Tue, Nov 1, 2016 at 4:30 PM
ਲੋਕ ਅਜੇ ਵੀ ਅੱਖਾਂ ਦਾਨ, ਅੰਗ ਦਾਨ ਬਾਰੇ ਅਣਜਾਣ ਹਨ--ਅਸ਼ੋਕ ਮਹਿਰਾ
ਲੋਕ ਅਜੇ ਵੀ ਅੱਖਾਂ ਦਾਨ, ਅੰਗ ਦਾਨ ਬਾਰੇ ਅਣਜਾਣ ਹਨ--ਅਸ਼ੋਕ ਮਹਿਰਾ
ਫਗਵਾੜਾ: 1 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):
ਸ਼੍ਰੀ ਵਿਸ਼ਵਕਰਮਾ ਮੰਦਿਰ, ਬੰਗਾ ਰੋਡ ਫਗਵਾੜਾ ਵਿੱਚ ਹਰ ਸਾਲ ਦੀ ਤਰਾਂ ਸ਼ਰਧਾਲੂ ਪੂਰੇ ਪੰਜਾਬ ਵਿੱਚੋਂ ਹੁੰਮ ਹੁੰਮਾ ਕੇ ਪਹੁੰਚੇ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਅੱਖਾਂ-ਦਾਨ, ਖੂਨ-ਦਾਨ ਅਤੇ ਅੰਗ ਦਾਨ ਦੀ ਜਾਗਰੂਕਤਾ ਲਈ ਚਾਰ ਟੀਮਾਂ ਦਾ ਗਠਨ ਕੀਤਾ। ਪੁਨਰਜੋਤ ਵੈਲਫੇਅਰ ਸੁਸਾਇਟੀ ਫਗਵਾੜਾ, ਪੁਨਰਜੋਤ ਬ੍ਰਾਂਚ ਬੰਗਾ, ਗੁਰਾਇਆ ਬਲੱਡ ਸੇਵਾ, ਸਿਟੀਜਨ ਕੋਂਸਲ ਫਗਵਾੜਾ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਗੁਰਾਇਆ ਦੇ ਕੋ-ਆਰਡੀਨੇਟਰਾਂ ਨੇ ਦੋ ਪੱਕੇ ਸਟਾਲ ਅਤੇ ਦੋ ਟੀਮਾਂ ਵਲੋਂ ਮੇਲੇ ਵਿੱਚ ਘੁੰਮ ਕੇ ਵੱਡੇ ਸਲੋਗਨਾਂ ਦੇ ਜਰੀਏ ਲੋਕਾਂ ਨੂੰ ਪ੍ਰੇੁਰਿਤ ਕੀਤਾ। ਅਸ਼ੋਕ ਮਹਿਰਾ ਨੇ ਦੱਸਿਆ ਕਿ ਲੋਕ ਅਜੇ ਵੀ ਅੱਖਾਂ ਦਾਨ, ਅੰਗ ਦਾਨ ਬਾਰੇ ਅਣਜਾਣ ਹਨ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀ ਕਿ ਮਰਨ ਤੋਂ ਬਾਅਦ ਸਾਡੀਆਂ ਅੱਖਾਂ ਜੀਂਉਦੀਆਂ ਹਨ। ਇਸ ਮੋਕੇ ਹਜਾਰਾਂ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਅੱਖਾਂ ਦਾਨ ਦੇ 50 ਪ੍ਰਣ ਪੱਤਰ ਵੀ ਭਰੇ ਗਏ। ਇਸ ਮੋਕੇ ਸ਼ਕਤੀ ਮਹਿੰਦਰੂ ਜੀ, ਰਾਜ ਕੁਮਾਰ, ਸੰਦੀਪ ਬੱਧਣ, ਵਿਜੇ ਕਲੇਰ, ਪਰਮਜੀਤ ਬਸਰਾ, ਬਲਵਿੰਦਰ ਹੀਰਾ, ਨਿੱਕੂ ਸਾਬ, ਸੰਨੀ ਸਿੰਘ, ਪ੍ਰਿੰਸ ਚੱਢਾ, ਮਨਜਿੰਦਰ ਸਿੰਘ, ਬੋਬੀ, ਪੰਕਜ ਅਨੰਦ, ਪਿਯੂਸ਼, ਹੈਪੀ ਮਾਹੀ, ਸੋਮ ਪ੍ਰਕਾਸ਼ ਵਿਰਦੀ, ਮਾਸਟਰ ਅਸ਼ੋਕ ਕੁਮਾਰ, ਹਰਪ੍ਰੀਤ, ਦੀਪਾ, ਬੂਟਾ ਅਤੇ ਪਰਮਜੀਤ ਨੇ ਇਸ ਸੇਵਾ ਵਿੱਚ ਭਾਗ ਲਿਆ। ਅੱਖਾਂ ਦਾਨ ਦੇ ਪ੍ਰਣ ਪੱਤਰ ਭਰਨ ਵਾਲਿਆਂ ਦੇ ਮੋਕੇ ਤੇ ਹੀ ਪਲੈੱਜ ਕਾਰਡ, ਬਣਾ ਕੇ ਕੋ-ਆਰਡੀਨੇਟਰਾਂ ਵਲੋਂ ਸਨਮਾਨ ਪੱਤਰ ਵੀ ਦਿੱਤੇ ਗਏ।
No comments:
Post a Comment