ਚੰਡੀਗੜ ਦੇਸ਼ ਪੱਧਰੀ ਸੈਮੀਨਾਰ ਦਾ ਚੌਥਾ ਦਿਨ
ਜਾਤ ਪ੍ਰਬੰਧ ਜਗੀਰੂ ਤਾਕਤਾਂ ਦੀ ਨਹੀਂ, ਸਰਮਾਏਦਾਰੀ ਦੀ ਸੇਵਾ ਕਰ ਰਿਹਾ ਹੈ
ਚੰਡੀਗੜ, 15 ਮਾਰਚ। ਮੌਜੂਦਾ ਸਮੇਂ ਵਿੱਚ ਜਗੀਰੂ ਤਾਕਤਾਂ ਨਹੀਂ ਸਗੋਂ ਸਰਮਾਏਦਾਰਾ ਪ੍ਰਬੰਧ ਜਾਤ ਪ੍ਰਥਾ ਨੂੰ ਜਿਉਂਦਾ ਰੱਖਣ ਲਈ ਜਿੰਮੇਦਾਰ ਹੈ ਅਤੇ ਇਹ ਕਿਰਤੀ ਲੋਕਾਂ ਨੂੰ ਵੰਡਣ ਦਾ ਇੱਕ ਸ਼ਕਤੀਸ਼ਾਲੀ ਸਿਆਸੀ ਯੰਤਰ ਬਣ ਚੁੱਕਿਆ ਹੈ। ਇਸ ਲਈ ਇਹ ਸੋਚਣਾ ਗਲਤ ਹੈ ਕਿ ਸਰਮਾਏਦਾਰੀ ਅਤੇ ਉਦਯੋਗਿਕ ਵਿਕਾਸ ਨਾਲ਼ ਜਾਤ ਪ੍ਰਬੰਧ ਖੁਦ ਬ ਖੁਦ ਖਤਮ ਹੋ ਜਾਵੇਗਾ।
'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਭਕਨਾ ਭਵਨ ਵਿੱਚ ਜਾਰੀ ਦੇਸ਼ ਪੱਧਰੀ ਪੰਜ ਦਿਵਸੀ ਅਰਵਿੰਦ ਯਾਦਗਾਰੀ ਸੈਮੀਨਾਰ ਦੇ ਚੌਥੇ ਦਿਨ ਅੱਜ ਇੱਥੇ ਪੇਪਰ ਪੇਸ਼ ਕਰਦੇ ਹੋਏ 'ਆਹਵਾਨ' ਮੈਗਜ਼ੀਨ ਦੇ ਸੰਪਾਦਕ ਅਭਿਨਵ ਸਿਨਹਾ ਨੇ ਇਹ ਗੱਲ ਕਹੀ। 'ਜਾਤ ਪ੍ਰਬੰਧ ਸਬੰਧੀ ਇਤਿਹਾਸ ਲੇਖਣੀ' 'ਤੇ ਕੇਂਦਰਤ ਆਪਣੇ ਪੇਪਰ ਵਿੱਚ ਉਹਨਾਂ ਨੇ ਜਾਤ ਪ੍ਰਥਾ ਦੇ ਉਤਪਤੀ ਅਤੇ ਵਿਕਾਸ ਬਾਰੇ ਸਾਰੇ ਪ੍ਰਮੁੱਖ ਇਤਿਹਾਸਕਾਰਾਂ ਦੇ ਵਿਚਾਰਾਂ ਦੀ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਕਿ ਜਾਤ ਕਦੇ ਵੀ ਇੱਕ ਜੜ ਪ੍ਰਬੰਧ ਨਹੀਂ ਰਹੀ ਹੈ, ਸਗੋਂ ਪੈਦਾਵਾਰੀ ਸਬੰਧਾਂ 'ਚ ਬਦਲਾਅ ਦੇ ਨਾਲ਼ ਇਸਦੇ ਸਰੂਪ ਅਤੇ ਵਿਸ਼ੇਸ਼ਤਾਵਾਂ ਵਿੱਚ ਵੀ ਬਦਲਾਅ ਆਉਂਦਾ ਰਿਹਾ ਹੈ।
ਉਹਨਾਂ ਕਿਹਾ ਕਿ ਪ੍ਰਾਚੀਨ ਭਾਰਤ ਵਿੱਚ ਵਰਣ ਵਿਵਸਥਾ ਦਾ ਉਦੈ ਅਭਿੰਨ ਰੂਪ ਵਿੱਚ ਸਮਾਜ ਵਿੱਚ ਜਮਾਤਾਂ, ਰਾਜ ਅਤੇ ਪਿੱਤਰਸੱਤਾ ਦੇ ਉਦੈ ਨਾਲ਼ ਜੁੜਿਆ ਹੋਇਆ ਹੈ। ਆਪਣੀ ਉੱਤਪਤੀ ਤੋਂ ਲੈ ਕੇ ਅੱਜ ਤੱਕ ਜਾਤ ਵਿਚਾਰਧਾਰਾ ਹਾਕਮ ਜਮਾਤਾਂ ਦੇ ਹੱਥ ਵਿੱਚ ਇੱਕ ਮਜ਼ਬੂਤ ਔਜ਼ਾਰ ਰਹੀ ਹੈ। ਇਹ ਗਰੀਬ ਕਿਰਤੀ ਅਬਾਦੀ ਨੂੰ ਗੁਲਾਮ ਰੱਖਦੀ ਹੈ ਅਤੇ ਉਹਨਾਂ ਨੂੰ ਵੱਖ ਵੱਖ ਜਾਤਾਂ ਵਿੱਚ ਵੰਡ ਦਿੰਦੀ ਹੈ। ਸਰਮਾਏਦਾਰਾ ਪ੍ਰਬੰਧ ਨੇ ਜਾਤ ਅਧਾਰਤ ਕਿਰਤ ਵੰਡ ਅਤੇ ਖਾਣ-ਪੀਣ ਸਬੰਧੀ ਰੋਕਾਂ ਨੂੰ ਤੋੜ ਦਿੱਤਾ ਹੈ ਪਰ ਸਜਾਤੀ ਵਿਆਹ ਦੀ ਪ੍ਰਥਾ ਨੂੰ ਕਾਇਮ ਰੱਖਿਆ ਹੈ, ਕਿਉਂ ਕਿ ਸਰਮਾਏਦਾਰਾ ਪ੍ਰਬੰਧ ਨਾਲ਼ ਇਸਦਾ ਕੋਈ ਵਿਰੋਧ ਨਹੀਂ ਹੈ।
ਇਸ ਤੋਂ ਪਹਿਲਾਂ ਕੱਲ ਸ਼ਾਮ ਦੇ ਸੈਸ਼ਨ ਵਿੱਚ ਦਿੱਲੀ ਯੂਨੀਵਰਸਿਟੀ ਦੀ ਸ਼ਿਵਾਨੀ ਨੇ 'ਜਾਤ, ਜਮਾਤ ਅਤੇ ਪਹਿਚਾਣ ਦੀ ਸਿਆਸਤ' ਵਿਸ਼ੇ 'ਤੇ ਅਤੇ ਸੋਸ਼ਲ ਸਾਈਂਸਸ ਸਟੱਡੀਜ ਸੈਂਟਰ, ਕਲਕੱਤਾ ਦੇ ਪ੍ਰਸਕਣਵ ਸਿੰਨਹਾਰਾਏ ਨੇ ਪੱਛਮੀ ਬੰਗਾਲ ਵਿੱਚ 'ਜਾਤ ਅਤੇ ਸਿਆਸਤ—ਖੱਬੇ ਮੋਰਚੇ ਦਾ ਬਦਲਦਾ ਚੇਹਰਾ' ਵਿਸ਼ੇ 'ਤੇ ਪੇਪਰ ਪੇਸ਼ ਕੀਤੇ।
ਸ਼ਿਵਾਨੀ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਪਹਿਚਾਣ ਦੀ ਸਿਆਸਤ ਲੋਕਾਂ ਦੇ ਸੰਘਰਸ਼ਾਂ ਨੂੰ ਟੁਕੜਿਆਂ ਵਿੱਚ ਵੰਡ ਕੇ ਸਰਮਾਏਦਾਰਾ ਪ੍ਰਬੰਧ ਦੀ ਹੀ ਸੇਵਾ ਕਰ ਰਹੀ ਹੈ। ਜਾਤ ਪਹਿਚਾਣ ਨੂੰ ਹੱਲਾਸ਼ੇਰੀ ਦੇਣ ਦੀ ਸਿਆਸਤ ਨੇ ਦਲਿਤ ਜਾਤਾਂ ਅਤੇ ਉਪਜਾਤਾਂ ਵਿਚਕਾਰ ਵੀ ਭਾਈਚਾਰਾ ਤੋੜਕ ਝਗੜਿਆਂ ਨੂੰ ਜਨਮ ਦਿੱਤਾ ਹੈ। ਜਾਤ, ਜੇਂਡਰ, ਕੌਮੀਅਤਾ ਆਦਿ ਵੱਖ ਵੱਖ ਪਹਿਚਾਣਾਂ ਦੀ ਲੁੱਟ-ਦਾਬੇ ਨੂੰ ਖਤਮ ਕਰਨ ਦੀ ਲੜਾਈ ਨੂੰ ਸਾਂਝੇ ਦੁਸ਼ਮਣ ਸਰਮਾਏਦਾਰਾ ਪ੍ਰਬੰਧ ਅਤੇ ਸਾਮਰਾਜਵਾਦ ਵੱਲ ਮੋੜਨੀ ਹੋਵੇਗੀ, ਅਤੇ ਇਹ ਕੰਮ ਜਮਾਤੀ ਇਕਮੁੱਠਤਾ ਨਾਲ਼ ਹੀ ਹੋ ਸਕਦਾ ਹੈ।
ਸ਼੍ਰੀ ਸਿਨਹਾਰਾਏ ਨੇ ਬੰਗਾਲ ਵਿੱਚ ਨਾਮਸ਼ੁਦਰਾਂ ਤੋਂ ਨਿਕਲੇ ਮਤੁਆ ਭਾਈਚਾਰੇ ਦੀ ਸਿਆਸਤ ਦੀ ਗੱਲ ਕਰਦੇ ਹੋਏ ਕਿਹਾ ਕਿ ਖੱਬਾ ਮੋਰਚਾ ਨੇ 1947 ਤੋਂ ਬਾਅਦ ਮਤੁਆ ਸ਼ਰਨਾਰਥੀਆਂ ਦੀਆਂ ਮੰਗਾਂ ਨੂੰ ਪੁਰਜ਼ੋਰ ਢੰਗ ਨਾਲ਼ ਚੁੱਕਿਆ ਸੀ, ਪਰ ਬਾਅਦ ਵਿੱਚ ਖੱਬੇ ਮੋਰਚੇ ਵਿੱਚ ਭਾਰੂ ਉਚ ਜਾਤੀ ਲੀਡਰਸ਼ਿਪ ਨੇ ਨ ਸਿਰਫ ਉਹਨਾਂ ਦੀ ਅਣਦੇਖੀ ਕੀਤੀ ਸਗੋਂ ਮਤੁਆ ਜਾਤ 'ਤੇ ਜ਼ਬਰ ਵੀ ਕੀਤਾ। ਪਿਛਲੀਆਂ ਚੋਣਾਂ ਵਿੱਚ ਕਈ ਇਲਾਕਿਆਂ ਵਿੱਚ ਖੱਬੇ ਮੋਰਚੇ ਦੀ ਹਾਰ ਦਾ ਇਹ ਵੀ ਕਾਰਨ ਸੀ।
ਪੇਪਰ 'ਤੇ ਜਾਰੀ ਬਹਿਸ ਵਿੱਚ ਦਖਲ ਦਿੰਦੇ ਹੋਏ ਸੁਖਵਿੰਦਰ ਨੇ ਕਿਹਾ ਕਿ ਜਾਤ ਪ੍ਰਬੰਧ ਨੂੰ ਜਗੀਰੂ ਪ੍ਰਬੰਧ ਨਾਲ਼ ਜੋੜ ਕੇ ਦੇਖਣ ਨਾਲ਼ ਤਾਂ ਨਾ ਤਾਂ ਦੁਸ਼ਮਣ ਦੀ ਸਹੀ ਪਛਾਣ ਹੋ ਸਕਦੀ ਹੈ ਅਤੇ ਨਾ ਹੀ ਸੰਘਰਸ਼ ਦੇ ਸਹੀ ਨਾਅਰੇ ਹੀ ਤੈਅ ਹੋ ਸਕਦੇ ਹਨ। ਅਸਲੀਅਤ ਇਹ ਹੈ ਕਿ ਅੱਜ ਭਾਰਤ ਵਿੱਚ ਦਲਿਤਾਂ ਦੀ ਲੁੱਟ-ਚੋਂਘ ਦਾ ਅਧਾਰ ਸਰਮਾਏਦਾਰਾ ਪ੍ਰਬੰਧ ਹੈ। ਜਮੀਨ ਵਾਹੁਣ ਵਾਲ਼ੇ ਨੂੰ ਦੇਣ ਦਾ ਨਾਅਰਾ ਅੱਜ ਪ੍ਰਸੰਗਿਕ ਨਹੀਂ ਰਹਿ ਗਿਆ ਹੈ।
ਲੇਖਕ ਸ਼ਬਦੀਸ਼ ਨੇ ਕਿਹਾ ਕਿ ਬਾਹਮਣਵਾਦ ਵਿਰੁੱਧ ਆਪਣੀ ਨਫਰਤ ਕਰਕੇ ਅੰਬੇਡਕਰ ਬਸਤੀਵਾਦ ਦੀ ਸਾਜਿਸ਼ ਨੂੰ ਨਹੀਂ ਸਮਝ ਸਕੇ। ਦਲਿਤ ਦਾਬੇ ਨੂੰ ਲੈ ਕੇ ਅੰਬੇਡਕਰ ਦੀ ਪੀੜ ਸੱਚੀ ਸੀ, ਪਰ ਸਿਰਫ ਪੀੜ ਨਾਲ਼ ਹੀ ਕੋਈ ਮੁਕਤੀ ਦਾ ਫਲਸਫਾ ਨਹੀਂ ਬਣ ਜਾਂਦਾ।
ਸੰਹਤੀ ਨਾਲ਼ ਜੁੜੇ ਖੋਜਕਰਤਾ ਅਤੇ ਕਾਰਕੁੰਨ ਅਸਿਤ ਦਾਸ ਨੇ ਆਪਣੇ ਪੇਪਰ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸੋਚਣਾ ਹੋਵੇਗਾ ਕਿ ਜ਼ਬਰ-ਦਾਬੇ ਖਿਲਾਫ ਦਬੇ ਹੋਏ ਗੁੱਸੇ ਨੂੰ ਅਸੀਂ ਜਮਾਤੀ ਨਜਰੀਆਂ ਕਿਸ ਤਰ•ਾਂ ਦੇ ਸਕਦੇ ਹਾਂ।
ਨੇਪਾਲੀ ਕੌਮੀ ਮੁਕਤੀ ਮੋਰਚੇ ਦੇ ਪ੍ਰਧਾਨ ਤਿਲਕ ਪਰਿਹਾਰ ਨੇ ਕਿਹਾ ਕਿ ਸਾਮਰਾਜਵਾਦ ਅੱਜ ਵੀ ਫੁੱਟ ਪਾਓ ਰਾਜ ਕਰੋ ਦੀ ਨੀਤੀ ਤਹਿਤ ਪੂਰੀ ਦੁਨੀਆਂ ਵਿੱਚ ਪਹਿਚਾਣ ਦੀ ਸਿਆਸਤ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਨੇਪਾਲ ਵਿੱਚ ਦਲਿਤਾਂ ਵਿਚਕਾਰ ਹਜਾਰਾਂ ਗੈਰ ਸਰਕਾਰੀ ਜੱਥੇਬੰਦੀਆਂ ਸਰਗਰਮ ਹਨ ਜਿਨ•ਾਂ ਨੂੰ ਸਾਮਰਾਜਵਾਦ ਤੋਂ ਅਰਬਾਂ ਡਾਲਰ ਫੰਡਿੰਗ ਮਿਲਦੀ ਹੈ ਪਰ ਜਿਆਦਾਤਰ ਦਲਿਤ ਕਮਿਊਨਿਸਟਾਂ ਨਾਲ਼ ਖੜੇ ਹਨ।
ਗੱਲਬਾਤ ਵਿੱਚ ਆਈ.ਆਈ.ਟੀ. ਹੈਦਰਾਬਾਦ ਦੇ ਪ੍ਰੋਫੈਸਰ ਅਤੇ ਕਵੀ ਲਾਲਟੂ, ਕਲਕੱਤਾ ਤੋਂ ਆਏ ਅਨੰਤ ਆਚਾਰਿਆ, ਮੁਬੰਈ ਤੋਂ ਆਏ ਪੱਤਰਕਾਰ ਪ੍ਰਭਾਕਰ, ਨੇਪਾਲ ਤੋਂ ਪਹੁੰਚੀ ਸੰਤੋਸ਼ੀ ਵਿਸ਼ਵਕਰਮਾ, ਲੁਧਿਆਣੇ ਤੋਂ ਦਰਸ਼ਨ ਖੇੜੀ, ਬੇਬੀ ਕੁਮਾਰੀ, ਸੰਦੀਪ, ਲਸ਼ਕਰ ਸਿੰਘ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ। ਬਹਿਸ ਏਨੀ ਸਰਗਰਮ ਰਹੀ ਕਿ ਕੱਲ ਸ਼ੈਸ਼ਨ ਦਾ ਸਮਾਂ ਖਤਮ ਹੋ ਜਾਣ ਤੋਂ ਬਾਅਦ ਵੀ ਰਾਤ ਗਿਆਰਾਂ ਵਜੇ ਤੱਕ ਸੈਮੀਨਾਰ ਜਾਰੀ ਰਿਹਾ।
ਅੱਜ ਦੇ ਸੈਸ਼ਨ ਦੀ ਪ੍ਰਧਾਨਗੀ ਨੇਪਾਲ ਦੇ ਪ੍ਰਸਿੱਧ ਸਾਹਿਤਕਾਰ, ਨਿਨੂ ਚਪਾਗਾਈ, ਸੀਨੀਅਰ ਸਮਾਜਕ ਕਾਰਕੁੰਨ ਕਸ਼ਮੀਰ ਸਿੰਘ ਅਤੇ ਪ੍ਰਤੀਬੱਧ ਦੇ ਸੰਪਾਦਕ ਸੁਖਵਿੰਦਰ ਨੇ ਕੀਤੀ। ਮੰਚ ਸੰਚਾਲਨ ਨੌਜਵਾਨ ਭਾਰਤ ਸਭਾ ਦੇ ਤਪਿਸ਼ ਮੰਦੌਲਾ ਨੀ ਕੀਤਾ।
Showing posts with label Arvind. Show all posts

Friday, March 15, 2013
Thursday, March 14, 2013
ਜਾਤ ਪਾਤ ਦੀ ਸਮਸਿਆ ਬਾਰੇ ਵਿਚਾਰ ਵਟਾਂਦਰਾ
ਬਾਬਾ ਸੋਹਣ ਸਿੰਘ ਭਕਨਾ ਭਵਨ 'ਚ ਜਾਰੀ ਹੈ ਕੌਮੀ ਪੱਧਰ ਦਾ 5 ਦਿਨਾਂ ਸੈਮੀਨਾਰ
*ਇਨਕਲਾਬ ਤੋਂ ਬਿਨਾਂ ਦਲਿਤ ਮੁਕਤੀ ਨਹੀਂ ਹੋ ਸਕਦੀ ਅਤੇ ਦਲਿਤਾਂ ਦੀ *ਵਿਆਪਕ ਹਿੱਸੇਦਾਰੀ ਤੋਂ ਬਿਨਾਂ ਭਾਰਤ ਵਿੱਚ ਇਨਕਲਾਬ ਸੰਭਵ ਨਹੀਂ
ਬਾਬਾ ਸੋਹਣ ਸਿੰਘ ਭਕਨਾ ਭਵਨ ਵਿੱਚ ਜਾਰੀ ਹੈ ਕੌਮੀ ਪੱਧਰ ਦਾ ਪੰਜ-ਦਿਨਾਂ ਸੈਮੀਨਾਰ ਦੇ ਤੀਜੇ ਦਿਨ ਦਾ ਪ੍ਰੈਸ ਨੋਟ
ਇਨਕਲਾਬ ਤੋਂ ਬਿਨਾਂ ਦਲਿਤ ਮੁਕਤੀ ਨਹੀਂ ਹੋ ਸਕਦੀ ਅਤੇ ਦਲਿਤਾਂ ਦੀ
ਵਿਆਪਕ ਹਿੱਸੇਦਾਰੀ ਤੋਂ ਬਿਨਾਂ ਭਾਰਤ ਵਿੱਚ ਇਨਕਲਾਬ ਸੰਭਵ ਨਹੀਂ
ਚੰਡੀਗੜ੍ਹ, 14 ਮਾਰਚ। ਪ੍ਰਸਿੱਧ ਲੇਖਕ ਅਤੇ ਵਿਚਾਰਕ ਡਾ. ਆਨੰਦ ਤੇਲਤੁੰਬੜੇ ਨੇ ਅੱਜ ਇੱਥੇ ਕਿਹਾ ਕਿ ਦਲਿਤ ਮੁਕਤੀ ਵਾਸਤੇ ਡਾ. ਅੰਬੇਡਕਰ ਦੇ ਸਾਰੇ ਪ੍ਰਯੋਗ ਇੱਕ ''ਮਹਾਨ ਅਸਫ਼ਲਤਾ'' ਵਿੱਚ ਸਮਾਪਤ ਹੋਏ ਅਤੇ ਜਾਤ ਪ੍ਰਥਾ ਦੇ ਵਿਨਾਸ਼ ਲਈ ਲਹਿਰ ਨੂੰ ਉਹਨਾਂ ਤੋਂ ਅੱਗੇ ਜਾਣਾ ਹੋਵੇਗਾ।
'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਬਾਬਾ ਸੋਹਣ ਸਿੰਘ ਭਕਨਾ ਭਵਨ ਵਿੱਚ ਜਾਰੀ ਪੰਜ ਦਿਨਾਂ ਦੇ ਕੌਮੀ ਪੱਧਰ ਦੇ ਸੈਮੀਨਾਰ ਵਿੱਚ ਡਾ. ਤੇਲਤੁੰਬੜੇ ਨੇ ਕਿਹਾ ਕਿ ਭਾਰਤ ਦੇ ਖੱਬੇਪੱਖੀਆਂ ਨੇ ਮਾਰਕਸਵਾਦ ਨੂੰ ਕਠਮੁੱਲਾ ਤਰੀਕੇ ਨਾਲ਼ ਲਾਗੂ ਕੀਤਾ ਹੈ ਜਿਸ ਕਰਕੇ ਉਹ ਜਾਤ ਸਮੱਸਿਆ ਨੂੰ ਸਮੱਸਿਆ ਨੂੰ ਨਾ ਤਾਂ ਠੀਕ ਢੰਗ ਨਾਲ਼ ਸਮਝ ਸਕੇ ਅਤੇ ਨਾ ਹੀ ਇਸ ਨਾਲ਼ ਲੜਨ ਦਾ ਸਹੀ ਪ੍ਰੋਗਰਾਮ ਵਿਕਸਿਤ ਕਰ ਸਕੇ। ਸੈਮੀਨਾਰ ਵਿੱਚ ਪੇਸ਼ ਅਧਾਰ ਪੇਪਰ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ਼ ਸਹਿਮਤੀ ਪ੍ਰਗਟ ਕਰਦੇ ਹੋਏ ਵੀ ਉਹਨਾਂ ਨੇ ਕਿਹਾ ਕਿ ਅੰਬੇਡਕਰ, ਫੂਲੇ ਜਾਂ ਫੇਰੀਅਰ ਦੇ ਯੋਗਦਾਨ ਨੂੰ ਖਾਰਜ ਕਰਕੇ ਸਮਾਜਿਕ ਇਨਕਲਾਬ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ।
ਉਹਨਾਂ ਕਿਹਾ ਕਿ ਅੰਬੇਡਕਰ ਨੇ ਮਾਰਕਸਵਾਦ ਦਾ ਡੂੰਘਾ ਅਧਿਐਨ ਨਹੀਂ ਕੀਤਾ ਸੀ, ਪਰ ਉਹਨਾਂ ਦੇ ਮਨ ਵਿੱਚ ਉਸ ਵੱਲ ਡੂੰਘਾ ਆਕਰਸ਼ਨ ਸੀ। ਸਾਨੂੰ ਮਾਰਕਸ ਅਤੇ ਅੰਬੇਡਕਰ ਲਹਿਰਾਂ ਨੂੰ ਲਗਾਤਾਰ ਇੱਕ-ਦੂਜੇ ਦੇ ਕਰੀਬ ਲਿਆਉਣ ਬਾਰੇ ਸੋਚਣਾ ਹੋਵੇਗਾ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਦਲਿਤਾਂ 'ਤੇ ਅੱਤਿਆਚਾਰ ਦੀ ਹਰ ਘਟਨਾ 'ਤੇ ਕਮਿਊਨਿਸਟ ਉਹਨਾਂ ਨਾਲ਼ ਖੜੇ ਹੋਣ।
'ਆਹਵਾਨ' ਮੈਗਜ਼ੀਨ ਦੇ ਸੰਪਾਦਕ ਅਭਿਨਵ ਨੇ ਡਾ. ਅੰਬੇਡਕਰ ਦੇ ਸਿਧਾਂਤਕ ਪ੍ਰੇਰਣਾ ਸ੍ਰੋਤ ਅਮੇਰਿਕੀ ਦਾਰਸ਼ਨਿਕ ਜੌਨ ਡੇਵੀ ਦੇ ਵਿਚਾਰਾਂ ਦੀ ਵਿਸਤ੍ਰਿਤ ਅਲੋਚਨਾ ਪੇਸ਼ ਕਰਦੇ ਹੋਏ ਕਿਹਾ ਕਿ ਉਹ ਦੱਬੀਆਂ-ਕੁਚਲੀਆਂ ਜਮਾਤਾਂ ਦੀ ਮੁਕਤੀ ਦਾ ਕੋਈ ਮੁਕੰਮਲ ਰਸਤਾ ਨਹੀਂ ਦੱਸਦੇ। ਉਹ 'ਅਫਰਮਿਟਿਵ ਐਕਸ਼ਨ' ਦੇ ਰੂਪ ਵਿੱਚ ਰਾਜ ਦੁਆਰਾ ਕੁਝ ਰਿਆਇਤਾਂ ਅਤੇ ਕਲਿਆਣਕਾਰੀ ਕਦਮਾਂ ਤੋਂ ਅੱਗੇ ਨਹੀਂ ਜਾਂਦੇ। ਇਹੀ ਗੱਲ ਅਸੀਂ ਅੰਬੇਡਕਰ ਦੇ ਸਾਰੇ ਪ੍ਰਯੋਗਾਂ ਦੀ ਅਸਫਲਤਾ ਦਾ ਕਾਰਨ ਉਹਨਾਂ ਦੇ ਫਲਸਫੇ ਵਿੱਚ ਲੱਭਣਾ ਹੋਵੇਗਾ। ਸਮਾਜਿਕ ਇਨਕਲਾਬ ਦੇ ਸਿਧਾਂਤ ਦੀ ਅਣਦੇਖੀ ਕਰਕੇ ਅੰਬੇਡਕਰ ਸਿਰਫ ਅਮਲ ਦੇ ਧਰਾਤਲ 'ਤੇ ਪ੍ਰਯੋਗ ਕਰਦੇ ਰਹੇ ਅਤੇ ਉਹਨਾਂ ਵਿੱਚ ਵੀ ਇਕਸਾਰਤਾ ਦੀ ਘਾਟ ਸੀ।
ਅਭਿਨਵ ਨੇ ਕਿਹਾ ਕਿ ਦਲਿਤ ਪਹਿਚਾਣ ਨੂੰ ਕਾਇਮ ਕਰਨ ਅਤੇ ਉਹਨਾਂ ਅੰਦਰ ਚੇਤਨਾ ਅਤੇ ਮਾਣ ਦੀ ਭਾਵਨਾ ਜਗਾਉਣ ਵਿੱਚ ਅੰਬੇਡਕਰ ਦੀ ਭੂਮਿਕਾ ਨੂੰ ਸਵੀਕਾਰਨ ਦੇ ਨਾਲ਼ ਹੀ ਉਹਨਾਂ ਦੇ ਸਿਆਸੀ-ਆਰਥਿਕ-ਦਾਰਸ਼ਨਿਕ ਵਿਚਾਰਾਂ ਦੀ ਅਲੋਚਨਾ ਸਾਨੂੰ ਪੇਸ਼ ਕਰਨੀ ਹੋਵੇਗੀ।
ਆਈ.ਆਈ.ਟੀ. ਹੈਦਰਾਬਾਦ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਸਾਹਿਤਕਾਰ ਲਾਲਟੂ ਨੇ ਕਿਹਾ ਕਿ ਮਾਰਕਸਵਾਦ ਕੋਈ ਜੜ ਦਰਸ਼ਨ ਨਹੀਂ ਹੈ, ਸਗੋਂ ਨਵੇਂ ਨਵੇਂ ਵਿਚਾਰਾਂ ਨਾਲ਼ ਸਹਿਮਤ ਹੁੰਦਾ ਹੈ। ਮਾਰਕਸਵਾਦੀਆਂ ਨੂੰ ਵੀ ਗਿਆਨ-ਪ੍ਰਾਪਤੀ ਦੇ ਅਨੇਕਾਂ ਢੰਗਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਇੱਕ ਹੀ ਢੰਗ 'ਤੇ ਸਥਿਰ ਨਹੀਂ ਰਹਿਣਾ ਚਾਹੀਦਾ। ਪ੍ਰੋਫੈਸਰ ਸੇਵਾ ਸਿੰਘ ਨੇ ਕਿਹਾ ਕਿ ਅੰਬੇਡਕਰ ਦਾ ਮੁਲੰਕਣ ਸਹੀ ਇਤਿਹਾਸ ਬੋਧ ਨਾਲ਼ ਕੀਤਾ ਜਾਣਾ ਚਾਹੀਦਾ ਹੈ। ਨਾਲ਼ ਹੀ ਇਸਲਾਮ ਬਾਰੇ ਅੰਬੇਡਕਰ ਦੇ ਵਿਚਾਰਾਂ ਦੀ ਵੀ ਘੋਖ ਕਰਨ ਦੀ ਜ਼ਰੂਰਤ ਹੈ।
ਪੰਜਾਬੀ ਮੈਗਜ਼ੀਨ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ ਨੇ ਡਾ.ਤੇਲਤੁੰਬੜੇ ਦੁਆਰਾ ਕਮਿਊਨਿਸਟਾਂ ਦੀ ਅਲੋਚਨਾ ਦੇ ਕਈ ਬਿੰਦੂਆਂ 'ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਕਮਿਊਨਿਸਟਾਂ ਕੋਲ 1951 ਤੱਕ ਇਨਕਲਾਬ ਦਾ ਕੋਈ ਵਿਸਥਾਰਿਤ ਪ੍ਰੋਗਰਾਮ ਨਹੀਂ ਸੀ, ਅਜਿਹੀ ਹਾਲਤ ਵਿੱਚ ਜਾਤ ਦੇ ਸਵਾਲ 'ਤੇ ਵੀ ਕਿਸੇ ਵਿਵਸਥਿਤ ਨਜਰੀਏ ਦੀ ਉਮੀਦ ਕਰਨੀ ਗਲਤ ਹੋਵੇਗੀ। ਪਰ ਦੇਸ਼ ਦੇ ਹਰ ਹਿੱਸੇ ਵਿੱਚ ਕਮਿਊਨਿਸਟਾਂ ਨੇ ਸਭ ਤੋਂ ਅੱਗੇ ਵੱਧ ਕੇ ਦਲਿਤਾਂ-ਪਿਛੜਿਆਂ ਦੇ ਆਤਮਸਮਾਨ ਦੀ ਲੜਾਈ ਲੜੀ ਅਤੇ ਅਣਗਿਣਤ ਕੁਰਬਾਨੀਆਂ ਦਿੱਤੀਆਂ।
ਅੱਜ ਸੈਮੀਨਾਰ ਵਿੱਚ ਦੋ ਹੋਰ ਪੇਪਰ ਪੜ੍ਹੇ ਗਏ ਜਿਹਨਾਂ ਤੇ ਬਹਿਸ ਜਾਰੀ ਹੈ। 'ਸਨਹਤੀ' ਵੱਲੋਂ ਅਸਿਤ ਦਾਸ ਨੇ 'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਪੇਪਰ ਪੇਸ਼ ਕੀਤਾ, ਜਦ ਕਿ ਪੀਡੀਐਫਆਈ, ਦਿੱਲੀ ਦੇ ਅਰਜੁਨ ਪ੍ਰਸਾਦ ਸਿੰਘ ਦਾ ਪੇਪਰ 'ਭਾਰਤ ਵਿੱਚ ਜਾਤ ਦਾ ਸਵਾਲ ਅਤੇ ਹੱਲ ਦੇ ਰਾਹ' ਉਹਨਾਂ ਦੀ ਗੈਰਹਾਜ਼ਰੀ ਵਿੱਚ ਤਪਿਸ਼ ਮੰਡੋਲਾ ਨੇ ਪੇਸ਼ ਕੀਤਾ।
ਅਧਾਰ ਪੇਪਰ ਅਤੇ ਹੋਰ ਪੇਪਰਾਂ 'ਤੇ ਜਾਰੀ ਬਹਿਸ ਵਿੱਚ ਯੂਨਾਈਟਡ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸੀਨੀਅਰ ਆਗੂ ਨੀਨੂੰ ਚਾਪਾਗਾਈ, ਸਿਰਸਾ ਤੋਂ ਆਏ ਕਸ਼ਮੀਰ ਸਿੰਘ, ਦੇਹਰਾਦੂਨ ਤੋਂ ਆਏ ਜਿਤੇਂਦਰ ਭਾਰਤੀ, ਲਖਨਊ ਦੇ ਰੋਹਿਤ ਰਾਜੋਰਾ ਅਤੇ ਸੂਰਜ ਕੁਮਾਰ ਯਾਦਵ, ਲੁਧਿਆਣਾ ਦੇ ਡਾ. ਅਮ੍ਰਿਤ, ਦਿਸ਼ਾ ਵਿਦਿਆਰਥੀ ਸੰਗਠਨ ਦੇ ਸੰਨੀ, ਵਾਰਾਨਸੀ ਦੇ ਰਾਕੇਸ਼ ਕੁਮਾਰ ਆਦਿ ਨੇ ਵੀ ਵਿਚਾਰ ਪ੍ਰਗਟ ਕੀਤੇ।
ਸੈਸ਼ਨ ਦੀ ਪ੍ਰਧਾਨਗੀ ਨੇਪਾਲ ਕੌਮੀ ਦਲਿਤ ਮੁਕਤੀ ਮੋਰਚਾ ਦੇ ਪ੍ਰਧਾਨ ਤਿਲਕ ਪਰਿਹਾਰ, ਗਿਆਨ ਪ੍ਰਸਾਰ ਸਮਾਜ ਦੇ ਸੰਚਾਲਕ ਡਾ. ਹਰੀਸ਼ ਅਤੇ ਡਾ. ਅੰਮ੍ਰਿਤਪਾਲ ਨੇ ਕੀਤਾ। ਸੰਚਾਲਨ ਦੀ ਜਿੰਮਵਾਰੀ ਸੱਤਿਅਮ ਨੇ ਨਿਭਾਈ।

ਦਲਿਤ ਮੁਕਤੀ ਦੇ ਸਵਾਲ ਨੂੰ ਜਮਾਤੀ ਸੰਘਰਸ਼ ਨਾਲ਼ ਜੋੜਨਾ ਹੋਵੇਗਾ
ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ ਚੰਡੀਗੜ੍ਹ ਵਿੱਚ ਜਾਰੀ
*ਜਾਤ ਸਿਰਫ ਉੱਪਰੀ ਢਾਂਚੇ ਦਾ ਹਿੱਸਾ ਨਹੀਂ, ਸਗੋਂ ਆਰਥਿਕ ਅਧਾਰ ਦਾ ਵੀ ਹਿੱਸਾ ਹੈ
*ਪੈਦਾਵਾਰੀ ਸਬੰਧਾਂ ਨੂੰ ਇਨਕਲਾਬੀ ਢੰਗ ਨਾਲ਼ ਬਦਲੇ ਬਿਨਾਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ
ਚੰਡੀਗੜ੍ਹ: 13 ਮਾਰਚ। ''ਜਾਤ ਪ੍ਰਬੰਧ ਅਤੇ ਦਲਿਤਾਂ 'ਤੇ ਦਾਬੇ ਦੇ ਮੁੱਢੋਂ-ਸੁਢੋਂ ਖਾਤਮੇ ਲਈ ਸਾਨੂੰ ਇਸ ਸਵਾਲ ਦਾ ਹੱਲ ਲੱਭਣਾ ਹੀ ਪਵੇਗਾ ਕਿ ਦਲਿਤ ਸਿਆਸਤ ਅਤੇ ਅੰਬੇਡਕਰ ਸਹਿਤ ਨਵੇਂ ਪੁਰਾਣੇ ਦਲਿਤ ਵਿਚਾਰਕਾਂ ਕੋਲ ਦਲਿਤ ਮੁਕਤੀ ਦਾ ਕੀ ਪ੍ਰੋਜੈਕਟ ਹੈ ਅਤੇ ਉਸਦੇ ਅਮਲੀ ਰੂਪ ਕੀ ਹਨ।''ਜਾਤ ਦਾ ਸਵਾਲ ਅਤੇ ਮਾਰਕਸਵਾਦ" ਵਿਸ਼ੇ 'ਤੇ ਅੱਜ ਇੱਥੇ ਚੱਲ ਰਿਹਾ ਚੌਥੇ ਅਰਵਿੰਦ ਸੈਮੀਨਾਰ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ। ਸੈਮੀਨਾਰ ਵਿੱਚ ਵਿਚਾਰ-ਚਰਚਾ ਲਈ ਪੇਸ਼ ਕੀਤੇ ਗਏ ਅਧਾਰ ਪੇਪਰ ਵਿੱਚ ਕਿਹਾ ਗਿਆ ਕਿ ਰਾਖਵੇਂਕਰਨ ਅਤੇ ਕਨੂੰਨੀ ਰਿਆਇਤਾਂ ਨਾਲ਼ ਦਲਿਤ 'ਤੇ ਦਾਬੇ ਅਤੇ ਉਹਨਾਂ ਦੀ ਅਪਮਾਨਜਨਕ ਸਮਾਜਿਕ ਸਥਿਤੀ ਦਾ ਖਾਤਮਾ ਸੰਭਵ ਨਹੀਂ ਹੈ।
ਭਾਰਤ ਵਿੱਚ ਬਹੁਗਿਣਤੀ ਦਲਿਤ ਅਬਾਦੀ ਮਜ਼ਦੂਰ ਹੈ, ਪਰ ਅੱਜ ਮਜ਼ਦੂਰ ਅਬਾਦੀ ਦੀ ਬਹੁਗਿਣਤੀ ਦਲਿਤ ਨਹੀਂ ਹੈ। ਅਜਿਹੀ ਹਾਲਤ ਵਿੱਚ ਜਾਤ ਦੇ ਅਧਾਰ 'ਤੇ ਦਲਿਤਾਂ ਦੀ ਲਾਮਬੰਦੀ ਉਹਨਾਂ ਦੀ ਅਸਲ ਮੁਕਤੀ ਜਾ ਜਾਤਾਂ ਦੇ ਖਾਤਮੇ ਤੱਕ ਨਹੀਂ ਪਹੁੰਚਾ ਸਕਦੀ। ਅਧਾਰ ਪੇਪਰ ਵਿੱਚ ਕਿਹਾ ਗਿਆ ਹੈ ਕਿ ਜਾਤ ਸਿਰਫ ਉੱਪਰੀ ਢਾਂਚੇ ਦਾ ਹਿੱਸਾ ਨਹੀਂ, ਸਗੋਂ ਆਰਥਿਕ ਅਧਾਰ ਦਾ ਵੀ ਹਿੱਸਾ ਹੈ ਅਤੇ ਇਸ ਲਈ ਪੈਦਾਵਾਰੀ ਸਬੰਧਾਂ ਨੂੰ ਇਨਕਲਾਬੀ ਢੰਗ ਨਾਲ਼ ਬਦਲੇ ਬਿਨਾਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ।
ਅਰਵਿੰਦ ਮਾਰਕਸਵਾਦੀ ਅਧਿਐਨ ਸੰਸਥਾ ਵੱਲੋਂ ਅਧਾਰ ਪੇਪਰ ਪੇਸ਼ ਕਰਦੇ ਹੋਏ ਸੱਤਿਅਮ ਨੇ ਕਿਹਾ ਕਿ ਸਰਮਾਏਦਾਰੀ-ਸਾਮਰਾਜਵਾਦ ਵਿਰੁੱਧ ਲੜਨ ਦੀ ਪ੍ਰਕ੍ਰਿਆ ਵਿੱਚ ਜੇਕਰ ਜਾਤ ਦਾ ਸਵਾਲ ਕਮਿਊਨਿਸਟਾਂ ਦੇ ਏਜੰਡਾ ਵਿੱਚ ਨਹੀਂ ਹੋਵੇਗਾ ਤਾਂ ਸਭ ਤੋਂ ਗਰੀਬ-ਲੁੱਟੀਂਦੀ ਅਬਾਦੀ ਜਾਤ ਅਧਾਰਤ ਭੇਦਭਾਵ ਅਤੇ ਜਾਤਵਾਦੀ ਲੀਡਰਾਂ ਦੇ ਜਾਲ ਵਿੱਚ ਉਲਝੀ ਰਹਿ ਜਾਵੇਗੀ। ਇਨਕਲਾਬੀ ਜੱਥੇਬੰਦੀਆਂ ਦੁਆਰਾ ਜਾਤ ਅਧਾਰਤ ਜੱਥੇਬੰਦੀਆਂ ਬਣਾਉਣਾ ਗਲਤ ਹੈ ਪਰ ਉਹਨਾਂ ਨੂੰ ਜਾਤ ਖਾਤਮਾ ਮੰਚ ਬਣਾ ਕੇ ਇਸ ਘ੍ਰਿਣਿਤ ਪ੍ਰਥਾ ਵੱਲ ਜ਼ਰੂਰ ਲੜਨਾ ਚਾਹੀਦਾ ਹੈ।
ਅਧਾਰ ਪੇਪਰ ਵਿੱਚ ਜਾਤ ਪ੍ਰਬੰਧ ਦੇ ਇਤਿਹਾਸ ਦੀ ਵਿਸਥਾਰਿਤ ਚਰਚਾ ਦੇ ਨਾਲ਼ ਹੀ ਇਸ ਸਵਾਲ 'ਤੇ ਅੰਬੇਡਕਰ, ਫੂਲੇ, ਪੇਰਿਆਰ ਦੇ ਵਿਚਾਰਾਂ ਅਤੇ ਪਹਿਚਾਣ ਦੀ ਸਿਆਸਤ ਦਾ ਮਾਰਕਸਵਾਦੀ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਹੈ। ਪੇਪਰ ਵਿੱਚ ਕਿਹਾ ਗਿਆ ਕਿ ਅੰਬੇਡਕਰ ਨੇ ਦਲਿਤ ਚੇਤਨਾ ਨੂੰ ਉੱਪਰ ਉਠਾਉਣ ਵਿੱਚ ਇਤਿਹਾਸਕ ਭੂਮੀਕਾ ਨਿਭਾਈ ਪਰ ਦਲਿਤ ਮੁਕਤੀ ਦਾ ਕੋਈ ਲਾਗੂ ਹੋ ਸਕਣ ਵਾਲਾ ਰਾਹ ਪੇਸ਼ ਨਹੀਂ ਕੀਤਾ। ਦਲਿਤ ਮੁਕਤੀ ਦੇ ਸਮਾਜਵਾਦੀ ਪ੍ਰੋਜੈਕਟ ਨੂੰ ਵਿਸਥਾਰ ਵਿੱਚ ਪੇਸ਼ ਕਰਨ ਦੇ ਨਾਲ਼ ਹੀ ਜਾਤ ਦੇ ਸਵਾਲ 'ਤੇ ਪ੍ਰਚਾਰ ਅਤੇ ਸੰਘਰਸ਼ ਦਾ ਫੌਰੀ ਪ੍ਰੋਗਰਾਮ ਵੀ ਦਿੱਤਾ ਗਿਆ।
ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਕਮਿਊਨਿਸਟਾਂ ਨੂੰ ਆਪਣੀ ਨਿਜੀ ਜਿੰਦਗੀ ਅਤੇ ਅਮਲ ਵਿੱਚ ਜਾਤ ਅਤੇ ਧਾਰਮਿਕ ਕਰਮਕਾਂਡ ਨਾ ਮੰਨਣ ਨੂੰ ਸਖਤੀ ਨਾਲ਼ ਲਾਗੂ ਕਰਨਾ ਹੋਵੇਗਾ।
ਅਧਾਰ ਪੇਪਰ 'ਤੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਨੇਪਾਲ ਕੌਮੀ ਦਲਿਤ ਮੁਕਤੀ ਮੋਰਚਾ ਦੇ ਪ੍ਰਧਾਨ ਤਿਲਕ ਪਰੀਹਾਰ ਨੇ ਕਿਹਾ ਕਿ ਦਲਿਤ ਮੁਕਤੀ ਨੂੰ ਜਮਾਤੀ ਸੰਘਰਸ਼ ਜੋੜਨਾ ਹੋਵੇਗਾ। ਉਹਨਾਂ ਨੇ ਏਸ਼ੀਆ ਪੱਧਰ 'ਤੇ ਜਾਤ ਵਿਰੋਧੀ ਮੰਚ ਬਣਾਉਣ ਦਾ ਮਾਤ ਪੇਸ਼ ਕੀਤਾ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਬੇਡਕਰ ਸੈਂਟਰ ਦੇ ਨਿਦੇਸ਼ਕ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਰਮਾਏਦਾਰੀ ਨੇ ਜਾਤ ਪ੍ਰਬੰਧ ਨੂੰ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਬਣਾਇਆ ਹੈ ਅਤੇ ਅੱਜ ਸਾਡੇ ਸਾਹਮਣੇ ਇੱਕ ਸਰਮਾਏਦਾਰਾ ਜਾਤ ਪ੍ਰਬੰਧ ਮੌਜੂਦ ਹੈ।
ਪੰਜਾਬੀ ਮੈਗਜ਼ੀਨ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ ਨੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਇਸ ਸੋਚ ਨੂੰ ਗਲਤ ਦੱਸਿਆ ਕਿ ਜਾਤ ਦੇ ਸਵਾਲ ਨੂੰ ਸਮਝਣ ਵਿੱਚ ਨਾਕਾਮ ਰਹਿਣ ਕਾਰਨ ਹੀ ਭਾਰਤ ਵਿੱਚ ਖੱਬੇਪੱਖੀ ਲਹਿਰ ਸਫਲ ਨਹੀਂ ਰਹੀ ਹੈ। ਉਹਨਾਂ ਕਿਹਾ ਕਿ ਕਮਿਊਨਿਸਟਾਂ ਦੀਆਂ
ਸਿਧਾਂਤਕ ਘਾਟਾਂ ਕਾਰਨ ਹੀ ਉਹ ਭਾਰਤੀ ਸਮਾਜ ਨੂੰ ਠੀਕ ਤਰ੍ਹਾਂ ਨਾਲ਼ ਸਮਝ ਨਹੀਂ ਸਕੇ, ਫਿਰ ਵੀ ਦਲਿਤਾਂ ਦੇ ਹੱਕਾਂ ਅਤੇ ਇੱਜਤ ਲਈ ਲੜਨ ਅਤੇ ਕੁਰਬਾਨੀ ਦੇਣ ਵਿੱਚ ਵਿੱਚ ਉਹ ਸਭ ਤੋਂ ਅੱਗੇ ਰਹੇ ਹਨ।
ਦਿੱਲੀ ਤੋਂ ਆਏ ਹਿੰਦੀ ਮੈਗਜ਼ੀਨ 'ਆਹਵਾਨ' ਦੇ ਸੰਪਾਦਕ ਅਭਿਨਵ ਨੇ ਪਹਿਚਾਣ ਦੀ ਸਿਆਸਤ ਅਤੇ ਸਬਆਲਟਰਨ ਵਿਚਾਰਾਂ ਦੀ ਵਿਸਥਾਰ ਵਿੱਚ ਅਲੋਚਨਾ ਪੇਸ਼ ਕਰਦੇ ਹੋਏ ਕਿਹਾ ਕਿ ਜਮਾਤੀ ਸੰਘਰਸ਼ ਦਾ ਰਸਤਾ ਛੱਡ ਚੁੱਕੀਆਂ ਕਮਿਊਨਿਸਟ ਪਾਰਟੀਆਂ ਦੇ ਕੁਕਰਮਾਂ ਲਈ ਸਾਰੇ ਇਨਕਲਾਬੀਆਂ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ।
ਸੋਸ਼ਲ ਸਾਈਂਸ ਸਟੱਡੀਜ ਸੈਂਟਰ, ਕਲਕੱਤਾ ਤੋਂ ਵੱਲੋਂ ਆਏ ਡਾ. ਪ੍ਰਸਕਨਵਾ ਸਿਨਹਾਰਾਏ ਨੇ ਕਿਹਾ ਕਿ ਦਲਿਤਾਂ ਅੰਦਰ ਵੱਖ ਵੱਖ ਪਛਾਣਾਂ ਨੂੰ ਦੇਖਿਆ ਜਾਣਾ ਜ਼ਰੂਰੀ ਹੈ। ਜਾਤ ਅੱਜ ਇੱਕ ਆਰਥਿਕ ਪ੍ਰਵਰਗ ਹੈ ਅਤੇ ਸਿਰਫ ਰਾਖਵੇਂਕਰਨ ਨਾਲ਼ ਦਲਿਤਾਂ ਦੀ ਬਰਾਬਰੀ ਨਹੀਂ ਆ ਸਕਦੀ।
ਰਿਪਬਲੀਕਨ ਪੈਂਧਰਜ, ਮੁਬੰਈ, ਸ਼ਰਦ ਗਾਇਕਵੜ, ਯੂਸੀਪੀਆਈ ਦੇ ਗੋਪਾਲ ਸਿੰਘ, ਬਾਮਸੇਫ ਦੇ ਹਰਿਚਰਣ ਸਾਪਲੇ, ਚੰਡੀਗੜ੍ਹ ਦੇ ਐਡਵੋਕੇਟ ਸ਼ਮਸ਼ੇਰ ਸਿੰਘ, ਸੰਗਰੂਰ ਤੋਂ ਆਏ ਸੰਦੀਪ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ।
ਪ੍ਰਧਾਨਗੀ ਮੰਡਲ ਵੱਲੋਂ ਡਾ. ਸੁਖਦੇਵ ਨੇ ਵੀ ਬਹਿਸ ਵਿੱਚ ਸਾਰਥਕ ਦਖਲ ਦਿੱਤਾ। ਪ੍ਰਧਾਨਗੀ ਮੰਡਲ ਦੇ ਹੋਰ ਮੈਂਬਰ ਚਿੰਤਨ ਵਿਚਾਰ ਮੰਚ, ਪਟਨਾ ਦੇ ਦੇਵਾਸ਼ੀਸ਼ ਬਰਾਤ ਅਤੇ ਕਾਤਿਆਇਨੀ ਸਨ।
-ਮੀਨਾਕਸ਼ੀ (ਪ੍ਰਬੰਧਕ ਟਰੱਸਟੀ),
ਆਨੰਦ ਸਿੰਘ (ਸੈਕਟਰੀ),
ਅਰਵਿੰਦ ਯਾਦਗਾਰੀ ਟਰੱਸਟ
ਵੱਧ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ-
ਕਾਤਿਆਇਨੀ- 09936650658, ਸੱਤਿਅਮ-09910462009 , ਨਮਿਤਾ-97807102

Tuesday, March 12, 2013
ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ ਚੰਡੀਗੜ੍ਹ ਵਿੱਚ ਸ਼ੁਰੂ
ਭਾਰਤੀ ਸਮਾਜ ਦੀ ਮੁਕਤੀ ਜਾਤ ਦੇ ਸਵਾਲ ਨੂੰ ਹੱਲ ਕੀਤੇ ਬਿਨਾਂ ਸੰਭਵ ਨਹੀਂ
ਚੰਡੀਗੜ੍ਹ, 12 ਮਾਰਚ। ਚੌਥੀ ਅਰਵਿੰਦ ਯਾਦਗਾਰੀ ਸੈਮੀਨਾਰ ਵਿੱਚ 'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਅੱਜ ਇਥੇ ਬਾਬਾ ਸੋਹਣ ਸਿੰਘ ਜੀ ਭਕਨਾ ਭਵਨ ਵਿੱਚ ਦੇਸ਼ ਭਰ ਤੋਂ ਆਏ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁੰਨਾਂ ਵਿਚਕਾਰ ਵਿਚਾਰ ਚਰਚਾ ਸ਼ੁਰੂ ਹੋਈ ਜੋ ਅਗਲੇ ਚਾਰ ਦਿਨਾਂ ਤੱਕ ਜਾਰੀ ਰਹੇਗੀ।
ਸੈਮੀਨਾਰ ਦੀ ਸ਼ੁਰੂਆਤ ਵਿੱਚ ਹੀ ਇਹ ਗੱਲ ਸਪੱਸ਼ਟ ਰੂਪ ਵਿੱਚ ਰੱਖੀ ਗਈ ਕਿ ਭਾਰਤੀ ਸਮਾਜ ਨੂੰ ਲੁੱਟ-ਖਸੁੱਟ ਤੋਂ ਮੁਕਤ ਕਰਨ ਦਾ ਕੋਈ ਵੀ ਪ੍ਰੋ੍ਰਜੈਕਟ ਜਾਤ ਦੇ ਸਵਾਲ ਨੂੰ ਛੱਡ ਕੇ ਨਹੀਂ ਬਣਾਇਆ ਜਾ ਸਕਦਾ। ਇਸ ਪੰਜ ਦਿਵਸੀ ਸੈਮੀਨਾਰ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਮਹਾਰਾਸ਼ਟਰ, ਬਿਹਾਰ ਆਦਿ ਰਾਜਾਂ ਤੋਂ ਆਏ ਇਤਿਹਾਸਕਾਰ, ਸਮਾਜਸ਼ਾਸਤਰੀ, ਲੇਖਕ, ਸਮਾਜਿਕ ਕਾਰਕੁੰਨ ਭਾਗ ਲੈ ਰਹੇ ਹਨ। ਇਹਨਾਂ ਤੋਂ ਇਲਾਵਾ ਨੇਪਾਲ ਦੀਆਂ ਦੋਨਾਂ ਪ੍ਰਮੁੱਖ ਪਾਰਟੀਆਂ ਦੇ ਸੀਨੀਅਰ ਆਗੂ ਵੀ ਸੈਮੀਨਾਰ ਵਿੱਚ ਹਿੱਸਾ ਲੈ ਰਹੇ ਹਨ ਅਤੇ ਬ੍ਰਿਟੇਨ ਤੇ ਜਰਮਨੀ ਦੇ ਬੁੱਧੀਜੀਵੀ ਵੀ ਹਿੱਸਾ ਲੈਣਗੇ।
ਉਦਘਾਟਨ ਸੈਸ਼ਨ ਵਿੱਚ ਅਰਵਿੰਦ ਮਾਰਕਸਵਾਦੀ ਅਧਿਐਨ ਸੰਸਥਾਨ ਵੱਲੋਂ ਸੱਤਿਅਮ ਨੇ ਕਿਹਾ ਕਿ ਸੈਮੀਨਾਰ ਵਿੱਚ ਮਾਰਕਸਵਾਦ ਅਤੇ ਅੰਬੇਡਕਰਵਾਦ ਵਿੱਚ ਸਬੰਧ, ਡਾ. ਅੰਬੇਡਕਰ ਦੇ ਸਿਆਸੀ ਵਿਚਾਰਾਂ, ਜਾਤ ਦੇ ਸਵਾਲ ਦੀ ਮਾਰਕਸਵਾਦੀ ਸਮਝ, ਜਾਤ ਦੇ ਸਵਾਲ ਦੀ ਇਤਿਹਾਸ ਲੇਖਣੀ, ਜਾਤ ਦਾ ਮਸਲਾ ਅਤੇ ਦਲਿਤ ਸਹਿਤ ਅਤੇ ਸੁਹਜਸਾਸ਼ਤਰ ਜਿਹੇ ਸਵਾਲਾਂ 'ਤੇ ਖੁੱਲ ਕੇ ਵਿਚਾਰ-ਚਰਚਾ ਕੀਤੀ ਜਾਵੇਗੀ ਤਾਂ ਕਿ ਸਮਾਜਿਕ ਬਦਲਾਅ ਦੀ ਲੜਾਈ ਦੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਮਾਰਕਸਵਾਦੀਆਂ ਵਿਚਕਾਰ ਮਸ਼ੀਨੀ ਸੋਚ ਵਿੱਚ ਬਦਲਾਅ ਆਇਆ ਹੈ ਅਤੇ ਦਲਿਤਵਾਦੀਆਂ ਵਿਚਕਾਰ ਵੀ ਅੰਬੇਡਕਰ ਦੇ ਵਿਚਾਰਾਂ ਦੀਆਂ ਹੱਦਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਸੱਤਿਅਮ ਨੇ ਕਿਹਾ ਕਿ ਮਾਰਕਸਵਾਦ ਅਤੇ ਅੰਬੇਡਕਰਵਾਦ ਨੂੰ ਆਪਸ ਵਿੱਚ ਜੋੜਨ ਦੀਆਂ ਕੋਸ਼ਿਸ਼ਾਂ ਅਤੇ ਸਬਅਲਟਰਨ ਅਤੇ ਪਹਿਚਾਣ ਦੀ ਸਿਆਸਤ ਦਾ ਅੱਜਕੱਲ ਕਾਫੀ ਰਿਵਾਜ ਹੈ। ਇਸਦਾ ਮਾਰਕਸਵਾਦੀ ਨਜਰੀਏ ਤੋਂ ਵਿਸ਼ਲੇਸ਼ਣ ਕਾਫ਼ੀ ਜ਼ਰੂਰੀ ਹੈ।
ਅਰਵਿੰਦ ਯਾਦਗਾਰੀ ਟਰੱਸਟ ਦੀ ਮੁੱਖ ਟੱਰਸਟੀ ਮੀਨਾਕਸ਼ੀ ਨੇ ਦੱਸਿਆ ਕਿ ਕਾ. ਅਰਵਿੰਦ ਦੀ ਯਾਦ ਵਿੱਚ ਭਾਰਤੀ ਕਮਿਊਨਿਸਟ ਲਹਿਰ ਵਿੱਚ ਕਿਸੇ ਮਹੱਤਵਪੂਰਣ ਵਿਸ਼ੇ 'ਤੇ ਹਰ ਵਰ•ੇ ਦੇਸ਼ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਅਰਵਿੰਦ ਮਾਰਕਸਵਾਦੀ ਅਧਿਐਨ ਸੰਸਥਾਨ ਦੀ ਕਮਿਊਨਿਸਟ ਲਹਿਰ ਦੇ ਸਿਧਾਂਤਕ ਅਤੇ ਅਮਲੀ ਪੱਖਾਂ 'ਤੇ ਖੋਜ ਅਤੇ ਅਧਿਐਨ ਲਈ ਸਥਾਪਨਾ ਕੀਤੀ ਗਈ ਹੈ।
ਸੈਮੀਨਾਰ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪੰਜਾਬੀ ਮੈਗਜ਼ੀਨ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ ਨੇ ਕਿਹਾ ਕਿ ਪੰਜਾਬ ਵਿੱਚ ਖੱਬੇਪੱਖੀ ਲਹਿਰ ਦਾ ਇੱਕ ਵਿਸ਼ੇਸ਼ ਇਤਿਹਾਸ ਰਿਹਾ ਹੈ ਅਤੇ ਜਾਤ ਦਾ ਸਵਾਲ ਵੀ ਵਿਸ਼ਿਸ਼ਿਟ ਰੂਪ ਵਿੱਚ ਮੌਜੂਦ ਰਿਹਾ ਹੈ। ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਏਨਾ ਮਹੱਤਵਪੂਰਣ ਆਯੋਜਨ ਚੰਡੀਗੜ੍ਹ ਵਿੱਚ ਹੋ ਰਿਹਾ ਹੈ।
ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਏਕੀਕ੍ਰਿਤ ਨੇਪਾਲੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਪੋਲਿਟ ਬਿਓਰੋ ਮੈਂਬਰ ਅਤੇ ਪ੍ਰਸਿੱਧ ਸਾਹਿਤ ਅਲੋਚਕ ਨਿਨੂ ਚਪਾਗਾਈ, ਮੁੰਬਈ ਦੇ ਸੀਨੀਅਰ ਟ੍ਰੇਡ ਯੂਨੀਅਨਨਿਸਟ ਦੀਪਤੀ, ਅਰਵਿੰਦ ਯਾਦਗਾਰੀ ਟਰੱਸਟ ਦੀ ਮੀਨਾਕਸ਼ੀ, ਅਤੇ 'ਆਹਵਾਨ' ਮੈਗਜ਼ੀਨ ਦੇ ਸੰਪਾਦਕ ਅਭਿਨਵ ਨੇ ਕੀਤੀ। ਸੰਚਾਲਨ ਕਵਿਤਰੀ ਕਾਤਿਆਇਨੀ ਨੇ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਕਾ. ਅਰਵਿੰਦ ਨੂੰ ਸ਼ਰਧਾਂਜਲੀ ਨਾਲ਼ ਹੋਈ। 'ਵਿਹਾਨ' ਸੱਭਿਆਚਾਰਕ ਮੰਚ ਦੀ ਟੀਮ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਸੈਮੀਨਾਰ ਵਿੱਚ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ 'ਤੇ ਕੁੱਲ 14 ਪੇਪਰ ਪੇਸ਼ ਕੀਤੇ ਜਾਣਗੇ। ਸੈਮੀਨਾਰ ਦੇ ਅਧਾਰ ਪੇਪਰ 'ਜਾਤ ਦਾ ਸਵਾਲ ਅਤੇ ਉਸਦਾ ਹੱਲ — ਇੱਕ ਮਾਰਕਸਵਾਦੀ ਨਜਰੀਆ' ਤੋਂ ਇਲਾਵਾ ਪੰਜਾਬੀ ਰਸਾਲੇ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ 'ਅੰਬੇਦਕਰਵਾਦ ਅਤੇ ਦਲਿਤ ਮੁਕਤੀ' 'ਤੇ, ਹਿੰਦੀ ਰਸਾਲੇ 'ਆਹਵਾਨ' ਦੇ ਸੰਪਾਦਕ ਅਭਿਨਵ 'ਜਾਤ ਸਬੰਧੀ ਇਤਿਹਾਸ ਲੇਖਣੀ' ਉੱਪਰ, 'ਜਾਤ ਅਤੇ ਪਹਿਚਾਣ ਦੀ ਸਿਆਸਤ' ਉੱਤੇ ਦਿੱਲੀ ਯੂਨੀਵਰਸਿਟੀ ਦੀ ਸ਼ਿਵਾਨੀ, 'ਪੱਛਮੀ ਬੰਗਾਲ ਵਿੱਚ ਜਾਤ ਅਤੇ ਸਿਆਸਤ' ਉੱਤੇ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਈਂਸੇਸ, ਕਲਕੱਤਾ ਦੇ ਪ੍ਰਸਕਣਵਾ ਸਿੰਹਾਰੇ, 'ਮਾਰਕਸਵਾਦੀ ਪਰੰਪਰਾਵਾਂ 'ਤੇ ਜਾਤ ਅਤੇ ਸੈਕਸ' ਉੱਪਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਰਿਸਰਚਰ ਅਤੇ ਕਾਰਕੁੰਨ ਅਸਿਤ ਦਾਸ, ਪਹਿਚਾਣ ਦੀ ਸਿਆਸਤ 'ਤੇ ਬੀ.ਆਰ. ਅੰਬੇਦਕਰ ਕਾਲਜ, ਦਿੱਲੀ ਦੇ ਪ੍ਰਸ਼ਾਂਤ ਗੁਪਤਾ, ਮਾਰਕਸ (ਵਾਦ) ਅਤੇ ਅੰਬੇਦਕਰ (ਵਾਦ) ਦੀ ਪ੍ਰਸੰਗਿਕਤਾ 'ਤੇ ਪੰਜਾਬ ਦੇ ਸੁਖਦੇਵ ਸਿੰਘ ਜਨਾਗਲ ਅਤੇ ਜਾਤ ਅਤੇ ਪਹਿਚਾਣ ਦੀ ਸਿਆਸਤ ਦੀ ਸੀਮਾਵਾਂ ਬਾਰੇ 'ਜਾਤ ਵਿਰੋਧੀ ਲਹਿਰ' ਦੇ ਜੈ ਪ੍ਰਕਾਸ਼ ਪੇਪਰ ਪੇਸ਼ ਕਰਨਗੇ।
ਇਸ ਤੋਂ ਇਲਾਵਾ ਪ੍ਰਸਿਧ ਇਤਿਹਾਸਕਾਰ ਪ੍ਰੋ. ਇਰਫਾਨ ਹਬੀਬ ਵੱਲੋਂ ਭਾਰਤ ਵਿੱਚ ਜਾਤ ਦੇ ਵਿਸ਼ੇ 'ਤੇ ਪਿੱਠਭੂਮੀ ਪੇਪਰ ਸੈਮੀਨਾਰ ਵਿੱਚ ਵੰਡਿਆ ਜਾਵੇਗਾ। ਏਕੀਕ੍ਰਿਤ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਮਾਓਵਾਦੀ) ਦੇ ਪੋਲਿਟ ਬਿਉਰੋ ਮੈਂਬਰ ਅਤੇ ਸੱਭਿਆਚਾਰਕ ਵਿਭਾਗ ਦੇ ਇੰਚਾਰਜ ਨਿਨੂ ਚਪਾਗਾਈ 'ਦਲਿਤ ਸਮੱਸਿਆ ਅਤੇ ਸੁਹਜਸ਼ਾਸਤਰ' ਵਿਸ਼ੇ 'ਤੇ ਪੇਪਰ ਪੇਸ਼ ਕਰਨਗੇ ਅਤੇ ਸ਼੍ਰਮਿਕ ਮੁਕਤੀ ਦਲ, (ਡੈਮੋਕ੍ਰੇਟਿਕ) ਪੁਣੇ ਦੇ ਡਾ. ਅਨੰਤ ਫੜਕੇ ਵੱਲੋਂ 'ਜਾਤਵਾਦੀ ਦਰਜਾਬੰਦੀ ਦੇ ਭੌਤਿਕ ਅਧਾਰ ਦੇ ਖਾਤਮੇ ਦਾ ਪ੍ਰੋਗਰਾਮ' ਉੱਤੇ ਪੇਪਰ ਪੇਸ਼ ਕੀਤਾ ਜਾਵੇਗਾ। ਗਲਾਸਗੋ ਯੂਨੀਵਰਸਿਟੀ, ਸਕਾਟਲੈਂਡ ਦੇ ਪ੍ਰੋ. ਪਾਲ ਕੌਕਸ਼ੌਟ ਇੰਟਰਨੈਟ ਲਿੰਕ ਰਾਹੀਂ ਆਪਣੀ ਗੱਲ ਰੱਖਣਗੇ ਅਤੇ ਆਪਣਾ ਪੇਪਰ 'ਡਾ. ਅੰਬੇਦਕਰ ਜਾਂ ਡਾ. ਮਾਰਕਸ' ਪੇਪਰ ਪੇਸ਼ ਕੀਤਾ ਜਾਵੇਗਾ।

ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ
ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ ਚੰਡੀਗੜ੍ਹ ਵਿੱਚ ਸ਼ੁਰੂ
Monday, March 11, 2013
ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ 12 ਮਾਰਚ ਤੋਂ ਚੰਡੀਗੜ੍ਹ ਵਿੱਚ
*'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਪੰਜ ਦਿਨਾਂ ਸੈਮੀਨਾਰ ਵਿੱਚ ਦੇਸ਼ ਭਰ ਤੋਂ ਆਏ
*ਵਿਦਵਾਨਾਂ ਅਤੇ ਕਾਰਕੁੰਨਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸ਼ਮੂਲੀਅਤ ਹੋਵੇਗੀ
ਚੰਡੀਗੜ੍ਹ, 10 ਮਾਰਚ। 'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ 12 ਮਾਰਚ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਹੇ ਪੰਜ ਦਿਨਾਂ ਸੈਮੀਨਾਰ ਵਿੱਚ ਭਾਰਤ ਵਿੱਚ ਸਮਾਜਿਕ ਤਬਦੀਲੀ ਨਾਲ਼ ਜੁੜੇ ਇਸ ਬੇਹੱਦ ਜ਼ਰੂਰੀ ਸਵਾਲ 'ਤੇ ਡੂੰਘੀ ਵਿਚਾਰ-ਚਰਚਾ ਹੋਵੇਗੀ। ਸੈਮੀਨਾਰ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿਧ ਵਿਦਵਾਨਾਂ, ਲੇਖਕਾਂ, ਸਮਾਜਿਕ ਕਾਰਕੁੰਨਾਂ ਦੇ ਨਾਲ਼ ਹੀ ਵਿਦੇਸ਼ਾਂ ਵਿੱਚ ਵੀ ਇਸ ਵਿਸ਼ੇ 'ਤੇ ਕੰਮ ਕਰਨ ਵਾਲ਼ੇ ਵਿਦਵਾਨ ਹਿੱਸੇਦਾਰੀ ਕਰਨਗੇ। ਬਾਬਾ ਸੋਹਨ ਸਿੰਘ ਭਕਨਾ ਭਵਨ (ਸੈਕਟਰ 29 ਡੀ, ਚੰਡੀਗੜ੍ਹ ਵਿਖੇ 12 ਤੋਂ 16 ਮਾਰਚ ਤੱਕ ਚੱਲਣ ਵਾਲ਼ੇ ਸੈਮੀਨਾਰ ਦੇ ਆਯੋਜਕ 'ਅਰਵਿੰਦ ਯਾਦਗਾਰੀ ਟਰੱਸਟ' ਦੀ ਮੁੱਖ ਟਰੱਸਟੀ ਮੀਨਾਕਸ਼ੀ ਨੇ ਦੱਸਿਆ ਕਿ ਜਾਤ ਦੇ ਸਵਾਲ ਦੇ ਸਾਰੇ ਪੱਖਾਂ ਨੂੰ ਲੈ ਕੇ ਏਨੀ ਵਿਆਪਕ ਅਤੇ ਡੂੰਘੀ ਵਿਚਾਰ ਚਰਚਾ ਸੰਭਵ ਤੌਰ 'ਤੇ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਖੱਬੇਪੱਖੀ ਲਹਿਰ ਅਤੇ ਮਾਰਕਸਵਾਦ ਨਾਲ਼ ਜੋੜਕੇ ਏਨੇ ਵਿਆਪਕ ਪੱਧਰ 'ਤੇ ਪਹਿਲਾਂ ਕਦੇ ਵਿਚਾਰ ਚਰਚਾ ਨਹੀਂ ਕੀਤੀ ਗਈ ਹੈ।
ਸੈਮੀਨਾਰ ਵਿੱਚ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ 'ਤੇ ਕੁੱਲ 14 ਪੇਪਰ ਪੇਸ਼ ਕੀਤੇ ਜਾਣਗੇ। ਸੈਮੀਨਾਰ ਦੇ ਅਧਾਰ ਪੇਪਰ 'ਜਾਤ ਦਾ ਸਵਾਲ ਅਤੇ ਉਸਦਾ ਹੱਲ — ਇਕ ਮਾਰਕਸਵਾਦੀ ਨਜਰੀਆ' ਤੋਂ ਇਲਾਵਾ ਪੰਜਾਬੀ ਰਸਾਲੇ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ 'ਅੰਬੇਦਕਰਵਾਦ ਅਤੇ ਦਲਿਤ ਮੁਕਤੀ' 'ਤੇ, ਹਿੰਦੀ ਰਸਾਲੇ 'ਆਹਵਾਨ' ਦੇ ਸੰਪਾਦਕ ਅਭਿਨਵ 'ਜਾਤ ਸਬੰਧੀ ਇਤਿਹਾਸ ਲੇਖਣੀ' ਉੱਪਰ, 'ਜਾਤ ਅਤੇ ਪਹਿਚਾਣ ਦੀ ਸਿਆਸਤ' ਉੱਤੇ ਦਿੱਲੀ ਯੂਨੀਵਰਸਿਟੀ ਦੀ ਸ਼ਿਵਾਨੀ, 'ਪੱਛਮੀ ਬੰਗਾਲ ਵਿੱਚ ਜਾਤ ਅਤੇ ਸਿਆਸਤ' ਉੱਤੇ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਈਂਸੇਸ, ਕਲਕੱਤਾ ਦੇ ਪ੍ਰਸਕਣਵਾ ਸਿੰਹਾਰੇ, 'ਮਾਰਕਸਵਾਦੀ ਪਰੰਪਰਾਵਾਂ 'ਤੇ ਜਾਤ ਅਤੇ ਸੈਕਸ' ਉੱਪਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਰਿਸਰਚਰ ਅਤੇ ਕਾਰਕੁੰਨ ਅਸਿਤ ਦਾਸ, ਪਹਿਚਾਣ ਦੀ ਸਿਆਸਤ 'ਤੇ ਬੀ.ਆਰ. ਅੰਬੇਦਕਰ ਕਾਲਜ, ਦਿੱਲੀ ਦੇ ਪ੍ਰਸ਼ਾਂਤ ਗੁਪਤਾ, ਮਾਰਕਸ (ਵਾਦ) ਅਤੇ ਅੰਬੇਦਕਰ (ਵਾਦ) ਦੀ ਪ੍ਰਸੰਗਿਕਤਾ 'ਤੇ ਪੰਜਾਬ ਦੇ ਸੁਖਦੇਵ ਸਿੰਘ ਜਨਾਗਲ ਅਤੇ ਜਾਤ ਅਤੇ ਪਹਿਚਾਣ ਦੀ ਸਿਆਸਤ ਦੀ ਸੀਮਾਵਾਂ ਬਾਰੇ 'ਜਾਤ ਵਿਰੋਧੀ ਲਹਿਰ' ਦੇ ਜੈ ਪ੍ਰਕਾਸ਼ ਪੇਪਰ ਪੇਸ਼ ਕਰਨਗੇ।
ਇਸ ਤੋਂ ਇਲਾਵਾ ਪ੍ਰਸਿਧ ਇਤਿਹਾਸਕਾਰ ਪ੍ਰੋ. ਇਰਫਾਨ ਹਬੀਬ ਵੱਲੋਂ ਭਾਰਤ ਵਿੱਚ ਜਾਤ ਦੇ ਵਿਸ਼ੇ 'ਤੇ ਪਿੱਠਭੂਮੀ ਪੇਪਰ ਸੈਮੀਨਾਰ ਵਿੱਚ ਵੰਡਿਆ ਜਾਵੇਗਾ। ਏਕੀਕ੍ਰਿਤ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਮਾਓਵਾਦੀ) ਦੇ ਪੋਲਿਤ ਬਿਉਰੋ ਮੈਂਬਰ ਅਤੇ ਸੱਭਿਆਚਾਰਕ ਵਿਭਾਗ ਦੇ ਇੰਚਾਰਜ ਨਿਨੂ ਚਪਾਗਾਈ 'ਦਲਿਤ ਸਮੱਸਿਆ ਅਤੇ ਸੁਹਜਸ਼ਾਸਤਰ' ਵਿਸ਼ੇ 'ਤੇ ਪੇਪਰ ਪੇਸ਼ ਕਰਨਗੇ ਅਤੇ ਸ਼੍ਰਮਿਕ ਮੁਕਤੀ ਦਲ, (ਡੈਮੋਕ੍ਰੇਟਿਕ) ਪੁਣੇ ਦੇ ਡਾ. ਅਨੰਤ ਫੜਕੇ ਵੱਲੋਂ 'ਜਾਤਵਾਦੀ ਦਰਜਾਬੰਦੀ ਦੇ ਭੌਤਿਕ ਅਧਾਰ ਦੇ ਖਾਤਮੇ ਦਾ ਪ੍ਰੋਗਰਾਮ' ਉੱਤੇ ਪੇਪਰ ਪੇਸ਼ ਕੀਤਾ ਜਾਵੇਗਾ। ਗਲਾਸਗੋ ਯੂਨੀਵਰਸਿਟੀ, ਸਕਾਟਲੈਂਡ ਦੇ ਪ੍ਰੋ. ਪਾਲ ਕੌਕਸ਼ੌਟ ਇੰਟਰਨੈਟ ਲਿੰਕ ਰਾਹੀਂ ਆਪਣੀ ਗੱਲ ਰੱਖਣਗੇ ਅਤੇ ਆਪਣਾ ਪੇਪਰ 'ਡਾ. ਅੰਬੇਦਕਰ ਜਾਂ ਡਾ. ਮਾਰਕਸ' ਪੇਪਰ ਪੇਸ਼ ਕੀਤਾ ਜਾਵੇਗਾ।
ਸੈਮੀਨਾਰ ਵਿੱਚ ਵੱਖ ਵੱਖ ਸੈਸ਼ਨਾਂ ਵਿੱਚ ਹੋਣ ਵਾਲ਼ੀ ਵਿਚਾਰ-ਚਰਚਾ ਵਿੱਚ ਪ੍ਰਸਿੱਧ ਲੇਖਕ ਅਤੇ ਚਿੰਤਕ ਆਨੰਦ ਤੇਲਤੁੰਬੜੇ, ਪ੍ਰਸਿੱਧ ਇਤਿਹਾਸਕਾਰ ਅਤੇ ਜੇ.ਐਨ.ਯੂ. ਦੇ ਪ੍ਰੋ. ਤੁਲਸੀਰਾਮ, ਪ੍ਰਸਿੱਧ ਸਮਾਜਸਾਸਤਰੀ ਪ੍ਰੋ. ਸਤੀਸ਼ ਦੇਸ਼ਪਾਂਡੇ, ਪ੍ਰਸਿੱਧ ਲੇਖਿਕਾ (ਸ਼੍ਰੀਮਤੀ) ਵਿਮਲ ਥੋਰਾਟ, ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਪੀ. ਕੇ. ਵਿਜਯਨ ਅਤੇ ਡਾ. ਸਰੋਜ ਗਿਰੀ, ਪ੍ਰਸਿੱਧ ਕਵਿੱਤਰੀ ਅਤੇ ਸਮਾਜਿਕ ਕਾਰਕੁੰਨ ਕਾਤਿਆਇਨੀ, ਪੀਡੀਐਫਆਈ ਦੇ ਅਰਜੁਨ ਪ੍ਰਸਾਦ ਸਿੰਘ, ਸੀਪੀਐਨ (ਐਮ) ਦੇ ਸੀਨੀਅਰ ਮੈਂਬਰ ਤਿਲਕ ਪਰਿਹਾਰ, ਨੇਪਾਲੀ ਕਵੀ ਅਤੇ ਕਾਰਕੁੰਨ ਸੰਗੀਤ ਸ਼ਰੋਤਾ, ਨਾਗਪੁਰ ਤੋਂ ਨਾਮਦੇਵ ਲਾਗਵੇ, ਦਿੱਲੀ ਤੋਂ ਡਾ. ਸ਼ਿਆਮ ਬਿਹਾਰੀ ਰਾਏ ਅਤੇ ਅਦਿੱਤਯ ਨਾਰਾਇਣ ਸਿੰਘ, ਕੋਲਕਾਤਾ 'ਤੋਂ ਅਨੰਤ ਆਚਰਯ, ਰਿਪਬਲਿਕਨ ਪੈਂਥਰਜ਼, ਮੁਬੰਈ ਤੋਂ ਉੱਤਮਰਾਵ ਜਾਗੀਰਦਾਰ ਤੇ ਸ਼ਰਦ ਗਾਇਕਵਾੜ, ਹਿਮਾਚਲ ਪ੍ਰਦੇਸ਼ ਤੋਂ ਹਰਗੋਪਾਲ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਤੋਂ ਪ੍ਰੋ. ਮਨਜੀਤ ਸਿੰਘ, ਜੇ.ਐਨ.ਯੂ. ਦੇ ਪ੍ਰੋ. ਚਮਨਲਾਲ, ਪੰਜਾਬ ਲੇਖਕ ਸੰਤੋਖ ਸਿੰਘ ਵਿਰਦੀ, ਮੁਬੰਈ ਦੇ ਪੱਤਰਕਾਰ ਵਿਜੇ ਪ੍ਰਕਾਸ਼ ਸਿੰਘ, ਲੇਖਕ ਅਰਵਿੰਦ ਸ਼ੇਸ਼ ਅਤੇ ਜਰਮਨੀ ਦੇ ਕਲਾਕਾਰ ਅਤੇ ਸਮਾਜਿਕ ਕਾਰਕੁੰਨ ਯੋਹਾਨੇਸ ਪੌਲ ਰੈਠਰ ਆਦਿ ਪ੍ਰਮੁੱਖ ਰੂਪ ਵਿੱਚ ਭਾਗ ਲੈਣਗੇ। ਇਸ ਤੋਂ ਇਲਾਵਾ ਦਿੱਲੀ, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ ਵੱਖ ਵੱਖ ਗਰੁੱਪਾਂ ਅਤੇ ਜੱਥੇਬੰਦੀਆਂ ਦੇ ਨੁਮਾਇੰਦੇ, ਲੇਖਕ-ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਸੈਮੀਨਾਰ ਵਿੱਚ ਭਾਗ ਲੈਣਗੇ।
ਸ਼੍ਰੀਮਤੀ ਮੀਨਾਕਸ਼ੀ ਨੇ ਕਿਹਾ ਕਿ ਜਾਤ ਦਾ ਸਵਾਲ, ਵਿਸ਼ੇਸ਼ ਤੌਰ 'ਤੇ ਦਲਿਤ ਸਵਾਲ ਅੱਜ ਭਾਰਤੀ ਸਮਾਜ ਦਾ ਇੱਕ ਅਜਿਹਾ ਭੱਖਵਾਂ ਮੁੱਦਾ ਹੈ, ਜਿਸਨੂੰ ਹੱਲ ਕਰਨ ਦੀ ਪ੍ਰਕਿਰਿਆ ਤੋਂ ਬਿਨਾਂ ਵਿਆਪਕ ਕਿਰਤੀ ਲੋਕਾਂ ਦੇ ਏਕੇ ਅਤੇ ਉਹਨਾਂ ਦੇ ਮੁਕਤੀ ਪ੍ਰੋਜੈਕਟ ਦੀ ਸਫ਼ਲਤਾ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਇਸ ਸਵਾਲ 'ਤੇ ਲੰਮੇ ਸਮੇਂ ਤੋਂ ਸੈਮੀਨਾਰ-ਗੋਸ਼ਟੀਆਂ ਹੁੰਦੀਆਂ ਰਹੀਆਂ ਹਨ ਪਰ ਇਸ ਗੰਭੀਰ ਇਤਿਹਾਸਕ ਸਵਾਲ ਦੇ ਹਰ ਪੱਖ 'ਤੇ ਗੰਭੀਰ ਖੋਜ ਅਤੇ ਤੁਅੱਸਬਾਂ ਤੋਂ ਮੁਕਤ ਲੰਮੀਆਂ ਬਹਿਸਾਂ ਦੀ ਅਣਹੋਂਦ ਰਹੀ ਹੈ। ਇਸ ਸੈਮੀਨਾਰ ਦਾ ਮਕਸਦ ਇਸੇ ਘਾਟ ਨੂੰ ਪੂਰਾ ਕਰਨਾ ਹੈ।
'ਦਾਇਤਵਬੋਧ' ਮੈਗਜ਼ੀਨ ਦੇ ਸੰਪਾਦਕ ਅਤੇ ਜੁਝਾਰੂ ਖੱਬੇਪੱਖੀ ਇਨਕਲਾਬੀ ਕਾਰਕੁੰਨ ਅਤੇ ਬੁੱਧੀਜੀਵੀ ਦਿਵੰਗਤ ਕਾ. ਅਰਵਿੰਦ ਦੀ ਯਾਦ ਵਿੱਚ ਅਰਵਿੰਦ ਯਾਦਗਾਰੀ ਟਰੱਸਟ ਵੱਲੋਂ ਹਰ ਵਰ•ੇ ਭਾਰਤ ਵਿੱਚ ਸਮਾਜਿਕ ਬਦਲਾਅ ਨਾਲ਼ ਜੁੜੇ ਕਿਸੇ ਸਵਾਲ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਪਹਿਲੇ ਦੋ ਸੈਮੀਨਾਰ ਦਿੱਲੀ ਅਤੇ ਗੋਰਖਪੁਰ ਵਿੱਚ ਮਜ਼ਦੂਰ ਲਹਿਰ ਦੇ ਵੱਖ ਵੱਖ ਪੱਖਾਂ 'ਤੇ ਹੋਏ ਸਨ ਜਦ ਕਿ ਤੀਜਾ ਸੈਮੀਨਾਰ ਲਖਨਊ ਵਿੱਚ ਜਮਹੂਰੀ ਹੱਕਾਂ ਦੇ ਸਵਾਲ 'ਤੇ ਆਯੋਜਿਤ ਕੀਤਾ ਗਿਆ ਸੀ। ਇਸੇ ਲੜੀ ਵਿੱਚ ਚੌਥੇ ਸੈਮੀਨਾਰ ਦਾ ਪੰਜਾਬ ਵਿੱਚ ਆਯੋਜਨ ਦਾ ਇੱਕ ਵਿਸ਼ੇਸ ਮਹੱਤਵ ਵੀ ਹੈ ਕਿਉਂ ਕਿ ਇÎੱਥੇ ਖੱਬੇਪੱਖੀ ਲਹਿਰ ਅਤੇ ਜਾਤ ਦੇ ਸਵਾਲ ਦਾ ਆਪਣਾ ਵਿਸ਼ੇਸ਼ ਇਤਿਹਾਸ ਰਿਹਾ ਹੈ। ਸ਼੍ਰੀਮਤੀ ਮੀਨਾਕਸ਼ੀ ਨੇ ਉਮੀਦ ਜਾਹਰ ਕੀਤੀ ਕਿ ਪੰਜਾਬ ਦੇ ਸਮਾਜਿਕ-ਸਿਆਸੀ ਕਾਰਕੁੰਨ ਅਤੇ ਵਿਦਵਾਨ ਸੈਮੀਨਾਰ ਵਿੱਚ ਹੋਣ ਵਾਲ਼ੀ ਵਿਚਾਰ ਚਰਚਾ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਅਤੇ ਵਿਚਾਰ ਉਤੇਜ਼ਕ ਬਹਿਸ ਮੁਹਾਬਸੇ ਦੀ ਪਹਿਲਾਂ ਦੇ ਤਿੰਨ ਸੈਮੀਨਾਰਾਂ ਦੀ ਪਰੰਪਰਾ ਨੂੰ ਚੰਡੀਗੜ੍ਹ ਵਿੱਚ ਨਵਾਂ ਪੱਧਰ ਹਾਸਿਲ ਹੋਵੇਗਾ।
ਮੀਨਾਕਸ਼ੀ (ਪ੍ਰਬੰਧਕ ਟਰੱਸਟੀ),

ਸੂਹੀ ਸਵੇਰ ਸ਼ਾਹਮੁਖੀ ਦਾ ਲੋਕ ਅਰਪਣ ਸਮਾਗਮ ਦਸ ਮਾਰਚ ਨੂੰ
Subscribe to:
Posts (Atom)
.jpg)