29th January 2021 at 7:42 PM
ਗਣਤੰਤਰ ਦਿਵਸ ਮੌਕੇ 9 ਅਧਿਕਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ: 29 ਜਨਵਰੀ 2021:(ਪੰਜਾਬ ਸਕਰੀਨ ਬਿਊਰੋ)::
ਜਦੋਂ ਵੱਖ ਵੱਖ ਕਾਰਨਾਂ ਕਰਕੇ ਹਾਲਾਤ ਨਾਜ਼ੁਕ ਕਿਸਮ ਦੇ ਬਣ ਜਾਣ ਤਾਂ ਪੁਲਿਸ ਦੀ ਡਿਊਟੀ ਨਿਭਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਇਸਦੇ ਬਾਵਜੂਦ ਪੁਲਿਸ ਦੇ ਜਿਹੜੇ ਵੀ ਅਧਿਕਾਰੀ ਆਪਣੇ ਫਰਜ਼ਾਂ ਨੂੰ ਪੂਰੀ ਜ਼ੁੰਮੇਵਾਰੀ ਨਾਲ ਅਦਾ ਕਰਦੇ ਹੋਣ ਤਾਂ ਉਹਨਾਂ ਵਿੱਚੋਂ ਕਈ ਅਜਿਹੇ ਖੁਸ਼ਕਿਸਮਤ ਵੀ ਹੁੰਦੇ ਹਨ ਨੂੰ ਬਣਦਾ ਇਨਾਮ ਸਨਮਾਨ ਵੀ ਮਿਲ ਜਾਂਦਾ ਹੈ। ਸਨਮਾਨਿਤ ਕਰਨ ਵਾਲੇ ਵਿਭਾਗ ਭਾਵੇਂ ਦੁਨਿਆਵੀ ਹੀ ਹੁੰਦੇ ਹਨ ਪਰ ਇਸ ਦੇ ਪਿਛ ਬੱਖਸ਼ਿਸ਼ ਉਸ ਪ੍ਰਮਾਤਮਾ ਦੀ ਹੀ ਹੁੰਦੀ ਹੈ। ਕੇਂਦਰੀ ਜੇਲ੍ਹ ਵਿਖੇ ਸਹਾਇਕ ਸੁਪਰਡੈਂਟ ਇੰਦਰਪ੍ਰੀਤ ਸਿਘ ਦਾ ਸਨਮਾਨ ਹੋਇਆ ਤਾਂ ਦੇਖਣ ਵਾਲਿਆਂ ਨੂੰ ਇਹੀ ਮਹਿਸੂਸ ਹੋਇਆ ਕਿ ਰੱਬ ਨੇ ਇਸ ਕਿਰਤੀ ਪਰਿਵਾਰ ਦੇ ਹੋਣਹਾਰ ਮੈਂਬਰ ਤੇ ਆਪਣੀ ਕਿਰਪਾ ਕੀਤੀ ਹੈ। ਸੁਪਰਡੈਂਟ ਰਜੀਵ ਕੁਮਾਰ ਅਰੋੜਾ ਨੇ ਵੀ ਉਹਨਾਂ ਨੂੰ ਇਹਨਾਂ ਚੰਗੇ ਕੰਮਾਂ ਦੀ ਸ਼ਾਬਾਸ਼ ਦਿੱਤੀ ਇਸੇ ਤਰਾਂ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ।
ਸਥਾਨਕ ਕੇਂਦਰੀ ਜੇਲ੍ਹ ਵਿਖੇ ਗਣਤੰਤਰ ਦਿਵਸ ਸਬੰਧੀ ਸਮਾਗਮ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸੁਪਰਡੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸੁਪਰਡੈਂਟ ਰਜੀਵ ਕੁਮਾਰ ਅਰੋੜਾ ਨੇ ਸਹਾਇਕ ਸੁਪਰਡੈਂਟ ਇੰਜੀ: ਇੰਦਰਪ੍ਰੀਤ ਸਿੰਘ, ਸ਼ਿਵ ਕੁਮਾਰ, ਕਸ਼ਮੀਰੀ ਲਾਲ, ਹਰਬੰਸ ਸਿੰਘ, ਹੈੱਡ ਵਾਰਡਰ ਜਗਦੇਵ ਸਿੰਘ, ਵਾਰਡਰ ਹਰਦੇਵ ਸਿੰਘ, ਪਰਗਟ ਸਿੰਘ, ਗੁਲਾਬ ਸਿੰਘ ਅਤੇ ਅਬਦੁਲ ਹਮੀਦ ਨੂੰ ਉਨ੍ਹਾਂ ਦੀ ਵਧੀਆ ਕਾਰਗੁਜਾਰੀ ਲਈ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਸੁਪਰਡੈਂਟ ਜੇਲ੍ਹ ਸਤਨਾਮ ਸਿੰਘ, ਡਿਪਟੀ ਸੁਪਰਡੈਂਟ ਜੇਲ੍ਹ ਅਸ਼ਵਨੀ ਕੁਮਾਰ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਹਰਜਿੰਦਰ ਸਿੰਘ ਆਦਿ ਵੀ ਮੌਜੂਦ ਸਨ।
No comments:
Post a Comment