Showing posts with label Website. Show all posts
Showing posts with label Website. Show all posts

Thursday, April 03, 2014

ਆਮ ਚੋਣਾਂ ਲਈ ਬਣੀ ਨਵੀਂ ਕੇਂਦਰੀ ਸਾਈਟ

03-April-2014 15:51 IST
ਵਿਸ਼ੇਸ਼ ਵੈਬ-ਪੋਰਟਲ ਦੀ ਸ਼ੁਰੁਆਤ ਅਤੇ ਸੰਦਰਭ ਪੁਸਤਿਕਾ ਰਿਲੀਜ਼ 
The Principal Director General (M&C), Press Information Bureau, Smt. Neelam Kapur launching the PIB’s special web-portal for General Elections 2014, in New Delhi on April 03, 2014.
पत्र सूचना कार्यालय की प्रधान महानिदेशक (मीडिया एवं संचार), श्रीमती नीलम कपूर 3 अप्रैल, 2014 को नई दिल्ली में पत्र सूचना कार्यालय के विशेष वेब-पोर्टल की शुरूआत करते हुए।
ਨਵੀਂ ਦਿੱਲੀ : 3 ਅਪ੍ਰੈਲ 2014: (ਪੀਆਈਬੀ): 
ਦੇਸ਼ ਵਿੱਚ 16 ਵੀਆਂ ਲੋਕਸਭਾ ਦੇ ਪ੍ਰਤਿਨਿਧੀਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪ੍ਰੈਸ ਇਨਫਰਮੇਸ਼ਨ ਬਿਊਰੋ ਵੱਲੋਂ ਇਸ ਵਿਸ਼ਾਲ ਆਯੋਜਨ ਬਾਰੇ ਪਲ ਪਲ ਦੀ ਸੂਚਨਾ ਮੁਹਈਆ ਕਰਾਉਣ ਲਈ ਕਈ ਤਰਾਂ ਦੇ ਇਤਿਹਾਸਿਕ ਕਦਮ ਉਠਾਉਣ ਦੀ ਯੋਜਨਾ ਬਣਾਈ ਗਈ ਹੈ। 

ਆਮ ਚੋਣਾਂ ਨਾਲ ਜੁੜੇ ਵੱਖ ਵੱਖ ਪਹਿਲੂਆਂ 'ਤੇ ਕਈ ਤਥ ਪੱਤਰ, ਸੰਦਰਭ ਸਮਗਰੀ ਅਤੇ ਲੇਖ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਸੰਦਰਭ ਸਮਗਰੀ ਵਿੱਚ 15ਵੀਂ ਲੋਕ ਸਭਾ ਚੋਣਾਂ (2009 ਦੀਆਂ ਆਮ ਚੋਣਾਂ) 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦਿਆਂ ਪਿਛਲੀਆਂ ਚੋਣਾਂ ਦੇ ਵੱਖ ਵੱਖ ਪਹਿਲੂਆਂ ਦਾ ਵਿਸਥਾਰਤ ਅਤੇ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸੂਬਾਈ ਤਥ ਪੱਤਰ ਵੀ ਜਾਰੀ ਕੀਤੇ ਗਏ ਹਨ, ਜਿਹੜੇ ਵੱਖ ਸੂਬਿਆਂ ਦੇ ਵੋਟਰਾਂ, ਸੰਸਦੀ ਚੋਣ ਖੇਤਰਾਂ ਅਤੇ ਪਿਛਲੀਆਂ ਚੋਣਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ। 

ਆਮ ਚੋਣਾਂ ਨਾਲ ਸਬੰਧਤ ਬਹੁਤ ਸਾਰੇ ਲੇਖ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਹੋਏ ਹਨ। ਇਹ ਲੇਖ "ਭਾਰਤ ਵਿੱਚ ਚੋਣ ਪ੍ਰਣਾਲੀ ਦਾ ਵਿਕਾਸ", "ਭਾਰਤ ਵਿੱਚ ਚੋਣ ਕਾਨੂੰਨ", "ਜਨ ਪ੍ਰਤਿਨਿਧ ਕਾਨੂੰਨ-1952 ਦੀਆਂ ਮੁੱਖ ਵਿਸ਼ੇਸ਼ਤਾਵਾਂ", ਵੋਟਰਾਂ ਵਿੱਚ ਜਾਗਰੂਕਤਾ ਲਿਆਉਣ ਲਈ "ਐਸਵੀਈਈਪੀ-ਪ੍ਰੋਗਰਾਮ" ਵਰਗੇ ਵਿਸ਼ਿਆਂ 'ਤੇ ਹਨ। ਇਹਨਾਂ ਵਿਸ਼ੇਸ਼ ਲੇਖਾਂ ਵਿੱਚ "ਐਨ ਓ ਟੀ" ਅਤੇ "ਵੀਵੀਪੀਏਟੀ" ਗੱਲਾਂ ਮੀਡੀਆ ਦੇ ਲਈ ਦਿਸ਼ਾ ਨਿਰਦੇਸ਼, ਪੇਡ ਨਿਊਜ਼, ਚੋਣ ਪੂਰਵ ਸਰਵੇਖਣ ਅਤੇ ਚੋਣਾਂ ਮਗਰੋਂ ਸਰਵੇਖਣ ਵਰਗੇ ਵਿਸ਼ੇ ਵੀ ਸ਼ਾਮਲ ਹਨ। 

ਪੀਆਈਬੀ ਦੀ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀਮਤੀ ਨੀਲਮ ਕਪੂਰ  ਨੇ ਅੱਜ ਸ਼ਾਮ "ਆਮ ਚੋਣਾਂ-2014" ਸੰਦਰਭ ਪੁਸਤਿਕਾ" ਜਾਰੀ ਕੀਤੀ। ਇਹ ਸੰਦਰਭ ਪੁਸਤਿਕਾ ਪਿਛਲੀਆਂ ਚੋਣਾਂ ਅਤੇ ਆਮ ਚੋਣਾਂ ਨਾਲ ਸਬੰਧਤ ਬਿਲਕੁਲ ਨਵੀਆਂ ਵਿਵਸਥਾਵਾਂ ਦਾ ਸਾਰ ਹੈ। ਅੰਗ੍ਰੇਜ਼ੀ ਅਤੇ ਹਿੰਦੀ ਦੇ ਇਲਾਵਾ ਇਹ ਸੰਦਰਭ ਪੁਸਤਿਕਾ 11 ਖੇਤਰੀ ਭਾਸ਼ਾਵਾਂ: ਅਸਮੀ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਊੜੀਆ, ਪੰਜਾਬੀ, ਤਮਿਲ, ਤੇਲਗੂ ਅਤੇ ਉਰਦੂ ਵਿੱਚ ਮੁਹਈਆ ਕਰਾਈ ਜਾਏਗੀ। 
ਇਸਦੇ ਨਾਲ ਹੀ ਪੀਆਈਬੀ ਨੇ ਆਮ ਚੋਣਾਂ ਨੂੰ ਸਮਰਪਿਤ ਇੱਕ ਵੈਬ ਪੋਰਟਲ:
साथ ही, पत्र सूचना कार्यालय ने आम चुनाव-2014 को समर्पित एक वेब पोर्टल : pib.nic.in/elections2014 ਦੀ ਸ਼ੁਰੁਆਤ ਕੀਤੀ ਹੈ। ਇਸਦੀ ਵਰਤੋਂ ਭਾਰਤ ਚੋਣ ਕਮਿਸ਼ਨ ਦੀਆਂ ਮਹਤਵਪੂਰਣ ਹਦਾਇਤਾ, ਹੁਕਮਾਂ ਅਤੇ ਪ੍ਰੈਸ ਬਿਆਨਾਂ ਦੇ ਪ੍ਰਸਾਰ ਲਈ ਕੀਤਾ ਜਾਏਗਾ। ਸੰਦਰਭ ਪੁਸ੍ਤਿਕਾ ਵੀ ਇਸ ਪੋਰ੍ਟਲ 'ਤੇ ਮਿਲ ਸਕੇਗੀ।  ਵੋਟਾਂ ਦੀ ਗਿਣਤੀ ਵਾਲੇ ਦਿਨ ਅਰਥਾਤ 16 ਮਈ, 2014 ਨੂੰ ਇਸ ਪੋਰਟਲ ਦੀ ਵਰਤੋਂ ਭਾਰਤ ਚੋਣ ਕਮਿਸ਼ਨ ਵੱਲੋਂ ਕਰਾਏ ਗਏ ਵਾਸਤਵਿਕ ਅੰਕੜਿਆਂ ਦੇ ਅਧਾਰ 'ਤੇ ਅਧਿਕਰਿਤ ਰੁਝਾਣ ਅਤੇ ਨਤੀਜੇ ਦੱਸੇ ਜਾਣਗੇ।ਇਹ ਰੁਝਾਨ ਅਤੇ ਨਤੀਜੇ ਐਸਐਮਐਸ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਵੀ ਸ਼ੇਅਰ ਕੀਤੇ ਜਾਣਗੇ। 

ਨਤੀਜਿਆਂ ਦੇ ਐਲਾਨ ਤੋਂ ਬਾਅਦ ਪੀਆਈਬੀ ਵੱਲੋਂ 16 ਵੀਆਂ ਆਮ ਚੋਣਾਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਵੀ ਕੀਤਾ ਜਾਏਗਾ। ਬਾਅਦ ਵਿੱਚ ਇਹਨਾਂ ਖੋਜ ਭਰਪੂਰ ਲਿਖਤਾਂ ਦਾ ੱਕ ਸੰਕਲਨ ਵੀ ਤਿਆਰ ਕੀਤਾ ਜਾਏਗਾ।  
वि.कासोटिया/एएम/आरके/एमएस-1302

Friday, December 27, 2013

ਆਨ ਲਾਈਨ ਮੀਡੀਆ ਦੀ ਇੱਕ ਜਰੂਰੀ ਮੀਟਿੰਗ 28 ਦਸੰਬਰ ਨੂੰ ਲੁਧਿਆਣਾ ਵਿੱਚ

OPEN ਸੰਸਥਾ ਦਾ ਵੀ ਰਸਮੀ ਐਲਾਨ-ਤੇ ਨਾਲ ਹੀ ਅਹੁਦੇਦਾਰਾਂ ਦੀ ਚੋਣ
ਗੁਰਨਾਮ ਸਿੰਘ ਅਕੀਦਾ
ਦੇਸ਼ ਇੱਕ ਵਾਰ ਫੇਰ ਖੜੋਤ ਵਾਲੀ ਹਾਲਤ ਵਿੱਚ ਸੀ। ਕਿਹੜੀ ਕੋਲਡ ਡ੍ਰਿੰਕ ਕੋਕਾ ਕੋਲਾ-ਪੈਪਸੀ, ਮਰਿੰਡਾ ਡਿਊ ਤੇ ਬਸ ਸ਼ਾਇਦ ਦੋ ਚਾਰ ਨਾਮ ਹੋਰ। ਇਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਮਾਮਲੇ 'ਚ ਹੋਇਆ---ਕਿਹੜੀ ਪਾਰਟੀ? ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ...! ਇਹੀ ਕੁਝ ਮੀਡੀਆ 'ਚ ਹੋਇਆ-ਰੇਡੀਓ--ਟੀਵੀ ਤੇ ਅਖਬਾਰਾਂ---ਗੱਲਾਂ ਹਰ ਪਾਸੇ ਤਕਰੀਬਨ ਓਹੀ। ਇੱਕ ਮਜਬੂਰੀ ਸੀ ਇਹੀ ਕੁਝ ਪੜ੍ਹਨਾ ਸੁਣਨਾ। ਲਿਖਣਾ ਤਾਂ ਆਮ ਬੰਦੇ ਲਈ ਦੂਰ ਦੀ ਗੱਲ ਹੋ ਗਈ ਕਿਓਂਕਿ ਉਸਨੂੰ ਏਨਾ ਉਲਝਾ ਗਿਆ ਦਾਲ ਰੋਟੀ ਦੇ ਚੱਕਰ ਵਿੱਚ ਕੀ ਉਸ ਨੂੰ ਸੋਣ ਅਤੇ ਨਹਾਉਣ ਲਈ ਵੀ ਸਮਾਂ ਨਹੀਂ ਸੀ ਮਿਲ ਰਿਹਾ।  ਆਨ ਲਾਈਨ ਮੀਡੀਆ ਨੇ ਇਸ ਖੜੋਤ ਨੂੰ ਤੋੜਿਆ। ਇਸ ਨਿਰਾਸ਼ਾ ਨੂੰ ਤੋੜਿਆ।  ਅੱਜ ਤਕਰੀਬਨ ਹਰ ਅਖਬਾਰ ਨੂੰ ਆਪਣੀ ਵੈਬ ਸਾਈਟ ਬਣਾਉਣੀ ਪਈ। ਰੇਡੀਓ ਅਤੇ ਟੀਵੀ ਚੈਨਲਾਂ ਨੂੰ ਵੀ ਇਸੇ ਰਸਤੇ ਤੁਰਨਾ ਪਿਆ ਅਤੇ ਹਰ ਮਹਿਕਮੇ ਅਤੇ ਸੰਸਥਾ ਨੂੰ ਵੀ ਇਹ ਸਾਰਾ ਕੁਝ ਜਰੂਰੀ ਮਹਿਸੂਸ ਹੋਇਆ। ਇਹ ਸਭਕੁਝ ਸੰਭਵ ਹੋ ਸਕਿਆ ਕਲਮ ਦੀ ਜੰਗ ਦੇ ਉਹਨਾਂ ਸਿਰਲਥ ਯੋਧਿਆਂ ਕਰਨ ਜਿਹੜੇ ਅਖਬਾਰਾਂ ਜਾਂ ਚੈਨਲਾਂ ਵਿੱਚ ਆਪਣੀਆਂ ਚੰਗੀਆਂ ਭਲੀਆਂ ਨੌਕਰੀਆਂ ਨੂੰ ਛੱਡ ਕੇ ਸਿਰਫ ਇਸ ਲਈ ਇਸ ਰਸਤੇ ਤੇ ਤੁਰ ਪਏ ਕਿਓਂਕਿ ਓਹ ਲੋਕਾਂ ਸਾਹਮਣੇ ਉਹੀ ਸਚ ਲਿਆਉਣ ਚਾਹੁੰਦੇ ਸਨ ਜਿਹੜਾ ਉਹਨਾਂ ਦੇਖਿਆ ਸੀ ਜਦਕਿ ਨੌਕਰੀਆਂ ਦੌਰਾਨ ਉਹਨਾਂ ਨੂੰ ਕਈ ਵਾਰ ਓਹ ਸਚ ਵੀ ਲਭ ਕੇ ਲਿਆਉਣ ਪੈਂਦਾ ਸੀ ਜਿਹੜਾ ਹੁੰਦਾ ਹੀ ਨਹੀਂ ਸੀ ਪਰ ਉਹਨਾਂ ਦੇ ਮਾਲਕਾਂ ਦੇ ਆਕਾ ਉੱਸੇ ਸਚ ਨੂੰ ਦੇਖਣਾ ਚਾਹੁੰਦੇ ਸਨ। ਸਚ ਅਤੇ ਹੱਕ ਦੀ ਇਸ ਜੰਗ ਲਈ ਇਹਨਾਂ ਯੋਧਿਆਂ ਨੇ ਲੱਗੀਆਂ ਲਗਾਈਆਂ ਨੌਕਰੀਆਂ ਨੂੰ ਲੱਤ ਮਾਰ ਦਿੱਤੀ। ਮੋਟੀਆਂ ਮੋਟੀਆਂ ਤਨਖਾਹਾਂ ਛੱਡ ਕੇ ਛੋਟੇ ਛੋਟੇ ਖਰਚਿਆਂ ਲੈ ਤੰਗ ਹੋਏ ਪਰ ਸੰਘਰਸ਼ ਨਹੀਂ ਛੱਡਿਆ।
ਅਸਲੀ ਸਚ ਦੀ ਇਸ ਜੰਗ ਨੂੰ ਸ਼ੁਰੂ ਕਰਨ ਵਾਲਿਆਂ ਦੀ ਚਰਚਾ ਕਾਫੀ ਲੰਮੀ ਹੋ ਸਕਦੀ ਹੈ ਇਸ ਲਈ ਫਿਰ ਕਦੇ ਸਹੀ ਫਿਲਹਾਲ ਗੱਲ ਕਰਦੇ ਹਾਂ ਉਸ ਆਯੋਜਨ ਦੀ ਜਿਹੜਾ ਪਟਿਆਲਾ 'ਚ ਰਹਿ ਰਹੇ ਕਲਮ ਦੇ ਜੁਝਾਰੂ ਅਤੇ ਅਸੂਲ ਪ੍ਰਸਤ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਦੇ ਉੱਦਮ ਉਪਰਾਲੇ ਨਾਲ ਲੁਧਿਆਣਾ ਵਿੱਚ 28 ਦਸੰਬਰ ਨੂੰ ਹੋ ਰਿਹਾ ਹੈ। ਸ਼੍ਰੀ ਅਕੀਦਾ ਨੇ ਦੱਸਿਆ ਕਿ ਆਨ ਲਾਈਨ ਮੀਡੀਆ ਦੀ ਇੱਕ ਜਰੂਰੀ ਮੀਟਿੰਗ 28 ਦਸੰਬਰ ਨੂੰ ਲੁਧਿਆਣਾ ਵਿੱਚ ਹੋ ਰਹੀ ਹੈ ਜਿਸ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਨੂੰ ਖੁੱਲਾ ਸੱਦਾ ਹੈ। ਉਹਨਾਂ ਦੱਸਿਆ ਕਿ ਸਾਰੇ ਆਨ ਲਾਈਨ ਮੀਡੀਆ ਵਿਚ ਕੰਮ ਕਰਦੇ ਮੁੱਖ ਸੰਪਾਦਕਾਂ, ਸੰਪਾਦਕਾਂ, ਉਪ ਸੰਪਾਦਕਾਂ, ਸਟਾਫ ਪੱਤਰਕਾਰਾਂ, ਪੱਤਰਕਾਰਾਂ ਨੂੰ ਬੇਨਤੀ ਹੈ ਕਿ ਜੋ 'ਓਪਨ' OPEN (Online Portal and Enhanced Network) ਬਣਾਈ ਜਾ ਰਹੀ ਹੈ ਉਸ ਦੀ ਜਰੂਰੀ ਮੀਟਿੰਗ ਹੋ ਰਹੀ ਹੈ। 
ਇਸ ਆਯੋਜਨ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ। ਮਿਤੀ : 28 ਦਸੰਬਰ 2013 ਸਮਾਂ : ਸਵੇਰੇ 11 ਵਜੇ ਸਥਾਨ : ਸਾਹਿਤ ਅਕਾਦਮੀ ਲੁਧਿਆਣਾ (ਪੰਜਾਬੀ ਭਵਨ) ਏਜੰਡਾ : ਇਸ ਮੀਟਿੰਗ ਵਿਚ ਪ੍ਰਧਾਨ, ਸੀ. ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਨਚੀ ਦੀ ਚੋਣ ਕੀਤੀ ਜਾਵੇਗੀ ਸੋ ਜੋ ਵੀ ਆਨ ਲਾਇਨ ਮੀਡੀਆ ਵਿਚ ਕੰਮ ਕਰਨ ਵਾਲੇ ਭਾਰਤ ਵਿਚ ਕਾਰਜ਼ਸ਼ੀਲ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਮੇਂ ਸਿਰ ਪੁਜ ਜਾਣ ਜੀ। ਕਿਉਂਕਿ ਜੋ ਆਨ ਲਾਈਨ ਮੀਡੀਆ ਵਿਚ ਕੰਮ ਕਰਨ ਵਾਲੇ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ ਅਤੇ ਭਾਰਤੀ ਸੰਵਿਧਾਨ ਨੂੰ ਮੰਨਦੇ ਹਨ ਉਹਨਾਂ ਨਾਲ ਆਨ ਲਾਈਨ ਗੱਲਬਾਤ ਕੀਤੀ ਜਾਵੇਗੀ। ਸੰਪਰਕ ਨੰਬਰ 8146001100 9417525762 9872700074    --ਰੈਕਟਰ ਕਥੂਰੀਆ 

Friday, October 18, 2013

ਜਾਰੀ ਹੈ ਵੈਬਸਾਈਟਾਂ ਦੀ ਦੁਨੀਆ ਵਿੱਚ ਤੇਜ਼ ਰਫਤਾਰ ਵਿਕਾਸ

Fri, Oct 18, 2013 at 8:07 AM
ਹੁਣ ਲਾਲ ਸਿੰਘ ਦਸੂਹਾ ਦੀਆਂ ਕਹਾਣੀਆਂ ਦੀ ਵੈਬ-ਸਾਈਟ ਲੋਕਅਰਪਿਤ
ਦਸੂਹਾ, ਹੁਸ਼ਿਆਰਪੁਰ 17 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ ): ਕਹਾਣੀਕਾਰ ਲਾਲ ਸਿੰਘ ਦੇ ਲਿਖਣ ਸ਼ੈਲੀ ਤੇ ਕਹਾਣੀਆਂ ਨੂੰ ਦਰਸਾਉਦੀ ਵੈਬ ਸਾਇਟ ਡੀ .ਪੀ.ਆਰ.ਓ ਬਲਦੇਵ ਸਿੰਘ ਬੱਲੀ(ਰਿਟਾ:) ਦੀ ਅਗਵਾਈ ਹੇਠ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਲੋਕ ਅਰਪਿਤ ਕੀਤੀ ਗਈ । ਇਸ ਵਿੱਚ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ , ਪੁਸਤਕਾਂ, ਪ੍ਗਤੀਵਾਦੀ ਸਿਰਜਿਤ ਕਲਾ ਬਾਰੇ ,ਕਿਤਾਬਾਂ ਦੀ ਘੁੰਡ ਚੁਕਾਈ ,ਕਹਾਣੀਕਾਰ ਦੇ ਪਾਤਰ ,ਕਹਾਣੀ ਪੁਸਤਕਾਂ ਉੱਤੇ ਖੋਜ ਕਾਰਜ , ਉਲਥਾ ਕੀਤੀਆਂ ਕਹਾਣੀ ਪੁਸਤਕਾਂ , ਆਲੋਚਨਾ ਲੇਖ ,ਮੁਲਾਕਾਤਾਂ , ਬਾਲ ਕਹਾਣੀਆਂ , ਜਥੇਬੰਦਕ ਕਾਰਜ , ਕਹਾਣੀਕਾਰ ਦਾ ਸੁਹਜ-ਸ਼ਾਸ਼ਤਰ, ਫੋਟੋ-ਗੈਲਰੀ ਸਮੇਤ ਸੱਜਰੀਆਂ ਰਚਨਾਵਾਂ ਆਦਿ ਕਈ ਜਾਣਕਾਰੀਆਂ ਉਪਲੱਬਧ ਹਨ । ਇਸ ਨੂੰ ਲੋਕ ਅਰਪਿਤ ਕਰਦਿਆਂ ਡੀ.ਪੀ.ਆਰ.ਓ.(ਰਿਟਾ.)ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਕੋਈ ਵੀ ਭਾਸ਼ਾ ਵਿਕਸਤ ਭਾਸ਼ਾ ਤਾਂ ਹੀ ਅਖਵਾ ਸਕਦੀ ਹੈ ਜੇਕਰ ਉਹ ਆਪਣੇ ਬੁਲਾਰਿਆਂ ਦੀਆਂ ਸਮਕਾਲੀਨ ਸੰਚਾਰ ਲੋੜਾਂ ਪੂਰੀਆਂ ਕਰ ਸਕਦੀ ਹੋਵੇ , ਭਾਵੇ ਲਾਲ ਸਿੰਘ ਦਸੂਹਾ ਪੰਜਾਬੀ ਕਹਾਣੀ ਦਾ ਨਾਮਵਰ ਲੇਖਕ ਹੈ ਪਰ ਫਿਰ ਵੀ ਇੰਟਰਨੈਟ ਤੇ ਮੌਜੂਦ ਇਸ ਵੈਬਸਾਈਟ ਨਾਲ ਜਿੱਥੇ ਪਾਠਕ ਅਤੇ ਲੇਖਕ ਲਾਲ ਸਿੰਘ ਵਿਚ ਇਕ ਨਿਵੇਕਲੀ ਸਾਂਝ ਪੈਦਾ ਹੋਵੇਗੀ  ਉੱਥੇ ਪਾਠਕਾਂ ਨੂੰ ਲੇਖਕ ਦੀ ਪ੍ਰਤੀਭਾ ਦੇ ਵੱਖ ਵੱਖ ਪਹਿਲੂ ਦਾ ਅਧਿਐਨ ਕਰਨ ਦਾ ਮੌਕਾ ਮਿਲੇਗਾ । ਇਸ ਮੌਕੇ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਘੁੰਮਣ ਨੇ ਲਾਲ ਸਿੰਘ ਨੂੰ ਵਧਾਈ ਦੇਂਦਿਆਂ ਕਿਹਾ ਕਿ  ਇੰਟਰਨੈਟ ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਅਤੇ ਖ਼ਾਸ ਕਰਕੇ ਕਹਾਣੀ ਦੇ ਵਿਕਾਸ ਲਈ ਇਕ ਮੰਚ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ, ਲਾਲ ਸਿੰਘ ਦੀ ਇਸ ਵੈਬ ਸਾਇਟ ਨਾਲ ਪੰਜਾਬੀ ਭਾਸ਼ਾ ਖ਼ਾਸ ਕਰਕੇ ਪੰਜਾਬੀ ਕਹਾਣੀ ਦਾ ਵਿਕਾਸ ਅਤੇ ਵਿਸਥਾਰ ਤਕਨੀਕ ਦੇ ਮਾਧੀਆਮ ਨਾਲ ਸੰਭਵ ਹੋਵੇਗਾ ।  ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਅਮਰੀਕ ਡੋਗਰਾ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਤਕਨਾਲੋਜੀ ਨਾਲ ਹੀ ਜੁੜਿਆ ਹੋਇਆ ਹੈ । ਭਾਸ਼ਾ, ਸਾਹਿਤ ਤੇ ਸਭਿਆਚਾਰ ਇਸ ਤੋਂ ਅਭਿੱਜ ਨਹੀਂ ਰਹਿ ਸਕਦਾ ਇਸ ਸੰਦਰਭ ਵਿੱਚ ਇਹ ਉਪਰਾਲਾ ਸਲਾਹੁਣਯੋਗ ਹੈ ,ਇਸ ਨਾਲ ਲਾਲ ਸਿੰਘ ਦਸੂਹਾ ਦੇ ਪਾਠਕਾਂ ਦਾ ਦੇਸ਼ ਵਿਦੇਸ਼ ਵਿੱਚ ਪਹਿਲਾਂ ਨਾਲੋਂ ਵੀ ਵਧੇਰੇ ਵਾਧਾ ਹੋਵੇਗਾ । ਇਸ ਮੌਕੇ ਸੁਰਿੰਦਰ ਸਿੰਘ ਨੇਕੀ ਅਤੇ ਗੁਰਇਕਬਾਲ ਸਿੰਘ ਬੋਦਲ ਨੇ ਕਿਹਾ ਕਿ ਮਨੁੱਖ ਦੀ ਸੁਹਜ ਭੁੱਖ ਪੂਰੀ ਕਰਨ ਲਈ ਇੰਟਰਨੈਟ ਸਮਕਾਲੀ ਸਮੇਂ ਵਿਚ ਪ੍ਰਮੁਖ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ , ਨਵੇਂ ਪਾਠਕਾਂ ਦਾ ਪੰਜਾਬੀ ਕਹਾਣੀ ਨਾਲ ਲਗਾ ਪੈਦਾ ਕਰਨ ਲਈ ਇਸ ਉੱਤਮ ਮੀਲ ਪੱਥਰ ਹੈ ।ਅਜੋਕੇ ਸਮੇਂ ਇੰਟਨੈਟ ਦੇ ਵਧਦੇ ਰੁਝਾਨ ਕਾਰਨ ਪੰਜਾਬੀ ਸਾਹਿਤ ਖ਼ਾਸ ਕਰਕੇ ਪੰਜਾਬੀ ਕਹਾਣੀ ਦੀ ਤਕਨੀਕ ਅਤੇ ਕਹਾਣੀ ਨੂੰ ਹਰ ਪਾਠਕ ਤੱਕ ਪਹੁੰਚਣ ਦਾ ਉਪਰਾਲਾ ਕਾਬਿਲੇ ਤਾਰੀਫ਼ ਹੈ । ਤਰਸੇਮ ਸਿੰਘ ਸਫ਼ਰੀ ਅਤੇ ਕਰਨੈਲ ਸਿੰਘ ਨੇਕਨਾਮਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਪ੍ਰਤੀ ਮੋਹ ਪੈਦਾ ਕਰਨ ਲਈ ਸਾਈਬਰ ਸਪੇਸ ਤੇ ਇਸ ਤਰ੍ਹਾਂ ਲਾਲ ਸਿੰਘ ਜਿਹੇ ਸਾਹਿਤਕਾਰਾਂ ਦੀਆਂ ਵੈਬਸਾਈਟਾਂ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਦਿਲਪ੍ਰੀਤ ਸਿੰਘ ਕਾਹਲੋਂ ਅਤੇ ਮਹਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਤਕਨੀਕੀ ਯੁਗ ਵਿੱਚ ਇੰਟਨੈਟ ਦੇ ਮਾਧਿਅਮ ਰਾਹੀ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਨੂੰ ਦੇਸ਼ ਵਿਦੇਸ਼ ਤੱਕ ਬੈਠੇ ਪਾਠਕਾਂ ਤੱਕ ਪਹੁੰਚਾਉਣਾ ਆਸਾਨ ਹੋ ਜਾਵੇਗਾ । ਇਸ ਨਾਲ ਜਿੱਥੇ ਲਾਲ ਸਿੰਘ ਕੱਦ ਹੋਰ ਉੱਜ ਹੋਇਆ ਹੈ ਉੱਥੇ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦਾ ਮਾਣ ਸਨਮਾਣ ਵਧਿਆ ਹੈ । ਇਸ ਸਮੇਂ ਸਭਾ ਦੇ ਅਹੁਦੇਦਾਰ ,ਮੈਂਬਰ ਅਤੇ ਪਾਠਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ । 
ਜਾਰੀ ਹੈ ਵੈਬ ਸਾਈਟਾਂ ਦੀ ਦੁਨੀਆ ਵਿੱਚ ਤੇਜ਼ ਰਫਤਾਰ ਵਿਕਾਸ 

Sunday, July 07, 2013

ਸ਼ੋਸ਼ਲ ਵੈਬਸਾਈਟਸ ‘ਤੇ ਭੱਦੀ ਸ਼ਬਦਾਵਲੀ

ਸਿੱਖ ਭਾਵਨਾਂਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨਯੋਗ ਨਹੀਂ
 ਭੱਦੀ ਸ਼ਬਦਾਵਲੀ ਵਰਤਣ ਵਾਲੇ ਬਾਜ ਆਉਣ -ਜਥੇ. ਅਵਤਾਰ ਸਿੰਘ
ਅੰਮ੍ਰਿਤਸਰ: 06 ਜੁਲਾਈ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੋਸ਼ਲ ਵੈਬਸਾਈਟਸ ‘ਤੇ ਸਿੱਖ ਗੁਰੂ ਸਾਹਿਬਨ ਅਤੇ ਗੁਰਬਾਣੀ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਤਾੜਨਾ ਕਰਦਿਆਂ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਹੈ।
ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈਸ ਰਿਲੀਜ਼ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੁਝ ਫਿਰਕੂ ਭਾਵਨਾ ਵਾਲੇ ਅਧਰਮੀ ਲੋਕਾਂ ਵਲੋਂ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਨੀਅਤ ਨਾਲ ਲਗਾਤਾਰ ਸ਼ੋਸ਼ਲ ਵੈਬਸਾਈਟਸ ‘ਤੇ ਸਿੱਖ ਭਾਵਨਾਂਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨਯੋਗ ਨਹੀਂ।
ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਤੋਂ ਬੁਖਲਾਏ ਲੋਕ ਸਿੱਖ ਗੁਰੂ ਸਾਹਿਬਾਨ ਅਤੇ ਪਾਵਨ ਗੁਰਬਾਣੀ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਜਿਸ ਨਾਲ ਸਿੱਖ ਮਨਾਂ ਵਿਚ ਦਿਨੋਂ-ਦਿਨ ਗੁੱਸੇ ਦੀ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ ਪਰ ਇਸਦਾ ਇਹ ਮਤਲਬ ਨਹੀਂ ਕਿ ਸਿੱਖ ਗੁਰੂ ਸਾਹਿਬਾਨ ਅਤੇ ਗੁਰਬਾਣੀ ਪ੍ਰਤੀ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਬਰਦਾਸ਼ਤ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਸਾਈਬਰ ਕਰਾਈਮ ਸੈੱਲ ਰਾਹੀਂ ਭੱਦੀ ਸ਼ਬਦਾਵਲੀ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਇਤਰਾਜ਼ਯੋਗ ਸ਼ਬਦਾਵਲੀ ਹਟਾਈ ਜਾਵੇ।


ਸ੍ਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ          ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ


ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ                           ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ




ਮੰਦਿਰਾ ਨੇ ਟੈਟੂ ਨਾ ਹਟਾਇਆ ਤਾਂ ਹੋਵੇਗੀ ਕਾਰਵਾਈ                       ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ           


Tuesday, April 02, 2013

ਸ੍ਰੀ ਅਕਾਲ ਤਖਤ ਸਾਹਿਬ ਦੀ ਵੈੱਬਸਾਈਟ ਜਾਰੀ

ਸ੍ਰੀ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਵੀ ਹੋਇਆ ਕੁਝ ਹੋਰ ਹਾਈ ਟੈਕ 
ਦੇਸ਼-ਵਿਦੇਸ਼ 'ਚ ਬੈਠੀ ਸਿੱਖ ਸੰਗਤ ਨੂੰ ਹੁਣ ਇੰਟਰਨੈੱਟ ਰਾਹੀਂ ਮਿਲੇਗੀ ਹਰ ਸਬੰਧਿਤ ਜਾਣਕਾਰੀ  ਜਥੇ. ਅਵਤਾਰ ਸਿੰਘ
ਅੰਮ੍ਰਿਤਸਰ: 01 ਅਪ੍ਰੈਲ- ਦੇਸ਼-ਵਿਦੇਸ਼ 'ਚ ਬੈਠੀ ਸਿੱਖ ਸੰਗਤ ਦੀ ਸਹੂਲਤ ਲਈ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਤੇ ਅਰਥ ਭਰਪੂਰ ਜਾਣਕਾਰੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਵੈੱਬਸਾਈਟ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਰੂਪ 'ਚ ਜਾਰੀ ਕੀਤੀ ਗਈ। 
ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦੇਸ਼-ਵਿਦੇਸ਼ 'ਚ ਬੈਠੀ ਸਿੱਖ ਸੰਗਤ ਦੀ ਚਿਰਕੋਣੀ ਮੰਗ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਹੁਣ ਇੰਟਰਨੈੱਟ ਨਾਲ ਜੋੜ ਦਿੱਤਾ ਗਿਆ ਹੈ। ਇਸ ਵੈੱਬਸਾਈਟ ਦੇ ਮੁੱਖ ਪੰਨੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ), ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ (ਨੰਦੇੜ, ਮਹਾਰਾਸ਼ਟਰ) ਤੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਬਠਿੰਡਾ ਦੀਆਂ ਤਸਵੀਰਾਂ ਤੇ ਸੰਖੇਪ ਜਾਣਕਾਰੀ ਮਿਲੇਗੀ, ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਤੋਂ ਲੈ ਕੇ ਹੁਣ ਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਵੇਰਵਾ ਅਤੇ ਹੁਣ ਤੀਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ, ਮਤੇ, ਸੰਦੇਸ਼ ਅਤੇ ਸਨਮਾਨ ਬਾਰੇ ਮੁਕੰਮਲ ਜਾਣਕਾਰੀ ਉਪਲੱਬਧ ਹੋਵੇਗੀ। ਉਨ੍ਹਾਂ ਇਸ ਸ਼ੁੱਭ ਕਾਰਜ ਦੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸ. ਗੁਰਜੀਤ ਸਿੰਘ ਏ.ਐਨ.ਜੀ., ਆਈ.ਟੀ. ਸਲਿਊਸ਼ਨ ਸ੍ਰੀ ਅੰਮ੍ਰਿਤਸਰ ਵੱਲੋਂ ਕਾਫੀ ਮਿਹਨਤ ਕਰਕੇ ਤਿਆਰ ਕੀਤੀ ਇਸ ਵੈੱਬਸਾਈਟ ਦੀ ਫੋਟੋ ਗੈਲਰੀ ਵਿਚ ਪੰਜ ਤਖਤ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਮੌਜੂਦਾ ਪੰਜੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀਆਂ ਤਸਵੀਰਾਂ ਵੀ ਵੇਖੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਫਖਰ-ਏ-ਕੌਮ, ਸ਼੍ਰੋਮਣੀ ਪੰਥਕ ਉਪਾਧੀ ਪ੍ਰਾਪਤ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲੇ ਤੇ ਭਾਈ ਸਾਹਿਬ ਦੀ ਉਪਾਧੀ ਪ੍ਰਾਪਤ ਭਾਈ ਮਹਿੰਦਰ ਸਿੰਘ ਯੂ.ਕੇ. ਵਾਲਿਆਂ ਤੋਂ ਇਲਾਵਾ ਹੋਰ ਸੰਤਾਂ ਮਹਾਂਪੁਰਖਾਂ ਦੀਆਂ ਤਸਵੀਰਾਂ ਵੀ ਵੇਖੀਆਂ ਜਾ ਸਕਣਗੀਆਂ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗੁਰਸਿੱਖ ਨੇ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ, ਕਿਸੇ ਦੀ ਸ਼ਿਕਾਇਤ ਕਰਨੀ ਹੋਵੇ ਫੀਡ ਬੈਕ (ਸੁਝਾਅ) ਫਾਰਮ ਰਾਹੀਂ ਆਪਣੀ ਈ-ਮੇਲ ਆਈ.ਡੀ. ਭਰਕੇ ਵੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਨਾਨਕਸ਼ਾਹੀ ਸੰਮਤ 545 ਕੈਲੰਡਰ ਵੀ ਇਸ 'ਤੇ ਉਪਲੱਬਧ ਹੈ, ਜਿਸ ਨਾਲ ਤਿਉਹਾਰ, ਇਤਿਹਾਸਕ ਦਿਹਾੜੇ, ਗੁਰਪੁਰਬਾਂ ਤੇ ਸ਼ਹੀਦੀ ਦਿਹਾੜਿਆਂ ਬਾਰੇ ਮੁਕੰਮਲ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸ. ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸ. ਭੁਪਿੰਦਰ ਸਿੰਘ ਅਸੰਧ ਮੈਂਬਰ ਸ਼੍ਰੋਮਣੀ ਕਮੇਟੀ, ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਗੁਰਬਚਨ ਸਿੰਘ ਇੰਚਾਰਜ ਪਬਲੀਕੇਸ਼ਨ, ਸ. ਗੁਰਿੰਦਰ ਸਿੰਘ ਐਡੀ: ਮੈਨੇਜਰ, ਸ. ਇਕਬਾਲ ਸਿੰਘ ਮੁਖੀ ਕਿਉਰੇਟਰ ਕੇਂਦਰੀ ਸਿੱਖ ਅਜਾਇਬ ਘਰ, ਸ. ਸੁਰਜੀਤ ਸਿੰਘ, ਸ. ਹਰਪਾਲ ਸਿੰਘ ਕੋਹਲੀ, ਬਾਬਾ ਸਤਨਾਮ ਸਿੰਘ ਆਦਿ ਹਾਜ਼ਰ ਸਨ।