ਮੁਹੰਮਦ  ਮੁਸਤਕੀਮ ਵੀ ਮੌਜੂਦ ਸਨ।  

Saturday, July 23, 2016

ਗੁੰਡਾਗਰਦੀ ਨਾ ਰੂਕੀ ਤਾਂ ਪੰਜਾਬ ਭਰ ’ਚ ਸ਼ੁੱਕਰਵਾਰ ਨੂੰ ਕਾਲਾ ਦਿਵਸ

2016-07-23 16:45 GMT+05:30
ਲੁਧਿਆਣਾ ’ਚ ਸ਼ਾਹੀ ਇਮਾਮ ਪੰਜਾਬ ਦਾ ਐਲਾਨ
ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ  ਦੀ ਅਗੁਵਾਈ ਹੇਠ ਸਾਰੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਪਾਰਟੀਆਂ ਦੇ ਮੁਸਲਮਾਨ ਨੇਤਾ ਜਾਮਾ ਮਸਜਿਦ ਲੁਧਿਆਣਾ ਵਿੱਚ ਏਕਤਾ ਦਾ ਇਜ਼ਹਾਰ ਕਰਦੇ ਹੋਏ। 
ਲੁਧਿਆਣਾ: 23 ਜੁਲਾਈ  2016 (ਪੰਜਾਬ ਸਕਰੀਨ ਬਿਊਰੋ):
ਲੁਧਿਆਣਾ ਵਿੱਚ ਬੀਤੇ ਦਿਨੀ ਮੁਸਲਮਾਨ ਟਰੱਕ ਡਰਾਇਵਰਾਂ ਦੀ ਮਾਰ ਕੁਟਾਈ ਅਤੇ ਫਗਵਾੜਾ ’ਚ ਸ਼ੁੱਕਰਵਾਰ ਦੇ ਦਿਨ ਨਮਾਜੀਆਂ ’ਤੇ ਹੋਏ ਪੱਥਰਾਵ ਨਾਲ ਮੁਸਲਮਾਨਾਂ ’ਚ ਭਾਰੀ ਰੋਸ਼ ਫੈਲ ਗਿਆ ਹੈ। ਅੱਜ ਇੱਥੇ ਫੀਲਡਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ’ਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ  ਦੀ ਅਗੁਵਾਈ ਹੇਠ ਸ਼ਹਿਰ ਦੀਆਂ ਦਰਜਨਾਂ ਮਸਜਿਦਾਂ ਦੇ ਪ੍ਰਤੀਨਿਧੀਆਂ ਅਤੇ ਮੁਸਲਮਾਨ ਸਿਆਸੀ ਲੀਡਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਫਿਰਕਾਪ੍ਰਸਤ ਤਾਕਤਾਂ ਦੀ ਨਿੰਦਿਆ ਕਰਦੇ ਸ਼ਾਹੀ ਇਮਾਮ ਨੇ ਸਰਵਸੰਮਤੀ ਨਾਲ ਐਲਾਨ ਕੀਤਾ ਕਿ ਜੇਕਰ ਪ੍ਰਦੇਸ਼ ਵਿੱਚ ਪੰਜਾਬ ਸਰਕਾਰ ਨੇ ਗੁੰਡਾਗਰਦੀ ਕਰਨ ਵਾਲੇ ਫਿਰਕਾਪ੍ਰਸਤਾਂ  ਦੇ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਤਾਂ ਸ਼ੁੱਕਰਵਾਰ ਨੂੰ ਪ੍ਰਦੇਸ਼ ਭਰ ’ਚ ਕਾਲਾ ਦਿਵਸ ਮਨਾਇਆ ਜਾਵੇਗਾ ਅਤੇ ਲੁਧਿਆਣਾ ਸਮੇਤ 100 ਤੋਂ ਜਿਆਦਾ ਸਥਾਨਾਂ ’ਤੇ ਮੁਸਲਮਾਨ ਸੜਕਾਂ ’ਤੇ ਉਤਰਨਗੇ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ( ਬ ),  ਕਾਂਗਰਸ ਪਾਰਟੀ,  ਆਮ ਆਦਮੀ ਪਾਰਟੀ,  ਟੀਮ ਇੰਸਾਫ ਨਾਲ ਸਬੰਧ ਰੱਖਣ ਵਾਲੇ ਮੁਸਲਮਾਨ ਲੀਡਰਾਂ ਅਤੇ ਵੱਖ-ਵੱਖ ਮਸਜਿਦਾਂ ਦੇ ਇਮਾਮ ਮੌਜੂਦ ਸਨ। ਜਿਨ੍ਹਾਂ ਵਿੱਚ ਜਫਰ ਆਲਮ, ਨਈਯਰ ਆਲਮ, ਨਸੀਮ ਅੰਸਾਰੀ,  ਡਾ. ਸਿਰਾਜੁਦੀਨ ਬਾਲੀ,  ਮੁਹੰਮਦ  ਸਾਬਿਰ ,  ਬਬਲੂ ਕੁਰੈਸ਼ੀ , ਸਾਦ ਕੁਰੈਸ਼ੀ, ਬਿਲਾਲ ਖਾਨ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਕਾਰੀ ਅਲਤਾਫ ਉਰ ਰਹਿਮਾਨ ਲੁਧਿਆਣਵੀ ,  ਗਾਜੀ ਉਬੈਦੁਰ ਰਹਿਮਾਨ ,  ਨੌਸ਼ਾਦ ਅੰਸਾਰੀ,  ਅਲਤਾਫ ਜੋਸ਼ਨ, ਮੁਹੰਮਦ ਸਿਰਾਜ, ਸ਼ਹਿਜਾਦ ਢੰਡਾਰੀ , ਸੱਜਾਦ ਆਲਮ,  ਤਨਵੀਰ ਆਲਮ,  ਡਾ . ਇਦਰੀਸ ,  ਸ਼ੇਖ ਅਸ਼ਰਫ , ਪਰਵੇਜ ਆਲਮ , ਬਬਲੂ ਖਾਨ,  ਨਸੀਬੂਦੀਨ,  ਮੌਲਾਨਾ ਫਾਰੂਖ , ਨਾਸਿਰ ਬਨਾਰਸੀ, ਮੁਹੰਮਦ  ਕਲੀਮ ਬਨਾਰਸੀ ,  ਡਾ .  ਮੁਸ਼ਤਾਕ ,  ਡਾ .  ਇਸਲਾਮ ,  ਨਾਜਿਮ ਸਲਮਾਨੀ ,ਰਿਆਜ ਸਲਮਾਨੀ , ਮੁਹੰਮਦ  ਇੰਤੀਯਾਜ, ਮੁਹੰਮਦ ਨਬੀਜਾਨ ,  ਮੁਹੰਮਦ  ਯਾਕੂਬ ,  ਨਿਆਜ ਭਾਈ,  ਵਕਾਰ ਅਲੀ ,  ਮੁਹੰਮਦ  ਆਦਿਰ ,  ਮੁਜੀਬੂ ਰਹਿਮਾਨ , ਮੁਹੰਮਦ  ਯਾਸੀਨ , ਅੰਜੁਮ ਅਜਗਰ, ਫਰਮਾਨ ਅਲੀ, ਮਿਜਾਨ, ਸੱਜਾਦ ਖਾਨ,  ਮੁਸਫੀਕ ਆਲਮ,  ਮੁਹੰਮਦ ਲਿਆਕਤ, ਈਦ ਮੁਹੰਮਦ ਕਰੀਮ,  ਮੁਹੰਮਦ  ਮੇਹਰਾਜ,  ਮੁਹੰਮਦ  ਮੁਕੀਮ , ਅਕਰਮ ਅਲੀ , ਮਕਸੂਦ ਅਲੀ,  ਸ਼ਮੀਮ ਅਹਿਮਦ,  ਮੁਹੰਮਦ ਸਲੀਮ, ਮੁਹੰਮਦ ਇਸਰਾਰ,  ਮੁਹੰਮਦ  ਹਕੀਮ,  ਨੌਸ਼ਾਦ ਵਾਰਸੀ, ਮੁਹੰਮਦ ਹਸਲੀਨ, ਮੁਹੰਮਦ ਜੁਵੈਦ,ਤਨਵੀਰ ਖਾਨ, ਸ਼ਾਹਨਵਾਜ, ਮੌਲਾਨਾ ਇਨਾਮੁਦੀਨ ,  ਮੌਲਾਨਾ ਇਸਰਾਰ ਅਹਿਮਦ , ਮੌਲਾਨਾ ਕਾਰੀ ਮੋਹਤਰਮ, ਮੌਲਾਨਾ ਇਬਰਾਹਿਮ , ਮੌਲਾਨਾ ਯਈਆ , ਮੌਲਾਨਾ ਅਤੀਕ ਉਰ ਰਹਿਮਾਨ ਫੈਜਾਬਾਦੀ , ਅਲਾਊਦੀਨ,  ਮੁਹੰਮਦ ਬਾਬਰ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ  ਮੁਸਤਕੀਮ ਅਹਰਾਰੀ ਅਤੇ ਹੋਰ ਵੀ ਮੌਜੂਦ ਸਨ ।