Showing posts with label Amritsa. Show all posts
Showing posts with label Amritsa. Show all posts

Thursday, February 09, 2012

ਮਾਮਲਾ ਸਹਿਜਧਾਰੀ ਵੋਟਰਾਂ ਦਾ:ਐਸਜੀਪੀਸੀ ਨੇ ਦਿੱਤੀ ਫੈਸਲੇ ਨੂੰ ਚੁਨੌਤੀ

ਸ਼੍ਰੋਮਣੀ ਕਮੇਟੀ ਦੇ ਕੰਮਕਾਜ ਹੋ ਰਹੇ ਹਨ ਪ੍ਰਭਾਵਿਤ 
ਜਗ ਬਾਣੀ ਦੇ ਪਹਿਲੇ ਸਫੇ ਤੇ ਪ੍ਰਕਾਸ਼ਿਤ ਖਬਰ 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਅਧਿਕਾਰਾਂ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੁਲ ਬੈਂਚ ਨੇ ਬੀਤੇ ਸਾਲ 20 ਦਸੰਬਰ ਨੂੰ ਸੁਣਾਏ ਫੈਸਲੇ ਖਿਲਾਫ ਐੱਸ. ਜੀ. ਪੀ. ਸੀ. ਨੇ ਸੁਪਰੀਮ ਕੋਰਟ 'ਚ ਐੱਸ. ਐੱਲ. ਪੀ. ਦਾਇਰ ਕਰ ਦਿੱਤੀ ਹੈ। ਇਸ ਖਬਰ ਨੂੰ ਵੀ ਮੀਡੀਆ ਨੇ ਪ੍ਰਮੁੱਖਤਾ ਨਾਲ੍ਪਾਰ੍ਕਾਸ਼ਿਤ ਕੀਤਾ ਹੈ।  ਅੰਮ੍ਰਿਤਸਰ ਤੋਂ ਆਪਣੀ ਅਠ ਫਰਵਰੀ ਵਾਲੀ ਰਿਪੋਰਟ ਵਿੱਚ  8 ਫਰਵਰੀ ਪੰਜਾਬੀ ਟ੍ਰਿਬਿਊਨ ਅਖਬਾਰ  ਨੇ ਟ੍ਰਿਬਿਊਨ ਨਿਊਜ਼ ਸਰਵਿਸ ਦੇ ਹਵਾਲੇ ਨਾਲ ਦੱਸਿਆ ਹੈ,"ਸਹਿਜਧਾਰੀਆਂ ਦੇ ਵੋਟ ਪਾਉਣ ‘ਤੇ  ਰੋਕ ਲਾਉਣ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕੀਤੇ ਜਾਣ ਨੂੰ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਲਈ ਪਟੀਸ਼ਨ ਦਾਖਲ ਕੀਤੀ ਹੈ।"   
ਅਖਬਾਰ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਪਟੀਸ਼ਨ ਦਿੱਲੀ ਦੇ ਉਘੇ ਵਕੀਲ  ਐਸ.ਕੇ. ਸਾਲਵੇ ਰਾਹੀਂ ਦਾਇਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵਿੱਚ ਇਹ ਪਟੀਸ਼ਨ ਪ੍ਰਵਾਨ ਹੋਣ ਤੋਂ ਬਾਅਦ ਇਸ ਬਾਰੇ ਅਗਲੀ ਸੁਣਵਾਈ ਦੀ ਕਾਰਵਾਈ ਅਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪਟੀਸ਼ਨ ਰਾਹੀਂ ਅਦਾਲਤ ਨੂੰ ਦੱਸਿਆ ਗਿਆ ਕਿ ਨੋਟੀਫਿਕੇਸ਼ਨ ਰੱਦ ਕੀਤੇ ਜਾਣ ਦੇ ਮਾਮਲੇ ਤੋਂ ਬਾਅਦ ਪੈਦਾ ਹੋਈ ਕਾਨੂੰਨੀ ਅਡ਼ਿੱਕੇ ਵਾਲੀ ਹਾਲਤ ਕਾਰਨ ਸ਼੍ਰੋਮਣੀ ਕਮੇਟੀ ਦੇ ਚੋਣ ਅਮਲ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸਦੇ ਸਿੱਟੇ ਵਜੋਂ ਅਹੁਦੇਦਾਰਾਂ ਦਾ ਚੋਣ ਇਜਲਾਸ ਨਹੀਂ ਸੱਦਿਆ ਜਾ ਰਿਹਾ ਜਦੋਂਕਿ ਕੇਂਦਰ ਸਰਕਾਰ ਵੱਲੋਂ ਮੈਂਬਰਾਂ ਦੀ ਚੋਣ ਬਾਰੇ ਨੋਟੀਫਿਕੇਸ਼ਨ 16 ਦਸੰਬਰ ਨੂੰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟੀਸ਼ਨ ਰਾਹੀਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦਾ ਚੋਣ ਅਮਲ ਪੂਰਾ ਕਰਨ ਦੀ ਹਦਾਇਤ ਕਰੇ। 
ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ  ਦੇ ਨਵੇਂ ਸਦਨ ਲਈ ਮੈਂਬਰਾਂ ਦੀ ਚੋਣ ਵਾਸਤੇ ਆਮ ਚੋਣਾਂ 18 ਸਤੰਬਰ ਨੂੰ ਹੋਈਆਂ ਸਨ ਤੇ ਇਸ ਦੇ ਨਤੀਜੇ 22 ਸਤੰਬਰ ਨੂੰ ਐਲਾਨੇ ਗਏ ਸਨ। 5 ਦਸੰਬਰ ਨੂੰ ਵਿਸ਼ੇਸ਼ ਸਮਾਗਮ ਸੱਦ ਕੇ 15 ਮੈਂਬਰ ਨਾਮਜ਼ਦ ਕੀਤੇ ਗਏ ਸਨ। ਇਸ ਬਾਰੇ ਨੋਟੀਫਿਕੇਸ਼ਨ 16 ਦਸੰਬਰ ਨੂੰ ਜਾਰੀ ਹੋਇਆ ਸੀ। ਨਿਯਮ ਅਨੁਸਾਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇੱਕ ਮਹੀਨੇ ਦੇ ਸਮੇਂ ਵਿੱਚ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ ਸੱਦਿਆ ਜਾਣਾ ਸੀ। ਹੁਣ ਤਕਰੀਬਨ ਇਕ ਮਹੀਨੇ ਦਾ ਵਧੇਰੇ ਸਮਾਂ ਹੋ ਚੁੱਕਾ ਹੈ ਪਰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ  ਚੋਣ ਇਜਲਾਸ ਨਹੀਂ ਸੱਦਿਆ ਜਾ ਰਿਹਾ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਹਿਲਾਂ ਇਕ ਪੱਤਰ ਵੀ ਭੇਜ ਕੇ ਅਪੀਲ ਕੀਤੀ ਜਾ ਚੁੱਕੀ ਹੈ। 
ਪ੍ਰਬੰਧ ਚਲਾਉਣ ਲਈ ਪ੍ਰਸ਼ਾਸਕ ਲਾਉਣ ਦੀ ਮੰਗ 
ਚੰਡੀਗਡ਼੍ਹ  ਤੋਂ ਹੀ ਇੱਕ ਹੋਰ ਖਬਰ ਵਿੱਚ ਪੰਜਾਬੀ 
ਟ੍ਰਿਬਿਊਨ ਅਖਬਾਰ ਨੇ ਟ੍ਰਿਬਿਊਨ ਨਿਊਜ਼ ਸਰਵਿਸ ਦੇ ਹਵਾਲੇ ਨਾਲ ਦਸਿਆ ਹੈ ਕਿ ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਲਈ ਪ੍ਰਸ਼ਾਸਕ (ਐਡਮਨਿਸਟਰੇਟਰ) ਲਾਉਣ ਦੀ ਮੰਗ ਸਬੰਧੀ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਗੇ ਪਾ ਦਿੱਤੀ। ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਇਹ ਫ਼ੈਸਲਾ ਸਹਿਜਧਾਰੀਆਂ ਦੇ ਵੋਟ ਪਾਉਣ ਦੇ ਅਧਿਕਾਰ ਸਬੰਧੀ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿਚ ਚਲੇ ਜਾਣ ਦੇ ਮੱਦੇਨਜ਼ਰ ਲਿਆ। ਹਾਈ ਕੋਰਟ ਨੇ ਸਹਿਜਧਾਰੀਆਂ ਦੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੋਟ ਪਾਉਣ ਉਤੇ ਪਾਬੰਦੀ ਲਾਉਣ ਵਾਲੇ ਕੇਂਦਰ ਸਰਕਾਰ ਦੇ ਨੋਟੀਫ਼ਿਕੇਸ਼ਨ ਨੂੰ ਕਰੀਬ ਇਕ ਮਹੀਨਾ ਪਹਿਲਾਂ ਰੱਦ ਕਰ ਦਿੱਤਾ ਸੀ, ਜਿਸ ਪਿੱਛੋਂ ਕਮੇਟੀ ਦਾ ਕੰਮ ਕਾਜ ਚਲਾਉਣ ਲਈ ਪ੍ਰਸ਼ਾਸਕ ਲਾਏ ਜਾਣ ਦੀ ਮੰਗ ਨੂੰ ਲੈ ਕੇ ਸਹਿਜਧਾਰੀ ਸਿੱਖ ਪਾਰਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਅੱਜ ਇਸ ਪਟੀਸ਼ਨ ਦੀ ਸੁਣਵਾਈ ਟਾਲ ਦਿੱਤੀ। ਇਸ ਖਬਰ ਨੂੰ ਪੰਜਾਬੀ ਟ੍ਰਿਬਿਊਨ ਦੇ ਨਾਲ ਨਾਲ ਰੋਜ਼ਾਨਾ ਜਗ ਬਾਣੀ ਅਤੇ ਹੋਰਨਾਂ ਅਖਬਾਰਾਂ ਨੇ ਵੀ ਬਣਦੀ ਅਹਿਮੀਅਤ ਦੇ ਕੇ ਪ੍ਰਕਾਸ਼ਿਤ ਕੀਤਾ ਹੈ। 

Monday, January 16, 2012

ਅੱਜ 16 ਜਨਵਰੀ ਬਰਸੀ’ਤੇ ਵਿਸ਼ੇਸ਼

ਪੰਥ ਅਤੇ ਪੰਜਾਬ ਦਾ ਯੋਧਾ-ਜਥੇਦਾਰ ਊਧਮ ਸਿੰਘ ਨਾਗੋਕੇ
                                           ਰਣਜੀਤ ਸਿੰਘ ਪ੍ਰੀਤ
ਸਿੱਖਾ ਨੇ ਆਪਣੇ ਧਾਰਮਿਕ ਸਥਾਨਾਂ ਦੀ ਆਜ਼ਾਦੀ ਲਈ ,ਇਹਨਾਂ ਸਥਾਨਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ,ਅਤੇ ਇਸ ਸਬੰਧੀ ਵਿਸ਼ੇਸ਼ ਕਾਨੂੰਨ ਬਨਾਉਣ ਲਈ ਅੰਗਰੇਜ਼ ਹਕੂਮਤ’ਤੇ ਦਬਾਅ ਪਾਉਣ ਖ਼ਾਤਰ ਕਈ ਸਫ਼ਲ ਮੋਰਚੇ ਲਾਏ । ਜਿੰਨਾਂ ਵਿੱਚ ਹਜ਼ਾਰਾਂ ਸਿੱਖਾਂ ਨੇ ਜੇਲ੍ਹ ਯਾਤਰਾਵਾਂ ਕੀਤੀਆਂ । ਇਹਨਾਂ ਹੀ ਜੇਲ੍ਹ ਯਾਤਰੂਆਂ ਵਿੱਚ ਸ਼ਾਮਲ ਹੋਣ ਵਾਲਾ ਪ੍ਰਸਿੱਧ ਗੁਰਸਿੱਖ ਸੀ “ਜਥੇਦਾਰ ਊਧਮ ਸਿੰਘ ਨਾਗੋਕੇ”।  
        ਜਿਸ ਦਾ ਜਨਮ ਪਿਤਾ ਬੇਲਾ ਸਿੰਘ ਦੇ ਘਰ ,ਮਾਤਾ ਅਤਰ ਕੌਰ ਦੀ ਕੁੱਖੋਂ ਪਿੰਡ ਨਾਗੋ ਕੇ ਜਿਲ੍ਹਾ ਅੰਮ੍ਰਿਤਸਰ ਵਿੱਚ 1894 ਨੂੰ ਹੋਇਆ । ਧਾਰਮਿਕ ਰੁਚੀਆਂ ਪੈਦਾ ਕਰਨ ਵਿੱਚ ਜਿੱਥੇ ਘਰ ਦਾ ਮਹੌਲ ਅਸਰਦਾਰ ਹੋਇਆ,ਉਥੇ ਸਿੰਘ ਸਭਾ ਲਹਿਰ ਨੇ ਵੀ ਆਪ ਦੇ ਜੁਆਂਨ ਹੋ ਰਹੇ ਮਨ ਨੂੰ ਪ੍ਰਭਾਵਿਤ ਕੀਤਾ । ਪਹਿਲੀ ਵਾਰੀ “ਚਾਬੀਆਂ ਦੇ ਮੋਰਚੇ”ਵਿੱਚ 1921ਨੂੰ ਗ੍ਰਿਫ਼ਤਾਰੀ ਦਿੱਤੀ ਅਤੇ 6 ਮਹੀਨੇ ਦੀ ਕੈਦ ਕੱਟੀ । ਕੈਦ ਦੀ ਇਹ ਜਾਗ ਲਗਦਿਆਂ ਹੀ ਉਸ ਦੇ ਜੀਵਨ ਨੇ ਇੱਕ ਪਲਟਾ ਖਾਧਾ ਅਤੇ ਸਾਰੀ ਉਮਰ ਵਿਆਹ ਨਾਂ ਕਰਵਾਉਣ ਦਾ ਪ੍ਰਣ ਕਰ ਲਿਆ । 
               “ਗੁਰੂ ਕੇ ਬਾਗ” ਮੋਰਚੇ ਸਮੇ ਵਿਦੇਸ਼ੀ ਹਕੂਮਤ ਦੀਆਂ ਡਾਂਗਾ ਖਾਂਦਿਆਂ ,ਗ੍ਰਿਫ਼ਤਾਰੀ ਦੇ ਕੇ ਅਟਕੇ ਜੇਲ੍ਹ ਵਿੱਚ ਪਹੁੰਚ ਕੇ ਦੋ ਸਾਲ ਦੀ ਫਿਰ ਸਖ਼ਤ ਕੈਦ ਕੱਟੀ । ਜੈਤੋ ਮੋਰਚੇ ਸਮੇਂ 9 ਫਰਵਰੀ 1924 ਨੂੰ 500 ਸਿੰਘਾਂ ਦਾ ਜੋ ਜੱਥਾ ਜਾਣਾ ਸੀ ,ਆਪ ਉਸ ਦੀ ਤਿਆਰੀ ਲਈ ਬਹੁਤ ਸਰਗਰਮ ਸਨ । ਸਿੱਟੇ ਵਜੋਂ ਆਪ ਨੂੰ 8 ਫਰਵਰੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ । ਧਾਰਾ 17-ਬੀ ਤਹਿਤ ਦੋ ਸਾਲ ਲਈ ਮੁਲਤਾਨ ਜੇਲ੍ਹ ਦੀਆ ਸੀਖਾਂ ਪਿੱਛੇ ਬੰਦ ਕਰ ਦਿੱਤਾ । 1925 ਵਿੱਚ ਅੰਗਰੇਜ਼ ਸਰਕਾਰ ਨੇ ਸਿੰਘਾਂ ਦੀ ਦ੍ਰਿਡ਼ਤਾ ਅਤੇ ਸੰਕਲਪ ਵੇਖ ਗੁਰਦੁਆਰਾ ਐਕਟ ਬਨਾਉਣਾ ਅਸੂਲੀ ਤੌਰ’ਤੇ ਪ੍ਰਵਾਨ ਕਰ ਲਿਆ,ਤਾਂ ਦੂਸਰੇ ਸਾਰੇ ਕੈਦੀਆਂ ਦੇ ਨਾਲ ਹੀ ਆਪ ਨੂੰ ਵੀ ਛੱਡ ਦਿੱਤਾ ਗਿਆ ।
                         1926 ਤੋਂ 1954 ਤੱਕ ਪੂਰੇ 28 ਵਰ੍ਹੇ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਰਹੇ । 1926 ਵਿੱਚ ਹੀ ਆਪ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ,ਅਤੇ ਮੈਂਬਰ ਵਜੋਂ 28 ਸਾਲ ਜ਼ਿੰਮੇਵਾਰੀਆਂ ਨਿਭਾਉਣ ਸਮੇ, ਦੋ ਵਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਬਣੇ । ਉਹਨਾਂ ‘ਨੇ ਵਧਾਏ ਮਾਲੀਏ ਵਿਰੁੱਧ  ਬੰਦੋਬਸਤ ਕਮੇਟੀ ਦਾ ਗਠਨ ਵੀ ਕੀਤਾ,ਅਤੇ ਇੱਕ ਵਾਰ ਫਿਰ ਇੱਕ ਸਾਲ ਕੈਦੀ ਜੀਵਨ ਬਿਤਾਇਆ ।
              4 ਜੁਲਾਈ 1930 ਤੋਂ 15 ਜੁਲਾਈ 1933 ਤੱਕ ਆਪ “ਸ਼੍ਰੀ ਦਰਬਾਰ ਸਾਹਿਬ ਕਮੇਟੀ” ਦੇ ਮੈਂਬਰ ,1933 ਤੋਂ 1936 ਤੱਕ “ਜ਼ਿਲ੍ਹਾ ਬੋਰਡ” ਦੇ ਮੈਂਬਰ ਅਤੇ 1935 ਵਿੱਚ “ਸ਼੍ਰੋਮਣੀ ਅਕਾਲੀ ਦਲ “ਦੇ ਜਥੇਦਾਰ ਵੀ ਅਖਵਾਏ । ਜਿੱਥੇ ਦੇਸ਼ ਭਗਤੀ ਵਜੋਂ ਨਾ-ਮਿਲਵਰਤਣ ਲਹਿਰ ਸਮੇ ਇੱਕ ਸਾਲ ਹੋਰ ਕੱਟਣੀ ਪਈ,ਉਥੇ 1937 ਵਿੱਚ ਰਿਹਾਈ ਮਗਰੋਂ ਇੱਕ ਵਾਰ ਫਿਰ ਗ੍ਰਿਫ਼ਤਾਰੀ ਦੀ ਮਾਰ ਝੱਲਣੀ ਪਈ । 
              1938 ਵਿੱਚ ਸਰਕਾਰ ਨੇ ਕਿਸਾਨਾਂ ‘ਤੇ ਮਾਲੀਆ ਵਧਾਉਣਾਂ ਚਾਹਿਆ,ਤਾਂ 20 ਜੁਲਾਈ 1938 ਦੇ ਦਿਨ ਇਸ ਵਾਧੇ ਦੇ ਵਿਰੋਧ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤਾ । ਅੰਗਰੇਜ਼ ਹਕੂਮਤ ਨੇ 1600 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ । ਜ਼ਬਰਦਸਤ ਲਾਠੀਚਾਰਜ ਦੌਰਾਂਨ ਅਨੇਕਾਂ ਬੇਹੋਸ਼ ਹੋਏ ,ਅਤੇ ਸੈਂਕਡ਼ੇ ਜ਼ਖ਼ਮੀ ਵੀ ਹੋਏ,ਪਰ ਮੋਰਚਾ ਚਲਦਾ ਰਿਹਾ । ਇੱਕ ਲੱਖ ਦੇ ਕਰੀਬ ਕਿਸਾਂਨਾ ਨੇ ਇਸ ਅੰਦੋਲਨ ‘ਚ ਹਿੱਸਾ ਲਿਆ । ਜਥੇਦਾਰ ਊਧਮ ਸਿੰਘ ਨਾਗੋ ਕੇ ਨੂੰ ਤਾਂ ਭਾਂਵੇ ਸਰਕਾਰ ਨੇ ਇੱਕ ਸਾਲ ਲਈ ਫਿਰ ਕੈਦੀ ਬਣਾ ਲਿਆਂ,ਪਰ ਨਾਲ ਹੀ ਮਾਲੀਆ ਵਧਾਉਣ ਵਾਲੀ ਗੱਲ ਵੀ ਵਾਪਸ ਲੈ ਲਈ । 
             1953 ਤੋਂ 1960 ਤੱਕ ਰਾਜ ਸਭਾ ਦੇ ਮੈਂਬਰ ,9 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ,ਅਤੇ 1960 ਵਿੱਚ ਆਪ ਦਰਸ਼ਨ ਸਿੰਘ ਫੇਰੂਮਾਨ ਸਮੇਤ ਸੁਤੰਤਰ ਪਾਰਟੀ ਵਿੱਚ ਸ਼ਾਮਲ ਹੋ ਗਏ ।, ਇਸ ਪਾਰਟੀ ਦਾ ਗਠਨ ਰਾਜ ਗੋਪਾਲਾਚਾਰੀਆ ਨੇ ਕੀਤਾ ਸੀ ।
            1964-65 ਵਿੱਚ ਆਪ ਬਿਮਾਰ ਰਹਿਣ ਲੱਗੇ,ਅਤੇ ਸਮੇ ਸਮੇ ‘ਤੇ ਲਗਦੀਆਂ ਰਹੀਆਂ ਸੱਟਾਂ ਦਾ ਦਰਦ ਦੁਖੀ ਕਰਨ ਲੱਗਿਆ,ਤਾਂ ਆਪ ਜੀ ਦੀ ਵਿਗਡ਼ਦੀ ਸਿਹਤ ਨੂ ਮੱਦੇ ਨਜ਼ਰ ਰਖਦਿਆਂ ਹੋਇਆਂ 10 ਦਸੰਬਰ 1965 ਨੂੰ ਪੀ ਜੀ ਆਈ ਚੰਡੀਗਡ਼੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ । ਜਿੱਥੇ ਇਹ ਨਿਰਭੈ ਯੋਧਾ ਜਰਵਾਣੀ ਮੌਤ ਹੱਥੋਂ ਜਖ਼ਿੰਦਗੀ ਦੀ ਆਖ਼ਰੀ ਲਡ਼ਾਈ 16 ਜਨਵਰੀ 1966 ਨੂੰ ਹਾਰ ਗਿਆ । ਡਾਕਟਰਾਂ ਦੀਆਂ ਅਨੇਕਾਂ ਕੋਸ਼ਿਸ਼ਾਂ ਅਤੇ ਚਹੇਤਿਆਂ ਦੀਆਂ ਲੱਖਾਂ ਦੁਆਵਾਂ ਵੀ ਉਹਨਾਂ ਨੂੰ ਹੋਰ ਸਾਹ ਨਾ ਦੁਆ ਸਕੀਆਂ । ਅੱਜ ਜਿਸਮਾਨੀ ਤੌਰ’ਤੇ ਭਾਵੇਂ ਨਹੀਂ ਹਨ,ਪਰ ਉ ਆਪਣੇ ਕੀਤੇ ਲੋਕ ਕਾਰਜਾਂ ਜ਼ਰੀਏ ਜੀਵਤ ਹਨ,ਅਤੇ ਜੀਵਤ ਹੀ ਰਹਿਣਗੇ ।
ਡਾਕ ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੋਬਾਈਲ ਨੰਬਰ::98157-07232

 

Thursday, January 05, 2012

ਅੰਮ੍ਰਿਤਸਰ ਵਿੱਚ ਨਵਜੋਤ ਸਿਧੂ ਦੀ ਪਤਨੀ ਨੂੰ ਭਾਜਪਾ ਟਿਕਟ


ਗਜਿੰਦਰ ਸਿੰਘ ਕਿੰਗ : ਅੰਮ੍ਰਿਤਸਰ 
ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਆਪਣੀ ਰਾਜਨੀਤਿਕ ਸਿਆਣਪ ਸ ਸਬੂਤ ਦੇਂਦੀਆਂ ਅੰਮ੍ਰਿਤਸਰ ਇਸਟ ਹਲਕੇ ਦੀ ਟਿਕਟ ਆਪਣੇ ਹਰਮਨ ਪਿਆਰੇ ਐਮ ਪੀ ਨਵਜੋਤ ਸਿੰਘ ਸਿਧੂ ਦੀ ਧਰਮ ਪਤਨੀ ਨਵਜੋਤ ਕੌਰ ਨੂੰ ਦਿੱਤੀ ਹੈ. ਟਿਕਟ ਦਾ ਐਲਾਨ ਹੁੰਦਿਆਂ ਸਾਰ ਸਿਧੂ ਪਰਿਵਾਰ ਦੇ ਘਰ ਉਹਨਾਂ ਦੇ ਸਮਰਥਕਾਂ ਦੀ ਭੀੜ ਲੱਗ ਗਈ. ਇਸ ਮੌਕੇ ਨਵਜੋਤ ਕੌਰ ਸਿਧੂ ਨੇ ਵੀ ਕਿਹਾ ਕੀ ਉਹ ਪਾਰਟੀ ਅਤੇ ਵੋਟਰਾਂ ਦੀਆਂ ਆਸਾਨ ਉਮੀਦਾਂ ਤੇ ਪੂਰੀ ਉਤਰੇਗੀ ਅਤੇ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣਾਉਣ ਲੈ ਆਪਣਾ ਯੋਗਦਾਨ ਦੇਵੇਗੀ. ਮੈਡਮ ਨਵਜੋਤ  ਕੌਰ ਨੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਵੀ ਹੋਰ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ. ਲੋਕਾਂ ਨੇ ਇਸ ਮੌਕੇ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ  ਮਠਿਆਈਆਂ  ਵੰਡ ਕੇ ਕੀਤਾ. ਲੋਕ ਖੁਸ਼ ਸਨ ਕੀ ਇੱਕ ਹੋਰ ਪ੍ਰਭਾਵ ਸ਼ਾਲੀ ਮਹਿਲਾ ਦੇ ਆਉਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਅਹਿਮ ਮੋੜ ਆਵੇਗਾ.