ਭਾਰਤ ਦੀਆਂ ਜੰਮਹੂਰੀ ਤੇ ਧਰਮ ਨਿਰਪੱਖ ਪਰੰਪਰਾਵਾਂ ਨੂੰ ਬਚਾਓ-CPI
ਸੀਪੀਆਈ ਨੇ ਫਾਸ਼ੀਵਾਦ ਉੱਤੇ ਜਿੱਤ ਦੀ ਇਤਿਹਾਸਿਕ ਘਟਨਾ ਨੂੰ ਯਾਦ ਕਰਦਿਆਂ ਫਾਸ਼ੀਵਾਦ ਦੇ ਮੌਜੂਦਾ ਰੂਪਾਂ ਅਤੇ ਆਧੁਨਿਕ ਢੰਗ ਤਰੀਕਿਆਂ ਦੀ ਵਿਸਥਾਰ ਨਾਲ ਚਰਚਾ ਕੀਤੀ। ਗਊ ਮਾਤਾ ਦੇ ਨਾਮ ਦੀ ਆੜ ਹੇਠ ਫੈਲਾਈ ਜਾ ਰਹੀ ਨਫਰਤ ਅਤੇ ਅਣਮਨੁੱਖੀ ਹਨੇਰੀ ਦੇ ਕਹਿਰ ਦੀ ਵੀ ਚਰਚਾ ਹੋਈ। ਸੈਮੀਨਾਰ ਦੇ ਮੁੱਖ ਬੁਲਾਰੇ ਵੱਜੋਂ ਉਚੇਚੇ ਤੌਰ ਤੇ ਦਿੱਲੀ ਤੋਂ ਆਈ ਕਾਮਰੇਡ ਅਮਰਜੀਤ ਕੌਰ ਨੇ ਫਾਸ਼ੀਵਾਦ ਦੀਆਂ ਸ਼ੈਤਾਨੀ ਚਾਲਾਂ ਨੂੰ ਇੱਕ ਕਰਕੇ ਬੇਨਕਾਬ ਕੀਤਾ। ਜ਼ਿਕਰਯੋਗ ਹੈ ਕਿ 9 ਮਈ ਦਾ ਦਿਨ ਫਾਸੀਵਾਦ ਉੱਤੇ ਜਿੱਤ ਦੇ ਦਿਨ ਵੱਜੋਂ ਮਨਾਇਆ ਜਾਂਦਾ ਹੈ। ਉਸ ਦਿਨ ਅਰਥਾਤ 9 ਮਈ 1945 ਨੂੰ ਸਵੇਰੇ ਸਵੇਰੇ ਇਸ ਜਿੱਤ ਦਾ ਐਲਾਨ ਕੀਤਾ ਗਿਆ ਸੀ। ਉਸ ਜਿੱਤ ਦੀ ਯਾਦ ਤਾਜ਼ਾ ਕਰਦਿਆਂ ਅੱਜ ਸੀਪੀਆਈ ਵੱਲੋਂ ਆਪਣੇ ਲੁਧਿਆਣਾ ਸਥਿਤ ਦਫਤਰ ਵਿੱਚ ਵੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
For more pics on FB please click here
For more pics on FB please click here
ਸੈਮੀਨਾਰ ਦੀ ਵਿਚਾਰ ਚਰਚਾ ਨੇ ਸਪਸ਼ਟ ਕੀਤਾ ਕਿ ਫਾਸ਼ੀ ਤਾਕਤਾਂ ਭਾਵੇਂ ਜਿੰਨਾਂ ਮਰਜ਼ੀ ਜ਼ੋਰ ਲਾ ਲੈਣ, ਨੁਕਸਾਨ ਤਾਂ ਸ਼ਾਇਦ ਕੁਝ ਪੁਚਾ ਸਕਣ ਪਰ ਸਾਡੇ ਮਹਾਨ ਦੇਸ਼ ਭਾਰਤ ਦੀ ਅਨੇਕਤਾ ਵਿੱਚ ਏਕਤਾ ਨੂੰ ਨਹੀਂ ਤੋੜ ਸਕਣਗੀਆਂ। ਵੱਖੋ ਵੱਖ ਕਿਸਮ ਦੀਆਂ ਫ਼ਿਰਕਾਪ੍ਰਸਤ ਤੇ ਧਰਮ ਦੀ ਵਰਤੋਂ ਕਰ ਕੇ ਨਫ਼ਰਤ ਫ਼ੈਲਾਉਣ ਵਾਲੀਆਂ ਤਾਕਤਾਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਰ ਐਸ ਐਸ ਅਤੇ ਬੀ ਜੇ ਪੀ ਦਾ ਬਾਰ ਬਾਰ ਨਾਮ ਲਿਆ ਗਿਆ ਅਤੇ ਦੱਸਿਆ ਗਿਆ ਕਿ ਹੁਣ ਫੇਰ ਹਾਲਾਤ ਖਰਾਬ ਹਨ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਅੱਜ ਉਹ ਲੋਕ ਸੱਤਾ ਵਿੱਚ ਕਾਬਜ਼ ਹਨ ਜਿਹਨਾਂ ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ। ਹਿੰਦੁ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕ ਛੇਤੀ ਹੀ ਪਛਾਣ ਕੇ ਪਛਾੜ ਦੇਣਗੇ। ਇਹ ਗੱਲ ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ’ਫ਼ਾਸ਼ੀਵਾਦ ਉੱਤੇ ਜਿੱਤ ਦੇ ਦਿਵਸ ਦੇ ਸੰਦਰਭ ਵਿੱਚ ਭਾਰਤ ਵਿੱਚ ਇਸਦੀਆਂ ਚੁਣੌਤੀਆਂ ਅਤੇ ਟਾਕਰਾ’ ਵਿਸ਼ੇ ਤੇ ਆਯੋਜਿਤ ਵਿਚਾਰ ਚਰਚਾ ਵਿੱਚ ਬੋਲਦਿਆਂ ਪਾਰਟੀ ਦੇ ਕੌਮੀ ਸਕੱਤਰੇਤ ਦੀ ਮੈਂਬਰ ਕਾ: ਅਰਮਜੀਤ ਕੌਰ ਨੇ ਕਹੀ। ਯਾਦ ਦਿਵਾਉਦਿਆਂ ਉਹਨਾਂ ਨੇ ਕਿਹਾ ਕਿ 1930ਵਿਆਂ ਵਿੱਚ ਵੀ ਇਸੇ ਢੰਗ ਦੀਆਂ ਘਟਨਾਵਾਂ ਹੋਈਆਂ ਸਨ ਜਦੋਂ ਕਿ ਇਟਲੀ, ਜਰਮਨੀ ਤੇ ਜਪਾਨ ਨੇ ਇਸ ਕਿਸਮ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਤੇ ਬਹੁਤ ਹੀ ਭਿਆਨਕ ਕਿਸਮ ਦੇ ਨੁਕਸਾਨ ਪੁਚਾਏ ਸਨ ਪਰ ਅੰਤ ਹਿਟਲਰ ਨੂੰ ਮੂੰਹ ਦੀ ਖਾਣੀ ਪਈ ਸੀ। ਅੱਜ ਵੀ ਭਾਰਤ ਵਿੱਚ ਇਸ ਕਿਸਮ ਦਾ ਖਤਰਾ ਮੌਜੂਦ ਹੈ ਜਿਸ ਵਿੱਚ ਕਿ ਕਾਰਪੋਰੇਟ ਜਗਤ ਦੀ ਹੱਥ ਠੋਕਾ ਸਰਕਾਰ ਮੌਜੂਦ ਹੈ ਅਤੇ ਮੀਡੀਆ ਦੇ ਰਾਹੀਂ ਹਿਟਲਰ ਦੇ ਸਹਿਯੋਗੀ ਗੋਏਬਲ ਦੀ ਤਰਜ਼ ਤੇ ਕਿ ਇੱਕ ਝੂਠ ਨੂੰ ਇੰਨੀ ਵਾਰ ਬੋਲੋ ਕਿ ਉਹ ਸੱਚ ਜਾਪਣ ਲਗ ਪਏ ਤੇ ਬੋਲਣ ਵਾਲੇ ਨੂੰ ਖੁਦ ਵੀ ਇੰਝ ਲੱਗਣ ਲੱਗ ਪਏ, ਝੂਠ ਦਾ ਵਾਰ ਵਾਰ ਪ੍ਰਚਾਰ ਕਰਕੇ ਲੋਕਾਂ ਨੂੰ ਵਰਗਲਾ ਰਹੀ ਹੈ। ਜਿਹੜੇ ਵਾਅਦੇ ਕਰਕੇ ਇਹ ਸੱਤਾ ਵਿੰਚ ਆਏ ਸਨ ਉਹਨਾਂ ਵਿਚੋਂ ਤਾਂ ਇੱਕ ਵੀ ਪੂਰਾ ਨਹੀਂ ਹੋਇਆ। ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ 47 ਲੋਕਾਂ ਦੇ ਕਤਲ ਕੀਤੇ ਗਏ, ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ, ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਹੋਏ; 15 -15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਥੋਥੀ ਨਿਕਲੀ; ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਝੂਠ ਸਾਬਿਤ ਹੋਈ; ਮਹਿੰਗਾਈ ਵਧਦੀ ਹੀ ਜਾ ਰਹੀ ਹੈ; ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ। ਕਸ਼ਮੀਰ ਦੀ ਹਾਲਤ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈਅ ਰਿਹਾ ਹੈ। ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਤੇ ਨਾਮ ਤੇ ਘਟਗਿਣਤੀਆਂ ਅਤੇ ਹਿੰਦੂਆਂ ਵਿੱਚ ਵੀ ਧਰਮ ਨਿਰਪੱਖ ਸੋਚ ਰੱਖਣ ਵਾਲਿਆਂ ਤੇ ਹਮਲੇ ਅਤੇ ਕਤਲ ਵੀ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਸਮਾਜ ਨੂੰ ਵੰਡਣ ਦੀ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰ ਕਿਸਮ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ। ਇਸ ਲਈ ਦੇਸ਼ ਨੂੰ ਬਚਾਉਣ ਦੇ ਲਈ ਅੱਜ ਜੰਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਵਿਸ਼ਾਲ ਏਕੇ ਦੀ ਲੋੜ ਹੈ।
For more pics on FB please click here
For more pics on FB please click here
ਇਸ ਮੌਕੇ ਤੇ ਕਾਮਰੇਡ ਕਰਤਾਰ ਸਿੰਘ ਬੁਆਣੀ-ਸਕੱਤਰ ਭਾ ਕ ਪਾ ਜ਼ਿਲ੍ਹਾ ਲੁਧਿਆਣਾ ਨੇ ਕਿਹਾ ਕਿ ਇਸ ਕਿਸਮ ਦੇ ਸੈਮੀਨਾਰ ਕਸਬਿਆਂ ਤੇ ਪਿੰਡਾਂ ਤੱਕ ਕਰਨ ਦੀ ਲੋੜ ਹੈ। ਡਾ: ਅਰੁਣ ਮਿੱਤਰਾ ਸਹਾਇਕ ਸਕੱਤਰ ਨੇ ਕਿਹਾ ਕਿ ਹਾਲਾਤ ਅਤੀ ਗੰਭੀਰ ਹਨ। ਜੇਕਰ ਵੇਲੇ ਸਿਰ ਵਿਚਾਰਧਾਰਕ ਲੜਾਈ ਨਾਂ ਲੜੀ ਗਈ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ, ਕਿਉਕਿ ਇਹ ਲੋਕ ਨਾਂ ਕੇਵਲ ਦੇਸ਼ ਦੇ ਅੰਦਰ ਅਰਾਜਕਤਾ ਫ਼ੈਲਾ ਕੇ ਲਾਭ ਚੁੱਕਣਾ ਚਾਹੁੰਦੇ ਹਨ ਬਲਕਿ ਦੂਜੇ ਮੁਲਕਾਂ ਦੇ ਨਾਲ ਵੀ ਲੜਾਈ ਲਾ ਕੇ ਸੱਤਾ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰ ਸਕਦੋ ਹਨ ਤੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਨੁੰ ਪਰਮਾਣੂ ਜੰਗ ਵਿੱਚ ਵੀ ਝੋਂਕ ਸਕਦੇ ਹਨ।
ਕਾਮਰੇਡ ਰਮੇਸ਼ ਰਤਨ ਸ਼ਹਿਰੀ ਸਕੱਤਰ ਨੇ ਕਿਹਾ ਕਿ ਇਸ ਕਿਸਮ ਦੀਆਂ ਸ਼ਕਤੀਆਂ ਦੇ ਵਿਰੁੁੱਧ ਵਿਚਾਰਧਾਰਕ ਘੋਲ ਹੋਰ ਤਿੱਖਾ ਕੀਤਾ ਜਾਏਗਾ। ਕਾਮਰੇਡ ਡੀ ਪੀ ਮੌੜ-ਸਹਾਇਕ ਸਕੱਤਰ, ਕਾ: ਗੁਰਨਾਮ ਸਿੱਧੂ, ਕਾ: ਚਰਨ ਸਰਾਭਾ, ਕਾ: ਕੇਵਲ ਸਿੰਘ ਬਨਵੈਤ ਆਦਿ ਨੇ ਵੀ ਆਾਪਣੇ ਵਿਚਾਰ ਦਿੱਤੇ।
For more pics on FB please click here
For more pics on FB please click here
No comments:
Post a Comment