From Vatrukh Foundation on 11th July 2025 at 13:58 Regarding Tree Planting//Van Mahotsav
ਪਿੰਡ ਵਿੱਚ ਲਗਭਗ 500 ਰੁੱਖ ਲਗਾਏ ਗਏ
From Vatrukh Foundation on 11th July 2025 at 13:58 Regarding Tree Planting//Van Mahotsav
ਪਿੰਡ ਵਿੱਚ ਲਗਭਗ 500 ਰੁੱਖ ਲਗਾਏ ਗਏ
Received From H S Dalla on 11th July 2025 at 14:57 Regarding Ravidas Bhawan
ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਈ ਓ ਨਗਰ ਕੌਂਸਿਲ ਨੂੰ ਮਿਲਿਆ ਵਫਦ
ਖਰੜ: 11 ਜੁਲਾਈ 2025: (ਹਰਨਾਮ ਸਿੰਘ ਡੱਲਾ//ਪੰਜਾਬ ਸਕਰੀਨ ਡੈਸਕ)::
ਸਥਾਨਕ ਨਗਰ ਕੌਂਸਲ ਦਫ਼ਤਰ ਦੇ ਅਧਿਕਾਰੀਆਂ ਤੇ ਸਬੰਧਤ ਅਮਲੇ ਵਲੋਂ ਸ੍ਰੀ ਗੁਰੂ ਰਵਿਦਾਸ ਭਵਨ ਖਰੜ ਦੀ ਨਿਸ਼ਾਨਦੇਹੀ ਤੋਂ ਬਾਅਦ ਰੈਵੀਨਿਊ ਰਿਕਾਰਡ ਅਨੁਸਾਰ ਚਾਰ ਦੀਵਾਰੀ ਕਰਨ ਵਿੱਚ ਦੇਰੀ ਨੂੰ ਲੈ ਕੇ ਸਭਾ ਦੇ ਮੈਂਬਰਾਂ ਵੱਲੋਂ ਜਬਰਦਸਤ ਰੋਸ ਪ੍ਰਗਟ ਕੀਤਾ ਗਿਆ। ਮੈਂਬਰਾਂ ਵਿੱਚ ਉਦਾਸੀ ਹੈ ਕਿ ਜੇਕਰ ਅਸੀਂ ਯੁਗ ਪਲਟਾਊ ਗੁਰੂਆਂ ਪੀਰਾਂ ਦੀ ਯਾਦ ਵਿੱਚ ਬਣੀਆਂ ਥਾਂਵਾਂ ਪ੍ਰਤੀ ਵੀ ਏਨੀ ਉਦਾਸੀਨਤਾ ਵਾਲਾ ਰਵਈਆ ਰੱਖਾਂਗੇ ਤਾਂ ਇਹ ਬੇਹੱਦ ਅਫਸੋਸਨਾਕ ਹੀ ਹੋਵੇਗਾ।
ਚੇਤੇ ਰਹੇ ਕਿ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੱਕ ਨਜਾਇਜ਼ ਕਬਜ਼ੇ ਚੁਕਵਾਉਣ ਨੂੰ ਲੈ ਕੇ ਦਰਖ਼ਾਸਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਪ੍ਰਿੰਟ ਮੀਡੀਏ ਰਾਹੀਂ ਵੀ ਮੰਗ ਕੀਤੀ ਜਾਂਦੀ ਰਹੀ ਹੈ। ਪਰ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਰਕ ਰਹੀ ਸੀ।
ਇਸ ਮੁੱਦੇ ਨੂੰ ਲੈ ਕੇ ਸਭਾ ਵੱਲੋਂ ਇਹ ਸਾਰੀ ਸਥਿਤੀ ਬਾਰੇ ਮਾਨਯੋਗ ਮੁੱਖ ਮੰਤਰੀ ਪੰਜਾਬ,ਸਕੱਤਰ ਤੇ ਡਾਇਰੈਕਟਰ ਸਥਾਨਕ ਸਰਕਾਰਾਂ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਐੱਸ ਡੀ ਐੱਮ ਖਰੜ ਦੇ ਧਿਆਨ ਵਿੱਚ ਵੀ ਲਿਆਂਦੀ ਜਾਂਦੀ ਰਹੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਵੇਂ ਈ ਓ ਨਗਰ ਕੌਂਸਲ ਖਰੜ ਨੇ ਸਭਾ ਦੇ ਵਫ਼ਦ ਨੂੰ ਗੱਲਬਾਤ ਲਈ ਬੁਲਾ ਵੀ ਲਿਆ ਸੀ, ਪਰ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਸਭਾ ਦੇ ਮੈਂਬਰਾਂ, ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ ਤੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ,ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਲਾਂਡਰਾਂ ਰੋਡ ਖਰੜ ਦੇ ਪ੍ਰਧਾਨ ਹਰਨੇਕ ਸਿੰਘ ਦੇਵਪੁਰੀ, ਗੁਰਮੇਲ ਸਿੰਘ ਧਾਲੀਵਾਲ,ਜੰਗ ਸਿੰਘ,ਜਸਪਾਲ ਸਿੰਘ,ਬਲਬੀਰ ਚੰਦ,ਅਮਨਦੀਪ ਸਿੰਘ ਨੋਨਾ,ਐੱਸ ਆਰ ਮੱਲ,ਬਲਵਿੰਦਰ ਸਿੰਘ ਮਹਿਤੋਤ,ਸੁਖਵਿੰਦਰ ਸਿੰਘ ਦੁੱਮਣਾ,ਬਲਬੀਰ ਸਿੰਘ,ਮੋਹਨ ਲਾਲ ਰਾਹੀ,ਰਾਜਿੰਦਰ ਸਿੰਘ ਹਵਾਰਾ,ਹਾਕਮ ਸਿੰਘ,ਪਾਲ ਸਿੰਘ ਘੇੜਾ,ਸੱਜਣ ਸਿੰਘ,ਪ੍ਰਿੰਸੀਪਲ ਹਰਚਰਨ ਸਿੰਘ,ਸਵਰਨ ਸਿੰਘ ਸ਼ਾਨ,ਧਨਵੰਤ ਸਿੰਘ ਸੰਧੂਆਂ,ਸੁਖਤੇਜ ਸਿੰਘ,ਜਸਵੰਤ ਸਿੰਘ ਸ਼ਿਵਜੋਤ ਇਨਕਲੇਵ,ਸੋਢੀ ਰਾਮ ਅਤੇ ਅਵਤਾਰ ਸਿੰਘ ਚੱਕਲਾਂ ਨੇ ਸਮੂਹਿਕ ਤੌਰ ‘ਤੇ ਈ ਓ ਨਗਰ ਕੌਂਸਲ ਖਰੜ ਦੇ ਰਵੱਈਏ ਨੂੰ ਲੈ ਕੇ ਸਖ਼ਤ ਇਤਰਾਜ਼ ਉਠਾਇਆ।
ਈ ਓ ਨਗਰ ਕੌਂਸਲ ਵੱਲੋਂ ਲੋਕ ਰੋਹ ਨੂੰ ਦੇਖਦੇ ਹੋਇਆਂ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਕਬਜ਼ਾ ਕਰਨ ਵਾਲੇ ਲੋਕਾਂ ਖ਼ਿਲਾਫ਼ ਨਗਰ ਕੌਂਸਲ ਵੱਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਜਲਦੀ ਹੀ ਚਾਰ ਦੀਵਾਰੀ ਦਾ ਕੰਮ ਨੇਪਰੇ ਚਾੜ੍ਹੇਗੀ। ਹੁਣ ਦੇਖਦੇ ਹਾਂ ਕਿ ਰਵਿਦਾਸ ਭਵਨ ਦੀ ਚਾਰ ਦੀਵਾਰੀ ਅਤੇ ਕਬਜ਼ੇ ਹਟਾਉਣ ਵਾਲਾ ਇਸ ਮਸਲਾ ਕਦੋਂ ਹੱਲ ਹੁੰਦਾ ਹੈ?
Final Report Received on Friday 4th July 2025 at 5:37 PM//ਐਸ.ਏ.ਐਸ ਨਗਰ, 04 ਜੁਲਾਈ, 2025
ਰੇਲ ਮੰਤਰਾਲਾ//Azadi ka Amrit Mahotsav//Posted On: 30 JUN 2025 6:01PM by PIB Chandigarh
1 ਜੁਲਾਈ 2025 ਤੋਂ ਲਾਗੂ ਹੋ ਰਹੇ ਨੇ ਬਦਲੇ ਹੋਏ ਕਿਰਾਏ ਭਾੜੇ
ਦੇਸ਼ ਵਿੱਚ ਆਵਾਜਾਈ ਅਤੇ ਢੋਅ ਢੁਆਈ ਲਈ ਭਾਰਤੀ ਰੇਲਵੇ ਹੀ ਇੱਕ ਇੱਕੋ ਅਜਿਹਾ ਮਹਿਕਮਾ ਹੈ ਜਿਹੜਾ ਆਮ ਜਨਤਾ ਨੂੰ ਬੜਾ ਰਾਸ ਆਉਂਦਾ ਹੈ। ਇਸਦੇ ਕਿਰਾਏ ਭਾੜੇ ਦੀਆਂ ਦਰਾਂ ਨੂੰ ਲੋਕ ਅੱਜ ਦੀ ਮਹਿੰਗਾਈ ਵਿੱਚ ਵੀ ਸਾਰਾ ਵਾਧਾ ਘਾਟਾ ਝੱਲ ਲੈਂਦੇ ਹਨ। ਦੂਰ ਦੁਰਾਡੇ ਜਾਣਾ ਹੋਵੇ ਜਾਂ ਸਮਾਨ ਭੇਜਣਾ ਹੋਵੇ ਤਾਂ ਲੋਕ ਰੇਲਵੇ ਨੂੰ ਹੀ ਪਹਿਲ ਦੇਂਦੇ ਹਨ। ਸ਼ਾਇਦ ਇਸੇ ਲਈ ਰੇਲਵੇ ਨਾਲ ਆਮ ਲੋਕਾਂ ਦਾ ਬੜਾ ਪੁਰਾਣ ਅਤੇ ਬੜਾ ਜਜ਼ਬਾਤੀ ਜਿਹਾ ਰਿਸ਼ਤਾ ਹੈ। ਹਿੰਦੀ ਅਤੇ ਪੰਜਾਬੀ ਵਿੱਚ ਬੜੇ ਗੀਤ ਪ੍ਰਸਿੱਧ ਹੁੰਦੇ ਰਹੇ ਹਨ ਜਿਹਨਾਂ ਨੇ ਇਹਨਾਂ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਲੋਕਾਂ ਅਤੇ ਰੇਲਗੱਡੀਆਂ ਦੇ ਆਪਸੀ ਸੰਬੰਧਾਂ ਨੂੰ ਬੜੀ ਸਫਲਤਾ ਨਾਲ ਦਰਸਾਇਆ ਹੈ। ਬਹੁਤ ਸਾਰੇ ਗੀਤ ਫ਼ਿਲਮਾਂ ਵਿੱਚ ਵੀ ਪ੍ਰਸਿੱਧ ਹੋਏ। ਰੇਲ ਗੱਡੀਆਂ ਦੀ ਜ਼ਿੰਦਗੀ ਨੂੰ ਅਧਾਰ ਬਣਾ ਕੇ ਬਹੁਤ ਸਾਰੀਆਂ ਫ਼ਿਲਮਾਂ ਵੀ ਬਣੀਆਂ। ਗੱਲ ਕੀ ਕੁਲ ਮਿਲਾ ਕੇ ਗਰੀਬ ਅਤੇ ਮੱਧ ਵਰਗੀ ਲੋਕਾਂ ਦੇ ਸਫ਼ਰ, ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਸੰਭਾਲ ਦੇ ਮਾਮਲੇ ਵਿੱਚ ਭਾਰੀ ਰੇਲ ਰੀੜ੍ਹ ਦੀ ਹੱਡੀ ਵਾਂਗ ਹੈ। ਇਸ ਨੂੰ ਭਾਰਤੀ ਸਮਾਜ ਨਾਲੋਂ ਅੱਡ ਕਰ ਕੇ ਦੇਖਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਰਤੀ ਰੇਲ ਹੀ ਚਲਾਉਂਦੀ ਹੈ ਸਾਡੀ ਜ਼ਿੰਦਗੀ ਨੂੰ।
ਜਦੋਂ ਵੀ ਰੇਲ ਦੇ ਕਿਰਾਏ ਭਾੜੇ ਵਧਣ ਦੀ ਗੱਲ ਤੁਰਦੀ ਹੈ ਤਾਂ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਹਨ। ਹੁਣ ਫਿਰ ਸਰਕਾਰ ਦਾ ਐਲਾਨ ਆਇਆ ਹੈ ਕਿ ਰੇਲਾਂ ਦੇ ਕਿਰਾਏ ਭਾੜੇ ਪਹਿਲੀ ਜੁਲਾਈ ਤੋਂ ਤਰਕਸੰਗਤ ਕੀਤੇ ਜਾ ਰਹੇ ਹਨ। ਹਿੰਦੀ ਅਤੇ ਪੰਜਾਬੀ ਵਿੱਚ ਤਰਕਸੰਗਤ ਬੜਾ ਬੌਧਿਕ ਜਿਹਾ ਸ਼ਬਦ ਹੈ। ਅੰਗਰੇਜ਼ੀ ਵਿੱਚ ਇਸ ਨੂੰ Rationalise (ਰੈਸ਼ਨਲਾਈਜ਼) ਕਰਨਾ ਕਿਹਾ ਜਾਂਦਾ ਹੈ। ਆਮ ਪੜ੍ਹੇ ਲਿਖੇ ਲੋਕਾਂ ਨੂੰ ਵੀ ਛੇਤੀ ਕੀਤਿਆਂ ਆਰਥਿਕ ਮਾਹਰਾਂ ਦੇ ਤਰਕ ਸਮਝ ਨਹੀਂ ਆਇਆ ਕਰਦੇ। ਸ਼ਾਇਦ ਇਸੇ ਮਕਸਦ ਲਈ ਸਰਕਾਰ ਨੇ ਵੇਰਵੇ ਨਾਲ ਦੱਸਿਆ ਹੈ ਕਿ ਜੇਕਰ ਮਾੜਾ ਮੋਟਾ ਵਾਧਾ ਕੀਤਾ ਵੀ ਗਿਆ ਹੈ ਤਾਂ ਕਿਹੜੇ ਕਿਹੜੇ ਨੁਕਤੇ ਤੇ ਅਤੇ ਕਿੰਨਾ ਕਿੰਨਾ ਕੀਤਾ ਗਿਆ ਹੈ।
ਇਸ ਸੰਬੰਧੀ ਸਰਕਾਰ ਦੀਆਂ ਖਬਰਾਂ ਦੇਣ ਵਾਲੇ ਬੜੇ ਹੀ ਮਹੱਤਵਪੂਰਨ ਮਹਿਕਮੇ ਨੇ ਲੁੜੀਂਦੇ ਵਿਸਥਾਰ ਨੂੰ ਬਿਨਾ ਕੋਈ ਵਲ ਫੇਰ ਪਾਏ ਬੜੀ ਸਪਸ਼ਟਤਾ ਨਾਲ ਦੱਸਿਆ ਹੈ ਕਿ ਸਧਾਰਣ ਸ਼੍ਰੇਣੀ ਵਿੱਚ 500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ। ਹਾਂ ਇਸ ਤੋਂ ਬਾਅਦ 501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਅਤੇ 2500 ਕਿਲੋਮੀਟਰ ਤੱਕ ਦੀ ਦੂਰੀ ਦੇ ਲਈ 10 ਰੁਪਏ ਅਤੇ 2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਕਿਰਾਇਆ ਸਰੰਚਨਾਵਾਂ ਨੂੰ ਸੁਚਾਰੂ ਕਰਨ ਅਤੇ ਯਾਤਰੀ ਸੇਵਾਵਾਂ ਦੀ ਵਿੱਤੀ ਸਥਿਰਤਾ ਵਧਾਉਣ ਦੇ ਉਦੇਸ਼ ਨਾਲ, ਰੇਲਵੇ ਮੰਤਰਾਲੇ ਨੇ 01 ਜੁਲਾਈ 2025 ਤੋਂ ਯਾਤਰੀ ਟ੍ਰੇਨ ਸੇਵਾਵਾਂ ਦੇ ਮੂਲ ਕਿਰਾਏ ਨੂੰ ਤਰਕਸੰਗਤ ਬਣਾ ਦਿੱਤਾ ਹੈ। ਹੁਣ ਸੋਧਿਆ ਹੋਇਆ ਇਹ ਨਵਾਂ ਕਿਰਾਇਆ ਭਾਰਤੀ ਰੇਲਵੇ ਕਾਨਫਰੰਸ ਐਸੋਸੀਏਸ਼ਨ (IRCA//ਆਈਆਰਸੀਏ) ਵੱਲੋਂ ਜਾਰੀ ਅੱਪਡੇਟ ਅਤੇ ਯਾਤਰੀ ਕਿਰਾਇਆ ਸਾਰਣੀ ‘ਤੇ ਅਧਾਰਿਤ ਹੈ। ਇਸੇ ਲਈ ਇਸਨੂੰ ਤਰਕਸੰਗਤ ਆਖਿਆ ਜਾ ਰਿਹਾ ਹੈ।
ਕਿਰਾਇਆ ਤਰਕਸੰਗਤ ਦੀਆਂ ਮੁੱਖ ਵਿਸ਼ੇਸ਼ਤਾਵਾਂ (1 ਜੁਲਾਈ 2025 ਤੋਂ ਪ੍ਰਭਾਵੀ):
ਸਬਅਰਬਨ ਸਿੰਗਲ ਯਾਤਰਾ ਕਿਰਾਏ ਅਤੇ ਸੀਜ਼ਨ ਟਿਕਟਾਂ (ਸਬਅਰਬਨ ਅਤੇ ਨੌਨ-ਸਬਅਰਬਨ ਦੋਵਾਂ ਮਾਰਗਾਂ ਦੇ ਲਈ) ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ ਹੈ।
ਸਧਾਰਣ ਨੌਨ-ਏਸੀ ਸ਼੍ਰੇਣੀਆਂ (ਨੌਨ-ਸਬਅਰਬਨ ਟ੍ਰੇਨਾਂ) ਦੇ ਲਈ:
ਸੈਕਿੰਡ ਕਲਾਸ: ਪ੍ਰਤੀ ਕਿਲੋਮੀਟਰ ਅੱਧਾ ਪੈਸਾ ਵਧਾਇਆ ਜਾਵੇਗਾ, ਇਹ ਨਿਰਭਰ ਕਰੇਗਾ
500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ
501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਦਾ ਵਾਧਾ
1501 ਤੋਂ 2500 ਕਿਲੋਮੀਟਰ ਦੀ ਦੂਰੀ ਦੇ ਲਈ 10 ਰੁਪਏ ਦਾ ਵਾਧਾ
2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ
ਸਲੀਪਰ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ
ਫਸਟ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ
ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਲਈ (ਨੌਨ-ਏਸੀ):
ਸੈਕਿੰਡ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ
ਸਲੀਪਰ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ
ਫਸਟ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ
ਏਸੀ ਸ਼੍ਰੇਣੀ ਦੇ ਲਈ (ਮੇਲ/ਐਕਸਪ੍ਰੈੱਸ ਟ੍ਰੇਨਾਂ):
ਏਸੀ ਚੇਅਰ ਕਾਰ, ਏਸੀ 3 ਟੀਅਰ/3 ਇਕੌਨਮੀ, ਏਸੀ 2-ਟੀਅਰ, ਅਤੇ ਏਸੀ ਫਸਟ/ਐਗਜ਼ੀਕਿਊਟਿਵ ਕਲਾਸ/ਐਗਜ਼ੀਕਿਊਟਿਵ ਅਨੁਭੂਤੀ: 02 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ
ਸੰਸ਼ੋਧਿਤ ਸ਼੍ਰੇਣੀ-ਵਾਰ ਕਿਰਾਇਆ ਸੰਰਚਨਾ ਦੇ ਅਨੁਸਾਰ ਕਿਰਾਇਆ ਸੰਸ਼ੋਧਨ ਪ੍ਰਮੁੱਖ ਅਤੇ ਵਿਸ਼ੇਸ਼ ਟ੍ਰੇਨ ਸੇਵਾਵਾਂ ਜਿਵੇਂ ਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇ ਭਾਰਤ, ਤੇਜਸ, ਹਮਸਫਰ, ਅੰਮ੍ਰਿਤ ਭਾਰਤ, ਮਹਾਮਨਾ, ਗਤੀਮਾਨ, ਅੰਤਯੋਦਯ, ਜਨ ਸ਼ਤਾਬਦੀ, ਯੁਵਾ ਐਕਸਪ੍ਰੈੱਸ, ਏਸੀ ਵਿਸਟਾਡੋਮ ਕੋਚ, ਅਨੁਭੂਤੀ ਕੋਚ ਅਤੇ ਸਧਾਰਣ ਗੈਰ-ਸਬਅਰਬਨ ਸੇਵਾਵਾਂ ‘ਤੇ ਵੀ ਲਾਗੂ ਹੁੰਦਾ ਹੈ।
ਸਹਾਇਕ ਸ਼ੁਲਕ ਵਿੱਚ ਕੋਈ ਪਰਿਵਰਤਨ ਨਹੀਂ
ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜਿਸ ਅਤੇ ਹੋਰ ਸ਼ੁਲਕ ਅਪਰਿਵਰਤਿਤ ਰਹਿਣਗੇ।
ਜੀਐੱਸਟੀ ਨਿਯਮਾਂ ਦੇ ਅਨੁਸਾਰ ਲਾਗੂ ਰਹੇਗਾ।
ਕਿਰਾਇਆ ਰਾਉਂਡਿੰਗ ਸਿਧਾਂਤ ਮੌਜੂਦਾ ਮਿਆਰਾਂ ਦੇ ਅਨੁਸਾਰ ਬਣੇ ਰਹਿਣਗੇ।
ਹੁਣ ਗੱਲ ਲਾਗੂ ਕਰਨ ਦੀ
ਸੋਧਿਆ ਹੋਇਆ ਕਿਰਾਇਆ 01 ਜੁਲਾਈ 2025 ਨੂੰ ਜਾਂ ਉਸ ਦੇ ਬਾਅਦ ਬੁੱਕ ਕੀਤੀਆਂ ਗਈਆਂ ਟਿਕਟਾਂ ‘ਤੇ ਹੀ ਲਾਗੂ ਹੋਵੇਗਾ। ਇਸ ਮਿਤੀ ਤੋਂ ਪਹਿਲਾਂ ਜਾਰੀ ਕੀਤੇ ਗਏ ਟਿਕਟ ਕਿਰਾਏ ਵਿੱਚ ਬਿਨਾ ਕਿਸੇ ਸੁਧਾਰ ਦੇ ਮੌਜੂਦਾ ਕਿਰਾਏ ‘ਤੇ ਵੈਧ ਰਹਿਣਗੇ। ਪੀਆਰਐੱਸ, ਯੂਟੀਐੱਸ ਅਤੇ ਮੈਨੁਅਲ ਟਿਕਟਿੰਗ ਸਿਸਟਮ ਨੂੰ ਤਦਅਨੁਸਾਰ ਅੱਪਡੇਟ ਕੀਤਾ ਜਾ ਰਿਹਾ ਹੈ।
ਰੇਲਵੇ ਮੰਤਰਾਲੇ ਨੇ ਸੋਧੇ ਹੋਏ ਕਿਰਾਏ ਵਾਲੀ ਸੰਰਚਨਾ ਦਾ ਸੁਚਾਰੂ ਢੰਗ ਤਰੀਕਾ ਲਾਗੂ ਕਰਨਾ ਯਕੀਨੀ ਬਣਾਉਣ ਦੇ ਲਈ ਸਾਰੇ ਜੋਨਲ ਰੇਲਵੇ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਜੋਨਲ ਰੇਲਵੇ ਨੂੰ ਸਾਰੇ ਸਟੇਸ਼ਨਾਂ ‘ਤੇ ਕਿਰਾਇ ਡਿਸਪਲੇ ਅੱਪਡੇਟ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।
ਸੰਸ਼ੋਧਿਤ ਯਾਤਰੀ ਕਿਰਾਇਆ ਸਾਰਣੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ
*****//ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ//(Release ID: 2141296)
ਜਥੇਦਾਰ ਤਲਵੰਡੀ ਦੇ ਸਾਬਕਾ ਪੀਏ ਦਾ ਕਤਲ ਕਈ ਸਵਾਲ ਖੜ੍ਹੇ ਕਰਦਾ ਹੈ
ਦੁਗਰੀ ਰੋਡ ਲੁਧਿਆਣਾ: 28 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਸੜਕਾਂ 'ਤੇ ਸ਼ਰੇਆਮ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ। ਸੜਕਾਂ ਤੇ ਖੂਨ ਖਰਾਬਾ ਕਰਦੇ ਫਿਰਦੇ ਇਹ ਟੋਲੇ ਬੜੀ ਬੇਖੌਫ਼ੀ ਨਾਲ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁੱਟਾਂ ਖੋਹਾਂ ਦੇ ਨਾਲ ਨਾਲ ਕਤਲ ਵੀ ਵਧ ਰਹੇ ਹਨ। ਕਾਤਲ ਗਿਰੋਹ ਲਗਾਤਾਰ ਨਿਡਰ ਹਨ। ਖੂਨ-ਖਰਾਬਾ ਇੱਕ ਆਮ ਗੱਲ ਬਣ ਗਈ ਹੈ। ਹਿੰਸਾ ਅਤੇ ਕਤਲ ਨੂੰ ਆਪਣੀ ਜੀਵਨ ਸ਼ੈਲੀ ਬਣਾਉਣ ਵਾਲਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਉਨ੍ਹਾਂ ਇਥੇ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦਾ ਮਾਮਲਾ ਅਜੇ ਤਾਜ਼ਾ ਹੀ ਸੀ ਜਦੋਂ ਲੁਧਿਆਣਾ ਵਿੱਚ ਵੀ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਪੀਏ ਨੂੰ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਸੀ। ਉੱਥੇ ਉਦੋਂ ਬਥੇਰੇ ਵੀ ਲੋਕ ਲੰਘ ਰਹੇ ਸਨ ਪਰ ਡਰ ਕਾਰਨ ਕੋਈ ਉਸਨੂੰ ਬਚਾਉਣ ਨਹੀਂ ਆਇਆ, ਹਾਂ, ਕੁਝ ਲੋਕ ਵੀਡੀਓ ਜ਼ਰੂਰੁ ਬਣਾਉਂਦੇ ਰਹੇ। ਇਹਨਾਂ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵੀ ਵੀਡੀਓ ਬਣਾਈਆਂ ਸਨ। ਕਾਤਲਾਂ ਨੇ ਆਪਣੀ ਦੁਸ਼ਮਣੀ ਅਤੇ ਗੁੱਸੇ ਨੂੰ ਆਪਣੇ ਦਿਲ ਦੀ ਤਸੱਲੀ ਨਾਲ ਰੱਜ ਕੇ ਕੱਢ ਲਿਆ ਸੀ ਅਤੇ ਲੰਘਦੇ ਟੱਪਦੇ ਲੋਕ ਗੁੰਡਾਗਰਦੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਬਚਾਉਣ ਦਾ ਹੀਲਾ ਵਸੀਲਾ ਕਰਨ ਦੀ ਬਜਾਏ ਇਸਨੂੰ ਤਮਾਸ਼ਾ ਸਮਝ ਕੇ ਰਿਕਾਰਡ ਕਰ ਰਹੇ ਸਨ। ਵੀਡੀਓ ਬਣਾ ਰਹੇ ਸਨ। ਪੁਲਿਸ ਨੂੰ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਅਜਿਹੇ ਕੰਮਾਂ ਲਈ ਹੀ ਭਰਤੀ ਕਰ ਲਵੇ। ਇਹਨਾਂ ਦਾ ਸ਼ੌਂਕ ਪੂਰਾ ਹੁੰਦਾ ਰਹੇਗਾ ਅਤੇ ਇਸਦੇ ਨਾਲ ਹੀ ਸਮਾਜ ਅਤੇ ਕਾਨੂੰਨ ਨੂੰ ਕੁਝ ਲਾਹਾ ਵੀ ਮਿਲੇਗਾ।
ਇਹ ਸਭ ਯਾਦ ਆਇਆ ਅਤੀਤ ਨੂੰ ਯਾਦ ਕਰਦਿਆਂ। ਲੁਧਿਆਣਾ ਵਿੱਚ ਬੜੇ ਖਾੜਕੂ ਸੁਭਾਅ ਦੇ ਇੱਕ ਸੀਨੀਅਰ ਅਕਾਲੀ ਆਗੂ ਹੁੰਦੇ ਸਨ ਜਥੇਦਾਰ ਜਗਦੇਵ ਸਿੰਘ ਤਲਵੰਡੀ। ਜਗਦੇਵ ਸਿੰਘ ਤਲਵੰਡੀ ਕਦੇ ਅਕਾਲੀ ਦਲ ਦੇ ਮੁਖੀ ਵੀ ਰਹੇ ਸਨ। ਉਹਨਾਂ ਦੀ ਹਾਂ ਜਾਂ ਨਾਂਹ ਕੌਮੀ ਸਿਆਸਤ 'ਤੇ ਅਸਰ ਪਾਉਂਦੀ ਸੀ। ਪੰਥ ਨੇ ਬੜੇ ਨਾਜ਼ੁਕ ਮੋੜ ਉਹਨਾਂ ਦੇ ਹੁੰਦੀਆਂ ਹੀ ਕੱਟੇ।
ਉਨ੍ਹਾਂ ਨੂੰ ਨਾ ਸਿਰਫ਼ ਲੋਹ ਪੁਰਸ਼ ਕਿਹਾ ਜਾਂਦਾ ਸੀ, ਸਗੋਂ ਉਨ੍ਹਾਂ ਨੂੰ ਲੋਹ ਪੁਰਸ਼ ਮੰਨਿਆ ਵੀ ਜਾਂਦਾ ਸੀ। ਉਹ ਜ਼ਾਤੀ ਜ਼ਿੰਦਗੀ ਵਿੱਚ ਵੀ ਲੋਹ ਪੁਰਸ਼ ਵਾਂਗ ਹੀ ਵਿਚਰਦੇ ਸਨ। ਉਨ੍ਹਾਂ ਦੇ ਸਾਬਕਾ ਪੀਏ ਕੁਲਦੀਪ ਸਿੰਘ ਮੁੰਡੀਆਂ ਦਾ ਹੁਣ ਲੁਧਿਆਣਾ ਦੀ ਦੁਗਰੀ ਧਾਂਦਰਾ ਰੋਡ 'ਤੇ ਤਲਵਾਰਾਂ ਨਾਲ ਸ਼ਰੇਆਮ ਕਤਲ ਕਰ ਦਿੱਤਾ ਗਿਆ।
ਬੜੀ ਹੀ ਬੇਰਹਿਮੀ ਨਾਲ ਹੋਏ ਇਸ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਦੋਂ ਬਾਹੂਬਲੀਆਂ ਨੇ ਇਸ ਤਰ੍ਹਾਂ ਜਨਤਕ ਤੌਰ 'ਤੇ ਮੌਜੂਦ ਦੂਜੇ ਬਾਹੂਬਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜ਼ਰਾ ਸੋਚ ਕੇ ਦੇਖੋ ਕਿ ਡਰ ਕਾਰਨ ਆਮ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਉਹੀ ਆਮ ਲੋਕ ਜਿਹਨਾਂ ਨੂੰ ਦਾਲ ਰੋਟੀ ਵਰਗੇ ਮਸਲਿਆਂ ਤੋਂ ਹੀ ਵਿਹਲ ਨਹੀਂ ਮਿਲਦੀ। ਅਕਾਲੀ ਆਗੂ ਜੱਥੇਦਾਰ ਤਲਵੰਡੀ ਦੇ ਪੀ ਏ ਰਹਿ ਚੁੱਕੇ ਕੁਲਦੀਪ ਸਿੰਘ ਨੂੰ ਕਾਰ ਸਵਾਰਾਂ ਨੇ ਉਸ ਵੇਲੇ ਮਗਰੋਂ ਆ ਕੇ ਘੇਰ ਲਿਆ ਜਦੋਂ ਉਹ ਧਾਂਦਰਾ ਰੋਡ ਵਾਲੇ ਆਪਣੇ ਫਾਰਮ ਹਾਊਸ ਤੋਂ ਆਪਣੇ ਘਰ ਮੁੰਡੀਆਂ ਵੱਲ ਪਰਤ ਰਿਹਾ ਸੀ। ਕੁਲਦੀਪ ਸਿੰਘ ਉਂਝ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਕਰਦਾ ਸੀ ਪਰ ਉਸ ਬਾਰੇ ਕੋਈ ਝਗੜਾ ਝਮੇਲਾ ਨਹੀਂ ਸੀ ਸੁਣਿਆ ਗਿਆ।
ਉਸਦਾ ਪਿੱਛਾ ਕਰ ਰਹੇ ਗਰੁੱਪ ਨੇ ਉਸਨੂੰ ਘੇਰ ਲਿਆ ਅਤੇ ਉਸਤੇ ਹਮਲਾ ਵੀ ਕਰ ਦਿੱਤਾ। ਇਸ ਹਮਲੇ ਦੌਰਾਨ ਹੀ ਉਸਨੂੰ ਬਾਹਰ ਕੱਢ ਕੇ ਸੜਕ ਤੇ ਲੰਮਿਆਂ ਪਾ ਦਿੱਤਾ ਗਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਕੁੱਟਮਾਰ ਦੇ ਵਿੱਚ ਛੇਤੀ ਹੀ ਦੀ ਵਰਤੋਂ ਵੀ ਸ਼ੁਰੂ ਹੋ ਗਈ। ਜਦੋਂ ਤੱਕ ਮੌਤ ਨਹੀਂ ਹੋ ਗਈ ਉਦੋਂ ਤੱਕ ਤਲਵਾਰਾਂ ਦੇ ਵਾਰ ਜਾਰੀ ਰਹੇ। ਇਸ ਘਿਨਾਉਣੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਰਾਹਗੀਰ ਦੁਆਰਾ ਬਣਾਈ ਗਈ ਸੀ।
ਸ਼ਾਇਦ ਕਿਸੇ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਏਨੀ ਗਿਰਾਵਟ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਮਹੱਤਵਪੂਰਨ ਵਿਅਕਤੀ ਨੂੰ ਇਸ ਤਰ੍ਹਾਂ ਸੜਕ ਤੇ ਜਾਨਵਰ ਵਾਂਗ ਵੱਢ ਦਿੱਤਾ ਜਾਵੇਗਾ। ਗੁੰਡਾ ਗਿਰੋਹ ਸੜਕਾਂ 'ਤੇ ਆਪਣਾ ਰਾਜ ਸਮਝਿਆ ਕਰਨਗੇ। ਸ਼ੁੱਕਰਵਾਰ ਦੇਰ ਰਾਤ ਪੰਜਾਬ ਦੇ ਲੁਧਿਆਣਾ ਦੀਆਂ ਸੜਕਾਂ 'ਤੇ ਦਿਲ ਦਹਿਲਾ ਦੇਣ ਵਾਲਾ ਅਤੇ ਇਹ ਭਿਆਨਕ ਦ੍ਰਿਸ਼ ਸੀ। ਪੁਲਿਸ ਸਟੇਸ਼ਨ ਵੀ ਨੇੜੇ ਹੈ ਪਰ ਕਾਤਲਾਂ ਨੂੰ ਸ਼ਾਇਦ ਕੋਈ ਡਰ ਨਹੀਂ ਸੀ। ਜਦੋਂ ਕੁਲਦੀਪ ਸਿੰਘ ਮੁੰਡੀਆਂ ਦਾ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ, ਤਾਂ ਉੱਥੋਂ ਲੰਘਣ ਵਾਲੇ ਲੋਕਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀ। ਹੌਂਸਲਾ ਕਰ ਕੇ ਕੁਝ ਵਿਅਕਤੀ ਹਮਲਾਵਰਾਂ ਤੇ ਭਾਰੂ ਵੀ ਪੈ ਸਕਦੇ ਸਨ ਪਰ ਬੇਗਾਨੀ ਮੁਸੀਬਤ ਕੌਣ ਗੱਲ ਲਾਵੇ?
ਲਗਾਤਾਰ ਵਧ ਰਹੀਆਂ ਹਿੰਸਕ ਘਟਨਾਵਾਂ ਕਾਰਨ ਲੋਕ ਡਰੇ ਹੋਏ ਹਨ। ਉਹ ਜਾਂ ਤਾਂ ਅੱਖਾਂ ਮੀਟ ਕੇ ਮੂੰਹ ਧਿਆਨ ਆਪਣੇ ਰਾਹ ਨਿਕਲ ਜਾਂਦੇ ਹਨ ਜਾਂ ਫਿਰ ਸ਼ੌਂਕ ਸ਼ੌਂਕ ਵਿੱਚ ਵੀਡੀਓ ਬਣਾਉਣ ਲਗ ਪੈਂਦੇ ਹਨ। ਇਸ ਘਟਨਾ ਸਮੇਂ ਵੀ ਨੇੜੇ ਮੌਜੂਦ ਲੋਕ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਵਿੱਚ ਰੁੱਝੇ ਹੋਏ ਸਨ।
ਜਿਵੇਂ ਕਿ ਅਕਸਰ ਹੁੰਦਾ ਹੈ, ਇਸ ਘਟਨਾ ਤੋਂ ਬਾਅਦ ਵੀ ਦੋਸ਼ੀ ਆਪਣੇ ਪੀੜਤ ਨੂੰ ਮਾਰਨ ਤੋਂ ਬਾਅਦ ਸਫਲਤਾਪੂਰਵਕ ਭੱਜ ਨਿਕਲੇ। ਇਸ ਵਾਰ ਵੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁਲਦੀਪ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੋਸ਼ੀ ਜਲਦੀ ਹੀ ਫੜੇ ਵੀ ਜਾਣਗੇ। , ਪਰ ਗੁੰਡਾ ਗਿਰੋਹਾਂ ਦੀ ਦੀ ਇਸ ਬੇਖੌਫ਼ੀ ਅਤੇ ਦਹਿਸ਼ਤ ਦਾ ਕੀ ਹੋਵੇਗਾ ਜਿਹੜੀ ਅਜਿਹੀਆਂ ਵਾਰਦਾਤਾਂ ਕਾਰਨ ਲਗਾਤਾਰ ਵੱਧ ਰਹੀ ਹੈ। ਅਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਵਾਪਰਦੀਆਂ ਹੀ ਰਹਿੰਦੀਆਂ ਹਨ। ਪਾਰ ਸ਼ਹਿਰ, ਗਲੀ, ਮੁਹੱਲੇ ਅਤੇ ਸੜਕ ਦਾ ਨਾਮ ਹੀ ਬਦਲਦਾ ਹੈ।
ਇਹ ਪੂਰੀ ਘਟਨਾ ਵੀ ਕੁਝ ਮਿੰਟਾਂ ਵਿੱਚ ਵਾਪਰੀ ਪਰ ਕਿਸੇ ਨੇ ਹਮਲੇ ਦਾ ਸ਼ਿਕਾਰ ਹੋਏ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜੋ ਪੁਲਿਸ ਨੂੰ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੀ ਹੈ। ਪਰ ਇਨ੍ਹਾਂ ਕੁਝ ਕਤਲਾਂ ਨੇ ਮਿੰਟ ਇਲਾਕੇ ਦੇ ਲੋਕਾਂ ਦੇ ਦਿਲਾਂ-ਦਿਮਾਗਾਂ ਵਿੱਚ ਅਜਿਹਾ ਡਰ ਛੱਡ ਦਿੱਤਾ ਹੈ ਜੋ ਜਲਦੀ ਦੂਰ ਨਹੀਂ ਹੋਵੇਗਾ।
ਥਾਣਾ ਸਦਰ ਦੀ ਐਸਐਚਓ ਮੈਡਮ ਅਵਨੀਤ ਕੌਰ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਪਰ ਇਸੇ ਦੌਰਾਨ ਸੁਣੀ ਗਈ ਲੋਕ ਚਰਚਾ ਮੁਤਾਬਿਕ ਪਹਿਲੀ ਨਜ਼ਰ 'ਤੇ ਜ਼ਮੀਨੀ ਵਿਵਾਦ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਮ੍ਰਿਤਕ ਕੁਲਦੀਪ ਸਿੰਘ ਨੇ ਆਪਣੀ ਜਾਇਦਾਦ ਕਿਵੇਂ ਬਣਾਈ, ਇਸ ਦੇ ਵੇਰਵੇ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹਿਣਗੇ। ਮ੍ਰਿਤਕ ਕੁਲਦੀਪ ਸਿੰਘ ਦਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਹੈ। ਉਹ ਇੱਥੇ ਪੰਜਾਬ ਵਿੱਚ ਇਕੱਲਾ ਰਹਿੰਦਾ ਸੀ। ਕੈਨੇਡਾ ਵਿੱਚ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਕੁਲਦੀਪ ਕੁਝ ਸਮਾਂ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਵਾਪਸ ਆਇਆ ਸੀ ਅਤੇ ਲੁਧਿਆਣਾ ਵਿੱਚ ਇਕੱਲਾ ਰਹਿੰਦਾ ਸੀ। ਉਸਦਾ ਧਾਂਧਰਾ ਰੋਡ 'ਤੇ ਇੱਕ ਫਾਰਮ ਹਾਊਸ ਸੀ। ਇਸ ਦੇ ਨਾਲ ਹੀ ਉਹ ਜਾਇਦਾਦ ਦਾ ਕਾਰੋਬਾਰ ਵੀ ਕਰਦਾ ਸੀ। ਸੰਭਵ ਹੈ ਕਿ ਉਸਦੀ ਕਿਸੇ ਸੌਦੇ ਨੂੰ ਲੈ ਕੇ ਕਿਸੇ ਨਾਲ ਦੁਸ਼ਮਣੀ ਹੋਈ ਹੋਵੇ।
ਕਤਲ ਦਾ ਅਸਲ ਕਾਰਨ ਪਰਿਵਾਰ ਦੇ ਭਾਰਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਇਸ ਕਤਲ ਨੇ ਉਸਦੇ ਪਰਿਵਾਰ ਅਤੇ ਜਾਣਕਾਰਾਂ ਨੂੰ ਉਦਾਸ ਕਰ ਦਿੱਤਾ ਹੈ ਅਤੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਸਨਸਨੀ ਅਤੇ ਦਹਿਸ਼ਤ ਵੀ ਪੈਦਾ ਕਰ ਦਿੱਤੀ ਹੈ। ਲੋਕਾਂ ਦੇ ਮਨਾਂ ਵਿੱਚੋਂ ਡਰ ਨੂੰ ਦੂਰ ਕਰਨਾ ਵੀ ਪੁਲਿਸ ਲਈ ਇੱਕ ਚੁਣੌਤੀ ਬਣਿਆ ਰਹੇਗਾ।
From Media Link on Monday 23rd June 2025 at 3:22 PM Regarding ByPoll Election Results
ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਅਜੇ ਵੀ ਚੁਣੌਤੀਆਂ ਬਾਕੀ ਹਨ
ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਇਸ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਉਮੀਦਵਾਰ ਸੰਜੀਵ ਅਰੋੜਾ ਜੇਤੂ ਰਹੇ ਹਨ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਚੇਤੇ ਰਹੇ ਕਿ ਇਸ ਸਾਲ ਜਨਵਰੀ ਵਿੱਚ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
ਇਸ ਚੋਣ ਦੇ ਨਤੀਜੇ ਸਾਹਮਣੇ ਆਏ ਤਾਂ ਅਰੋੜਾ ਨੂੰ 35179 ਵੋਟਾਂ ਮਿਲੀਆਂ, ਜਦਕਿ ਆਸ਼ੂ ਨੂੰ 24542 ਵੋਟਾਂ ਪਈਆਂ।ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਨ ਆਸ਼ੂ ਨੇ ਇਸ ਚੋਣ ਦੌਰਾਨ ਸ਼੍ਰੀ ਅਰੋੜਾ ਨੂੰ ਵੱਡੀ ਟੱਕਰ ਦਿੱਤੀ। ਚੋਣ ਜੰਗ ਵਿੱਚ ਬਿਲਕੁਲ ਆਖ਼ਿਰੀ ਪਲਾਂ ਮੌਕੇ ਕੁੱਦਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ 20323 ਵੋਟਾਂ ਲਈਆਂ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਪ੍ਰਾਪਤ ਹੋਈਆਂ। ਏਨੇ ਨਿਰਾਸ਼ਾਜਨਕ ਨਤੀਜੇ ਦੀ ਉਮੀਦ ਤਾਂ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੂੰ ਵੀ ਨਹੀਂ ਸੀ।
ਜ਼ਿਕਰਯੋਗ ਹੈ ਕਿ ਇਸ ਸੀਟ ਲਈ 14 ਉਮੀਦਵਾਰ ਮੈਦਾਨ ਵਿੱਚ ਸਨ। ਈਸਾਈ ਭਾਈਚਾਰੇ ਦੇ ਸਰਗਰਮ ਆਗੂ ਵੱਜੋਂ ਜਾਣੇ ਜਾਂਦੇ ਅਲਬਰਟ ਦੁਆ ਅਨੂ ਨੂੰ ਇਸ ਸੀਟ ਤੋਂ 280 ਵੋਟਾਂ ਮਿਲੀਆਂ, ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਨੂੰ 173 ਵੋਟਾਂ, ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੂੰ 171 ਵੋਟਾਂ ਪ੍ਰਾਪਤ ਹੋਈਆਂ।ਆਜ਼ਾਦ ਉਮੀਦਵਾਰ ਨੀਟੂ ਨੂੰ 112, ਰੇਣੂ ਨੂੰ 108, ਬਲਦੇਵ ਰਾਜ ਕਤਨਾ ਦੇਬੀ ਨੂੰ 102, ਰਾਜੇਸ਼ ਸ਼ਰਮਾ ਨੂੰ 87, ਪਵਨਦੀਪ ਸਿੰਘ ਨੂੰ 37, ਇੰਜੀਨੀਅਰ ਪਰਮਜੀਤ ਸਿੰਘ ਭਰਾਜ ਨੂੰ 27 ਤੇ ਗੁਰਦੀਪ ਸਿੰਘ ਕਾਹਲੋਂ ਨੂੰ 21 ਵੋਟਾਂ ਪਈਆਂ। ਨੋਟਾ ਦਾ ਬਟਨ 793 ਲੋਕਾਂ ਨੇ ਦੱਬਿਆ। ਇਹ ਗੱਲ ਸਾਰੀਆਂ ਸਿਆਸੀ ਪਾਰਟੀਆਂ ਲਈ ਸੋਚਣ ਵਾਲੀ ਹੈ ਕਿ ਇਹਨਾਂ 793 ਵੋਟਰਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਕਿਓਂ ਨਹੀਂ ਆਇਆ?
ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਉਮੀਦਵਾਰ ਦੇ ਹਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਅਤੇ ਕਿਹਾ ਕਿ ਭਾਜਪਾ ਭਾਵੇਂ ਜਿੱਤ ਨਹੀਂ ਸਕੀ, ਪਰ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਜੋ ਵੋਟਾਂ ਹਾਸਲ ਕੀਤੀਆਂ, ਉਹ ਕਾਬਿਲ-ਏ-ਤਾਰੀਫ ਹਨ। ਬਿੱਟੂ ਨੇ ਕਿਹਾ ਕਿ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮਿਲੀਆਂ 35,179 ਵੋਟਾਂ ਦੇ ਮੁਕਾਬਲੇ ਜੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਜੋੜ ਦੇਖਿਆ ਜਾਵੇ ਤਾਂ ਉਹ ਤਕਰੀਬਨ 52,000 ਦਾ ਅੰਕੜਾ ਪਾਰ ਕਰਦਾ ਹੈ ਜਿਸ ਤੋਂ ਸਾਫ ਸੰਕੇਤ ਦਿਖਾਈ ਦਿੰਦਾ ਹੈ ਕਿ ਲੋਕ ਅੱਜ ਵੀ ‘ਆਪ’ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ।
ਸ਼੍ਰੀ ਬਿੱਟੂ ਨੇ ਸਪਸ਼ਟ ਕਿਹਾ ਕਿ ਇਹ ਨਤੀਜਾ ਸਾਫ ਦੱਸ ਰਿਹਾ ਹੈ ਕਿ ਲੋਕਾਂ ਨੇ ‘ਆਪ’ ਖਿਲਾਫ ਫਤਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਮਿਲੀਆਂ 20323 ਵੋਟਾਂ ਦਾ ਅੰਕੜਾ ਦੱਸਦਾ ਹੈ ਕਿ ਭਾਜਪਾ ਲੰਮੀ ਰੇਸ ਦੇ ਘੋੜੇ ਵਾਂਗ ਆਪਣੀ ਸ਼ਕਤੀ, ਸਮਰਥਾ ਅਤੇ ਅਧਾਰ ਨੂੰ ਮਜ਼ਬੂਤ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਭਾਜਪਾ ਸਿਆਸੀ ਕਿਆਸ ਅਰਾਈਆਂ ਦੇ ਉਲਟ ਜ਼ਿਆਦਾ ਹੈਰਾਨਕੁੰਨ ਨਤੀਜਿਆਂ ਨਾਲ ਸਾਹਮਣੇ ਆਵੇਗੀ।
ਭਾਜਪਾ ਲੀਡਰ ਬਿੱਟੂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਕਿਹਾ ਕਿ ਭਾਜਪਾ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ 2027 ਵਿੱਚ ਪੂਰੀ ਤਾਕਤ ਨਾਲ ਪੰਜਾਬ ਵਿੱਚ ਵਾਪਸੀ ਕਰੇਗੀ।
ਗੁਜਰਾਤ ਦੀ ਚਰਚਾ ਵੀ:
‘ਆਪ’ ਉਮੀਦਵਾਰ ਇਤਾਲੀਆ ਗੋਪਾਲ ਨੇ ਗੁਜਰਾਤ ਦੇ ਵਿਸਾਵਦਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਗੋਪਾਲ ਨੇ ਭਾਜਪਾ ਦੇ ਕਿਰਿਤ ਪਟੇਲ ਨੂੰ 17554 ਵੋਟਾਂ ਨਾਲ ਹਰਾਇਆ। ਗੋਪਾਲ ਨੂੰ ਕੁੱਲ 75942 ਵੋਟਾਂ ਪਈਆਂ। ਪਟੇਲ 58388 ਵੋਟਾਂ ਨਾਲ ਦੂਜੇ ਜਦੋਂਕਿ ਕਾਂਗਰਸੀ ਉਮੀਦਵਾਰ ਨਿਤਿਨ ਰਣਪਾਰੀਆ 5501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ।
ਕਾਡੀ ਸੀਟ ਤੋਂ ਭਾਜਪਾ ਵੱਡੇ ਫਰਕ ਨਾਲ ਜੇਤੂ
ਉਧਰ ਕਾਡੀ ਸੀਟ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਚਾਵੜਾ 39,452 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਰਾਜੇਂਦਰ ਚਾਵੜਾ ਨੂੰ 99742 ਵੋਟਾਂ ਪਈਆਂ ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਰਮੇਸ਼ਭਾਈ ਚਾਵੜਾ ਨੂੰ 60290 ਵੋਟਾਂ ਮਿਲੀਆਂ। ਅਨੁਸੂਚਿਤ ਜਾਤੀ (ਐੱਸ ਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ
।
ਦੋ ਸੀਟਾਂ ’ਤੇ ਮਿਲੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਸੀਟਾਂ ’ਤੇ ਜਨਤਾ ਨੇ ਭਾਜਪਾ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਨ੍ਹਾ ਐਕਸ ’ਤੇ ਪੋਸਟ ’ਚ ਲਿਖਿਆ, ਗੁਜਰਾਤ ਦੀ ਵਿਸਾਵਦਰ ਅਤੇ ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ’ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਗੁਜਰਾਤ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਧਾਈ ਅਤੇ ਧੰਨਵਾਦ। ਦੋਵਾਂ ਥਾਵਾਂ ’ਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭੱਗ ਦੋ ਗੁਣਾ ਮਾਰਜਨ ਨਾਲ ਜਿੱਤ ਹੋਈ ਹੈ। ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾ ਨੇ 2022 ਤੋਂ ਵੀ ਜ਼ਿਆਦਾ ਵੋਟ ਦਿੱਤਾ ਹੈ। ਗੁਜਰਾਤ ਦੀ ਜਨਤਾ ਹੁਣ ਭਾਜਪਾ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ ਅਤੇ ਉਨ੍ਹਾ ਨੂੰ ਆਮ ਆਦਮੀ ਪਾਰਟੀ ’ਚ ਉਮੀਦ ਦਿਖਾਈ ਦੇ ਰਹੀ ਹੈ।
ਪੰਜਾਬ ਵਿੱਚ ਚੁਣੌਤੀਆਂ ਬਰਕਰਾਰ ਹਨ:
ਲੁਧਿਆਣਾ ਪੱਛਮੀ ਵਾਲੀ ਸੀਟ ਤੋਂ ਮਿਲੀ ਜਿੱਤ ਦੇ ਬਾਵਜੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣੌਤੀਆਂ ਬਰਕਰਾਰ ਹਨ। ਆਮ ਲੋਕਾਂ ਨਾਲ ਰਾਬਤਾ, ਆਮ ਲੋਕਾਂ ਦੇ ਕੰਮ, ਕੁਰੱਪਸ਼ਨ ਵਰਗੇ ਦੋਸ਼ਾਂ ਦੀ ਜਾਂਚ ਅਤੇ ਪੁਲਿਸ ਵਧੀਕੀਆਂ ਬਾਰੇ ਸੱਤਾ ਨੂੰ ਜਲਦੀ ਹੀ ਠੋਸ ਕਦਮ ਚੁੱਕਣੇ ਪੈਣੇ ਹਨ।
ਆਮ ਆਦਮੀ ਪਾਰਟੀ ਅੰਦਰ ਬਹੁਤ ਸਾਰੇ ਲੋਕ ਅਜੇ ਅਸੰਤੁਸ਼ਟ ਹਨ। ਇਹਨਾਂ ਵਿੱਚ ਬੁਧੀਜੀਵੀ ਵੀ ਹਨ ਅਤੇ ਮਹਿਲਾ ਵਰਕਰ ਵੀ। ਇਹ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਿੱਚ ਮੋਹਰੀ ਰਹੇ ਹਨ। ਇਹਨਾਂ ਵਿੱਚੋਂ ਕਈ ਤਾਂ ਵਿਦੇਸ਼ ਚਲੇ ਗਏ ਹਨ ਪਾਰ ਬਹੁਤ ਸਾਰੇ ਅਜੇ ਵੀ ਪੰਜਾਬ ਵਿੱਚ ਹੀ ਹਨ। ਇਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ।
From Ludhiana Screen Team on Friday 20th June 2025 at 14:42 Against Drugs Smuggling
ਨਸ਼ਾ ਸਮਗਲਿੰਗ ਨੂੰ ਜੜ੍ਹੋਂ ਪੁੱਟਣ ਦੀ ਮੁਹਿੰਮ ਹੁਣ ਆਰ ਪਾਰ ਵਾਲੀ ਜੰਗ
From Belan Brigade on Tuesday 17th June 2025 at 14:30 Regarding Nashabandi