Fri, Jan 26, 2018 at 3:54 PM
ਸੀਪੀਆਈ ਵੱਲੋਂ ਨਗਰਨਿਗਮ ਚੋਣਾਂ ਦੀ ਪ੍ਰਚਾਰ ਮੁਹਿੰਮ ਵੀ ਸ਼ੁਰੂ
ਸੀਪੀਆਈ ਵੱਲੋਂ ਨਗਰਨਿਗਮ ਚੋਣਾਂ ਦੀ ਪ੍ਰਚਾਰ ਮੁਹਿੰਮ ਵੀ ਸ਼ੁਰੂ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਆਰ ਐਸ ਐਸ ਦੀ ਸਰਪ੍ਰਸਤੀ 'ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਲੋਕਤੰਤਰ ਖਤਰੇ ਵਿੱਚ ਪੈੰਦਾ ਜਾ ਰਿਹਾ ਹੈ। ਮੌਜੂਦਾ ਦੌਰ ਵਿੱਚ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਨਾ ਸਿਰਫ ਸੰਪਰਦਾਇਕ ਅਤੇ ਜਾਤ ਦੇ ਨਾਅਰੇ ਲਗਾਏ ਜਾ ਰਹੇ ਹਨ ਬਲਕਿ ਸਮੀਕਰਨਾਂ ਦੀ ਬੇਤਹਾਸ਼ਾ ਵਰਤੋਂ ਵੀ ਕੀਤੀ ਜਾ ਰਹੀ ਹੈ। ਹਾਲਤ ਏਨੀ ਨਾਜ਼ੁਕ ਹੋ ਗਈ ਹੈ ਕਿ ਲੋਕਤੰਤਰ ਤੇ ਨਜ਼ਰ ਰੱਖਣ ਵਾਲੇ ਸਭ ਤੋਂ ਵੱਧ ਸਰਗਰਮ ਰੂਪ ਮੀਡੀਆ ਅਤੇ ਨਿਆਂਪਾਲਿਕਾ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮਕਸਦ ਲਈ ਸਾਧਨਾਂ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਚੋਣਾਂ ਵਿਚ ਪੈਸਾ, ਤਾਕਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਏਨੀ ਵੱਧ ਚੁੱਕੀ ਹੈ ਕਿ ਲੋਕਤੰਤਰ ਦੀ ਸੰਸਥਾ ਹੀ ਖਤਰੇ ਵਿਚ ਆ ਗਈ ਹੈ। ਇਸਦੇ ਵਿਰੁੱਧ ਜ਼ੋਰਦਾਰ ਸੰਘਰਸ਼ ਲਈ ਇੱਕ ਵਿਸ਼ਾਲ ਏਕੇ ਦੀ ਲੋੜ ਹੈ। ਇਹ ਗੱਲ ਭਾਰਤੀ ਕਮਿਉਨਿਸਟ ਪਾਰਟੀ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਅੱਜ ਵਾਰਡ ਨੰਬਰ 78 ਵਿਚ ਸੀਪੀਆਈ ਵੱਲੋਂ ਆਯੋਜਿਤ ਇਕ ਡੈਮੋਕਰੇਸੀ ਬਚਾਓ-ਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਭਾਜਪਾ ਸ਼ਾਸ਼ਤ ਰਾਜਾਂ ਵਿਚ ਸੰਗਠਿਤ ਭੀੜ ਵੱਲੋਂ ਕੀਤੇ ਗਏ ਕਤਲਾਂ ਦਾ ਹਵਾਲਾ ਦਿੰਦੇ ਹੋਏ ਅਤੇ ਫਿਲਮ ਪਦਮਾਵਤੀ ਦੇ ਦਿਖਾਉਣ ਦੇ ਖਿਲਾਫ ਹਿੰਸਾ ਇਹ ਦਰਸਾਉਂਦੀ ਹੈ ਕਿ ਭਾਜਪਾ ਦੀਆਂ ਸਰਕਾਰਾਂ ਕਿਵੇਂ ਭਾਰਤ ਦੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀਆਂ ਹਨ। ਇਨ੍ਹਾਂ ਸਰਕਾਰਾਂ ਦੀ ਪੂਰੀ ਤਰ੍ਹਾਂ ਹਿੰਸਾ ਦੇ ਦੋਸ਼ੀਆਂ ਦੇ ਨਾਲ ਮਿਲੀਭੁਗਤ ਹੈ। ਲੋਕਾਂ ਦੇ ਮਸਲਿਆਂ ਵਿਚ ਕੋਈ ਹੱਲ ਨਾ ਹੋਣ ਕਰਕੇ ਆਰਥਿਕ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਲਥਕੇਅਰ, ਸਿੱਖਿਆ ਮਹਿੰਗੀ ਬਣ ਰਹੀ ਹੈ ਹੁਣ ਸਰਕਾਰ ਐੱਫ.ਆਰ.ਡੀ.ਆਈ. ਬਿੱਲ ਰਾਹੀਂ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਵੀ ਕੰਟਰੋਲ ਕਰਨਾ ਚਾਹੁੰਦੀ ਹੈ ਜਿੱਥੇ ਸਰਕਾਰ ਜਮ੍ਹਾਂ ਕਰਤਾਵਾਂ ਦੇ ਪੈਸੇ ਨੂੰ ਜਬਤ ਕਰਨ ਦੀ ਸ਼ਕਤੀ ਹਾਸਲ ਕਰਨਾ ਚਾਹੁੰਦੀ ਹੈ। ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਖੱਬੀ ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਦੀ ਮਜਬੂਤ ਸ਼ਕਤੀਸ਼ਾਲੀ ਲਹਿਰ ਦੀ ਲੋੜ ਹੈ। ਸੀਪੀਆਈ ਦੇ ਆਗੂ ਅਤੇ ਰੈਲੀ ਦੇ ਮੁੱਖ ਪ੍ਰਬੰਧਕ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰ ਚੋਣਾਂ ਵਿੱਚ ਪੈਸੇ ਅਤੇ ਤਾਕਤ ਤੇ ਗੁੰਡਾਗਰਦੀ ਦੀ ਵਰਤੋਂ ਕਰਦੇ ਹਨ ਅਤੇ ਸ਼ਰਾਬ ਅਤੇ ਹੋਰ ਨਸ਼ਾ ਵੀ ਵਰਤਦੇ ਹਨ। ਅਜਿਹੇ ਤੱਤਾਂ ਨੂੰ ਨਿਖੇੜਨ ਦੀ ਜਰੂਰਤ ਹੈ। ਜਿਨ੍ਹਾਂ ਰੈਲੀ ਨੂੰ ਸੰਬੋਧਿਤ ਕੀਤਾ ਗਿਆ ਉਨ੍ਹਾਂ ਵਿਚ ਡਾ. ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ, ਕਾਮਰੇਡ ਨਵਲ ਛਿੱਬੜ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਗੁਲਜ਼ਾਰ ਗੋਰੀਆ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਚਮਕੌਰ ਸਿੰਘ, ਕੇਵਲ ਸਿੰਘ ਬਨਵੈਤ, ਮੋ: ਸ਼ਫ਼ੀਕ, ਸੁਰਜੀਤ ਸਿੰਘ ਫ਼ੌਜੀ, ਵੀਰਾ ਖ਼ਾਨ, ਰਾਮਾਧਾਰ ਸਿੰਘ, ਦੇਵਰਾਜ, ਜਗਤਾਰ ਸਿੰਘ, ਨਿਧਾਨ ਸਿੰਘ, ਮੁੰੱਨਾ, ਕਮਲੇਸ਼, ਸਰੋਜ ਕੁਮਾਰ, ਅਨਿਲ ਕੁਮਾਰ, ਬਿੰਦਰ, ਰਮੇਸ਼, ਮੱਖਣ ਸਿੰਘ, ਭਰਪੂਰ ਸਿੰਘ, ਜਗਪਾਲ, ਜਗਦੀਸ਼ ਚੌਹਨ ਅਤੇ ਹੋਰ ਖੇਤਰਾਂ ਦੇ ਵੱਡੇ ਨਾਗਰਿਕਾਂ ਨੇ ਰੈਲੀ ਵਿਚ ਹਿੱਸਾ ਲਿਆ।
No comments:
Post a Comment