Sun, Nov 30, 2014 at 1:10 PM
ਜ਼ਿਲਾ ਲੁਧਿਆਣਾ ਦੇ ਨੌਜਵਾਨਾਂ ਨੂੰ 8 ਤੇ 9 ਦਸੰਬਰ ਨੂੰ ਜਾਰੀ ਹੋਣਗੇ ਟੋਕਨ
ਲੁਧਿਆਣਾ, 30 ਨਵੰਬਰ 2014: (ਪੰਜਾਬ ਸਕਰੀਨ ਬਿਓਰੋ):
ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 7 ਤੋਂ 16 ਦਸੰਬਰ, 2014 ਤੱਕ ਖੁੱਲੀ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ) ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਰਿਕਰੂਟਮੈਂਟ ਅਫ਼ਸਰ ਸੂਬੇਦਾਰ ਮੇਜਰ ਸ੍ਰੀ ਸੀਸ਼ ਰਾਮ ਨੇ ਦੱਸਿਆ ਕਿ ਮਿਤੀ 7 ਦਸੰਬਰ ਨੂੰ ਜਿਲ੍ਹਾ ਅਜੀਤਗੜ੍ਹ (ਮੋਹਾਲੀ) ਦੇ ਨੌਜਵਾਨਾਂ ਨੂੰ ਅਤੇ ਆਊਟਸਾਈਡਰ ਸੈਕਸ਼ਨ ਦੇ ਨੌਜਵਾਨਾਂ ਨੂੰ ਟੋਕਨ ਜਾਰੀ ਕੀਤੇ ਜਾਣਗੇ, ਜਦਕਿ 8 ਜੁਲਾਈ ਨੂੰ ਜਿਲ੍ਹਾ ਲੁਧਿਆਣਾ ਦੀਆਂ ਤਹਿਸੀਲਾਂ ਲੁਧਿਆਣਾ ਦੱਖਣੀ, ਪੂਰਬੀ, ਪੱਛਮੀ, ਕੇਂਦਰੀ ਅਤੇ ਖੰਨਾ ਦੇ ਨੌਜਵਾਨਾਂ ਨੂੰ ਟੋਕਨ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ 9 ਦਸੰਬਰ ਨੂੰ ਵੀ ਜਿਲ੍ਹਾ ਲੁਧਿਆਣਾ ਦੀਆਂ ਤਹਿਸੀਲਾਂ ਰਾਏਕੋਟ, ਪਾਇਲ, ਜਗਰਾਉਂ ਅਤੇ ਸਮਰਾਲਾ ਨੂੰ ਟੋਕਨ ਜਾਰੀ ਕੀਤੇ ਜਾਣਗੇ। ਮਿਤੀ 10 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੀਆਂ ਤਹਿਸੀਲਾਂ ਚਮਕੌਰ ਸਾਹਿਬ, ਨੰਗਲ ਅਤੇ ਨੂਰਪੁਰ ਬੇਦੀ ਨੂੰ ਟੋਕਨ ਜਾਰੀ ਕੀਤੇ ਜਾਣਗੇ। ਮਿਤੀ 11 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੀਆਂ ਤਹਿਸੀਲਾਂ ਸ੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਨੂੰ। ਮਿਤੀ 12 ਦਸੰਬਰ ਨੂੰ ਜ਼ਿਲ੍ਹਾ ਮੋਗਾ ਦੀਆਂ ਤਹਿਸੀਲ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬੱਧਨੀ ਕਲਾਂ। ਮਿਤੀ 13 ਦਸੰਬਰ ਨੂੰ ਜ਼ਿਲ੍ਹਾ ਮੋਗਾ ਦੀਆਂ ਹੀ ਤਹਿਸੀਲਾਂ ਬਾਘਾਪੁਰਾਣਾ, ਧਰਮਕੋਟ ਅਤੇ ਚਾਰੇ ਜਿਲ੍ਹਿਆਂ ਦੇ ਐਨ. ਸੀ. ਸੀ. ਦੇ 'ਸੀ' ਸਰਟੀਫਿਕੇਟ ਪ੍ਰਾਪਤ ਉਮੀਦਵਾਰਾਂ ਨੂੰ ਟੋਕਨ ਜਾਰੀ ਕੀਤੇ ਜਾਣਗੇ। ਮਿਤੀ 1 ਫਰਵਰੀ ਨੂੰ ਪਾਸ ਹੋਏ ਉਮੀਦਵਾਰਾਂ ਦੀ ਲਿਖ਼ਤੀ ਪ੍ਰੀਖਿਆ ਹੋਵੇਗੀ।
No comments:
Post a Comment