ਜਦੋਂ ਪੱਤਰਕਾਰੀ ਸਰਕਾਰੀ ਪ੍ਰਚਾਰ ਹੋ ਨਿੱਬੜੀ
'ਲੋਕ ਪਹਿਲਕਦਮੀ' ਤਨਜ਼ੀਮ 6 ਅਪ੍ਰੈਲ (ਐਤਵਾਰ) ਨੂੰ ਜਾਣੇ ਪਛਾਣੇ ਪੱਤਰਕਾਰਾਂ ਜਸਪਾਲ ਸਿੰਘ ਸਿੱਧੂ ਤੇ ਅਨਿਲ ਚਮੜੀਆ ਵਲੋਂ ਸੰਪਾਦਤ ਕਿਤਾਬ 'ਐਮਬੇਡਡ ਜਰਨਲਿਜ਼ਮ,ਪੰਜਾਬ' (ਜੁੜਤ ਪੱਤਰਕਾਰੀ,ਪੰਜਾਬ) ਉੱਤੇ ਚਰਚਾ ਕਰਵਾਏਗੀ। ਇਹ ਵਿਚਾਰ-ਚਰਚਾ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਪ੍ਰਤਾਪ ਸਿੰਘ ਕੈਰੋਂ ਕਾਨਫਰੰਸ ਹਾਲ(ਸੈਕਟਰ 34) 'ਚ 11 ਤੋਂ 2 ਵਜੇ ਤੱਕ ਚੱਲੇਗੀ। ਚਰਚਾ ਦੇ ਮੁੱਖ ਬੁਲਾਰੇ ਜਗਤਾਰ ਸਿੰਘ(ਲੇਖਕ 'ਖਾਲਿਸਤਾਨ ਸਟਰਗਲ: ਏ ਨਾਨ ਮੂਵਮੈਂਟ' ਤੇ ਸਾਬਕਾ ਪੱਤਰਕਾਰ,ਇੰਡੀਅਨ ਐਕਸਪ੍ਰੈਸ) ਤੇ ਹਮੀਰ ਸਿੰਘ(ਸੀਨੀਅਰ ਪੱਤਰਕਾਰ,ਪੰਜਾਬੀ ਟ੍ਰਿਬਿਊਨ) ਹੋਣਗੇ। ਇਹ ਕਿਤਾਬ 'ਜਨ ਮੀਡੀਆ ਪ੍ਰਕਾਸ਼ਨ ਦਿੱਲੀ' ਵਲੋਂ ਛਾਪੀ ਗਈ ਹੈ।

ਇਸੇ ਸ਼ਬਦ ਨੂੰ ਮੁੱਖ ਰੱਖ ਕੇ ਜਸਪਾਲ ਸਿੱਧੂ ਤੇ ਅਨਿਲ ਚਮੜੀਆ ਨੇ 'ਓਪਰੇਸ਼ਨ ਬਲਿਊ ਸਟਾਰ' 'ਚ ਮੀਡੀਆ ਦੇ ਇਕ ਪਾਸੜ ਰਵੱਈਏ ਦੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੁਤਾਬਕ ਅਸਲ ਮੰਗਾਂ ਮਸਲਿਆਂ ਨੂੰ ਦਬਾਅ ਕੇ ਸਟੇਟ ਪੱਤਰਕਾਰੀ ਜ਼ਰੀਏ 'ਪਾਪੂਲਰ ਸਪੋਰਟ' ਕਿਵੇਂ ਹਾਸਲ ਕਰਦੀ ਹੈ,ਇਹਦੀਆਂ ਉਦਾਹਰਨਾਂ ਇਸ ਕਿਤਾਬ 'ਚ ਦਰਜ ਹਨ। ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਕਹਿੰਦਾ ਹੈ ਕਿ 'ਬਲਿਊ ਸਟਾਰ' ਦੀ ਮੀਡੀਆ ਨੇ ਇਕਤਰਫਾ ਰਿਪੋਰਟਿੰਗ ਕੀਤੀ ਤੇ ਚੀਜ਼ਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ। {ਗੁਲਾਮ ਕਲਮ ਚੋਂ}
'ਲੋਕ ਪਹਿਲਕਦਮੀ' ਵਲੋਂ ਸਾਰੇ ਦੋਸਤਾਂ ਮਿੱਤਰਾਂ ਨੂੰ ਵਿਚਾਰ-ਚਰਚਾ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਹਰ ਵਿਅਕਤੀਗਤ ਤੇ ਵਿਚਾਰਧਾਰਕ ਵਿਰੋਧ ਤੇ ਪੱਖ ਦਾ ਸਵਾਗਤ ਹੈ। ਅਸੀਂ ਸਹਿਮਤੀਆਂ ਦੀ ਦੌਰ 'ਚ ਅਸਹਿਮਤੀਆਂ ਨੂੰ ਹਮੇਸ਼ਾ ਤਰਜ਼ੀਹ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਦਿੰਦੇ ਰਹਾਂਗੇ।
ਟੀਮ 'ਲੋਕ ਪਹਿਲਕਦਮੀ'
ਨੈਨਇੰਦਰ ਸਿੰਘ (98761-10958) ਜਸਦੀਪ ਸਿੰਘ (99886-38850) ਗੰਗਵੀਰ ਰਠੌੜ-(99889-54521) ਕਪਿਲ ਦੇਵ (98725-96106) ਇਮਰਾਨ ਖਾਨ (98882-650070) ਹਰਪ੍ਰੀਤ ਸਿੰਘ ਕਾਹਲੋਂ (94641-41678)
'ਲੋਕ ਪਹਿਲਕਦਮੀ' “EMBEDDED JOURNALISM” ਕਿਤਾਬ 'ਤੇ ਕਰਵਾਏਗੀ ਚਰਚਾ
No comments:
Post a Comment