Sunday, January 31, 2021

ਪੁਨਰਜੋਤ ਆਈ ਬੈਂਕ ਦੁਆਰਾ ਅੱਖਾਂ ਦਾ ਮੁੱਫਤ ਜਾਂਚ ਕੈਂਪ

30th January, 2021 At 6:30 PM 

ਡਾ. ਰਮੇਸ਼ ਵੱਲੋਂ  ਅੱਖਾਂ ਦਾ ਚੈਕਅਪ ਕੈਂਪ  ਸ਼ਿਮਲਾਪੁਰੀ, ਲੁਧਿਆਣਾ ਵਿੱਖੇ ਲਗਾਇਆ ਗਿਆ

ਰਛਪਾਲ ਰਿਸ਼ੀ ਮਰੀਜ਼ਾਂ ਦੀ ਜਾਂਚ ਕਰਦੇ ਹੋਏ 

ਲੁਧਿਆਣਾ
: 30 ਜਨਵਰੀ, 2021:(ਪੰਜਾਬ ਸਕਰੀਨ ਬਿਊਰੋ)::
ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮ. ਡੀ. (ਸਟੇਟ ਅਵਾਰਡੀ). ਡਾਇਰੈਕਟਰ, ਪੁਨਰਜੋਤ ਆਈ ਬੈਂਕ ਦੀ ਟੀਮ ਦੁਆਰਾ ਅੱਖਾਂ ਦਾ ਮੁੱਫਤ ਜਾਂਚ ਕੈਂਪ ਗਲੀ ਨੰਬਰ -1, ਸ਼ਿਮਲਾਪੁਰੀ, ਲੁਧਿਆਣਾ ਵਿੱਖੇ ਹੈਪੀ ਆਪਟੀਕਲ ਦੇ ਸਹਿਯੋਗ ਨਾਲ ਲਗਾਇਆ ਗਿਆ ।
ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ  ਦੁਆਰਾ ਅੱਖਾਂ ਦਾ ਚੈਕਅਪ ਮੁੱਫਤ ਕੀਤਾ ਗਿਆ। ਚਿੱਟੇ ਮੋਤੀਏ ਦੇ ਅਪ੍ਰੇਸ਼ਨ ਵਾਲੇ ਲੋੜਵੰਦ ਮਰੀਜ਼ਾਂ ਦੀ ਸੂਚੀ ਤਿਆਰ ਕੀਤੀ ਗਈ । ਕੈਂਪ ਵਾਲੇ ਸਥਾਨ ਤੇ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ।
ਕੈਂਪ ਦੌਰਾਨ ਡਾਕਟਰਾਂ ਦੀ ਟੀਮ  ਵਲੋਂ ਆਏ ਵਿਅਕਤੀਆਂ  ਨੂੰ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਲੋਂ  ਦਿੱਤੀਆਂ ਜਾਂਦੀਆਂ ਅੰਤਰਾਸ਼ਟਰੀ ਸਹੂਲਤਾਂ ਜਿਵੇਂ ਕਿ ਲੇਸਿਕ ਲੇਜ਼ਰ ਰਾਹੀਂ ਐਨਕਾਂ ਉਤਾਰਨ, ਚਿੱਟਾ ਮੋਤੀਆ, ਕਾਲਾ ਮੋਤੀਆ, ਭੈਂਗਾਪਣ, ਪੁੱਤਲੀ ਬਦਲਣ ਦੇ ਅਪ੍ਰੇਸ਼ਨ, ਸ਼ੂਗਰ ਨਾਲ ਅੱਖਾਂ ਦੇ ਪਰਦੇ ਉਪਰ ਪੈਣ ਵਾਲੇ ਮਾੜੇ ਅਸਰਾਂ ਦੀ ਜਾਂਚ ਅਤੇ ਇਲਾਜ, ਅੱਖਾਂ ਦੇ ਪਰਦੇ ਦੇ ਉਖੜ ਜਾਣ ਤੇ ਸਪੈਸ਼ਲ ਜਾਂਚ ਅਤੇ ਅਪਰੇਸ਼ਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ।
ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਸਾਹਿਬਾਨਾਂ ਨੇ ਦੱਸਿਆ ਕਿ ਹੁਣ ਉਹਨਾਂ ਦੇ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਿਖੇ ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ ਆਧੁਨਿਕ ਜਰਮਨੀ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ।ਸ਼ੂਗਰ ਦੀ ਬਿਮਾਰੀ ਨਾਲ ਖਰਾਬ ਹੋਏ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਕੀਤਾ ਜਾਂਦਾ ਹੈ।ਸੋ ਸ਼ੂਗਰ ਨਾਲ ਹੋਣ ਵਾਲੇ ਅੰਨੇਪਣ ਤੋਂ ਬਚਣ ਲਈ ਸ਼ੂਗਰ ਵਾਲੇ ਮਰੀਜ਼ ਜਰੂਰ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਤਹਿਤ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਮੁੱਫਤ ਕੀਤਾ ਜਾਂਦਾ ਹੈ।
ਆਖ਼ਿਰ  ਵਿੱਚ ਡਾ. ਸਾਹਿਬ ਨੇ ਅਪੀਲ ਕੀਤੀ ਕਿ ਆਓ ਰਲਕੇ ਇੱਕ ਹੋਰ ਉੱਦਮ ਕਰੀਏ ਸੜਕ ਦੁਰਘਟਨਾਵਾਂ ਅਤੇ ਅਚਨਚੇਤ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਬੱਚਿਆਂ ਅਤੇ ਨੋਜਵਾਨਾਂ ਦੀਆਂ ਅੱਖਾਂ ਨੂੰ ਸਾੜਨ ਦੀ ਬਜਾਏ ਦਾਨ ਕਰਨ ਅਤੇ ਕਰਵਾਉਣ ਲਈ ਸਮਾਜ ਨੂੰ ਪ੍ਰੇਰੀਏ ਤਾਂ ਜੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਵੀ ਰੌਸ਼ਨੀ ਕਰ ਸਕੀਏ।

No comments: