Showing posts with label High Court. Show all posts
Showing posts with label High Court. Show all posts

Saturday, August 21, 2021

ਸੁਮੇਧ ਸੈਣੀ ਨੂੰ ਰਿਹਾਈ ਆਦੇਸ਼ਾਂ ਵਿਰੁੱਧ ਦਾਇਰ ਕੀਤੀ ਜਾਵੇਗੀ ਰੀਕਾਲ ਪਟੀਸ਼ਨ

 21st August 2021 at 9:13 PM

ਹਾਈ ਕੋਰਟ ਵਲੋਂ ਰਿਹਾਈ ਦਾ ਮੁੱਦਾ ਗਰਮਾਇਆ

ਚੰਡੀਗੜ: 21 ਅਗਸਤ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਮੀਨ ਧੋਖਾਧੜੀ ਦੇ ਮਾਮਲੇ ਵਿੱਚ ਸੁਮੇਧ ਸੈਣੀ ਨੂੰ 19 ਅਗਸਤ ਨੂੰ ਮਿਲੇ ਰਿਹਾਈ ਆਦੇਸ਼ਾਂ ਅਤੇ ਸਾਬਕਾ ਡੀ.ਜੀ.ਪੀ. ਵਿਰੁੱਧ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਅਦਾਲਤ ਦੇ 12 ਅਗਸਤ ਦੇ ਅੰਤਰਿਮ ਜਮਾਨਤ ਆਦੇਸ਼ਾਂ  ਵਿਰੁੱਧ ਮਾਣਯੋਗ ਹਾਈ ਕੋਰਟ ਵਿੱਚ ਰੀਕਾਲ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ।

ਬਿਊਰੋ ਵਲੋਂ 1982 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੈਣੀ ਵਿਰੁੱਧ ਦਾਇਰ ਦੋ ਮਾਮਲਿਆਂ ਵਿੱਚ ਜਲਦ ਹੀ  ਰੀਕਾਲ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਸੈਣੀ ਨੂੰ 18 ਅਗਸਤ ਨੂੰ ਜ਼ਮੀਨ ਧੋਖਾਧੜੀ ਮਾਮਲੇ (ਐਫ.ਆਈ.ਆਰ. ਨੰਬਰ 11, ਮੋਹਾਲੀ) ਵਿੱਚ ਗਿ੍ਰਫਤਾਰ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਇੱਕ ਹੋਰ ਮਾਮਲੇ (ਐਫ.ਆਈ.ਆਰ. ਨੰਬਰ 13  ਵਸੀਲਿਆਂ ਤੋਂ ਵੱਧ ਸੰਪਤੀ ਰੱਖਣ ਦਾ ਕੇਸ) ਦੇ ਸਬੰਧ ਵਿੱਚ ਸ਼ਾਮ (8 ਵਜੇ) ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਸੀ । ਜ਼ਿਕਰਯੋਗ ਹੈ ਕਿ ਸੈਣੀ ਨੇ ਹਾਈ ਕੋਰਟ ਦੇ ਹੁਕਮਾਂ ਅਨੁਸਾਰ 7 ਦਿਨਾਂ ਦੇ ਅੰਦਰ ਐਫਆਈਆਰ ਨੰਬਰ :13 ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣਾ ਸੀ, ਜਿਸ ਦੇ ਮੱਦੇਨਜ਼ਰ ਮਿਲੀ ਅੰਤਰਿਮ ਜ਼ਮਾਨਤ ਤਹਿਤ  ਵੀ.ਬੀ ਦਫਤਰ ਪਹੁੰਚੇ ਸਨ।

ਸੈਣੀ ਨੂੰ ਅੰਤਰਿਮ ਜ਼ਮਾਨਤ ਦਾ ਆਦੇਸ਼ ਦਿੰਦਿਆਂ ਅਦਾਲਤ ਨੇ 12 ਅਗਸਤ, 2021 ਨੂੰ ਸਪੱਸ਼ਟ ਕਿਹਾ ਸੀ: “ਕੇਸ  ਸਬੰਧੀ  ਦਸਤਾਵੇਜੀ ਸਬੂਤਾਂ ਜਾਂ ਬੈਂਕਿੰਗ ਟ੍ਰਾਂਸੈਕਸ਼ਨਜ਼ -ਦੇ ਸੰਬੰਧ ਵਿੱਚ, ਕਿਸੇ ਵੀ ਅਣਛੋਹੇ ਪੱਖ (ਜੇ ਕੋਈ ਹੋਵੇ), ਵਿੱਚ ਸ਼ਾਮਲ ਹੋਣ ਲਈ, ਇਸ ਅਦਾਲਤ ਦਾ ਵਿਚਾਰ ਹੈ ਕਿ ਪਟੀਸ਼ਨਰ ਦੀ ਹਿਰਾਸਤੀ ਪੁੱਛਗਿੱਛ ਦੀ ਲੋੜ ਨਹੀਂ ਹੈ।  ਪਟੀਸ਼ਨਰ ਨੂੰ ਅੱਜ ਤੋਂ ਇੱਕ ਹਫਤੇ ਦੇ ਅੰਦਰ ਉਸ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਮੱਦੇਨਜ਼ਰ ਅੰਤਰਿਮ ਜਮਾਨਤ ਦਿੱਤੀ ਜਾਂਦੀ ਹੈ।”

ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਸਾਬਕਾ ਡੀਜੀਪੀ ਨੇ 7 ਦਿਨਾਂ ਦੀ ਮਿਆਦ ਦੇ ਆਖਰੀ ਦਿਨ ਦੇਰ ਸ਼ਾਮ ਵੀ.ਬੀ ਦਫਤਰ ਪਹੁੰਚੇ ਸਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸੈਣੀ ਨੇ ਹਾਈ ਕੋਰਟ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਵਿੱਚ ਅਸਫਲ ਰਹੇ ਹਨ। “ਸੈਣੀ ਜਾਣਬੁੱਝ ਕੇ 7 ਦਿਨਾਂ ਦੀ ਮਿਆਦ , ਜਿਸ ਦੌਰਾਨ ਉਹਹਨਾਂ ਨੇ ਐਫਆਈਆਰ ਨੰ. 13 ਮਾਮਲੇ ਵਿੱਚ ਹਾਜ਼ਰ ਹੋਣਾ ਸੀ, ਲੰਘਣ ਉਪਰੰਤ ਬਿਊਰੋ ਪਹੁੰਚੇ ਸਨ ਅਤੇ ਇਸ ਤੋਂ ਇਲਾਵਾ ਉਹ ਸੈਕਟਰ 68 ਮੁਹਾਲੀ ਸਥਿਤ ਬਿਊਰੋ ਦੇ  ਦਫਤਰ ਵਿੱਚ ਤਫ਼ਤੀਸ਼ੀ ਅਫਸਰ (ਆਈ.ਓ) ਨੂੰ ਬਿਨਾਂ ਕਿਸੇ ਪੂਰਵ ਜਾਣਕਾਰੀ ਦਿੱਤਿਆਂ ਪਹੁੰਚੇ। ਬੁਲਾਰੇ ਨੇ ਕਿਹਾ ਕਿ  ਦਰਅਸਲ, ਸੈਣੀ ਜਾਣਬੁੱਝ ਕੇ ਆਈਓ ਦੇ ਦਫਤਰ ,ਵੀਬੀ, ਯੂਨਿਟ ਐਸ.ਏ.ਐਸ. ਨਗਰ, ਕੁਆਰਟਰ ਨੰਬਰ 69, ਪੁਲਿਸ ਹਾਊਸਿੰਗ ਕੰਪਲੈਕਸ, ਸੈਕਟਰ -62, ਐਸ.ਏ.ਐਸ ਨਗਰ  ਨਹੀਂ ਪਹੁੰਚੇ।  

ਇਨਾਂ ਹਾਲਾਤਾਂ ਵਿੱਚ ਬਿਊਰੋ ਨੇ ਅਸਾਧਾਰਣ ਸੰਪਤੀ ਦੇ ਮਾਮਲੇ ਵਿੱਚ ਅੰਤਰਿਮ ਜਮਾਨਤ ਦੇ ਆਦੇਸ਼ ਵਿਰੁੱਧ ਅਦਾਲਤ ਅੱਗੇ ਰੀਕਾਲ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਇਹ ਮਾਮਲਾ  ਐਕਸਈਐਨ ਨਿਮਰਤਦੀਪ  ਦੀਆਂ 35 ਜਾਇਦਾਦਾਂ ਅਤੇ ਕੁਝ ਬੈਂਕ ਖਾਤਿਆਂ ਨਾਲ ਸਬੰਧਤ ਹੈ, ਜਿਸ ਵਿੱਚ 100 ਕਰੋੜ ਰੁਪਏ ਦੇ ਬਕਾਏ ਅਤੇ ਟ੍ਰਾਂਜੈਕਸ਼ਨਾਂ ਹਨ, ਜਿਸ ਵਿੱਚ ਸੈਣੀ  ਨਾਲ ਸਬੰਧਤ ਕਰੋੜਾਂ ਰੁਪਏ ਸ਼ਾਮਲ ਹਨ, ਅਤੇ ਇਹ ਦਰਸਾਉਂਦਾ ਹੈ ਕਿ ਉਨਾਂ ਕੋਲ ਆਮਦਨ ਤੋਂ ਕਿਤੇ ਵੱਧ ਸੰਪਤੀ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਰਾਜ ਨਾਲ ਜ਼ਮੀਨ ਧੋਖਾਧੜੀ ਦੇ ਮਾਮਲੇ ਵਿੱਚ ਨਜ਼ਰਬੰਦ ਸੈਣੀ ਨੂੰ ਰਿਹਾਅ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਰੀਕਾਲ ਕਰਨ ਲਈ ਲੋੜੀਂਦਾ ਆਧਾਰ ਵੀ ਤਿਆਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ, ਸੈਣੀ ਨੂੰ ਐਫਆਈਆਰ  ਨੰਬਰ: 13 (ਜਿੱਥੇ ਉਨਾਂ ਨੂੰ ਅੰਤਰਿਮ ਜਮਾਨਤ ਮਿਲੀ ਸੀ) ਅਧੀਨ ਨਹੀਂ ਬਲਕਿ ਐਫਆਈਆਰ 11 ਨਾਲ ਸਬੰਧਤ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਵਿੱਚ ਉਨਾਂ ਨੂੰ ਗਿ੍ਰਫਤਾਰੀ ਤੋਂ ਕੋਈ ਸੁਰੱਖਿਆ ਨਹੀਂ ਸੀ।  ਬੁਲਾਰੇ ਨੇ ਦੱਸਿਆ ਕਿ ਐਫਆਈਆਰ ਨੰ. 11 ਅਤੇ ਐਫਆਈਆਰ ਨੰ. 13 ਅਪਰਾਧਿਕ ਗਤੀਵਿਧੀਆਂ ਵੱਖ-ਵੱਖ ਹਨ।

ਦੂਸਰਾ ਪੱਖ ਇਹ ਕਿ ਹਾਈਕੋਰਟ ਵਲੋਂ ਮਿਤੀ 11.10.2018 ਅਤੇ 23.09.2020 ਨੂੰ ਪਹਿਲਾਂ ਦਿੱਤੇ ਸੁਰੱਖਿਆ ਆਦੇਸ਼, ਇਸ ਵਿਸ਼ੇਸ਼ ਮਾਮਲੇ ‘ਤੇ ਲਾਗੂ ਨਹੀਂ ਹੁੰਦੇ ਕਿਉਂਕਿ ਉਹ ਆਦੇਸ਼ ਸੇਵਾਕਾਲ ਦੌਰਾਨ ਉਕਤ ਅਧਿਕਾਰੀ  ਵਲੋਂ ਕੀਤੇ ਕਿਸੇ ਵੀ ਅਪਰਾਧ ਲਈ ਗਿ੍ਰਫਤਾਰ ਕਰਨ ਤੋਂ ਪਹਿਲਾਂ 7 ਦਿਨਾਂ ਦੇ ਨੋਟਿਸ ਦੇਣ ਸਬੰਧੀ ਸਨ। ਬੁਲਾਰੇ ਨੇ ਕਿਹਾ ਕਿ ਸੈਣੀ ਜੂਨ 2018 ਵਿੱਚ ਸੇਵਾਮੁਕਤ ਹੋਏ ਸਨ ਜਦ ਕਿ ਸਾਲ 2021 ਵਿੱਚ ਉਹ, ਗੈਰਕਾਨੂੰਨੀ ਜਮੀਨ ਧੋਖਾਧੜੀ ਦੇ ਮਾਮਲੇ ਵਿੱਚ ਅਪਰਾਧੀ ਪਾਏ ਗਏ, ਇਸ ਲਈ  ਉਕਤ ਆਦੇਸ਼ਾ ਮੁਤਾਬਕ ਉਹ ਨੋਟਿਸ ਬਿਨਾਂ  ਗਿ੍ਰਫਤਾਰੀ ਤੋਂ ਸੁਰੱਖਿਅਤ ਨਹੀਂ ਸਨ।

ਜ਼ਿਕਰਯੋਗ ਯੋਗ ਹੈ, ਹਾਈਕੋਰਟ ਨੇ 19/8/2021 ਦੇ ਆਪਣੇ ਆਦੇਸ਼ ਵਿੱਚ, ਸੈਣੀ ਦੀ ਹਿਰਾਸਤ ਨੂੰ “11/10/2018 ਅਤੇ 23/9/2020 ਦੇ ਸੁਰੱਖਿਆ ਆਦੇਸ਼ਾਂ ਅਤੇ 12/8/2021 ਦੇ ਅੰਤਰਿਮ ਅਗਾਊਂ ਜਮਾਨਤ ਦੇ ਆਦੇਸ਼ਾਂ ਦੀ ਉਲੰਘਣਾ ਤਹਿਤ ਗੈਰਕਨੂੰਨੀ  ਘੋਸ਼ਿਤ ਕੀਤਾ ਸੀ।’’

ਜ਼ਮੀਨ ਧੋਖਾਧੜੀ ਦਾ ਉਕਤ ਮਾਮਲੇ ਵਿੱਚ ਸੈਣੀ ਦਾ ਨਾਂ,  ਸੁਰਿੰਦਰਜੀਤ ਸਿੰਘ ਜਸਪਾਲ ਦੀ ਸੰਪਤੀ ਖਰੀਦ ਸਮਝੌਤ ਨਾਲ ਛੇੜ-ਛਾੜ ਕਰਨ ਦੀ ਸਾਜ਼ਿਸ਼ ਕਰਨ, ਵਿੱਚ ਜੁੜਦਾ ਹੈ।  ਬਿਊਰੋ ਨੇ ਸੁਰਿੰਦਰਜੀਤ ਸਿੰਘ ਜਸਪਾਲ, ਜੋ ਨਿਮਰਤਦੀਪ ਦਾ ਪਿਤਾ ਹੈ, ਅਤੇ ਸੁਮੇਧ ਸਿੰਘ ਸੈਣੀ ‘ਤੇ ਮਕਾਨ ਨੰਬਰ 3048, ਸੈਕਟਰ -20/ਡੀ, ਚੰਡੀਗੜ ਨੂੰ ਕੁਰਕ ਕਰਨ ਤੋਂ ਰੋਕਣ ਦੀ ਸਾਜਿਸ਼ ਦਾ ਦੋਸ ਲਗਾਇਆ ਸੀ, ਅਤੇ ਉਨਾਂ ‘ਤੇ ਝੂਠਾ ਸਮਝੌਤਾ ਨੂੰ ਬਣਾਉਣ ਅਤੇ ਇਸਤੇਮਾਲ ਕਰਨ ਦੇ ਹੋਰ ਦੋਸ਼ ਲਗਾਏ ਸਨ। ਇਸ ਲਈ, ਬਿਊਰੋ  ਅਨੁਸਾਰ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਸੁਮੇਧ ਸਿੰਘ ਸੈਣੀ ਨੇ ਆਈਪੀਸੀ  ਦੀ ਧਾਰਾ 465, 467, 471 ਆਰ/ਡਬਲਯੂ 120-ਬੀ  ਤਹਿਤ ਅਪਰਾਧ ਕੀਤਾ ਹੈ।  

Monday, May 10, 2021

ਨਤਾਸ਼ਾ ਨਰਵਾਲ ਨੂੰ ਤਿੰਨ ਹਫਤਿਆਂ ਦੀ ਅੰਤਰਿਮ ਜ਼ਮਾਨਤ

ਪਿਤਾ ਮਹਾਂਵੀਰ ਨਰਵਾਲ ਦੇ ਦੇਹਾਂਤ ਮਗਰੋਂ ਸਰਕਾਰ ਦੀ ਆਲੋਚਨਾ ਤੇਜ਼ 


ਲੁਧਿਆਣਾ
//ਨਵੀਂ ਦਿੱਲੀ: 10 ਮਈ 2021: (ਪੰਜਾਬ ਸਕਰੀਨ ਬਿਊਰੋ)::

ਸੀਏਏ ਦੇ ਖਿਲਾਫ ਸਰਗਰਮੀ ਨਾਲ ਵਿਰੋਧ ਕਰਨ ਵਾਲੀ ਨਤਾਸ਼ਾ, ਲੋਕ ਪੱਖੀ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਨਤਾਸ਼ਾ, ਇਸਤਰੀ ਅਧਿਕਾਰਾਂ ਦੀ ਗੱਲ ਪੂਰੇ ਧੜੱਲੇ ਨਾਲ ਕਰਨ ਵਾਲੀ ਨਤਾਸ਼ਾ ਨਰਵਾਲ ਨੂੰ ਉਸਦੇ ਪਿਤਾ ਦੇ ਦੇਹਾਂਤ ਮਗਰੋਂ ਤਿੰਨ ਹਫਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ। 

ਪਿੰਜਰਾ ਤੋੜ ਕਾਰਕੁੰਨ ਵੱਜੋਂ ਪ੍ਰਸਿੱਧ ਹੋਈ ਨਤਾਸ਼ਾ ਪਿਛਲੇ ਸਾਲ ਮਈ ਤੋਂ ਤਿਹਾੜ ਜੇਲ ਵਿੱਚ ਬੰਦ ਸੀ। ਹਾਲ ਹੀ ਵਿੱਚ ਜਦੋਂ ਉਸਦੇ ਪਿਤਾ ਮਹਾਂਵੀਰ ਨਰਵਾਲ ਕੋਰੋਨਾ ਦਾ ਸ਼ਿਕਾਰ ਹੋ ਗਏ ਤਾਂ ਉਦੋਂ ਵੀ ਉਸਨੂੰ ਸਰਕਾਰ ਨੇ ਆਪਣੇ ਪਿਤਾ ਨਾਲ ਗੱਲ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ। ਇਸ ਸਖਤੀ ਵਾਲੇ ਰੁੱਖ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਵੀ ਹੋ ਰਹੀ ਹੈ। 
ਪਿਤਾ ਦੇ ਦੇਹਾਂਤ ਮਗਰੋਂ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਨਤਾਸ਼ਾ ਨੂੰ ਤਿੰਨ ਹਫਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਤਾਂਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ। ਜ਼ਿਕਰਯੋਗ ਹੈ ਕਿ ਨਤਾਸ਼ਾ ਦੇ ਪਿਤਾ ਮਹਾਂਵੀਰ ਨਰਵਾਲ  ਦਾ ਬੀਤੀ ਰਾਤ ਕੋਵਿਡ-19 ਕਰਕੇ ਦੇਹਾਂਤ ਹੋ ਗਿਆ ਸੀ। ਉਸਨੂੰ ਦਿੱਲੀ ਵਿੱਚ ਪਿਛਲੇ ਸਾਲ ਫਰਵਰੀ ਮਹੀਨੇ ਦੌਰਾਨ ਹੋਏ ਦੰਗਿਆਂ ਦੇ ਸੰਬੰਧ ਵਿੱਚ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਅਧੀਨ ਗ੍ਰਿਫਤਾਰ ਕਰ ਲਿਆ ਗਿਆ ਸੀ।  
ਜ਼ਿਕਰਯੋਗ ਹੈ ਕਿ ਮਹਾਵੀਰ ਨਰਵਾਲ ਸੀਪੀਆਈ ਐਮ ਦਾ ਸੀਨੀਅਰ ਮੈਂਬਰ ਸੀ। ਕੋਰੋਨਾ ਕਾਰਨ ਉਸਦੀ ਜ਼ਿੰਦਗੀ ਖਤਰਿਆਂ ਵਿਚ ਸੀ। ਪਰਿਵਾਰਿਕ ਸੂਤਰਾਂ ਨੇ ਮੀਡੀਆ ਨੂੰ ਦਸਿਆ ਕਿ ਇਸਦੇ ਬਾਵਜੂਦ ਉਸਨੂੰ ਆਪਣੀ ਬੇਟੀ ਨਤਾਸ਼ਾ ਨਾਲ ਕਦੇ ਵੀ ਗੱਲ ਕਰਨ ਦੀ ਇਜ਼ਾਜ਼ਤ ਨਹੀਂ ਸੀ ਦਿੱਤੀ ਗਈ। ਪਿਤਾ ਦੀ ਮੌਤ ਵੇਲੇ ਮਹਾਂਵੀਰ ਦਾ ਬੇਟਾ ਆਕਾਸ਼ ਵੀ ਉਸਦੇ ਕੋਲ ਸੀ। ਮਾੜੀ ਖਬਰ ਹੈ ਕਿ ਉਹ ਵੀ ਕੋਰੋਨਾ ਪੋਜ਼ੀਟਿਵ ਆਇਆ ਹੈ। ਇਸ ਕਾਰਨ ਹੁਣ ਉਹ ਵੀ ਆਈਸੀਲੇਸ਼ਨ ਵਿੱਚ ਹੈ। ਇਸ ਸਥਿਤੀ ਵਿੱਚ ਅੰਤਿਮ ਸੰਸਕਾਰ ਲਈ ਕੋਈ ਰਿਸ਼ਤੇਦਾਰ ਨਹੀਂ ਬਚਿਆ। 
ਖੱਬੇਪੱਖੀਆਂ ਵੱਲੋਂ ਨਤਾਸ਼ਾ ਅਤੇ ਹੋਰਨਾਂ ਬੁਧੀਜੀਵੀਆਂ ਅਤੇ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਕੋਰੋਨਾ ਦੇ ਵਧਣ ਮਗਰੋਂ ਇਹ ਮੰਗ ਹੋਰ ਵੀ ਵਧਾਈ ਗਈ ਸੀ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ। ਜਦੋਂ ਬੀਤੀ ਸ਼ਾਮ 6 ਵਜੇ ਇੱਕ ਹਸਪਤਾਲ ਵਿੱਚ ਨਤਾਸ਼ਾ ਦੇ  ਪਿਤਾ ਦਾ ਦੇਹਾਂਤ ਹੋਇਆ ਤਾਂ ਹਸਪਤਾਲ ਵਾਲਿਆਂ ਨੇ ਹੀ ਉਹਨਾਂ ਦੀ ਦੇਹ ਨੂੰ ਸੰਭਾਲਿਆ ਤਾਂਕਿ  ਨਤਾਸ਼ਾ ਆ ਕੇ ਇਸ ਨੂੰ ਲੈ ਸਕੇ ਅਤੇ ਆਖ਼ਿਰੀ ਰਸਮਾਂ ਨੂੰ ਪੂਰੀਆਂ ਕਰ ਸਕੇ। ਨਤਾਸ਼ਾ ਦਾ ਭਰਾ ਵੀ ਆਈਸੋਲਿਸ਼ਨ ਵਿੱਚ ਹੈ  ਇਸ ਲਈ ਹੁਣ ਕੋਈ ਨਹੀਂ ਹੈ ਜਿਹੜਾ ਮਹਾਂਵੀਰ ਨਰਵਾਲ ਦੀਆਂ ਆਖ਼ਿਰੀ ਰਸਮਾਂ ਪੂਰੀਆਂ ਕਰ ਸਕੇ। ਦਿੱਲੀ ਹਾਈ ਕੋਰਟ ਨੇ ਇਹਨਾਂ ਸਾਰੀਆਂ ਸਥਿਤੀਆਂ ਨੂੰ ਵਿਚਾਰਿਆ ਅਤੇ ਇਹਨਾਂ ਦਾ ਨੋਟਿਸ ਵੀ ਲਿਆ।  
ਦਿੱਲੀ ਹਾਈ ਕੋਰਟ ਨੇ ਨਤਾਸ਼ਾ ਨਾਲ ਇਸ ਮੌਕੇ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। 
ਦਿੱਲੀ ਪੁਲਿਸ ਨੇ ਵੀ ਇਸ ਅੰਤਰਿਮ ਜ਼ਮਾਨਤ ਦਾ ਵਿਰੋਧ ਤਾਂ ਨਹੀਂ ਕੀਤਾ ਪਰ ਨਤਾਸ਼ਾ ਨੂੰ 50, 000 ਰੁਪਏ ਦਾ ਜ਼ਾਤੀ ਮੁਚੱਲਕਾ ਦੇਣ ਲਈ ਜ਼ਰੂਰ ਕਿਹਾ। ਇਸਦੇ ਨਾਲ ਹੀ ਨਤਾਸ਼ਾ ਨੂੰ ਸਮਝਾਇਆ ਗਿਆ ਕਿ ਉਹ ਬਾਹਰ ਜਾ ਕੇ ਕੋਈ ਟਵੀਟ ਸ਼ਵੀਟ ਨਾ ਕਰੇ ਅਤੇ ਆਪਣੇ ਪਿਤਾ ਦੀਆਂ ਆਖ਼ਿਰੀ ਰਸਮਾਂ ਦੌਰਾਨ ਰੇਡੀਓ ਖਾਮੋਸ਼ੀ ਹੀ ਲਗਾ ਕੇ ਰੱਖੇ। ਇਸਦੇ ਬਾਵਜੂਦ ਖੱਬੇ ਪੱਖੀ ਸੰਗਠਨਾਂ ਦੇ ਆਗੂ ਇਸ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਕਰ ਚੁੱਕੇ 

ਮਹਾਂਵੀਰ ਨਰਵਾਲ ਨੇ ਇੱਕ ਭਾਸ਼ਣ ਵਿੱਚ ਵੀ ਆਖਿਆ ਕਿ ਕਿਤੇ ਅਜਿਹਾ ਨਾ ਹੋਵੇ ਕਿ ਮੈਂ ਬਾਹਰ ਚੱਲ ਵੱਸਾਂ ਅਤੇ ਮੇਰੀ ਧੀ ਉਦੋਂ ਵੀ ਜੇਲ੍ਹ ਵਿੱਚ ਹੋ ਹੋਵੇ 

ਇਸੇ ਦੌਰਾਨ ਸੀਪੀਆਈ ਐਮ ਨੇ ਵੀ ਕਾਮਰੇਡ ਮਹਾਵੀਰ ਨਰਵਾਲ ਦੇ ਦੇਹਾਂਤ ਮਗਰੋਂ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ ਅਤੇ ਤਿੱਖੀ ਆਲੋਚਨਾ ਕੀਤੀ ਹੈ। 

Monday, February 05, 2018

ਨਗਰ ਨਿਗਮ ਚੋਣਾਂ ਦੌਰਾਨ ਵਾਰਡਬੰਦੀ:ਸੁਣਵਾਈ 9 ਫਰਵਰੀ ਤੱਕ ਮੁਲਤਵੀ

ਅਜੇ ਤੱਕ ਸਮਝ ਨਹੀਂ ਆ ਰਹੀ ਕਿ ਕਿਸਦਾ ਵਾਰਡ ਕਿਹੜਾ ਹੈ 
ਲੁਧਿਆਣਾ: 5 ਫਰਵਰੀ 2018: (ਪੰਜਾਬ ਸਕਰੀਨ ਸਰਵਿਸ):: 
ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਬਾਰੇ ਮਾਣਯੋਗ ਹਾਈਕੋਰਟ ਦੇ ਜਿਸ ਫੈਸਲੇ ਦਾ ਕਈ ਧਿਰਾਂ ਨੂੰ ਇੰਤਜ਼ਾਰ ਸੀ ਉਹ ਫਿਰ ਅੱਗੇ ਜਾ ਪਿਆ ਹੈ। ਇਸ ਫੈਸਲੇ ਨੂੰ ਲੈ ਕੇ ਕਿਆਸਰਾਈਆਂ ਦਾ ਸਿਲਸਿਲਾ ਤੇਜ਼ ਸੀ। ਲੁਧਿਆਣਾ ਵਿੱਚ ਕੀਤੀ ਵਾਰਡਬੰਦੀ ਦਾ ਢੰਗ ਤਰੀਕਾ ਵਿਵਾਦਾਂ ਵਿੱਚ ਵੀ ਘਿਰਿਆ ਰਿਹਾ। ਇਸਦਾ ਬਣਤਰ ਸਮਝਣ ਲਈ ਨਾ ਤਾਂ ਪਬਲਿਕ ਨੂੰ ਸਹੀ ਢੰਗ ਤਰੀਕੇ ਨਾਲ ਮੌਕਾ ਦਿੱਤਾ ਗਿਆ ਅਤੇ ਨਾ ਹੀ ਚੋਣਾਂ ਲੜਨ ਦੇ ਇੱਛਕ ਉਮੀਦਵਾਰਾਂ ਨੂੰ। ਹਾਲਤ ਇਹ ਹੈ ਕਿ ਵੋਟਰ ਤਾਂ ਵੋਟਰ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੀ ਆਪਣੀ ਵੋਟ ਲੱਭਣੀ ਮੁਸ਼ਕਿਲ ਹੈ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਨਾਲ ਦੱਸਿਆ ਕਿ ਹਰ ਵਾਰ ਹਰ ਪਾਰਟੀ ਆਪਣੇ ਫਾਇਦੇ ਲਈ ਇਸ ਤਰਾਂ ਦੀ ਵਾਰਡਬੰਦੀ ਕਰਦੀ ਹੈ। ਜਦਕਿ ਨਗਰ ਨਿਗਮ ਚੋਣਾਂ ਨਾਲ ਸਬੰਧਤ ਹਰ ਫੈਸਲਾ ਵੀ ਸਿਰਫ ਸਬੰਧਤ ਚੋਣ ਕਮਿਸ਼ਨ ਵੱਲੋਂ ਆਉਣਾ ਚਾਹਿਦਾ ਹੈ ਪਰ ਇਸਨੂੰ ਹਰ ਵਾਰ ਸਿਆਸੀ ਲੀਡਰ ਹੀ ਕਰਦੇ ਹਨ।  ਜਿਹੜੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਜਿੱਤ ਵੀ ਉੱਸੇ ਪਾਰਟੀ ਦੀ ਹੀ ਹੁੰਦੀ ਹੈ।  ਹੁਣ ਦੇਖਣਾ ਹੈ ਕਿ ਇਸ ਵਾਰ ਚੋਣਾਂ ਅਤੇ ਇਹਨਾਂ ਚੋਣਾਂ ਦੇ ਨਤੀਜੇ ਕਿ ਸਾਹਮਣੇ ਲਿਆਉਣਗੇ ਫਿਲਹਾਲ ਨਗਰ ਨਿਗਮ ਚੋਣਾਂ ਦੌਰਾਨ ਵਾਰਡਬੰਦੀ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 9 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ।  ਇਸ ਸੁਣਵਾਈ ਤੋਂ ਬਾਅਦ ਆਉਣ ਵਾਲੇ ਫੈਸਲੇ ਨਾਲ ਇਸ ਚੋਣ ਜੰਗ ਵਿੱਚ ਇੱਕ ਨਵੀਂ ਸਰਗਰਮੀ ਆਏਗੀ ਜਿਹੜੀ ਕੁਝ ਨਵੀਆਂ ਪੀੜਤਾਂ ਵੀ ਪਾਉਣ ਦੀ ਕੋਸ਼ਿਸ਼ ਕਰੇਗੀ। 

Thursday, May 19, 2016

ਮਾਤਾ ਚੰਦ ਕੌਰ ਦੇ ਕਤਲ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ

ਡਾ: ਸੁਖਦੇਵ ਸਿੰਘ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ
ਲੁਧਿਆਣਾ: 18 ਮਈ 2016:(ਪੰਜਾਬ ਸਕਰੀਨ ਬਿਊਰੋ):
ਸ੍ਰੀ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਨੂੰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਕਾਤਲਾਂ ਦਾ ਪਕੜ ਵਿੱਚ ਨਾ ਆਉਣਾ ਸਮੁੱਚੇ ਸਮਾਜ ਲਈ ਨਿਰਾਸ਼ਾ ਪੈਦਾ ਕਰਨ ਵਾਲਾ ਵਰਤਾਰਾ ਬਣ ਗਿਆ ਹੈ। ਚੇਤੇ ਰਹੇ ਕਿ ਪਿੰਡ ਭੈਣੀ ਸਾਹਿਬ 'ਚ 4 ਅਪ੍ਰੈਲ ਨੂੰ ਨਾਮਧਾਰੀ ਸੰਪ੍ਰਦਾਇ ਦੇ ਮੁਖੀ ਸਵਰਗੀ ਸਤਿਗੁਰੂ ਜਗਜੀਤ ਸਿੰਘ ਦੀ ਧਰਮਪਤਨੀ ਮਾਤਾ ਚੰਦ ਕੌਰ ਦੇ ਹੋਏ ਕਤਲ ਦੇ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਹਾਈਕੋਰਟ 'ਚ ਰਿੱਟ ਦਾਇਰ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਯੂਨੀਵਰਸਲ ਹਿਊਮਨ ਰਾਈਟਸ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਰਿੱਟ ਜਥੇਬੰਦੀ ਦੇ ਸਕੱਤਰ ਅਤੇ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਡਾ: ਸੁਖਦੇਵ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਤਲ ਦੇ ਡੇਢ ਮਹੀਨੇ ਬਾਅਦ ਵੀ ਸਰਕਾਰ ਕਾਤਲਾਂ ਦਾ ਪਤਾ ਲਗਾਉਣ ਵਿਚ ਅਸਫ਼ਲ ਰਹੀ ਹੈ ਤੇ ਇਸ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਰਿੱਟ ਦਾਇਰ ਕਰਨ ਦਾ ਮਕਸਦ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾ ਕੇ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਵਿਚ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ। ਇਸ ਮੌਕੇ ਸ: ਮਨਜੀਤ ਸਿੰਘ ਨਾਗਲਾ, ਗੁਰਚਰਨ ਸਿੰਘ ਰੰਧਾਵਾ, ਰਵਿੰਦਰ ਸਿੰਘ ਵੜੈਚ, ਗੁਰਭੇਜ ਸਿੰਘ, ਤੀਰਥ ਸਿੰਘ, ਡਾ: ਜਸਬੀਰ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ, ਸੰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ। ਹੁਣ ਦੇਖਣਾ ਇਹ ਹੈ ਕਿ ਹਿੰਸਕ ਘਟਨਾਵਾਂ, ਕਤਲਾਂ ਅਤੇ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਤੇਜ਼ੀ ਨਾਲ ਕੋਈ ਨਤੀਜਾ ਸਾਹਮਣੇ ਲਿਆਉਂਦੀ ਹੈ ਜਾਂ ਨਹੀਂ?

Tuesday, March 15, 2016

ਹਾਈ ਕੋਰਟ ਵੱਲੋਂ ਕਨ੍ਹੱਈਆ ਖ਼ਿਲਾਫ਼ ਆਈ ਬੀ ਜਾਂਚ ਦੀ ਮੰਗ ਰੱਦ

ਦਰਖਾਸਤਕਰਤਾ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ
ਨਵੀਂ ਦਿੱਲੀ: (ਪੰਜਾਬ ਸਕਰੀਨ ਬਿਊਰੋ):
ਜਮਾਨਤ ਮਿਲਣ ਤੋਂ ਬਾਅਦ ਕਨ੍ਹੱਈਆ ਦੇ ਵਿਰੋਧੀ ਕਾਫੀ ਬੁਖਲਾਏ ਜਾਪਦੇ ਹਨ। ਇਹਨਾਂ ਅਨਸਰਾਂ ਨੇ ਕਨ੍ਹੱਈਆ ਦੇ ਖਿਲਾਫ਼ ਸਾਜਿਸ਼ੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਇਹ ਸੁਖਾਵਾਂ ਪਹਿਲੂ ਹੈ ਕਿ ਅਦਾਲਤ ਵੀ ਇਹਨਾਂ ਦੀਆਂ ਚਾਲਾਂ ਨੂੰ ਸਮਝ ਰਹੀ ਹੈ। 
ਦਿੱਲੀ ਹਾਈ ਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਖ਼ਿਲਾਫ਼ ਉਸ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਧਰੋਹ ਦੇ ਦੋਸ਼ 'ਚ ਜ਼ਮਾਨਤ ਤੋਂ ਬਾਅਦ ਕਥਿਤ ਤੌਰ 'ਤੇ ਦੇਸ਼ ਵਿਰੋਧੀ ਟਿੱਪਣੀਆਂ ਕਰਨ ਲਈ ਕਨ੍ਹੱਈਆ ਕੁਮਾਰ ਖ਼ਿਲਾਫ਼ ਆਈ ਬੀ ਤੋਂ ਜਾਂਚ ਕਰਵਾਈ ਜਾਵੇ।
ਹਾਈ ਕੋਰਟ ਨੇ ਇਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਰਖਾਸਤਕਰਤਾ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ, ਜੋ ਇਸ ਮਾਮਲੇ 'ਚ ਆਈ ਬੀ ਜਾਂਚ ਚਾਹੁੰਦੇ ਹੋ। ਤੁਹਾਡੇ ਵਰਗੇ ਸਮਾਜ ਸੇਵਕਾਂ ਦੀ ਲੋੜ ਨਹੀਂ ਹੈ। ਦੇਸ਼ ਦੀਆਂ ਏਜੰਸੀਆਂ ਜਾਣਦੀਆਂ ਹਨ ਕਿ ਕੀ ਕਰਨਾ ਹੈ। ਇਸ ਤੋਂ ਬਾਅਦ ਐਡਵੋਕੇਟ ਸੁਗਰੀਵ ਦੂਬੇ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਇਸ ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਕਨ੍ਹੱਈਆ ਦੇ ਕੇਸ ਦੀ ਜਾਂਚ ਆਈ ਬੀ ਕਰੇ ਅਤੇ ਜੇ ਐਨ ਯੂ 'ਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਿਆ ਜਾਵੇ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਕਨ੍ਹੱਈਆ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਪਟੀਸ਼ਨ 'ਚ ਕਿਹਾ ਸੀ ਕਿ ਭਾਰਤੀ ਫ਼ੌਜ ਦੇ ਜਵਾਨਾਂ ਬਾਰੇ 9 ਮਾਰਚ ਨੂੰ ਦਿੱਤਾ ਗਿਆ ਬਿਆਨ ਦੇਸ਼ਧਰੋਹ ਦੀ ਸ਼੍ਰੇਣੀ 'ਚ ਹੀ ਆਉਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕਨ੍ਹੱਈਆ ਦੀ ਰਿਹਾਈ ਤੋਂ ਬਾਅਦ ਅਸਾਮ ਅਤੇ ਨਾਗਾਲੈਂਡ ਬਾਰੇ ਜੋ ਬਿਆਨ ਦਿੱਤਾ ਗਿਆ ਸੀ, ਉਹ ਦੇਸ਼ ਦੀ ਨੀਤੀਆਂ ਦੇ ਵਿਰੁੱਧ ਸੀ। ਪਟੀਸ਼ਨ ਰੱਦ ਹੋਣ ਨਾਲ ਅਜਿਹੇ ਸਲਾਹਕਾਰਾਂ ਨੁਨ੍ਮੂਂਹ ਦੀ ਖਾਣੀ ਪਈ ਹੈ। ਹੁਣ ਦੇਖਣਾ ਹੈ ਅਜਿਹੇ ਅਨਸਰਾਂ ਨੁਨ੍ਸੋਹਲ ਮੀਡੀਆ ਉੱਤੇ ਕਦੋਂ ਨਥ ਪੈਂਦੀ ਹੈ?

Friday, September 04, 2015

ਅਫਜਲ ਅਤੇ ਯਾਕੂਬ ਦੀ ਫਾਂਸੀ ਸਿਆਸਤ ਤੋਂ ਪ੍ਰੇਰਿਤ ਸੀ-ਜਸਟਿਸ ਏ ਪੀ ਸ਼ਾਹ

"ਸਰਕਾਰ ਦੇ ਐਕਸ਼ਨ ਜਲਦਬਾਜ਼ੀ ਅਤੇ ਕਾਹਲੀ ਵਾਲੇ ਸਨ" 
ਨਵੀਂ ਦਿੱਲੀ: 4 ਸਤੰਬਰ (ਪੰਜਾਬ ਸਕਰੀਨ ਬਿਊਰੋ): 
ਜਸਟਿਸ ਏ ਪੀ ਸ਼ਾਹ 
ਅਫਜਲ ਗੁਰੂ ਅਤੇ ਯਾਕੂਬ ਦੀ ਫਾਂਸੀ ਤੋਂ ਬਾਅਦ ਵੀ ਉਹਨਾਂ ਦੀ ਚਰਚਾ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਇਸ ਵਿੱਚ ਸ਼ਾਮਿਲ ਹਨ ਦਿੱਲੀ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਏ ਪੀ ਸ਼ਾਹ। ਜਸਟਿਸ ਏ.ਪੀ. ਸ਼ਾਹ ਨੇ ਦਾਅਵਾ ਕੀਤਾ ਹੈ ਕਿ ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਤੇ 1993 ਮੁੰਬਈ ਸੀਰੀਅਲ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਦੀ ਫਾਂਸੀ ਰਾਜਨੀਤੀ ਤੋਂ ਪ੍ਰੇਰਿਤ ਸੀ। ਉਹਨਾਂ ਦੀ ਅਗਵਾਈ ਵਾਲੇ ਪੈਨਲ ਵੱਲੋਂ ਮੌਤ ਦੀ ਸਜ਼ਾ ਖਤਮ ਕਰਨ ਦੀ ਸਿਫਾਰਿਸ਼ ਮਗਰੋਂ ਉਹਨਾਂ ਖੁਲ੍ਹ ਕੇ ਯਾਕੂਬ ਅਤੇ ਅਫਜਲ ਦੀ ਗੱਲ ਕੀਤੀ ਹੈ। ਉਹਨਾਂ ਹਵਾਲਾ ਵੀ ਦਿੱਤਾ ਕਿ ਫ਼ਰਾਂਸ ਨੇ ਕਿਵੇਂ ਮੌਤ ਦੀ ਸਜ਼ਾ ਖਤਮ ਕੀਤੀ ਸੀ ਜਦਕਿ ਉਸ ਵੇਲੇ ਉਥੋਂ ਦੀ ਜਨਤਾ ਵੀ ਇਸ ਸਜ਼ਾ ਦੇ ਹੱਕ ਵਿੱਚ ਸੀ। ਇਲੈਕਟ੍ਰੋਨਿਕ ਮੀਡੀਆ ਨੂੰ ਆਪਣੀ ਆਵਾਜ਼ ਦਾ ਮਾਧਿਅਮ ਬਣਾਉਂਦਿਆਂ ਲਾਅ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਅਫ਼ਜ਼ਲ ਦੇ ਮਾਮਲੇ 'ਚ ਕਾਰਜ ਪਾਲਿਕਾ ਵਲੋਂ ਅੜਿੱਕਾ ਖੜ੍ਹਾ ਕੀਤਾ ਗਿਆ ਹੈ ਜਦਕਿ ਮੇਮਨ ਦੀ ਰਹਿਮ ਦੀ ਪਟੀਸ਼ਨ ਦੇ ਪੱਖ 'ਚ ਕੁਝ ਆਧਾਰ ਬਚੇ ਸਨ। ਮੇਮਨ ਦੀ ਫਾਂਸੀ ਨੂੰ ਲੈ ਕੇ ਇਕ ਸਵਾਲ ਦੇ ਜਵਾਬ 'ਚ ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਵਿਚਾਰਕ ਮਤਭੇਦ ਸਨ ਤੇ ਇਸ ਤੋਂ ਬਾਅਦ ਹੀ ਇਸ ਮਾਮਲੇ ਨੂੰ ਸਿਖਰ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੂੰ ਭੇਜਿਆ ਗਿਆ। ਜਸਟਿਸ ਸ਼ਾਹ ਨੇ ਇਹ ਵੀ ਕਿਹਾ ਕਿ ਰਹਿਮ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਵੀ ਕਿਸੇ ਨੂੰ 14 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਉਹਨਾਂ ਸਾਫ਼ ਕਿਹਾ ਕਿ ਅਫਜਲ ਗੁਰੂ ਦੇ ਮਾਮਲੇ ਵਿੱਚ ਪਹਿਲਾਂ ਤਾਂ ਦਿਆ ਪਟੀਸ਼ਨ ਨੂੰ ਲੰਮੇ ਸਮੇਂ ਤੱਕ ਲਟਕਾਈ ਰੱਖਿਆ ਗਿਆ ਅਤੇ ਫਿਰ ਅਚਾਨਕ ਹੀ ਇਸ ਦਾ ਨਿਪਟਾਰਾ ਕਰਦਿਆਂ ਅਫਜਲ ਨੂੰ ਫਾਂਸੀ ਦੇ ਦਿੱਤੀ ਗਈ।  ਯਾਕੂਬ ਦੇ ਮਾਮਲੇ ਵਿੱਚ ਵੀ ਅਧਾਰ ਬਾਕੀ ਸਨ ਪਰ ਉਸਨੂੰ ਸਮਾਂ ਨਹੀਂ ਦਿੱਤਾ ਗਿਆ।  ਦੋਹਾਂ ਮਾਮਲਿਆਂ ਵਿੱਚ ਸਰਕਾਰ ਨੇ ਜਲਦਬਾਜ਼ੀ ਅਤੇ ਕਾਹਲੀ ਤੋਂ ਕੰਮ ਲਿਆ। ਸਰਕਾਰ ਦੇ ਇਹ ਐਕਸ਼ਨ ਸਿਆਸਤ ਤੋਂ ਪ੍ਰੇਰਿਤ ਸਨ। 

Friday, August 14, 2015

ਨੈਸਲੇ ਇੰਡੀਆ ਨੂੰ ਵੱਡੀ ਰਾਹਤ--ਮੈਗੀ ਤੋਂ ਪਾਬੰਦੀ ਹਟੀ

FSSAI ਤੇ FDA ਦੇ ਖ਼ਿਲਾਫ਼ ਨੈਸਲੇ ਦੀ ਅਰਜ਼ੀ ਮਨਜ਼ੂਰ
ਮੁੰਬਈ: 13 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਭੂਖ ਲਗੀ ਹੈ? ਬਸ ਦੋ ਮਿਨਟ--ਇਹੀ ਸੀ ਮੈਗੀ ਬ੍ਰਾਂਡ ਦਾ ਸਫਲ ਨਾਅਰਾ ਜਿਸਨੇ ਲੋਕਾ ਦੇ ਦਿਲਾਂ ਵਿੱਚ ਘਰ ਕਰ ਲਿਆ। ਦੋ ਵਕ਼ਤ ਦੀ ਰੋਟੀ ਕਮਾਉਣ ਵਿੱਚ ਉਲਝੇ ਮਧ ਵਰਗੀ ਪਰਿਵਾਰਾਂ ਕੋਲ ਰੋਟੀ ਬਣਾਉਣ ਲਈ ਦੋ ਮਿੰਟ ਵੀ ਬੜੇ ਮੁਸ਼ਕਿਲ ਲਭਦੇ। ਸਮਾਂ ਬਚਾਉਣ ਦੇ ਚੱਕਰ ਵਿੱਚ ਮੈਗੀ, ਨੂਡਲਜ਼, ਬਰਗਰ ਅਤੇ ਡੋਸਾ ਨੇ ਦੁਧ ਦਹੀਂ ਵਾਲੇ ਪੰਜਾਬ ਨੂੰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਉੱਕਾ ਹੀ ਭੁਲਾ ਦਿੱਤੇ। ਪੰਜਾਬ ਅਤੇ ਹੋਰਨਾ ਇਲਾਕਿਆਂ ਦੇ ਕਲ੍ਚਰ ਨੂੰ ਬਦਲਣ ਦੀ "ਮੁਹਿੰਮ" ਸਫਲ ਰਹੀ ਸੀ। ਲੋਕਾਂ ਨੂੰ ਝਟਕਾ ਲੱਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਮੈਗੀ ਤਾਂ ਬਹੁਤ ਹੀ ਖਤਰਨਾਕ ਹੈ। ਬਸ ਇਹ ਖੁਲਾਸਾ ਹੁੰਦਿਆਂ ਹੀ ਮੈਗੀ ਦੇ ਦਿਵਾਨੇ ਬੇਹੱਦ ਨਿਰਾਸ਼ ਹੋਏ।  ਕਈ ਤਾਂ ਸਦਮੇ ਵਿੱਚ ਵੀ ਚਲੇ ਗਏ।  ਬਸ ਸਿਰਫ ਦੋ ਮਿੰਟਾਂ ਵਿੱਚ ਭੁੱਖ ਦਾ ਪ੍ਰਬੰਧ ਕਰਨ ਵਾਲੀਆਂ ਗ੍ਰਹਿਣੀਆਂ ਲਈ ਇਹ ਇੱਕ ਔਖੀ ਘੜੀ ਸੀ। 
ਲਤੀਫੇ ਅਤੇ ਵਿਅੰਗ ਵੀ ਬਣੇ। ਇੱਕ ਔਰਤ ਆਪਣੀ ਧੀ ਦੇ ਪ੍ਰੇਮ ਚੱਕਰ ਦਾ ਹਵਾਲਾ ਦੇਂਦਿਆਂ ਆਪਣੇ ਪਤੀ ਨੂੰ ਆਖਦੀ ਹੈ," ਮੈਂ ਤਾਂ ਕਹਿਨੀ ਆਂ ਜਿੱਥੇ ਉਹ ਕਹਿੰਦੀ ਹੈ ਉੱਥੇ ਉਸਦਾ ਵਿਆਹ ਕਰ ਦਿਓ--ਇਹ ਨਾ ਹੋਵੇ ਕਿਤੇ ਉਹ ਮੈਗੀ ਸ਼ੈਗੀ ਖਾ ਬੈਠੇ। 
ਇੱਕ ਹੋਰ ਅਜਿਹਾ ਹੀ ਵਿਅੰਗ//ਲਤੀਫ਼ਾ ਆਇਆ ਸੀ--,"ਮੈਗੀ  ਮੇਰੇ ਕੋਲ ਪਾਬੰਦੀ ਦੇ ਬਾਵਜੂਦ ਅਜੇ ਵੀ ਪਈ ਹੈ ਪਰ ਮੈਂ ਵੇਚੁੰਗਾ ਹੁਣ ਦੁਗਣੀ ਕੀਮਤ 'ਤੇ--ਲੈਣੀ ਤਾਂ ਗੱਲ ਕਰ। 
ਹੁਣ ਮੈਗੀ ਪ੍ਰੇਮੀਆਂ ਨੂੰ ਹੁਣ ਖੁਸ਼ ਹੋ ਜਾਣਾ ਚਾਹੀਦਾ ਹੈ। ਮੈਗੀ 'ਤੇ ਲੱਗੀ ਪਾਬੰਦੀ ਹਟ ਗਈ ਹੈ। 
ਨੈਸਲੇ ਇੰਡੀਆ ਨੂੰ ਇਸ ਬਹੁ ਚਰਚਿਤ ਮਾਮਲੇ ਵਿੱਚ ਬੰਬੇ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਬੰਬੇ ਹਾਈਕੋਰਟ ਨੇ ਮੈਗੀ ਤੋਂ ਪਾਬੰਦੀ ਹਟਾ ਲਈ ਹੈ। ਇਸਦਾ ਮਤਲਬ ਇਹ ਹੋਇਆ ਕਿ ਦੇਸ਼ ਭਰ 'ਚ ਮੈਗੀ ਦੀ ਵਿੱਕਰੀ 'ਤੇ ਲੱਗੀ ਰੋਕ ਹੱਟ ਗਈ ਹੈ। ਕੋਰਟ ਨੇ ਸੈਂਪਲ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਨੈਸਲੇ ਇੰਡੀਆ ਤਿੰਨ ਸੈਂਪਲਾਂ ਨੂੰ ਲੈਬ 'ਚ ਜਾਂਚ ਲਈ ਭੇਜੇਗੀ। ਬੰਬੇ ਹਾਈਕੋਰਟ ਨੇ ਐਫਐਸਐਸਏਆਈ ਤੇ ਐਫਡੀਏ ਦੇ ਖ਼ਿਲਾਫ਼ ਨੈਸਲੇ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਬੰਬੇ ਹਾਈਕੋਰਟ ਨੇ ਮੈਗੀ 'ਤੇ ਐਫਐਸਐਸਏਆਈ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਨਾਲ ਹੀ ਕੋਰਟ ਨੇ ਕਿਹਾ ਕਿ ਐਫਐਸਐਸਏਆਈ ਨੂੰ ਮੈਗੀ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ 'ਤੇ ਸਫ਼ਾਈ ਦੇਣੀ ਹੋਵੇਗੀ। ਹੁਣ ਦੇਖਣਾ ਇਹ ਹੈ ਕਿ ਮੈਗੀ  ਦੀ ਵਾਪਿਸੀ ਨੂੰ ਲੋਕ ਪਹਿਲਾਂ ਵਰਗੇ ਜੋਸ਼ੋ ਖਰੋਸ਼ ਨਾਲ ਜੀ ਆਇਆਂ ਆਖਦੇ ਹਨ ਜਾਂ ਨਹੀਂ?

Thursday, April 17, 2014

ਦਿੱਲੀ ਹਾਈਕੋਰਟ ਵਿਚ 1984 ਦੰਗੇ: ਜਗਦੀਸ਼ ਟਾਈਟਲਰ ਕੇਸ

ਐਡਵੋਕੇਟ ਐਚ.ਐਸ. ਫੂਲਕਾ ਉਚੇਚਾ ਜਾ ਕੇ ਹਾਜਿਰ ਹੋਏ
ਨਵੀਂ ਦਿੱਲੀ: 17 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
1984 ਦੇ ਦੰਗਿਆ ਦੇ ਮੁਕੱਦਮੇ ਵਿੱਚ ਜਗਦੀਸ਼ ਟਾਈਟਲਰ ਅੱਜ ਦਿੱਲੀ ਹਾਈਕੋਰਟ ਦੇ ਮਾਨਯੋਗ ਜੱਜ ਸ਼੍ਰੀ ਵੀ.ਪੀ.ਵੈਸ਼ ਦੇ ਸਾਹਮਣੇ ਹਾਜਿਰ ਹੋਏ। ਐਡਵੋਕੇਟ ਐਚ.ਐਸ.ਫੂਲਕਾ ਵਿਸ਼ੇਸ਼ ਤੌਰ ਤੇ ਲੁਧਿਆਣਾ ਤੋਂ ਇਸ ਮਾਮਲੇ ਦੇ ਲਈ ਦਿੱਲੀ ਪਹੁੰਚੇ। ਕੁੱਝ ਹਫ਼ਤੇ ਪਹਿਲਾਂ, ਅਕਾਲੀ ਦਲ ਨੇ ਇਹ ਅਫ਼ਵਾਹ ਫੈਲਾਈ ਸੀ ਕਿ ਐਡਵੋਕੇਟ ਫੂਲਕਾ ਜੀ ਨੇ ਟਾਈਟਲਰ ਕੇਸ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਅੱਜ ਸ਼੍ਰੀ ਫੂਲਕਾ ਜੀ ਇਸ ਕੇਸ ਦੀ ਤਰੀਕ ਤੇ ਹਾਜਿਰ ਹੋਏ ਅਤੇ ਮਾਨਯੋਗ ਜੱਜ ਸ਼੍ਰੀ ਵੈਸ਼ ਤੋਂ ਇਸ ਮਾਮਲੇ ਵਿੱਚ 21 ਮਈ ਤੱਕ ਦਾ ਸਮਾਂ ਲਿਆ ਕਿਉਂਕਿ ਇਸ ਕੇਸ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੀ ਬਹਿਸ ਕਈ ਘੰਟੇ ਤੱਕ ਚਲ ਸਕਦੀ ਹੈ।
ਇੱਕ ਹੋਰ 1984 ਸਿੱਖ ਦੰਗੇ ਦਾ ਕੇਸ ਦਿੱਲੀ ਹਾਈ ਕੋਰਟ ਦੇ ਕੋਰਟ ਨੰਬਰ 33 ਵਿੱਚ ਸ਼ਾਮਿਲ ਸੀ। ਇਸ ਕੇਸ ਵਿੱਚ ਬਲਵਾਨ ਕੋਖਰ, ਸੱਜਣ ਕੁਮਾਰ ਦੇ ਵਕੀਲ ਨੇ ਉਸਦੀ ॥ਮਾਨਤ ਦੀ ਅਰ॥ੀ ਦਾਖ਼ਲ ਕੀਤੀ ਸੀ। ਸ਼੍ਰੀ ਫੂਲਕਾ ਇਸ ਕੇਸ ਵਿੱਚ ਹਾਜਿਰ ਸੀ ਅਤੇ ਬਹਿਸ ਵੀ ਕੀਤੀ। ਰਾਜਨੀਤੀ ਵਿੱਚ ਸ਼ਾਮਲ ਹੋਣ ਦੇ ਨਾਲ ਉਹਨਾਂ ਆਪਣੇ ਜੀਵਨ ਦਾ ਉਦੇਸ਼ ਨਹੀਂ ਬਦਲਿਆ ਹੈ।

Friday, July 19, 2013

ਹਵਾਰਾ ਦੀ ਅਪੀਲ: ਅਦਾਲਤ ਨੇ ਸੀ. ਬੀ. ਆਈ. ਤੋਂ ਮੰਗਿਆ ਜਵਾਬ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮਤਰੀ ਬੇਅੰਤ ਸਿੰਘ ਹੱਤਿਆ ਕਾਂਡ 'ਚ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਬੱਬਰ ਖਾਲਸਾ ਸੰਗਠਨ ਦੇ ਅੱਤਵਾਦੀ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਬਿਊਰੋ ਤੋਂ ਜਵਾਬ ਤਲਬ ਕੀਤਾ। ਇਸ ਸਬੰਧ ਵਿੱਚ ਜਸਟਿਸ ਬੀ. ਐਸ. ਚੌਹਾਨ ਅਤੇ ਜਸਟਿਸ ਐਸ. ਏ. ਬੋਬੜੇ ਦੀ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 12 ਅਕਤੂਬਰ 2010 ਦੇ ਫੈਸਲੇ ਦੇ ਖਿਲਾਫ ਹਵਾਰਾ ਦੀ ਅਪੀਲ 'ਤੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ।
ਕਾਬਿਲ-ਏ-ਜ਼ਿਕਰ ਹੈ ਕਿ ਹਾਈ ਕੋਰਟ ਨੇ 1995 'ਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਜ਼ੁਰਮ 'ਚ ਹਵਾਰਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ 'ਚ ਕੀਤਾ ਸੀ। ਇਹ ਤਬਦੀਲੀ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਸੀ ਕਿ ਹਵਾਰਾ ਨੂੰ 'ਮੌਤ ਤੱਕ' ਜੇਲ 'ਚ ਹੀ ਰਹਿਣਾ ਹੋਵੇਗਾ।
ਇਸਤੇ ਜਾਂਚ ਏਜੰਸੀ ਨੇ ਪੰਜ ਦਸੰਬਰ 2011 ਨੂੰ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਜਿਸ 'ਚ ਹਵਾਰਾ ਨੂੰ ਮੌਤ ਦੀ ਸਜ਼ਾ ਦੇਣ ਦੀ ਬੇਨਤੀ ਕਰਦੇ ਹੋਏ ਕਿਹਾ ਗਿਆ ਸੀ ਕਿ ਉਸ ਦਾ ਅਪਰਾਧ ਕਿਸੇ ਵੀ ਤਰ੍ਹਾਂ ਰਹਿਮ ਦੀ ਸ਼੍ਰੇਣੀ 'ਚ ਨਹੀਂ ਆਉਂਦਾ। ਜਾਂਚ ਏਜੰਸੀ ਦਾ ਇਹ ਵੀ ਕਹਿਣਾ ਸੀ ਕਿ ਇਹ ਬਹੁਤ ਹੀ ਗੰਭੀਰ ਅਪਰਾਧ ਸੀ ਜਿਸ 'ਚ ਪੰਜਾਬ ਦੇ ਮੁੱਖ ਮੰਤਰੀ  ਬੇਅੰਤ ਸਿੰਘ ਸਣੇ 17 ਵਿਅਕਤੀ ਮਾਰੇ ਗਏ ਸਨ ਅਤੇ 15 ਜ਼ਖਮੀ ਹੋਏ ਸਨ। ਚੇਤੇ ਰਹੇ ਕਿ ਇਸ ਘਟਨਾ ਨੇ ਸ਼ਾਂਤ ਹੋਏ ਪਜਾਬ ਵਿੱਚ ਇੱਕ ਵਾਰ ਫੇਰ ਸਨਸਨੀ ਫੈਲਾ ਦਿੱਤੀ ਸੀ। ਲੋਕ ਇਸ ਹਮਲੇ ਦੀ ਖਬਰ ਸੁਨ ਕੇ ਸੁੰਨ ਜਹੇ ਹੋ ਗਏ ਸਨ। 
ਹਾਈ ਕੋਰਟ ਨੇ ਇਸ ਮਾਮਲੇ 'ਚ ਬਲਵੰਤ ਸਿੰਘ ਦੀ ਮੌਤ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੀ ਪੁਸ਼ਟੀ ਕੀਤੀ ਸੀ।
ਯਾਦ ਰਹੇ ਕਿ ਆਤਮਘਾਤੀ ਦਿਲਾਵਰ ਸਿੰਘ ਅਤੇ ਉਸ ਦੇ ਸਹਿਯੋਗੀਆਂ ਵਲੋਂ ਚੰਡੀਗੜ੍ਹ ਸਥਿਤ 10 ਮੰਜ਼ਿਲੀ ਸਕੱਤਰੇਤ ਭਵਨ 'ਚ ਐਂਟਰੀ ਗੇਟ 'ਤੇ 31 ਅਗਸਤ 1995 ਨੂੰ ਬੰਬ ਵਿਸਫੋਟ ਕਰਕੇ ਬੇਅੰਤ ਸਿੰਘ ਸਣੇ 17 ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ 'ਚ ਖੁਦ ਦਿਲਾਵਰ ਸਿੰਘ ਵੀ ਮਾਰਿਆ ਗਿਆ ਸੀ।
----------------------

ਬਚਪਨ ਬਚਾਓ ਅੰਦੋਲਨ ਇੱਕ ਵਾਰ ਫੇਰ ਤੇਜ਼