Showing posts with label ਮੀਡੀਆ ਚਰਚਾ. Show all posts
Showing posts with label ਮੀਡੀਆ ਚਰਚਾ. Show all posts

Sunday, March 25, 2012

ਕਿਤੇ ਜ਼ਿੰਦਾ ਸ਼ਹੀਦ ਦਾ ਖਿਤਾਬ ਲੈਣ ਦੀ ਲਾਲਸਾ ਨਾ ਵਧ ਜਾਵੇ

ਰਾਜੋਆਣਾ ਵੱਲੋਂ ਸਿੰਘ ਸਹਿਬਾਨ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਵਾਪਸ ਲੈਣ ਦੀ ਅਪੀਲ
ਸਰਬਜੀਤ ਸਿੰਘ ਭੰਗੂ//ਪਟਿਆਲਾ, 24 ਮਾਰਚ
ਭਾਈ ਰਾਜੋਆਣਾ ਦੀ ਇੱਕ  ਪੁਰਾਣੀ ਤਸਵੀਰ  
ਭਾਈ ਰਾਜੋਆਣਾ ਦੀ ਇੱਕ  ਪੁਰਾਨੀ ਤਸਵੀਰ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਜ਼ਿੰਦਾ ਸ਼ਹੀਦ’ ਦੇ ਦਿਤੇ ਗਏ ਖਿਤਾਬ ਸਬੰਧੀ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਸ ਨੂੰ ਦਿਤਾ ਗਿਆ ਇਹ ਖਿਤਾਬ ਵਾਪਸ ਲੈ ਲਿਆ ਜਾਵੇ, ਕਿਉਂਕਿ ਅਜਿਹੀ ਪਿਰਤ ਨਾਲ ਸਿੱਖ ਕੌਮ ਗਿਰਾਵਟ ਵੱਲ ਵਧੇਗੀ ਤੇ ਸ਼ਹੀਦ ਹੋਣ ਦੀ ਥਾਂ ਜ਼ਿੰਦਾ ਸ਼ਹੀਦ ਦਾ ਖਿਤਾਬ ਲੈਣ ਦੀ ਲਾਲਸਾ ਵਧੇਗੀ। ਇਸ ਕਰ ਕੇ ਇਸ ਖਿਤਾਬ ਦੀ ਹੋਂਦ ਨੂੰ ਹੀ ਖਤਮ ਕਰ ਦਿਤਾ ਜਾਵੇ। ਉਧਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਰਾਜੋਆਣਾ ਦੀਆਂ ਇਨ੍ਹਾਂ ਭਾਵਨਾਵਾਂ ਦੀ ਭਰਵੀਂ ਸ਼ਲਾਘਾ ਕੀਤੀ ਹੈ। ਅਜਿਹਾ ਇੱਕ ਪੱਤਰ ਭਾਈ ਰਾਜੋਆਣਾ  ਨੇ ਅੱਜ ਇਥੇ ਮੁਲਾਕਾਤ ਲਈ ਆਈ ਆਪਣੀ ਭੈਣ ਕਮਲਦੀਪ ਕੌਰ ਦੇ ਹੱਥ ਬਾਹਰ ਭੇਜਿਆ ਹੈ। ਦੋ ਸਫਿਆਂ ਦੇ ਇਸ ਪੱਤਰ ਵਿਚ ਉਸ ਨੇ ਲਿਖਿਆ ਹੈ ਕਿ ਉਹ ਸਿੰਘ ਸਾਹਿਬਾਨ ਅਤੇ ਸਮੁੱਚੀ ਕੌਮ ਦਾ ਰਿਣੀ ਹੈ, ਜਿਸ ਨੇ ਉਸ ਨੂੰ ਵਡੇਰਾ ਮਾਣ ਬਖਸ਼ਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਉਨ੍ਹਾਂ ਲਈ ਪ੍ਰਗਟਾਈਆਂ ਗਈਆਂ ਭਾਵਨਾਵਾਂ ’ਤੇ ਮਾਣ  ਮਹਿਸੂਸ ਕਰਦਿਆਂ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿਲਾਵਰ ਸਿੰਘ ‘ਜੈ ਸਿੰਘ ਵਾਲਾ’ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦੇਣ ’ਤੇ ਖੁਸ਼ੀ ਪਰਗਟ ਕੀਤੀ।  ਆਪਣੇ ਬਾਰੇ ਉਸ ਦਾ ਕਹਿਣਾ ਹੈ ਕਿ ਉਸ ਦਾ ਮਨੋਰਥ ਕੋਈ ਖਿਤਾਬ ਲੈਣ ਦਾ ਨਹੀਂ ਹੈ, ਉਹ ਤਾਂ ਸਿੱਖੀ ਦੇ ਮਾਰਗ ’ਤੇ ਚੱਲ ਕੇ ਪੁਰਾਤਨ ਸਿੱਖ ਪ੍ਰੰਪਰਾਵਾਂ ਤੇ ਕਦਰਾਂ ਕੀਮਤਾਂ ਨੂੰ ਕਾਇਮ ਕਰਨਾ ਚਾਹੁੰਦਾ ਹੈ। ਉਸ ਨੇ ਦੁਹਰਾਇਆ ਕਿ ਉਸਦਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ, ਪਰ ਉਹ ਇਹ ਬੇਨਤੀ ਜ਼ਰੂਰ ਕਰਨੀ ਚਾਹੇਗਾ ਕਿ ‘ਜ਼ਿੰਦਾ’ ਹੋਣ ਅਤੇ ਸ਼ਹੀਦ ਹੋਣ ਵਿਚ ਬਹੁਤ ਵੱਡਾ ਫਰਕ ਹੈ। ਇਸ ਪੱਤਰ ਰਾਹੀਂ ਉਸ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਅਜਿਹੀ ਕੋਈ ਵੀ ਰੀਤ ਨਾ ਪਾਈ ਜਾਵੇ, ਜਿਸ ਕਾਰਨ ਭਵਿੱਖ ਵਿਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ। ਉਸ ਨੇ ਇਹ ਵੀ ਸਾਫ਼ ਕੀਤਾ ਕਿ ਉਹ ਅਜਿਹਾ ਕਰ ਕੇ ਕਿਸੇ ਦੀਆਂ ਭਾਵਨਾਵਾਂ ਦਾ ਨਿਰਾਦਰ ਨਹੀਂ ਕਰਨਾ ਚਾਹੁੰਦਾ, ਪਰ ਕਿਉਂਕਿ ਇਹ ਉਸ ਦੀ ਮੰਜ਼ਿਲ ਨਹੀਂ ਹੈ, ਜਿਸ ਕਰ ਕੇ ਉਸ ਦੀ ਇਸ ਬੇਨਤੀ ਨੂੰ ਸਵਿਕਾਰ ਕਰ ਲਿਆ ਜਾਵੇ।
ਉਧਰ ਇਸ ਸਬੰਧੀ ਸੰਪਰਕ ਕਰਨ ’ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਰਾਜੋਆਣਾ ਦੀਆਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰਦੇ ਹਨ, ਉਹ ਕੌਮ ਦਾ ਹੀਰਾ ਹੈ। ਉਂਜ ਇਸ ਸਬੰਧੀ ਅਗਲੇਰੀ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ।
ਦੂਜੇ ਬੰਨੇ ਕਮਲਦੀਪ ਕੌਰ ਅਤੇ ਉਸ ਦੇ ਪਤੀ ਬਲਜੀਤ ਸਿੰਘ ਅਤੇ ਰਾਜੋਆਣਾ ਦੇ ਭਤੀਜੇ ਰਵਨੀਤ ਸਿੰਘ ਰਵੀ ਸਮੇਤ ਕਈ ਹੋਰਨਾਂ ਰਿਸ਼ਤੇਦਾਰਾਂ ਨੇ ਵੀ ਅੱਜ ਉਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਈ ਰਾਜੋਆਣਾ ਚਡ਼੍ਹਦੀ ਕਲਾ ਵਿਚ ਹੈ ਅਤੇ ਆਪਣੇ ਅਪੀਲ ਨਾ ਪਾਉਣ ਦੇ ਫੈਸਲੇ ’ਤੇ ਅਟੱਲ ਹਨ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ ) 

Monday, December 19, 2011

ਛੀਨਾ ਨੇ ਕੀਤੀ ਪੱਤਰਕਾਰ 'ਤੇ ਹਮਲੇ ਦੀ ਨਿਖੇਧੀ

ਨਾਲ ਹੀ ਦੋਹਰਾਈ ਪੁਲਿਸ ਕਾਰਵਾਈ ਦੀ ਮੰਗ  ਗਜਿੰਦਰ ਸਿੰਘ ਕਿੰਗ
ਅੰਮ੍ਰਿਤਸਰ//18 ਦਸੰਬਰ//2011
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੱਕਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਦੈਨਿਕ ਜਾਗਰਣ ਦੇ ਪੱਤਰਕਾਰ, ਮਹਿੰਦਰਪਾਲ ਸਿੰਘ 'ਤੇ ਹੋਏ ਕਾਤਲਾਨਾ ਹਮਲੇ ਦੀ ਅੱਜ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁੱਤ ਹੀ ਦੁਖਦਾਈ ਹੈ ਕਿ ਪੱਤਰਕਾਰ ਜਦੋਂ ਆਪਣਾ ਕੰਮ-ਕਾਜ ਨਿਪਟਾ ਕੇ ਦਫਤਰ ਤੋਂ ਘਰ ਪਰਤ ਰਿਹਾ ਸੀ ਤਾਂ ਦੇਰ ਰਾਤ ਕੁਝ ਗੁੰਡਿਆਂ ਨੇ ਉਸ ਉਪਰ ਗੋਲੀਆਂ ਚਲਾਈਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਦੇ ਦੋਸ਼ੀਆਂ ਪ੍ਰਤੀ ਜਲਦ ਅਤੇ ਵਿਸ਼ਵਾਸ ਪੂਰਕ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਅੱਜ ਇੱਥੇ ਇਕ ਬਿਆਨ ਵਿੱਚ ਕਿਹਾ ਕਿ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਹਮੇਸ਼ਾਂ ਹੀ ਹੱਕ-ਸੱਚ ਦੀ ਲੜਾਈ ਲੜਨ ਵਾਲੇ ਪੱਤਰਕਾਰਾਂ ਅਤੇ ਪੱਤਰਕਾਰਾਂ ਦੇ ਸੁਤੰਤਰ ਲਿਖਣ ਦੇ ਹੱਕ ਲਈ ਹਾਮੀ ਭਰਦੀਆਂ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਪੁਲਿਸ ਤੁਰੰਤ ਕਾਰਵਾਈ ਕਰੇਗੀ ਅਤੇ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਦੋਸ਼ੀਆਂ ਪ੍ਰਤੀ ਕਾਰਵਾਈ ਦੀ ਮੰਗ ਨੂੰ ਪੂਰੀ ਕਰੇਗੀ। ਛੀਨਾ ਦੇ ਨਾਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ, ਸ. ਸੱਤਿਆਜੀਤ ਸਿੰਘ ਮਜੀਠੀਆ, ਮੀਤ ਪ੍ਰਧਾਨ, ਸ. ਚਰਨਜੀਤ ਸਿੰਘ ਚੱਢਾ, ਵਿੱਤ ਸਕੱਤਰ, ਸ. ਗੁਨਬੀਰ ਸਿੰਘ, ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਰ ਆਦਿ ਨੇ ਵੀ ਪੱਤਰਕਾਰ 'ਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ।

Tuesday, August 23, 2011

ਫੌਜ ਨੇ ‘ਨਿਹੱਥੇ’ ਆਦਮੀ ਨੂੰ ਗੋਲੀ ਮਾਰੀ : ਵੀਡੀਓ ਰਾਹੀਂ ਦਾਅਵਾ


ਫੌਜੀ ਜਵਾਨਾਂ ਵੱਲੋਂ ਇੱਕ ਨਿਹੱਥੇ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਵੀ ਮੀਡੀਆ ਵਿੱਚ ਉਭਰ ਕੇ ਸਾਹਮਣੇ ਆਇਆ ਹੈ. ਇਲੈਕਟ੍ਰਾਨਿਕ ਮੀਡੀਆ ਦੇ ਨਾਲ ਨਾਲ ਵੈਬ ਮੀਡੀਆ ਅਤੇ ਪ੍ਰਿੰਟ ਮੀਡਿਆ ਨੇ ਵੀ ਇਸ ਬਾਰੇ ਆਪੋ ਆਪਣੀਆਂ ਰਿਪੋਰਟਾਂ ਦਿੱਤੀਆਂ ਹਨ.ਅੱਤਵਾਦ ਅਤੇ ਦਹਿਸ਼ਤਗਰਦੀ ਵਿਰੁਧ ਚੱਲੇ ਸੰਘਰਸ਼ ਦੌਰਾਨ ਹਿੰਦ ਸਮਾਚਾਰ ਪੱਤਰ ਸਮੂਹ ਨੇ ਆਪਣੇ ਪਰਿਵਾਰ ਅਤੇ ਸਟਾਫ਼ ਦੇ ਕਈ ਮੈਂਬਰਾਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ. ਪੁਲਿਸ ਅਤੇ ਫੌਜੀ ਜਵਾਨਾਂ ਪ੍ਰਤੀ ਅਕਸਰ ਹਮਦਰਦੀ ਵਾਲੀ ਭਾਵਨਾ ਰਖਣ ਵਾਲੇ ਇਸ ਸਮੂਹ ਦੇ ਹਰਮਨ ਪਿਆਰੇ ਪੰਜਾਬੀ ਅਖਬਾਰ ਜਗ ਬਾਣੀ ਨੇ ਵੀ ਇਸ ਖਬਰ ਨੂੰ ਆਪਣੇ ਪਹਿਲੇ ਪੇਜ ਤੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ. ਏਥੇ ਅਸੀਂ ਇਹ ਰਿਪੋਰਟ ਜਗ ਬਾਣੀ ਦੇ ਧੰਨਵਾਦ ਸਹਿਤ ਉਵੇਂ ਦੀ ਉਵੇਂ ਹੀ ਦੇ ਰਹੇ ਹਾਂ. -ਰੈਕਟਰ ਕਥੂਰੀਆ
ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ 
ਸ਼੍ਰੀਨਗਰ, 22 ਅਗਸਤ (ਮੇ. ਟੁ.): ਕਸ਼ਮੀਰ ਵਾਦੀ ਵਿਚ ਪ੍ਰਾਪਤ ਇਕ ਵੀਡੀਓ ਵਿਚ ਦਿਖਾਈ ਦਿਤਾ ਹੈ ਕਿ ਇਕ ਮਕਾਨ ਦੇ ਮਲਬੇ ਹੇਠੋਂ  ਕੱਢ ਕੇ ਫੌਜੀ ਇਕ ਨਿਹਾਠ੍ਠੇ ਵਿਅਕਤੀ ਨੂੰ ਬਹੁਤ ਨੇਡ਼ਿਓਂ ਗੋਲੀ ਮਾਰ ਰਹੇ ਹਨ। ‘ਯੂ ਟਿਊਬ’ ਉਪਰ ਪੋਸਟ ਕੀਤੀ ਗਈ ਵੀਡੀਓ ਕਲਿਪ ਦਾ ਕੈਪਸ਼ਨ ਸੀ। ਇਕ ਸੀਨੀਅਰ  ਅਫਸਰ  ਦੀ  ਮੌਜੂਦਗੀ ਵਿਚ ਭਾਰਤੀ ਫੌਜੀ 8 ਜੁਲਾਈ 2011 ਨੂੰ ਪੁਲਵਾਮਾ ਜ਼ਿਲੇ ਵਿਚ ਇਕ ਨਿਹੱਥੇ ਆਦਮੀ ਨੂੰ ਬਹੁਤ ਨੇਡ਼ਿਓਂ ਗੋਲੀ ਮਾਰਦੇ ਹੋਏ। ਇਹ ਕਸ਼ਮੀਰ ਵਿਚ ਭਾਰਤੀ ਫੌਜੀਆਂ ਵਲੋਂ ਕੀਤੇ ਗਏ ਜੰਗੀ ਅਪਰਾਧਾਂ ਦਾ ਇਕ ਸਪੱਸ਼ਟ ਸਬੂਤ ਹੈ। ਇਕ ਨਿਹੱਥਾ ਆਦਮੀ ਤਬਾਹ ਹੋਏ ਮਕਾਨ ਦੇ ਮਲਬੇ ਹੇਠੋਂ ਦੁਖ ਨਾਲ ਚਿਲਾਉਂਦਾ  ਹੋਇਆ ਆਪਣਾ ਹੱਥ ਹਿਲਾ ਰਿਹਾ ਸਾਫ ਦਿਸਦਾ ਹੈ। ਇਸ ਰਿਹਾਇਸ਼ੀ ਮਕਾਨ ਨੂੰ ਭਾਰਤੀ ਫੌਜੀਆਂ ਨੇ ਮਾਰਟਰਾਂ ਅਤੇ ਰਾਕਟਾਂ ਦੇ ਹਮਲੇ ਨਾਲ ਢਹਿ-ਢੇਰੀ ਕਰ ਦਿਤਾ ਸੀ।” ਪੁਲਸ ਅਤੇ ਫੌਜ ਨੇ 8 ਜੁਲਾਈ 2011 ਨੂੰ ਕਿਹਾ ਸੀ ਕਿ ਦੱਖਣੀ ਕਸ਼ਮੀਰ ਦੇ ਹੰਜਾਨ ਪਿੰਡ ਵਿਚ 20 ਘੰਟੇ ਤਕ ਚੱਲੀ ਗੋਲੀਬਾਰੀ ਵਿਚ ਦੋ ਅੱਤਵਾਦੀ ਮਾਰੇ ਗਏ ਅਤੇ ਫੌਜ ਦਾ ਇਕ ਮੇਜਰ ਜ਼ਖਮੀ ਹੋ ਗਿਆ ਸੀ। ਇਸ ਪਿੱਛੋਂ ਪੱਤਰਕਾਰਾਂ ਨੂੰ ਗੋਲੀਬਾਰੀ ਦੌਰਾਨ ਇਲਾਕੇ ਵਿਚ ਜਾਣ ਦੀ ਆਗਿਆ ਦਿਤੀ ਗਈ ਸੀ। ਅੱਤਵਾਦੀਆਂ ਦੀ ਪਛਾਣ ਜੈਸ਼-ਏ-ਮੁਹੰਮਦ ਅੱਤਵਾਦੀ ਧਡ਼ੇ ਦੇ ਜਾਵੇਦ ਨੈਂਗੂਰ ਉਰਫ ਓਮੈਰ ਆਫ ਰੰਜਨ, ਰੰਗਪੁਰਾ ਅਤੇ ਡਵੀਜ਼ਨਲ ਕਮਾਂਡਰ ਅਹਿਸਾਨ ਭਾਈ ਵਜੋਂ ਕੀਤੀ ਗਈ ਸੀ। ਵੀਡੀਓ ਵਿਚ ਫੌਜੀਆਂ ਅਤੇ ਇਕ ਅਫਸਰ ਨੂੰ ਮਲਬੇ ਉਪਰ ਖਡ਼੍ਹੇ ਵਿਖਾਇਆ ਗਿਆ ਸੀ। ਜਦੋਂ ਉਨ੍ਹਾਂ ਮਲਬੇ ਹੇਠੋਂ ਇਕ ਵਿਅਕਤੀ ਦੀਆਂ ਚੀਕਾਂ ਸੁਣੀਆਂ ਤਾਂ ਉਨ੍ਹਾਂ ਮਲਬਾ ਹਟਾਉਣਾ ਸ਼ੁਰੂ ਕਰ ਦਿਤਾ। ਇਕ ਫੌਜੀ ਜ਼ਮੀਨ ਉਪਰ ਗੋਡਿਆਂ ‘ਤੇ ਝੁਕ ਕੇ ਹੱਥਾਂ ਨਾਲ ਕੁਝ ਮਲਬਾ ਹਟਾਉਂਦਾ ਹੈ। ਵਿਅਕਤੀ ਦਾ ਹਿੱਲ ਰਿਹਾ ਹੱਥ ਦੇਖ ਕੇ ਇਕ ਫੌਜੀ ਕਹਿੰਦਾ  ਹੈ, ”ਸਰ ਦਾਡ਼੍ਹੀ ਵਾਲਾ ਹੈ। ‘ਸਰ ਉਹ ਇਕ ਦਾਡ਼੍ਹੀ ਵਾਲਾ ਵਿਅਕਤੀ ਹੈ, ਫਿਰ ਆਵਾਜ਼ ਆਉਂਦੀ ਹੈ ‘ਕਾਰੋ ਕਾਰੋ’ (ਖੋਹਲੋ, ਖੋਹਲੋ) ਤਾਂ ਇਕ ਫੌਜੀ ਬਹੁਤ ਨੇਡ਼ਿਓਂ ਫਾਇਰਿੰਗ ਕਰ ਦਿੰਦਾ ਹੈ। ਫੌਜ ਨੇ ਇਸ ਵੀਡੀਓ ਦੀ ਪ੍ਰਮਾਣਿਕਤਾ ਨੂੰ ਚੁਨੌਤੀ ਨਹੀਂ ਦਿਤੀ ਅਤੇ ਦਾਅਵਾ ਕੀਤਾ ਹੈ ਕਿ ਉਹ ਵਿਅਕਤੀ ਇਕ ਪਾਕਿਸਤਾਨੀ ਅੱਤਵਾਦੀ ਅਹਿਸਾਨ ਭਾਈ ਸੀ।  ਫੌਜ ਦੇ ਬੁਲਾਰੇ ਲੈਫ. ਜਨਰਲ ਜੇ. ਐੱਸ. ਬਰਾਡ਼ ਨੇ ਕਿਹਾ, ”ਉਸ ਨੂੰ ਆਤਮ ਸਮਰਪਣ ਕਰਨ ਦਾ ਕਾਫੀ ਮੌਕਾ ਦਿਤਾ ਗਿਆ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ਖਾਸ ਵੀਡੀਓ ਵਿਚ ਜੇ ਤੁਸੀਂ ਗਹੁ ਨਾਲ ਦੇਖੋ ਤਾਂ ਉਸ ਦੇ ਹੱਥ ਵਿਚ ਇਕ ਗ੍ਰਨੇਡ ਫਡ਼ਿਆ ਹੁੰਦਾ ਹੈ ਅਤੇ ਵਧੇਰੇ ਨੁਕਸਾਨ ਤੋਂ ਬਚਣ ਲਈ ਕੀਤੀ ਗਈ ਜਵਾਬੀ ਕਾਰਵਾਈ ਵਿਚ ਉਹ ਮਾਰਿਆ ਗਿਆ। ਇਲਾਕੇ ਦੀ ਤਲਾਸ਼ੀ ਦੌਰਾਨ ਉਸ ਦੁਆਲਿਓਂ ਭਾਰੀ ਮਾਤਰਾ  ਵਿਚ ਹੋਰ ਧਮਾਕਾਖੇਜ਼ ਬਰਾਮਦ ਹੋਏ।”

Saturday, August 20, 2011

....ਤੇ ਹੁਣ ਐਕਸਪ੍ਰੈਸ ਅੱਡਾ

ਨਵੀਂ ਦਿੱਲੀ, 20 ਅਗਸਤ: ਪ੍ਰੈਸ ਦੀ ਆਜ਼ਾਦੀ ਲਈ ਚੱਲੇ ਸੰਘਰਸ਼ਾਂ ਦੌਰਾਨ ਈ ਵਾਰ ਨਵਾਂ ਇਤਿਹਾਸ ਰਚਨ ਵਾਲੀ ਪ੍ਰਸਿਧ ਮੀਡੀਆ ਕੰਪਨੀ ਇੰਡੀਅਨ ਐਕਸਪ੍ਰੈਸ ਨੇ ਹੁਣ ਇੱਕ ਨਵੀਂ ਸ਼ੁਰੂਆਤ ਕੀਤੀ ਹੈ. ਦੇਸ਼ ਅਤੇ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ  ‘ਤੇ ਅਲਗ ਅਲਗ ਖੇਤਰਾਂ ਦੇ ਚਰਚਿਤ ਲੋਕਾਂ ਦੀ ਰਾਏ ਜਾਨਣ ਲਈ ਇਸ ਮੀਡੀਆ ਸਮੂਹ ਨੇ ਐਕਸਪ੍ਰੈਸ ਅੱਡਾ ਨਾਮ ਦਾ ਇਕ ਪਲੇਟਫਾਰਮ ਸ਼ੁਰੂ ਕੀਤਾ ਹੈ. ਇੰਡੀਅਨ ਐਕਸਪ੍ਰੈਸ ਸਮੂਹ ਦੇ ਮੁੱਖ ਸੰਪਾਦਕ ਸ਼ੇਖਰ ਗੁਪਤਾ ਨੇ ਕਿਹਾ ਕਿ ਐਕਸਪ੍ਰੈਸ ਅੱਡੇ ਦਾ ਮਕਸਦ ਹੈ ਕਿ ਦੇਸ਼ ਦੇ ਸਾਹਮਣੇ ਲੋਕ ਮੁੱਦਿਆਂ ‘ਤੇ ਖੁਲ ਕੇ ਚਰਚਾ ਕਰ ਸਕਣ. ਇਸ ਅੱਡੇ ‘ਤੇ ਹਰ ਵਾਰ ਕੋਈ ਨਾ ਕੋਈ ਖਾਸ ਮਹਿਮਾਨ ਨੂੰ ਵੀ ਰੂ-ਬ-ਰੂ ਕਰਾਇਆ ਜਾਵੇਗਾ. ਇਸ ਨਵੇਂ ਤਜਰਬੇ ਦੀ ਸ਼ੁਭ ਸ਼ੁਰੂਆਤ ਕੀਤੀ ਗਈ ਨਵੀਂ ਦਿੱਲੀ ਵਿੱਚ ਸ਼ੁਕਰਵਾਰ ਨੂੰ ਪਹਿਲੀ ਇਵੈਂਟ ਦਾ ਆਯੋਜਨ ਕਰਕੇ. ਇਸ ਤਰਾਂ ਦਾ ਆਯੋਜਨ ਹਰ ਮਹੀਨੇ ਹੋਇਆ ਕਰੇਗਾ ਅਤੇ ਅਗਲੀ ਵਾਰੀ ਆ ਰਹੀ ਹੈ ਮੁੰਬਈ ਦੀ. ਇਸ ਵਾਰ ਪਹਿਲੀ ਪਹਿਲੇ ਆਯੋਜਨ ਸਮੇਂ ਮੁਖ ਬੁਲਾਰੇ ਅਤੇ ਖਾਸ ਮਹਿਮਾਨ ਸਨ ਸ੍ਰ ਮਾਰਟਿਨ ਸੋਰੇਲ. ਯੂ.ਕੇ. ਤੋਂ ਆਏ ਹੋਏ ਸੋਰੇਲ ਇਸ਼ਤਿਹਾਰੀ ਅਤੇ ਸੰਚਾਰ ਦੀ ਦੁਨੀਆ ਵਿੱਚ ਯੂਕੇ ਦੇ ਵਿਸ਼ਵ ਪ੍ਰਸਿਧ ਮੰਨੀ ਪ੍ਰਮੰਨੀ ਕੰਪਨੀ WPP ਦੇ ਚੀਫ਼ ਐਗਜੈਕੁਟਿਵ ਹਨ. ਉਹਨਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤ ਵਿੱਚ ਕੁਰੱਪਸ਼ਨ ਦੀ ਚਰਚਾ ਵੀ ਕੀਤੀ.ਉਹਨਾਂ ਭਾਰਤ ਦੇ ਆਰਥਿਕ ਵਿਕਾਸ ਦੀ ਡਰ ਤੇ ਤੱਸਲੀ ਦਾ ਪ੍ਰਗਟਾਵਾ ਕੀਤਾ ਅਤੇ ਚੀਨ ਨਾਲ ਤੁਲਣਾਨਾਤਮਿਕ ਅਧਿਐਨ ਵੀ ਕੀਤਾ.ਉਹਨਾਂ ਅੰਨਾ ਹਜ਼ਾਰੇ ਦੇ ਅੰਦੋਲਨ ਅਤੇ  ਦੇਸ਼ ਭਰ ਵਿੱਚ ਹੋ ਰਹੇ ਰੋਸ ਵਖਾਵਿਆਂ ਦੀ ਚਰਚਾ ਕਰਦੀਆਂ ਇਹਨਾਂ ਤੋਂ ਨਿਕਲਣ ਵਾਲੇ ਨਤੀਜਿਆਂ ਬਾਰੇ ਵੀ ਚਰਚਾ ਕੀਤੀ. ਇਸ ਬਹਿਸ ਅਤੇ ਵਿਚਾਰ ਵਟਾਂਦਰੇ ਦੇ ਸੂਤਰਧਾਰ ਭਾਵੇਂ ਖੁਦ ਸ਼ੇਖਰ ਗੁਪਤਾ ਸਨ ਪਰ ਪੈਨਲ ਵਿੱਚ ਪ੍ਰਸਿਧ ਹਸਤੀ ਪ੍ਰਸੂਨ ਜੋਸ਼ੀ ਅਤੇ ਸਟਾਰ ਇੰਡੀਆ ਦੇ ਸੀ ਈ ਓ ਉੜੇ ਸ਼ੰਕਰ ਵੀ ਸਨ. ਇਸ ਡਿਬੇਟ ਵਿੱਚ ਮੀਡੀਆ, ਕਾਰਪੋਰੇਟ ਅਤੇ ਮਨੋਰੰਜਨ ਸਮੇਤ ਕਈ ਖੇਤਰਾਂ ਨਾਲ ਜੁੜੇ ਹੋਏ ਮਾਹਰਾਂ ਨੇ ਭਾਗ ਲਿਆ. ਹਰ ਮਹੀਨੇ ਹੋਣ ਵਾਲਾ ਇਹ ਆਯੋਜਨ ਤੁਹਾਡੀ ਬੋਰੀਅਤ ਨੂੰ ਵੀ ਦੂਰ ਕਰਿਆ ਕਰੇਗਾ. 

Thursday, August 18, 2011

ਠੇਕੇਦਾਰ ਵੱਲੋਂ ਪੱਤਰਕਾਰਾਂ 'ਤੇ ਹਮਲਾ

ਜਮੀਨਾਂ ਦੇ ਕਬਜ਼ੇ ਲੈਣ ਲਈ ਹੁਣ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ. ਬਠਿੰਡਾ ਵਿੱਚ ਪੱਤਰਕਾਰਾਂ 'ਤੇ ਹਮਲੇ ਦੇ ਖਬਰ ਨੂੰ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਨੇ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ. ਖਬਰਾਂ ਵਿੱਚ ਹਮੇਸ਼ਾਂ ਸਚ ਦੇ ਸੁਰਾਗ ਪੇਸ਼ ਕਰਨ ਵਾਲੇ ਜਾੰਬਾਜ਼ ਪੱਤਰਕਾਰ ਚਰਨਜੀਤ ਭੁੱਲਰ ਨੇ ਇਸ ਵਾਰ ਵੀ ਬਠਿੰਡਾ ਡੇਟ ਲਾਈਨ ਨਾਲ ਪ੍ਰਕਾਸ਼ਿਤ ਇਸ ਖਬਰ ਰਹਿਣ ਇੱਕ ਵਾਰ ਫੇਰ ਦੱਸਿਆ ਹੈ ਕਿ ਅੱਜ ਕਲ੍ਹ ਦੇ ਇਸ ਵਪਾਰਕ ਯੁਗ ਵਿਚ ਵੀ ਸਚ 'ਤੇ ਪਹਿਰਾ ਦੇਣ ਵਾਲਿਆ ਕਲਮਾਂ ਮੌਜੂਦ ਹਨ. ਸ਼੍ਰੀ ਭੁੱਲਰ ਨੇ ਲਿਖਿਆ ਹੈ:
ਬਠਿੰਡਾ ਦੇ ਮਾਡਲ ਟਾਊਨ ਵਿੱਚ ਜ਼ਮੀਨ ਉਤੇ ਕਬਜ਼ੇ ਦੌਰਾਨ 
ਪਿਸਤੌਲ ਲੈ ਕੇ ਘੁੰਮ ਰਿਹਾ ਇਕ ਆਦਮੀ (ਫੋਟੋ:ਪਵਨ ਸ਼ਰਮਾ)


ਬਠਿੰਡਾ ਵਿਕਾਸ ਅਥਾਰਟੀ ਵਲੋਂ ਜ਼ਮੀਨ ਦਾ ਕਬਜ਼ਾ ਲੈਣ ਮੌਕੇ ਇੱਕ ਪ੍ਰਾਈਵੇਟ ਠੇਕੇਦਾਰ ਨੇ ਪੁਲੀਸ ਅਫਸਰਾਂ ਦੀ ਹਾਜ਼ਰੀ ’ਚ ਮੀਡੀਆ ’ਤੇ ਫਾਇਰਿੰਗ ਕਰ ਦਿਤੀ ਜਿਸ ’ਚ ਇੱਕ ਕੈਮਰਾਮੈਨ ਜ਼ਖਮੀ ਹੋ ਗਿਆ ਹੈ। ਸੀ.ਐਨ.ਈ.ਬੀ ਚੈਨਲ ਦੇ ਕੈਮਰਾਮੈਨ ਗੁਰਦਾਸ ਸਿੰਘ ਨੂੰ ਮੌਕੇ ’ਤੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਇਕ ਠੇਕੇਦਾਰ  ਵਲੋਂ ਇਕ ਅਖਬਾਰ ਦੇ ਫੋਟੋਗਰਾਫਰ ਰਣਧੀਰ ਬੌਬੀ ਦੀ ਕੁੱਟਮਾਰ ਵੀ ਕੀਤੀ ਗਈ।
ਅਥਾਰਟੀ ਵਲੋਂ ਅੱਜ ਬਠਿੰਡਾ ਸ਼ਹਿਰ ’ਚ ਅਰਬਨ ਅਸਟੇਟ ਚਾਰ ਅਤੇ ਪੰਜ ਲਈ ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਦਾ ਜਬਰੀ ਕਬਜ਼ਾ ਲਿਆ ਜਾ ਰਿਹਾ ਸੀ। ਜਦੋਂ ਕੈਮਰਾਮੈਨ ਤੇ ਫੋਟੋਗਰਾਫਰ ਪੁਲੀਸ ਜਬਰ ਦੀਆਂ ਤਸਵੀਰਾਂ ਖਿੱਚ ਰਹੇ ਸਨ ਤਾਂ ਉਦੋਂ ਹੀ ਠੇਕੇਦਾਰ ਆਪਣੇ ਦਰਜਨਾਂ ਸਾਥੀਆਂ ਨਾਲ ਪੁਲੀਸ ਦੀ ਮੱਦਦ ’ਤੇ ਆ ਗਿਆ। ਉਸ ਨੇ ਇੱਕੋ ਵੇਲੇ ਆਪਣੇ ਰਿਵਾਲਵਰ ਨਾਲ ਤਿੰਨ ਫਾਇਰ ਕਰ ਦਿੱਤੇ ਜਿਸ ’ਚੋਂ ਇੱਕ ਗੋਲੀ ਕੈਮਰਾਮੈਨ ਗੁਰਦਾਸ ਸਿੰਘ ਦੇ ਕੰਨ ’ਤੇ ਲੱਗੀ। ਬਾਕੀ ਫੋਟੋਗਰਾਫਰਾਂ ਨੇ ਮਸਾਂ ਧਰਤੀ ’ਤੇ ਲਿੱਟ ਕੇ ਆਪਣੀ ਜਾਨ ਬਚਾਈ। ਜਦੋਂ ਇਹ ਮੀਡੀਆ ਕਰਮੀ  ਮੌਕੇ ’ਤੇ ਮੌਜੂਦ ਏ.ਐਸ.ਪੀ ਵੀ.ਐਸ.ਭੱਟੀ ਅਤੇ ਡੀ.ਐਸ.ਪੀ ਵਿਕਰਮਜੀਤ ਕੋਲ ਆ ਗਏ ਤਾਂ ਠੇਕੇਦਾਰ ਨੇ ਫੋਟੋਗਰਾਫਰ ਦੀ ਕੁੱਟਮਾਰ ਕਰ ਦਿੱਤੀ।  ਦੱਸਣਯੋਗ ਹੈ ਕਿ  ਠੇਕੇਦਾਰ ਕਾਫੀ ਸਿਆਸੀ ਪਹੁੰਚ ਰੱਖਦਾ ਹੈ ਅਤੇ ਸਾਲ 2009 ਵਿਚ ਲੋਕ ਸਭਾ ਚੋਣਾਂ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਮੁੱਖ ਦਫਤਰ ਬਠਿੰਡਾ ’ਚ ਇਸ ਠੇਕੇਦਾਰ ਦੀ ਇਮਾਰਤ ਵਿੱਚ ਸੀ। ਘਟਨਾ ਵਾਪਰਨ ਮਗਰੋਂ ਬਠਿੰਡਾ ਦੇ ਸਮੂਹ ਪੱਤਰਕਾਰਾਂ ਨੇ ਇਸ ਮਾਮਲੇ ’ਤੇ ਮੀਟਿੰਗ ਕੀਤੀ ਅਤੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ। ਐਸ.ਐਸ.ਪੀ ਡਾ.ਸੁਖਚੈਨ ਸਿੰਘ ਗਿੱਲ ਨੂੰ ਜਦੋਂ ਪੱਤਰਕਾਰ ਮਿਲੇ ਤਾਂ ਉਨ੍ਹਾਂ ਆਖਿਆ ਕਿ ਦੋਸ਼ੀ ਠੇਕੇਦਾਰ ਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ। ਭਾਰੀ ਪੁਲੀਸ ਫੋਰਸ ਸਮੇਤ ਜਦੋਂ ਅਥਾਰਟੀ ਦੇ ਅਫਸਰ ਕਬਜ਼ਾ ਲੈਣ ਪੁੱਜੇ ਤਾਂ ਕਿਸਾਨ ਪਰਿਵਾਰਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਰੋਸ  ’ਚ ਆਏ ਲੋਕਾਂ ਨੇ ਬੁਲਡੋਜ਼ਰ ਭੰਨ ਦਿੱਤੇ। ਔਰਤਾਂ ਵੀ ਪੁਲੀਸ ਹਮਲੇ ਦਾ ਟਾਕਰਾ ਕਰਨ ਲਈ ਤਿਆਰ ਹੋ ਗਈਆਂ। ਪੁਲੀਸ ਨੇ ਮੌਕੇ ’ਤੇ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ। ਬਠਿੰਡਾ ਵਿਕਾਸ ਅਥਾਰਟੀ ਨੇ ਦਰਜਨਾਂ ਲੋਕਾਂ ਨੂੰ ਹਵਾਲਾਤਾਂ ’ਚ ਬੰਦ ਕਰਾ ਕੇ ਉਨ੍ਹਾਂ ਦੀਆਂ ਜ਼ਮੀਨਾਂ ’ਚ ਖਡ਼੍ਹੀ ਨਰਮੇ ਕਪਾਹ ਦੀ ਫਸਲ ’ਤੇ ਬੁਲਡੋਜ਼ਰ ਫੇਰ ਦਿੱਤੇ।
ਅਥਾਰਟੀ ਨੇ ਇਨ੍ਹਾਂ ਕਿਸਾਨਾਂ ਨੂੰ ਜ਼ਮੀਨ ਐਕੁਆਇਰ ਕਰਨ ਬਦਲੇ ਹਾਲੇ ਤੱਕ ਕੋਈ ਰਾਸ਼ੀ ਨਹੀਂ ਦਿੱਤੀ ਹੈ। ਅਥਾਰਟੀ ਵਲੋਂ ਅਰਬਨ ਅਸਟੇਟ ਫੇਜ਼ ਚਾਰ ਅਤੇ ਪੰਜ ਲਈ 7 ਮਾਰਚ 2007 ਨੂੰ ਅਵਾਰਡ ਸੁਣਾਇਆ ਸੀ। ਅਥਾਰਟੀ ਵਲੋਂ ਇਨ੍ਹਾਂ ਫੇਜ਼ਾਂ ਵਾਸਤੇ 185 ਏਕਡ਼ ਜ਼ਮੀਨ ਐਕੁਆਇਰ ਕੀਤੀ ਗਈ ਹੈ ਜਿਸ ’ਚੋਂ ਕੇਵਲ 28 ਏਕਡ਼ ਜ਼ਮੀਨ ਦਾ ਕਬਜ਼ਾ ਲੈਣਾ ਬਾਕੀ ਸੀ। ਅਥਾਰਟੀ ਵਲੋਂ ਸਭ ਖਰਚਿਆਂ ਸਮੇਤ ਕਿਸਾਨਾਂ ਨੂੰ ਪ੍ਰਤੀ ਗਜ਼ 950 ਰੁਪਏ ਦਿੱਤੇ ਜਾ ਰਹੇ ਹਨ ਜਦੋਂ ਕਿ ਅਥਾਰਟੀ ਨੇ ਇਨ੍ਹਾਂ ਫੇਜ਼ਾਂ ਦੇ ਪਲਾਟਾਂ ਦਾ ਭਾਅ 11 ਹਜ਼ਾਰ ਰੁਪਏ ਪ੍ਰਤੀ ਗਜ਼ ਕੱਢਿਆ ਸੀ।
ਗੌਰਤਲਬ ਹੈ ਕਿ ਜੋ ਪਹੁੰਚ ਰੱਖਣ ਵਾਲੇ ਲੋਕ ਸਨ,ਉਨ੍ਹਾਂ ਦੀ ਜ਼ਮੀਨ ਤਾਂ ਪਹਿਲਾਂ ਹੀ ਐਕੁਆਇਰ ਨਹੀਂ ਕੀਤੀ ਗਈ। ਜੋ ਸਾਧਾਰਨ ਕਿਸਾਨ ਸਨ, ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰ ਲਈ ਗਈ ਸੀ। ਅੱਜ ਬਠਿੰਡਾ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਉਮਾ ਸ਼ੰਕਰ ਪੂਰੇ ਸਾਜ਼ੋ-ਸਾਮਾਨ ਸਮੇਤ ਕਬਜ਼ਾ ਲੈਣ ਪੁੱਜ ਗਏ ਸਨ। ਪੁਲੀਸ ਦੇ ਏ.ਐਸ.ਪੀ ਵਿਕਰਮਜੀਤ ਸਿੰਘ ਭੱਟੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਪੁੱਜ ਗਈ ਸੀ। ਜਦੋਂ ਪੁਲੀਸ ਕਬਜ਼ਾ ਲੈਣ ਲਈ ਪੁੱਜੀ ਤਾਂ ਇਕੱਠੇ ਹੋਏ ਲੋਕਾਂ ਨੇ ਵਿਰੋਧ ਕਰ ਦਿੱਤਾ। ਲਾਠੀਚਾਰਜ ਕਰਨ ਮਗਰੋਂ ਪੁਲੀਸ ਨੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਥਾਰਟੀ ਨੇ ਪਿਛੋਂ 16 ਏਕਡ਼ ਰਕਬੇ ਵਿੱਚ ਖਡ਼੍ਹੀ ਨਰਮੇ ਕਪਾਹ ਦੀ ਫਸਲ ਦੋ ਬੁਲਡੋਜ਼ਰਾਂ ਨਾਲ ਵਾਹ ਦਿੱਤੀ। ਇਹ ਜ਼ਮੀਨ ਕਿਸਾਨ ਬਲਵਿੰਦਰ ਸਿੰਘ, ਮਲਕੀਤ ਸਿੰਘ, ਰੁਪਿੰਦਰ ਸਿੰਘ ਤੇ ਪਵਿੱਤਰ ਸਿੰਘ ਦੀ ਸੀ ਜੋ ਸਕੇ ਭਰਾ ਹਨ। ਜਦੋਂ ਖਡ਼੍ਹੀ ਫਸਲ ’ਤੇ ਬੁਲਡੋਜ਼ਰ ਚੱਲ ਰਹੇ ਸਨ ਤਾਂ ਇਨ੍ਹਾਂ ਪਰਿਵਾਰਾਂ ਦੀਆਂ ਬੇਵੱਸ ਔਰਤਾਂ ਦੀਆਂ ਅੱਖਾਂ ’ਚ ਹੰਝੂਆਂ ਦਾ ਹਡ਼੍ਹ ਆ ਗਿਆ। ਵਿਧਵਾ ਔਰਤ ਰਾਜਦੀਪ ਕੌਰ ਹਾਲੋਂ ਬੇਹਾਲ ਹੋ ਗਈ। ਉਸ ਨੇ ਦੱਸਿਆ ਕਿ ਉਸ ਦੀਆਂ ਦੋ ਮੁਟਿਆਰ ਧੀਆਂ ਹਨ ਅਤੇ ਇਕਲੌਤਾ ਲਡ਼ਕਾ ਹੈ ਜਿਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਆਖਿਆ ਕਿ ਉਸ ਦੇ ਪਰਿਵਾਰ ਨੂੰ ਜਬਰੀ ਉਜਾਡ਼ ਦਿੱਤਾ ਗਿਆ ਹੈ।
ਬਖਸ਼ੀਸ਼ ਸਿੰਘ ਫੌਜੀ ਨੇ ਦੱਸਿਆ ਕਿ ਉਨ੍ਹਾਂ ਨੇ ਹਾਈ ਕੋਰਟ ਵਿੱਚ ਇਸ ਮਾਮਲੇ ’ਤੇ ਪਟੀਸ਼ਨ ਵੀ ਪਾਈ ਹੋਈ ਹੈ ਜਿਸ ਦੀ 19 ਅਗਸਤ ਨੁੰੂ ਤਰੀਕ ਹੈ। ਬਠਿੰਡਾ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਉਮਾ ਸ਼ੰਕਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅੱਜ 43 ਏਕਡ਼ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਜਿਨ੍ਹਾਂ ਲੋਕਾਂ ਵਲੋਂ ਪੈਸੇ ਨਹੀਂ ਲਏ ਗਏ ਹਨ, ਉਨ੍ਹਾਂ ਦੀ ਰਾਸ਼ੀ ਅਥਾਰਟੀ ਵਲੋਂ ਭਲਕੇ ਅਦਾਲਤ ਵਿੱਚ ਜਮ੍ਹਾਂ ਕਰਾ ਦਿਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੇਜ਼ ਚਾਰ ਅਤੇ ਪੰਜ ਲਈ ਪੂਰੀ ਜਗ੍ਹਾ ਕਰੀਬ 185 ਏਕਡ਼ ਹੁਣ ਅਥਾਰਟੀ ਦੇ ਕਬਜ਼ੇ ਵਿੱਚ ਆ ਗਈ ਹੈ। 

ਹਰੀਸ਼ ਰਾਏ ਢਾਂਡਾ ਦੀ ਨਿਯੁਕਤੀ ਰੱਦ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਰੀਸ਼ ਰਾਏ ਢਾਂਡਾ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਹੈ.ਡੇਰਾ ਸੱਚਖੰਡ ਬੱਲਾਂ ਦੇ ਸੰਤ ਰਾਮਾਨੰਦ ਦੀ ਹੱਤਿਆ ਦੇ ਬਾਅਦ ਪੰਜਾਬ ਦੇ ਜ਼ਿਲਿਆਂ ‘ਚ ਭਡ਼ਕੇ ਦੰਗਿਆਂ ‘ਚ ਕਾਰਵਾਈ ਨਾ ਕਰਨ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਫਟਕਾਰ ਲਗਾਈ ਹੈ. ਮੀਡਿਆ ਨੇ ਇਹਨਾਂ ਦੋਹਾਂ ਖਬਰਾਂ ਨੂੰ ਵੀ ਕਾਫੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ. ਪੰਜਾਬੀ ਦਾ ਹਰਮਨ ਪਿਆਰਾ ਅਖਬਾਰ ਰੋਜ਼ਾਨਾ ਜਗਬਾਣੀ ਇਸ ਬਾਰੇ ਆਪਣੇ ਪੱਤਰਕਾਰ ਪ੍ਰੀਤ ਮਹਿਤਾ ਦੇ ਹਵਾਲੇ ਨਾਲ ਚੰਡੀਗੜ੍ਹ ਡੇਟਲਾਈਨ ਨਾਲ ਪ੍ਰਕਾਸ਼ਿਤ ਖਬਰ ਵਿੱਚ ਦਸਦਾ  ਹੈ
ਡੇਰਾ ਸੱਚਖੰਡ ਬੱਲਾਂ ਦੇ ਸੰਤ ਰਾਮਾਨੰਦ ਦੀ ਹੱਤਿਆ ਦੇ ਬਾਅਦ ਪੰਜਾਬ ਦੇ ਜ਼ਿਲਿਆਂ ‘ਚ ਭਡ਼ਕੇ ਦੰਗਿਆਂ ‘ਚ ਕਾਰਵਾਈ ਨਾ ਕਰਨ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਫਟਕਾਰ ਲਗਾਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੰਗਿਆਂ ‘ਚ ਦੰਗਈਆਂ ਵਲੋਂ ਸਰਕਾਰੀ ਅਤੇ ਨਿੱਜੀ ਸੰਪੱਤੀ ਦਾ ਭਾਰੀ ਨੁਕਸਾਨ ਕੀਤਾ ਗਿਆ ਸੀ। ਇਸ ‘ਤੇ ਨੋਟਿਸ ਲੈਂਦੇ ਹੋਏ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦੰਗਈਆਂ ‘ਤੇ ਕਾਰਵਾਈਆਂ ਕਰਨ ਦੇ ਆਦੇਸ਼ ਦਿੱਤੇ ਸਨ। ਬੁੱਧਵਾਰ ਨੂੰ ਸੁਣਵਾਈ ਦੌਰਾਨ ਪੰਜਾਬ ਦੇ ਡੀ. ਜੀ. ਪੀ. ਪੀ. ਐੱਸ. ਗਿੱਲ ਆਪ ਅਦਾਲਤ ‘ਚ ਹਾਜ਼ਰ ਹੋਏ। ਉਨ੍ਹਾਂ ਅਦਾਲਤ ਤੋਂ ਕਾਰਵਾਈ ਕਰਨ ਲਈ ਸਮੇਂ ਦੀ ਮੰਗ ਕੀਤੀ, ਜਿਸ ‘ਤੇ ਅਦਾਲਤ  ਨੇ ਸਖਤ ਰਵੱਈਆ ਅਪਣਾਉਂਦੇ ਹੋਏ ਫਟਕਾਰ ਲਗਾਈ। ਡੀ. ਜੀ. ਪੀ. ਪੀ. ਐੱਸ. ਗਿੱਲ ਅਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਡੀ. ਐੱਸ. ਪੀ. ਬੈਂਸ ਨੇ ਅਦਾਲਤ ‘ਚ ਹਲਫਨਾਮਾ ਦਾਇਰ ਕਰਕੇ ਦੱਸਿਆ ਕਿ 5 ਜ਼ਿਲਿਆਂ ‘ਚ ਨਾਮਜ਼ਦ ਕੀਤੇ ਹੋਏ ਲੋਕਾਂ ‘ਤੇ ਕਾਰਵਾਈ ਕਰਨ ਲਈ 5 ਵਿਸ਼ੇਸ਼ ਜਾਂਚ ਦਲ ਗਠਿਤ ਕੀਤੇ ਗਏ ਹਨ, ਜਿਨ੍ਹਾਂ ‘ਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਦੇ ਕਮਿਸ਼ਨਰ ਪੁਲਸ ਅਤੇ ਜਲੰਧਰ ਅਤੇ ਰੋਪਡ਼ ਦੇ ਡੀ. ਆਈ. ਜੀ. ਦੀ ਅਗਵਾਈ ‘ਚ ਦਲ ਗਠਤ ਕੀਤੇ ਗਏ ਹਨ। ਇਸ ਦੇ ਇਲਾਵਾ ਸਬ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਵੀ ਗਠਨ ਕੀਤਾ ਗਿਆ ਹੈ, ਜੋ ਵਿਸ਼ੇਸ਼ ਤੌਰ ‘ਤੇ 2 ਤਰ੍ਹਾਂ ਦੇ ਵਰਗਾਂ ‘ਤੇ ਕਾਰਵਾਈ ਕਰਨਗੇ। ਪਹਿਲੇ ਵਰਗ ਦੇ ਤਹਿਤ ਉਨ੍ਹਾਂ ਲੋਕਾਂ ‘ਤੇ ਕਾਰਵਾਈ ਕੀਤੀ ਜਾਏਗੀ, ਜਿਨ੍ਹਾਂ ਨੂੰ ਪਛਾਣ ਕੇ ਨਾਮਜ਼ਦ ਕੀਤਾ ਗਿਆ ਹੈ ਅਤੇ ਦੂਜੇ ਵਰਗ ‘ਚ ਉਨ੍ਹਾਂ ਲੋਕਾਂ ਦੀ ਖੋਜਬੀਨ ਕੀਤੀ ਜਾਏਗੀ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਨ੍ਹਾਂ ਅਣਪਛਾਤੇ ਅਪਰਾਧੀਆਂ  ਦੀ ਪਛਾਣ  ਲਈ ਪੁਲਸ ਮੀਡੀਆ ਅਤੇ ਪ੍ਰੈੱਸ ਦਾ ਸਹਿਯੋਗ ਲਵੇਗੀ, ਕਿਉਂਕਿ ਪ੍ਰੈੱਸ ਨੇ ਇਸ ਪੂਰੇ ਮਾਮਲੇ ‘ਚ ਕਈ ਫੋਟੋਆਂ ਅਤੇ ਰਿਪੋਰਟਾਂ ਲਿਖੀਆਂ ਹਨ। ਇਨ੍ਹਾਂ ਸਾਰੇ ਅਪਰਾਧੀਆਂ ਦੇ ਖਿਲਾਫ ਸੀ.ਆਰ.ਪੀ.ਸੀ. ਦੀ ਧਾਰਾ-160 ਦੇ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਅਪਰਾਧੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ, ਉਨ੍ਹਾਂ ਦੀ ਗ੍ਰਿਫਤਾਰੀ ਦੇ ਆਦੇਸ਼ ਦੇ ਦਿੱਤੇ ਗਏ ਹਨ। ਹਾਈਕੋਰਟ ਮਈ ਮਹੀਨੇ ਤੋਂ 3 ਵਾਰ ਪੰਜਾਬ ਸਰਕਾਰ ਨੂੰ ਇਨ੍ਹਾਂ ਅਪਰਾਧੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਆਦੇਸ਼ ਦੇ ਚੁੱਕਾ ਹੈ। ਕਾਰਜਕਾਰੀ ਚੀਫ ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਜਸਟਿਸ ਏ. ਕੇ. ਮਿੱਤਲ ਦੀ ਅਦਾਲਤ ਨੇ ਅੱਜ ਸਖਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਕਾਰਵਾਈ ਨਾ ਕੀਤੇ ਜਾਣ ‘ਤੇ ਪ੍ਰਮੁੱਖ ਸਕੱਤਰ ਐਂਡ ਡੀ. ਜੀ. ਪੀ. ਤੇ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਜਾ ਸਕਦਾ ਸੀ, ਪਰੰਤੂ ਪੰਜਾਬ ਦੇ ਐਡਵੋਕੇਟ ਜਨਰਲ ਵਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ‘ਤੇ ਹਾਈਕੋਰਟ ਨੇ ਸਰਕਾਰ ਨੂੰ ਇਕ ਮਹੀਨੇ ਦੇ ਅੰਦਰ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਇਹ ਵੀ ਆਦੇਸ਼ ਦਿਤੇ ਗਏ ਹਨ ਕਿ 20 ਸਤੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੇ ਦੌਰਾਨ ਪੰਜਾਬ ਦੇ ਪ੍ਰਮੁੱਖ ਸਕੱਤਰ ਅਤੇ ਡੀ. ਜੀ. ਪੀ. ਪੰਜਾਬ ਆਪ ਹਾਜ਼ਰ ਹੋ ਕੇ ਕਾਰਵਾਈ ਰਿਪੋਰਟ ਸੌਂਪਣਗੇ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਪੰਜਾਬ ਸਰਕਾਰ ਵਲੋਂ ਸੌਂਪੀ ਰਿਪੋਰਟ ‘ਚ  ਇਹ ਦੱਸਿਆ ਗਿਆ ਸੀ ਕਿ ਸੰਤ ਦੀ ਹੱਤਿਆ ਦੇ ਬਾਅਦ ਭਡ਼ਕੀ ਹਿੰਸਾ ਅਤੇ ਤੋਡ਼ਫੋਡ਼ ਦੇ ਮਾਮਲੇ ‘ਚ 75 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ‘ਚ ਜਲੰਧਰ ‘ਚ 34 ਲੋਕਾਂ ‘ਤੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚੋਂ 14 ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ‘ਚ 7 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ‘ਚ 1 ਦੀ ਪਛਾਣ ਕੀਤੀ  ਜਾ ਚੁੱਕੀ ਹੈ। ਹੁਸ਼ਿਆਰਪੁਰ ‘ਚ 17 ਲੋਕਾਂ ‘ਤੇ ਜਿਨ੍ਹਾਂ ‘ਚੋਂ 10 ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਕਪੂਰਥਲਾ ‘ਚ 7 ਲੋਕਾਂ ‘ਤੇ ਜਿਨ੍ਹਾਂ ‘ਚ 1 ਦੀ ਪਛਾਣ ਹੋ ਚੁੱਕੀ ਹੈ, ਲੁਧਿਆਣਾ ‘ਚ 6 ਲੋਕਾਂ ‘ਚੋਂ 5 ਦੀ ਅਤੇ ਮੁਕਤਸਰ ਅਤੇ ਅੰਮ੍ਰਿਤਸਰ ‘ਚ 1-1 ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। 

Sunday, August 07, 2011

ਮੀਡੀਆ ਅਤੇ ਇੰਟਰਨੈਟ // ਡਾਕਟਰ ਚਰਨਜੀਤ ਸਿੰਘ ਗੁਮਟਾਲਾ

ਮੀਡੀਆ ਅਤੇ ਇੰਟਰਨੈੱਟ ਵੱਖਰੇ-ਵੱਖਰੇ ਖੇਤਰ ਨਾਲ ਸਬੰਧਿਤ ਜਾਪਦੇ ਹਨ। ਅਸਲ ਵਿੱਚ ਦੋਵੇਂ ਹੀ ਪ੍ਰਸਾਰ ਦੇ ਸਾਧਨ ਹਨ। ਛਪਿਆ ਹੋਇਆ ਅੱਖਰ, ਅਖ਼ਬਾਰ, ਸਿਨੇਮਾ, ਦਸਤਾਵੇਜ਼ੀ, ਰੇਡੀਓ, ਟੀ.ਵੀ., ਮੈਗਜ਼ੀਨ ਆਦਿ ਪ੍ਰਸਾਰ ਸਾਧਨਾਂ ਦੇ ਵੱਖ-ਵੱਖ ਰੂਪ ਹਨ। ਇੰਟਰਨੈੱਟ, ਇਸ ਦਾ ਸਭ ਤੋਂ ਆਧੁਨਿਕ ਰੂਪ ਹੈ। ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਆਪਸ ਵਿੱਚ ਜੁਡ਼ਨਾ ਨੈੱਟਵਰਕ ਅਖਵਾਉਂਦਾ ਹੈ। ਨੈੱਟਵਰਕ ਕੰਪਿਊਟਰਾਂ ਨੂੰ ਆਪਸ ਵਿੱਚ ਜੋਡ਼ ਕੇ ਸੂਚਨਾਵਾਂ ਅਤੇ ਸੋਮਿਆਂ ਦੀ ਸਾਂਝ ਪੈਦਾ ਕਰਦਾ ਹੈ। ਦੁਨੀਆਂ  ਦੇ ਸਾਰੇ ਕੰਪਿਊਟਰ ਤੇ ਨੈੱਟਵਰਕ ਮਿਲ ਕੇ, ਜੋ ਵੱਡਾ ਨੈੱਟਵਰਕ ਬਣਾਉਂਦੇ ਹਨ, ਉਸ ਨੂੰ ਇੰਟਰਨੈਸ਼ਨਲ ਨੈੱਟਵਰਕ ਕਿਹਾ ਜਾਂਦਾ ਹੈ। ਇਸ ਨੂੰ ਸੰਖੇਪ ਵਿੱਚ ਇੰਟਰਨੈੱਟ ਤੇ ਆਮ ਤੌਰ ‘ਤੇ ਨੈੱਟ ਹੀ ਕਿਹਾ ਜਾਂਦਾ ਹੈ।
ਇਸ ਦੀ ਖੋਜ ਦਾ ਪਿਛੋਕਡ਼ 19ਵੀਂ ਸਦੀ ਵਿੱਚ ਟੈਲੀਗਰਾਫ਼ ਪ੍ਰਣਾਲੀ ਨਾਲ ਜੁਡ਼ਦਾ ਹੈ। ਅਜੋਕੇ ਇਤਿਹਾਸ ਨੂੰ ਲਿਆ ਜਾਵੇ ਤਾਂ ਇਹ 1950ਵਿਆਂ ਅਤੇ 1960ਵਿਆਂ ਵਿੱਚ ਕੰਪਿਊਟਰ ਦੇ ਵਿਕਾਸ ਨਾਲ ਜੁਡ਼ਿਆ ਹੋਇਆ ਹੈ।
ਇਸ ਦੀ ਖੋਜ ਅਮਰੀਕਾ ਵਿੱਚ ਸੰਨ 1960 ‘ਚ ਹੋਈ। ਇਸ ਦੀ ਵਪਾਰਕ ਵਰਤੋਂ ਸੰਨ 1990 ਵਿੱਚ ਹੋਣ ਲੱਗੀ। ਇਸ ਲਈ ਬਾਕਾਇਦਾ ਨਿਯਮਾਂਵਲੀ ਬਣਾਈ ਗਈ, ਜਿਸ ਨੂੰ ਇੰਟਰਨੈੱਟ ਪ੍ਰੋਟੋਕੋਲ ਸੂਟ (ਟੀ.ਪੀ.ਸੀ./ਆਈ.ਪੀ.) ਕਿਹਾ ਜਾਂਦਾ ਹੈ। ਇਸ ਤਰ੍ਹਾਂ ਆਮ ਆਦਮੀ ਲਈ ਇਸ ਦਾ ਰਾਹ ਖੁੱਲ੍ਹ ਗਿਆ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ, ਜਿੱਥੇ ਇਸ ਦੀ ਵਰਤੋਂ ਨਹੀਂ ਹੋ ਰਹੀ। ਇੱਕ ਅੰਦਾਜ਼ੇ ਅਨੁਸਾਰ ਸੰਨ 2009 ਵਿੱਚ ਇੱਕ ਚੌਥਾਈ ਦੁਨੀਆਂ ਇਸ ਦੀ ਵਰਤੋਂ ਕਰ ਰਹੀ ਸੀ। ਇਸ ਦੇ ਹਰਮਨ ਪਿਆਰਾ ਹੋਣ ਦਾ ਕਾਰਨ ਇਹ ਹੈ ਕਿ ਇਸ ‘ਤੇ ਕਿਸੇ ਵਿਸ਼ੇਸ਼ ਵਿਅਕਤੀ, ਦੇਸ਼ ਜਾਂ ਸੰਸਥਾ ਦਾ ਕਬਜ਼ਾ ਨਹੀਂ ਹੈ। ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦਾ ਆਪਣਾ ਪਲੇਟਫਾਰਮ ਹੈ। ਆਪਣੀ ਵੈੱਬਸਾਈਟ ਬਣਾਉਣ ਲਈ, ਇੱਕ ਤਾਂ ਡੋਮੇਨ ਦਾ ਨਾਂ ਰਜਿਸਟਰ ਕਰਵਾਉਣਾ ਪੈਂਦਾ ਹੈ ਅਤੇ ਦੂਜਾ ਜਗ੍ਹਾ ਲੈਣੀ ਪੈਂਦੀ ਹੈ। ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਇੰਡ ਨੇਮਜ਼ ਐਂਡ ਨੰਬਰ (ਆਈ.ਸੀ.ਏ.ਐਨ.ਐਨ.), ਡੋਮੇਨ ਰਜਿਸਟਰ ਕਰਦੀ ਹੈ। 

ਡਾ.ਚਰਨਜੀਤ ਸਿੰਘ ਗੁਮਟਾਲਾ 
001-937-573-4843 
ਇੰਟਰਨੈੱਟ ਨੇ ਖ਼ਬਰ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਉਹ ਵੀ ਸਮਾਂ ਸੀ ਜਦੋਂ ਲੋਕ ਇਹ ਜਾਣਨ ਕਿ ਦੇਸ਼ ਅਤੇ ਹੋਰਨਾਂ ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕੀ ਵਾਪਰ ਚੁੱਕਿਆ ਹੈ, ਲਈ ਸਵੇਰੇ-ਸਵੇਰੇ ਕੁਝ ਘੰਟੇ ਪਹਿਲਾਂ ਛਪੇ ਅਖ਼ਬਾਰਾਂ ਦੇ ਪੰਨੇ ਖੋਲ੍ਹਦੇ ਸਨ ਅਤੇ ਉਸ ਬੀਤੀ ਹੋਈ ਘਟਨਾ ਨੂੰ ਖ਼ਬਰ ਕਿਹਾ ਜਾਂਦਾ ਸੀ। ਜਦੋਂ ਟੈਲੀਵਿਜ਼ਨ ਦੀ ਆਮਦ ਹੋਈ ਤਾਂ ਖ਼ਬਰ ਦਾ ਅਰਥ ਹੀ ਬਦਲ ਗਿਆ ਕਿਉਂਕਿ ਟੈਲੀਵਿਜ਼ਨ ਵਿੱਚ ਲਾਈਵ ਟੀ.ਵੀ. ਰਾਹੀਂ ਦਰਸ਼ਕਾਂ ਨੂੰ ਵਾਪਰ ਰਹੀ ਘਟਨਾ ਦੇ ਦਰਸ਼ਨ ਕਰਾਏ ਜਾਣ ਲੱਗੇ ਤੇ ਖ਼ਬਰ ਦਾ ਇਹ ਮਤਲਬ ਨਾ ਰਿਹਾ ਕਿ ਕੀ ਕੁਝ ਵਾਪਰ ਚੁੱਕਿਆ ਹੈ ਸਗੋਂ ਇਹ ਮਤਬਲ ਬਣ ਗਿਆ ਕਿ ਕੀ ਕੁਝ ਹੋ ਰਿਹਾ ਹੈ। ਇਹੋ ਕਾਰਨ ਹੈ ਕਿ ਟੀ.ਵੀ. ਵੇਖਣ ਉਪਰੰਤ ਅਖ਼ਬਾਰ ਵਿੱਚ ਆਈਆਂ ਸੁਰਖੀਆਂ, ਓਨਾ ਪ੍ਰਭਾਵ ਨਹੀਂ ਦਿੰਦੀਆਂ। ਸਮਾਂ ਪਾ ਕੇ ਟੀ.ਵੀ. ਤੋਂ ਵੀ ਤੇਜ਼ ਅਤੇ ਕਲਪਨਾ ਤੋਂ ਵੀ ਸ਼ਕਤੀਸ਼ਾਲੀ ਮਾਧਿਅਮ ਇੰਟਰਨੈੱਟ ਪ੍ਰਸਾਰ ਸਾਧਨ ਸੰਸਾਰ ਵਿੱਚ ਸਭ ਤੋਂ ਸਸਤੀ ਅਤੇ ਸੌਖੀ ਸ਼ਕਲ ਵਿੱਚ ਪੇਸ਼ ਹੈ।
ਜਿੱਥੋਂ ਤੱਕ ਇੰਟਰਨੈੱਟ ਅਤੇ ਪ੍ਰੰਪਰਾਗਤ ਮੀਡੀਆ ਦੇ ਆਪਸੀ ਪ੍ਰਭਾਵ ਦਾ ਸਬੰਧ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਇੰਟਰਨੈੱਟ ਨੂੰ ਅਖ਼ਬਾਰਾਂ ਅਤੇ ਰਸਾਲੇ ਕਿਵੇਂ ਵਰਤਦੇ ਹਨ। ਅਖ਼ਬਾਰ ਵਿੱਚ ਛਪੀਆਂ ਖ਼ਬਰਾਂ ਜਨ-ਸਾਧਾਰਨ ਤੱਕ ਪਹੁੰਚਦੀਆਂ ਹਨ। ਕੁਝ ਖ਼ਬਰਾਂ ਸਚਾਈ, ਕੁਝ ਅੰਕਡ਼ੇ ਤੇ ਕੁਝ ਘਟਨਾ´ਮ ਪੇਸ਼ ਕਰ ਰਹੀਆਂ ਹੁੰਦੀਆਂ ਹਨ ਪਰ ਕੁਝ ਖ਼ਬਰਾਂ ਅੱਧ-ਪਚੱਧੀਆਂ ਸੱਚੀਆਂ ਹੁੰਦੀਆਂ ਹਨ ਅਤੇ ਕੁਝ ਘਟਨਾਵਾਂ ਉਘਡ਼-ਦੁਘਡ਼ ਤੇ ਉਨ੍ਹਾਂ ਦੀ ਪੇਸ਼ਕਾਰੀ ਅਸੰਗਤ ਹੁੰਦੀ ਹੈ। ਪਰ ਇੰਟਰਨੈੱਟ ਉੱਪਰ ਦਰਸ਼ਕ ਆਪਣੀ ਰਾਏ ਪੇਸ਼ ਕਰ ਸਕਦੇ ਹਨ। ਉਹ ਆਪਸੀ ਸੰਵਾਦ ਰਚਾ ਸਕਦੇ ਹਨ। ਇਸ ਲਈ ਇਸ ਪੱਖੋਂ ਇੰਟਰਨੈੱਟ ਇੱਕ ਸ਼ਕਤੀਸ਼ਾਲੀ ਪ੍ਰਸਾਰ ਮਾਧਿਅਮ ਹੈ। ਇਹੋ ਕਾਰਨ ਹੈ ਕਿ ਹੁਣ ਅਖ਼ਬਾਰਾਂ, ਰਸਾਲਿਆਂ ਵਾਲਿਆਂ, ਪ੍ਰਕਾਸ਼ਕਾਂ ਤੇ ਹੋਰਨਾਂ ਨੇ ਆਪੋ-ਆਪਣੀਆਂ ਵੈੱਬਸਾਈਟਾਂ ਬਣਾ ਕੇ ਉਨ੍ਹਾਂ ਨੂੰ ਇੰਟਰਨੈੱਟ ਉੱਪਰ ਪਾਇਆ ਹੋਇਆ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਅੱਜ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਿਅਕਤੀ ਇਨ੍ਹਾਂ ਨੂੰ ਪਡ਼੍ਹ ਸਕਦਾ ਹੈ। ਪ੍ਰਕਾਸ਼ਤ ਖ਼ਬਰਾਂ ਵੀ ਪ੍ਰਕਾਸ਼ਤ ਹੋਣ ਮਗਰੋਂ ਇੰਟਰਨੈੱਟ ਉੱਪਰ ਉਪਲੱਬਧ ਹੁੰਦਿਆਂ ਸਾਰ, ਉਸੇ ਵੇਲੇ ਦਰਸ਼ਕਾਂ ਦੇ ਸਨਮੁੱਖ ਹੋ ਜਾਂਦੀਆਂ ਹਨ।
ਇੰਟਰਨੈੱਟ ਉੱਪਰ ਪਰਚੇ ਉਪਲਬੱਧ ਹੋਣ ਨਾਲ, ਜਿੱਥੇ ਦੁਨੀਆਂ ਭਰ ਦੇ ਲੋਕ ਪਡ਼੍ਹ ਸਕਦੇ ਹਨ, ਉੱਥੇ ਮਣਾਂਮੂੰਹੀਂ ਕਾਗ਼ਜ਼ ਤੇ ਸਿਆਹੀ ਦੀ ਬੱਚਤ ਹੋ ਰਹੀ ਹੈ। ਇੰਟਰਨੈੱਟ ਪੇਪਰ, ਵਾਤਾਵਰਨ ਸ਼ੁੱਧ ਰੱਖਣ ਵਿੱਚ ਸਹਾਈ ਹੋ ਰਿਹਾ ਹੈ। ਇਸ ਦਾ ਇਹ ਵੀ ਲਾਭ ਹੋਇਆ ਹੈ ਕਿ ਦਰਸ਼ਕ ਮਾਊਸ ਦੇ ਇੱਕ ਕਲਿਕ ਨਾਲ ਪਿਛਲੀ ਕੋਈ ਵੀ ਅਖ਼ਬਾਰ ਪਡ਼੍ਹ ਸਕਦਾ ਹੈ, ਪਿਛਲੇ ਨਾਟਕ ਵੇਖ ਸਕਦੇ ਹੈ। ਗੁਗਲ ਸਰਚ ਨਾਲ ਇੱਕ ਵਿਸ਼ੇ ‘ਤੇ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਤ ਖ਼ਬਰਾਂ ਤੇ ਲੇਖ ਪਡ਼੍ਹ ਸਕਦਾ ਹੈ। ਉਸ ਨੂੰ ਔਖੇ ਸ਼ਬਦਾਂ ਲਈ ਸ਼ਬਦਕੋਸ਼ ਦੀ ਲੋਡ਼ ਨਹੀਂ, ਉਹ ਇੰਟਰਨੈੱਟ ਉੱਪਰ ਹੀ ਉਪਲੱਬਧ ਡਿਕਸ਼ਨਰੀਆਂ ਤੋਂ ਸੌਖਿਆਂ ਹੀ ਇਸ ਦੇ ਅਰਥ ਵੇਖ ਸਕਦਾ ਹੈ। ਇਸ ਨਾਲ ਉਸ ਦੇ ਸਮੇਂ ਦੀ ਬੱਚਤ ਹੁੰਦੀ ਹੈ ਤੇ ਵੱਖ-ਵੱਖ ਡਿਕਸ਼ਨਰੀਆਂ ਵਿੱਚ ਮਿਲਦੇ ਅਰਥਾਂ ਦਾ ਵੀ ਪਤਾ ਲੱਗ ਜਾਂਦਾ ਹੈ। ਇਹ ਇੰਟਰਨੈੱਟ ਕਾਰਨ ਹੀ ਸੰਭਵ ਹੋ ਸਕਿਆ ਹੈ ਕਿ 115 ਦੇਸ਼ਾਂ ਵਿੱਚ ਵੱਸਦੇ ਪੰਜਾਬੀ ਘਰ ਬੈਠੇ ਹੀ ਪੰਜਾਬੀ ਸਿੱਖ ਰਹੇ ਹਨ। ਇੰਟਰਨੈੱਟ ਨੇ ਅਨੁਵਾਦ ਦੀ ਸਮੱਸਿਆ ਵੀ ਹੱਲ ਕਰ ਦਿੱਤੀ ਹੈ। ਮਾਊਸ ਦੇ ਇੱਕ ਕਲਿਕ ਨਾਲ ਪੰਜਾਬੀ ਸਮੇਤ ਹਰੇਕ ਭਾਸ਼ਾ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ ਹੋ ਜਾਂਦਾ ਹੈ। ਇਸੇ ਤਰ੍ਹਾਂ ਬੋਲਣ ‘ਤੇ ਆਪਣੇ-ਆਪ ਸ਼ਬਦ ਟਾਈਪ ਹੋਈ ਜਾਂਦੇ ਹਨ। ਵਿਆਕਰਨ ਦੀਆਂ ਗ਼ਲਤੀਆਂ ਦਾ ਨਾਲੋਂ-ਨਾਲ ਪਤਾ ਲੱਗ ਜਾਂਦਾ ਹੈ। ਦੁਨੀਆਂ ਭਰ ਦੇ ਟੀ.ਵੀ. ਚੈਨਲ ਇੰਟਰਨੈੱਟ ਦੀ ਮਦਦ ਨਾਲ ਵੇਖੇ ਜਾ ਸਕਦੇ ਹਨ। ਇਸ ਤਰ੍ਹਾਂ ਇੰਟਰਨੈੱਟ ਸਮੁੰਦਰ ਦੀ ਤਰ੍ਹਾਂ ਹੈ, ਜਿਸ ਵਿੱਚ ਜਦ ਵੀ ਤੁਸੀਂ ਟੁੱਭੀ ਮਾਰੋਗੇ, ਹਰ ਵਾਰ ਨਵੇਂ ਮੋਤੀ ਹੱਥ ਲੱਗਣਗੇ।
ਮੁਕਾਬਲੇ ਦੀ ਇਸ ਦੁਨੀਆਂ ਵਿੱਚ ਪੰਜਾਬੀਆਂ ਨੇ ਅਥਾਹ ਲਗਨ ਤੇ ਮਿਹਨਤ ਨਾਲ ਅੱਜ ਇੰਟਰਨੈੱਟ ਉੱਪਰ ਪੰਜਾਬੀ ਨੂੰ ਸਮੇਂ ਦਾ ਹਾਣੀ ਬਣਾ ਦਿੱਤਾ ਹੈ। ਸਭ ਦੀ ਸਹੂਲਤ ਲਈ ਵੱਖ-ਵੱਖ ਤਰ੍ਹਾਂ ਦੇ ਫੌਂਟ ਤੇ ਸਾਫ਼ਟਵੇਅਰ ਤਿਆਰ ਕੀਤੇ ਗਏ ਪਰ  ਇਸ ਦਾ ਸਿੱਟਾ ਨਿਕਲਿਆ ਕਿ ਹਰੇਕ ਫੌਂਟ ਦਾ ਆਪਣਾ ਹੀ ਕੀ ਬੋਰਡ ਹੈ। ਇਸ ਨਾਲ ਕਈ ਮੁਸ਼ਕਲਾਂ ਪੈਦਾ ਹੋ ਗਈਆਂ। ਇਸ ਨੂੰ ਹੱਲ ਕਰਨ ਲਈ ਹੁਣ ਯੂਨੀਕੋਡ ਤਿਆਰ ਕੀਤਾ ਗਿਆ ਹੈ,
ਜਿੱਥੇ ਫੌਂਟ ਦੀ ਕੋਈ ਸਮੱਸਿਆ ਨਹੀਂ ਹੈ। ਫੌਂਟ ਤਬਦੀਲ ਕਰਨ ਲਈ ਅੱਖਰ ਤੇ ਹੋਰ ਫੌਂਟ ਕਨਵਰਟਰ ਆ ਗਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਪ੍ਰੀਤ ਲਹਿਲ, ਡਾ. ਵਿਸ਼ਾਲ ਗੋਇਲ ਤੇ ਹੋਰਨਾਂ ਤੋਂ ਇਲਾਵਾ ਜਨਮੇਜਾ ਸਿੰਘ ਜੌਹਲ, ਡਾ. ਕੁਲਬੀਰ ਸਿੰਘ ਥਿੰਦ (ਜਿਸ ਨੂੰ ਪੰਜਾਬੀ ਫੌਂਟ ਦਾ ਜਨਮਦਾਤਾ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ 1984 ਵਿੱਚ ਸਭ ਤੋਂ ਪਹਿਲਾਂ ਪੰਜਾਬੀ ਫੌਂਟ ਤਿਆਰ ਕੀਤੇ),  ਹਰਦੀਪ ਸਿੰਘ ਪੰਨੂ, ਕਿਰਪਾਲ ਸਿੰਘ ਪੰਨੂ, ਸੁਖਜਿੰਦਰ ਸਿੰਘ ਸਿੱਧੂ, ਮਨਦੀਪ ਸਿੰਘ, ਡਾ. ਵਰਿੰਦਰ ਸਿੰਘ ਕਾਲਡ਼ਾ, ਤੇਜਿੰਦਰ ਸਿੰਘ ਸੈਣੀ ਆਦਿ ਦਾ ਇਸ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਹੈ।
ਸੰਨ 1990 ਵਿੱਚ ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੂਏਜਜ਼ (ਸੀ.ਆਈ.ਐਲ.) ਮੈਸੂਰ ਨੇ ਪੰਜਾਬੀ ਵਿੱਚ ਪਹਿਲਾ ਪੰਜਾਬੀ ਕਾਰਪਸ ਤਿਆਰ ਕੀਤਾ।
ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ (Advanced Centre for Technical Development of Punjabi Language, Literature& Culture)’ ਫਰਵਰੀ 2004 ਤੋਂ ਕੰਮ ਕਰ ਰਿਹਾ ਹੈ, ਜਿਸ ਦੀ ਵੈੱਬਸਾਈਟ www.advancedcentre punjabi. org ਹੈ। ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ, ਰੋਮਨ ਆਦਿ ਲਿਪੀਆਂ ਦਾ ਆਪਸੀ  ਲਿਪੀਅੰਤਰਨ ਕਰਨ, ਵਿਆਕਰਨ ਨੂੰ ਸੁਖਾਲਾ ਤੇ ਸੁਲੱਭ ਬਣਾਉਣ ਵਾਲੇ ਔਜ਼ਾਰਾਂ ਦਾ ਨਿਰਮਾਣ ਕਰਨ, ਹਿੰਦੀ, ਪੰਜਾਬੀ ਤੇ ਉਰਦੂ ਦਰਮਿਆਨ ਅਨੁਵਾਦ ਕਰਨ,ਮੌਖਿਕ ਬੋਲੀ ਨੂੰ ਸਵੈਚਾਲਿਤ ਢੰਗ ਨਾਲ ਲਿਖਤ ਸਮੱਗਰੀ ਵਿੱਚ ਤਬਦੀਲ ਕਰਨ ਅਤੇ ਇਸ ਤੋਂ ਉਲਟ ਪਾਠ-ਸਮੱਗਰੀ ਨੂੰ ਉਚਾਰਨ ਵਿੱਚ ਤਬਦੀਲ ਕਰਨ ਲਈ ਇਹ ਅਦਾਰਾ ਤਕਨੀਕਾਂ ਅਤੇ ਔਜ਼ਾਰਾਂ ਦੀ ਖੋਜ ਕਰਨ ਵਿੱਚ ਜੁਟਿਆ ਹੋਇਆ ਹੈ। ਇਸ ਅਦਾਰੇ ਵਿਖੇ ਹੋਰਨਾਂ ਤੋਂ ਇਲਾਵਾ ਹੇਠ ਲਿਖੇ ਸਾਫਟਵੇਅਰਜ਼/ਤਕਨੀਕ ਟੂਲਜ਼ ਦਾ ਵਿਕਾਸ ਹੋ ਚੁੱਕਾ ਹੈ:-
ਆਨਲਾਈਨ ਪੰਜਾਬੀ ਅਧਿਆਪਨ http://www.advancecent repunjabi.org/keyboard.html: ਇਸ ਸਾਫਟਵੇਅਰ ਦੀ ਸਹਾਇਤਾ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਅੰਗਰੇਜ਼ੀ ਮਾਧਿਅਮ ਵਾਲਾ ਵਿਅਕਤੀ ਪੰਜਾਬੀ ਸਿੱਖ ਸਕਦਾ ਹੈ।
ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ (Gurmukhi “Unicode “Typing Pad): ਇਸ ਨਾਲ ਵਿਅਕਤੀ ਸੌਖਿਆਂ ਹੀ ਯੂਨੀਕੋਡ ਟਾਈਪ ਕਰ ਸਕਦਾ ਹੈ।
ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰਨ (Gurmukhi to Shahmukhi(“urdu) “Transliteration “utility): ਇਸ ਸਾਫਟਵੇਅਰ ਨਾਲ ਇੱਕ ਮਾਊਸ ਕਲਿੱਕ ਰਾਹੀਂ ਗੁਰਮੁਖੀ ਲਿਪੀ ਵਿੱਚ ਲਿਖੀ ਪਾਠ-ਸਮੱਗਰੀ ਨੂੰ ਸ਼ਾਹਮੁਖੀ ਵਿੱਚ ਬਦਲਿਆ ਜਾ ਸਕਦਾ ਹੈ।
ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰਨ (Shahmukhi to Gurmukhi”Transliteration “utility): ਇਹ ਸਾਫਟਵੇਅਰ ਸ਼ਾਹਮੁਖੀ ਵਿੱਚ ਲਿਖੀ ਪਾਠ-ਸਮੱਗਰੀ/ਵੈੱਬਸਾਈਟ ਨੂੰ ਗੁਰਮੁਖੀ ਵਿੱਚ ਬਦਲਣ ਦੇ ਸਮਰੱਥ ਹੈ।
ਹਿੰਦੀ ਤੋਂ ਪੰਜਾਬੀ ਮਸ਼ੀਨ ਅਨੁਵਾਦ ਪ੍ਰਣਾਲੀ (8indi-Punjabi Machine ” Transliteration System):http//h੨p. learnpunjabi.org. ਵੈਬਸਾਈਟ ਦੀ ਮਦਦ ਨਾਲ ਹਿੰਦੀ ਪਾਠ ਸਮੱਗਰੀ ਨੂੰ ਪੰਜਾਬੀ (ਗੁਰਮੁੱਖੀ) ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ। ਨਾਲ ਈਮੇਲ ਸੰਦੇਸ਼ ਵੀ ਭੇਜਿਆ ਜਾ ਸਕਦਾ ਹੈ। ਇਸ ਨਾਲ ਹਿੰਦੀ ਦੀ ਵੈੱਬਸਾਈਟ ਨੂੰ ਪੰਜਾਬੀ ਵਿੱਚ ਵੀ ਪਡ਼੍ਹਿਆ ਜਾ ਸਕਦਾ ਹੈ।
ਅੰਗਰੇਜ਼ੀ ਤੋਂ ਪੰਜਾਬੀ ਮਸ਼ੀਨ ਅਨੁਵਾਦ ਪ੍ਰਣਾਲੀ (English-Punjabi Machine ” Transliteration System): http://h੨p.learnpunjabi. org/eng੨pun.aspx ਨਾਲ ਅੰਗਰੇਜ਼ੀ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ।
ਪੰਜਾਬੀ ਤੋਂ ਹਿੰਦੀ ਮਸ਼ੀਨ ਅਨੁਵਾਦ ਪ੍ਰਣਾਲੀ (Punjabi – Hindi Machine “Transliteration System): ਪੰਜਾਬੀ ਤੋਂ ਹਿੰਦੀ ਅਨੁਵਾਦ ਦੀ ਸਹੂਲਤ ਅਦਾਰੇ ਦੀ ਵੈੱਬਸਾਈਟ ਦੇ ਮੁੱਖ ਪੰਨੇ ਉਤੇ ਦਰਸਾਏ ਲਿੰਕ ਵਾਲੀ ਵੈੱਬਸਾਈਟ ‘ਤੇ ਉਪਲਬਧ ਹੈ। ਇਸ ਨਾਲ ਹੋਰਨਾਂ ਕੰਮਾਂ ਤੋਂ ਇਲਾਵਾ ਪੰਜਾਬੀ ਪਾਠ ਸਮੱਗਰੀ ਨੂੰ ਮਾਊਸ ਦੇ ਕਲਿੱਕ ਰਾਹੀਂ ਹਿੰਦੀ ਵਿੱਚ ਬਦਲਿਆ ਜਾ ਸਕਦਾ ਹੈ ਤੇ ਉਸ ਨੂੰ ਈਮੇਲ ਸੁਨੇਹੇ ਦੇ ਰੂਪ ਵਿੱਚ ਭੇਜਿਆ ਜਾ ਸਕਦਾ ਹੈ।
ਮਲਟੀਮੀਡੀਆ ਆਧਾਰਿਤ ਪੰਜਾਬੀ-ਅੰਗਰੇਜ਼ੀ ਸ਼ਬਦ ਕੋਸ਼ (Multimedia enabled Punjabi – English Dictionary): ਇਹ ਸਾਫਟਵੇਅਰ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਸ਼ਬਦ ਸ਼੍ਰੇਣੀ ਅਤੇ ਉਨ੍ਹਾਂ ਦੇ ਅੰਗਰੇਜ਼ੀ ਵਿੱਚ ਅਰਥ ਦਰਸਾਉਂਦਾ ਹੈ। ਵੱਡੀ ਖੂਬੀ ਇਹ ਹੈ ਕਿ ਗੁਰਮੁਖੀ ਸ਼ਬਦਾਂ ਦਾ ਉਚਾਰਨ ਵੀ ਮੁਹੱਈਆ ਕਰਵਾਉਂਦਾ ਹੈ। ਇਸ ਵੈੱਬਸਾਈਟ ਵਿੱਚ 35,144 ਪੰਜਾਬੀ ਸ਼ਬਦ ਦਰਜ ਹਨ।
ਗੁਰਮੁਖੀ ਓ.ਸੀ.ਆਰ. (Gurmukhi OCR): ਇਹ ਸਾਫਟਵੇਅਰ ਛਾਪੇ ਹੋਏ ਦਸਤਾਵੇਜ਼ ਅਜਿਹੇ ਰੂਪ ਵਿੱਚ ਪਰਿਵਰਤਿਤ ਕਰਨ ਦੀ ਸਮਰੱਥਾ ਰੱਖਦਾ ਹੈ ਜਿਸ ਨੂੰ ਬਾਅਦ ਵਿੱਚ ਸੰਪਾਦਿਤ ਕਰਨਾ ਸੌਖਾ ਹੋਵੇ।
ਪੰਜਾਬੀ ਵਿਆਕਰਨ ਨਿਰੀਖਕ (punjabi Grammar Checker): ਇਹ ਵਿਆਕਰਨਕ ਪੱਖੋਂ ਤਰੁੱਟੀ ਵਾਲੇ ਸਾਧਾਰਨ ਵਾਕ ਦਾ ਨਿਰੀਖਣ ਕਰ ਕੇ ਉਸ ਨੂੰ ਸ਼ੁੱਧ ਕਰਨ ਦੀ ਸਮਰੱਥਾ ਰੱਖਦਾ ਹੈ।
ਪੰਜਾਬੀ ਖੋਜ-ਇੰਜਣ (Punjabi Search Engine)-http://www.punjabikhoj.com ਗੁਗਲ ਆਧਾਰਿਤ ਪੰਜਾਬੀ ਖੋਜ ਇੰਜਣ ਹੈ। ਇਹ ਖੋਜ ਬਕਸੇ ਵਿੱਚ ਟਾਈਪ ਕੀਤੇ ਸ਼ਬਦ ਜਾਂ ਵਾਕਾਂਸ਼ ਦੇ ਆਧਾਰ ‘ਤੇ ਵੈੱਬਸਾਈਟਾਂ/ਵੈੱਬ ਪੰਨਿਆਂ ਦੀ ਸੂਚੀ ਪ੍ਰਕਾਸ਼ਿਤ ਕਰਦਾ ਹੈ। ਪੰਜਾਬੀ ਦੇ ਨਾਲ-ਨਾਲ ਇਹ ਸ਼ਾਹਮੁਖੀ ਤੇ ਦੇਵਨਗਰੀ ਲਿਪੀ ਦੇ ਸ਼ਬਦਾਂ ਦੇ ਖੋਜਣ ਦੀ ਸਮਰੱਥਾ ਰੱਖਦਾ ਹੈ। ਲੱਭੇ ਜਾਣ ਵਾਲੇ ਸਮਾਨ-ਅਰਥ ਸ਼ਬਦਾਂ ਜਾਂ ਰਲਦੇ-ਮਿਲਦੇ ਸ਼ਬਦ-ਜੋਡ਼ਾਂ ਰਾਹੀਂ ਲੱਭਣ ਦੀ ਸਹੂਲਤ ਵੀ ਹੈ।
ਖੋਜ-ਸੁਵਿਧਾ ਵਾਲੀ ਆਨ-ਲਾਈਨ ਬਹੁਭਾਸ਼ਾਈ ਪੁਰਾਤਨ ਜਨਮ ਸਾਖੀ (Online Searchable Multilingual Puratan Janam Sakhi): ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪੁਰਾਤਨ ਜਨਮ ਸਾਖੀ ਨੂੰ ਗੁਰਮੁਖੀ, ਦੇਵਨਗਰੀ, ਸ਼ਾਹਮੁਖੀ ਤੇ ਰੋਮਨ ਲਿਪੀ ਵਿੱਚ ਕੇਂਦਰ ਦੀ ਵੈੱਬਸਾਈਟ ਉਪਰ ਪਡ਼੍ਹਿਆ ਜਾ ਸਕਦਾ ਹੈ।
ਰੂਪ ਵਿਗਿਆਨਕ ਵਿਸ਼ਲੇਸ਼ਕ (Morphological Analyser): ਰੂਪ ਵਿਗਿਆਨਕ ਵਿਸ਼ਲੇਸ਼ਕ ਜਾਂ ਮੋਰਫੋਲੌਜੀਕਲ ਐਨਾਲਾਈਜ਼ਰ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਦਿੱਤੇ ਗਏ ਸ਼ਬਦ ਦੀਆਂ ਸਾਰੀਆਂ ਸੰਭਵ ਸ਼ਬਦ- ਸ਼੍ਰੇਣੀਆਂ, ਉਸ ਦਾ ਮੂਲ ਸ਼ਬਦ ਅਤੇ ਵਿਆਕਰਨਕ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।
ਇਸੇ ਤਰ੍ਹਾਂ ਦੇ ਹੋਰ ਕਈ ਪ੍ਰਾਜੈਕਟ ਕੇਂਦਰ ਵੱਲੋਂ ਚਲਾਏ ਜਾ ਰਹੇ ਹਨ। ਵਧੇਰੇ ਜਾਣਕਾਰੀ  www.advanced centrepunjabi.org, www.learnpunjabi.org, www.punjabikhoj.com ਤੋਂ ਲਈ ਜਾ ਸਕਦੀ ਹੈ।
ਹੋਰ ਵੀ ਕਈ ਸੰਸਥਾਵਾਂ ਇਸ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਇੱਕ ਸਮਾਜ ਸੇਵੀ ਸੰਸਥਾ ਅਕੈਡਮੀ ਆਫ ਪੰਜਾਬ ਇਨ ਨਾਰਥ ਅਮਰੀਕਾ ਵੱਲੋਂ ਚਲਾਈ ਜਾ ਰਹੀ ਵੈੱਬਸਾਈਟ http://www.apnaorg.com ‘ਤੇ ਗੁਰਮੁਖੀ, ਸ਼ਾਹਮੁਖੀ, ਅੰਗਰੇਜ਼ੀ, ਉਰਦੂ ਆਦਿ ਵਿੱਚ ਆਨਲਾਈਨ ਪੁਸਤਕਾਂ ਹਨ। ਇਨ੍ਹਾਂ ਵਿੱਚੋਂ ਕਈ ਬਹੁਤ ਹੀ ਪੁਰਾਣੀਆਂ ਤੇ ਦੁਰਲੱਭ ਹਨ। ਕੋਈ ਵੀ ਵਿਅਕਤੀ ਇਸ ਵੈੱਬਸਾਈਟ ‘ਤੇ ਬਿਨਾਂ ਕੋਈ ਕੀਮਤ ਅਦਾ ਕੀਤੇ ਆਪਣੀ ਪੁਸਤਕ ਪੁਆ ਸਕਦਾ ਹੈ। ਦੁਨੀਆਂ ਭਰ ਦੇ ਹਜ਼ਾਰਾਂ ਵਿਅਕਤੀ ਇਸ ਵੈੱਬਸਾਈਟ ‘ਤੇ ਇਨ੍ਹਾਂ ਪੁਸਤਕਾਂ ਨੂੰ ਪਡ਼੍ਹਦੇ ਹਨ। ਇਸੇ ਤਰ੍ਹਾਂ ਮਹਾਨ ਕੋਸ਼, ਪੰਜਾਬੀ- ਅੰਗਰੇਜ਼ੀ ਡਿਕਸ਼ਨਰੀ, ਅੰਗਰੇਜ਼ੀ- ਪੰਜਾਬੀ ਡਿਕਸ਼ਨਰੀ ਤੇ ਅਣਗਿਣਤ ਸਮੱਗਰੀ ਇੰਟਰਨੈੱਟ ਉਪਰ ਹੈ। ਮਾਊਸ ਦੇ ਇੱਕ ਕਲਿਕ ਨਾਲ ਇਹ ਤੁਹਾਡੇ ਸਨਮੁਖ ਹੋ ਜਾਂਦੀ ਹੈ।
http://www.ik13com/online_library.html ਤੋਂ ਭਾਈ ਕਾਹਨ ਸਿੰਘ ਰਚਿਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਫਰੀਦਕੋਟ ਵਾਲਾ ਟੀਕਾ, ਤਵਾਰੀਖ਼ ਗਰੂ ਖਾਲਸਾ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਅਤੇ ਕਈ ਹੋਰ ਗੰ੍ਰਥ ਕੋਈ ਵੀ ਪਾਠਕ ਆਪਣੇ ਕੰਪਿਊਟਰ ‘ਤੇ ਪੀ.ਡੀ.ਐਫ. ਵਿੱਚ ਡਾਊਨਲੋਡ ਕਰ ਸਕਦਾ ਹੈ। ਇਸ ਕਾਰਜ ਲਈ ਭਾਈ ਬਲਜਿੰਦਰ ਸਿੰਘ ਰਾਡ਼ੇਵਾਲੇ ਪ੍ਰਸ਼ੰਸਾ ਦੇ ਪਾਤਰ ਹਨ।
ਗੁਰਬਾਣੀ ਦੇ ਆਨਲਾਈਨ ਅਤੇ ਆਫਲਾਈਨ ਖੋਜ ਇੰਜਣ ਤਿਆਰ ਕੀਤੇ ਗਏ ਹਨ, ਜੋ ਵਿਦਿਆਰਥੀਆਂ, ਖੋਜਾਰਥੀਆਂ ਅਤੇ ਆਮ ਆਦਮੀ ਲਈ ਬਹੁਤ ਲਾਭਦਾਇਕ ਹਨ। ਡਾ. ਕੁਲਬੀਰ ਸਿੰਘ ਥਿੰਦ ਦੀ ਟੀਮ ਵੱਲੋਂ ਤਿਆਰ http://www.srigranth.org ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਮੂਲ ਪਾਠ ਦੇ ਨਾਲ ਅਨੁਵਾਦ ਵੀ ਕੀਤਾ ਗਿਆ ਹੈ। http://www.sikhitothemax.com ਆਨਲਾਈਨ ਤੇ ਆਫਲਾਈਨ ਖੋਜ ਇੰਜਣ ਹੈ। ਇਸ ਵਿੱਚ ਹਰ ਸ਼ਬਦ ਨੂੰ ਗੁਰਮੁਖੀ ਤੇ ਅੰਗਰੇਜ਼ੀ ਵਿੱਚ ਅਰਥਾਂ ਸਮੇਤ ਦਰਸਾਇਆ ਗਿਆ। ਇਸ ਦੀ ਦੁਨੀਆਂ ਭਰ ਵਿੱਚ ਵਰਤੋਂ ਹੋ ਰਹੀ ਹੈ। ਕੀਰਤਨ ਜਾਂ ਪਾਠ ਕਰਦੇ ਸਮੇਂ ਸਕਰੀਨ ਉਪਰ ਸਬੰਧਿਤ ਸ਼ਬਦ ਨੂੰ ਸੌਖਿਆਂ ਹੀ ਲੱਭ ਕੇ ਗੁਰਮੁਖੀ ਤੇ ਅੰਗਰੇਜ਼ੀ ਵਿੱਚ ਦਰਸਾਇਆ ਜਾ ਸਕਦਾ ਹੈ।
ਇਸ ਸਬੰਧੀ, ਲੈਂਗੂਏਜ਼ ਇਨ ਇੰਡੀਆ (www.language inindia.com) ਦੇ ਅੰਕ ਨੰਬਰ 9 ਵਿੱਚ ਡਾ. ਗੁਰਪ੍ਰੀਤ ਸਿੰਘ ਲਹਿਲ ਦੇ ਪ੍ਰਕਾਸ਼ਿਤ ਲੇਖ A Survey of the State of the Art in Punjabi Language Processing, http://www.wikipedia.org, http://www.janmejajohl.com ਆਦਿ ਤੋਂ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ।
ਅੱਜ ਪੰਜਾਬੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਫੈਲੇ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਮੁਲਕਾਂ ਵਿੱਚ ਵੀ ਇੰਟਰਨੈੱਟ ਪੰਜਾਬੀ ਪੇਪਰ ਸ਼ੁਰੂ ਕਰਕੇ ਮਾਂ-ਬੋਲੀ ਪੰਜਾਬੀ ਦਾ ਝੰਡਾ ਬੁਲੰਦ ਕਰ ਰੱਖਿਆ ਹੋਇਆ ਹੈ। ਕਈ ਪਰਚੇ ਬਾਕਾਇਦਾ ਪ੍ਰਕਾਸ਼ਿਤ ਵੀ ਹੋ ਰਹੇ ਹਨ। ਇਹ ਪਰਚੇ ਵੰਡੇ ਵੀ ਮੁਫ਼ਤ ਜਾਂਦੇ ਹਨ। ਇਹ ਸਾਰੇ ਪਰਚੇ ਇੰਟਰਨੈੱਟ ‘ਤੇ ਹੋਣ ਕਰਕੇ ਦੁਨੀਆਂ ਭਰ ਦੇ ਲੋਕ ਇਨ੍ਹਾਂ ਨੂੰ ਘਰ ਬੈਠੇ ਹੀ ਪਡ਼੍ਹ ਰਹੇ ਹਨ।
ਅੰਗਰੇਜ਼ੀ ਦੇ ਮੁਕਾਬਲੇ ‘ਤੇ ਪੰਜਾਬੀ ਨੂੰ ਇੰਟਰਨੈੱਟ ਉਪਰ ਸਮੇਂ ਦਾ ਹਾਣੀ ਬਣਾਉਣ ਲਈ ਬਹੁਤ ਕੁਝ ਹੋ ਚੁੱਕਿਆ ਹੈ ਤੇ ਬਹੁਤ ਕੁਝ ਹੋ ਰਿਹਾ ਹੈ। ਉਹ ਸਮਾਂ ਦੂਰ ਨਹੀਂ ਜਦੋਂ ਅੰਗਰੇਜ਼ੀ ਵਾਂਗ ਅਸੀਂ ਪੰਜਾਬੀ ਦਾ ਵੀ ਗੁਗਲ ਜਿਹਾ ਮਿਆਰੀ ਖੋਜ ਇੰਜਣ ਵਰਤ ਸਕਾਂਗੇ ਅਤੇ ਪੰਜਾਬੀ ਦਾ ਅਨੁਵਾਦ ਵੀ ਹੋਰਨਾਂ ਭਾਸ਼ਾਵਾਂ ਵਿੱਚ ਕਰ ਸਕਾਂਗੇ। ਇੰਟਰਨੈੱਟ, ਵਿਕਾਸ ਦੀਆਂ ਨਵੀਆਂ ਸਿਖ਼ਰਾਂ ਨੂੰ ਛੂਹ ਰਿਹਾ ਹੈ। ਇਸ ਦੇ ਵਿਕਾਸ ਨਾਲ ਆਉਣ ਵਾਲੇ ਸਮੇਂ ਵਿੱਚ ਇਸ ਦੀ ਮਹੱਤਤਾ ਹੋਰ ਵੀ ਵਧੇਗੀ ਤੇ ਇਹ ਪ੍ਰਸਾਰ ਸਾਧਨ ਵਜੋਂ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਉਭਰੇਗਾ।
ਸੰਪਰਕ: 001-937-573-4843 

Sunday, June 05, 2011

ਅਜਿਹੇ ਜਬਰ ਦੀ ਕੋਈ ਮਿਸਾਲ ਨਹੀਂ ਮਿਲਦੀ --ਬਾਬਾ ਰਾਮਦੇਵ

ਗੁਜ਼ਰਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ ਪਰ ਇਸ ਹਕੀਕਤ ਦੇ ਬਾਵਜੂਦ ਵੋ ਸਮੇਂ ਦਾ ਗੇੜ  ਬੜਾ ਅਜੀਬ ਹੈ. ਜਿਸ ਜਿਸ ਗੱਲ  ਨੂੰ ਭੁਲਣ ਜਾਂ ਭੁਲਾਉਣ ਤੇ ਸਾਰਾ ਜੋਰ ਲੱਗਿਆ ਹੋਵੇ ਇਹ ਮੁੜ ਓਸੇ ਨੂੰ ਦੋਹਰਾ ਦੇਂਦਾ ਹੈ. ਫ਼ਰਕ ਸਿਰਫ ਨਾਵਾਂ ਦਾ ਜਾਂ ਥਾਵਾਂ ਦਾ. ਦਿੱਲੀ ਦੇ ਰਾਮਲੀਲਾ  ਗਰਾਊਂਡ  ਵਿੱਚ ਜਿਹੜਾ ਪੁਲਿਸ ਐਕਸ਼ਨ ਹੋਇਆ ਉਸਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਵੀ ਕੀਤਾ ਹੈ. ਲੋਕ ਸਮਝ ਸਕਣ ਤੋਂ ਅਸਮਰਥ ਹਨ ਕਿ ਏਥੇ  ਕਿਹੜਾ ਭਿੰਡਰਾਂਵਾਲਾ ਬੈਠਾ ਹੋਇਆ ਸੀ? ਇਥੇ ਕਿਹੜੇ ਹਥਿਆਰ ਜਮਾਂ ਕੀਤੇ ਗਏ ਸਨ ? ਇਥੇ ਕਿਸ ਅੱਤਵਾਦ ਜਾਂ ਵੱਖਵਾਦ ਦੀ ਸਾਜ਼ਿਸ਼ ਚੱਲ ਰਹੀ ਸੀ ? ਇਸਨੂੰ ਇਤਿਫ਼ਾਕ਼ ਕਹੋ ਜਾਂ ਕੁਝ ਹੋਰ ਕਿ ਇਹ ਸਭ ਕੁਝ ਅੱਤ ਦੀ ਗਰਮੀ ਵਾਲੇ ਜੂਨ ਦੇ ਮਹੀਨੇ ਵਿੱਚ ਐਨ ਉਸ ਦਿਨ ਵਾਪਰਿਆ ਜਦੋਂ ਤਾਰੀਖ ਬਦਲ ਚੁੱਕੀ ਸੀ ਅਤੇ ਲੋਕ ਸ਼ਹੀਦੀ ਪੁਰਬ ਮਨਾਉਣ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਨ ! ਇਸ ਐਕਸ਼ਨ ਨੇ ਇੱਕ ਵਾਰ ਫੇਰ ਇਹ ਸਾਬਿਤ ਕਰ ਦਿੱਤਾ ਹੈ ਕਿ ਸਰਕਾਰਾਂ ਲਈ ਆਪਣੀ ਨੀਤੀ ਲਾਗੂ ਕਰਨ ਵਾਸਤੇ ਹਰ ਦਿਨ ਸਹੀ ਹੁੰਦਾ ਹੈ, ਹਰ ਸਮਾਂ ਸਹੀ ਹੁੰਦਾ ਹੈ ...ਭਾਵੇਂ ਥਾਂ ਕੋਈ ਵੀ ਹੋਵੇ ਅਤੇ ਇਸ ਮਕਸਦ ਲਈ ਨਾਂ ਕੋਈ ਵੀ ਹੋਵੇ. ਬਾਬਾ ਰਾਮਦੇਵ ਨੇ ਪੁਲਸੀਆ  ਜਬਰ ਦੀ ਸਾਰੀ ਕਹਾਣੀ ਮੀਡੀਆ ਸਾਹਮਣੇ ਰੱਖੀ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਬਹੁਤ ਜਲਦੀ ਵਾਪਿਸ ਦਿੱਲੀ ਜਾ ਰਹੇ ਹਨ ਅਤੇ ਆਪਣੀ ਭੁੱਖ ਹੜਤਾਲ ਫਿਰ ਸ਼ੁਰੂ ਕਰਨਗੇ.ਉਹਨਾਂ ਕਿਹਾ ਕਿ ਥਾਂ ਅਤੇ ਬਾਕੀ ਵੇਰਵੇ ਅੱਜ ਰਾਤ ਤੱਕ ਐਲਾਨ ਦਿੱਤੇ ਜਾਣਗੇ. ਮੀਡੀਆ ਨਾਲ ਆਪਣੀ ਗੱਲਬਾਤ ਦੌਰਾਨ ਉਹਨਾਂ ਸਪਸ਼ਟ ਕੀਤਾ ਸਰਕਾਰ ਦੇ ਇਸ ਜਬਰ ਤੋਂ ਡਰ ਕੇ ਉਹ ਝੁਕਣਗੇ ਨਹੀਂ. ਉਹਨਾਂ ਸਾਫ਼ ਕਿਹਾ ਕੀ ਸਰਕਾਰ ਨੇ ਜੋ ਅਤ੍ਤਿਅਚਾਰ ਨਿਹਾਠੇ ਲੋਕਾਂ ਤੇ ਕੇਤਾ ਹੈ ਉਸਦੀ ਕੋਈ ਮਿਸਾਲ ਨਹੀਂ ਮਿਲਦੀ. ਇਸੇ ਦੌਰਾਨ ਗੋਵਿੰਦਾ ਚਾਰਿਆ ਨੇ ਕਿਹਾ ਹੈ ਇਹ ਪੁਲਿਸ ਐਕਸ਼ਨ ਕਾਂਗਰਸ ਦਾ ਆਤਮਘਾਤੀ ਕਦਮ ਹੈ. ਇਸ ਸਾਰੇ ਘਟਨਾ ਕ੍ਰਮ ਨਾਲ ਉਹਨਾਂ ਲੋਕਾਂ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ ਜਿਹੜੇ ਆਖਿਆ ਕਰਦੇ ਸਨ ਕਿ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਆਪ੍ਰੇਸ਼ਨ ਲਈ ਅਸੀਂ ਮਜਬੂਰ ਕੀਤਾ. ਉਹਨਾਂ ਵੱਲੋਂ ਦਿੱਤੀਆਂ ਹਿੰਮਤਾਂ ਅਤੇ ਸਲਾਹਾਂ ਹੁਣ ਉਹਨਾਂ ਅੱਗੇ ਹੀ ਆ ਰਹੀਆਂ ਹਨ. ਇਸ ਸਾਰੀ ਘਟਨਾ ਨੇ ਕਈਆਂ  ਦੇ ਮਨ ਪ੍ਰਭਾਵਿਤ ਕੀਤੇ ਹਨ. ਇਹਨਾਂ ਵਿੱਚੋਂ ਇੱਕ ਸ਼ਾਇਰ ਮਨ ਸੁਖਰਾਜ ਮਾਨ ਵੀ ਹੈ. ਸੁਖਰਾਜ ਮਾਨ ਨੇ ਇਸ ਨੂੰ ਕਿਵੇਂ ਦੇਖਿਆ ਅਤੇ ਕਿਵੇਂ ਮਹਿਸੂਸ ਕੀਤਾ...ਇਸਦਾ ਸਹੀ ਪਤਾ ਤੁਸੀਂ ਸੁਖਰਾਜ ਦੀ ਕਵਿਤਾ ਪੜ੍ਹ ਕੇ ਹੀ ਲਗਾ ਸਕਦੇ ਹੋ: ਇਸ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਭੇਜਣਾ.--ਰੈਕਟਰ ਕਥੂਰੀਆ  
.ਬਾਬਾ ਰਾਮਦੇਵ// ਸੁਖਰਾਜ ਮਾਨ 
ਸੁਖਰਾਜ ਮਾਨ 
ਕੁਝ ਵੀ ਅਲੱਗ ਨਹੀਂ ਲੱਗਿਆ ਅੱਜ ਮੈਂਨੂੰ
ਰਾਮਦੇਵ ਤੇ ਉਸ ਦੇ ਚੇਲਿਆਂ ਦਾ
ਟੁੱਟਿਆ ਰਾਮ ਲੀਲਾ ਗਰਾਉਂਡ ਦੇਖ ਕੇ
ਮੇਰੇ ਪਿੰਡਾਂ ਚ ਤਾਂ ਇਹ
ਰੋਜ਼ ਹੀ ਵਾਪਰਦਾ ਏ
ਗਰੀਬ ਕਿਸਾਨਾਂ ਦੇ ਘਰਾਂ ਦਾ ਟੁੱਟਣਾ
ਰੋਜ਼ ਧਰਨਿਆਂ ਤੋਂ ਡਾਂਗਾ ਖਾ ਕੇ ਮੁਡ਼ਨਾ
ਪਰ
ਫਰਕ ਏ ਤਾਂ ਬਸ ਏਹਨਾਂ
ਮੇਰੇ ਕਿਸਾਨਾਂ ਨੂੰ
ਪਾਣੀ ਦਾ ਨੱਕਾ ਮੋਡ਼ਨ ਤੋਂ ਬਿਨਾਂ
ਕੋਈ ਹੋਰ ਯੋਗਾ ਆਸਣ ਨਹੀਂ ਆਉਂਦਾ
ਤੇ ਉਹਨਾਂ ਦੀ ਪਹੁੰਚ ਵੀ ਵੱਧ ਤੋਂ ਵੱਧ
ਨਾਲ ਲੱਗਦੀ ਜੀ ਟੀ ਰੋਡ ਤੱਕ ਏ
ਦਿੱਲੀ ਦੇ ਲਾਲ ਕਿਲਿਆਂ ਤੱਕ ਨਹੀਂ
ਉਹਦਾ ਘਰ ਲੁੱਟੇ ਜਾਣ ਤੇ ਕੋਈ ਨਹੀਂ ਬੋਲਦਾ
ਨਾ ਦਿੱਲੀ ਦਾ ਸਰਵਸ਼ਰੇਸਠ ਚੈਨਲ
ਤੇ ਨਾਂ ਹੀ ਕੋਈ
ਅਖੌਤੀ ਲੋਕਤੰਤਰ ਦਾ ਆਗੂ
ਹਾਂ ਪਰ ਕੇਈ ਕੋਈ ਖੇਤਰੀ ਅਖਬਾਰ
ਹਮਦਰਦੀ ਦੀਆਂ ਚਾਰ ਲਾਇਨਾਂ
ਜਰੂਰ ਲਿਖ ਦਿੰਦੈ
ਦੁਨੀਆਂ ਨੂੰ
ਲੋਕਤੰਤਰ ਦਾ ਬੈਲੈਂਸ ਦਿਖਾਉਣ ਲਈ

Wednesday, February 16, 2011

ਸੂਬਾਈ ਹਾਲਾਤ ਤੇ ਇੱਕ ਹੋਰ ਤਿੱਖੀ ਨਜ਼ਰ:: ਪੰਜਾਬ ਪੜਚੋਲ

ਪੰਜਾਬ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਾਫੀ ਲੰਮੇ ਸਮੇਂ ਤੋਂ ਜਾਰੀ ਹਨ ਪਰ ਸਫਲਤਾ ਮਿਲਦੀ ਨਜ਼ਰ ਨਹੀਂ ਆਉਂਦੀ. ਪੰਜਾਂ ਦਰਿਆਵਾਂ ਦੀ ਇਸ ਧਰਤੀ ਤੇ ਪਹਿਲਾਂ ਖੂਨ ਦਾ ਛੇਵਾਂ ਦਰਿਆ ਵਗਿਆ ਸੀ ਅਤੇ ਹੁਣ ਉਸੇ ਪਾਕ ਪਵਿੱਤਰ ਧਰਤੀ ਤੇ ਨਸ਼ਿਆਂ ਦਾ ਨਵਾਂ ਦਰਿਆ ਵਗ ਰਿਹਾ ਹੈ.  ਕੈੰਪ ਲੱਗੇ, ਸਭਾ ਸੋਸਾਇਟੀਆਂ ਬਣੀਆਂ, ਸੈਮੀਨਾਰ ਹੋਏ, ਡਰਾਮੇ ਖੇਡੇ ਗਏ, ਮਾਰਚ ਆਯੋਜਿਤ  ਹੋਏ, ਫਿਲਮਾਂ ਬਣੀਆਂ, ਕਾਨੂੰਨ ਬਣੇ, ਛਾਪੇ ਮਾਰੇ ਗਏ, ਨਸ਼ੀਲੀਆਂ ਵਸਤਾਂ ਸਾੜੀਆਂ ਗਈਆਂ ਪਰ ਨਸ਼ਿਆਂ ਨੂੰ ਠੱਲ ਨਾਂ ਪਈ. ਆਖਿਰ ਪੰਜਾਬ ਨੂੰ ਕਿਸਦੀ ਨਜ਼ਰ ਲੱਗ ਗਈ. ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਵਾਲੀ ਇਸ ਧਰਤੀ ਤੋਂ ਲੱਸੀ ਮੱਖਣ ਮੁੱਕ ਗਏ. ਪੀਣ ਵਾਲਾ ਪਾਣੀ ਵੀ ਵਿਕਣ ਲੱਗ ਪਿਆ.ਹੁਣ ਹਰ ਗਲੀ ਦੇ ਮੋੜ ਤੇ ਮਿਲਦੀਆਂ ਹਨ ਤੰਬਾਕੂ ਵਾਲਿਆਂ ਪੁੜੀਆਂ. ਕਿਸ ਨੇ ਰਚੀ ਪੰਜਾਬ ਨੂੰ ਤਬਾਹ ਕਰਨ ਦੀ ਸਾਜ਼ਿਸ਼...??? ਅਜਿਹੇ ਕਈ ਸੁਆਲ ਹਨ ਜਿਹੜੇ ਅਕਸਰ ਪੁਛੇ ਨਹੀਂ ਜਾਂਦੇ. ਜੇ ਪੁਛ ਲਏ ਜਾਣ ਤਾਂ ਉਹਨਾਂ ਦੇ ਜੁਆਬ ਦੇਣ ਵਾਲੇ ਟਾਲਾ ਵੱਟ ਜਾਂਦੇ ਹਨ. ਮੀਡੀਆ ਵਿਚਲੇ ਸੁਹਿਰਦ ਕਲਮਕਾਰ ਇਸ ਪ੍ਰਤੀ ਹਮੇਸ਼ਾਂ ਹੀ ਸੁਚੇਤ ਰਹੇ ਹਨ. ਹੁਣ ਇਸ ਸੰਬੰਧ ਵਿੱਚ ਇਕ ਨਵੀਂ ਕੋਸ਼ਿਸ਼ ਹੋਈ ਹੈ ਪਟਿਆਲਾ ਤੋਂ. ਪੰਜਾਬ ਪੜਚੋਲ ਨਾਂਅ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਚੜ੍ਹਦੀਕਲਾ ਟਾਈਮ ਟੀਵੀ ਤੇ. ਇਸ ਖਾਸ ਪੇਸ਼ਕਸ਼ ਦੀ ਪਹਿਲੀ ਕਿਸ਼ਤ ਵਿੱਚ ਮਹਿਮਾਣ ਸਨ ਬੀਰ ਦਵਿੰਦਰ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ. ਇਹਨਾਂ ਨਾਲ ਗੱਲਬਾਤ ਕੀਤੀ ਨੌਜਵਾਨ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਨੇ. ਇਸ ਗੱਲਬਾਤ ਵਿੱਚ ਕਈ ਅਹਿਮ ਮੁਦੇ ਵਿਚਾਰੇ ਗਏ. ਇਸ ਵਿਸ਼ੇਸ਼ ਗੱਲਬਾਤ ਦਾ ਦੂਸਰਾ ਹਿਸਾ ਤੁਸੀਂ ਸੁਣ ਸਕਦੇ ਹੋ ਵੀਰਵਾਰ 17 ਫਰਵਰੀ 2011 ਨੂੰ ਰਾਤ ਅਠ ਵਜੇ ਚੜ੍ਹਦੀਕਲਾ ਟਾਈਮ ਟੀਵੀ ਤੇ. ਭਵਿਖ ਵਿੱਚ ਵੀ ਇਸਦਾ ਇਹੀ ਟਾਈਮ ਰਹੇਗਾ ਹਰ ਵੀਰਵਾਰ ਨੂੰ ਰਾਤ ਅਠ ਵਜੇ.ਨਵੇਂ ਮਹਿਮਾਣ ਅਤੇ ਨਵੇਂ ਵਿਸ਼ੇ. ਇਸ ਬਾਰੇ ਆਪਣੇ ਖਿਆਲਾਂ ਦਾ ਪ੍ਰਗਟਾਵਾ ਜ਼ਰੂਰ ਕਰਨਾ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. --ਰੈਕਟਰ ਕਥੂਰੀਆ        

Wednesday, January 19, 2011

ਗੱਲ ਪਿਛਲੇ ਜਾਂ ਅਗਲੇ ਜਨਮ ਦੇ ਰਾਜ਼ ਦੀ

ਪਿਛਲਾ ਜਨਮ ਦਿਖਾਉਣ ਵਾਲਾ ਸਮੇਂ ਦਾ ਰਥ (?)
ਪੁਨਰ ਜਨਮ ਦਾ ਮਾਮਲਾ ਸਦੀਆਂ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ. ਜੇ ਸ਼ੋਸ਼ਣ ਕਰਨ ਵਾਲੀ ਜਮਾਤ ਨੇ ਇਸ ਜਨਮ ਦੇ ਦੁੱਖਾਂ ਸੁੱਖਾਂ ਨੂੰ ਪਿਛਲੇ ਜਨਮ ਦਾ ਕਰਮ ਫਲ ਦੱਸ ਕੇ ਲੋਕਾਂ ਨੂੰ ਸੰਘਰਸ਼ ਤੋਂ ਦੂਰ ਰਖਣ ਦੀਆਂ ਸਾਜ਼ਿਸ਼ਾਂ ਰਚੀਆਂ ਤਾਂ ਸੰਘਰਸ਼ ਤੋਂ ਭੱਜਣ ਵਾਲੇ ਵਰਗ ਨੇ ਖੁਦ ਵੀ ਆਪਣੇ ਆਪ ਨੂੰ ਅਗਲੇ ਜਨਮ ਦੇ ਅਣਦਿਸਦੇ ਸੁੱਖਾਂ ਨਾਲ ਤਿਫਲ ਤਸੱਲੀਆਂ  ਦਿੱਤੀਆਂ ਅਤੇ ਏਸ ਜਨਮ ਦੇ ਸਾਰੇ ਦੁੱਖਾਂ ਨੂੰ ਕਿਸੇ ਪਿਛਲੇ ਜਨਮ ਦਾ ਭਾਣਾ ਮੰਨ ਲਿਆ. ਦੂਜੇ ਪਾਸੇ  ਵਿਗਿਆਨਕ ਸੋਚ ਵਾਲੇ ਆਖਦੇ ਹਨ ਕਿ ਸਾਡੇ ਸਰੀਰ ਵਿੱਚ ਕਰੋੜਾਂ ਸੈਲ ਹਰ ਰੋਜ਼ ਟੁੱਟ ਜਾਂਦੇ ਹਨ ਅਤੇ ਉਹਨਾਂ ਦੀ ਥਾਂ ਤੇ ਹੋਰ ਨਵੇਂ ਸੈਲ ਵੀ ਬਣ ਜਾਂਦੇ ਹਨ. 
ਪਹਿਲੇ ਐਪੀਸੋਡ ਦੀ ਤਸਵੀਰ 
ਜਿਸ ਦਿਨ ਇਹ ਸਿਲਸਿਲਾ ਬੰਦ ਹੋ ਜਾਂਦਾ ਹੈ ਉਸ ਦਿਨ ਇਹ ਜਿਸਮ ਖਤਮ ਹੋ ਜਾਂਦਾ ਹੈ ਜਿਸ ਨੂੰ ਅਸੀਂ ਮੌਤ ਕਹਿ ਲੈਂਦੇ ਹਾਂ ਤੇ ਕੁਝ ਲੋਕ ਪੁਨਰ ਜਨਮ ਲਈ ਉਡਾਰੀ. ਹਕੀਕਤ ਤਾਂ ਵਿਗਿਆਨ ਦੇ ਜਾਣਕਾਰਾਂ ਨੂੰ ਜਿਆਦਾ ਹੋਵੇਗੀ ਪਰ ਇੱਕ ਗੱਲ ਮੈਂ ਕਈ ਵਾਰ ਦੇਖੀ, ਸੁਣੀ ਅਤੇ ਅਨੁਭਵ ਕੀਤੀ  ਕਿ ਜੇ ਸਵੇਰੇ ਵਿਅਕਤੀ ਦਾ ਮੂਡ ਕੁਝ ਹੋਰ ਹੁੰਦਾ ਹੈ ਤਾਂ  ਦੁਪਹਿਰੇ ਹੋਰ, ਸ਼ਾਮੀ ਹੋਰ ਅਤੇ ਰਾਤੀਂ ਹੋਰ ਹੋ ਜਾਂਦਾ ਹੈ. ਕੁਝ ਪਲਾਂ ਮਗਰੋਂ ਹੀ ਬੰਦੇ ਦਾ ਜੋ ਬਦਲਿਆ ਰੂਪ ਨਜ਼ਰ ਆਉਂਦਾ ਹੈ ਉਹ ਕਿਸੇ ਪੁਨਰ ਜਨਮ ਵਾਲੇ ਕ੍ਰਿਸ਼ਮੇ ਨਾਲੋਂ ਘੱਟ ਵੀ ਨਹੀਂ ਹੁੰਦਾ.  ਗੱਡੀ ਜਾਂ ਬਸ ਵਿੱਚ ਸਫਰ ਦੌਰਾਨ ਵੀ ਅਕਸਰ ਦੇਖਿਆ ਕਿ ਕਈ ਵਾਰ ਕੁਝ ਲੋਕ ਬੜੇ ਚੰਗੇ ਚੰਗੇ ਲੱਗਦੇ ਹਨ ਹਾਲਾਂਕਿ ਉਹਨਾਂ ਨਾਲ ਸਾਡਾ ਕੋਈ ਵਾਹ ਵਾਸਤਾ ਵੀ ਨਹੀਂ ਰਿਹਾ ਹੁੰਦਾ.  
ਡਾਕਟਰ ਤਰੁਪਤੀ ਜੈਨ 
ਏਸੇ ਤਰਾਂ ਕਈ ਲੋਕ ਖਾਹਮਖਾਹ ਮਾੜੇ ਮਾੜੇ ਲੱਗਦੇ ਹਨ. ਉਹਨਾਂ ਕੋਲ ਖੜੇ ਹੋਣ ਤੇ ਵੀ ਅਜੀਬ ਜਿਹੀ ਘਬਰਾਹਟ ਹੁੰਦੀ ਹੈ  ਹਾਲਾਂਕਿ ਉਹਨਾਂ ਨੇ ਸਾਡਾ ਕਦੇ ਕੁਝ ਵਿਗਾੜਿਆ ਨਹੀਂ ਹੁੰਦਾ. ਇਸ ਬਾਰੇ ਬੜਾ ਕੁਝ ਕਿਹਾ ਸੁਣਿਆ ਜਾ ਸਕਦਾ ਹੈ ਪਰ ਗੱਲ ਕਰਦੇ ਹਾਂ ਕਨੇਡਾ ਤੋਂ ਛਪਦੇ ਪਰਚੇ ਸੰਵਾਦ ਦੇ ਸੰਪਾਦਕ ਸੁਖਿੰਦਰ ਸਿੰਘ
 ਅਤੇ ਕੁਝ ਹੋਰ ਬੁਧੀਜੀਵੀਆਂ ਦੀ ਜਿਹਨਾਂ ਨੇ ਕੁਝ ਦਿਲਚਸਪ ਗਲਾਂ ਸਾਂਝੀਆਂ ਕੀਤੀਆਂ ਹਨ ਉਸ ਚਰਚਾ ਵਿੱਚ ਭਾਗ ਲੈਂਦਿਆ ਜਿਹੜੀ ਸ਼ੁਰੂ ਹੋਈ ਹੈ ਰਾਜ਼ ਪਿਛਲੇ ਜਨਮ ਕਾ ਦੇ ਨਾਮ ਨਾਲ ਚਲ ਰਹੇ ਇੱਕ ਲੜੀਵਾਰ ਪ੍ਰੋਗਰਾਮ ਬਾਰੇ. ਇਸ ਚਰਚਾ ਨੂੰ ਨਵੇਂ ਸਿਰਿਓਂ ਸ਼ੁਰੂ ਕੀਤਾ ਹੈ ਇਕ਼ਬਾਲ ਗਿੱਲ ਹੁਰਾਂ ਨੇ ਇਹ ਪੁਛ ਕੇ ਕਿ ਪੁਨਰ ਜਨਮ ਬਾਰੇ ਕੀ ਸੋਚਦੇ ਹੋ ਜੀ ? ਇਸ ਬਾਰੇ ਟਿੱਪਣੀ ਕਰਦਿਆਂ 
ਚਰਨਜੀਤ ਸਿੰਘ ਤੇਜਾ ਨੇ ਆਪਣੇ ਰਵਾਇਤੀ ਪਰ ਸਪਸ਼ਟ ਅੰਦਾਜ਼ ਵਿੱਚ ਕਿਹਾ ਕੋਰੀ ਗੱਪ....ਇਹ ਤਾਂ ਦੁਕਾਨਦਾਰੀ ਬਣਾਈ ਐ ਟੀ ਵੀ ਵਾਲਿਆਂ...ਆਸਤਿਕ ਵੀ ਇਸਨੂੰ ਪਾਖੰਡ ਈ ਦੱਸਦੇ ਨੇ.... 
ਰਵੀ ਕਿਸ਼ਨ ਐਂਕਰ 
Dr ਰੰਜੂ ਸਿੰਘ ਨੇ ਕਿਹਾ  ਰੀਬਰਥ......ਹਾਹਾਹਾ......ਜੋ ਜਨਮ ਮਿਲਿਆ ਹੈ ਉਸ ਚ ਤਾਂ ਜੀ ਲਈਏ.....ਅਗਲਾ ਜਨਮ ਕਿਹਨੇ ਦੇਖਿਆ ਹੈ.ਇਹ ਸਿਰਫ ਮਨ ਦੀ ਕਾਢ ਹੈ.ਜਦੋਂ ਅਸੀਂ ਕਈ ਚੰਗੇ ਇਨਸਾਨਾਂ ਨੂੰ ਸਜ਼ਾ ਵਰਗੀ ਜ਼ਿੰਦਗੀ ਭੁਗਤਦੇ ਦੇਖਦੇ ਹਾਂ ਤਾਂ ਕਹਿੰਦੇ ਹਾਂ ਪੁਰਾਣੇ ਜਨਮ ਦੇ ਕਰਮ.ਕਿਉਂਕਿ ਸਾਡੇ ਕੋਲ ਇਸ ਦਾ ਕੋਈ ਠੋਸ ਜਵਾਬ ਹੀ ਨਹੀਂ.ਬਾਕੀ ਜਦੋਂ ਅਸੀਂ ਕਹਿੰਦੇ ਹਾਂ ਕਿ ਅਗਲੇ ਜਨਮ ਜਾਂ ਸੱਤ ਜਨਮਾਂ ਦਾ ਸਾਥ...ਤਾਂ ਸੋਚੋ ਇਹ ਜਨਮ ਜੋ ਤੁਹਾਡੇ ਹਥ ਵਿੱਚ ਹੈ ਓਹਦੇ ਚ ਤਾਂ ਤੁਸੀਂ ਨਿਭਾ ਨਹੀਂ ਸਕੇ ਤੇ ਅਗਲੇ ਜਨਮ ਤੇ ਗੱਲ ਸੁੱਟ ਦਿੰਦੇ ਹਾਂ. ਉਹਨਾਂ ਕਿਹਾ ਜੋ  ਹੈ ਹੁਣ ਹੈ...ਇਹੀ ਹੈ.....ਬਾਕੀ ਕੁਛ ਨਹੀਂ......ਅਗਲਾ ਯਾ ਪਿਛਲਾ ਜਨਮ....ਅੰਗਰੇਜ਼ ਸੇਖਾ ਨੇ ਕਿਹਾ  ਨਿਰਾ ਝੂਠ....ਰਾਜਕੀ ਸ਼ਕਤੀਆਂ ਦੇ ਵਰਤੋਂ ਦਾ ਇਕ ਹਥਿਆਰ ..... ਰੂਪ ਦਬੁਰਜੀ ਨੇ ਵੀ ਕਿਹਾ.. ਨਿਰਾ ਝੂਠ...ਰਾਕੇਸ਼ ਵਰਮਾ ਨੇ ਕਿਹਾ ਕਿ ਪੁਨਰ ਜਨਮ ਵਰਗੀ ਕੋਈ ਸ਼ੈ ਨਹੀ ਹੁੰਦੀ ਨਿਰਾ ਕੂੜ ਪਸਾਰਾ ਹੈ ...ਏਸ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸੁਖਿੰਦਰ ਹੁਰਾਂ ਨੇ ਬਹੁਤ ਹੀ ਦਿਲਚਸਪ ਟਿੱਪਣੀ ਕੀਤੀ ਅਤੇ ਕਿਹਾ ਕਿ ਪੁਨਰ ਜਨਮ ਇਸੇ ਜ਼ਿੰਦਗੀ ਵਿੱਚ ਹੀ ਹੁੰਦਾ ਹੈ.ਉਹਨਾਂ ਇਸ ਦੀਆਂ ਕੁਝ ਕੁ ਮਿਸਾਲਾਂ ਵੀ ਦਿੱਤੀਆਂ: 
1. ਜਿਵੇਂ ਡਾਕੂ ਜਗਤ ਸਿੰਘ ਜੱਗਾ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਕੇ ਇੱਕ ਪ੍ਰਸਿੱਧ ਗਾਇਕ ਬਣ ਗਿਆ.
ਸਵਾਤੀ ਸਿੰਘ
2. ਜਿਵੇਂ ਫੂਲਾਂ ਦੇਵੀ ਆਪਣਾ ਡਾਕੂਪੁਣਾ ਛੱਡ ਕੇ ਇੱਕ ਰਾਜਨੀਤੀਵਾਨ ਬਣ ਗਈ.
3. ਜਿਵੇਂ ਪੰਜਾਬੀ ਸ਼ਾਇਰ ਅਮਰਜੀਤ ਚੰਦਨ ਨਕਸਲਵਾੜੀਪੁਣੇ ਨੂੰ ਤਿਆਗ ਕੇ ਦੇਹਵਾਦੀ ਕਵੀ ਬਣ ਗਿਆ.
4. ਜਿਵੇਂ ਕੈਨੇਡਾ ਦੇ ਇੱਕ ਪੰਜਾਬੀ ਨਕਸਲਵਾੜੀ ਕਵੀ ਨੇ ਆਪਣੀ ਪੀ.ਐਚਡੀ. ਦੀ ਡਿਗਰੀ ਲਈ ਖੋਜ ਦੇ ਕੰਮ ਲਈ ਪਰਯੋਗਸ਼ੀਲ ਕਵੀਆਂ ਨੂੰ ਚੁਣਿਆ.
5. ਜਿਵੇਂ ਲੋਕਾਂ ਉੱਤੇ ਡੰਡੇ ਬਰਸਾਉਣ ਵਾਲਾ ਪੁਲਿਸ ਅਫਸਰ ਸਿਮਰਨਜੀਤ ਸਿੰਘ ਮਾਨ ਰੀਟਾਇਰਮੈਂਟ ਤੋਂ ਬਾਹਦ ਖੁਦ ਪੁਲਿਸ ਦੇ ਡੰਡੇ ਖਾਣ ਵਾਲਾ ਇੱਕ ਰਾਜਨੀਤੀਵਾਨ ਬਣ ਗਿਆ. 
ਅਜੀਤ ਅਖਬਾਰ 'ਚ ਪ੍ਰਕਾਸ਼ਿਤ ਲੇਖ
6. ਜਿਵੇਂ ਇੱਕ ਕੱਟੜ ਮਾਓਵਾਦੀ ਕਵੀ ਹਰਿੰਦਰ ਸਿੰਘ ਮਹਿਬੂਬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਅਸਰ ਥੱਲੇ ਆ ਕੇ ਇੱਕ ਧਾਰਮਿਕ ਜਨੂੰਨਵਾਦੀ ਬਣ ਗਿਆ.
7. ਜਿਵੇਂ ਨਕਸਲਵਾੜੀ ਲਹਿਰ ਬਾਰੇ 'ਲਹੂ ਦੀ ਲੋਅ' ਵਰਗਾ ਨਾਵਲ ਲਿਖਣ ਵਾਲਾ ਨਾਵਲਕਾਰ ਜਸਵੰਤ ਸਿੰਘ ਕੰਵਲ 'ਕੋਈ ਏਨਿਆਂ 'ਚੋਂ ਉਠੇ ਕੋਈ ਸੂਰਮਾ' ਵਰਗਾ ਨਾਵਲ ਲਿਖ ਕੇ ਖਾਲਿਸਤਾਨੀ ਵਿਚਾਰਧਾਰਾ ਦਾ ਬੁਲਾਰਾ ਬਣ ਗਿਆ. 
 
ਪਰਮਜੀਤ ਦੋਸਾਂਝ  ਨੇ ਕਿਹਾ ਮੈ ਵੀ ਅੰਗਰੇਜ਼ ਸੇਖਾ ਹੁਣਾਂ ਨਾਲ ਬਿਲਕੁਲ ਸਹਿਮਤ ਹਾ ਜੀ ............ਇਹ ਸਾਰੇ ਮੌਕਾਪ੍ਰਸਤ ਹਨ .............ਪਰ ਸਮਝ ਨਹੀ ਆਉਦੀ ਕਿਸੇ ਵੀ ਵਿਚਾਰਧਾਰਾ ਨਾਲ ਜੁੜਨ ਲਈ ਬੰਦੇ ਨੂੰ ਘੱਟੋ-ਘੱਟੋ ਪੰਦਰਾ ਕੁ ਸਾਲ ਦਾ ਸਮਾਂ ਲੱਗਦਾ ਹੈ ...............ਤਾਂ ਜਾਕੇ ਉਹ ਕਿਸੇ ਵਿਚਾਰਧਾਰਾ ਵਿਚ ਪੱਕਿਆ ਹੁੰਦਾ ਹੈ ਜਾਂ ਉਸ ਵਿਚਾਰਧਾਰਾ ਵਿਚ ਪਰੋੜ ਵਿਚਾਰਾ ਵਾਲਾ ਬਣਦਾ ਹੈ ......ਪਰ ਇਹ ਐਨੀ ਮਹਿਨਤ ਨਾਲ ਬਣਾਈ ਗਈ ਕੋਈ ਵਿਚਾਰਧਾਰਾ ਨੂੰ ਕਿਵੇਂ ਤਿਲਾਜਲੀ ਦੇ ਦਿਦੇ ਹਨ ..............ਸਮਝ ਨਹੀ ਆਉਦੀ ........ਸ਼ਾਇਦ ਹਰੇ-ਹਰੇ ਨੋਟਾਂ ਦਾ ਹੀ ਕਮਾਲ ਹੈ ............ਨਕਸਲਵਾੜੀ ਲਹਿਰ ਦੇ ਚੜਾਂ ਸਮੇਂ ਕਦੇ ਅਮਰਜੀਤ ਚੰਦਨ ਦੀਆਂ ਬਾਂਤਾਂ ਸੁਣਿਆ ਕਰਦੇ ਸਾਂ....ਅਸੀਂ ਆਪਣੇ ਬਜੁਰਗਾਂ ਤੋਂ ................
ਸਵਾਤੀ ਸਿੰਘ ਅਤੇ ਰਵੀ ਕਿਸ਼ਨ

ਪਰ ਪਤਾ ਲੱਗਾ ਹੈ ਕਿ ਇਹ ਬੰਦਾ ਤੇ ਨਕਸਲਬਾੜੀਆਂ ਅਤੇ ਖਾਲਿਸਤਾਨੀਆਂ ਦੀ ਭਾਰਤੀ ਅੰਬੈਸੀ ਇੰਗਲੈਡ ਕੋਲ ਦਲਾਲੀ ਵੀ ਕਰਦਾ ਰਿਹਾ ਹੈ .....ਜਦੋਂ ਇੰਗਲੈਡ ਦੀ ਇਕ ਹਫਤਾਵਾਰੀ ਅਖਬਾਰ ਨੇ ਇਸ ਦੇ ਪੋਤੜੇ ਫਰੋਲੇ ਕਿ ਇਸ ਸ਼ਖਸ਼ ਨੇ ਇਸ ਕੰਮ ਬਦਲੇ ਕਿੰਨੇ ਪੈਸੇ ਲਏ ਹਨ ਤਾਂ ਇਹ ਬੰਦਾ ਬਿਲਕੁਲ ਚੁੱਪ ਰਿਹਾ .....ਕਿਊਕਿ ਅਖਬਾਰ ਵਾਲਿਆ ਕੋਲ ਸਬੂਤ ਵੀ ਸਨ..................ਇਸ ਸਾਰੀ ਘਟਨਾ ਦੇ ਵੇਰਵੇ ਪ੍ਰਸਿੱਧ ਪੱਤਰਕਾਰ ਤੇ ਲੇਖਕ ਸ਼: ਹਰਭਜਨ ਸਿੰਘ ਹੁੰਦਲ ਦੀ ਕਿਤਾਬ 'ਘੁੰਮਦੇ ਫਿਰਦਿਆ ' ਪੜ੍ਹ ਲੈਣੀ ਚਾਹੀਦੀ ਹੈ ....ਹੋਰ ਵੀ ਕਈ ਇੰਗਲੈਡ ਦੇ ਲੇਖਕਾਂ ਦੇ ਨਿੱਜੀ ਜੀਵਨ ਦੇ ਇਸ ਵਿਚ ਪੋਤੜੇ ਫਰੋਲੇ ਹੋਏ ਹਨ .................ਬਾਕੀ ਜਸਵੰਤ ਸਿੰਘ ਕੰਵਲ ਤੇ ਹੈ ਹੀ ਗੌਹਾ ਉਸ ਬੰਦੇ ਬਾਰੇ ਤੇ ਮੈ ਗੱਲ ਹੀ ਨਹੀ ਕਰਨੀ ਚੁਹਾਉਦਾ ...............ਹੋਰ ਵੀ ਜਿੰਨੇ ਕੁ ਸੁਖਿੰਦਰ ਜੀ ਨੇ ਨਾਂਅ ਗਿਣਾਏ ਹਨ .....ਉਹ ਵੀ ਸਭ ਇਸੇ ਕੈਟਾਗਰੀ ਵਿਚ ਆਉਦੇ ਹਨ ........
ਇਸ਼ਮੀਤ ਸਿੰਘ
ਇਸ ਤੇ ਟਿੱਪਣੀ ਕਰਦਿਆਂ ਸੁਖਿੰਦਰ ਸਿੰਘ ਨੇ ਆਪਣੀ ਗੱਲ ਨੂੰ ਕੁਝ ਹੋਰ ਵਿਸਥਾਰ ਦਿੱਤਾ ਅਤੇ ਕਿਹਾ 
 ਕੈਨੇਡਾ ਵਿੱਚ ਅਜਿਹੇ ਹੋਰ ਵੀ ਕਈ ਅਖੌਤੀ ਨਕਸਲਵਾੜੀ ਕਵੀ ਹਨ ਜੋ ਟੋਰਾਂਟੋ ਵਿੱਚ ਇੰਡੀਆ ਗਵਰਨਮੈਂਟ ਦੇ ਕਾਊਂਸਲੇਟ ਦੇ ਆਫਿਸ ਵਿੱਚ ਜਾ ਕੇ ਡਾਇਰੀ ਦਿੰਦੇ ਰਹੇ ਹਨ. 
ਮਾਮਲਾ ਸੀ ਪੁਨਰ ਜਨਮ ਦਾ ਅਤੇ ਗੱਲ ਛਿੜ ਪਈ ਏਸ ਜਨਮ ਵਿੱਚ ਹੁੰਦੇ ਪੁਨਰ ਜਨਮ ਵਰਗੇ ਵਰਤਾਰਿਆਂ ਦੀ. ਖੈਰ ਆਪਾਂ  ਮੁੜਦੇ ਹਾਂ ਏਸੇ ਵਿਸ਼ੇ ਵੱਲ. ਇਸ ਵਿਸ਼ੇ ਬਾਰੇ ਚਰਚਾ ਕਰਕੇ ਜੇ ਗੰਭੀਰ ਕਿਸਮ ਦੀ ਕੋਈ ਸੋਚ ਵਿਚਾਰ ਪੈਦਾ ਹੋ ਸਕੇ ਤਾਂ ਇਹ ਉਪਰਾਲਾ ਸਾਰਥਕ ਹੋਈ ਮਹਿਸੂਸ ਹੋਵੇਗਾ. ਹਥਲੇ ਜਨਮ ਨੂੰ ਛੱਡ ਕੇ ਅਣਦਿਸਦੇ ਜਨਮ ਦੀ ਚਿੰਤਾ....ਸਚਮੁਚ ਮਾਮਲਾ ਬਹੁਤ ਹੀ ਜ਼ਿਆਦਾ ਅਫਸੋਸਨਾਕ ਹੈ. ਮੀਡੀਆ ਵਿੱਚ ਹੁੰਦੀ ਪੇਸ਼ਕਾਰੀ ਨੇ ਇਸ ਵਿਸ਼ੇ ਤੇ ਬਣੀਆਂ ਫਿਲਮਾਂ ਵਾਲੀ ਉਤਸੁਕਤਾ ਨੂੰ ਵੀ ਕਿਤੇ ਪਿਛੇ ਛੱਡ ਦਿੱਤਾ ਹੈ.ਅਖਬਾਰਾਂ ਅਤੇ ਟੀਵੀ ਚੈਨਲ ਲਗਾਤਾਰ ਕੁਝ ਨਾ ਕੁਝ ਅਜਿਹਾ ਪੇਸ਼ ਕਰਦੇ ਆ ਰਹੇ ਹਨ ਜਿਸ ਨਾਲ ਆਮ ਦਰਸ਼ਕ ਹੁਣ ਦੀ ਗੱਲ, ਵਰਤਮਾਨ ਦੀ ਗੱਲ ਭੁੱਲ ਭਲਾ ਜਾਂਦਾ ਹੈ.
ਸੇਲਿਨਾ ਜੇਤਲੀ ਪ੍ਰੋਗਰਾਮ ਦੌਰਾਨ
ਗੁਰਪਿੰਦਰ ਸਿੰਘ
ਨਾਮਵਰ ਸ਼ਖਸੀਅਤਾਂ  ਦੇ ਸ਼ਾਮਿਲ ਹੋਣ ਨਾਲ ਆਮ ਲੋਕਾ ਤੇ ਮਨੋਵਿਗਿਆਨਿਕ ਅਸਰ ਵੀ ਬਹੁਤ ਤੇਜ਼ੀ ਨਾਲ ਪੈਂਦਾ ਹੈ.  ਟੀਵੀ ਤੇ ਪ੍ਰਸਾਰਿਤ ਹੁੰਦੇ ਏਸ ਸ਼ੋਅ ਵਿੱਚ ਕਈ ਲੋਕ ਜਾ ਚੁੱਕੇ ਹਨ. ਇਹਨਾਂ ਵਿੱਚ ਸ਼ੇਖਰ ਸੁਮਨ ਦਾ ਨਾਮ ਵੀ ਸ਼ਾਮਿਲ ਹੈ, ਸੇਲਿਨਾ ਜੇਤਲੀ ਦਾ ਵੀ, ਛੋਟੀ ਉਮਰੇ ਸਦਾ ਲਈ ਵਿਛੜ ਗਏ ਗਾਇਕ ਇਸ਼ਮੀਤ ਦੇ ਪਿਤਾ ਗੁਰਪਿੰਦਰ ਸਿੰਘ ਵੀ ਅਤੇ ਕਈ ਹੋਰ ਵੀ.ਜਿਨ੍ਹਾਂ ਨੂੰ ਤਿੰਨ ਗੱਲਾਂ ਬੜੀ ਖੁਬਸੂਰਤੀ ਨਾਲ ਕਰਨੀਆਂ ਆਉਂਦੀਆਂ ਹਨ:
1. ਕੰਜਰੀਆਂ ਵਾਂਗੂੰ ਚਿਹਰੇ ਉੱਤੇ ਝੂਠੀ ਮੁਸਕਰਾਹਟ ਲਿਆਉਣੀ.
2. ਅੱਖਾਂ ਵਿੱਚ ਗਲੈਸਰੀਨ ਲਗਾ ਕੇ ਮਗਰਮੱਛੀ ਹੰਝੂ ਵਗਾਣੇ.
3. ਹਰ ਕਿਸੀ ਦੇ ਗੋਡਿਆਂ ਨੂੰ ਹੱਥ ਲਗਾਉਣਾ.

ਪਿਛਲੇ ਜਨਮ ਦਾ ਰਾਜ਼ ਜਾਂ ਆਉਣ ਵਾਲੇ ਜਨਮ ਦਾ ਰਾਜ਼.....ਕੀ ਹੈ ਅਤੇ ਇਸਦੀ ਚਰਚਾ ਸਮਾਜ ਤੇ ਕੀ ਅਸਰ ਪਾਉਂਦੀ ਹੈ..ਇਸਦਾ ਪਤਾ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਹੀ ਲੱਗ ਸਕੇ. --ਰੈਕਟਰ ਕਥੂਰੀਆ 

Wednesday, August 11, 2010

ਇੱਕ ਨਜ਼ਰ ਵਿੱਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੀਂ ਸਫਬੰਦੀ ਦਾ ਸਿਲਸਿਲਾ ਤੇਜ਼ ਹੋ ਰਿਹਾ ਹੈ. ਮੀਡੀਆ ਦੀਆਂ ਖਬਰਾਂ ਮੁਤਾਬਿਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕੁਝ ਪਰਿਵਾਰਿਕ ਰਿਸ਼ਤੇਦਾਰ ਇਹਨਾਂ ਚੋਣਾਂ  ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਮਨ ਬਣਾ ਚੁੱਕੇ ਹਨ. ਖਬਰ ਤੇ ਯਕੀਨ ਜਿਹਾ ਤਾਂ ਨਹੀਂ ਆਉਂਦਾ ਪਰ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ਟ੍ਰਿਬਿਊਨ ਟਰਸਟ ਦੀ ਵੱਕਾਰੀ ਅਖਬਾਰ ਪੰਜਾਬੀ ਟ੍ਰਿਬਿਊਨ ਨੇ. ਚੰਡੀਗੜ੍ਹ ਡੇਟਲਾਈਨ ਨਾਲ ਪ੍ਰਕਾਸ਼ਿਤ ਦਵਿੰਦਰ ਪਾਲ ਦੀ ਖਬਰ ਵਿੱਚ ਕਿਹਾ ਹੈ ਕਿ ਦੂਜੇ ਪਾਸੇ   ਇਹ ਵੀ ਤਕਦੀਰ ਦਾ ਪੁੱਠਾ ਗੇੜ ਹੈ ਕਿ ਇੱਕ ਦੂਜੇ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਬਾਦਲ ਤੇ ਰੋਡੇ ਪਰਿਵਾਰ ਅਚਾਨਕ ਇੱਕ ਦੂਜੇ ਦੇ ਕਰੀਬ ਆ ਗਏ ਹਨ. ਖਬਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੀ ਜਸਬੀਰ ਸਿੰਘ ਰੋਡੇ ਦੇ ਨੇੜਲਿਆਂ ਚੋਂ ਮੰਨੇ ਜਾਂਦੇ ਹਨ ਤੇ ਪਿਛਲੇ ਸਮੇਂ ਦੌਰਾਨ ਕਈ ਥਾਈਂ ਦਮਦਮੀ ਟਕਸਾਲ ਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦੀ ਖੁੱਲੀ ਹਮਾਇਤ ਕੀਤੀ ਹੈ. ਇਸ ਪੂਰੀ ਖਬਰ ਨੂੰ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ. ਏਸੇ ਸੁਰ ਦੀ ਖਬਰ ਪੰਜਾਬ ਸਪੈਕਟ੍ਰਮ ਨੇ ਵੀ ਪ੍ਰਕਾਸ਼ਿਤ ਕੀਤੀ ਹੈ.
ਜਦੋਂ ਕਿਰਨਬੀਰ ਸਿੰਘ ਕੰਗ ਨੂੰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਵਜੋਂ ਸੰਗਠਨ ਦੀ ਜਿੰਮੇਵਾਰੀ ਸੰਭਾਲੀ ਗਈ ਸੀ ਤਾਂ ਉਦੋਂ ਲੀਡਰਾਂ 'ਚ ਵੀ ਜੋਸ਼ ਸੀ ਅਤੇ ਵਰਕਰਾਂ ਚ ਵੀ. ਕਿਰਨਬੀਰ ਸਿੰਘ ਕੰਗ ਨੇ ਆਉਂਦਿਆਂ ਸਾਰ ਕੰਮ ਵੀ ਏਸੇ ਜੋਸ਼ ਅਤੇ ਜਜ਼ਬੇ ਨਾਲ ਕੀਤਾ. ਉਹਨਾਂ ਦੇ ਅਖਬਾਰੀ ਬਿਆਨਾਂ ਦੀ ਬੋਲੀ ਤੋਂ ਇੰਝ ਲੱਗਦਾ ਸੀ ਜਿਵੇਂ ਕੋਈ ਕਾਮਰੇਡੀ ਪਿਛੋਕੜ ਵਾਲਾ ਜੋਸ਼ੀਲਾ ਯੂਥ ਅਕਾਲੀ ਦਲ ਵਿੱਚ ਆ ਗਿਆ ਹੋਵੇ. ਬੜੇ ਚਿਰਾਂ ਮਗਰੋਂ ਕੋਈ ਖਾੜਕੂ ਸੁਰ ਸੁਣਾਈ ਦਿੱਤੀ ਸੀ. ਫਿਰ ਅੰਦਰ ਖਾਤੇ ਕੀ ਹੋਇਆ ਕੀ ਨਹੀਂ ਇਸਦਾ ਕੋਈ ਜ਼ਿਆਦਾ ਚਰਚਾ ਵੀ ਨਹੀਂ ਹੋਇਆ ਅਚਾਨਕ ਹੀ ਕਿਰਨਬੀਰ ਸਿੰਘ ਦੇ ਅਸਤੀਫੇ ਦੀ ਖਬਰ ਆ ਗਈ. ਇਸ ਗੱਲ ਨੂੰ 23 ਮਹੀਨੇ ਬੀਤ ਚੁੱਕੇ ਹਨ. ਲੱਗਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹੋਣਗੀਆਂ ਤੇ ਜਾਂ ਫੇਰ ਉਹਨਾਂ ਦੀ ਥਾਂ ਤੇ ਅਜੇ ਤੱਕ ਢੁਕਵੀਂ ਸ਼ਖਸੀਅਤ ਵਾਲਾ ਬੰਦਾ ਲਭ ਨਹੀਂ ਸਕਿਆ. ਇਸ ਮਾਮਲੇ ਨੂੰ ਪ੍ਰਕਾਸ਼ਿਤ ਕੀਤਾ ਹੈ ਜਗਬਾਣੀ ਨੇ ਜਲੰਧਰ ਡੇਟਲਾਈਨ ਨਾਲ ਜਿਸ ਨੂੰ ਪੂਰਾ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ ਜਾਂ ਫੇਰ ਇਸ ਖਬਰ ਨਾਲ ਛਪੀ ਤਸਵੀਰ ਤੇ. 
ਏਸੇ ਦੌਰਾਨ ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ. ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਦਿੱਤੇ ਗਏ 800 ਕਰੋੜ ਰੁਪਏ ਦੇ ਪੈਕੇਜ ਨੂੰ ਰਲੀਜ਼ ਕਰਵਾ ਕੇ ਹੀ ਏਥੋਂ ਜਾਣਗੇ. ਏਸ੍ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਉਹਨਾਂ ਨੂੰ ਬਾਰ ਬਾਰ ਟਕਰਾਓ ਲਈ ਉਕਸਾ ਰਿਹਾ ਹੈ ਪਰ ਓਹ ਚੰਡੀਗੜ੍ਹ ਵਾਸੀਆਂ ਨੂੰ ਬਿਲਕੁਲ  ਕੋਈ ਤਕਲੀਫ਼ ਨਹੀਂ ਆਉਣ ਦੇਣਗੇ. ਇਸ ਖਬਰ ਨੂੰ ਵਿਸਥਾਰ ਨਾਲ ਪੜ੍ਹਨ ਲਈ ਏਥੇ ਕਲਿੱਕ ਕਰੋ.
ਕਾਮਨਵੈਲਥ ਖੇਡਾਂ ਦੇ ਆਯੋਜਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਆਵਾਜ਼ ਹੋਰ ਤਿੱਖੀ ਹੋਣ ਤੋਂ ਬਾਅਦ ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਐਮ ਐਸ ਗਿੱਲ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਦੋਸ਼ਾਂ ਦੀ ਜਾਂਚ ਕਰਾਉਣ ਲਈ ਤਿਆਰ ਹੈ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਜਾਂਚ 15 ਅਕਤੂਬਰ ਤੋਂ ਬਾਅਦ ਕਿਸੇ ਵੀ ਵੇਲੇ ਕਰਵਾ ਲਈ ਜਾਵੇ. ਉਹਨਾਂ ਕਿਹਾ ਕਿ ਇਸ ਵੇਲੇ ਸਾਰਾ ਧਿਆਨ ਖਿਡਾਰੀਆਂ ਵੱਲ ਦਿੱਤਾ ਜਾਣਾ ਚਾਹੀਦਾ ਹੈ.ਉਹਨਾਂ ਇਹ ਵਾਅਦਾ ਵੀ ਕੀਤਾ ਕਿ ਇਸ ਮਾਮਲੇ ਚ ਕੁਝ ਵੀ ਲੁਕਾਇਆ ਨਹੀਂ ਜਾਵੇਗਾ. ਇਸ ਸੰਬੰਧੀ ਪੂਰਾ ਵੇਰਵਾ ਤੁਸੀਂ ਪੰਜਾਬੀ ਟ੍ਰਿਬਿਊਨ ਵਿੱਚ ਵੀ ਪੜ੍ਹ ਸਕਦੇ ਹੋ ਅਤੇ ਜੱਗ ਬਾਣੀ ਵਿੱਚ ਵੀ.ਤੁਸੀਂ ਇਸ ਤਸਵੀਰ ਤੇ ਕਲਿੱਕ ਕਰ ਵੀ ਪੂਰੀ ਖਬਰ ਪੜ੍ਹ ਸਕਦੇ ਹੋ.  
ਪੰਜਾਬ ਸਰਕਾਰ ਨੇ ਮਲੇਸ਼ੀਆ ਸਰਕਾਰ ਦਾ ਦਾਅਵਾ ਰੱਦ ਕਰਦਿਆਂ ਕਿਹਾ ਹੈ ਕਿ ਵਿਦੇਸ਼ੀ ਧਰਤੀ ਤੋਂ ਅੱਤਵਾਦ ਚਲਾਉਣ ਦੇ ਸਬੂਤ ਜਲਦੀ ਹੀ ਕੇਂਦਰੀ ਏਜੰਸੀਆਂ ਰਾਹੀਂ ਮਲੇਸ਼ੀਆ ਨੂੰ ਭੇਜ ਦਿੱਤੇ ਜਾਣਗੇ. ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਿਹੜੇ ਵਿਅਕਤੀ ਗਿਰਫਤਾਰ ਕੀਤੇ ਗਏ ਹਨ ਉਹਨਾਂ ਨੇ ਤਫਤੀਸ਼ ਦੌਰਾਨ ਜੋ ਕੁਝ ਵੀ ਦਸਿਆ ਉਸਦੀਆਂ ਤਾਰਾਂ ਮਲੇਸ਼ੀਆ ਦੀ ਧਰਤੀ ਨਾਲ ਜੁੜਦੀਆਂ ਹਨ.  ਇਸ ਖਬਰ ਨੂੰ ਅਹਿਮੀਅਤ ਨਾਲ ਪ੍ਰਕਾਸ਼ਿਤ ਕਰਦਿਆਂ ਪੰਜਾਬੀ ਟ੍ਰਿਬਿਊਨ ਨੇ ਇਹ ਵੀ ਦਸਿਆ ਹੈ ਕਿ ਭਾਰਤ ਤੋਂ ਮਲੇਸ਼ੀਆ ਗਏ ਕੁਲ ਵਿਅਕਤੀਆਂ ਵਿੱਚੋਂ 40 ਹਜ਼ਾਰ ਵਿਅਕਤੀ ਅਜੇ ਵੀ ਲਾਪਤਾ ਹਨ. ਇਹੋ ਜਿਹੀਆਂ ਕਈ ਗੱਲਾਂ ਕਰਨ ਹੀ ਮਲੇਸ਼ੀਆ ਸਰਕਾਰ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਦੀ ਨੀਤੀ ਵਿੱਚ ਵੱਡੀ ਤਬਦੀਲੀ ਦਾ ਐਲਾਨ ਵੀ ਕਰ ਦਿੱਤਾ ਹੈ. ਪੂਰੀ ਖਬਰ ਪੜ੍ਹਨ ਲਈ ਏਥੇ ਕਲਿੱਕ ਕਰੋ. ਤੁਹਾਨੂੰ ਅੱਜ ਦੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜਣਾ. --ਰੈਕਟਰ ਕਥੂਰੀਆ