Saturday, May 15, 2010

ਕੀ ਕਹਿੰਦੀ ਹੈ ਦਿਲ ਦੀ ਧੜਕਨ ?

ਕੀ ਕਹਿੰਦੀ ਹੈ ਦਿਲ ਦੀ ਧੜਕਨ ? ਸ਼ਾਇਦ ਇਹੀ ਸੁਆਲ ਹੈ ਉਸ ਔਰਤ ਦੇ ਮਨ ਵਿਚ ਜਿਸ ਦੇ ਬੱਚੇ ਨੂੰ ਡਾਕਟਰ ਸਟੈਥਸਕੋਪ ਲਗਾ ਕੇ ਪਤਾ ਲਗਾ ਰਿਹਾ ਹੈ ਕਿ ਕਿ ਉਹ ਪੂਰੀ ਤਰਾਂ ਤੰਦਰੁਸਤ ਹੈ ਨਾ. Haiti ਵਿਚ ਇਹ ਵਿਸ਼ੇਸ਼ ਮੈਡੀਕਲ ਕੇੰਪ 12 ਮਈ 2010 ਨੂੰ ਲਗਾਇਆ ਗਿਆ ਅਤੇ ਅਜੇ 22 ਮਈ ਤੱਕ ਚੱਲੇਗਾ. ਇਲਾਕੇ ਦੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਣ ਲਈ ਲਗਾਏ ਗਏ ਇਸ ਕੇੰਪ ਵਿੱਚ ਹੇਤੀ ਦੇ ਡਾਕਟਰਾਂ ਦੀ ਸਹਾਇਤਾ ਲਈ ਅਮਰੀਕੀ  ਜਲ ਸੈਨਾ ਦੇ ਅਧਿਕਾਰੀ ਅਤੇ ਉਰੂਗਏ ਦੇ ਸੈਨਿਕ ਵੀ ਪੂਰੀ ਤਨਦੇਹੀ ਨਾਲ ਸਰਗਰਮ ਰਹੇ. ਇਹਨਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾਉਂਦਿਆਂ ਕੈਮਰੇ ਵਿਚ ਕੈਦ ਕੀਤਾ ਅਮਰੀਕੀ ਰਖਿਆ ਵਿਭਾਗ ਲਈ Pvt.Samantha D.Hall ਨੇ.ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ, ਦਸਣਾ ਨਾ ਭੁੱਲ ਨਾ ਜਾਣਾ. ਤੁਹਾਡੀਆਂ ਟਿਪਣੀਆਂ ਦੀ ਉਡੀਕ ਰਹੇਗੀ.ਜਿਸ ਡਾਕਟਰ ਨੂੰ ਤੁਸੀਂ ਤਸਵੀਰ ਵਿੱਚ ਦਿਲ ਦੀ ਧੜਕਨ ਸੁਣਦਿਆਂ ਦੇਖ ਰਹੇ ਹੋ ਉਸ ਦਾ ਨਾਮ ਹੈ Nicolas Gonzales ਅਤੇ ਉਹ ਉਰੂਗਏ ਦੀ ਫੌਜ ਵਿਚ ਨਿਯੁਕਤ ਹੈ.--ਰੈਕਟਰ ਕਥੂਰੀਆ  

No comments: