ਗੀਤ ਅਤੇ ਸੰਗੀਤ ਦੀ ਸ਼ਕਤੀ ਨੂੰ ਕੋਈ ਇਲਾਹੀ ਵਰਦਾਨ ਹੁੰਦਾ ਹੈ.ਗਮਾਂ ਦੀ ਕਾਲੀ ਰਾਤ ਹੋਵੇ ਜਾਂ ਫੇਰ ਜੰਗ ਦਾ ਮੈਦਾਨ ਇਸ ਦੀ ਸ਼ਕਤੀ ਕਦੇ ਡੋਲਦੀ ਨਹੀਂ.ਸੰਗੀਤ ਦੀਆਂ ਸੁਰਾਂ ਕਦੇ ਮਧਮ ਨਹੀਂ ਪੈਂਦੀਆਂ. ਖਾਮੋਸ਼ ਪਲਾਂ ਵਿੱਚ ਵੀ ਇਹ ਮਨ ਹੀ ਮਨ ਗੂੰਜਦੀਆਂ ਰਹਿੰਦੀਆਂ ਹਨ.ਜਦੋਂ ਕਦੇ ਬੰਦੂਕ ਦੀ ਗੋਲੀ ਅਤੇ ਗਲੇ ਚੋਂ ਨਿਕਲੀ ਸੰਗੀਤ ਦੀ ਸੁਰੀਲੀ ਆਵਾਜ਼ ਦੇ ਸੁਰ ਆਪਸ ਵਿੱਚ ਮਿਲਦੇ ਹਨ ਤਾਂ ਇੱਕ ਨਵਾਂ ਸੰਗੀਤ ਸੁਣਾਈ ਦੇਂਦਾ ਹੈ. ਕੁਝ ਇਹੋ ਜਿਹੇ ਹੀ ਪਲ ਸਨ ਸਮੁੰਦਰ ਦੀਆਂ ਉਹਨਾਂ ਲਹਿਰਾਂ ਤੇ ਤੈਰਦੇ ਉਸ ਵਿਸ਼ਾਲ ਬੇੜੇ USS Harry S. Truman (CVN 75) ਦੀ ਸਵਾਰੀ ਸਮੇਂ, ਜਦੋਂ ਅਦਾਕਾਰਾ ਅਤੇ ਗਾਇਕਾ ਜੈਸਿਕਾ ਸਿੰਪਸਨ ਨੇ 50 ਕੈਲੀਬਰ ਵਾਲੀ ਮਸ਼ੀਨ ਗੰਨ ਚੋਂ ਨਿਕਲਦੀਆਂ ਗੋਲੀਆਂ ਦੀ ਆਵਾਜ਼ ਸੁਨਣ ਲਈ ਆਪਣੇ ਆਪ ਨੂੰ ਤਿਆਰ ਕੀਤਾ. ਉਸ ਵੇਲੇ ਅਮਰੀਕਨ ਨੇਵੀ ਦੇ ਮੁੱਖ ਬੰਦੂਕਚੀ ਦੇ ਇੱਕ ਸਹਿਯੋਗੀ ਸਾਥੀ Keith McGinley ਦੀਆਂ ਉੰਗਲੀਆਂ ਇਸ ਸ਼ਾਨਦਾਰ ਮਸ਼ੀਨਗੰਨ ਦਾ ਘੋੜਾ ਦੱਬਣ ਲਈ ਤਿਆਰ ਬਰ ਤਿਆਰ ਸਨ. ਕਾਬਿਲੇ ਜ਼ਿਕਰ ਹੈ ਕਿ ਜਦੋਂ ਇਸ ਵਿਸ਼ਾਲ ਬੇੜੇ ਨੂੰ ਅਰਬ ਸਾਗਰ ਵਿੱਚ ਨਿਯੁਕਤ ਕੀਤਾ ਗਿਆ ਤਾਂ ਉਸ ਮੌਕੇ ਤੇ ਗੀਤ ਸੰਗੀਤ ਦਾ ਇੱਕ ਯਾਦਗਾਰੀ ਪ੍ਰੋਗਰਾਮ ਵੀ ਹੋਇਆ. ਇਸ ਬੇੜੇ ਤੇ ਸਵਾਰ ਜਵਾਨਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਹਨਾਂ ਦਾ ਮਨੋਰੰਜਨ ਕਰਨ ਲਈ ਜੈਸਿਕਾ ਵੀ ਉਚੇਚੇ ਤੌਰ ਤੇ ਪੁੱਜੀ.ਉਸਦੇ ਕੁਝ ਖਾਸ ਯਾਦਗਾਰੀ ਪਲਾਂ ਨੂੰ ਕੈਮਰੇ 'ਚ ਉਤਾਰਿਆ ਗਿਆ ਪਹਿਲੀ ਅਕਤੂਬਰ 2010 ਵਾਲੇ ਦਿਨ ਅਮਰੀਕਨ ਨੇਵੀ ਦੇ ਮਾਸ ਮੀਡੀਆ ਮਾਹਰ Tyler Caswell ਵੱਲੋਂ. ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ.--ਰੈਕਟਰ ਕਥੂਰੀਆ
No comments:
Post a Comment