Tuesday, April 19, 2022

AIBEA ਦਾ ਸਥਾਪਨਾ ਦਿਵਸ ਮਨਾਉਂਦਿਆਂ ਸਮਾਜ ਸੇਵਾ ਦਾ ਵੀ ਸੰਕਲਪ

19th April 2022 at 01:55 PM

ਸੈਂਟਰਲ ਬੈਂਕ  ਦੇ ਮੁਲਾਜ਼ਮਾਂ ਨੇ ਅੱਖਾਂ ਦਾਨ ਦੀ ਮੁਹਿੰਮ ਨਾਲ ਸਾਂਝ ਵਧਾਈ 


ਲੁਧਿਆਣਾ: 19 ਅਪ੍ਰੈਲ 2022: (ਮੁਲਾਜ਼ਮ ਸਕਰੀਨ//ਪੰਜਾਬ ਸਕਰੀਨ):: 19th April 2022 at 01:55 PM

ਬੀਤੇ ਦਿਨੀ ਸੈਂਟਰਲ ਬੈਂਕ  ਆਫ ਇੰਡੀਆ ਇੰਪਲਾਈਜ਼ ਯੂਨੀਅਨ (ਉੱਤਰੀ ਜ਼ੋਨ) ਅਤੇ ਸੈਂਟਰਲ ਬੈਂਕ  ਆਫੀਸਰਜ਼ ਯੂਨੀਅਨ (ਚੰਡੀਗੜ੍ਹ ਜ਼ੋਨ) ਨੇ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ) ਦੇ ਸਥਾਪਨਾ ਦਿਵਸ ਨੂੰ ਇਸ ਵਾਰ ਉਹਨਾਂ ਲੋਕਾਂ ਦੀ ਜ਼ਿੰਦਗੀ ਦਾ ਹਨੇਰਾ ਦੂਰ ਕਰਨ ਦੇ ਮਕਸਦ ਨਾਲ ਮਨਾਇਆ ਜਿਹਨਾਂ ਕੋਲ ਅੱਖਾਂ ਦੀ ਰੌਸ਼ਨੀ ਨਹੀਂ ਹੈ।  ਕਿਸੇ ਵਜ੍ਹਾ ਕਾਰਨ ਦੇਖ ਨਹੀਂ ਸਕਦੇ। ਇਸ ਵਾਰ ਦਾ ਸਥਾਪਨਾ ਦਿਵਸ ਪ੍ਰੋਜੈਕਟ ਇਹਨਾਂ ਲੋਕਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆਉਣ ਲਈ ਸਮਰਪਿਤ ਰਿਹਾ। ਇਸ ਉਚੇਚੇ ਸਮਾਜਿਕ ਭਲਾਈ ਪ੍ਰੋਗਰਾਮ ਨੂੰ ਡਾ. ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਿੱਖੇ ਆਯੋਜਿਤ ਕੀਤਾ ਗਿਆ।

ਇਸ ਮੌਕੇ ਦੋਹਾਂ ਯੂਨੀਅਨਾਂ ਨੇ ਪੁਨਰਜੋਤ ਆਈ ਬੈਂਕ ਸੋਸਾਇਟੀ ਨੂੰ 40000 ਰੁਪਏ ਦਾ ਚੈੱਕ ਵੀ ਭੇਂਟ ਕੀਤਾ। ਪ੍ਰੋਗਰਾਮ ਦੇ ਸ਼ੁਰੂ ਵਿਚ ਸੋਸਾਇਟੀ ਦੇ ਆਨਰੇਰੀ ਸਕੱਤਰ ਸ਼੍ਰੀ ਸੁਭਾਸ਼ ਮਲਿਕ  ਨੇ ਸੋਸਾਇਟੀ ਵਲੋਂ ਸਮਾਜ ਵਿੱਚੋ ਅੰਨ੍ਹਾਪਣ ਦੂਰ ਕਰਨ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ  ਕਿਹਾ ਕਿ ਹੁਣ ਤਕ ਸੋਸਾਇਟੀ ਵਲੋਂ ਡਾ. ਰਮੇਸ਼ ਦੇ ਸਹਿਯੋਗ ਨਾਲ 5700 ਦੇ ਕਰੀਬ ਮਰੀਜਾਂ ਦੀਆਂ  ਪੁਤਲੀਆਂ ਫਰੀ ਬਦਲੀਆਂ ਜਾ ਚੁੱਕੀਆਂ ਹਨ। 

ਸਮਾਗਮ ਦੇ ਮੁਖ ਮਹਿਮਾਨ ਸ਼੍ਰੀ ਬੀ. ਐਸ. ਰਾਮ ਬਾਬੂ , ਜਰਨਲ ਸਕੱਤਰ-ਆਲ ਇੰਡੀਆ ਸੈਂਟਰਲ ਬੈਂਕ ਇੰਪਲਾਈਜ਼ ਫੇਡਰੇਸ਼ਨ  ਅਤੇ ਸਕੱਤਰ- ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਕਿਹਾ ਕਿ ਡਾ. ਰਮੇਸ਼ ਅਤੇ ਪੁਨਰਜੋਤ ਆਈ ਬੈਂਕ ਸੋਸਾਇਟੀ ਵਲੋਂ ਮਨੁੱਖਤਾ ਦੇ ਭਲੇ ਲਈ ਬੜਾ ਚੰਗਾ ਕੰਮ ਕੀਤਾ ਜਾ ਰਿਹਾ ਹੈ। ਅਸੀਂ ਆਪਣੀ ਸੰਸਥਾ ਵਲੋਂ ਪੂਰੇ ਦੇਸ਼ ਵਿਚ ਇਸਦਾ ਪ੍ਰਚਾਰ ਕਰਾਂਗੇ। ਇਸ ਮੌਕੇ ਦੋਨਾਂ ਯੂਨੀਅਨਾਂ ਦੇ ਜਨਰਲ ਸਕੱਤਰ ਸ਼੍ਰੀ ਰਾਜੇਸ਼ ਵਰਮਾ ਅਤੇ ਸ਼੍ਰੀ ਗੁਰਮੀਤ ਸਿੰਘ ਨੇ ਸੋਸਾਇਟੀ ਵਲੋਂ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਉਹਨਾਂ ਦੀਆਂ ਯੂਨੀਅਨਾਂ ਇਸ ਉੱਤਮ ਕੰਮ ਵਿਚ ਪੂਰਨ ਸਹਿਯੋਗ ਦੇਣਗੀਆਂ। ਅੰਤ ਵਿਚ ਡਾ. ਰਮੇਸ਼ ਨੇ ਯੂਨੀਅਨਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਜਨ ਅੰਦੋਲਨ ਨੂੰ ਹੋਰ ਬਲ ਮਿਲੇਗਾ।  ਉਨ੍ਹਾਂ ਨੇ ਸ਼੍ਰੀ ਰਾਮਬਾਬੂ ਅਤੇ ਸਮੂਹ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

No comments: