Fri, Oct 28, 2016 at 6:24 AM
ਦੀਵਾਲੀ ਉਹਨਾਂ ਲਈ ਮਨਾਈਏ ਜਿਹਨਾਂ ਦੀ ਜ਼ਿੰਦਗੀ ਹਨੇਰੀ ਹੈ ਅੱਖਾਂ ਬਿਨਾ
ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ। ਕੁੱਝ ਲੋਕਾਂ ਦੇ ਘਰਾਂ ਵਿੱਚ ਹਨੇਰਾ ਹੀ ਰਹੇਗਾ ਭਾਵੇ ਹਰ ਪਿੰਡ ਅਤੇ ਸ਼ਹਿਰ ਰੁਸ਼ਨਾ ਰਿਹਾ ਹੋਵੇਗਾ। ਉਹ ਦੇਖ ਹੀ ਨਹੀਂ ਸਕਦੇ। ਨੇਤਰਹੀਣ ਕੋਲ ਬੈਠ ਕੇ ਉਹਨਾਂ ਦੇ ਬੱਚੇ ਅਤੇ ਮਾਪੇ ਬੱਸ ਇਸ ਰੌਸ਼ਨੀ ਦਾ ਅਤੇ ਦੁਨੀਆਂ ਦਾ ਕੇਵਲ ਬਿਆਨ ਕਰ ਸਕਦੇ ਹਨ ਕਿ ਇਹ ਇਸ ਤਰਾਂ ਲੱਗਦੀ ਹੈ। ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਅਤੇ ਦਿਨ ਦਾ ਕੋਈ ਮਾਇਨਾ ਨਹੀਂ ਕਿਉਂਕਿ ਉਹਨਾਂ ਲਈ 24 ਘੰਟੇ ਦੀ ਰਾਤ ਹੁੰਦੀ ਹੈ।
ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾ: ਰਮੇਸ਼ ਜੀ ਮਨਸੂਰਾਂ ਵਲੋਂ ਕਈ ਸਾਲ ਪਹਿਲਾਂ ਲੋਕਾਂ ਨੂੰ ਅੱਖਾਂ ਦਾਨ ਕਰਨ ਦਾ ਸੁਨੇਹਾ ਦੇਣਾ ਸ਼ੁਰੂ ਕੀਤਾ ਗਿਆ। ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਡਾ. ਰਮੇਸ਼ ਜੀ ਨੇ ਦਾਨ ਵਿੱਚ ਆਈਆਂ ਅੱਖਾਂ ਨਾਲ ਪੁਤਲੀਆ ਬਦਲ ਕੇ ਉਹਨਾਂ ਨੂੰ ਰੌਸ਼ਨੀ ਦਾ ਤੋਹਫ਼ਾ ਦਿੱਤਾ ਹੈ। ਲੱਖਾਂ ਨੇਤਰਹੀਣ ਅਜੇ ਵੀ ਦੀਵਾਲੀ ਦੇ ਇਸ ਸਪੈਸ਼ਲ ਰੌਸ਼ਨੀ ਵਾਲੇ ਤੋਹਫ਼ੇ ਦੇ ਇੰਤਜ਼ਾਰ ਵਿੱਚ ਕਈ ਸਾਲਾਂ ਤੋਂ ਬੈਠੇ ਹਨ।
ਅਸ਼ੋਕ ਮੈਹਰਾ ਸਟੇਟ ਕੋਆਰਡੀਨੇਟਰ ਪੁਨਰਜੋਤ ਪੰਜਾਬ ਨੇ ਡਾਕਟਰ ਰਮੇਸ਼ ਜੀ ਡਾਇਰੈਕਟਰ ਅਤੇ ਸੁਭਾਸ਼ ਮਲਿਕ ਸੈਕਟਰੀ ਪੁਨਰਜੋਤ ਆਈ ਬੈਂਕ ਲੁਧਿਆਣਾ ਦੀ ਅਗਵਾਈ ਵਿੱਚ ਮਿਸ਼ਨ ਰੌਸ਼ਨੀ “ਹਨੇਰੇ ਤੋਂ ਚਾਨਣ ਵੱਲ” ਨੂੰ ਲੁਧਿਆਣਾ, ਫਗਵਾੜਾ ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ ਪੁਨਰਜੋਤ ਟੀਮਾਂ ਅਤੇ ਕੋਆਰਡੀਨੇਟਰਾਂ ਦਾ ਗਠਨ ਕਰਕੇ ਪਹੁੰਚਾਉਣ ਦਾ ਕਠਿਨ ਬੀੜਾ ਚੁਕਿਆ ਹੈ। ਪੁਨਰਜੋਤ ਟੀਮ ਲਗਭਗ ਹਰ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ, ਮੁਫ਼ਤ ਚੈੱਕ ਅੱਪ ਕੈਂਪਾਂ ਅਤੇ ਸੈਮੀਨਾਰਾਂ ਦੇ ਜ਼ਰੀਏ ਲੋਕਾਂ ਤੱਕ ਅੱਖਾਂ ਦਾਨ ਦਾ ਸੁਨੇਹਾਂ ਪਹੰੁਚਾ ਰਹੀ ਹੈ। ਸਾਡੀਆਂ ਅੱਖਾਂ 6-8 ਘੰਟੇ ਤੱਕ ਮਰਨ ਤੋਂ ਬਾਅਦ ਜੀਓਂਦੀਆਂ ਹੁੰਦੀਆ ਹਨ। ਇੱਕ ਸਾਲ ਦੇ ਬੱਚੇ ਤੋਂ 90 ਸਾਲ ਦੇ ਬਜ਼ੁਰਗ ਤੱਕ ਅੱਖਾਂ ਦਾਨ ਹੋ ਸਕਦੀਆ ਹਨ। ਸਾਡੇ ਮਰਨ ਤੋਂ ਬਾਅਦ ਵੀਂ ਅਸੀਂ ਆਪਣੀਆਂ ਅੱਖਾਂ ਦਾਨ ਵਿੱਚ ਦੇ ਕੇ ਨੇਤਰਹੀਣਾਂ ਦੀ ਜ਼ਿਦੰਗੀ ਵਿੱਚ ਰੌਸ਼ਨੀ ਭਰ ਸਕਦੇ ਹਾਂ।
ਪੁਨਰਜੋਤ ਦੀ ਪ੍ਰੇਰਨਾ ਨਾਲ ਪਦਮਸ਼੍ਰੀ ਹੰਸ ਰਾਜ ਹੰਸ, ਪਦਮਸ਼੍ਰੀ ਸੁਰਜੀਤ ਪਾਤਰ, ਗਾਇਕ ਸੁਰਿੰਦਰ ਸ਼ਿੰਦਾਂ ਜੀ, ਕੰਵਰ ਗਰੇਵਾਲ, ਕੰਠ ਕਲੇਰ, ਨੱਛਤਰ ਗਿੱਲ, ਕੇ.ਐੱਸ ਮੱਖਣ, ਬੂਟਾ ਮੁੰਹਮਦ, ਦੇਵ ਥਰੀਕੇ ਵਾਲਾ, ਭਜਨਾ ਅਮਲੀ ਆਪਣੇ ਮਰਨ ਤੋਂ ਉਪਰੰਤ ਨੇਤਰਦਾਨ ਦਾ ਪ੍ਰਣ ਲੈ ਚੁਕੇ ਹਨ।
ਪੁਨਰਜੋਤ ਟੀਮ ਫਗਵਾੜਾ ਅਤੇ ਗੋਰਾਇਆਂ ਦੇ ਕੋਆਰਡੀਨੇਟਰਾਂ ਨੇ ਅੱਖਾਂ ਦਾਨ ਦੇ ਨਾਲ ਨਾਲ ਖੂਨ ਦਾਨ ਅਤੇ ਅੰਗ ਦਾਨ ਦਾ ਪ੍ਰਣ ਵੀ ਲਿਆ ਹੋਇਆ ਹੈ। ਦੀਵਾਲੀ ਤੇ ਅਸੀਂ ਵੀ ਅੱਖਾਂ ਦਾਨ ਦਾ ਪ੍ਰਣ ਕਰੀਏ ਅਤੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਪਿੰਡ ਮੁਹੱਲੇ ਵਿੱਚ ਕਿਸੇ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਅੱਖਾਂ ਦਾਨ ਲਈ ਬੇਨਤੀ ਜਰੂਰ ਕਰੀਏ ਤਾਂ ਜੋ ਜੀਓਂਦੀਆਂ ਅੱਖਾਂ ਨੂੰ ਸਾੜਨ ਦੀ ਬਜਾਏ ਕਿਸੇ ਦੀ ਜ਼ਿੰਦਗੀ ਵਿੱਚ ਰੌਸ਼ਨੀ ਭਰਨ ਦਾ ਨੇਕ ਕਰਮ ਕੀਤਾ ਜਾ ਸਕੇ।
No comments:
Post a Comment