ਹਰ ਥਾਂ ਦੀ ਫੌਜ ਹਰ ਥਾਂ ਤੇ ਸਿਰਫ ਬੰਦੂਕ ਅਤੇ ਤੋਪ ਨਾਲ ਹੀ ਗੱਲ ਕਰਦੀ ਹੋਵੇ ਇਹ ਕੋਈ ਜ਼ਰੂਰੀ ਤਾਂ ਨਹੀਂ.ਤੁਸੀਂ ਦੇਖ ਰਹੇ ਹੋ ਇਸ ਤਸਵੀਰ ਨੂੰ ? ਇਹ ਫੌਜੀ ਕਿੰਨੇ ਹੀ ਪਿਆਰ ਨਾਲ ਹਥ ਮਿਲਾ ਰਿਹਾ ਹੈ ਇੱਕ ਬਜੁਰਗ ਦੇ ਨਾਲ ਅਮਰੀਕੀ ਫੌਜ ਦੇ ਇਸ ਫੌਜੀ ਦਾ ਨਾਂਅ ਹੈ Staff Sgt. Michael Baldwin ਜੋ ਕਿ ਅਫਗਾਨਿਸਤਾਨ ਦੇ ਲੋਏ ਗੜ੍ਹ ਇਲਾਕੇ ਦੇ ਮਿਰਸਲੇਹ 'ਚ ਪੈਂਦੇ ਇੱਕ ਪਿੰਡ ਵਿੱਚ ਤਾਇਨਾਤ ਹੈ. ਮਿਲਿਟ੍ਰੀ ਪੁਲਿਸ ਦੀ ਸਹਾਇਤਾ ਕਰਨ ਲਈ ਨਿਯੁਕਤ ਕੀਤੀ ਗਈ ਫੌਜੀ ਟੁਕੜੀ ਦੇ ਇਸ ਸਰਗਰਮ ਅਤੇ ਜ਼ਿੰਮੇਦਾਰ ਮੈਂਬਰ ਨੇ ਜਦੋਂ ਇੱਕ ਬਜੁਰਗ ਨਾਲ ਹਥ ਮਿਲਾਇਆ ਤਾਂ ਅਮਰੀਕੀ ਰਖਿਆ ਵਿਭਾਗ ਦੇ ਲਈ Spc. De'Yonte Mosley ਨੇ ਫਟਾਫਟ ਇਹਨਾਂ ਪਲਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ. ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ...ਜ਼ਰੂਰ ਦਸਣਾ.
ਬੰਦੂਕਾਂ ਅਤੇ ਤੋਪਾਂ ਨਾਲ ਖੇਡਣ ਵਾਲਿਆਂ ਕੋਲ ਭਲਾ ਜਜ਼ਬਾਤਾਂ ਦਾ ਕੀ ਕੰਮ ? ਹਰ ਵੇਲੇ ਮਰਨ ਮਾਰਨ ਦੀਆਂ ਗਲਾਂ ਕਰਨ ਵਾਲੇ ਕੀ ਜਾਨਣ ਕਿ ਪ੍ਰੇਮ ਪਿਆਰ ਕੀ ਹੁੰਦਾ ਹੈ ? ਫੌਲਾਦੀ ਐਕਸ਼ਨ ਲੈਣ ਵਾਲੇ ਇਹਨਾਂ ਲੋਕਾਂ ਕੋਲ ਮੋਮ ਵਰਗਾ ਦਿਲ ਵੀ ਹੋ ਸਕਦਾ ਹੈ ਇਸਦਾ ਇਤਬਾਰ ਹੀ ਨਹੀਂ ਆਉਂਦਾ.ਪਰ ਜ਼ਰਾ ਇਹਨਾਂ ਦੀ ਜ਼ਿੰਦਗੀ ਦੇ ਨੇੜੇ ਹੋ ਕੇ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਜ਼ਿੰਦਗੀ ਦੇ ਹਰ ਪਲ ਨੂੰ ਆਖਿਰੀ ਪਲ ਸਮਝ ਕੇ ਜਿਊਣ ਵਾਲੇ ਇਹ ਬਹਾਦਰ ਫੌਜੀ ਜੇ ਮੌਤ ਨਾਲ ਲੁੱਕਣ ਮੀਚੀ ਖੇਡਦੇ ਹਨ ਤਾਂ ਸਿਰਫ ਏਸ ਲਈ ਕਿ ਇਹਨਾਂ ਨੂੰ ਜ਼ਿੰਦਗੀ ਦੇ ਅਰਥ ਸਮਝ ਆ ਗਏ ਹੁੰਦੇ ਹਨ.ਇਸ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਇਕ ਪਿਤਾ ਦਾ ਆਪਣੀ ਬੇਟੀ ਲਈ ਸਨੇਹ.ਅਮਰੀਕਨ ਜਲ ਸੈਨਾ ਦੇ Chief Logistics Specialist Jose Rodriguez ਨੂੰ ਜਦੋਂ ਨਵੀਂ ਡਿਯੂਟੀ ਤੇ ਨਿਯੁਕਤ ਕੀਤਾ ਗਿਆ ਤਾਂ ਉਸਨੇ ਬੜੇ ਹੀ ਭਰੇ ਹੋਏ ਮਨ ਨਾਲ ਆਪਣੀ ਬੇਟੀ ਤੋਂ ਵਿਦਾ ਲਈ. ਉਸ ਦਿਨ 21 ਮਈ 2010 ਦੀ ਤਾਰੀਖ ਸੀ.ਅਲਵਿਦਾ ਦੇ ਇਹਨਾਂ ਭਾਵੁਕ ਪਲਾਂ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਜਨਸੰਚਾਰ ਮਾਹਿਰ Rafael Martie ਨੇ ਤੁਰੰਤ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ.ਉਸਦੀ ਖਿੱਚੀ ਹੋਈ ਇਹ ਤਸਵੀਰ ਤੁਹਾਨੂੰ ਕਿਹੋ ਜਿਹੀ ਲੱਗੀ ? ਹਰ ਵਾਰ ਦੀ ਤਰਾਂ ਇਸ ਵਾਰ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਬਣੀ ਹੀ ਹੋਈ ਹੈ.
ਪਰਿਵਾਰ ਦੇ ਨਾਲ ਮੋਹ ਅਤੇ ਪਿਆਰ ਹੀ ਇਕ ਸੈਨਿਕ ਨੂੰ ਵੀ ਇਹ ਗੱਲ ਸਿਖਾ ਦੇਂਦਾ ਹੈ ਕਿ ਅਸਲ ਵਿੱਚ ਦੇਸ਼ ਅਤੇ ਪੂਰੀ ਦੁਨੀਆ ਵੀ ਇੱਕ ਵੱਡਾ ਪਰਿਵਾਰ ਹੈ.ਪਰਿਵਾਰ ਦੇ ਪ੍ਰੇਮ ਦੀ ਬੂੰਦ ਨਾਲ ਹੀ ਉਹਨਾਂ ਨੂੰ ਵਿਰਾਟ ਦਾ ਅਹਿਸਾਸ ਹੁੰਦਾ ਹੈ.ਪੂਰੇ ਸਮੁੰਦਰ ਦਾ ਅਹਿਸਾਸ ਹੁੰਦਾ ਹੈ. ਇਸ ਬਿੰਦੂ ਤੋਂ ਫੈਲ ਕੇ ਬਣੇ ਦਾਇਰੇ ਦਾ ਅਹਿਸਾਸ ਹੋਣ ਮਗਰੋਂ ਹੀ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਸ ਵੱਡੇ ਪਰਿਵਾਰ ਦੀ ਭਲਾਈ ਲਈ ਕਦੋਂ ਹਥਿਆਰ ਚੁੱਕਣਾ ਹੈ ਅਤੇ ਕਦੋਂ ਕਿਸ ਥਾਂ ਤੇ ਜਾ ਕੇ ਦੁਸ਼ਮਨ ਨੂੰ ਸਬਕ ਸਿਖਾਉਣਾ ਹੈ.ਕਦੋਂ ਕਿਸਦੀ ਜਾਨ ਲੈਣੀ ਹੈ ਅਤੇ ਕਦੋਂ ਲੋੜ ਪੈਣ ਤੇ ਆਪਣੀ ਕੁਰਬਾਨੀ ਵੀ ਦੇ ਦੇਣੀ ਹੈ. ਜ਼ਰਾ ਧਿਆਨ ਨਾਲ ਦੇਖੋ ਇਸ ਤਸਵੀਰ ਨੂੰ. ਕਿੰਨਾ ਪ੍ਰੇਮ ਝਲਕ ਰਿਹਾ ਹੈ ਇਸ ਚੇਹਰੇ ਤੋਂ. ਅਮਰੀਕੀ ਹਵਾਈ ਫੌਜ ਦੇ Lt. Col. Jack Barnes ਨੇ ਜਦੋਂ ਆਪਣੀ ਨਵੀਂ ਡਿਊਟੀ ਸੰਭਾਲਣ ਲਈ ਤਿਆਰੀ ਮੁਕੰਮਲ ਕੀਤੀ ਤਾਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਗਲੇ ਲੱਗਣਾ ਨਹੀਂ ਭੁੱਲੇ. ਭਾਵੁਕਤਾ ਦੇ ਇਹਨਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਅਮਰੀਕੀ ਰੱਖਿਆ ਵਿਭਾਗ ਦੇ Master Sgt. Ann Young ਨੇ. ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ ? -- ਰੈਕਟਰ ਕਥੂਰੀਆ
No comments:
Post a Comment