Wednesday, July 06, 2022

ਵਿਦਿਆਰਥੀਆਂ ਵਿੱਚ ਨਜ਼ਰ ਘਟਣ ਦਾ ਚਿੰਤਾਜਨਕ ਵਾਧਾ - ਡਾ: ਰਮੇਸ਼

6th July 2022 at 04:26 PM Via WhatsApp

ਇਸਦੇ ਬਾਵਜੂਦ ਸਿਹਤ ਪ੍ਰਤੀ ਜਾਗਰੂਕਤਾ ਦੀ ਘਾਟ ਨਹੀਂ ਘਟ ਰਹੀ 


ਲੁਧਿਆਣਾ
: 6 ਜੁਲਾਈ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਅੱਖਾਂ ਬਿਨਾ ਮਜ਼ੇਦਾਰ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬਚਪਨ ਦੀ ਉਮਰੇ ਇਸਦਾ ਅਹਿਸਾਸ ਵੀ ਤੇਜ਼ੀ  ਨਾਲ ਹੋਣ ਲੱਗਪੈਣਾ ਚਾਹੀਦਾ ਹੈ ਪਰ ਇਸਦੇ ਬਾਵਜੂਦ ਅੱਜਕਲ੍ਹ ਦੀ ਪੀੜ੍ਹੀ ਵਿਚ ਆਪਣੀ ਸਿਹਤ ਅਤੇ ਖਾਸ ਕਰਕੇ ਅੱਖਾਂ ਦੀ ਸੰਭਾਲ ਪ੍ਰਤੀ ਕੋਈ ਜਾਗਰੂਕਤਾ ਨਹੀਂ ਹੈ। ਇਸ ਚਿੰਤਾਜਨਕ ਸਥਿਤੀ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਲੋਹਾਰਾ ਵਿੱਖੇ ਆਯੋਜਿਤ ਅੱਖਾਂ ਦੀ ਜਾਂਚ ਦੇ ਸਪੈਸ਼ਲ ਕੈਂਪ ਦੌਰਾਨ ਸਾਹਮਣੇ ਆਇਆ। ਇਸ ਚਿੰਤਾਜਨਕ ਸਥਿਤੀ ਬਾਰੇ ਖੁਲਾਸਾ ਕੀਤਾ ਆਖਣਾਂ ਦੀ ਦੁਨੀਆ ਦੇ ਉਘੇ ਡਾਕਟਰ ਰਮੇਸ਼ ਮਨਸੂਰਾਂ ਵਾਲਿਆਂ ਨੇ। ਇਹ ਕੈਂਪ ਵੀ ਉਹਨਾਂ ਦੀ ਦੇਖਰੇਖ ਹੇਠ ਹੀ ਲੱਗਿਆ ਸੀ। 

ਡਾ. ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਸਮਰ ਕੈਂਪ ਦੌਰਾਨ ਸਰਕਾਰੀ ਹਾਈ ਸਕੂਲ ਲੋਹਾਰਾ, ਲੁਧਿਆਣਾ ਵਿੱਖੇ ਅੱਖਾਂ ਦਾ ਮੁਫ਼ਤ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਈਵੈਂਟ ਦਾ ਉਦੇਸ਼ ਸਕੂਲੀ ਬੱਚਿਆਂ ਵਿੱਚ ਅੱਖਾਂ ਦੀਆਂ ਬਿਮਾਰੀਆਂ, ਉਹਨਾਂ ਦਾ ਛੇਤੀ ਪਤਾ ਲਗਾਉਣਾ ਅਤੇ ਰਿਫ੍ਰੈਕਟਿਵ ਗਲਤੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ, ਖਾਸ ਤੌਰ 'ਤੇ ਹਾਲ ਹੀ ਦੇ ਸਮੇਂ ਵਿੱਚ ਜਦੋਂ ਕੋਵਿਡ 19 ਸੰਕਟ ਤੋਂ ਬਾਅਦ ਵਿਿਦਆਰਥੀਆਂ ਵਿੱਚ ਅੱਖਾਂ ਦੀਆਂ ਐਨਕਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। 380 ਵਿਦਿਆਰਥੀਆਂ  ਤੋਂ ਇਲਾਵਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਵੀ ਇਸ ਕੈਂਪ ਦਾ ਲਾਭ ਉਠਾਇਆ। 

ਕੈਂਪ ਦੌਰਾਨ ਇਕ ਵਿਸ਼ੇਸ਼ ਸੈਮੀਨਾਰ ਵੀ ਕੀਤਾ ਗਿਆ, ਜਿਸ ਵਿੱਚ ਡਾ. ਰਮੇਸ਼ (ਅੱਖਾਂ ਦੇ ਮਾਹਿਰ ) ਦੀ ਟੀਮ ਵਲੋਂ  ਅਧਿਆਪਕਾਂ ਅਤੇ ਬੱਚਿਆਂ ਨੂੰ ਕੰਪਿਊਟਰ ਅਤੇ ਮੋਬਾਇਲ ਫੋਨ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ ਗਿਆ।  ਬੱਚਿਆਂ ਨੂੰ ਯੰਕ ਫ਼ੂਡ ਨਾ ਲੈਣ ਅਤੇ ਪੋਸ਼ਟਿਕ ਆਹਾਰ ਲੈਣ ਲਈ ਸਲਾਹ ਦਿਤੀ ਗਈ।  

ਪ੍ਰਿੰਸੀਪਲ ਸ੍ਰੀਮਤੀ ਰਮੇਸ਼ ਕੌਰ ਨੇ ਡਾ. ਰਮੇਸ਼ ਅਤੇ ਉਨ੍ਹਾਂ ਦੀ ਟੀਮ ਦਾ ਆਪਣਾ ਕੀਮਤੀ ਸਮਾਂ ਕੱਢਣ ਅਤੇ ਸਾਡੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਨੁਕਤੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਸੁਝਾਵਾਂ ਦਾ ਸਾਰਿਆਂ ਵੱਲੋਂ ਪਾਲਣ ਕੀਤਾ ਜਾਵੇਗਾ। ਉਹਨਾਂ ਡਾ  ਰਮੇਸ਼ ਵਲੋਂ ਬੱਚਿਆਂ ਦਾ ਮੁਫ਼ਤ ਚੈੱਕ ਅਪ ਜਾਗਰੂਕਤਾ ਸੈਮੀਨਾਰ ਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ।  

ਇਸ ਮੌਕੇ ਸਰਕਾਰੀ ਹਾਈ ਸਕੂਲ ਲੋਹਾਰਾ ਦਾ ਸਮੂਹ ਸਕੂਲ ਸਟਾਫ ਹਾਜ਼ਿਰ ਸੀ।  ਅੱਖਾਂ ਦੀ ਜਾਂਚ ਅਤੇ ਅਜਿਹੇ ਕੈਂਪਾਂ ਦੇ ਆਯੋਜਨ ਬਾਰੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਹਸਪਤਾਲ ਦੀ ਟੀਮ ਨਾਲ ਜਾਂ ਫਿਰ ਸਿੱਧਾ ਡਾ  ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਦੇ ਸੰਚਾਲਕ ਡਾ. ਰਮੇਸ਼ ਐੱਮ. ਡੀ. ਹੁਰਾਂ ਨਾਲ। ਸੰਪਰਕ ਲਈ ਮੋਬਾਈਲ ਵਾਲਾ ਫੋਨ ਨੰਬਰ ਹੈ: 7589944331

No comments: