Friday, October 08, 2010

ਅੰਗ੍ਰੇਜ਼ੀ ਬਿਨਾ ਨਹੀਓਂ ਸਰਦਾ.....!

ਇਸ ਤਸਵੀਰ ਵਿੱਚ ਬਿਲਕੁਲ ਸੱਜੇ ਤੁਸੀਂ ਦੇਖ ਰਹੇ ਹੋ ਅਮਰੀਕਾ ਦੀ ਸਮੁੰਦਰੀ ਫੌਜ ਦੇ ਫਸਟ ਕਲਾਸ ਅਫਸਰ ਰੋਡੋਲਫੋ ਦੁਕ਼ੁ ਨੂੰ ਜੋ ਕਿ ਅਫਗਾਨ ਨੈਸ਼ਨਲ ਆਰਮੀ ਲਈ ਕੰਮ ਕਰਦੇ ਬੱਚਿਆਂ ਨਾਲ ਗੱਲਬਾਤ ਵਾਲੀ ਅੰਗ੍ਰੇਜ਼ੀ ਸਿੱਖਣ ਦਾ ਅਭਿਆਸ ਕਰ ਰਿਹਾ ਹੈ.ਦੁਕ਼ੁ ਨੂੰ ਬੰਗੋਰ ਦੇ ਨੇਵਲ ਹੈਲਥ ਕਲੀਨਿਕ ਵੱਲੋਂ ਨਾਟੋ ਟ੍ਰੇਨਿੰਗ ਮਿਸ਼ਨ ਦੇ ਮੈਂਬਰ ਵੱਜੋਂ ਨਿਯੁਕਤ ਕੀਤਾ ਗਿਆ ਹੈ.ਇਹ ਮਿਸ਼ਨ 209 ਵੀ ਕੌਰ ਵਾਲੇ ਖੇਤਰੀ ਹਸਪਤਾਲ ਨਾਲ ਅਫਗਾਨਿਸਤਾਨ ਦੀ ਮੈਡੀਕਲ ਟੀਮ ਅਤੇ ਅਫਗਾਨ ਸੈਨਿਕਾਂ ਨੂੰ ਮੈਡੀਕਲ ਟ੍ਰੇਨਿੰਗ ਵੀ ਦੇਂਦਾ ਹੈ ਅਤੇ ਉਥੋਂ ਦੇ ਵਿਕਾਸ ਕਾਰਜਾਂ ਵਿੱਚ ਵੀ ਸਰਗਰਮ ਸਹਿਯੋਗ ਦੇਂਦਾ ਹੈ. ਉਸ ਦੇ ਅੰਗ੍ਰੇਜ਼ੀ ਅਭਿਆਸ ਵਾਲੇ ਇਹਨਾਂ ਪਲਾਂ ਨੂੰ ਅਮਰੀਕੀ ਰੱਖਿਆ ਵਿਭਾਗ ਲਈ ਕੈਮਰੇ 'ਚ ਕੀਤਾ ਗਿਆ ਅਮਰੀਕਨ ਨੇਵੀ ਦੀ ਸਾਂਡ੍ਰਾ ਆਰਨੋਲਡ ਵੱਲੋਂ ਤਿੰਨ ਅਕਤੂਬਰ 2010 ਵਾਲੇ ਦਿਨ.ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਹੀ ਖਿੱਚੀ ਗਈ ਇਹ ਤਸਵੀਰ ਅਫਗਾਨ ਨੈਸ਼ਨਲ ਆਰਮੀ ਦੇ ਸ਼ਾਹੀਨ ਕੈੰਪ ਦੀ ਹੈ. ਤੁਹਾਨੂੰ ਅੰਗ੍ਰੇਜ਼ੀ ਸਿੱਖਣ ਦੇ ਇਸ ਅਭਿਆਸ ਦੀ ਇਹ ਫੋਟੋ ਕਿਹੋ ਜਿਹੀ ਲੱਗੀ....?

No comments: