Tuesday, October 14, 2014

ਕੈਪਟਨ ਹਰਜੀਤ ਸਿੰਘ ਝੱਜ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ

ਜੋ ਲੋਟ ਕੇ ਘਰ ਨ ਆਏ---ਜੋ ਲੋਟ ਕੇ ਘਰ ਨ ਆਏ....
ਸਪੀਕਰ ਅਟਵਾਲ, ਉਮੈਦਪੁਰੀ ਤੇ ਡਿਪਟੀ ਕਮਿਸ਼ਨਰ ਵੱਲੋਂ ਫੁੱਲ ਮਾਲਾਵਾਂ ਅਰਪਿਤ
ਸਾਹਨੇਵਾਲ/ਦੋਰਾਹਾ/ਲੁਧਿਆਣਾ: 13 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):ਫੌਜ ਦੀ ਜਿੰਦਗੀ ਕੋਈ ਸੌਖੀ ਨਹੀਂ ਹੁੰਦੀ। ਹਰ ਪਾਲ ਮੌਤ ਸਾਹਮਣੇ ਖੜੀ ਹੁੰਦੀ ਹੈ। ਸ਼ਾਂਤੀ ਦੇ ਸਮੇਂ ਵਿੱਚ ਵੀ ਖਤਰੇ ਘੱਟ ਨਹੀਂ ਹੁੰਦੇ। ਇਸ ਡਿਊਟੀ ਨੂੰ ਨਿਭਾਉਂਦੀਆਂ ਕਦੋਂ ਜਾਂ ਕੁਰਬਾਨ ਕਰਨੀ ਪੈ ਜਾਵੇ--ਕੁਝ ਨਹੀਂ ਕਿਹਾ ਜਾ ਸਕਦਾ।  
ਭਾਰਤੀ ਜਲ ਸੈਨਾ ਵਿੱਚ ਕਮਾਂਡਿੰਗ ਅਫ਼ਸਰ ਵਜੋਂ ਸੇਵਾਵਾਂ ਨਿਭਾਉਂਦਿਆਂ ਡਿਊਟੀ ਦੌਰਾਨ ਸਵਰਗਵਾਸ ਹੋਏ ਕੈਪਟਨ ਹਰਜੀਤ ਸਿੰਘ ਝੱਜ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਦੁੱਗਰੀ ਵਿਖੇ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹਨਾਂ ਦਾ ਬੀਤੇ ਦਿਨੀਂ ਚੇਨਈ ਵਿਖੇ ਦੇਹਾਂਤ ਹੋ ਗਿਆ ਸੀ ਤੇ ਉਹ 44 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਪਤਨੀ ਰੁਪਿੰਦਰ ਕੌਰ ਝੱਜ ਅਤੇ ਦੋ ਪੁੱਤਰ ਕੀਰਤਰਥ ਅਤੇ ਜਸ਼ਨਜੀਤ ਛੱਡ ਗਏ ਹਨ।
ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਹਵਾਈ ਅੱਡਾ ਹਲਵਾਰਾ ਵਿਖੇ ਲਿਆਂਦਾ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਦੁਗਰੀ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਦੇਹ 'ਤੇ ਪੰਜਾਬ ਵਿਧਾਨ ਸਭਾ ਦੇਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਢੋਲੇਵਾਲ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਸ੍ਰੀ ਜਗਦੀਪ ਦਹੀਆ, ਭਾਰਤੀ ਜਲ ਸੈਨਾ ਦੇ ਹੈੱਡ ਕੁਆਰਟਰ ਤੋਂ ਡਾਇਰੈਕਟਰ ਤੇ ਕਮਾਂਡੋਰ ਫਿਲੀਪੋਸ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਫੁੱਲ ਮਾਲਾਵਾਂ ਅਤੇ ਦੁਸ਼ਾਲੇ ਭੇਟ ਕੀਤੇ।
ਜ਼ਿਕਰਯੋਗ ਹੈ ਕਿ ਸ੍ਰ. ਝੱਜ ਨੇ 1993 ਵਿੱਚ ਭਾਰਤੀ ਜਲ ਸੈਨਾ ਦੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਆਪਣੀ ਕਰੀਬ 22 ਸਾਲ ਦੇ ਸੇਵਾਕਾਲ ਦੌਰਾਨ ਉਨ੍ਹਾਂ  ਨੇ ਕਈ ਅਹਿਮ ਅਹੁਦਿਆਂ 'ਤੇ ਤਨਦੇਹੀ ਨਾਲ ਸੇਵਾ ਨਿਭਾਈ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਨੇ ਸਾਲ 2013 ਵਿੱਚ ਹੀ ਅਮਰੀਕਾ ਤੋਂ ਅੱਠ 'ਪੀ81' ਜਹਾਜ਼ ਖਰੀਦੇ ਸਨ ਅਤੇ ਕੈਪਟਨ ਝੱਜ ਨੇ ਇਨ੍ਹਾਂ  ਜਹਾਜ਼ਾਂ ਨੂੰ ਚਲਾਉਣ ਦੀ ਵਿਸ਼ੇਸ਼ ਸਿਖ਼ਲਾਈ ਅਮਰੀਕਾ ਤੋਂ ਹੀ ਪ੍ਰਾਪਤ ਕੀਤੀ ਸੀ ਅਤੇ ਜਹਾਜ਼ ਖੁਦ ਚਲਾ ਕੇ ਭਾਰਤ ਲੈ ਕੇ ਆਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਸਿੰਘ ਟੌਹੜਾ, ਕਰਮਜੀਤ ਸਿੰਘ ਭਗਤਣਾ, ਕੈਪਟਨ ਪੀ. ਐÎਸ. ਸਿੱਧੂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਦੁਖਦ ਮੌਕੇ ਇੱਕ ਪੁਰਾਣੇ ਯਾਦਗਾਰੀ ਗੀਤ ਦੀ ਇੱਕ ਲਾਈਨ---ਕੁਛ ਯਾਦ ਉਨਹੇਂ ਭੀ ਕਰ ਲੋ---ਜੋ ਲੌਟ ਕੇ ਘਰ ਨ ਆਏ---

No comments: