Tuesday 31st May 2022 at 02:27 PM
ਡਾ: ਰਮੇਸ਼ ਡੀ.ਏ.ਵੀ. ਪਬਲਿਕ ਸਕੂਲ ਦੇ ਕੈਂਪ ਵਿਚ ਕੀਤੇ ਅਹਿਮ ਪ੍ਰਗਟਾਵੇ
ਕਿਹਾ ਜਾਂਦਾ ਹੈ ਅੱਖਾਂ ਗਈਆਂ ਤਾਂ ਜਹਾਨ ਗਿਆ। ਇਹ ਗੱਲ ਬਿਲਕੁਲ ਸੱਚ ਹੈ। ਅੱਖਾਂ ਬਿਨਾ ਦੁਨੀਆ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਅੱਖਾਂ ਬਿਨਾ ਬਸ ਹਰ ਪਾਸੇ ਹਨੇਰਾ ਹੀ ਹਨੇਰਾ। ਅੱਖਾਂ ਬੜੀ ਨਿਆਮਤ ਹਨ--ਇਸ ਅਖਾਣ ਦਾ ਅਸਲੀ ਮਹੱਤਵ ਉਸਨੂੰ ਪੁੱਛੋ ਜਿਸ ਕੋਲ ਅੱਖਾਂ ਦੀ ਰੌਸ਼ਨੀ ਨਾ ਹੋਵੇ। ਇਸ ਰੌਸ਼ਨੀ ਬਿਨਾ ਸਾਰੀ ਦੁਨੀਆ ਹੀ ਅਰਥਹੀਣ ਲੱਗਣ ਲੱਗ ਜਾਂਦੀ ਹੈ। ਨਾ ਸੂਰਜ ਦੀ ਰੌਸ਼ਨੀ ਨਜ਼ਰ ਆਉਂਦੀ ਹੈ ਤੇ ਨਾ ਹੀ ਚੰਦਰਮਾ ਦੀ ਰੌਸ਼ਨੀ। ਦੁਨੀਆ ਦਾ ਹਰ ਨਜ਼ਾਰਾ ਵਿਅਰਥ ਲੱਗਦਾ ਹੈ। ਅੱਖਾਂ ਨਾਲ ਹੀ ਬੰਦੀ ਹੈ ਅਸਲੀ ਗੱਲ।
ਅੱਖਾਂ ਦੀ ਰੌਸ਼ਨੀ ਦਾ ਲੰਗਰ ਲਾਉਣ ਵਾਲੇ ਡਾਕਟਰ ਰਮੇਸ਼ ਇਸ ਮੁਹਿੰਮ ਨੂੰ ਲੈ ਕੇ ਚਿਰਾਂ ਤੋਂ ਸਰਗਰਮ ਹਨ। ਕਦੇ ਉਹ ਬਰੇਲ ਸਕੂਲ ਵਿਚ ਪਹੁੰਚ ਜਾਂਦੇ ਹਨ, ਕਦੇ ਕੁਸ਼ਟ ਆਸ਼ਰਮ ਵਿਚ, ਕਦੇ ਕਿਸੇ ਕੀਰਤਨ ਸਿਖਲਾਈ ਕੇਂਦਰ ਵਿੱਚ ਅਤੇ ਕਦੇ ਕਿਸ ਖੁਸ਼ੀ ਜਾਂ ਗਮੀ ਦੇ ਭੋਗ ਵਿੱਚ। ਸ਼ਹਿਰ ਦੀਆਂ ਮੰਡੀਆਂ, ਟਰਾਂਸਪੋਰਟ ਵਾਲਿਆਂ ਸੰਸਥਾਨਾਂ ਅਤੇ ਘੋੜੇ ਚਲਾਉਣ ਵਾਲੇ ਗਰੀਬਾਂ ਦੇ ਅੱਡਿਆਂ 'ਤੇ ਜਾ ਕੇ ਉਹਨਾਂ ਵੰਡੀ ਹੈ ਅੱਖਾਂ ਦੀ ਰੌਸ਼ਨੀ ਬਿਨਾ ਇੱਕ ਵੀ ਪੈਸੇ ਲਿਆਂ। ਅੱਖਾਂ ਦੀ ਰੌਸ਼ਨੀ ਵੰਡਣ ਵਾਲੀ ਇਸ ਮੁਹਿੰਮ ਨੂੰ ਡਾਕਟਰ ਰਮੇਸ਼ ਨੇ ਨਾਮ ਦਿੱਤਾ ਹੈ ਪੁਨਰਜੋਤ। ਪੁਨਰਜੋਤ ਨੂੰ ਉਹ ਆਪਣੀ ਕਲਪਿਤ ਬੇਟੀ ਮੰਦੇ ਹਨ ਜਿਸਦੇ ਲਈ ਉਹਨਾਂ ਕਦੇ ਦਾਦੀ ਵੀ ਲੱਭੀ ਅਤੇ ਕਦੇ ਨਾਨੀ ਵੀ। ਸ਼ਾਇਦ ਹੀ ਕੋਈ ਸ਼ਖ਼ਸੀਅਤ ਹੋਵੇ ਜਿਹੜੀ ਡਾਕਟਰ ਰਮੇਸ਼ ਦੀ ਮੁਹਿੰਮ ਵਿਚ ਕਦੇ ਨ ਕਦੇ ਸ਼ਾਮਲ ਨਾ ਹੋਈ ਹੋਵੇ। ਤਰਕਸ਼ੀਲ ਆਗੂ ਜਸਵੰਤ ਜੀਰਖ ਹੁਰਾਂ ਦੀ ਧਰਮਪਤਨੀ ਦੇ ਦੇਹਾਂਤ ਹੋਇਆ ਤਾਂ ਉਹਨਾਂ ਭੋਗ ਦੇ ਮੌਕੇ ਵੀ ਅਤੇ ਪਹਿਲੀ ਬਰਸੀ ਮੌਕੇ ਵੀ ਆਪਣੀ ਪਤਨੀ ਨੂੰ ਅਕਜਹਾਂ ਵਾਲਾ ਕੈਂਪ ਲਗਾ ਕੇ ਸ਼ਰਧਾਂਜਲੀ ਦਿੱਤੀ। ਬਹੁਤ ਸਾਰੇ ਲੋਕ ਹੁਣ ਧਰਮੀ ਥਾਂਵਾਂ ਤੇ ਅਰਥਹੀਣ ਖਰਚਿਆਂ ਦੀ ਬਜਾਏ ਅਜਿਹੇ ਕੈਂਪ ਲਗਾਉਣ ਪਏ ਹਨ। ਹੁਣ ਨਵਾਂ ਕੈਂਪ ਲਗਵਾਇਆ ਡੀਏਵੀ ਪਬਲਿਕ ਸਕੂਲ ਨੇ।
ਡਾ ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਸਮਰ ਕੈਂਪ ਦੌਰਾਨ ਡੀ ਏ ਵੀ ਪਬਲਿਕ ਸਕੂਲ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿੱਖੇ ਅੱਖਾਂ ਦਾ ਮੁਫ਼ਤ ਚੈੱਕ ਅਪ ਕੈਂਪ ਲਗਾਇਆ ਗਿਆ । ਇਸ ਈਵੈਂਟ ਦਾ ਉਦੇਸ਼ ਸਕੂਲੀ ਬੱਚਿਆਂ ਵਿੱਚ ਅੱਖਾਂ ਦੀਆਂ ਬਿਮਾਰੀਆਂ, ਉਹਨਾਂ ਦਾ ਛੇਤੀ ਪਤਾ ਲਗਾਉਣਾ ਅਤੇ ਰਿਫ੍ਰੈਕਟਿਵ ਗਲਤੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ, ਖਾਸ ਤੌਰ 'ਤੇ ਹਾਲ ਹੀ ਦੇ ਸਮੇਂ ਵਿੱਚ ਜਦੋਂ ਕੋਵਿਡ 19 ਸੰਕਟ ਤੋਂ ਬਾਅਦ ਵਿਦਿਆਰਥੀਆਂ ਵਿੱਚ ਅੱਖਾਂ ਦੀਆਂ ਐਨਕਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। 375 ਵਿਦਿਆਰਥੀਆਂ ਤੋਂ ਇਲਾਵਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਵੀ ਇਸ ਕੈਂਪ ਦਾ ਲਾਭ ਉਠਾਇਆ। ਮੌਜੂਦਾ ਦੌਰ, ਖਾਸ ਕਰਕੇ ਕੋਵਿਦ ਵਾਲਾ ਦੌਰ ਅੱਖਾਂ ਤੇ ਕਿਹਾ ਅਸਰ ਪਾ ਰਿਹਾ ਹੈ ਇਸ ਬਾਰੇ ਬਹੁਤ ਹੀ ਵਿਸ਼ੇਸ਼ ਜਾਣਕਾਰੀ ਡਾਕਟਰ ਰਮੇਸ਼ ਨੇ ਸਾਂਝੀ ਕੀਤੀ।
ਇਸ ਯਾਦਗਾਰੀ ਕੈਂਪ ਦੌਰਾਨ ਇਕ ਵਿਸ਼ੇਸ਼ ਸੈਮੀਨਾਰ ਵੀ ਕੀਤਾ ਗਿਆ, ਜਿਸ ਵਿੱਚ ਡਾ ਐਸ. ਕੇ. ਗੁਪਤਾ (ਅੱਖਾਂ ਦੇ ਮਾਹਿਰ ) ਵਲੋਂ ਅਧਿਆਪਕਾਂ ਅਤੇ ਬੱਚਿਆਂ ਨੂੰ ਕੰਪਿਊਟਰ ਅਤੇ ਮੋਬਾਇਲ ਫੋਨ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਯੰਕ ਫ਼ੂਡ ਨਾ ਲੈਣ ਅਤੇ ਪੋਸ਼ਟਿਕ ਆਹਾਰ ਲੈਣ ਲਈ ਸਲਾਹ ਦਿਤੀ ਗਈ।
ਪ੍ਰਿੰਸੀਪਲ ਜੇ. ਕੇ.ਸਿੱਧੂ ਨੇ ਡਾ.ਐਸ. ਕੇ. ਗੁਪਤਾ, ਡਾ. ਰਮੇਸ਼ ਅਤੇ ਉਨ੍ਹਾਂ ਦੀ ਟੀਮ ਦਾ ਆਪਣਾ ਕੀਮਤੀ ਸਮਾਂ ਕੱਢਣ ਅਤੇ ਸਾਡੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਨੁਕਤੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਸੁਝਾਵਾਂ ਦਾ ਸਾਰਿਆਂ ਵੱਲੋਂ ਪਾਲਣ ਕੀਤਾ ਜਾਵੇਗਾ। ਉਹਨਾਂ ਡਾ ਰਮੇਸ਼ ਵਲੋਂ ਬੱਚਿਆਂ ਦਾ ਮੁਫ਼ਤ ਚੈੱਕ ਅਪ ਜਾਗਰੂਕਤਾ ਸੈਮੀਨਾਰ ਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ, ਅਤੇ ਅੱਗੋਂ ਤੋਂ ਵੀ ਡਾ. ਰਮੇਸ਼ ਨਾਲ ਮਿਲ ਕੇ ਇਸ ਤਰ੍ਹਾਂ ਦੇ ਚੈੱਕ ਅਪ ਕੈੰਪ ਅਤੇ ਸੈਮੀਨਾਰ ਲਗਾਉਣ ਲਈ ਭਰੋਸਾ ਦਿਵਾਇਆ। ਇਸ ਮੌਕੇ ਪ੍ਰਿੰਸੀਪਲ ਜੇ. ਕੇ.ਸਿੱਧੂ ਸਮੇਤ ਸਮੂਹ ਸਕੂਲ ਸਟਾਫ ਹਾਜ਼ਿਰ ਸਨ। ਬਹੁਤ ਸਾਰੇ ਬੱਚਿਆਂ ਨੂੰ ਇਸ ਕੈਂਪ ਦਾ ਫਾਇਦਾ ਹੋਇਆ ਹੈ। ਅੱਖਾਂ ਦੀ ਰੌਸ਼ਨੀ ਵੰਡਣ ਅਤੇ ਇਸ ਨੂੰ ਸੁਰੱਖਿਅਤ ਰੱਖਣ ਵਾਲੀ ਇਹ ਸਰਬੱਤ ਦੇ ਭਲੇ ਵਾਲੀ ਮੁਹਿੰਮ ਜਾਰੀ ਹੈ। ਚੰਗਾ ਹੋਵੇ ਜੇ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣੋ। ਤੁਸੀਂ ਕਰ ਸਕਦੇ ਹੋ ਡਾਕਟਰ ਰਮੇਸ਼ ਹੁਰਾਂ ਨਾਲ ਸਿੱਧਾ ਸੰਪਰਕ-ਡਾ. ਰਮੇਸ਼ ਐਮ. ਡੀ.
ਡਾ ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ
ਫੋਨ: 7589944331
No comments:
Post a Comment