ਲੋਕ ਜ਼ਬਾਨ ਚ ਲੋਕਾਂ ਦੀ ਗੱਲ ਕਰਨ ਵਾਲੇ ਜਤਿੰਦਰ ਪੰਨੂੰ ਨੂੰ ਸਲਾਮ
ਜਤਿੰਦਰ ਪੰਨੂ ਦਾ ਸਨਮਾਨ ਹੋਇਆ ਹੈ। ਮੋਹਨ ਸਿੰਘ ਮੇਲੇ ਤੇ ਡਾ: ਸਾਧੂ ਸਿੰਘ ਹਮਦਰਦ ਪੁਰਸਕਾਰ ਨਾਲ।
ਪੰਨੂੰ ਮੇਰਾ ਨਿੱਕਾ ਪਰ ਅਕਲੋਂ ਸ਼ਕਲੋਂ ਵੱਡਾ ਵੀਰ ਹੈ।
ਮੈਂ ਤੇ ਉਹ ਇਕੱਠੇ ਹੋਈਏ ਤਾਂ ਮੈਂ ਉਸ ਨੂੰ ਕੌੜ ਤੁੰਨਿਆਂ ਵਾਲੀ ਜਵੈਣ ਆਖਦਾ ਹਾਂ।
ਆਫਰੇ ਲੋਕਾਂ ਤੇ ਨਿਜ਼ਾਮ ਦਾ ਹਾਜ਼ਮਾ ਦਰੁਸਤ ਕਰਨ ਵਾਲੀ।
ਦੂਰਦਰਸ਼ਨ ਤੇ ਬੋਲਦਾ ਹੋਵੇ ਤਾਂ ਬੀਬੀਆਂ ਕਹਿੰਦੀਆਂ ਨੇ, ਰੋਟੀ ਫੇਰ ਬਣ ਜੂ, ਪੰਨੂ ਸੁਣ ਕੇ ਛਾਹ ਵੇਲਾ ਪੱਕੂ।
ਕੈਨੇਡਾ ਦੇ ਪਰਾਇਮ ਏਸ਼ੀਆ ਤੇ ਬੋਲਦਾ ਹੈ ਤਾਂ ਲੋਕੀਂ ਟੀ ਵੀ ਰੀਕਾਰਡਿੰਗ ਮੋਡ ਤੇ ਲਾ ਲੈਂਦੇ ਨੇ।
ਇਹਨੂੰ ਆਖਦੇ ਨੇ ਲੋਕ ਜ਼ਬਾਨ ਚ ਲੋਕਾਂ ਦੀ ਗੱਲ ਕਰਨਾ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਖੀਰੇ ਦੀ ਮਿੱਟੀ ਨੂੰ ਸਲਾਮ, ਜਿਸ ਬੇਬਾਕ ਮਿੱਟੀ ਵਾਲਾ ਜਤਿੰਦਰ ਜਣਿਆ।
ਜੀਵਨ ਸਾਥਣ ਕਸ਼ਮੀਰ ਕੌਰ ਨੂੰ ਵੀ ਸਲਾਮ ਜਿਸ ਨੇ ਏਡੀ ਲਿਆਕਤ ਨੂੰ ਸੰਭਾਲਿਆ ਹੋਇਐ।
ਗੁਰਭਜਨ ਗਿੱਲ 21 Oct 2016 at 3:47 PM (By whatsApp)
No comments:
Post a Comment