Saturday, June 03, 2017

ਫਰੀ ਮੈਡੀਕਲ ਕੈਂਪ ਅਤੇ ਜਾਗਰੂਕਤਾ ਸੈਮੀਨਾਰ

Sat, Jun 3, 2017 at 5:08 PM
250 ਦੇ ਕਰੀਬ ਲੋਕਾਂ ਦਾ ਬੱਚਿਆਂ ਸਮੇਤ ਮੁਫ਼ਤ ਚੈਕ ਅੱਪ ਕੈਂਪ
ਫਗਵਾੜਾ: 3 ਜੂਨ 2017: (ਅਸ਼ੋਕ ਮਹਿਰਾ//ਪੰਜਾਬ ਸਕਰੀਨ)::
ਪੁਨਰਜੋਤ, ਪਰਿਆਸ, ਲਾਇਨਜ਼ ਕਲੱਬ ਫਗਵਾੜਾ ਸਰਵਿਸ, ਬਲੱਡ ਸੇਵਾ ਫਗਵਾੜਾ,  ਸਿਵਲ ਹਸਪਤਾਲ ਫਗਵਾੜਾ ਅਤੇ ਗੁਰਦੇਵ ਸਿੰਘ ਬੈਂਸ ਚੈਰੀਟੇਬਲ ਟਰੱਸਟ ਫਗਵਾੜਾ ਦੇ ਸਾਂਝੇ ਸਹਿਯੋਗ ਨਾਲ ਫਗਵਾੜਾ-ਚੰਡੀਗੜ ਬਾਈਪਾਸ ਤੇ ਸਲੱਮ ਏਰੀਆ ਵਿੱਚ ਫਰੀ ਮੈਡੀਕਲ ਕੈਂਪ ਅਤੇ ਡੈਂਗੂ, ਚਿਕਨਗੁਨੀਆਂ ਦੇ ਬਚਾਅ ਲਈ ਜਾਗਰੂਕਤਾ ਤੇ ਸਫਲ ਸੈਮੀਨਾਰ ਕੀਤਾ ਗਿਆ। ਇਸ ਕੈਂਪ ਵਿੱਚ 250 ਦੇ ਕਰੀਬ ਲੋਕਾਂ ਦਾ ਬੱਚਿਆਂ ਸਮੇਤ ਅੱਖਾਂ ਦਾ ਚੈੱਕ ਅੱਪ ਕੈਂਪ ਅਤੇ ਜਨਰਲ ਹੈੱਲਥ ਚੈੱਕ ਅੱਪ ਕੀਤਾ ਗਿਆ। ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਸਿਵਲ ਹਸਪਤਾਲ ਫਗਵਾੜਾ ਤੋ ਡਾਕਟਰ ਦਵਿੰਦਰ ਸਿੰਘ ਜੀ ਐਸ. ਐਮ. ਓ. ਡਾਕਟਰ ਰਜਿੰਦਰ ਕੁਮਾਰ, ਡਾਕਟਰ ਕੁੰਦਰਾ ਜੀ ਨੇ ਮਰੀਜਾਂ ਦਾ ਚੈੱਕ ਅੱਪ ਕੀਤਾ। ਪੁਨਰਜੋਤ ਦੀ ਟੀਮ ਵਲੋਂ ਡਾਕਟਰ ਰਮੇਸ਼ ਜੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ, ਲੁਧਿਆਣਾ ਤੋਂ ਡਾਕਟਰਾਂ ਦੀ ਟੀਮ ਨੇ ਅੱਖਾਂ ਦਾ ਚੈੱਕ ਅੱਪ ਕੀਤਾ। ਚੁਣੇ ਹੋਏ ਮਰੀਜ਼ਾਂ ਦੇ ਅਪ੍ਰੇਸ਼ਨ ਪੁਨਰਜੋਤ ਵੈਲਫੇਅਰ ਸੁਸਾਇਟੀ ਫਗਵਾੜਾ ਵਲੋਂ ਅੱਖਾਂ ਦੇ ਹਸਪਤਾਲ ਲੁਧਿਆਣਾ ਵਿੱਚ ਮੁਫਤ ਵਿੱਚ ਅਪ੍ਰੇਸ਼ਨ ਕਰਵਾਏ ਜਾਣਗੇ। ਮਰੀਜ਼ਾਂ ਦੀਆਂ ਐਨਕਾਂ ਲਗਵਾਉਣ ਦੀ ਸੇਵਾ ਵੀ ਪੁਨਰਜੋਤ ਵਲੋਂ ਮੁਫਤ ਵਿੱਚ ਕੀਤੀ ਜਾਵੇਗੀ। ਇਸ ਮੋਕੇ ਤੇ ਮੁੱਖ ਮਹਿਮਾਨ ਡਾਕਟਰ ਸੁੱਖੀ ਬਾਠ ਉੱਘੇ ਸਮਾਜ ਸੇਵਕ ਅਤੇ ਪੰਜਾਬ ਭਵਨ ਕਨੇਡਾ ਦੇ ਬਾਨੀ, ਨੇ ਸਾਰੇ ਬੱਚਿਆਂ ਨੂੰ ਬਜੁਰਗਾਂ ਨੂੰ ਪਿਆਰ ਮੁਹੱਬਤ ਨਾਲ ਰਹਿਣ ਦਾ ਸੱਦਾ ਦਿੱਤਾ ਅਤੇ ਨੋਜਵਾਨਾਂ ਨੂੰ ਦੇਸ਼ ਦੀ ਸੇਵਾ ਵਿੱਚ ਹਿੱਸਾ ਪਾਉਣ ਲਈ ਮਿਹਨਤ ਅਤੇ ਲਗਨ ਨਾਲ ਪੜਾਈ ਕਰਕੇ ਮਾਪਿਆਂ ਦੀ ਸੇਵਾ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸਮਾਜ ਦੇ ਲੋੜਵੰਦ ਇਨਸਾਨਾਂ ਦੀ ਸੇਵਾ ਕਰਨਾ ਸੱਚਾ ਸੁੱਚਾ ਧਰਮ ਹੈ ਅਤੇ ਉਸ ਮਾਲਿਕ ਦੀ ਸੇਵਾ ਹੈ। ਉਹਨਾਂ ਨੇ ਕੈਂਪ ਵਿੱਚ ਆਏ ਸਾਰੇ ਮਰੀਜ਼ਾਂ ਅਤੇ ਸੈਮੀਨਾਰ ਵਿੱਚ ਆਏ ਸਾਰੇ ਲੋਕਾਂ ਨੂੰ ਫਲ ਫਰੂਟ ਵੰਡਿਆ। ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੇ ਚੈਅਰਮੈਨ ਵਿਪਨ ਹਾਂਡਾ ਜੀ ਪ੍ਰਧਾਨ ਰਾਜਨ ਧਵਨ ਅਤੇ ਲਾਇਨ ਅਵਤਾਰ ਸਿੰਘ ਜੀ ਵਲੋਂ ਬੱਚਿਆਂ ਨੂੰ ਬਿਸਕੁਟ ਅਤੇ ਗਿਫਟ ਪੈਕ ਵੀ ਵੰਡੇ ਗਏ। ਪਰਿਆਸ ਸੰਸਥਾ ਦੇ ਕਨਵੀਨਰ ਸ਼ਕਤੀ ਮਹਿੰਦਰੂ ਜੀ ਨੇ ਆਏ ਹੋਏ ਡਾਕਟਰਾਂ ਅਤੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਬੱਚਿਆਂ ਨੂੰ ਵੀ ਪ੍ਰੇਰਿਆ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਨੇ ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਰਾਣਾ ਦੇ ਨਾਲ ਮਿਲ ਕੇ ਨੋਜਵਾਨ ਪੀੜੀ ਨੂੰ ਮਿਹਨਤ ਕਰਕੇ ਪੜਨ ਅਤੇ ਚੰਗੀ ਸਿਹਤ ਵੱਲ ਧਿਆਨ ਦੇਣ ਲਈ ਪੇ੍ਰਰਿਆ। ਸਿਵਲ ਹਸਪਤਾਲ ਦੀ ਟੀਮ ਨਾਲ ਸੁਰਿੰਦਰ ਬੀਸਲਾ ਜੀ ਨੇ ਡੇਂਗੂ ਅਤੇ ਚਿਕਨਗੁਨੀਆਂ ਦੇ ਲੀਫਲੈੱਟ ਵੀ ਲੋਕਾਂ ਨੂੰ ਵੰਡੇ। ਇਸ ਮੋਕੇ ਤੇ ਰਾਜ ਕੁਮਾਰ, ਤਰਲੋਚਨ ਸਿੰਘ ਪਰਮਾਰ, ਹਰਦੀਪ ਸਿੰਘ ਭੋਗਲ, ਹਰਵਿੰਦਰ ਭੋਗਲ, ਮਨਿੰਦਰ ਸ਼ਰਮਾਂ, ਸੰਨੀ ਬੱਧਣ, ਰਣਵੀਰ ਧੀਮਾਨ, ਐਡਵੋਕੇਟ ਜਤਿੰਦਰ ਸ਼ਰਮਾਂ, ਰਾਜਨ ਵਿਰਦੀ, ਰਾਹੁਲ ਬੰਗਾ, ਅਰਵਿੰਦ, ਪਰਮਜੀਤ ਬਸਰਾ, ਬਲਵਿੰਦਰ ਹੀਰਾ, ਵਿਜੇ ਕੁਮਾਰ, ਵਿਜੇ ਕਲੇਰ, ਹੈਪੀ ਮਾਹੀ, ਵਿਨੇ ਘਈ, ਡਾਕਟਰ ਹਰਪ੍ਰੀਤ, ਦੀਪਾ, ਪ੍ਰਿੰਸ, ਹਿਤੇਸ਼ ਅਤੇ ਪੰਕਜ ਅਨੰਦ ਨੇ ਕੈਂਪ ਵਿੱਚ ਸੇਵਾ ਕੀਤੀ।  

No comments: