Showing posts with label Paramraj Singh Umranangal. Show all posts
Showing posts with label Paramraj Singh Umranangal. Show all posts

Monday, September 07, 2015

ਪੁਲਿਸ ਕਮਿਸ਼ਨਰ ਉਮਰਾਨੰਗਲ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ

Mon, Sep 7, 2015 at 6:22 PM
ਲੁਧਿਆਣਾ ਪੀਸ ਐਂਡ ਵੈਲਫੇਅਰ ਕੌਂਸਲ ਵਲੋਂ ਵੀ ਕੀਤਾ ਗਿਆ ਸਨਮਾਨਿਤ
ਲੁਧਿਆਣਾ: 7  ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਮਨੁੱਖਤਾ ਦੇ ਭਲੇ ਲਈ ਤਨਦੇਹੀ ਨਾਲ ਕੰਮ ਕਰ ਰਹੀ ਲੁਧਿਆਣਾ ਪੀਸ ਐਂਡ ਵੈਲਫੇਅਰ ਕੌਂਸਲ ਦੇ ਪ੍ਰਧਾਨ ਸਤਪ੍ਰਕਾਸ਼ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ ਨੂੰ ਇੱਕ ਸ਼ਾਨਦਾਰ ਮਮੈਟੋ ਦੇ ਕੇ ਉਨ੍ਹਾਂ ਦੇ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਲੀਆਂ ਸਭ ਸੰਸਥਾਵਾਂ ਦਾ ਦਿਲੋਂ ਸਵਾਗਤ ਕਰਦਾ ਹਾਂ ਜੋ ਸਾਡੇ ਗੁਰੂਆਂ, ਪੀਰਾਂ, ਫਕੀਰਾਂ ਦੇ ਆਦੇਸ਼ਾਂ ਅਨੁਸਾਰ ਕੰਮ ਕਰ ਰਹੀਆਂ ਹਨ । ਇਸ ਮੌਕੇ ਪ੍ਰਧਾਨ ਸਤਪ੍ਰਕਾਸ਼ ਗੁਪਤਾ ਜੀ ਨੇ ਕਿਹਾ ਕਿ ਅਸੀਂ ਸਾਰੇ ਲੁਧਿਆਣਾ ਨਿਵਾਸੀਆਂ ਵਲੋਂ ਆਪ ਜੀ ਨੂੰ ਜੀ ਆਇਆ ਕਹਿੰਦੇ ਹਾਂ ਪਰ ਇਸ ਮਹਾਂ ਨਗਰ ਦੀਆਂ ਢੇਰ ਸਾਰੀਆਂ ਸਮੱਸਿਆਵਾਂ ਹਨ ਪਰ ਸਾਨੂੰ ਪੂਰਨ ਆਸ ਹੈ ਕਿ ਆਪ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਵਾਉਗੇ ਤੁਹਾਡੀ ਸ਼ਖਸੀਅਤ ਦਾ ਗਲਤ ਅਨਸਰਾਂ ਤੇ ਕਾਫੀ ਅਸਰ ਪਿਆ ਹੈ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਇਹ ਸਿਰਫ ਤੁਹਾਡੀ ਇਨਸਾਫ ਪਸੰਦ ਸ਼ਖਸੀਅਤ ਦਾ ਹੀ ਅਸਰ ਹੈ ਕਮਿਸ਼ਨਰ ਸਾਹਿਬ ਨੇ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੂੰ ਮੁਖਾਤਿਫ ਹੋ ਕੇ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਸੋਚ ਤੇ ਪੂਰਾ ਉਤਰਦਾ ਹੋਇਆ ਮਹਾਂ ਨਗਰ ਦੀ ਸੇਵਾ ਕਰਾਂ ਤਾਂ ਕਿ ਹਰ ਸ਼ਹਿਰੀ ਸੁੱਖ ਦੀ ਨੀਂਦ ਸੌਂ ਸਕੇ । ਇਸ ਮੌਕੇ ਸੰਸਥਾ ਦੇ ਅਹੁਦੇਦਾਰ ਉਘੇ ਸਮਾਜ ਸੇਵਕ ਰਾਜਨ ਸ਼ਰਮਾ, ਜਰਨੈਲ ਸਿੰਘ ਐਡਵੋਕੇਟ, ਰਮੇਸ਼ ਭਾਰਦਵਾਜ ਐਡਵੋਕੇਟ, ਅਸ਼ੋਕ ਗੁਪਤਾ, ਪੱਤਰਕਾਰ ਰਵਿੰਦਰ ਦੀਵਾਨਾ, ਭਗਤ ਵਿਨੋਦ ਰਾਜ, ਲੱਕੀ ਗੁਪਤਾ, ਯਸਪਾਲ ਗੁਪਤਾ, ਮੇਹਰ ਸਿੰਘ ਸੰਧੂ, ਅਮਰ ਪਿ੍ਰੰਸ, ਬੀ.ਪੀ. ਕਲਸੀ ਹਾਜ਼ਰ ਸਨ ।



Sunday, September 06, 2015

ਜਨਮਅਸ਼ਟਮੀ ਮੌਕੇ CP ਪਰਮਰਾਜ ਸਿੰਘ ਉਮਰਾਨੰਗਲ ਦੀ ਮੰਦਰਾਂ ਵਿੱਚ ਫੇਰੀ

Sat, Sep 5, 2015 at 10:59 PM
ਮੰਦਰਾਂ ਵਿੱਚ ਹੋਇਆ ਬੜੀ ਗਰਮਜੋਸ਼ੀ ਨਾਲ ਸਵਾਗਤ 
ਲੁਧਿਆਣਾ: 5 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੁਰਬਾਨੀ ਦਾ ਜਜ਼ਬਾ ਅਤੇ ਅੱਤ ਦੇ ਖਿਲਾਫ਼ ਲੜਨ ਦੀ ਹਿੰਮਤ ਵਿਰਾਸਤ ਵਿੱਚ ਮਿਲੇ। ਇਸ ਲਈ ਭਗਵਾਨ ਕ੍ਰਿਸ਼ਨ ਦਾ ਮਹਾਂਭਾਰਤ ਵਾਲਾ ਸੁਨੇਹਾ ਉਹਨਾਂ ਦੇ ਖੂਨ ਵਿੱਚ ਰਚਿਆ ਹੋਇਆ ਹੈ। ਉਹਨਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਣ ਮਗਰੋਂ ਕੁਝ ਉਹਨਾਂ ਲੋਕਾਂ ਨੂੰ ਹਥ ਪਾਇਆ ਜਿਹੜੇ ਕਾਨੂੰਨ ਅਤੇ ਸਰਕਾਰ ਨੂੰ ਆਪਣੀ ਜੇਬ ਵਿੱਚ ਸਮਝਦੇ ਸਨ। ਇੱਕ ਤਰਾਂ ਦੀ ਸਾਮਾਨਾੰਤਰ ਸਰਕਾਰ ਚਲਾਉਣ ਵਾਲਿਆਂ ਨੂੰ ਜਦੋਂ ਪੁਲਿਸ ਨੇ ਸਖਤੀ ਵਾਲਾ ਹਥ ਪਾਇਆ ਤਾਂ ਸਰੇਵ ਅਸ਼ ਅਸ਼ ਕਰ ਉੱਠੇ। ਚਿਰਾਂ ਮਗਰੋਂ ਉਹਨਾਂ ਨੂੰ ਲਗਿਆ ਕਿ ਕੋਈ ਉਹਨਾਂ ਦੀ ਬਾਂਹ ਫੜ ਸਕਦਾ ਹੈ।  ਲੋਕਾਂ ਨੇ ਦਫਤਰ ਪੁੱਜ ਕੇ ਜ਼ਿੰਦਾਬਾਦ ਦੇ ਨਾਅਰੇ ਵੀ ਲੈ ਅਤੇ ਉਹਨਾਂ ਨੂੰ ਸਿੰਘਮ ਦੇ ਖਿਤਾਬ ਨਾਲ ਵੀ ਨਵਾਜਿਆ। ਉਹਨਾਂ ਦੇ ਅਹੁਦਾ ਸੰਭਾਲਣ ਮਗਰੋ ਆਈ ਪਹਿਲੀ ਜਨਮਅਸ਼ਟਮੀ ਦੇ ਸ਼ੁਭ ਮੌਕੇ ਤੇ ਉਹ ਉਚੇਚੇ ਤੌਰ ਤੇ ਮੰਦਰਾਂ ਵਿੱਚ ਪੁੱਜੇ। ਦੀਨਾ ਨਗਰ ਵਾਲੀ ਘਟਨਾ ਮਗਰੋਂ ਅਤਵਾਦ ਦੁਬਾਰਾ ਆਉਣ ਦੇ ਪ੍ਰਚਾਰ ਤੋਂ ਬਾਅਦ ਮੰਦਰਾਂ ਦਾ ਇਹ ਦੌਰਾ ਬੇਹੱਦ ਮਹਤਵਪੂਰਣ ਸੀ। ਮਨਰ ਪ੍ਰਬੰਧਕਾਂ ਨੇ ਉਹਨਾਂ ਦਾ ਸੁਆਗਤ ਬੜੀ ਹੀ ਗਰਮਜੋਸ਼ੀ ਨਾਲ ਕੀਤਾ। ਮਾਡਲ ਤੂੰ ਐਕਸਟੈਨਸ਼ਨ ਵਿੱਚ ਸਥਿਤ ਸ਼੍ਰੀ ਕ੍ਰਿਸ਼ਨਾ ਮੰਦਰ ਵਿਖੇ ਉਹਨਾਂ ਦਾ ਸੁਆਗਤ ਕਰਨ ਸਮੇਂ ਬਹੁਤ ਸਾਰੇ ਪਤਵੰਤੇ ਮੌਜੂਦ ਸਨ। ਮੰਦਰ ਕਮੇਟੀ ਦੇ ਜਨਰਲ ਸਕੱਤਰ ਕੇ ਪੀ ਗੋਸਾਈਂ,ਨੇ ਉਹਨਾਂ ਨੂ ਸਨਮਾਨਿਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ। ਰਾਜੇਵ ਗਾਂਧੀ, ਰਮੇਸ਼ ਬਾਂਡਾ, ਤਰਸੇਮ ਗੁਪਤਾ ਅਤੇ ਰਾਜਿੰਦਰ ਸ਼ਰਮਾ ਵੀ ਇਸ ਮੌਕੇ ਤੇ ਮੌਜੂਦ ਸਨ। ਉਹਨਾਂ ਦੀ ਇਸ ਫੇਰੀ ਨਾਲ ਖਾਲਿਸਤਾਨੀ ਅਤੇ ਵੱਖਵਾਦੀ ਪ੍ਰਚਾਰ ਤੋਂ ਘਬਰਾਏ ਹੋਏ ਲੋਕਾਂ ਦਾ ਮਨੋਬਲ ਕਾਫੀ ਮਜਬੂਤ ਹੋਇਆ ਹੈ। ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਆਮ ਜਨਤਾ ਨਾਲ ਆਪਣਾ ਰਾਬਤਾ ਇਸੇ ਤਰਾਂ ਮਜਬੂਤ ਰੱਖਣਗੇ ਅਤੇ ਕਿਸੇ ਵੀ ਖੱਬੀਖਾਨ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਣਗੇ ਕਿ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਵੱਡਾ ਸਮਝਣ ਦਾ ਭਰਮ ਪਾਲੇ।