Showing posts with label ਵਿਸ਼ਵ ਚਰਚਾ. Show all posts
Showing posts with label ਵਿਸ਼ਵ ਚਰਚਾ. Show all posts

Tuesday, September 11, 2012

ਏਹੋ ਹਮਾਰਾ ਜੀਵਣਾਂ//ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

ਸਾਨੂੰ ਕਦ ਮਿਲੇਗਾ ਆਜ਼ਾਦ ਲਾਂਘਾ ??? 
ਪਾਕਸਿਤਾਨ ਸਥਤਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਬਿ ਦੇ ਖੁੱਲੇ ਲਾਂਘੇ ਲਈ ਜਥੇ: ਕੁਲਦੀਪ ਸੰਿਘ ਵਡਾਲਾ ਦੀ ਅਗਵਾਈ ਹੇਠ ਅਰਦਾਸ ਕਰਦੀਆਂ ਸੰਗਤਾਂ। ਤਸਵੀਰ : ਭੱਟੀ                                   (ਫੋਟੋ ਰੋਜ਼ਾਨਾ ਅਜੀਤ ਚੋਂ ਧੰਨਵਾਦ ਸਹਿਤ) 
*ਅਸੀਂ ਤਾਂ ਜਾਣਾ ਹੈ ਕਰਤਾਰਪੁਰ ਸਾਹਿਬ   *ਬਾਬਾ ਬਾਦਲ ਅਤੇ ਲਹੌਰ ਦੇ ਕੁਲਚੇ  ਅਤੇ ਨਾਲ ਹੀ ਚਰਚਾ  ਹੋਵੇਗੀ    *ਪ੍ਰਧਾਨ ਮੰਤਰੀ ਬਨਾਮ ਬਾਲ ਠਾਕਰੇ ਵਾਲੇ ਚਲੰਤ ਮਾਮਲੇ ਦੀ-----!
kulwantsinghdhesi@hotmail.com
ਅਸੀਂ ਤਾਂ ਜਾਣਾ ਹੈ ਕਰਤਾਰਪੁਰ ਸਾਹਿਬ
ਪਿਛਲੇ ਲੰਬੇ ਸਮੇਂ ਤੋਂ ਅਕਾਲੀ ਆਗੂ ਸ: ਕੁਲਦੀਪ ਸਿੰਘ ਵਡਾਲਾ ਹਰ ਮਹੀਨੇ ਡੇਰਾ ਸਾਹਿਬ ਨੂੰ ਇੱਕ ਜਥੇ ਸਮੇਤ ਅਰਦਾਸ ਜੋਦੜੀ ਲਈ ਜਾਂਦੇ ਹਨ । ਪਿਛਲੀ ਪੰਜਾਬ ਫੇਰੀ ਦੌਰਾਨ ਮੈਨੂੰ ਉਹਨਾਂ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸੰਗ ਢੇਸੀਆਂ ਕਾਲਜ ਦੀਆਂ ਬੱਸਾਂ ਅਤੇ ਕਈ ਕਾਰਾਂ ਜਥੇ ਦੇ ਰੂਪ ਜਲੰਧਰੋਂ ਚਲ ਕੇ ਡੇਰਾ ਸਾਹਿਬ ਪਹੁੰਚੀਆਂ । ਨਿਰਸੰਦੇਹ ਇਹ ਇੱਕ ਇੱਕ ਖਾਸਾ ਹੀ ਉੱਦਮ ਹੈ ਜੋ ਵਡਾਲਾ ਬਿਰਧ ਅਵਸਥਾ ਵਿਚ ਕਰ ਰਹੇ ਹਨ। ਹਰ ਵਾਰ ਇਹ ਹੀ ਅਰਦਾਸ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਂਰਾਜ ਆਪਣੇ ਗੁਰਸਿੱਖਾਂ ਨੂੰ ਕਰਤਾਰ ਪੁਰ ਸਾਹਿਬ (ਪਾਕਿਸਤਾਨ) ਦੇ ਖੁਲ੍ਹੇ ਦਰਸ਼ਨ ਦੀਦਾਰੇ ਬਖਸ਼ਣ । ਅਰਦਾਸ ਉਪਰੰਤ ਮੈਂ ਸਰਹੱਦ ਤੇ ਖੜ੍ਹ ਕੇ ਦੂਰ ਦੂਰ ਤਕ ਨਜ਼ਰ ਦੌੜਾਈ ਤਾਂ ਸਾਹਮਣੇ ਕਰੀਬ ਤਿੰਨ ਚਾਰ ਕਿਲੋਮੀਟਰ ਤੇ ਅਸੀਂ ਕਰਤਾਰਪੁਰ ਸਾਹਬਿ ਦੇ ਗੁਰਦੁਆਰਾ ਸਾਹਿਬ ਦੇ ਗੁੰਬਦ ਦੇਖ ਸਕਦਾ ਸਾਂ । ਉਥੇ ਖੜ੍ਹੇ ਖੜ੍ਹੇ ਉਸ ਦਿਨ ਮਨ ਬਹੁਤ ਵੈਰਾਗਿਆ ਕਿ ਅੱਜ ਸਿੱਖ ਆਪਣੀ ਹੀ ਧਰਤੀ ਦੇ ਦਰਸ਼ਨਾਂ ਲਈ ਵਿਰਲਾਪ ਕਰਨ ਜੋਗੇ ਰਹਿ ਗਏ। ਹੁਣ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਉਦਾਰ ਵੀਜ਼ਾ ਸਿਸਟਮ ਚਾਲੂ ਹੋਣ ਦੀਆਂ ਖਬਰਾਂ ਗਰਮ ਹਨ ਤਾਂ ਮੇਰੇ ਮਨ ਵਿਚ ਫਿਰ ਉਸੇ ਦਰਦ ਦੀ ਟੀਸ ਉੱਠਣ ਲੱਗੀ ਹੈ ਕਿ ਸਾਨੂੰ ਕਦ ਮਿਲੇਗਾ ਆਜ਼ਾਦ ਲਾਂਘਾ ਆਪਣੇ ਗੁਰੂ ਸਾਹਿਬ ਦੀ ਪਵਿੱਤਰ ਸਰ ਜ਼ਮੀਨ 'ਤੇ ਨਤਮਸਤਕ ਹੋਣ ਲਈ ? ਹੁਣੇ ਹੁਣੇ ਅਖਬਾਰਾਂ ਦੀਆਂ ਸੁਰਖੀਆਂ ਬਣੇ ਭਾਰਤੀ ਵਿਦੇਸ਼ ਮੰਤ੍ਰੀ ਸ਼੍ਰੀ ਐਸ਼ ਐਮ ਕ੍ਰਿਸ਼ਨਾਂ ਦੇ ਤਿੰਨ ਰੋਜ਼ਾ ਪਾਕਿਸਤਾਨੀ ਦੌਰੇ ਦੇ ਕਈ ਅਜੇਹੇ ਅਹਿਮ ਪੱਖ ਹਨ, ਜਿਹਨਾਂ ਸਬੰਧੀ ਸਿਆਸੀ ਪੰਡਤ ਵੱਖ ਵੱਖ ਕਿਆਫੇ ਲਗਾ ਰਹੇ ਹਨ। ਐਤਕੀ ਭਾਰਤ ਦੀ ਪਾਕਿਸਤਾਨ ਨਾਲ ਗੱਲਬਾਤ ਵੀਜ਼ਾ ਸਿਸਟਮ ਤੋਂ ਬਿਨਾਂ ਜੰਮੂ ਕਸ਼ਮੀਰ ਅਤੇ ਸਿਆਚਨ ਦੇ ਸੰਵੇਦਨਸ਼ੀਲ ਮੁੱਦੇ ਦੇ ਨਾਲ ਨਾਲ ਸਰਹੱਦੀ ਅੱਤਵਾਦ ਦੇ ਮੁੱਦਿਆਂ ਤੇ ਵੀ ਹੋਈ ਹੈ । ਸ਼੍ਰੀ ਕ੍ਰਿਸ਼ਨਾਂ ਨੇ ਆਪਣੀ ਤਕਰੀਰ ਵਿਚ ਮਜ਼ਬੂਤ ਅਤੇ ਸਥਿਰ ਪਾਕਿਸਤਾਨ ਦੇਖਣ ਦੀ ਗੱਲ ਜਿਸ ਹਿਸਾਬ ਨਾਲ ਕਹੀ ਹੈ ਉਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਦੋਹਾਂ ਦੇਸ਼ਾ ਦਰਮਿਆਨ ਕੋਈ ਗੁੱਝੀ ਪੱਕ ਰਹੀ ਹੈ । ਭਾਰਤੀ ਵਿਦੇਸ਼ ਮੰਤ੍ਰੀ ਦਾ ਇਸ ਵਾਰ ਦਾ ਦੌਰਾ ਇਸ ਗੱਲੋਂ ਵੀ ਭਿੰਨ ਸੀ ਕਿ ਉਹ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਨਾਲ ਨਾਲ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਵੀ ਮਿਲਿਆ ਹੈ । ਦੋਹਾਂ ਦੇਸ਼ਾਂ ਦਰਮਿਆਨ ਅੱਠ ਸ਼੍ਰੇਣੀਆਂ ਦੇ ਵੀਜ਼ੇ ਜਾਰੀ ਕਰਨ 'ਤੇ ਸਹਿਮਤੀ ਬਣਾਈ ਗਈ ਹੈ ਜਿਨ੍ਹਾਂ 'ਚ ਸਿਆਸੀ, ਗ਼ੈਰ ਸਿਆਸੀ, 36 ਘੰਟੇ ਦਾ ਟ੍ਰਾਂਜ਼ਿਟ ਵਿਜ਼ਿਟ ਵੀਜ਼ਾ, ਟੂਰਿਸਟ ਵੀਜ਼ਾ, ਸਿਵਲ ਸੁਸਾਇਟੀ, ਮੀਡੀਆ ਅਤੇ ਵਪਾਰਕ ਵੀਜ਼ਾ ਸ਼ਾਮਲ ਹਨ। 14 ਸਾਲ ਤੋਂ ਘੱਟ ਅਤੇ 65 ਸਾਲ ਦੇ ਬਜ਼ੁਰਗਾਂ ਲਈ ਤਤਕਾਲੀ ਵੀਜ਼ੇ ਦੀ ਸੁਵਿਧਾ ਦਿੱਤੀ ਗਈ ਹੈ । ਦੋਹਾਂ ਦੇਸ਼ਾਂ ਦਰਮਿਆਨ ਵਪਾਰ, ਆਵਾਜਾਈ, ਇਲਾਜ ਅਤੇ ਤਾਲਮੇਲ ਸਬੰਧੀ ਵੀ ਸਮਝੌਤੇ ਹੋਏ ਹਨ । ਹੁਣ ਤਕ ਦੋਹਾਂ ਦੇਸ਼ਾਂ ਦਰਮਿਆਨ ਇਸ ਕਿਸਮ ਦੇ ਸਮਝੌਤੇ ਰਾਜਸੀ ਲੋਲੋਪੋਪੋ ਵਾਲੇ ਹੁੰਦੇ ਆਏ ਹਨ ਜਦ ਕਿ ਕਸ਼ਮੀਰ ਦੇ ਮਾਮਲੇ ਤੇ ਪਾਕਿਸਤਾਨ ਨੇ ਕੌਮਾਂਤਰੀ ਪੱਧਰ ਤੇ ਹੀਲੇ ਵਸੀਲੇ ਜਾਰੀ ਰੱਖੇ ਹਨ ਅਤੇ ਇਹੋ ਇੱਕ ਮੁੱਦਾ ਦੋਹਾਂ ਦੇਸ਼ਾਂ ਵਿਚ ਕਸ਼ੀਦਗੀ ਪੈਦਾ ਕਰਨ ਲਈ ਕਾਫੀ ਰਿਹਾ ਹੈ । ਰਾਜਸੀ ਪੰਡਤ ਕਸ਼ਮੀਰ ਦੇ ਮੁੱਦੇ ਨੂੰ ਪਾਕਿਸਤਾਨੀ ਸਿਆਸਤਦਾਨਾਂ ਦੀ ਮਜ਼ਬੂਰੀ ਵਜੋਂ ਵੀ ਦੇਖਦੇ ਆਏ ਹਨ ਪਰ ਇਸ ਵਾਰ ਕਿਓਂਕਿ ਗਲਬਾਤ ਵਿਚ ਪਾਕਿਸਤਾਨੀ ਵਿਰੋਧੀ ਰਾਜਨੀਤਕ ਧਿਰਾਂ ਵੀ ਸ਼ਾਮਲ ਸਨ ਇਸ ਕਰਕੇ ਇਸ ਗੱਲ ਨੂੰ ਠੋਸ ਅਰਥਾਂ ਵਾਲੀ ਗਲਬਾਤ ਸਮਝਿਆ ਜਾ ਰਿਹਾ ਹੈ।
ਜਿਥੋਂ ਤਕ ਦੋ ਗੁਆਂਢੀ ਦੇਸ਼ਾਂ ਦੇ ਆਪਸੀ ਮਿਲਵਰਤਣ ਅਤੇ ਸਬੰਧਾਂ ਨੂੰ ਵਧੀਆ ਬਣਾਉਣ ਦੇ ਮੁੱਦਿਆਂ ਦੀ ਗੱਲ ਹੈ ਇਸ ਨੂੰ ਹਰ ਸੁਹਿਰਦ ਵਿਅਕਤੀ ਜੀਅ ਆਇਆਂ ਕਹੇਗਾ । ਇਹਨਾਂ ਦੋਵੇਂ ਵਿਕਾਸ ਸ਼ੀਲ ਦੇਸ਼ਾਂ ਨੇ ਹੁਣ ਤਕ ਜੋ ਚਾਰ ਜੰਗਾਂ ਆਪਸ ਵਿਚ ਲੜੀਆਂ ਹਨ ਉਹਨਾਂ ਵਿਚ ਖੱਟਿਆ ਕੁਝ ਨਹੀਂ ਗਵਾਇਆ ਹੀ ਹੈ । ਜੇਕਰ ਇਹ ਦੇਸ਼ ਏਨਾਂ ਹੀ ਪੈਸਾ ਵਿਕਾਸ ਤੇ ਲਾਉਂਦੇ ਤਾਂ ਇਹਨਾ ਦੀ ਗੁਰਬਤ ਧੋਤੀ ਜਾਣੀ ਸੀ । ਸਾਡਾ ਸਵਾਲ ਤਾਂ ਏਨਾਂ ਹੀ ਹੈ ਕਿ ਇਹਨਾਂ ਦਰਮਿਆਨ ਚਲਦੀ ਗਲਬਾਤ ਵਿਚ ਕਰਤਾਰਪੁਰ ਦੇ ਲਾਂਘੇ ਵਰਗਾ ਮੁੱਦਾ ਕਿਓਂ ਸ਼ਾਮਲ ਨਹੀਂ ਹੁੰਦਾ । ਇਸ ਦਾ ਕਾਰਨ ਕਿਧਰੇ ਇਹ ਤਾਂ ਨਹੀਂ ਕਿ ਜਥੇਦਾਰ ਵਡਾਲਾ ਵਰਗੇ ਆਗੂ ਸਿਰਫ ਆਪਣੀ ਤਸੱਲੀ ਜਾਂ ਸਥਾਨਕ ਧਿਆਨ ਖਿੱਚਣ ਲਈ ਹੀ ਏਨੇ ਲੰਬੇ ਸਮੇਂ ਤੋਂ ਏਨਾਂ ਪੈਸਾ ਅਰਦਾਸ ਸਮਾਗਮਾਂ ਤੇ ਖਰਚ ਕਰਦੇ ਰਹੇ ਹਨ, ਜਦ ਕਿ ਕੇਂਦਰੀ ਸਰਕਾਰ ਤਕ ੳਹਨਾਂ ਦੀ ਕੋਈ ਪਹੁੰਚ ਨਹੀਂ ਭਾਵੇਂ ਕਿ ਹੁਣ ਉਹਨਾਂ ਦਾ ਆਪਣਾ ਪੁੱਤਰ ਅਕਾਲੀ ਭਾਜਪਾ ਸਰਕਾਰ ਵਿਚ ਐਮæ ਐਲ਼ ਏ ਵੀ ਹੈ।
ਸ: ਵਡਾਲਾ ਇੱਕ ਹੰਢੇ ਹੋਏ ਬਜ਼ੁਰਗ ਨੇਤਾ ਹਨ ਅਤੇ ਅਸੀਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਪਰ ਬਿਨਾਂ ਕਿਸੇ ਨਿੱਗਰ ਰਣਨੀਤੀ ਤੋਂ ਕਿਸੇ ਵੀ ਦਿਸ਼ਾ ਵਿਚ ਕੀਤੇ ਉੱਦਮ ਫਲੀਭੂਤ ਨਹੀਂ ਹੋ ਸਕਦੇ । ਸਾਡੇ ਲਈ ਇਹ ਮੁੱਦਾ ਧੀਏ ਗੱਲ ਸੁਣ ਨੂੰਹੇਂ ਕੰਨ ਕਰ ਵਾਂਗ ਵੀ ਹੈ । ਸਾਡੇ ਬਹੁਤ ਸਾਰੇ ਆਗੂ ਵਕਤੀ ਲਾਹੇ ਲਈ ਹੀ ਜਿਸ ਤਰੀਕੇ ਨਾਲ ਦੇਸੀ ਸਿਆਸਤ ਦੀ ਕੜ੍ਹੀ ਘੋਲਦੇ ਹਨ ਉਸ ਕੜ੍ਹੀ ਦੀ ਮੌਤ ਪੱਛਮੀਂ ਦੇਸ਼ਾਂ ਵਿਚ ਤਾਂ ਅਗਲੇ ਦਸਾਂ ਸਾਲਾਂ ਵਿਚ ਹੋ ਜਾਣੀ ਹੈ । ਬਿਨਾਂ ਅਮਲੀ ਪਹੁੰਚ ਅਤੇ ਰਣਨੀਤੀ ਦੇ ਸਿਰਫ ਨਾਅਰਿਆਂ ਅਤੇ ਜੈਕਾਰਿਆਂ ਤੇ ਖੜ੍ਹੀ ਸਿਆਸਤ ਮਹਿਜ਼ ਛਲਾਵਾ ਹੈ ਭਾਵੇਂ ਉਹ ਹਿੰਦੋਸਤਾਨ ਦੀ ਹੋਵੇ ਜਾਂ ਖਾਲਿਸਤਾਨ ਦੀ । ਜੇਕਰ ਸਾਡੇ ਆਗੂ ਆਪਣੇ ਪੈਰਾਂ ਤੇ ਭਾਰ ਦੇਣ ਤਾਂ ਪਾਕਿਸਾਨ ਅਤੇ ਭਾਰਤ ਦਰਮਿਆਨ ਸੁਧਰ ਰਹੇ ਸਬੰਧਾਂ ਵਿਚ ਉਹ ਆਪਣੇ ਮੁੱਦੇ ਵੀ ਰੱਖਣ ਕਿਓਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਸਾਡੇ ਬਹੁਤ ਸਾਰੇ ਲਗਾਵ ਹਨ ਗਵਾਂਢੀ ਦੇਸ਼ ਨਾਲ । ਘੱਟੋ ਘੱਟ ਅਸੀਂ ਬਾਬੇ ਨਾਨਕ ਦੀਆਂ ਯਾਦਾਂ ਨਾਲ ਜੁੜੀ ਕਰਤਾਰਪੁਰ ਸਾਹਬ ਦੀ ਪਵਿੱਤਰ ਸਰ ਜ਼ਮੀਨ ਤੇ ਬਿਨਾਂ ਰੋਕ ਟੋਕ ਨਤਮਸਤਕ ਹੋਣਾਂ ਚਾਹੁੰਦੇ ਹਾਂ ਜਿਸ ਸਬੰਧੀ ਪਾਕਿਸਤਾਨ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਅਫਸੋਸ ਕਿ ਭਾਰਤ ਵਿਚ ਇਸ ਸਬੰਧੀ ਸਿੱਖਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ।
ਬਾਦਲ ਅਤੇ ਲਾਹੌਰ ਦੇ ਕੁਲਚੇ
84 ਸਾਲਾ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤ੍ਰੀ ਪੰਜਾਬ ਨੇ ਹੁਣੇ ਹੁਣੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚ ਵੀਜ਼ਾ ਖਤਮ ਹੋ ਜਾਂਦਾ ਹੈ ਤਾਂ ਉਹ ਹਰ ਹਫਤੇ ਲਹੌਰ ਜਾ ਕੇ ਡਿਨਰ ਕਰਿਆ ਕਰਨਗੇ । ਸ: ਬਾਦਲ ਨੇ ਕਿਓਂਕਿ ਆਪਣੇ ਕਾਲਜ ਦੇ ਦਿਨ ਲਹੌਰ ਦੀਆਂ ਗਲੀਆਂ ਵਿਚ ਗੁਜ਼ਾਰੇ ਸਨ, ਇਸ ਕਰਕੇ ਹੁਣ ਜਦੋਂ ਦੋਵੇਂ ਦੇਸ਼ਾਂ ਦੇ ਆਗੂ ਵੀਜ਼ੇ ਦੇ ਮੁੱਦੇ ਤੇ ਪਾਕਿਸਤਾਨ ਵਿਚ ਮਿਲੇ ਹਨ ਤਾਂ ਮੁਖ ਮੰਤ੍ਰੀ ਦੇ ਮਨ ਵਿਚ ਉਹਨਾਂ ਦਿਨਾਂ ਦੀਆਂ ਯਾਦਾਂ ਨੇ ਉਸਲ ਵੱਟੇ ਲੈਣੇ ਸ਼ੁਰੂ ਕਰ ਦਿਤੇ । ਸ: ਬਾਦਲ ਨੇ ਇਹ ਵਿਚਾਰ 'ਸਾਰਕ ਸਰਜੀਕਲ ਕੇਅਰ ਸੁਸਾਇਟੀ' ਦੀ ਸਲਾਨਾਂ ਕਾਨਫਰੰਸ ਦੌਰਾਨ ਜਲੰਧਰ ਵਿਚ ੮ ਸਤੰਬਰ ਨੂੰ ਦਿੱਤੇ। ਸ: ਬਾਦਲ ਦਾ ਕਹਿਣਾਂ ਹੈ ਕਿ ਉਹ ਆਪਣੀ ਗਰੈਜੂਏਸ਼ਨ ਦੇ ਦਿਨਾਂ ਵਿਚ ਲਹੌਰ ਵਿਚ ਖਾਧੇ ਲਜ਼ੀਜ਼ ਖਾਣਿਆਂ ਨੂੰ ਕਦੀ ਨਹੀਂ ਭੁੱਲ ਸਕਦੇ ਅਤੇ ਉਹ ਹੁਣ ਵੀ ਚਾਹੁੰਦੇ ਹਨ ਕਿ ਹਰ ਵੀਕ ਐਂਡ ਤੇ ਉਥੇ ਜਾ ਕੇ ਖਾਣਾਂ ਖਾਣ।

ਭਾਰਤ ਪਾਕਿਸਤਾਨ ਦੇ ਅਖਬਾਰਾਂ ਨੇ ਜੋ ਕਵਰੇਜ ਇੰਡੋ ਪਾਕਿ ਆਗੂਆਂ ਦੀ ਗਲ ਬਾਤ ਬਾਰੇ ਕੀਤੀ ਹੈ ਉਸ ਕਵਰੇਜ ਵਿਚ ਮਹਿਜ਼ ਵੀਜ਼ੇ ਦੀਆਂ ਸ਼ਰਤਾਂ ਦੀ ਨਰਮਾਈ ਸਬੰਧੀ ਜਿਕਰ ਹੈ ਨਾਂ ਕਿ ਵੀਜੇ ਦੇ ਖਾਤਮੇਂ ਦਾ । ਯੂਰਪੀ ਦੇਸ਼ਾਂ ਵਾਂਗ ਹੀ ਸਾਰਕ ੰAA੍ਰਛ (ੰੁਟਹ Aਸਅਿਨ Aਸਸੋਚਅਿਟਿਨ ੋਰ ੍ਰeਗਿਨਅਲ ਛੋਪeਰਅਟਿਨ) ਦੇਸ਼ਾਂ ਦੇ ਹਿੱਤ ਵੀ ਆਪਸ ਵਿਚ ਜੁੜੇ ਹੋਏ ਹਨ। ਇਹਨਾਂ ਦੇਸ਼ਾ ਵਿਚ ਸ਼ਾਮਲ ਦੇਸ਼ ਜਿਵੇਂ ਕਿ ਸ਼੍ਰੀ ਲੰਕਾ, ਭੂਟਾਨ, ਭਾਰਤ, ਮੌਲਡੀਵਜ਼, ਨਿਪਾਲ, ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਵਿਕਾਸ ਸ਼ੀਲ ਦੇਸ਼ ਹਨ ਜਿਹਨਾਂ ਦੀਆਂ ਸਮੱਸਿਆਵਾਂ ਵੀ ਇੱਕੋ ਜਹੀਆਂ ਹਨ। ਇਹਨਾਂ ਦੇਸ਼ਾਂ ਵਿਚ ਜੇਕਰ ਵੀਜਾ ਖਤਮ ਹੁੰਦਾ ਹੈ ਤਾਂ ਦੇਸ਼ ਦੇ ਹੋਰ ਲੋਕਾਂ ਦੇ ਨਾਲ ਨਾਲ ਇਸ ਦਾ ਲਾਹਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਬਹੁਤ ਹੋਵੇਗਾ। ਪੰਜਾਬ ਦੇ ਲੋਕ ਨਾਂ ਕੇਵਲ ਵਪਾਰ, ਸਿਹਤ ਅਤੇ ਵਿੱਦਿਆ ਦੇ ਮੁੱਦਿਆਂ ਤੇ ਹੀ ਖੁਲ੍ਹੀ ਆਵਾਜਾਈ ਚਾਹੁੰਦੇ ਹਨ ਸਗੋਂ ਸਿੱਖਾਂ ਦਾ ਨਨਕਾਣਾਂ ਅਤੇ ਇੱਕ ਸੌ ਤੋਂ ਉਪਰ ਪਾਕਿਸਤਾਨ ਵਿਚ ਗੁਰਦੁਆਰੇ ਵੀ ਸਾਂਭੇ ਜਾਣਗੇ । ਚੰਗੀ ਗੱਲ ਹੈ ਕਿ ਅੱਜ ਬਾਦਲ ਨੇ ਲਹੌਰ ਦੇ ਲਜ਼ੀਜ਼ ਖਾਣਿਆਂ ਤੋਂ ਇਲਾਵਾ ਮਿਆਰੀ ਸਿਹਤ ਸੇਵਾਵਾਂ ਦੀ ਲੋੜ ਨੂੰ ਮੁਖ ਰੱਖਦੇ ਹੋਏ ਮੈਂਬਰ ਦੇਸ਼ਾਂ ਵਿਚ ਸਾਰਕ ਹਸਪਤਾਲ ਬਣਾਉਣ ਦੀ ਗੱਲ ਵੀ ਕੀਤੀ ਹੈ ਪਰ ਕਾਸ਼ ਸਰਦਾਰ ਬਾਦਲ ਇਸ ਸਮੇਂ ਸਿੱਖ ਭਾਈਚਾਰੇ ਦੀ ਦੋ ਵੇਲੇ ਦੀ ਅਰਦਾਸ ਨੂੰ ਮੁਖ ਰੱਖਦੇ ਹੋਏ ਸ੍ਰੀ ਨਨਕਾਣਾਂ ਸਾਹਿਬ, ਪੰਜਾ ਸਾਹਿਬ ਅਤੇ ਪੰਥ ਤੋਂ ਵਿਛੋੜੇ ਗਏ ਹੋਰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੇ ਮੁੱਦੇ ਨੂੰ ਵੀ ਪਹਿਲ ਦਿੰਦੇ । 

ਇਸ ਦੇ ਨਾਲ ਨਾਲ ਇਹ ਗੱਲ ਖਿਆਲ ਵਿਚ ਲਿਆਉਣੀ ਬਹੁਤ ਜਰੂਰੀ ਹੈ ਕਿ ਨਾਂ ਕੇਵਲ ਸ: ਬਾਦਲ ਦੇ ਸੁਫਨਿਆਂ ਦੇ ਲਹੌਰ ਨੂੰ ਹੀ ਅੰਦਰੂਨੀ ਅਤੇ ਬਹਿਰੂਨੀ ਪ੍ਰਦੂਸ਼ਨ ਨੇ ਦੂਸ਼ਿਤ ਕੀਤਾ ਹੋਇਆ ਹੈ ਸਗੋਂ ਸਾਰਕ ਦੇ ਕਰੀਬ ਕਰੀਬ ਸਾਰੇ ਦੇਸ਼ ਹੀ ਇਸ ਪ੍ਰਦੂਸ਼ਨ ਦੀ ਲਪੇਟ ਵਿਚ ਹਨ । ਇੱਕ ਪਾਸੇ ਵਾਤਾਵਰਨ ਦਾ ਪ੍ਰਦੂਸ਼ਨ ਹੈ ਅਤੇ ਦੂਸਰੇ ਪਾਸੇ ਨੈਤਕ ਪਤਨ ਦਾ ਪ੍ਰਦੂਸ਼ਨ ਹੈ। ਭ੍ਰਿਸ਼ਟਾਚਾਰ, ਸਿਫਾਰਸ਼, ਕੁਨਬਾ ਪਰਵਰੀ, ਫਿਰਕਾ ਪ੍ਰਸਤੀ ਅਤੇ ਰੂੜੀਵਾਦ ਅਨੇਕਾਂ ਐਸੀਆਂ ਜੋਕਾਂ ਹਨ ਜੋ ਕਿ ਲੋਕਾਂ ਦਾ ਦਿਨ ਰਾਤ ਲਹੂ ਚੂਸ ਰਹੀਆਂ ਹਨ । ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਚੜ੍ਹਦੇ ਪੰਜਾਬ ਨੂੰ ਸਾਡੇ ਇਹਨਾਂ ਹੀ ਆਗੂਆਂ ਦੀ ਖੁਦਗਰਜ਼ ਸਿਆਸਤ ਨੇ ਲੰਬਾ ਸਮਾਂ ਲਹੂ ਲੁਹਾਣ ਕਰੀ ਰੱਖਿਆ ਅਤੇ ਅੱਜ ਵੀ ਇਹਨਾਂ ਦੇ ਪਰਿਵਾਰਵਾਦ ਅਤੇ ਨਿੱਜਵਾਦ ਦੀ ਖੁਦਗਰਜ਼ੀ ਨੇ ਇੱਕ ਗਰੀਬ ਆਦਮੀ ਨੂੰ ਰੇਹੜੀ ਤੋਂ ਕੁਲਚੇ ਖਾਣ ਜੋਗਾ ਵੀ ਨਹੀਂ ਛੱਡਿਆ । ਉਮੀਦ ਹੈ ਸ: ਬਾਦਲ ਸਾਡਾ ਇਸ਼ਾਰਾ ਸਮਝ ਹੀ ਗਏ ਹੋਣਗੇ ।
ਪ੍ਰਧਾਨ ਮੰਤਰੀ ਬਨਾਮ ਬਾਲ ਠਾਕਰੇ
ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਭਾਰਤ ਦੇ ਪ੍ਰਧਾਨ ਮੰਤ੍ਰੀ ਡਾ: ਮਨਮੋਹਨ ਸਿੰਘ, ਮੁਲਾਇਮ ਸਿੰਘ ਯਾਦਵ ( ਸਮਾਜਵਾਦੀ ਪਾਰਟੀ) ਅਤੇ ਬਿਹਾਰ ਦੇ ਮੁਖ ਮੰਤ੍ਰੀ ਨਿਤੀਸ਼ ਕੁਮਾਰ ਤੇ ਨਿਸ਼ਾਨਾਂ ਸੇਧ ਕੇ ਕਿਹਾ ਹੈ ਕਿ ਭਾਰਤੀ ਫੌਜ ਉਸ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹ ਕੱਟੜਪੰਥੀਆਂ ਨੂੰ ਸਿੱਧਾ ਕਰ ਸਕੇ । ਸ਼ਿਵ ਸੈਨਾ ਮੁਖੀ ਠਾਕਰੇ, ਡਾ: ਮਨਮੋਹਨ ਸਿੰਘ ਦੀ ਥਾਂ ਭਾਜਪਾ ਆਗੂ ਸੁਸ਼ਮਾਂ ਸਵਰਾਜ ਦਾ ਨਾਂ ਪ੍ਰਧਾਨ ਪੱਦ ਲਈ ਪੇਸ਼ ਕਰਕੇ ਵੀ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ । ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਮੁੰਬਈ ਦੇ ਮਰਾਠੀ ਅਖਬਾਰ 'ਸਾਮਨਾ' ਵਿਚ ਬਾਲ ਠਾਕਰੇ ਨੇ ਡਾ: ਮਨਮੋਹਨ ਸਿੰਘ ਨੂੰ ਨਿਪੁੰਸਕ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ। ਅਫਸੋਸ ਵਾਲੀ ਗੱਲ ਇਹ ਹੈ ਕਿ ਆਪਣੀ ਸੰਸਕ੍ਰਿਤੀ ਦੀ ਮਹਾਨਤਾ ਦੇ ਗੁਣਗਾਨ ਕਰਨ ਵਾਲੇ ਕਿਸੇ ਵੀ ਭਾਰਤੀ ਨੇ 86 ਸਾਲਾ ਬਿਮਾਰ ਬੁੱਢੇ ਬਾਲ ਠਾਕਰੇ ਦੇ ਇਸ ਤਰਾਂ ਦੇ ਗੰਦੇ ਅਤੇ ਭੱਦੇ ਫਿਕਰੇ 'ਤੇ ਵਾਜਬ ਪ੍ਰਤੀਕਰਮ ਨਹੀਂ ਸੀ ਵਿਖਾਇਆ । ਇਸ ਤੋਂ ਪਹਿਲਾਂ ਕਿ ਇਸ ਵਿਅਕਤੀ ਦੇ ਤੌਖਲੇ ਦੀ ਗੱਲ ਕਰੀਏ ਆਓ ਪਹਿਲਾਂ ਇਸ ਦੇ ਜੀਵਨ ਤੇ ਸੰਖੇਪ ਤੌਰ ਤੇ ਝਾਕੀਏ।
ਬਾਲ ਠਾਕਰੇ ਇੱਕ ਅੰਗ੍ਰੇਜ਼ੀ ਅਖਬਾਰ ਦੇ ਕਾਰਟੂਨਿਸਟ ਦੇ ਕੈਰੀਅਰ ਤੋਂ ਭਾਰਤ ਦੇ ਹਿੰਦੂ ਵਰਗ ਦਾ ਨਾਇਕ ਕੇਵਲ ਅਤੇ ਕੇਵਲ ਮੁਸਲਮਾਨਾਂ ਖਿਲਾਫ ਉਲਾਰ ਅਤੇ ਹਿੰਸਕ ਸੋਚ ਅਤੇ ਨੀਤੀ ਕਾਰਨ ਬਣਿਆ ਹੈ । ਉਸ ਦਾ ਮੱਤ ਹੈ ਕਿ ਹਿੰਦੋਸਤਾਨ ਹਿੰਦੂਆਂ ਦਾ ਦੇਸ਼ ਹੈ ਅਤੇ ਹਿੰਦੂਆਂ ਵਗੈਰ ਜੇਕਰ ਹੋਰ ਕਿਸੇ ਨੇ ਦੇਸ਼ ਵਿਚ ਰਹਿਣਾਂ ਹੈ ਤਾਂ ਜਰੂਰੀ ਹੈ ਕਿ ਉਹ ਦੇਸ਼ ਦੇ ਮਾਲਕਾਂ ਦੇ ਥੱਲੇ ਲੱਗ ਕੇ ਰਹੇ । ਏਸ਼ੀਆ ਟਾਈਮਜ਼ ਅਖਬਾਰ ਵਿਚ ਉਹ ਚਾਰ ਕਰੋੜ ਮੁਸਲਮਾਨਾਂ ਦੇ ਮੁਕੰਮਲ ਸਫਾਏ ਦੀ ਗੱਲ ਕਰਦਾ ਹੈ ਅਤੇ ਸੰਨ 1980 ਵਿਚ ਉਸ ਦੇ ਇਸ ਸਬੰਧੀ ਬਿਆਨ ਸਨ ਕਿ, ' ਮੁਸਲਮਾਨ ਕੈਂਸਰ ਵਾਂਗ ਫੈਲ ਰਹੇ ਹਨ ਅਤੇ ਕੈਸਰ ਦੇ ਉਪਰੇਸ਼ਨ ਵਾਂਗ ਹੀ ਇਹਨਾਂ ਦਾ ਇਲਾਜ ਵੀ ਕਰਨਾਂ ਚਾਹੀਦਾ ਹੈ । ਉਹ ਕਹਿੰਦਾ ਹੈ ਕਿ ਇਸ ਕੰਮ ਵਿਚ ਪੁਲਿਸ ਨੂੰ ਹਿੰਦੂ ਮਹਾਂ ਸੰਘ ਦੀ ਮੱਦਤ ਕਰਨੀ ਚਾਹੀਦੀ ਹੈ ਜਿਵੇਂ ਕਿ ਪੰਜਾਬ ਦੀ ਪੁਲਿਸ ਖਾਲਿਸਤਾਨੀਆਂ ਪ੍ਰਤੀ ਸਹਿਮਤੀ ਰੱਖਦੀ ਸੀ'

1998 ਵਿਚ ਉਸ ਨੇ ਮੁਸਲਮਾਨਾਂ ਪ੍ਰਤੀ ਸੁਰ ਬਦਲ ਲਈ ਕਿ 'ਸਾਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਆਪਣੇ ਵਾਂਗ ਹੀ ਵਰਤਾਓ ਕਰਨਾਂ ਚਾਹੀਦਾ ਹੈ' ਪਰ ਦਸ ਸਾਲ ਬਾਅਦ 2008 ਵਿਚ ਉਹ ਲਿਖਦਾ ਹੈ ਕਿ 'ਇਸਲਾਮਿਕ ਅੱਤਵਾਦ ਵਧ ਰਿਹਾ ਹੈ ਅਤੇ ਇਸ ਦਾ ਮੁਕਾਬਲਾ ਅਸੀਂ ਹਿੰਦੂ ਅੱਤਵਾਦ ਨਾਲ ਹੀ ਕਰ ਸਕਦੇ ਹਾਂ। ਹਿੰਦੋਸਤਾਨ ਅਤੇ ਹਿੰਦੂਆਂ ਨੂੰ ਬਚਾਉਣ ਲਈ ਸਾਨੂੰ ਆਤਮਘਾਤੀ ਖਾੜਕੂਆਂ ਦੀ ਲੋੜ ਹੈ। 
ਜੇਕਰ ਡਾ: ਮਨਮੋਹਨ ਸਿੰਘ ਦਾ ਇਸ ਵਿਅਕਤੀ ਨਾਲ ਮੁਕਾਬਲਾ ਕਰਨਾਂ ਹੋਵੇ ਤਾਂ ਪ੍ਰਧਾਨ ਮੰਤ੍ਰੀ ਬਾਬਤ ਇੱਕ ਗੱਲ ਪੱਕੀ ਹੈ ਕਿ ਉਹ ਇਸ ਤਰਾਂ ਦੇ ਫਿਰਕੂ ਜਨੂੰਨ ਤੋਂ ਉੱਕਾ ਹੀ ਮੁਕਤ ਇੱਕ ਸਾਫ ਸੁਥਰਾ ਅਤੇ ਇਮਾਨਦਾਰ ਵਿਅਕਤੀ ਹੈ । ਭਾਰਤ ਵਰਗੇ ਬਹੁ ਧਰਮੀ, ਬਹੁ ਭਾਸ਼ੀ, ਬਹੁ ਜਾਤੀ ਅਤੇ ਭ੍ਰਿਸ਼ਟਾਚਾਰ ਨਾਲ ਨੱਕੋ ਨੱਕ ਭਰੇ ਦੇਸ਼ ਨੂੰ ਚਲਾਉਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ । ਡਾ: ਮਨਮੋਹਨ ਸਿੰਘ ਇੱਕ ਕਮਜ਼ੋਰ ਪ੍ਰਧਾਨ ਮੰਤ੍ਰੀ ਤਾਂ ਹੋ ਸਕਦਾ ਹੈ ਪਰ ਇੱਕ ਖੁਦਗਰਜ਼, ਫਿਰਕੂ, ਮੂਰਖ ਅਤੇ ਜਾਲਮ ਵਿਅਕਤੀ ਉਹ ਨਹੀਂ ਹੈ ਜਦ ਕਿ ਬਾਲ ਠਾਕੁਰੇ ਵਿਚ ਇਹ ਸਾਰੇ ਔਗੁਣ ਜਗਤ ਦੇਖ ਰਿਹਾ ਹੈ । 

ਅਸਲ ਵਿਚ ਅਜਕਲ ਸ਼ਿਵ ਸੈਨਾ ਚੀਫ ਦੇ ਤੌਖਲੇ ਦਾ ਕਾਰਨ ਸੰਨ 2002 ਨੂੰ ਨਰੋਡਾ ਪਾਟੀਆ ਦੰਗਿਆਂ ਦੌਰਾਨ ਮਾਰੇ ਗਏ 97 ਮੁਸਲਮਾਨਾਂ ਦੇ ਸਬੰਧ ਵਿਚ ਮੋਦੀ ਸਰਕਾਰ ਦੇ 32 ਹਿੰਦੂਆਂ ਨੂੰ ਅਦਾਲਤ ਵਲੋਂ ਦਿੱਤੀ ਗਈ ਸਜ਼ਾ ਹੈ। ਚੇਤੇ ਰਹੇ ਕਿ 27 ਫਰਵਰੀ 2002 ਨੂੰ ਸਾਬਰਮਤੀ ਐਕਸਪਰੈਸ ਵਿਚ ਸਫਰ ਕਰ ਰਹੇ 58 ਰਾਮ ਸੇਵਕਾਂ ਨੂੰ ਗੋਧਰਾ ਸਟੇਸ਼ਨ ਤੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਜਿਸ ਦੇ ਬਦਲੇ ਵਿਚ ਨਰੋਡਾ ਪਾਟੀਆ ਕਾਂਡ ਵਾਪਰਿਆ ਜਿਸ ਵਿਚ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ । ਨਰੋਡਾ ਕਾਂਡ ਸਬੰਧੀ ਜਿਹਨਾਂ ਹਿੰਦੂਆਂ ਨੂੰ ਵੀਹ ਸਾਲ ਬਾਅਦ ਸਜ਼ਾ ਦਿੱਤੀ ਗਈ ਹੈ ਉਹਨਾਂ ਵਿਚ ਨਰੋਡਾ ਖੇਤਰ ਤੋਂ ਤਿੰਨ ਵਾਰ ਵਿਧਾਇਕ ਬਣੀ ਕੋਡਨਾਨੀ ਅਤੇ ਵਿਸ਼ਵ ਹਿੰਦੂ ਪ੍ਰੀਛਦ ਦੇ ਬਜਰੰਗੀ ਦਾ ਉਚੇਚਾ ਜ਼ਿਕਰ ਹੈ । ਇਹ ਵੀ ਚੇਤੇ ਰਹੇ ਕਿ 28 ਸਾਲ ਬੀਤ ਜਾਣ ਮਗਰੋਂ ਵੀ ਦਿੱਲੀ ਦੰਗਿਆਂ ਦੇ ਭਗਤ, ਟਾਈਟਲਰ,ਲਲਿਤ ਅਤੇ ਬਚਨ ਅਜੇ ਵੀ ਖੁਲ੍ਹੇ ਟੁਰੇ ਫਿਰਦੇ ਹਨ -ਇਹ ਹੈ 'ਮਹਾਨ ਭਾਰਤ' ਦਾ ਇਨਸਾਫ।
ਅਖਿਰ ਤੇ ਅਸੀਂ ਇਹ ਹੀ ਕਹਾਂਗੇ ਕਿ ਫਿਰਕੂ ਨਾਗਾਂ ਨੂੰ ਜੋ ਲੋਕ ਆਪਣੇ ਹਿੱਤ ਵਿਚ ਭੁਗਤਾਉਣ ਦੇ ਭਰਮ ਹੇਠ ਉਹਨਾਂ ਦੀ ਪੋਸ਼ਣ ਕਰ ਲੈਂਦੇ ਹਨ ਉਹ ਅਕਸਰ ਹੀ ਇਹਨਾਂ ਬੇਕਾਬੂ ਨਾਗਾਂ ਤੋਂ ਡੱਸੇ ਵੀ ਜਾਂਦੇ ਹਨ । ਭਾਰਤ ਦੇ ਉਲਾਰ ਅਤੇ ਹਿੰਸਕ ਆਗੂ ਅਕਸਰ ਹੀ ਆਪਣੇ ਹੀ ਲੋਕਾਂ ਦਾ ਲਹੂ ਵਗਾਉਣ ਦਾ ਕਾਰਨ ਬਣਦੇ ਆਏ ਹਨ। ਡਾ: ਮਨਮੋਹਨ ਸਿੰਘ ਨੂੰ ਵੰਗਾਰਨ ਵਾਲੇ ਠਾਕਰੇ ਦਾ ਅੰਦੋਲਨ ਸ਼ੁਰੂ ਤਾਂ ਹੋਇਆ ਸੀ ਉਸ ਦੇ ਬਾਪ ਦੇ ਸਥਾਨਕ ਮਹਾਂਰਾਸ਼ਟਰੀ (ਮਰਾਠੀ) ਘੋਲ ਤੋਂ ਪਰ ਉਲਾਰ ਹਿੰਦੂ ਵਰਗ ਦੇ ਮੋਢਿਆਂ ਤੇ ਚੜ੍ਹ ਕੇ ਜਦੋਂ ਉਸ ਦਾ ਅਕਸ ਉਸ ਦੇ ਹਾਜਮੇ ਤੋਂ ਵਧ ਉਚਾ ਹੋ ਗਿਆ ਤਾਂ ਉਹ ਹਿੰਦੂ ਰਾਸ਼ਟਰ ਦਾ ਸੁਫਨਾਂ ਦੇਖਣ ਲੱਗ ਪਿਆ । ਬਾਲ ਠਾਕਰੇ ਦੇ ਇਸ ਕਿਰਦਾਰ ਤੋਂ ਧਰਮ ਕਰਮ ਦੀ ਠੇਕੇਦਾਰੀ ਦੇ ਖੋਖਲੇ ਦਾਅਵੇ ਕਰਨ ਵਾਲੇ ਉਹਨਾਂ ਮੰਦ ਬੁੱਧ ਲੋਕਾਂ ਦੇ ਸਿੱਖਣ ਵਾਸਤੇ ਬਹੁਤ ਕੁਝ ਹੈ ਜੋ ਹੋਕਾ ਤਾਂ ਧਾਰਮਕ ਹੇਜ ਦਾ ਦਿੰਦੇ ਹਨ ਪਰ ਹੁੰਦੇ ਹਨ ਉਹ ਨਫਰਤ ਅਤੇ ਜ਼ਹਿਰ ਦੇ ਸੌਦਾਗਰ !!

Monday, May 07, 2012

ਬਾਬੇ ਨਾਨਕ ਦੇ ਕਿਰਤੀਆਂ ਅਤੇ ਲਾਲ ਝੰਡੇ ਦਰਮਿਆਨ ਇੱਕ ਹੋਰ ਨੇੜਤਾ

ਦੁਬਈ ਤੋਂ ਮਨਜਿੰਦਰ ਅਠਵਾਲ ਦੀ ਖਾਸ ਰਿਪੋਰਟ 
ਦੁਬਈ ਵਿੱਚ ਰਲ ਮਿਲ ਕੇ ਮਨਾਇਆ ਗਿਆ 'ਲੇਬਰ ਡੇ'
ਬਾਬੇ ਨਾਨਕ ਦੀਆਂ ਪੈੜਾ ਤੇ ਚਲਦੀ ਹੋਈ "ਸਰਬੱਤ ਦ ਭਲਾ" ਸੰਸਥਾ ਦੁਬਈ ਵਲੋਂ ਇੱਕ ਹੋਰ ਨਵੇਕਲੇ ਕਾਰਜ ਦਾ ਆਰੰਭ, ਚਾਰ ਮਈ ਦਿਨ ਸੁਕਰਵਾਰ ਨੂੰ ਦੁਬਈ ਵਿੱਚ 'ਲੇਬਰ ਡੇ' ਤੇ ਦੁਬਈ ਗੋਰਮਿੰਟ ਅਤੇ ਇੰਡੀਅਨ ਗੋਰਮਿੰਟ ਵੱਲੋਂ ਮਿਲ ਕੇ ਮਨਾਇਆ ਗਿਆ। ਬਹੁਤ ਸਾਰੀਆ ਸੰਸਥਾਵਾਂ ਦੁਬਈ ਵਿੱਚ ਮਿਲ ਕੇ ਕੰਮ ਕਰ ਰਹੀਆ ਹਨ। ਕਿ ਦੁਬਈ ਵਿੱਚ ਲੇਬਰ ਦਾ ਜੀਵਨ ਉੱਚਾ ਚੁੱਕਿਆ ਜਾਵੇ ।ਸਰਬੱਤ ਦ ਭਲਾ ਸੰਸਥਾ ਨੇ ਹੁਣ ਤੱਕ ਜਿੰਨੇ ਵੀ ਕੰਮ ਸੁਰੂ ਕੀਤੇ ਹਨ । ਉਹਨਾਂ ਹਰ ਵਾਅਦੇ ਨੂੰ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਹੈ ।ਜੋ ਇਸ ਸਮੇਂ ਇੰਡੀਅਨ ਲੋਗਾਂ ਦੀ ਹਰਮਨ ਪਿਆਰੀ ਸੰਸਥਾ ਦਾ ਮਾਨ ਪ੍ਰਾਪਤ ਕਰਨ ਵਿੱਚ ਬਹੁਤ ਅੱਗੇ ਵੱਧ ਚੁੱਕੀ ਹੈ । ਇਸ ਸੰਸਥਾ ਨੇ ਇੱਕ ਬਹੁਤ ਹੀ ਜਰੂਰੀ ਅਤੇ ਸਲਾਘਾਯੋਗ  ਕਦਮ ਲੇਬਰ ਡੇ ਤੇ ਪੁਟਿਆ ਹੈ, ਕਿ ਉਸਦੀ ਜਿੰਨੀ ਵੀ ਪ੍ਰਸੰਸਾ ਕਰੀਏ ਉਨੀ ਹੀ ਘੱਟ ਹੈ।
ਸੰਸਥਾ ਦੇ ਦੁਬਈ ਵਿੱਚ ਵਸਦੇ ਲੇਬਰ ਤਬਕੇ ਲਈ ਭਾਸਾ ਸਿਖਲਾਈ ਕੇਂਦਰ ਦੀ ਸੁਰੂਆਤ ਕੀਤੀ  ਹੈ। ਜਿਸ ਵਿੱਚ ਲੇਬਰ ਕਲਾਸ ਲਈ ਮੁਫਤ ਤਿੰਨ, ਛੇ ਤੇ ਇੱਕ ਸਾਲ ਦੇ ਅੰਗਰੇਜੀ ਭਾਸ਼ਾ ਦੇ ਕੋਰਸ ਦੀ ਸਿਖਲਾਈ ਦਿੱਤੀ ਜਾਵੇਗੀ ।ਸਿਖਲਾਈ ਦੇਣ ਦਾ ਮੰਤਵ ਹੈ ਕਿ ਊਹ ਆਪਣੀ  ਗੱਲ ਸਾਹਮਣੇ ਵਾਲੇ ਨੂੰ ਸਪਸਟ ਤਰੀਕੇ ਨਾਲ ਸਮਝਾ ਸਕਣ ਅਤੇ ਉਹਨਾ ਲਈ ਤਰੱਕੀ ਦੇ ਰਸਤੇ ਵੀ ਖੁੱਲ ਸਕਣ।
ਸਰਬੱਤ ਦ ਭਲਾ ਸੰਸਥਾ ਦੇ ਇਸ ਕਾਰਜ ਵਿੱਚ ਉਹਨਾ ਦ ਸਾਥ ਇੰਡੀਆ ਦੇ ਮਸਹੂਰ ਕਾਲਜ ਆਈ. ਆਈ. ਐੱਮ. ਦੇ ਮੈਂਬਰ ਦੇ ਰਹੇ ਹਨ । ਸ. ਪ੍ਰਭਦੀਪ ਸਿੰਘ ਸ਼ੀ.ਏ. ਅਨੁਸਾਰ  ਸੰਸਥਾ ਆਪਣਾ ਇੱਕ ਟੋਸਟਮਾਸਟਰ ਕਲੱਬ ਦਾ ਗਠਨ ਕਰ ਰਹੀ ਹੈ । ਜੋ ਕਿ ਉੱਚ ਕਿੱਤਿਆ ਤੇ ਕੰਮ ਕਰ ਰਹੇ ਨੋਜਵਾਨਾਂ ਨੂੰ ਉਹਨਾਂ  ਦੇ ਕੰਮ ਵਿੱਚ ਸਹਾਈ ਹੋਵੇਗੀ ।
ਦੁਬਈ ਕਮਿਊਨਟੀ ਡਵੈਲਪਮੈਂਟ ਅਥੌਰਟੀ ਦੇ ਜਨਰਲ ਡਾਇਰੈਟਰ ਸ੍ਰੀਮਾਨ ਖਾਲਿਦ ਅਲ ਕਮਦਾ ਇਸ ਸੰਸਥਾ ਦੇ ਕੰਮਾ ਦੀ ਸਲਾਘਾ ਕੀਤੀ, ਤੇ ਉਹਨਾ ਨੇ ਖੁਸ ਹੋ ਕੇ ਆਪਨੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਉਹਨਾਂ ਨੇ ਸੰਸਥਾ ਵਲੋ ਬਣਾਈ ਗਈ ਸੰਗੀਤ ਅਕੈਡਮੀ ਦਾ ਉਦਘਾਟਨ ਵੀ ਆਪ ਕੀਤਾ ।ਜੋ ਕਿ ਇਹ ਸੰਸਥਾ ਸਿੱਖਣ ਵਾਲਿਆ ਨੂੰ ਮੁਫਤ ਸਿਖਲਾਈ ਦੇਵੇਗੀ ।ਸੰਸਥਾ ਅਕੈਡਮੀ ਦੇ ਵਿੱਚ ਦੁਬਈ ਗੋਰਮਿੰਟ ਨਾਲ ਮਿਲਕੇ ਇੱਕ ਲਾਈਬਰੇਰੀ ਵੀ ਚਲਾਏਗੀ ।ਇਹਨਾਂ ਕੰਮਾ ਨੂੰ ਸੁਰੂ ਕਰਨ ਦਾ ਖਾਸ ਮੰਤਵ ਇਹ ਹੈ ਕਿ ਜੋ ਲੋਗ ਇਥੇ ਆ ਕੇ ਆਪਨੇ ਕਿੱਤੇ ਨਾਲ ਗਲਤ ਰਸਤੇ ਤੇ ਜਾ ਕੇ ਫਰੀ ਸਮੇਂ ਨੂੰ ਬਰਬਾਦ ਨਾ ਕਰਨ , ਸਰਾਬ ਪੀਣਾ, ਨਸੇ ਕਰਨੇ ਅਤੇ ਸਰਾਬ ਵੇਚਣ ਦੇ ਧੰਦੇ ਤੋਂ ਮੁਕਤ ਕਰਵਾਣਾ ਹੈ ।
ਸਮੇਂ ਤੇ ਮੌਜੂਦ ਭਾਰਤੀ ਕੋਂਸਲੇਟ ਦੇ ਅਧਿਕਾਰੀ ਸ. ਐੱਮ. ਪੀ ਸਿੰਘ ਜੀ ਨੇ ਸੰਸਥਾ ਦੇ ਕੰਮਾ ਦੀ ਸਲਾਘਾ ਕੀਤਾ, ਉਹਨਾ ਨੇ ਕਿਹਾ ਕਿ ਭਾਰਤ ਸਰਕਾਰ ਇਹੋ ਜਿਹੇ ਦੇਸ਼ ਭਲਾਈ ਦੇ ਕੰਮ ਕਰਨ ਵਾਲੀਆ ਸੰਸਥਾਵਾ ਨਾਲ ਹਮੇਸਾ ਮੋਢੇ ਨਾਲ ਮੋਢਾ ਜੋੜ ਕੇ ਚਲਣ ਨੂੰ ਤਿਆਰ ਹੈ ।
ਸਰਬੱਤ ਦ ਭਲਾ ਸੰਸਥਾ ਦੇ ਕੋਰ ਕਮੇਟੀ ਦੇ ਮੈਬਰ ਸ. ਐੱਸ. ਪੀ. ਸਿੰਘ ਉਬਰਾਏ ਜੋ ਸਮੇਂ ਤੇ ਮੌਜੂਦ ਸਨ, ਉਹਨਾ ਨੇ ਕਿਹਾ ਇਹ ਸਾਡਾ ਸੁਰੂਆਤੀ ਉਪਰਾਲਾ ਥੋੜੇ ਵਿਦਿਆਰਥੀਆ ਦੇ ਨਾਲ ਹੈ, ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਹੋਰ ਵੀ ਹਜਾਰਾ ਜਰੂਰਮੰਦ ਵਿਦਿਆਰਥੀਆ ਤੱਕ ਇਹ ਲਾਹਾ ਪਹਚਾਉਣ ਦਾ ਉਪਰਾਲਾ ਸਭ ਨਾਲ ਮਿਲਕੇ ਜਾਰੀ ਰਹੇਗਾ ।
ਸਰਬੱਤ ਦ ਭਲਾ ਸੰਸਥਾ ਨੇ ਹਮੇਸਾ ਗੁਰੁ ਨਾਨਕ ਦੇ ਸਿਧਾਂਤ ਨੂੰ ਘਰ-ਘਰ ਪਹੁਚਾਉਣ  ਲਈ ਪਿਛਲੇ ਸਮੇਂ ਵਿੱਚ ਕਈ ਸਲਾਘਾਯੋਗ  ਯਤਨ ਕੀਤੇ ਹਨ। ਜਿਨ੍ਹਾ ਵਿੱਚ ਖੂਨਦਾਨ ਕੈਂਪ ਲਗਾਣੇ, ਜੇਲਾਂ ਵਿੱਚ ਜਾ ਕੇ ਜਰੂਰਤਮੰਦਾਂ ਦੀ ਮਦਦ ਕਰਨੀ, ਬੱਚਿਆ ਨੂੰ ਆਪਣੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਣਾ, ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਆਦਿ ।
ਇਸ ਸਮੇਂ ਸੰਸਥਾ ਦੀ ਕਮੇਟੀ ਦੇ ਮੈਬਰ ਅਮਨਜੀਤ ਸਿੰਘ, ਪ੍ਰਭਦੀਪ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ, ਜਗਰੂਪ  ਸਿੰਘ, ਰਨਬੀਰ ਸਿੰਘ, ਰਨਦੀਪ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਇਸਵਰ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਮਲਕੀਤ ਸਿੰਘ, aਂਕਾਰ ਸਿੰਘ,ਬਲਜਿੰਦਰ ਸਿੰਘ ਅਤੇ ਦਿਲਦੀਪ ਸਿੰਘ ਅਦਿ ਹਾਜਿਰ ਸਨ

Saturday, September 03, 2011

ਮਾਰੂਥਲ ਦਾ ਸ਼ੇਰ: ਉਮਰ-ਅਲ-ਮੁਖਤਾਰ

ਐਡਵੋਕੇਟ ਜਸਪਾਲ ਸਿੰਘ ਮੰਝਪੁਰ                                                                                                                                                       
                                                                
ਜਿੰਦਗੀ, ਅਣਖ ਤੇ ਇੱਜ਼ਤ ਲਈ ਸੰਘਰਸ਼ ਕਰਨ ਵਾਲਿਆਂ ਵਿਚ ਬਹੁਤ ਸਾਂਝਾਂ ਹੁੰਦੀਆ ਹਨ। ਉਹਨਾਂ ਵਿਚ ਨਿਸ਼ਾਨਿਆਂ ਪ੍ਰਤੀ ਤਨਦੇਹੀ, ਕੁਰਬਾਨੀ ਦਾ ਜਜਬਾ, ਸੰਘਰਸ਼ ਦੀਆਂ ਨੀਤੀਆਂ, ਆਦਰਸ਼ਕ ਜੀਵਨ, ਨੈਤਿਕ ਕਦਰਾਂ-ਕੀਮਤਾਂ ਅਤੇ ਹੋਰ ਬੜਾ ਕੁਝ ਸਾਂਝਾ ਹੁੰਦਾ ਹੈ।ਮੈਂ ਪਿਛਲੇ 10 ਕੁ ਸਾਲਾਂ ਤੋਂ ਸਿੱਖ ਸੰਘਰਸ਼ ਨਾਲ ਕਿਸੇ ਨਾ ਕਿਸੇ ਰੂਪ ਨਾਲ ਜੁੜਿਆ ਹਾਂ। ਦੁਨੀਆਂ ਵਿਚ ਚੱਲੇ ਜਾਂ ਚੱਲ ਰਹੇ ਸੰਘਰਸ਼ਾਂ ਤੇ ਸੰਘਰਸ਼ਸ਼ੀਲਾਂ ਨਾਲ ਕਈ ਵਾਰ ਬੜੀ ਡੂੰਘੀ ਸਾਂਝ ਬਣ ਜਾਂਦੀ ਹੈ ਅਤੇ ਭਾਵੇਂ ਤੁਸੀ ਉਸ ਵਿਚ ਸ਼ਾਮਲ ਨਾ ਵੀ ਹੋਵੋ ਤਾਂ ਵੀ ਉਸ ਨੂੰ ਪੜ੍ਹ ਕੇ ਦੇਖ ਕੇ ਉਸ ਨਾਲ ਜਜਬਾਤੀ ਤੌਰ 'ਤੇ ਕੋਈ ਸਾਂਝ
ਜਿਹੀ ਬਣ ਜਾਂਦੀ ਹੈ। ਅਜਿਹੀ ਹੀ ਇਕ ਸਾਂਝ ਬਣੀ ਲਿਬੀਆ ਦੇ ਸੰਘਰਸ਼ਸ਼ੀਲ ਉਮਰ-ਉਲ-ਮੁਖਤਾਰ ਨਾਲ।

ਉਮਰ ਮੁਖਤਾਰ  1862 ਵਿਚ ਅਪਰੀਕੀ ਮਹਾਂਦੀਪ ਦੇ ਅਜੋਕੇ ਲੀਬੀਆ ਦੇ ਸਿਰੇਨਾਇਕਾ ਵਿਚ ਤੁਬਰਕ ਨਜ਼ਦੀਕ ਪਿੰਡ ਜੰਜ਼ੌਰ ਦੇ ਮਨੀਫਾ ਕਬੀਲੇ ਵਿਚ ਜੰਮਿਆ ਤੇ ਉਹ ਮਦਰੱਸੇ ਵਿਚ ਅਧਿਆਪਕ ਸੀ ਅਤੇ ਬੱਚਿਆ ਨੂੰ ਪੜ੍ਹਾਉਂਦਾ ਹੋਇਆ ਜਿੰਦਗੀ ਦੇ ਗੁੱਝੇ ਭੇਦ ਸਮਝਾਉਂਦਾ ਤੇ ਸੰਘਰਸ਼ ਲਈ ਤਿਆਰ ਕਰਦਾ। ਉਸਨੇ 1911 ਤੋਂ ਲੈ ਕੇ 1931 ਤੱਕ 20 ਸਾਲ ਇਟਲੀ ਦੇ ਤਾਨਾਸ਼ਾਹ ਰਾਜ ਪ੍ਰਬੰਧ ਵਿਰੁੱਧ ਸੰਘਰਸ਼ ਚਲਾਇਆ ਅਤੇ ਅੰਤ ਉਸਨੂੰ ਫਾਂਸੀ ਚਾੜ੍ਹ ਦਿੱਤਾ ਗਿਆ। 10 ਫਰਵਰੀ
1947 ਨੂੰ ਇਟਲੀ ਵਾਲੇ ਲੀਬੀਆ ਨੂੰ ਛੱਡ ਕੇ ਭੱਜ ਗਏ ਅਤੇ ਲੰਮੇ ਸੰਘਰਸ਼ ਤੋਂ ਬਾਅਦ ਯੂ.ਐੱਨ.ਓ ਤੋਂ ਮਾਨਤਾ ਮਿਲਣ ਉਪਰੰਤ 24 ਦਸੰਬਰ 1951 ਨੂੰ ਲੀਬੀਆ ਨੇ ਆਪਣੇ ਆਪ ਨੂੰ ਅਜ਼ਾਦ ਦੇਸ਼ "ਯੁਨਾਈਟਡ ਕਿੰਗਡਮ ਆਫ ਲੀਬੀਆ" ਐਲਾਨਿਆ। ਅੱਜ ਲੀਬੀਆ ਦੇ 10 ਦਿਨਾਰ ਦੇ ਨੋਟ ਉੱਤੇ ਉਮਰ ਮੁਖਤਾਰ ਦੀ ਫੋਟੋ ਦੇਖੀ ਜਾ ਸਕਦੀ ਹੈ।
ਉਮਰ ਮੁਖਤਾਰ ਫਿਲਮ ਵਿਚ ਜੋ ਜੋ ਸਾਂਝਾਂ ਮੈਨੂੰ ਸਿੱਖ ਸੰਘਰਸ਼ ਨਾਲ ਲੱਗੀਆ ਉਹ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਗੁਰੀਲਾ ਜੰਗ
ਉਮਰ ਮੁਖਤਾਰ ਵਲੋਂ ਆਪਣੇ ਥੋੜੇ ਜਿਹੇ ਜੁਝਾਰੂਆਂ ਨਾਲ ਇਟਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਗਿਆ ਅਤੇ ਜਦੋਂ ਉਹ ਗੁਰੀਲਾ ਜੰਗ ਦੁਆਰਾ ਦੁਸ਼ਮਣਾਂ ਨੂੰ ਭਾਂਜ ਦਿੰਦਾ ਹੈ ਤਾਂ ਇੰਝ ਲੱਗਦਾ ਹੈ ਕਿ 18ਵੀਂ ਸਦੀ ਵਿਚ ਖ਼ਾਲਸੇ ਨੇ ਵੀ ਇੰਝ ਹੀ ਅਹਿਮਦ ਸ਼ਾਹ ਅਬਦਾਲੀ ਤੇ ਹੋਰਨਾਂ ਨੂੰ ਸੋਧਿਆ ਹੋਵੇਗਾ।ਉਮਰ ਮੁਖਤਾਰ ਦੀਆਂ ਜੰਗੀ ਨੀਤੀਆਂ ਤੇ ਸਹਿਜ ਅਵਸਥਾ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੀ ਹੈ ਅਤੇ ਮੁਸੋਲਿਨੀ ਦਾ ਵੱਡਾ ਜਾਲਮ ਜਨਰਲ ਰੋਡਾਲਫੋ ਗਾਜ਼ਿਆਨੀ ਜੋ ਕਿ 'ਫੈਜ਼ਾਨ ਦੇ ਬੁੱਚੜ' ਦੇ ਨਾਮ ਨਾਲ ਮਸ਼ਹੂਰ ਸੀ, ਦੀ ਵੀ ਜੀਭ ਦੰਦਾਂ ਥੱਲੇ ਆ ਜਾਂਦੀ ਹੈ।
ਨੈਤਿਕ ਕਦਰਾਂ-ਕੀਮਤਾਂ
ਕਿਸੇ ਸੰਘਰਸ਼ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਬਣਾਈ ਰੱਖਣਾ ਬੜਾ ਹੀ ਲਾਜ਼ਮੀ ਪਰ ਔਖਾ ਹੁੰਦਾ ਹੈ। ਖ਼ਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਹਿਤ ਬਖਸ਼ੀ ਅਤੇ ਜੰਗੀ ਸਮੇਂ ਦੌਰਾਨ ਵੀ ਕਦਰਾਂਕੀਮਤਾਂ ਬਣਾਈ ਰੱਖਣ ਦੀ ਸਖਤ ਹਦਾਇਤ ਕੀਤੀ ਜਿਵੇ ਕਿ ਕਾਜ਼ੀ ਨੂਰ ਮੁਹੰਮਦ ਵੀ ਆਪਣੀਆਂ ਲਿਖਤਾਂ ਵਿਚ ਲਿਖਦਾ ਹੈ ਕਿ ਖ਼ਾਲਸਾ ਕਿਸੇ ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਦਾ ਅਤੇ ਦੁਸ਼ਮਣ ਦੀ ਬਹੂ-ਬੇਟੀ ਦਾ ਆਪਣੀ ਮਾਂ-ਭੈਣ-ਧੀ ਵਾਂਗ ਹੀ ਸਤਿਕਾਰ ਕਰਦਾ ਹੈ ਅਤੇ ਇਸੇ ਤਰ੍ਹਾਂ ਹੀ ਪਿਛਲੇ ਸਮੇਂ ਦੌਰਾਨ ਚੱਲੇ ਸਿੱਖ ਸੰਘਰਸ਼ ਵਿਚ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਤੇ ਹੋਰਨਾਂ ਦੇ ਉੱਚ ਚਰਿੱਤਰ ਦੀਆਂ ਗਥਾਵਾਂ ਸੁਣਨ ਨੂੰ ਮਿਲੀਆਂ ਹਨ। ਉਮਰ ਮੁਖਤਾਰ ਜਦੋਂ ਇਕ ਥਾਂ ਇਟਲੀ ਦੇ ਫੌਜੀਆਂ ਨੂੰ ਸੋਧਦਾ ਹੈ ਤਾਂ ਉਸ ਸਮੇਂ ਜੰਗ ਤੋਂ ਬਾਦ ਇਕ ਮੁੱਛ ਫੁੱਟ ਫੌਜੀ ਅਫਸਰ ਬਚ ਜਾਂਦਾ ਹੈ ਅਤੇ ਨਿਹੱਥਾ ਹੋ ਜਾਂਦਾ ਹੈ ਜਦੋਂ ਉਮਰ ਮੁਖਤਾਰ ਦਾ ਇਕ ਸਾਥੀ ਉਸ ਅੱਲੜ ਫੌਜੀ ਨੂੰ ਮਾਰਨ ਲੱਗਦਾ ਹੈ ਅਤੇ ਫੌਜੀ ਗੱਡੀ ਉੱਤੇ ਲੱਗਾ ਇਟਲੀ ਦਾ ਝੰਡਾ ਪਾੜਨ ਲੱਗਦਾ ਹੈ ਪਰ ਉਮਰ ਮੁਖਤਾਰ ਉਸਨੂੰ ਰੋਕ ਦਿੰਦਾ ਹੈ ਕਿ ਅਸੀਂ ਨਿਹੱਥਿਆਂ ਉੱਤੇ ਗੋਲੀ ਨਹੀਂ ਚਲਾਉਣੀ ਅਤੇ ਕਿਸੇ ਦੇ ਝੰਡੇ ਦੀ ਬੇਅਦਬੀ ਨਹੀਂ ਕਰਨੀ ਤਾਂ ਜੁਝਾਰੂ ਕਹਿੰਦੇ ਹਨ ਕਿ ਇਟਾਲੀਅਨ ਸਾਡੇ ਨਾਲ ਇਸੇ ਤਰ੍ਹਾਂ ਹੀ ਕਰਦੇ ਹਨ ਤਾਂ ਉਮਰ ਮੁਖਤਾਰ ਦਾ ਜਵਾਬ ਕਿ "ਉਹ ਸਾਡੇ ਅਧਿਆਪਕ ਨਹੀਂ ਹਨ ਕਿ ਅਸੀਂ ਉਹਨਾਂ ਤੋਂ ਸਿੱਖੀਏ" ਦਿਲ ਨੂੰ ਧੂਹ ਪਾਉਂਦਾ ਹੈ ਤੇ ਇਤਿਹਾਸ ਵਿਚਲੇ ਉਸ ਵਾਕੇ ਨੂੰ ਯਾਦ ਕਰਾਉਂਦਾ ਹੈ ਜਦੋਂ ਦਮਦਮਾ ਸਾਹਿਬ ਦੀ ਧਰਤੀ 'ਤੇ ਭਾਈ ਡੱਲੇ ਨੇ ਦਸ਼ਮੇਸ਼ ਪਿਤਾ ਨੂੰ ਸਵਾਲ ਕੀਤਾ ਸੀ ਕਿ ਜਦੋਂ ਮੁਗ਼ਲ ਸਾਡੀਆਂ ਔਰਤਾਂ ਬੱਚਿਆਂ ਨਾਲ ਵਧੀਕੀਆਂ ਕਰਦੇ ਹਾਂ ਤਾਂ ਅਸੀਂ ਕਿਉਂ ਨਾ ਕਰੀਏ? ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ 'ਮੋਹਿ ਨੀਚਨ ਕੀ ਰੀਸ ਨਾਹੀ' ਤੇ ਵਰਤਮਾਨ ਇਤਿਹਾਸ ਵਿਚ ਜੂਨ ਤੇ ਨਵੰਬਰ ੧੯੮੪ ਵਿਚ ਸਿੱਖਾਂ ਦੀ ਕੀਤੀ ਬੇਪੱਤੀ ਦਾ ਬਦਲਾ ਸਿੱਖਾਂ ਨੇ ਗਲਤ ਢੰਗ ਨਾਲ ਨਹੀਂ ਸਗੋਂ ਨੈਤਿਕ ਕਦਰਾਂ-ਕੀਮਤਾਂ ਦੀ ਰੌਸ਼ਨੀ ਵਿਚ ਹੀ ਲਿਆ ਹੈ। ਕੌਮ ਨੂੰ ਭਾਰਤੀ ਝੰਡਾ ਸਾੜਨ ਨਾਲੋਂ ਵੱਧ ਤਰਜੀਹ ਖਾਲਸਈ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਝੁਲਾਉਣ ਬਾਰੇ ਸੰਘਰਸ਼ ਕਰਨ ਲਈ ਦੇਣੀ ਬਣਦੀ ਹੈ।
ਸਰਕਾਰੀ ਜਬਰ
ਮੁਸੋਲਿਨੀ ਦੀਆਂ ਫੌਜਾਂ ਵਲੋਂ ਉਮਰ ਮੁਖਤਾਰ ਦੇ ਸਮਰਥਕਾਂ ਨਾਲ ਕੀਤਾ ਜਾਂਦਾ ਜਬਰ ਦੇਖ ਕੇ ਲੱਗਾ ਜਿਵੇਂ ਇਹ ਸਾਰਾ ਕੁਝ ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਹੋਵੇ। ਜਦੋਂ ਮੁਸੋਲਿਨੀ ਵਲੋਂ ਉਮਰ ਮੁਖਤਾਰ ਨੂੰ ਖਤਮ ਕਰਨ ਲਈ ਕਈ ਜਨਰਲ ਭੇਜੇ ਗਏ ਤਾਂ ਉਹ ਹਾਰਾਂ ਖਾ ਖਾ ਕੇ ਮਰ-ਖਪ ਗਏ। ਅੰਤ ਵਿਚ ਮੁਸੋਲਿਨੀ 'ਫੈਜ਼ਾਨ ਦੇ ਬੁੱਚੜ' ਦੇ ਨਾਮ ਨਾਲ ਮਸ਼ਹੂਰ ਜਨਰਲ ਰੋਡਾਲਫੋ ਗਾਜ਼ਿਆਨੀ ਨੂੰ ਸੰਘਰਸ਼ ਨੂੰ ਕੁਚਲਣ ਲਈ ਭੇਜਦਾ ਹੈ ਜਿਸਨੂੰ ਕਿ ਆਪਣੀ ਨਿਯੁਕਤੀ ਵਾਲੇ ਹੀ ਦਿਨ ਵੱਡੇ ਨੁਕਸਾਨ ਝੱਲਣੇ ਪੈਂਦੇ ਹਨ। ਉਸ ਉਪਰੰਤ ਉਹ ਉਸੇ ਤਰ੍ਹਾਂ ਦੀ ਨੀਤੀ ਲਾਗੂ ਕਰਦਾ ਹੈ ਜਿਸ ਤਰ੍ਹਾਂ ਕਿ ਹਰ ਜ਼ਾਲਮ ਸਰਕਾਰ ਆਪਣੇ ਬਾਗੀਆਂ ਪ੍ਰਤੀ ਅਪਣਾਉਂਦੀ ਹੈ। ਉਹ ਉਹਨਾਂ ਲੋਕਾਂ ਉੱਤੇ ਜੁਲਮਾਂ ਦੇ ਦੌਰ ਚਲਾਉਂਦਾ ਹੈ ਜੋ ਉਮਰ ਮੁਖਤਾਰ ਅਤੇ ਉਸਦੇ ਸਾਥੀ ਜੁਝਾਰੂਆਂ ਨੂੰ ਅੰਨ-ਪਾਣੀ ਤੇ ਆਸਰਾ ਦਿੰਦੇ ਹਨ। ਇਹ ਜੁਲਮੀ-ਦੌਰ ਦੇਖਦਿਆਂ ਲੱਗਦਾ ਹੈ ਕਿ ਭਾਰਤ ਸਰਕਾਰ ਵਲੋਂ ਵੀ ਸਿੱਖ ਸੰਘਰਸ਼ ਨੂੰ ਕੁਚਲਣ ਲਈ ਅਜਿਹੀਆਂ ਹੀ ਘਟੀਆ ਨੀਤੀਆਂ ਅਪਣਾਈਆਂ ਗਈਆਂ ਜਿਹਨਾਂ ਦਾ ਕਾਫੀ ਵਰਣਨ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਨੇ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਭਾਰਤੀ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਕੀਤਾ ਸੀ। ਜਿਵੇਂ ਕਿ ਧੀਆਂ ਭੈਣਾਂ ਦੀ ਬੇਪੱਤੀ, ਘਰਾਂ ਦਾ ਉਜਾੜਾ, ਅਨਾਜ ਤੇ ਖੇਤਾਂ ਨੂੰ ਅੱਗਾਂ, ਪਾਣੀ ਦੇ ਖੂਹਾਂ ਵਿਚ ਸੀਮੈਂਟ ਭਰਨਾ ਅਤੇ ਸਭ ਤੋਂ ਵੱਧ ਕੇ ਨੌਜਵਾਨਾਂ ਨੂੰ ਲਾਇਨਾਂ ਵਿਚ ਖਵੇ ਕਰਕੇ ਗੋਲੀਆਂ ਮਾਰਨੀਆਂ, ਤਸ਼ੱਦਦ ਕਰਨਾ ਅਦਿ ਅਦਿ…। ਫਿਲਮ ਵਿਚ ਗਾਜ਼ਿਆਨੀ ਜਦੋਂ ਕਹਿੰਦਾ ਹੈ ਕਿ ਸਾਡੀ ਜੰਗ ਉਮਰ ਮੁਖਤਾਰ ਜਾਂ ਉਸਦੇ 200 ਕੁ ਸਾਥੀਆਂ ਨਾਲ ਨਹੀਂ ਸਗੋਂ ਪੂਰੀ ਵਸੋਂ ਨਾਲ ਹੈ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਜਾਲਮਾਂ ਲਈ ਬਾਗੀਆਂ ਨਾਲੋਂ ਉਹਨਾਂ ਨੂੰ ਸਹਾਰਾ ਦੇਣ ਵਾਲੇ ਵੱਧ ਦੋਸ਼ੀ ਹੁੰਦੇ ਹਨ ਜਿਵੇਂ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਛਕਾਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਣੇ ਕੋਹਲੂ ਵਿਚ ਪੀੜ ਦਿੱਤਾ ਗਿਆ ਸੀ।
ਲੋਕ ਹਮਇਤ
ਉਮਰ ਮੁਖਤਾਰ ਦੀ ਦ੍ਰਿੜਤਾ, ਹੌਸਲੇ ਅਤੇ ਲੰਮੇ ਸੰਘਰਸ਼ ਦੀ ਵਡਿਆਈ ਉਸਦੇ ਲੋਕਾਂ ਨੂੰ ਜਾਂਦੀ ਹੈ ਕਿਉਂਕਿ ਕਿਸੇ ਸੰਘਰਸ਼ ਨੂੰ ਕਰਨ ਲਈ ਉੱਥੋਂ ਦੇ ਵਾਸੀ ਕਿੰਨੇ ਕੁ ਤਿਆਰ ਹਨ ਇਹ ਗੱਲ ਸੰਘਰਸ਼ ਦੇ ਸਮੇਂ ਨੂੰ ਤਹਿ ਕਰਦੀ ਹੈ। ਉਮਰ ਮੁਖਤਾਰ ਦਾ ਸਾਥ ਉਸਦੇ ਲੋਕਾਂ ਨੇ ਬਹੁਤ ਦਿੱਤਾ। ਲੋਕ ਮਰਨਾ ਤਾਂ ਪਰਵਾਣ ਕਰ ਲੈਂਦੇ ਸਨ ਪਰ ਕੋਈ ਵੀ ਵਿਅਕਤੀ ਉਸਦੀ ਸੂਹ ਫੋਜਾਂ ਨੂੰ ਨਹੀਂ ਸੀ ਦਿੰਦਾ। ਜਦੋਂ ਜਾਲਮ ਗਾਜ਼ਿਆਨੀ ਲੱਖਾਂ ਲੋਕਾਂ ਨੂੰ ਘਰੋਂ ਬੇ-ਘਰ ਕਰਕੇ ਕੈਂਪਾਂ ਵਿਚ ਲੈ ਆਉਂਦਾ ਹੈ ਤਾਂ ਬੱਚੇ, ਬੁੱਢੇ ਤੇ ਔਰਤਾਂ ਬਿਮਾਰੀ ਦੀ ਹਾਲਤ, ਰਹਿਣ ਦੀਆਂ ਅਤਿ ਘਟੀਆ ਹਾਲਤਾਂ ਦੇ ਬਾਵਜੂਦ ਵੀ ਆਪਣੀ ਰੋਟੀ ਵਿਚੋਂ ਕੁਝ ਹਿੱਸਾ ਉਮਰ ਮੁਖਤਾਰ ਤੇ ਉਸਦੇ ਸਾਥੀਆਂ ਲਈ ਕੱਢਦੇ ਸਨ ਭਾਵੇਂ ਕਿ ਇਸ ਬਦਲੇ ਉਹਨਾਂ ਨੂੰ ਫਾਂਸੀ ਵੀ ਚੜ੍ਹਨਾ ਪੈਂਦਾ ਸੀ ਜਿਹਾ ਕਿ ਅਲ਼ੀ ਦੀ ਮਾਂ ਨੂੰ ਵੀ ਫਾਂਸੀ ਚੜਾ ਦਿੱਤਾ ਜਾਂਦਾ ਹੈ।
ਸੰਘਰਸ਼ ਅੱਵਲ
ਇਤਿਹਾਸ,   ਸਿਆਸਤ ਤੇ  ਕਾਨੂੰਨ ਦਾ ਵਿਦਿਆਰਥੀ ਹੋਣ ਕਾਰਨ ਪਤਾ ਲੱਗਦਾ ਹੈ ਕਿ ਜਦੋਂ ਸਰਕਾਰਾਂ ਖਿਲਾਫ ਹਥਿਆਰਬੰਦ ਸੰਘਰਸ਼ ਚੱਲਦਾ ਹੈ ਤਾਂ ਕਈ ਵੱਡੇ ਝਟਕਿਆਂ ਤੋਂ ਬਾਦ ਸਰਕਾਰਾਂ ਟੇਬਲ ਉੱਤੇ ਗੱਲ ਮੁਕਾਉਣ ਲਈ ਆ ਜਾਂਦੀਆਂ ਹਨ ਅਤੇ ਸਿਧਾਂਤ ਮੁਤਾਬਕ ਕਿਸੇ ਵੀ ਦੋ ਧਿਰੀ ਸੰਧੀ ਵਿਚ ਇਕ ਅਸਵਾਰ ਹੁੰਦਾ ਹੈ ਅਤੇ ਇਕ ਘੋੜਾ। ਧਰਮ ਯੁੱਧ ਮੋਰਚੇ ਨੇ ਭਾਰਤ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆ ਸਨ ਪਰ ਟੇਬਲ ਉੱਤੇ ਗੱਲਬਾਤ ਕਰਨ ਵਾਲਿਆਂ ਨੇ ਕੌਮੀ ਹਿੱਤਾਂ ਦੀ ਥਾਂ ਆਪਣੇ ਨਿੱਜ ਨੂੰ ਅੱਗੇ ਰੱਖ ਲਿਆ। ਟੇਬਲ ਟਾਕ ਵਿਚ ਮੁਹਾਰਤ ਉਮਰ ਮੁਖਤਾਰ ਵਿਚ ਦੇਖਣ ਨੂੰ ਮਿਲੀ। ਜਦੋਂ ਉਮਰ ਮੁਖਤਾਰ ਨੇ ਇਟਾਲੀਅਨ ਫੌਜਾਂ ਨੂੰ ਧੂੜਾਂ ਚਟਾ ਦਿੱਤੀਆਂ ਤਾਂ ਜਨਰਲ ਗਾਜ਼ਿਆਨੀ ਨੂੰ ਸਮੁੰਦਰੀ ਜਹਾਜਾਂ ਰਾਹੀਂ ਤੋਪਾਂ-ਟੈਂਕਾਂ ਮੰਗਵਾਉਣ ਲਈ ਸਮਾਂ ਚਾਹੀਦਾ ਸੀ ਤਾਂ ਉਸਨੇ ਗੱਲਬਾਤ ਦੀ ਪੇਸ਼ਕਸ਼ ਕੀਤੀ। ਭਾਵੇਂ ਕਿ ਜਾਲਮ ਤੇ ਬਦਨੀਤੀ ਵਾਲਿਆਂ ਨਾਲ ਗੱਲਬਾਤ ਸਿਰੇ ਤਾਂ ਨਹੀਂ ਚੜ੍ਹੀ ਪਰ ਜਿਸ ਤਰ੍ਹਾਂ ਉਮਰ ਮੁਖਤਾਰ ਵਲੋਂ ਆਪਣਾ ਕੇਸ ਤੇ ਅਹਿਮ ਹੱਕ ਦੁਸ਼ਮਣ ਸਾਹਮਣੇ ਰੱਖੇ ਜਾਂਦੇ ਹਨ ਉਹ ਬਹੁਤ ਹੀ ਕਾਬਿਲੇ-ਤਾਰੀਫ ਹੈ। ਉਹਨਾਂ ਵਲੋਂ ਸਭ ਤੋਂ ਪਹਿਲੀ ਗੱਲ ਕੀਤੀ ਜਾਂਦੀ ਹੈ ਕਿ ਮਦਰੱਸੇ ਚਲਾਉਣ ਦਾ ਹੱਕ ਸਾਨੂੰ ਹੋਣਾ ਚਾਹੀਦਾ ਹੈ ਕਿਉਂਕਿ ਹਰ ਸਿਆਣਾ ਆਗੂ ਜਾਣਦਾ ਹੈ ਕਿ ਜਿੰਨਾ ਚਿਰ ਸਿੱਖਿਆ ਦੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥ ਵਿਚ ਹੈ ਤਾਂ ਸੰਘਰਸ਼ ਨੂੰ ਜਿੰਨਾਂ ਚਿਰ ਮਰਜ਼ੀ ਚਲਾਇਆ ਜਾ ਸਕਦਾ ਹੈ ਅਤੇ ਸੰਘਰਸ਼ ਦੀ ਵਾਗਡੋਰ ਵੀ ਅਗਲੀ ਪੀੜੀ ਦੇ ਹੱਥਾਂ ਵਿਚ ਸੰਭਾਲੀ ਜਾ ਸਕਦੀ ਹੈ।
ਸੰਘਰਸ਼ ਦੇ ਵਾਰਸ
ਕਿਸੇ ਸੰਘਰਸ਼ ਵਿਚ ਲਗਾਤਾਰਤਾ ਬਣਾਈ ਰੱਖਣ ਲਈ ਉਸਦੇ ਵਾਰਸ ਕਾਇਮ ਕਰਨੇ ਬਹੁਤ ਜਰੂਰੀ ਹੁੰਦਾ ਹਨ ਅਤੇ ਉਮਰ ਮੁਖਤਾਰ ਨੂੰ ਇਸ ਗੱਲ ਦਾ ਬਾਖੂਬੀ ਪਤਾ ਹੁੰਦਾ ਹੈ। ਇਸੇ ਲਈ ਜਦੋਂ ਇਕ ਜੰਗ ਨੂੰ ਜਿੱਤਣ ਤੋਂ ਬਾਦ ਉਹ ਆਪਣੇ ਕੈਂਪ ਵਿਚ ਵਾਪਸ ਪਰਤਦੇ ਹਨ ਤਾਂ ਇਕ ਛੋਟਾ ਬੱਚਾ ਅਲੀ ਆਪਣੀ ਮਾਂ ਨਾਲ ਆਪਣੇ ਪਿਤਾ ਨੂੰ ਲੱਭਦਾ ਹੈ ਤਾਂ ਉਹਨਾਂ ਨੂੰ ਆਪਣਾ ਘੋੜਾ ਖਾਲੀ ਵਾਪਸ ਪਰਤਿਆ ਨਜ਼ਰੀ ਆਉਂਦਾ ਹੈ ਜਿਸ ਤੋਂ ਔਰਤ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦਾ ਪਤੀ ਜੰਗ ਵਿਚ ਕੰਮ ਆ ਗਿਆ ਹੈ ਪਰ ਉਹ ਤਸਦੀਕੀ ਲਈ ਉਮਰ ਮੁਖਤਾਰ ਕੋਲ ਆਉਂਦੀ ਹੈ ਤਾਂ ਉਮਰ ਕਹਿੰਦਾ ਹੈ ਕਿ ਮੈਂ ਕੇਵਲ ਉਸਦੀ ਕੁਰਾਨ ਹੀ ਵਾਪਸ ਲਿਆਇਆ ਹਾਂ ਉਹ ਅਲੀ ਨੂੰ ਕਹਿੰਦਾ ਹੈ ਕਿ ਇਹ ਕੁਰਾਨ ਹੁਣ ਉਸਦੀ ਹੈ ਅਤੇ ਉਹ ਆਪਣੀ ਮਾਂ ਨੂੰ ਕਹੇ ਕਿ ਉਹ ਕੁਰਾਨ ਨੂੰ ਅਲੀ ਲਈ ਸਾਂਭ ਕੇ ਰੱਖੇ।ਭਾਵ ਆਪਣੇ ਪਿਤਾ ਵਾਲਾ ਸੰਘਰਸ਼ ਹੁਣ ਤੂੰ ਅੱਗੇ ਜਾਰੀ ਰੱਖਣਾ ਹੈ।
ਮੁਖਤਾਰ ਦੀ ਸ਼ਹਾਦਤ
ਉਮਰ ਮੁਖਤਾਰ ਆਪਣੇ ਲੋਕਾਂ ਦੇ ਹੱਕਾਂ ਲਈ ਜਾਲਮ ਇਟਾਲੀਅਨ ਸਰਕਾਰ ਨਾਲ 20 ਸਾਲ ਤੱਕ ਜੂਝਿਆ ਪਰ ਅੰਤ 11  ਸਤੰਬਰ 1931ਨੂੰ ਉਸ ਨੂੰ ਜੰਗ ਦੇ ਮੈਦਾਨ ਵਿਚੋਂ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਟਲੀ ਨੇ ਉਮਰ ਮੁਖਤਾਰ ਦੀ ਗ੍ਰਿਫਤਾਰੀ ਨੂੰ ਬੜੀ ਵੱਡੀ ਜਿੱਤ ਦਰਸਾਇਆ। 3 ਦਿਨ ਉਮਰ ਮੁਖਤਾਰ ਖਿਲਾਫ ਮੁਕੱਦਮਾ ਚੱਲਿਆ ਤੇ 14 ਸਤੰਬਰ 1931ਨੂੰ ਅਦਲਾਤ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਉਮਰ ਮੁਖਤਾਰ ਨੂੰ 16 ਸਤੰਬਰ 1931 ਨੂੰ ਲਿਬੀਆ ਦੇ ਸ਼ਹਿਰ ਬੈੱਨਗਾਜ਼ੀ ਨਜ਼ਦੀਕ ਸੌਲੂਕਉਨ ਦੇ ਤਸੀਹਾ ਕੈਂਪ ਵਿਚ ਉਸਦੇ ਲੋਕਾਂ ਸਾਹਮਣੇ ਫਾਂਸੀ ਦੇ ਦਿੱਤੀ ਗਈ।ਉਮਰ ਮੁਖਤਾਰ ਫਿਲਮ ਵਿਚ ਉਸਦੀ ਫਾਂਸੀ ਦਾ ਦ੍ਰਿਸ਼ ਬਾ-ਕਮਾਲ ਦਿਖਾਇਆ ਗਿਆ ਹੈ ਜਿਸ ਵਿਚ ਸਭ ਤੋਂ ਵੱਡੀ ਤੇ ਭਾਵਕ ਗੱਲ ਕਿ ਜਦੋਂ ਉਮਰ ਮੁਖਤਾਰ ਨੂੰ ਫਾਂਸੀ ਦੇਣ ਲੱਗਦੇ ਹਨ ਤਾਂ ਉਹ ਕੁਰਾਨ ਵਿਚੋਂ ਕੁਝ ਆਇਤਾਂ ਪੜ੍ਹਨ ਤੋਂ ਬਾਦ ਛੋਟੇ ਬੱਚੇ ਅਲੀ ਵੱਲ ਵੇਖਦਾ ਹੈ ਅਤੇ ਦੋਨੇ ਇਕ ਦੂਜੇ ਵੱਲ ਦੇਖ ਕੇ ਹੱਸਦੇ ਹਨ ਤਾਂ ਉਸੇ ਵੇਲੇ ਜੱਲਾਦ ਉਸ ਕੋਲੋ ਕੁਰਾਨ ਲੈ ਕੇ ਉਸਦੇ ਹੱਥ ਪਿੱਛੇ ਵੱਲ ਬੰਨ ਦਿੰਦੇ ਹਨ ਪਰ ਉਮਰ ਮੁਖਤਾਰ ਦੀ ਐਨਕ ਉਸਦੇ ਹੱਥਾਂ ਵਿਚ ਹੀ ਰਹਿ ਜਾਂਦੀ ਹੈ ਅਤੇ ਜਦੋਂ ਜੱਲਾਦ ਉਸ ਦੇ ਗਲ ਵਿਚ ਰੱਸਾ ਪਾ ਕੇ ਹੇਠੋਂ ਫੱਟਾ ਪੈਰਾਂ ਨਾਲ ਕੱਢ ਦਿੰਦੇ ਹਨ ਤਾਂ ਉਹ ਐਨਕ ਉਮਰ ਦੇ ਹੱਥੋਂ ਹੇਠਾਂ ਡਿੱਗ ਜਾਂਦੀ ਹੈ ਤਾਂ ਅਲੀ ਦੇਖ ਲੈਂਦਾ ਹੈ। ਜਾਲਮ ਉਸੇ ਵੇਲੇ ਉਮਰ ਦੀ ਦੇਹ ਨੂੰ ਲੈ ਜਾਂਦੇ ਹਨ  ਅਤੇ ਡਿੱਗੀ ਹੋਈ ਐਨਕ ਅਲੀ ਚੁੱਕ ਕੇ ਸਾਂਭ ਲੈਂਦਾ ਹੈ ਜੋ ਕਿ ਚਿੰਨ ਹੁੰਦਾ ਹੈ ਕਿ ਸੰਘਰਸ਼ ਜਾਰੀ ਰਹੇਗਾ ਅਜ਼ਾਦੀ ਮਿਲਣ ਤੱਕ, ਜਿਹਾ ਕਿ ਉਮਰਮੁਖਤਾਰ ਕਹਿੰਦਾ ਹੈ ਕਿ:
ਅਸੀਂ ਅੱਲਾਹ ਤੋਂ ਆਏ ਹਾਂ
ਅਤੇ ਅੱਲਾਹ ਕੋਲ ਹੀ ਜਾਣਾ ਹੈ,
ਅਸੀਂ ਕਦੇ ਵੀ ਸਮਰਪਣ ਨਹੀਂ ਕਰਾਂਗੇ,
ਅਸੀਂ ਜਿੱਤਾਂਗੇ ਜਾਂ ਮਰਾਂਗੇ।
ਸਾਡਾ ਸੰਘਰਸ਼ ਚੱਲਦਾ ਰਹੇਗਾ।
ਅਸੀਂ ਲੜਾਂਗੇ,
ਸਾਡੀਆਂ ਅਗਲੀਆਂ ਪੀੜੀਆਂ,
ਤੇ ਉਸ ਤੋਂ ਵੀ ਅਗਲੀਆਂ
ਮੰਜਿਲੇ ਮਕਸੂਦ ਦੀ ਪ੍ਰਾਪਤੀ ਤੱਕ
ਸੰਘਰਸ਼ ਕਰਦੀਆਂ ਰਹਿਣਗੀਆਂ

ਐਡਵੋਕੇਟ ਜਸਪਾਲ ਸਿੰਘ ਮੰਝਪੁਰ                                                                                       ਮੋਬਾਈਲ ਸੰਪਰਕ: 0091-98554-01843           
 ਈਮੇਲ ਸੰਪਰਕ:jsmanjhpur@gmail.com  

Tuesday, August 09, 2011

ਲੰਦਨ ਦੀ ਸੰਗਤ ਦੰਗਿਆਂ ਦੌਰਾਨ ਹਰ ਗੁਰਦਵਾਰੇ ਤੇ ਪੂਰੀ ਨਜਰ ਰੱਖੇ


brqfnIaF dy kuJ sLihrF ivc ho rhI ihMsf, agjLnI aqy qoVPoV sbMDI iswK kONsl vloN idsLf inrdysL jfrI kIqy gey
hfl hI ivc lMzn aqy dysL dy hor sLihrF ivc hoeI ihMsk gVbV dOrfn  gurduafiraF dI surwiKaqf df muwdf bVy gMBIr rUp ivc sfhmxy afieaf hY. aYsI qoV PoV, agjLnI, luwtKoh aqy BMNnqoV dIaF GtnfvF dy mwdy njLr iswK kONsl XU ky ny iswK BfeIcfry nUM kuJ idsLf inrdysL dy ky afpxy afp aqy afpxy gurduafiraF aQvf kfrobfrF aqy hor sMsQfvF dI surwiKaqf nUM XkInI bxfAux leI gfeIz lfeInjL jfrI krn df Audm kIqf hY. kONsl vloN hyT ilKy idsLf inrdysL jfrI kIqy gey hn—
1[ lgfqfr cOkMny  rho, Kfs krky sLfm dy smyN drvfjLy, sLtr aqy iKVkIaF afid bMd kr dyvo.
2[ sfrIaF sMgqF nUM bynqI  hY ik nF kyvl gurduafry afAux smyN sgoN bfhr aMdr jfx smyN sony dy gihxy aqy byloVI mfieaf qoN prhyjL kIqf jfvy. luwt Koh krn vfly lok iswK bIbIaF nUM ivsLysL qOr qy insLfnF bxf rhy hn.
3[gurduafrf kmytIaF nUM byloVy Kqry aqy qOKly qoN bcx leI golkF hr rojL KflI krn aqy mfieaf bYNk ivc jmHf krvfAux dI koisLsL krnI cfhIdI hY.
4[sQfnk puils nfl qflmyl krky ies gwl dI qsdIk kr lvo ik afp df gurduafrf puils nfl rijstrz hoieaf hovy aqy koeI vI jnqk icqfvnI dI gurduafrf sfihb nUM ieqlfh hovy qF ik loV anusfr surwiKaqf dy pRbMD kIqy jf skx.
5[aYmrjYNsI vyly dI kfrvfeI df ibafn pMjfbI qy aMgRyjLI dohF BfsLf hoxF cfhIdf hY aqy kusLl syvfdfrF df shfieqf leI qqpr hoxF jrUrI hY jI.
6[ gurduafiraF ivc irhfiesL rwKx vfly igafnIaF nUM qqkflIn (aYmrjYNsI) smyN dI kfrvfeI bfry jfxkfrI hoxI jrUrI hY aqy ies sbMDI idsLf inrdysL pMjfbI aqy aMgRyjLI dohF BfsLfvF ivc AuplbD krvfAuxyN cfhIdy hn aqy
A)     AuhnF nUM ieh spwsLt hovy ik aYmrjYNsI smyN ikhVy sMprk krny hn.
a)     AuhnF kol gurduafrf sfihb jI dy nyVy rihMdy mYNbrF aqy ijLmyvfr mYNbrF dy sMprk nMbr hox. sB syvfdfrF nUM bynqI kIqI jfvy ki mObfiel Pon bMd nF kIqy jfx.
agjLnI jF aYmrjYNsI dOrfn avYikAUeysLn dy pRosIjLr, guru mhFrfj dy siqkfr aqy iekwqrqf dy sQfn dI jfxkfrI jrUrI hY. sQfnk sMgq nUM bynqI kIqI jfvy ik Auh gurduafry qy ingfh rwKx aqy iksy vI sLwkI GtnF dI irport puils aQvf ijMmyvfr mYNbrF nUM dyx. gurdafrf mYNbrF nUM aYmrjYNsI sbMDI tryinMg dyxI lfhybMd hY. ieh gwl XkInI bxfE ik afp df gurduafrf ieMzIpYNzYNt aYzvfiejLrI grup df mYNbr hovy aqy nYsLnl iensIzYNt rijstr ivc irport krn Xog aqy irkfrz hox Xog hovy.

iswK kONsl Xu ky vloN bynqI krqf—kulvMq isMG ZysI

Thursday, July 07, 2011

ਅਮਰੀਕਾ ਵੱਲੋਂ ਲੜੀ ਜਾ ਰਹੀ "ਇਨਸਾਫ਼ ਦੀ ਜੰਗ" ਦੇ ਕੁਝ ਕੁ ਅੰਕੜੇ

ਫੇਸਬੁਕ ਦੇ ਸਰਗਰਮ ਅਤੇ ਚੇਤੰਨ ਮਿੱਤਰ ਗੁਰਸੇਵਕ ਸਿੰਘ ਧੌਲਾ ਨੇ ਇਸ ਵਾਰ ਫੇਰ ਕੁਝ ਲਭ ਕੇ ਲਿਆਂਦਾ ਹੈ. ਇਹ ਅੰਕਡ਼ੇ ਅਮਰੀਕੀ ਕਾਰਵਾਈਆਂ ਵਿੱਚ ਮਾਰੇ ਗਏ ਲੋਕਾਂ ਦੇ ਹਨ. ਆਪਣੀ ਰਿਪੋਰਟ ਵਿੱਚ ਉਹਨਾਂ ਦੱਸਿਆ ਕਿ  ਵਾਸ਼ਿੰਗਟਨ,-ਯੂਨੀਵਰਸਿਟੀ ਦੇ ਖੋਜਕਰਤਾਵਾਂ ਅਨੁਸਾਰ ਅਮਰੀਕਾ ਵਿਚ ਹੋਏ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਦੁਆਰਾ ਆਰੰਭੀ ਜੰਗ ਵਿਚ ਹੁਣ ਤੱਕ 225000 ਲੋਕ ਮਰ ਚੁੱਕੇ ਹਨ ਤੇ ਲਗਭਗ 4.4 ਅਰਬ ਅਮਰੀਕੀ ਡਾਲਰ ਇਸ 'ਤੇ ਖਰਚ ਹੋ ਚੁੱਕੇ ਹਨ. ਇਸ ਹਫਤੇ ਜਾਰੀ ਹੋਏ ਬਰਾਊਨ ਯੂਨੀਵਰਸਿਟੀ ਦੇ ਅੰਕਡ਼ੇ ਇਰਾਕ ਅਤੇ ਅਫਗਾਨਿਸਤਾਨ ਦੀ ਜੰਗ ਅਤੇ ਪਾਕਿਸਤਾਨ ਤੇ ਯਮਨ ਵਿਚ ਅੱਤਵਾਦੀਆਂ ਵਿਰੁੱਧ ਹਮਲਿਆਂ ਨੂੰ ਆਧਾਰ ਬਣਾ ਕੇ ਲਏ ਗਏ ਹਨ. ਅਧਿਐਨ ਵਿਚ ਕਿਹਾ ਗਿਆ ਹੈ ਕਿ ਬਹੁਤ ਹੀ ਨਜ਼ਦੀਕੀ ਅੰਦਾਜ਼ੇ ਮੁਤਾਬਿਕ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਕਰੀਬ 225,000 ਹੈ ਅਤੇ ਲਗਭਗ 365,000 ਲੋਕ ਜ਼ਖਮੀ ਹੋਏ ਹਨ. ਮਰਨ ਵਾਲੇ 31,741 ਸਿਪਾਹੀਆਂ ਵਿਚ 6000 ਅਮਰੀਕੀ, 1200 ਸੰਬੰਧਿਤ ਦਲ ਦੇ ਸਿਪਾਹੀ, 9900 ਇਰਾਕੀ, 8800 ਅਫਗਾਨੀ, 3500 ਪਾਕਿਸਤਾਨੀ ਅਤੇ 2300 ਅਮਰੀਕਾ ਦੀ ਨਿੱਜੀ ਸੁਰੱਖਿਆ ਦੇ ਠੇਕੇਦਾਰ ਸਨ। ਮਰਨ ਵਾਲੇ ਆਮ ਲੋਕਾਂ ਦੀ ਗਿਣਤੀ 1,72,000 ਹੈ ਜਿਨ੍ਹਾਂ ਵਿਚ 125000 ਇਰਾਕੀ, 35000 ਪਾਕਿਸਤਾਨੀ ਅਤੇ 12000 ਅਫਗਾਨੀ ਹਨ। ਰਿਪੋਰਟ ਦੱਸਦੀ ਹੈ ਕਿ 9/11 ਦੇ ਹਮਲੇ ਤੋਂ ਬਾਅਦ ਜਦੋਂ ਤੋਂ ਅਮਰੀਕਾ ਨੇ ਅੱਤਵਾਦੀਆਂ ਵਿਰੁੱਧ ਜੰਗ ਆਰੰਭੀ ਹੈ, ਮਰਨ ਵਾਲਿਆਂ ਵਿਚ 168 ਪੱਤਰਕਾਰ ਅਤੇ 266 ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਲੇ ਕਾਮੇ ਵੀ ਮਾਰੇ ਗਏ ਹਨ.



    • Lok Raj ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਅਮਰੀਕਾ ਸਭ ਤੋਂ ਵੱਡਾ 'ਅੱਤਵਾਦੀ ਦੇਸ਼' ਹੈ ਤੇ ਪੂਰੀ ਦੁਨੀਆਂ ਵਿਚ ਅਮਨ ਤੇ ਲੋਕ ਤੰਤਰ ਦੇ ਨਾਂ ਹੇਠ ਦਹਿਸ਼ਤ ਤੇ ਬਦ-ਅਮਨੀ ਫੈਲਾ ਕੇ ਦੂਜੇ ਦੇਸ਼ਾਂ ਦੇ ਸੋਮੇ ਹਥਿਆ ਰਿਹਾ ਹੈ ਤੇ ਨਾਲੇ ਆਪਣੇ ਹਥਿਆਰ ਵੇਚ ਰਿਹਾ ਹੈ
      27 minutes ago ·  ·  1 person

Friday, October 08, 2010

ਬੰਦੂਕ ਦੀ ਗੋਲੀ ਅਤੇ ਸੰਗੀਤ ਦੇ ਸੁਰ


ਗੀਤ ਅਤੇ ਸੰਗੀਤ ਦੀ ਸ਼ਕਤੀ ਨੂੰ ਕੋਈ ਇਲਾਹੀ ਵਰਦਾਨ ਹੁੰਦਾ ਹੈ.ਗਮਾਂ ਦੀ ਕਾਲੀ ਰਾਤ ਹੋਵੇ ਜਾਂ ਫੇਰ ਜੰਗ ਦਾ ਮੈਦਾਨ ਇਸ ਦੀ ਸ਼ਕਤੀ ਕਦੇ ਡੋਲਦੀ ਨਹੀਂ.ਸੰਗੀਤ ਦੀਆਂ ਸੁਰਾਂ ਕਦੇ ਮਧਮ ਨਹੀਂ ਪੈਂਦੀਆਂ. ਖਾਮੋਸ਼ ਪਲਾਂ ਵਿੱਚ ਵੀ ਇਹ ਮਨ ਹੀ ਮਨ ਗੂੰਜਦੀਆਂ ਰਹਿੰਦੀਆਂ ਹਨ.ਜਦੋਂ ਕਦੇ ਬੰਦੂਕ ਦੀ ਗੋਲੀ ਅਤੇ ਗਲੇ ਚੋਂ ਨਿਕਲੀ ਸੰਗੀਤ ਦੀ ਸੁਰੀਲੀ ਆਵਾਜ਼ ਦੇ ਸੁਰ ਆਪਸ ਵਿੱਚ ਮਿਲਦੇ ਹਨ ਤਾਂ ਇੱਕ ਨਵਾਂ ਸੰਗੀਤ ਸੁਣਾਈ ਦੇਂਦਾ ਹੈ. ਕੁਝ ਇਹੋ ਜਿਹੇ ਹੀ ਪਲ ਸਨ ਸਮੁੰਦਰ ਦੀਆਂ ਉਹਨਾਂ ਲਹਿਰਾਂ ਤੇ ਤੈਰਦੇ ਉਸ ਵਿਸ਼ਾਲ ਬੇੜੇ USS Harry S. Truman (CVN 75) ਦੀ ਸਵਾਰੀ ਸਮੇਂ, ਜਦੋਂ ਅਦਾਕਾਰਾ ਅਤੇ ਗਾਇਕਾ ਜੈਸਿਕਾ ਸਿੰਪਸਨ ਨੇ 50 ਕੈਲੀਬਰ ਵਾਲੀ ਮਸ਼ੀਨ ਗੰਨ ਚੋਂ ਨਿਕਲਦੀਆਂ ਗੋਲੀਆਂ ਦੀ ਆਵਾਜ਼ ਸੁਨਣ ਲਈ ਆਪਣੇ ਆਪ ਨੂੰ ਤਿਆਰ ਕੀਤਾ. ਉਸ ਵੇਲੇ ਅਮਰੀਕਨ ਨੇਵੀ ਦੇ ਮੁੱਖ ਬੰਦੂਕਚੀ ਦੇ ਇੱਕ ਸਹਿਯੋਗੀ ਸਾਥੀ Keith McGinley ਦੀਆਂ ਉੰਗਲੀਆਂ ਇਸ ਸ਼ਾਨਦਾਰ ਮਸ਼ੀਨਗੰਨ ਦਾ ਘੋੜਾ ਦੱਬਣ ਲਈ ਤਿਆਰ ਬਰ ਤਿਆਰ ਸਨ. ਕਾਬਿਲੇ ਜ਼ਿਕਰ ਹੈ ਕਿ ਜਦੋਂ ਇਸ ਵਿਸ਼ਾਲ ਬੇੜੇ ਨੂੰ ਅਰਬ ਸਾਗਰ ਵਿੱਚ ਨਿਯੁਕਤ ਕੀਤਾ ਗਿਆ ਤਾਂ ਉਸ ਮੌਕੇ ਤੇ ਗੀਤ ਸੰਗੀਤ ਦਾ ਇੱਕ ਯਾਦਗਾਰੀ ਪ੍ਰੋਗਰਾਮ ਵੀ ਹੋਇਆ. ਇਸ ਬੇੜੇ ਤੇ ਸਵਾਰ ਜਵਾਨਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਹਨਾਂ ਦਾ ਮਨੋਰੰਜਨ ਕਰਨ ਲਈ ਜੈਸਿਕਾ ਵੀ ਉਚੇਚੇ ਤੌਰ ਤੇ ਪੁੱਜੀ.ਉਸਦੇ ਕੁਝ ਖਾਸ ਯਾਦਗਾਰੀ ਪਲਾਂ ਨੂੰ ਕੈਮਰੇ 'ਚ ਉਤਾਰਿਆ ਗਿਆ ਪਹਿਲੀ ਅਕਤੂਬਰ 2010 ਵਾਲੇ ਦਿਨ ਅਮਰੀਕਨ ਨੇਵੀ ਦੇ ਮਾਸ ਮੀਡੀਆ ਮਾਹਰ Tyler Caswell ਵੱਲੋਂ. ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ.--ਰੈਕਟਰ ਕਥੂਰੀਆ     

ਅੰਗ੍ਰੇਜ਼ੀ ਬਿਨਾ ਨਹੀਓਂ ਸਰਦਾ.....!

ਇਸ ਤਸਵੀਰ ਵਿੱਚ ਬਿਲਕੁਲ ਸੱਜੇ ਤੁਸੀਂ ਦੇਖ ਰਹੇ ਹੋ ਅਮਰੀਕਾ ਦੀ ਸਮੁੰਦਰੀ ਫੌਜ ਦੇ ਫਸਟ ਕਲਾਸ ਅਫਸਰ ਰੋਡੋਲਫੋ ਦੁਕ਼ੁ ਨੂੰ ਜੋ ਕਿ ਅਫਗਾਨ ਨੈਸ਼ਨਲ ਆਰਮੀ ਲਈ ਕੰਮ ਕਰਦੇ ਬੱਚਿਆਂ ਨਾਲ ਗੱਲਬਾਤ ਵਾਲੀ ਅੰਗ੍ਰੇਜ਼ੀ ਸਿੱਖਣ ਦਾ ਅਭਿਆਸ ਕਰ ਰਿਹਾ ਹੈ.ਦੁਕ਼ੁ ਨੂੰ ਬੰਗੋਰ ਦੇ ਨੇਵਲ ਹੈਲਥ ਕਲੀਨਿਕ ਵੱਲੋਂ ਨਾਟੋ ਟ੍ਰੇਨਿੰਗ ਮਿਸ਼ਨ ਦੇ ਮੈਂਬਰ ਵੱਜੋਂ ਨਿਯੁਕਤ ਕੀਤਾ ਗਿਆ ਹੈ.ਇਹ ਮਿਸ਼ਨ 209 ਵੀ ਕੌਰ ਵਾਲੇ ਖੇਤਰੀ ਹਸਪਤਾਲ ਨਾਲ ਅਫਗਾਨਿਸਤਾਨ ਦੀ ਮੈਡੀਕਲ ਟੀਮ ਅਤੇ ਅਫਗਾਨ ਸੈਨਿਕਾਂ ਨੂੰ ਮੈਡੀਕਲ ਟ੍ਰੇਨਿੰਗ ਵੀ ਦੇਂਦਾ ਹੈ ਅਤੇ ਉਥੋਂ ਦੇ ਵਿਕਾਸ ਕਾਰਜਾਂ ਵਿੱਚ ਵੀ ਸਰਗਰਮ ਸਹਿਯੋਗ ਦੇਂਦਾ ਹੈ. ਉਸ ਦੇ ਅੰਗ੍ਰੇਜ਼ੀ ਅਭਿਆਸ ਵਾਲੇ ਇਹਨਾਂ ਪਲਾਂ ਨੂੰ ਅਮਰੀਕੀ ਰੱਖਿਆ ਵਿਭਾਗ ਲਈ ਕੈਮਰੇ 'ਚ ਕੀਤਾ ਗਿਆ ਅਮਰੀਕਨ ਨੇਵੀ ਦੀ ਸਾਂਡ੍ਰਾ ਆਰਨੋਲਡ ਵੱਲੋਂ ਤਿੰਨ ਅਕਤੂਬਰ 2010 ਵਾਲੇ ਦਿਨ.ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਹੀ ਖਿੱਚੀ ਗਈ ਇਹ ਤਸਵੀਰ ਅਫਗਾਨ ਨੈਸ਼ਨਲ ਆਰਮੀ ਦੇ ਸ਼ਾਹੀਨ ਕੈੰਪ ਦੀ ਹੈ. ਤੁਹਾਨੂੰ ਅੰਗ੍ਰੇਜ਼ੀ ਸਿੱਖਣ ਦੇ ਇਸ ਅਭਿਆਸ ਦੀ ਇਹ ਫੋਟੋ ਕਿਹੋ ਜਿਹੀ ਲੱਗੀ....?

Sunday, August 01, 2010

ਜਾਨਵਰ ਆਦਮੀ ਸੇ ਜਿਆਦਾ ਵਫ਼ਾਦਾਰ ਹੈ.

ਹੁਣ ਜਦੋਂ ਕਿ ਇਨਸਾਨ ਆਪਣਾ ਵਿਸ਼ਵਾਸ ਗੁਆ ਚੁੱਕਿਆ ਹੈ ਉਦੋਂ ਇਨਸਾਨ ਦੇ ਇਸ ਵਫ਼ਾਦਾਰ ਨੇ ਆਪਣੇ ਇਤਬਾਰ, ਸਾਖ ਅਤੇ ਵਫਾਦਾਰੀ ਵਿੱਚ ਹੋਰ ਨਾਮ ਕਮਾ ਲਿਆ ਹੈ. ਹੁਣ ਇਰਾਕ਼ ਵਿੱਚ ਕੁੱਤੇ ਨੂੰ ਉਚੇਚੀ ਸਿਖਲਾਈ ਦੇ ਕੇ ਰੱਖਿਆ ਮੰਤਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ. ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਅਮਰੀਕੀ ਹਵਾਈ ਫੌਜ ਦੇ Staff Sgt. Dustin Weeks  ਨੂੰ ਖੱਬੇ ਇਸ ਵਿਸ਼ੇਸ਼ ਮਿਲਿਟਰੀ ਕੁੱਤੇ ਨੂੰ ਕਾਬੂ ਕੀਤਿਆਂ ਕਿਓਂਕਿ ਉਹ ਹਮਲਾ ਕਰ ਰਿਹਾ ਹੈ U.S. Navy Seaman Andrew English ਤੇ ਜੋ ਕਿ ਮਿਲਿਟਰੀ ਕੁੱਤਿਆਂ ਦੀ ਟ੍ਰੇਨਿੰਗ ਵਿੱਚ ਮਾਹਰ ਹੈ.ਇਰਾਕ਼ ਦੇ ਅਲ ਅਸਦ ਹਵਾਈ ਅੱਡੇ ਤੇ ਚੱਲ ਰਹੀ ਇਸ ਟ੍ਰੇਨਿੰਗ ਦੌਰਾਨ ਇਸ ਤਸਵੀਰ ਨੂੰ ਆਪਣੇ ਕੈਮਰੇ ਵਿੱਚ ਉਤਾਰਿਆ ਅਮਰੀਕੀ ਰੱਖਿਆ ਵਿਭਾਗ ਦੇ ਸੀਨੀਅਰ ਏਅਰਮੈਨ Perry Aston ਨੇ 25 ਜੁਲਾਈ 2010 ਵਾਲੇ ਦਿਨ.ਤੁਹਾਨੂੰ ਇਹ ਤਸਵੀਰ ਕਿਵੇਂ ਲੱਗੀ, ਆਪਣੇ ਵਿਚਾਰਾਂ ਤੋਂ ਸਾਨੂੰ ਜਾਣੂ ਜ਼ਰੂਰ ਕਰਾਉਣਾ.--ਰੈਕਟਰ ਕਥੂਰੀਆ   

ਖੌਫਨਾਕ ਪਲ

Saturday, June 12, 2010

ਇੰਝ ਵੀ ਹੁੰਦੈ


ਹਰ ਥਾਂ ਦੀ ਫੌਜ ਹਰ ਥਾਂ ਤੇ ਸਿਰਫ ਬੰਦੂਕ ਅਤੇ ਤੋਪ ਨਾਲ ਹੀ ਗੱਲ ਕਰਦੀ ਹੋਵੇ ਇਹ ਕੋਈ ਜ਼ਰੂਰੀ ਤਾਂ ਨਹੀਂ.ਤੁਸੀਂ ਦੇਖ ਰਹੇ ਹੋ ਇਸ ਤਸਵੀਰ ਨੂੰ ? ਇਹ ਫੌਜੀ ਕਿੰਨੇ ਹੀ ਪਿਆਰ ਨਾਲ ਹਥ ਮਿਲਾ ਰਿਹਾ ਹੈ ਇੱਕ ਬਜੁਰਗ ਦੇ ਨਾਲ ਅਮਰੀਕੀ ਫੌਜ ਦੇ ਇਸ ਫੌਜੀ ਦਾ ਨਾਂਅ ਹੈ Staff Sgt. Michael Baldwin ਜੋ ਕਿ ਅਫਗਾਨਿਸਤਾਨ ਦੇ ਲੋਏ ਗੜ੍ਹ ਇਲਾਕੇ ਦੇ ਮਿਰਸਲੇਹ 'ਚ ਪੈਂਦੇ ਇੱਕ ਪਿੰਡ ਵਿੱਚ ਤਾਇਨਾਤ ਹੈ. ਮਿਲਿਟ੍ਰੀ ਪੁਲਿਸ ਦੀ ਸਹਾਇਤਾ ਕਰਨ ਲਈ ਨਿਯੁਕਤ ਕੀਤੀ ਗਈ ਫੌਜੀ ਟੁਕੜੀ ਦੇ ਇਸ ਸਰਗਰਮ ਅਤੇ ਜ਼ਿੰਮੇਦਾਰ ਮੈਂਬਰ ਨੇ ਜਦੋਂ ਇੱਕ ਬਜੁਰਗ ਨਾਲ ਹਥ ਮਿਲਾਇਆ ਤਾਂ ਅਮਰੀਕੀ ਰਖਿਆ ਵਿਭਾਗ ਦੇ ਲਈ Spc. De'Yonte Mosley ਨੇ ਫਟਾਫਟ ਇਹਨਾਂ ਪਲਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ. ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ...ਜ਼ਰੂਰ ਦਸਣਾ.

ਬੰਦੂਕਾਂ ਅਤੇ ਤੋਪਾਂ ਨਾਲ ਖੇਡਣ ਵਾਲਿਆਂ ਕੋਲ ਭਲਾ ਜਜ਼ਬਾਤਾਂ ਦਾ ਕੀ ਕੰਮ ? ਹਰ ਵੇਲੇ ਮਰਨ ਮਾਰਨ ਦੀਆਂ ਗਲਾਂ ਕਰਨ ਵਾਲੇ ਕੀ ਜਾਨਣ ਕਿ ਪ੍ਰੇਮ ਪਿਆਰ  ਕੀ ਹੁੰਦਾ ਹੈ ? ਫੌਲਾਦੀ ਐਕਸ਼ਨ ਲੈਣ ਵਾਲੇ ਇਹਨਾਂ ਲੋਕਾਂ ਕੋਲ ਮੋਮ ਵਰਗਾ ਦਿਲ ਵੀ ਹੋ ਸਕਦਾ ਹੈ ਇਸਦਾ ਇਤਬਾਰ ਹੀ ਨਹੀਂ ਆਉਂਦਾ.ਪਰ ਜ਼ਰਾ ਇਹਨਾਂ ਦੀ ਜ਼ਿੰਦਗੀ ਦੇ ਨੇੜੇ ਹੋ ਕੇ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਜ਼ਿੰਦਗੀ ਦੇ ਹਰ ਪਲ ਨੂੰ ਆਖਿਰੀ ਪਲ ਸਮਝ ਕੇ ਜਿਊਣ ਵਾਲੇ ਇਹ ਬਹਾਦਰ ਫੌਜੀ ਜੇ ਮੌਤ ਨਾਲ ਲੁੱਕਣ ਮੀਚੀ ਖੇਡਦੇ ਹਨ ਤਾਂ ਸਿਰਫ ਏਸ ਲਈ ਕਿ ਇਹਨਾਂ ਨੂੰ ਜ਼ਿੰਦਗੀ ਦੇ ਅਰਥ ਸਮਝ ਆ ਗਏ ਹੁੰਦੇ ਹਨ.ਇਸ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਇਕ ਪਿਤਾ ਦਾ ਆਪਣੀ ਬੇਟੀ ਲਈ ਸਨੇਹ.ਅਮਰੀਕਨ ਜਲ ਸੈਨਾ ਦੇ Chief Logistics Specialist Jose Rodriguez ਨੂੰ ਜਦੋਂ ਨਵੀਂ ਡਿਯੂਟੀ ਤੇ ਨਿਯੁਕਤ ਕੀਤਾ ਗਿਆ ਤਾਂ ਉਸਨੇ ਬੜੇ ਹੀ ਭਰੇ ਹੋਏ ਮਨ ਨਾਲ ਆਪਣੀ ਬੇਟੀ ਤੋਂ ਵਿਦਾ ਲਈ. ਉਸ ਦਿਨ 21 ਮਈ 2010 ਦੀ ਤਾਰੀਖ ਸੀ.ਅਲਵਿਦਾ ਦੇ ਇਹਨਾਂ ਭਾਵੁਕ ਪਲਾਂ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਜਨਸੰਚਾਰ ਮਾਹਿਰ Rafael Martie ਨੇ ਤੁਰੰਤ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ.ਉਸਦੀ ਖਿੱਚੀ ਹੋਈ ਇਹ ਤਸਵੀਰ ਤੁਹਾਨੂੰ ਕਿਹੋ ਜਿਹੀ ਲੱਗੀ ? ਹਰ ਵਾਰ ਦੀ ਤਰਾਂ ਇਸ ਵਾਰ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਬਣੀ ਹੀ ਹੋਈ ਹੈ. 

ਪਰਿਵਾਰ ਦੇ ਨਾਲ ਮੋਹ ਅਤੇ ਪਿਆਰ ਹੀ ਇਕ ਸੈਨਿਕ ਨੂੰ ਵੀ ਇਹ ਗੱਲ ਸਿਖਾ ਦੇਂਦਾ ਹੈ ਕਿ ਅਸਲ ਵਿੱਚ ਦੇਸ਼ ਅਤੇ ਪੂਰੀ ਦੁਨੀਆ ਵੀ ਇੱਕ ਵੱਡਾ ਪਰਿਵਾਰ ਹੈ.ਪਰਿਵਾਰ ਦੇ ਪ੍ਰੇਮ ਦੀ ਬੂੰਦ ਨਾਲ ਹੀ ਉਹਨਾਂ ਨੂੰ ਵਿਰਾਟ ਦਾ ਅਹਿਸਾਸ ਹੁੰਦਾ ਹੈ.ਪੂਰੇ ਸਮੁੰਦਰ ਦਾ ਅਹਿਸਾਸ ਹੁੰਦਾ ਹੈ. ਇਸ ਬਿੰਦੂ ਤੋਂ ਫੈਲ ਕੇ ਬਣੇ ਦਾਇਰੇ ਦਾ ਅਹਿਸਾਸ ਹੋਣ ਮਗਰੋਂ ਹੀ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਸ ਵੱਡੇ ਪਰਿਵਾਰ ਦੀ ਭਲਾਈ ਲਈ ਕਦੋਂ ਹਥਿਆਰ ਚੁੱਕਣਾ ਹੈ ਅਤੇ ਕਦੋਂ ਕਿਸ ਥਾਂ ਤੇ ਜਾ ਕੇ ਦੁਸ਼ਮਨ ਨੂੰ ਸਬਕ ਸਿਖਾਉਣਾ ਹੈ.ਕਦੋਂ ਕਿਸਦੀ ਜਾਨ ਲੈਣੀ ਹੈ ਅਤੇ ਕਦੋਂ ਲੋੜ ਪੈਣ ਤੇ ਆਪਣੀ ਕੁਰਬਾਨੀ ਵੀ ਦੇ ਦੇਣੀ ਹੈ. ਜ਼ਰਾ ਧਿਆਨ ਨਾਲ ਦੇਖੋ ਇਸ ਤਸਵੀਰ ਨੂੰ. ਕਿੰਨਾ ਪ੍ਰੇਮ ਝਲਕ ਰਿਹਾ ਹੈ ਇਸ ਚੇਹਰੇ ਤੋਂ. ਅਮਰੀਕੀ ਹਵਾਈ ਫੌਜ ਦੇ Lt. Col. Jack Barnes ਨੇ ਜਦੋਂ ਆਪਣੀ ਨਵੀਂ ਡਿਊਟੀ ਸੰਭਾਲਣ ਲਈ ਤਿਆਰੀ ਮੁਕੰਮਲ ਕੀਤੀ ਤਾਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਗਲੇ ਲੱਗਣਾ ਨਹੀਂ ਭੁੱਲੇ. ਭਾਵੁਕਤਾ ਦੇ ਇਹਨਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਅਮਰੀਕੀ ਰੱਖਿਆ ਵਿਭਾਗ ਦੇ Master Sgt. Ann Young ਨੇ. ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ ?    -- ਰੈਕਟਰ ਕਥੂਰੀਆ 

Friday, June 11, 2010

ਪਾਕਿਸਤਾਨ ਵਿੱਚ ਇੱਕ ਵਿਸ਼ੇਸ਼ ਆਯੋਜਨ 15 ਜੂਨ ਵਾਲੇ ਦਿਨ


ਦ ਇੰਸੀਚਿਊਟ ਫਾਰ ਪੀਸ ਐਂਡ ਸੈਕੁਲਰ ਸਟਡੀਜ਼ ਵੱਲੋਂ ਨੌਜਵਾਨੀ ਨੂੰ ਲਾਮਬੰਦ ਕਰਨ ਲਈ ਇੱਕ ਹੋਰ ਸ਼ਾਨਦਾਰ ਅਤੇ ਯਾਦਗਾਰੀ ਆਯੋਜਨ ਕੀਤਾ ਜਾ ਰਿਹਾ ਹੈ 15 ਜੂਨ ਨੂੰ ਪਾਕਿਸਤਾਨ ਵਿੱਚ. ਲਾਹੋਰ  ਦੀ ਫਿਰੋਜਪੁਰ ਰੋਡ ਤੇ ਬਣੇ ਗੁਲਾਬ ਦੇਵੀ ਹਸਪਤਾਲ ਨੇੜੇ ਅਲੀ ਆਡੀਟੋਰੀਅਮ ਇਹ ਪ੍ਰੋਗਰਾਮ ਨੌਜਵਾਨਾਂ ਵੱਲੋਂ ਨੌਜਵਾਨਾਂ ਲਈ ਕਰਵਾਇਆ ਜਾ ਰਿਹਾ ਹੈ. ਇਸ ਵਿਚ ਸ਼ਿਰਕਤ ਕਰਨ ਲਈ ਕਈ ਸੰਸਥਾਵਾਂ ਅਤੇ ਸੰਗਠਨਾਂ ਦੇ ਵਿਦਿਆਰਥੀ ਪੁੱਜਣਗੇ. ਯੁਵਾ ਸ਼ਕਤੀ ਨੂੰ ਹੋਰ ਸ਼ਕਤੀਵਾਨ ਅਤੇ ਗਿਆਂਵਾਂ ਬਣਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਇਹ ਵਿਸ਼ੇਸ਼ ਆਯੋਜਨ ਪੂਰੀ ਤਰਾਂ ਮੌਜ ਮਸਤੀ ਅਤੇ ਸਭਿਆਚਾਰਕ ਰੰਗਾਂ ਨਾਲ ਵੀ ਭਰਪੂਰ ਹੋਵੇਗਾ. ਬਾਅਦ ਦੁਪਹਿਰ ਤਿੰਨ ਵਜੇ ਸ਼ੁਰੂ ਹੋ ਕੇ ਦੇਰ ਸ਼ਾਮ ਅਠ ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਗੀਤ ਸੰਗੀਤ ਵੀ ਹੋਵੇਗਾ, ਰੰਗਮੰਚ ਅਤੇ ਡਾਂਸ ਦੀਆਂ ਆਈਟਮਾਂ ਵੀ ਅਤੇ ਨਾਲ ਨਾਲ ਚੱਲੇਗਾ ਭਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ. ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਕਾਮਰੇਡ ਬਸ਼ੀਰ ਜੋ ਕਿ ਅਟਕ ਦੇ ਰਹਿਣ ਵਾਲੇ ਹਨ ਇਸ ਸਾਰੇ ਆਯੋਜਨ ਵਿੱਚ ਕਈ ਅਹਿਮ ਗੱਲਾਂ ਕਰਨਗੇ. ਇੱਕ ਆਜ਼ਾਦ ਖਿਆਲ ਫਿਲਮ ਮੇਕਰ ਆਇਸ਼ਾ ਆਰਿਫ਼ ਵੀ ਇਸ ਮੌਕੇ ਉਚੇਚੇ ਤੌਰ ਤੇ ਪੁੱਜੇਗੀ ਜੋ ਕਿ ਇਤਫਾਕ ਨਾਲ ਅੱਜ ਕਲ ਲਾਹੋਰ ਵਿੱਚ ਹੀ ਹੈ. ਗੱਲ ਸੰਘਰਸ਼ ਦੀ ਚੱਲੇ ਤਾਂ ਜਿਹੜੇ ਨਾਮ ਸਾਹਮਣੇ ਆਉਂਦੇ ਹਨ ਉਹਨਾਂ ਵਿੱਚ ਇਕ ਨਾਂਅ ਹੈ ਲਾਹੋਰ ਦੀ ਹੀ ਰਹਿਣ ਵਾਲੀ ਦੀਪ ਸਈਦਾ ਦਾ. ਉਹ ਵੀ ਇਸ ਮੌਕੇ ਤੇ ਪੂਰੇ ਜੋਸ਼ੋ ਖਰੋਸ਼ ਨਾਲ ਆਪਣੀ ਮੌਜੂਦਗੀ ਦੇ ਅਹਿਸਾਸ ਨੂੰ ਇੱਕ ਵਾਰ ਫੇਰ ਯਾਦਗਾਰੀ ਬਣਾਏਗੀ. ਕਈ ਹੋਰਾਂ ਨੇ ਵੀ ਇਸ ਸੰਬੰਧ ਵਿਚ ਆਪਣੀ ਸਹਿਮਤੀ ਭੇਜ ਦਿੱਤੀ ਹੈ. ਜੇ ਤੁਹਾਡੇ ਰਸਤੇ ਵਿੱਚ ਕੋਈ ਤਕਨੀਕੀ ਜਾਂ ਕਾਨੂੰਨੀ ਰੁਕਾਵਟ ਨਹੀਂ ਹੈ ਤਾ ਤੁਸੀਂ ਵੀ ਜ਼ਰੂਰ ਪੁੱਜੋ. ਸ਼ਾਮਿਲ ਹੋ ਰਹੇ ਹੋ ਨਾ...? ਵਹਾਬ ਸ਼ਾਹ ਦਾ ਸੂਫ਼ੀ ਡਾਂਸ ਇਸ ਸਾਰੇ ਪ੍ਰੋਗਰਾਮ ਨੂੰ ਚਾਰ ਚੰਨ ਲਾਏਗਾ ਕਿਤੇ ਮਿਸ ਨਾ ਕਰ ਜਾਣਾ ਜਨਾਬ...!
                                         -ਰੈਕਟਰ ਕਥੂਰੀਆ 

Saturday, May 15, 2010

ਕੀ ਕਹਿੰਦੀ ਹੈ ਦਿਲ ਦੀ ਧੜਕਨ ?

ਕੀ ਕਹਿੰਦੀ ਹੈ ਦਿਲ ਦੀ ਧੜਕਨ ? ਸ਼ਾਇਦ ਇਹੀ ਸੁਆਲ ਹੈ ਉਸ ਔਰਤ ਦੇ ਮਨ ਵਿਚ ਜਿਸ ਦੇ ਬੱਚੇ ਨੂੰ ਡਾਕਟਰ ਸਟੈਥਸਕੋਪ ਲਗਾ ਕੇ ਪਤਾ ਲਗਾ ਰਿਹਾ ਹੈ ਕਿ ਕਿ ਉਹ ਪੂਰੀ ਤਰਾਂ ਤੰਦਰੁਸਤ ਹੈ ਨਾ. Haiti ਵਿਚ ਇਹ ਵਿਸ਼ੇਸ਼ ਮੈਡੀਕਲ ਕੇੰਪ 12 ਮਈ 2010 ਨੂੰ ਲਗਾਇਆ ਗਿਆ ਅਤੇ ਅਜੇ 22 ਮਈ ਤੱਕ ਚੱਲੇਗਾ. ਇਲਾਕੇ ਦੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਣ ਲਈ ਲਗਾਏ ਗਏ ਇਸ ਕੇੰਪ ਵਿੱਚ ਹੇਤੀ ਦੇ ਡਾਕਟਰਾਂ ਦੀ ਸਹਾਇਤਾ ਲਈ ਅਮਰੀਕੀ  ਜਲ ਸੈਨਾ ਦੇ ਅਧਿਕਾਰੀ ਅਤੇ ਉਰੂਗਏ ਦੇ ਸੈਨਿਕ ਵੀ ਪੂਰੀ ਤਨਦੇਹੀ ਨਾਲ ਸਰਗਰਮ ਰਹੇ. ਇਹਨਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾਉਂਦਿਆਂ ਕੈਮਰੇ ਵਿਚ ਕੈਦ ਕੀਤਾ ਅਮਰੀਕੀ ਰਖਿਆ ਵਿਭਾਗ ਲਈ Pvt.Samantha D.Hall ਨੇ.ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ, ਦਸਣਾ ਨਾ ਭੁੱਲ ਨਾ ਜਾਣਾ. ਤੁਹਾਡੀਆਂ ਟਿਪਣੀਆਂ ਦੀ ਉਡੀਕ ਰਹੇਗੀ.ਜਿਸ ਡਾਕਟਰ ਨੂੰ ਤੁਸੀਂ ਤਸਵੀਰ ਵਿੱਚ ਦਿਲ ਦੀ ਧੜਕਨ ਸੁਣਦਿਆਂ ਦੇਖ ਰਹੇ ਹੋ ਉਸ ਦਾ ਨਾਮ ਹੈ Nicolas Gonzales ਅਤੇ ਉਹ ਉਰੂਗਏ ਦੀ ਫੌਜ ਵਿਚ ਨਿਯੁਕਤ ਹੈ.--ਰੈਕਟਰ ਕਥੂਰੀਆ