Showing posts with label Rajiv Tandon. Show all posts
Showing posts with label Rajiv Tandon. Show all posts

Wednesday, June 06, 2018

ਲੁਧਿਆਣਾ ਵਿੱਚ ਅਮਨ ਅਮਾਨ ਨਾਲ ਗੁਜ਼ਰਿਆ ਘੱਲੂਘਾਰਾ ਦਿਵਸ

ਸ਼ਿਵਸੈਨਾ ਰਾਸ਼ਟਰਵਾਦੀ ਨੇ ਲਗਾਏ ਭਾਰਤ ਮਾਤਾ ਕਿ ਜੈ ਦੇ ਨਾਅਰੇ 
ਲੁਧਿਆਣਾ: 6 ਜੂਨ 2018: (ਪੰਜਾਬ ਸਕਰੀਨ ਬਿਊਰੋ)::
34 ਸਾਲ ਪਹਿਲਾਂ ਸਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਓਪਰੇਸ਼ਨ ਬਲਿਊ ਸਟਾਰ ਵਾਲੀ ਦੁਖਦਾਈ ਘਟਨਾ ਦਾ ਦਰਦ ਅੱਜ ਵੀ ਤਾਜ਼ਾ ਹੈ। ਤਕਰੀਬਨ ਹਰ ਗੁਰਦੁਆਰੇ ਵਿੱਚ ਇਸ ਹਫਤੇ ਸਮਾਗਮ ਹੁੰਦੇ ਹਨ। ਹਰ ਸਾਲ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਜਾਂਦਾ ਹੈ ਜਿਸ ਨਾਲ ਇਹ ਜ਼ਖਮੀ ਹਰ ਸਾਲ ਫਿਰ ਹਰੇ ਹੋ ਜਾਂਦੇ ਹਨ।  ਢਹਿ ਢੇਰੀ ਹੋਏ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਅਤੇ ਫੌਜੀ ਐਕਸ਼ਨ ਦੇ 34 ਸਾਲ ਪੁਰਾਣੇ ਚਰਚੇ ਉਸ ਪੀੜ੍ਹੀ ਨੂੰ ਵੀ ਪਤਾ ਹਨ ਜਿਹੜੀ ਸੰਨ 1984 ਤੋਂ ਬਾਅਦ ਪੈਦਾ ਹੋਈ। 
ਦੂਜੇ ਪਾਸੇ ਇਸ ਐਕਸ਼ਨ ਦਾ ਸਮਰਥਨ ਕਰਨ ਵਾਲੇ ਹਰ ਸਾਲ ਇਆਸਦਾ ਸਮਰਥਨ ਕਰਦੇ ਹਨ ਜਿਸ ਨਾਲ ਮਾਮਲਾ ਹਰ ਵਾਰ ਨਾਜ਼ੁਕ ਸਥਿਤੀ ਵਾਲਾ ਬਣ ਜਾਂਦਾ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਵੀ ਇਸ ਵਾਰ ਸਥਿਤ ਕੁਝ ਕੁ ਸਮੇਂ ਲਈ ਤਣਾਅ ਪੂਰਨ ਬਣ ਗਈ। ਚੌੜਾ ਬਾਜ਼ਾਰ ਵਿੱਚ ਖੁਸ਼ੀ ਰਾਮ ਹਲਵਾਈ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿੱਚ ਹਿੰਦੂ ਸੰਗਠਨਾਂ ਨੇ ਵੀ ਆਪਣਾ ਆਯੋਜਨ ਕੀਤਾ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਵੀ ਆਪਣੇ ਪੂਰੇ ਬੰਦੋਬਸਤ ਕੀਤੇ। 
ਹਰ ਸਾਲ ਦੀ ਤਰਾਂ ਇਸ ਵਾਰ ਵੀ ਸੁਰੱਖਿਆ ਦੇ ਸਖਤ ਪਰਬੰਧ ਕੀਤੇ ਗਏ ਸਨ। ਹਰ ਸ਼ਹਿਰ ਵਿੱਚ ਸੁਰੱਖਿਆ ਫੋਰਸਾਂ ਨੇ ਫਲੈਗ ਮਾਰਚ ਕੀਤੇ ਤਾਂ ਕਿ ਅਫਵਾਹਾਂ ਕਾਰਨ ਫੈਲਣ ਵਾਲੀ ਦਹਿਸ਼ਤ ਦੇ ਮਾਹੌਲ ਨੂੰ ਕਾਬੂ ਕੀਤਾ ਜਾ ਸਕੇ। ਧਾਰਮਿਕ ਥਾਵਾਂ ਦੇ ਨਾਲ ਨਾਲ ਮੁਖ ਵਪਾਰਕ ਕੇਂਦਰਾਂ ਅਤੇ ਬਾਜ਼ਾਰਾਂ ਵਿੱਚ ਵੀ ਸੁਰੱਖਿਆ ਫੋਰਸਾਂ ਦੀ ਸਰਗਰਮ ਗਸ਼ਤ ਜਾਰੀ ਰਹੀ। 
ਲੁਧਿਆਣਾ ਦੇ ਮੁਖ ਅਤੇ ਪੁਰਾਣੇ ਵਪਾਰਕ ਕੇਂਦਰ ਚੋੜਾ ਬਾਜ਼ਾਰ ਵਿੱਚ ਸਥਿਤ ਇਲਾਇਚਿਗਿਰੀ ਮੰਦਰ ਵਾਲੀ ਗਲੀ ਵਿੱਚ ਕਾਫ਼ੀ ਦੇਰ ਤਣਾਅ ਵਾਲਾ ਮਹੌਲ ਬਣਿਆ ਰਿਹਾ। ਇਥੇ ਨੇੜੇ ਹੀ ਮੰਦਿਰ ਲਾਲੂ ਮਲ ਸੋਸਾਇਟੀ ਵਿੱਚ ਸ਼ਿਵ ਸੈਨਾ ਰਾਸ਼ਟਰਵਾਦੀ ਨੇ ਆਪਣੇ ਹਮ ਖਿਆਲ ਸੰਗਠਨਾਂ ਨਾਲ ਮਿਲ ਕੇ ਆਤੰਕਵਾਦ ਦੇ ਖਿਲਾਫ਼ ਹਵਨ ਦਾ ਆਯੋਜਨ ਕੀਤਾ ਅਤੇ ਭਾਰਤ ਮਾਤਾ ਕਿ ਜੈ ਦੇ ਨਾਅਰੇ ਲਗਾਏ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੀਵ ਟੰਡਨ ਅਤੇ ਕਈ ਹੋਰ ਲੀਡਰ ਵੀ ਮੌਜੂਦ ਰਹੇ। ਸ਼ਹੀਦ ਸੁਖਦੇਵ ਦੇ ਪਰਿਵਾਰਿਕ ਮੈਂਬਰ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ। ਇਹ ਲੋਕ ਦਹਿਸ਼ਤਗਰਦੀ ਦੇ ਖਿਲਾਫ਼ ਮਾਰਚ ਵੀ ਕਢਣਾ ਚਾਹੁੰਦੇ ਸਨ ਪਰ ਪੁਲਿਸ ਨੇ ਲੰਮੀ ਬਹਿਸ ਮਗਰੋਂ ਇਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਕਿ ਮਾਰਚ ਦਾ ਖਿਆਲ ਤਿਆਗ ਦਿੱਤਾ ਜਾਵੇ। ਇਹਨਾਂ ਦੀ ਮੁੱਖ ਮੰਗ ਸੀ ਕਿ ਬਾਜ਼ਾਰਾਂ ਵਿੱਚ ਵਿਕਦੀ ਉਸ ਸਾਰੀ ਸਮਗਰੀ 'ਤੇ ਰੋਕ ਲਗਾਈ ਜਾਵੇ ਜਿਹੜੀ ਅੱਤਵਾਦ ਜਾਂ ਦਹਿਸ਼ਤਗਰਦੀ ਨੂੰ ਉਕਸਾਉਂਦੀ ਹੈ ਜਾਂ ਫਿਰ ਇਸਦਾ ਪਰਚਾਰ ਕਰਦੀ ਹੈ।  
ਇਸ ਮੌਕੇ ਏ ਡੀ ਸੀ ਪੀ ਗੁਰਪਰੀਤ ਸਿੰਘ ਸਿਕੰਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਕੁਝ ਬੜੇ ਹੀ ਸ਼ਾਂਤੀਪੂਰਨ ਮਾਹੌਲ ਨਾਲ ਨਿੱਬੜ ਗਿਆ। ਉਹਨਾਂ ਲੁਧਿਆਣਾ ਦੇ ਲੋਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਥੋਂ ਦੇ ਲੋਕ ਬੜੇ ਹੀ ਸ਼ਾਂਤੀ ਪਸੰਦ ਲੋਕ ਹਨ ਇਸ ਲਈ ਅੱਜ ਦੇ ਨਾਜ਼ੁਕ ਹਾਲਾਤ ਮੌਕੇ ਵੀ ਇਥੇ ਕੋਈ ਗੜਬੜ ਨਹੀਂ ਹੋਈ। ਇਸ ਮੌਕੇ ਤੇ ਏਡੀਸੀਪੀ-ਵਨ, ਏਸੀਪੀ-ਸੁਰਿੰਦਰ ਮੋਹਨ, ਐਸ ਐਚ ਓ ਸੁਰਿੰਦਰ ਚੋਪੜਾ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ। ਪੁਲਿਸ ਦੇ ਇਹਨਾਂ ਅਧਿਕਾਰੀਆਂ ਨੇ ਮਾਮਲਾ ਨਿੱਬੜ ਜਾਂ ਤੋਂ ਬਾਅਦ ਵੀ ਇਸ ਇਲਾਕੇ ਦੇ ਬਾਜ਼ਾਰਾਂ ਦਾ ਗੇੜਾ ਲਾਇਆ। 
ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ ਨੇ ਇਸ ਗੱਲ 'ਤੇ ਦੁੱਖ ਅਤੇ ਚਿੰਤਾ ਦਾ ਪਰਗਟਾਵਾ ਕੀਤਾ ਕਿ ਵਿਦੇਸ਼ਾਂ ਵਿੱਚ ਬੈਠੇ ਕੱਟੜਪੰਥੀ ਅਜੇ ਵੀ ਪੰਜਾਬ ਵਿੱਚ ਦਹਿਸ਼ਤਗਰਦੀ ਵਾਲਾ ਉਹ ਪੁਰਾਣਾ ਦੌਰ ਲਿਆਉਣ ਚਾਹੁਦੇ ਹਨ। ਉਹਨਾਂ ਇਸ ਗੱਲ ਦੀ ਨਿਖੇਧੀ ਕੀਤੀ ਕਿ ਬਾਜ਼ਾਰਾਂ ਵਿੱਚ ਦਹਿਸ਼ਤਗਰਦਾਂ ਨੂੰ ਹੀਰੋ ਬਣਾਉਣ ਵਾਲੀ ਬਹੁਤ ਸਾਰੀ ਸਮਗਰੀ ਲਗਾਤਾਰ ਵਿਕ ਰਹੀ ਹੈ। ਇਸ ਮੌਕੇ 'ਤੇ ਦਲੀਪ ਗਰੋਵਰ, ਅਸ਼ਵਨੀ ਚੋਪੜਾ, ਰਾਕੇਸ਼ ਅਰੋੜਾ, ਸੌਰਭ ਅਰੋੜਾ, ਰਿਸ਼ਭ ਕਨੌਜੀਆ, ਅਮਨ ਟੱਕਰ, ਦੀਪਕ ਸ਼ਰਮਾ, ਵਿਨੋਦ ਸ਼ਰਮਾ, ਅਮਿਤ ਕੋੰਡਲ ਸਮੇਤ ਕਈ ਹੋਰ ਹਿੰਦੂ ਲੀਡਰ ਵੀ ਮੌਜੂਦ ਸਨ। ਇਹਨਾਂ ਨੇ ਆਪਣੇ ਦੋ ਦੋ ਮੈਂਬਰਾਂ ਨੂੰ ਚੁੱਪ ਚੁਪੀਤੇ ਬਾਹਰ ਕਢ ਕੇ ਮਾਰਚ ਵਾਲੀ ਯੋਜਨਾ  ਸਫਲ ਬਣਾਉਣ ਦੀ ਕੋਸਿਸ਼ ਵੀ ਕੀਤੀ ਪਰ ਭਾਰੀ ਪੁਲੁਸ ਫੋਰਸ ਨੇ ਲਗਾਈ ਸਖਤ ਨਾਕੇਬੰਦੀ ਨਾਲ ਇਹ ਸਾਰੀ ਯੋਜਨਾ ਨਾਕਾਮ ਬਣਾ ਦਿੱਤੀ। 
ਜ਼ਿਕਰਯੋਗ ਹੈ ਕਿ ਇਸ ਗਲੀ ਦੇ ਨਾਲ ਹੀ ਹੀ ਲੱਗਦੀ ਗਲੀ ਵਿੱਚ ਆਪਣੇ ਵੇਲੇ ਦੇ ਪ੍ਰ੍ਸਿਧ ਹਿੰਦੂ ਲੀਡਰ "ਸ਼ੇਰੇ ਪੰਜਾਬ" ਕਾਲੀ ਚਰਨ ਦਾ ਘਰ ਵੀ ਮੌਜੂਦ ਹੈ ਜਿਹਨਾਂ ਨੂੰ ਦਹਿਸ਼ਤਗਰਦੀ ਵਾਲੇ ਦਿਨਾਂ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੀ ਯਾਦ ਵਿੱਚ ਇਥੇ ਚੋਂਕ ਦਾ ਨਾਂ ਵੀ ਰੱਖਿਆ ਗਿਆ ਹੈ।  ਉਹਨਾਂ ਦੇ ਸ਼ਰਧਾਲੂ ਉਹਨਾਂ ਦੀ ਸ਼ਹਾਦਤ ਨੂੰ ਅੱਜ ਵੀ ਯਾਦ ਕਰਦੇ ਹਨ। 

Tuesday, September 01, 2015

ਹਿੰਦੂ ਸੰਯੁਕਤ ਮੋਰਚਾ ਦੇ ਧਰਨੇ ਦੌਰਾਨ ਭਾਰੂ ਰਿਹਾ ਖਾਲਿਸਤਾਨ ਦਾ ਮੁੱਦਾ

Updated on 2nd September 2015 at 1:45 AM
ਰਾਜੀਵ ਟੰਡਨ ਨੇ ਸਰਕਾਰ ਨੂੰ ਪੰਥਕ ਦੱਸਦਿਆਂ ਕੀਤੀ ਸਖਤ ਆਲੋਚਨਾ 
ਘੰਟਾ ਚੋਂਕ ਵਿੱਚ ਆਤਮਦਾਹ ਲਈ ਤੇਲ ਪਾਉਂਦਿਆਂ ਸਾਰ "ਗ੍ਰਿਫਤਾਰ" 
ਲੁਧਿਆਣਾ: 1 ਸਤੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਬਹੁਤ ਪਹਿਲਾਂ ਸੰਨ 1973 ਵਿੱਚ ਆਈ ਸੀ ਫਿਲਮ ਬੋਬੀ। ਇਸ ਫਿਲਮ ਵਿੱਚ ਭੇਟਾਂ ਗਾਉਣ ਵਾਲੇ ਪ੍ਰਸਿਧ ਗਾਇਕ ਨਰਿੰਦਰ ਚੰਚਲ ਨੇ  ਇੱਕ ਗੀਤ ਗਾਇਆ ਸੀ:
ਬੇਸ਼ਕ ਮੰਦਰ ਮਸਜਿਦ ਤੋੜੋ, ਬੁੱਲੇ ਸ਼ਾਹ ਯੇਹ ਕਹਿਤਾ 
ਪਰ ਪਿਆਰ ਭਰਾ ਦਿਲ ਕਭੀ ਨ ਤੋੜੋ, ਇਸ ਦਿਲ ਮੇਂ  ਰਹਿਤਾ। 
ਗੀਤ ਹਿੱਟ ਹੋਇਆ ਅਤੇ ਨਾਲ ਹੀ ਗਾਇਕ ਨਰਿੰਦਰ ਚੰਚਲ ਵੀ। ਇਹ ਗੀਤ ਅਕਸਰ ਹਰ ਗਲੀ ਮੋਹੱਲੇ ਦੇ ਕਿਸੇ ਨ ਕਿਸੇ ਮੋੜ 'ਤੇ ਸੁਣਾਈ ਦੇ ਜਾਂਦਾ। ਗੀਤ ਦੇ ਬੋਲ ਥਾਂ ਥਾਂ ਪਹੁੰਚੇ ਪਰ ਸੁਨੇਹਾ ਕਿਤੇ ਵੀ ਨਹੀਂ , ਨ ਦਿਲ ਟੁੱਟਣ ਤੋਂ ਰੁਕੇ ਤੇ ਨਾ ਹੀ ਮੰਦਰ ਜਾਂ ਮਸਜਿਦ। ਤਾਜ਼ੀ ਘਟਨਾ ਵਾਪਰੀ ਲੁਧਿਆਣਾ ਦੇ ਪ੍ਰੇਮ ਨਗਰ ਵਿੱਚ ਜਿੱਥੇ ਨਗਰ ਨਿਗਮ ਦੇ ਦਸਤੇ ਨੇ ਇੱਕ ਸ਼ਿਵ ਮੰਦਰ ਤੋੜ ਦਿੱਤਾ।  ਸ਼ਿਬ ਭਗਤਾਂ ਵਿਛ੍ਕ ਰੋਸ ਪੈਦਾ ਹੋਣਾ  ਲਾਜ਼ਮੀ ਸੀ ਸੋ ਹੋਇਆ ਵੀ।  ਕਈ ਵਾਰ ਧਰਨੇ ਲੱਗੇ ਕਈ ਵਾਰ ਰੋਸ ਵਖਾਵੇ ਹੋਏ ਪਰ ਗੱਲ ਕਿਸੇ ਸਿਰੇਨ ਲੱਗੀ। ਅੱਜ ਨਗਰ ਨਿਗਮ ਦਫਤਰ ਦੇ ਸਾਹਮਣੇ ਆਰ ਪਾਰ ਵਾਲਾ ਧਰਨਾ ਸੀ। ਮਾਮਲਾ ਮੰਦਰ ਦਾ ਸੀ, ਰੋਸ ਵਖਾਵਾ ਅਤੇ ਧਰਨਾ ਹਿੰਦੂ ਸੰਗਠਨਾਂ ਦਾ ਸੀ ਪਰ ਗੱਲ ਘੁੰਮ ਫਿਰ ਕੇ ਆ ਜਾਂਦੀ ਸੀ ਖਾਲਿਸਤਾਨ 'ਤੇ। ਸ਼ਿਵਸੇਨਾ ਆਗੂ ਰਾਜੀਵ ਟੰਡਨ ਨੇ ਸਾਫ਼ ਕਿਹਾ ਕਿ ਜੇ ਹੁਣ ਵੀ ਹਿੰਦ੍ਦੋ ਨ ਜਾਗੇ ਤਾਂ ਖਾਲਿਸਤਾਨ ਤਾਂ ਫਿਰ ਬਣਿਆ ਈ  ਪਿਐ। ਇਸ ਪੰਥਕ ਸਰਕਾਰ ਵਿੱਚ ਸਿਰਫ ਉਹਨਾਂ ਦੇ ਕੰਮ ਹੁੰਦੇ ਹਨ।  ਸ਼੍ਰੀ ਟੰਡਨ ਨੇ ਨਵੰਬਰ-84 ਵਾਲੇ ਦੰਗਾ ਪੀੜਿਤਾਂ ਤੋਂ ਲੈ ਕੇ ਕਈ ਹੋਰ ਮਾਮਲਿਆਂ ਵਿੱਚ ਵੀ ਦੱਸਿਆ ਕਿ ਜੇ ਮਾੜੀ ਮੋਟੀ ਗੱਲ ਹੋ ਜਾਵੇ ਤਾਂ ਝੱਟਪੱਟ ਸਰਕਾਰੀ ਨੌਕਰੀ ਅਤੇ 25 ਲੱਖ ਰੁਪਏ ਦਾ ਐਲਾਨ ਹੋ ਜਾਂਦਾ ਹੈ। ਦੂਜੇ ਪਾਸੇ ਹਿੰਦ੍ਦੋ ਦੀ ਕੋਈ ਸੁਣਵਾਈ ਨਹੀਂ ਹੁੰਦੀ। 
ਅਕਾਲੀ ਵਿਧਾਇਕਾਂ ਨੂੰ ਲੰਮੇ ਹਥੀਂ ਲੈਂਦਿਆਂ ਸ਼੍ਰੀ ਟੰਡਨ ਨੇ ਸਾਫ਼ ਆਖਿਆ ਕੀ ਇਹਨਾਂ ਨੇ ਮੰਦਰ ਟੁੱਟਣ ਤੇ ਕੀ ਬੋਲਣਾ ! ਇਹ ਤਾਂ ਆਪਣੇ ਪਿਓ ਦਾ ਘਰ ਢਹਿਣ 'ਤੇ ਵੀ ਨਹੀਂ ਸੀ ਬੋਲੇ।  ਸ਼ਾਇਦ ਉਹਨਾਂ ਦਾ ਇਸ਼ਾਰਾ ਬਲਿਊ ਸਟਾਰ  ਓਪਰੇਸ਼ਨ ਵੱਲ ਸੀ। ਅਕਾਲੀ ਵਿਧਾਇਕਾਂ 'ਤੇ ਅਜਿਹੇ ਦੋਸ਼ ਕੱਟੜ ਅਤੇ ਗਰਮ ਖਿਲਾਈ ਸਿੱਖ ਸੰਗਠਨਾਂ ਨੇ ਭਾਵੇਂ ਲਾਏ  ਹੋਣ ਪਰ ਕਿਸੇ ਹਿੰਦੂ ਸੰਗਠਨ ਵੱਲੋਂ ਅਜਿਹੀ ਆਲੋਚਨਾ ਸ਼ਾਇਦ ਪਹਿਲੀ ਵਾਰ ਸਾਹਮਣੇ ਆਈ ਹੈ। ਸ਼੍ਰੀ ਟੰਡਨ ਨੇ ਨਗਰ ਨਿਗਮ ਕਮਿਸ਼ਨਰ 'ਤੇ ਵੀ  ਅਕਾਲੀ ਪੱਖੀ ਹੋਣ ਦੇ ਦੋਸ਼ ਲਗਾਏ। ਧਰਨੇ ਦੌਰਾਨ ਸਾਫ਼ ਕਿਹਾ ਗਿਆ ਕਿ ਦੋ ਮਹੀਨਿਆਂ ਦੇ ਲੰਮੇ ਇੰਤਜ਼ਾਰ ਮਗਰੋਂ ਅੱਜ ਅਸੀਂ ਕੋਈ ਲਾਲੀਪੋਪ ਨਹੀਂ ਲੈਣਾ। ਅੱਜ ਜਾਂ ਤਾਂ ਅਧਿਕਾਰੀ ਮੰਦਰ ਬਣਾਉਣ ਦਾ ਐਲਾਨ ਕਰਨਗੇ ਤੇ ਜਾਂ ਫੇਰ ਅੱਜ ਰਾਜੀਵ ਗਾਂਧੀ ਆਤਮਦਾਹ ਕਰਨਗੇ। ਇਸਤੇ ਜੋਸ਼ ਵਿੱਚ ਆਏ ਵਖਾਵਾਕਾਰੀਆਂ ਨੇ ਬਾਕਾਇਦਾ ਮਾਈਕ 'ਤੇ ਐਲਾਨ ਕੀਤਾ ਕਿ ਜੇ ਸਾਡੇ ਪ੍ਰਧਾਨ ਜੇ ਨੇ ਇੱਕ ਬੂੰਦ ਵੀ ਤੇਲ ਪਾਇਆ ਤਾਂ ਇਸਦੇ ਨਾਲ ਹੀ ਸਾੜਫੂਕ ਅਤੇ  ਭ੍ਨ੍ਨ੍ਤੋਦਾ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ। ਇਸਤੇ ਕੋਤਵਾਲੀ ਦੇ ਐਸ ਐਚ ਓ ਧਰਮਪਾਲ ਹੁਰਾਂ ਨੇ ਮਾਈਕ ;ਤੇ ਆ ਕੇ ਕਿਹਾ ਕਿ ਜਲਦਬਾਜ਼ੀ ਵਿੱਚ ਕੋਈ ਗਲਤ ਕਦਮ ਨ ਉਠਾਇਆ ਜਾਏ।  ਉਹ ਇਸ ਬਾਰੇ ਕੋਸ਼ਿਸ਼ ਕਰ ਰਹੇ ਹਨ। 
ਸ਼੍ਰੀ ਟੰਡਨ ਨੇ ਆਪਣਾ ਭਾਸ਼ਣ ਇਸਤੋਂ ਬਾਅਦ ਵੀ ਜਾਰੀ ਰੱਖਿਆ ਅਤੇ ਕਿਹਾ ਕਿ ਸਾਡੇ ਤੇ ਹਮਲੇ ਹੋ ਰਹੇ ਹਨ ਗੁਰਦਸਪੂਰ ਵਿੱਚ ਸਾਡੇ ਕਿਸੇ ਵੀਰ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਸਰਕਾਰ ਬੋਲੀ ਕਿ ਨਿਜੀ ਰੰਜਿਸ਼ ਹੈ। ਸਰਹਿੰਦ ਵਿੱਚ ਬਾਡੀਗਾਰਡ ਨੇ ਸਾਡੇ ਇੱਕ ਹੋਰ ਵੀਰ ਨੂੰ ਗੋਲੀ ਮਾਰ ਦਿੱਤੀ ਤਾਂ ਕਿਹਾ ਗਿਆ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ। ਉਹਨਾਂ ਹੈਰਾਨੀ ਜ਼ਾਹਿਰ ਕੀਤੀ ਕਿ ਸਬੰਧਿਤ ਸੰਗਠਨ ਪਤਾ ਨਹੀਂ ਕਿਓਂ ਨਹੀਂ ਇਸ ਬਾਰੇ ਖੁਲ੍ਹ ਕੇ ਬੋਲੇ। ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਹੋਵੇ। 
ਇਸੇ ਦੌਰਾਨ  ਦੋ ਘੰਟੇ ਲਗਾਤਾਰ ਧੁੱਪ ਵਿੱਚ ਬੈਠਣ ਮਗਰੋਂ ਇੱਕ ਪ੍ਰਦਰਸ਼ਨਕਾਰੀ ਅਚਾਨਕ ਬੇਹੋਸ਼ ਹੋ ਗਿਆ ,ਪਤਾ ਲੱਗਿਆ ਕਿ ਉਹ ਤੋੜੇ ਗਏ ਮੰਦਰ ਦਾ ਪੁਜਾਰੀ ਸੀ। ਵਖਾਵਾਕਾਰੀ ਉਸਨੂੰ ਇੱਕ ਪਾਸੇ ਛਾਂ ਵਿੱਚ ਲੈ ਗਏ ਪਰ ਪ੍ਰਸ਼ਾਸਨ ਵੱਲੋਂ ਉਸਨੂੰ ਮੁਢਲੀ ਸਹਾਇਤਾ  ਦੇਣ ਲਈ ਕੁਝ ਨਹੀਂ ਕੀਤਾ ਗਿਆ। 
ਧਰਨੇ ਨੂੰ ਢਾਈ  ਕੁ ਘੰਟੇ ਦਾ ਸਮਾਂ ਪੂਰਾ ਹੁੰਦਿਆਂ ਸਾਰ ਹੀ ਸਾਰੇ ਪ੍ਰਦਰਸ਼ਨਕਾਰੀ ਘੰਟਾਘਰ ਵੱਲ ਤੁਰ ਪਏ। ਰਾਹ ਵਿੱਚ ਜਬਰੀ ਦੁਕਾਨਾਂ ਬੰਦ ਕਰਾਉਣ ਦਾ ਸਿਲਸਿਲਾ ਵੀ ਨਾਲ ਹੀ ਸ਼ੁਰੂ ਹੋ ਗਿਆ। ਵੱਡੇ ਵੱਡੇ ਸ਼ੋਰੂਮ ਵੀ ਬੰਦ ਕਰਾਏ  ਗਏ।  ਨਾਲ ਨਾਲ ਸਪੀਕਰ ਤੇ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਕਿ ਦੁਕਾਨਾਂ ਬੰਦ ਕਰ ਦਿਓ ਵਰਨਾ ਨੁਕਸਾਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ। ਸਾਫ਼ ਕਿਹਾ ਜਾ ਰਿਹਾ ਸੀ ਕਿ  ਭੰਨ-ਤੋੜ ਵੀ ਹੋ ਸਕਦੀ ਹੈ ਅੱਗਜ਼ਨੀ ਵੀ ਹੋ ਸਕਦੀ ਹੈ। ਏਨੇ ਵਿੱਚ ਘੰਟਾ ਘਰ ਆਉਂਦਿਆਂ ਹੀ ਵੱਡਾ ਟੋਲਾ ਛੋਡਾ ਬਾਜ਼ਾਰ ਵੱਲ ਦੁਕਾਨਾਂ ਬੰਦ ਕਰਾਉਣ ਨਿਕਲ ਗਿਆ ਅਤੇ ਰਾਜੀਵ ਟੰਡਨ, ਰੋਹਿਤ ਸਾਹਨੀ ਅਤੇ ਕਈ ਹੋਰ ਸੀਨੀਅਰ ਲੀਡਰ ਘੰਟਾ ਘਰ ਵਾਲੇ ਚੋਂਕ ਵਿੱਚ ਰੁਕੇ।  ਉਮੀਦ ਸੀ ਕਿ ਇਥੇ ਵੀ ਕੁਝ ਭਾਸ਼ਣ ਹੋਣਗੇ ਪਰ ਸ਼੍ਰੀ ਟੰਡਨ ਨੇ ਜਦੋਂ ਅਚਾਨਕ ਹੀ ਤੇਲ ਪਾ ਲਿਆ ਤਾਂ ਉਥੇ ਮੌਜੂਦ ਪੁਲਿਸ ਨੇ ਤੁਰੰਤ ਫੁਰਤੀ ਦਿਖਾਉਂਦਿਆਂ ਝਪਟਾ ਮਾਰਿਆ ਅਤੇ ਟੰਡਨ ਨੂੰ ਗ੍ਰਿਫਤਾਰ ਕਰ ,ਲਿਆ।

ਦੋ ਚਾਰ ਮਿੰਟਾਂ ਦੀ ਹਲਕੀ ਜਹੀ ਹੱਥਾਪਾਈ ਮਗਰੋਂ ਮਾਹੌਲ ਕੰਟਰੋਲ ਹੇਠ ਹੋ ਗਿਆ। ਬਚੇ ਹੋਏ ਮੈਂਬਰਾਂ ਨੇ ਮਾਤਾ ਰਾਨੀ ਚੋਂਕ ਨੇੜੇ ਆ ਕੇ ਇੱਕ ਸਥਾਨਕ ਅਖਬਾਰ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਨਾਅਰੇ ਲਾਏ। ਟੰਡਨ ਨੇ ਕਿਹਾ ਕਿ ਇਸ ਲਈ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ, ਜਿਸ ਦੇ ਪੂਰਾ ਹੋਣ 'ਤੇ ਵੀ ਕੋਈ ਸਾਕਾਰਾਤਮਕ ਨਤੀਜੇ ਨਹੀਂ ਆਏ ਤਾਂ ਉਨ੍ਹਾਂ ਨੇ ਪਹਿਲਾਂ ਕੀਤੇ ਐਲਾਨ ਮੁਤਾਬਕ ਜ਼ੋਨ 'ਤੇ ਧਰਨਾ ਲਗਾਇਆ, ਜਿਥੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ,
ਜੋ ਉਨ੍ਹਾਂ 'ਤੇ ਧਰਨਾ ਚੁੱਕਣ ਦਾ ਦਬਾਅ ਬਣਾਉਂਦੇ ਰਹੇ, ਜਦੋਂ ਕਿ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਦੀ ਸੁਧ ਲੈਣ ਨਹੀਂ ਆਇਆ।  ਇਇਸ ਮੌਕੇ ਇੱਕ ਵਿਅਕਤੀ ਦੇ ਬੇਹੋਸ਼ ਹੋ ਜਾਣ  ਦੀ ਘਟਨਾ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ 'ਤੇ ਗੁੱਸੇ 'ਚ ਆਏ ਮੈਂਬਰਾਂ ਨੇ ਨਿਗਮ ਦਫਤਰ ਦੇ ਗੇਟ 'ਤੇ ਤਾਲਾ ਲਗਾ ਕੇ ਸਾਰਿਆਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਤੇ ਟੰਡਨ ਨੇ ਆਤਮ-ਦਾਹ ਦਾ ਐਲਾਨ ਕਰ ਦਿੱਤਾ ਅਤੇ ਘੰਟਾਘਰ ਵੱਲ ਨੂੰ ਚੱਲ ਪਏ। ਪੁਲਸ ਨੂੰ ਚਕਮਾ ਦੇ ਕੇ ਟੰਡਨ ਦੇ ਨਾਲ ਭਾਨੂ ਪ੍ਰਤਾਪ ਨੇ ਵੀ ਆਪਣੇ ਉੱਪਰ ਤੇਲ ਪਾ ਲਿਆ, ਜਿਸ 'ਤੇ ਹਰਕਤ ਵਿਚ ਆਏ ਅਫਸਰਾਂ ਨੇ ਉਨ੍ਹਾਂ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਅਤੇ ਦੋਵਾਂ ਨੂੰ ਘੇਰੇ ਵਿਚ ਲੈ ਕੇ ਉਥੋਂ ਚੁੱਕ ਲਿਆ ਤੇ ਗੱਡੀ ਵਿਚ ਪਾ ਕੇ ਕਿਤੇ ਲੈ ਗਏ।  ਇਸ 'ਤੇ ਭੜਕੇ ਵਰਕਰਾਂ ਨੇ ਬਾਜ਼ਾਰ ਬੰਦ ਕਰਵਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ 'ਤੇ ਪੁਲਸ ਨੇ ਹਲਕਾ ਲਾਠੀਚਾਰਜ ਕਰ ਕੇ ਉਥੋਂ ਖਦੇੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਾਫੀ ਦੇਰ ਤੱਕ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਰਿਹਾ।  ਇਸ ਮੌਕੇ ਪ੍ਰਾਣ ਨਾਥ ਭਾਟੀਆ, ਸੁਨੀਲ ਮਹਿਰਾ, ਤਰੁਣ ਜੈਨ ਬਾਵਾ, ਦਵਿੰਦਰ ਜੱਗੀ, ਕੌਂਸਲਰ ਸੁਮਿਤ ਮਲਹੋਤਰਾ, ਵਰਿੰਦਰ ਸਹਿਗਲ, ਸੰਨੀ ਬੱਲਾ, ਮਹੇਸ਼ ਦੱਤ ਸ਼ਰਮਾ, ਦੀਪਕ ਸ਼ਰਮਾ, ਬਿੱਟੂ ਗੁੰਬਰ, ਰੋਹਿਤ ਸਾਹਨੀ, ਲੱਕੀ ਕਪੂਰ, ਅਮਿਤ ਅਰੋੜਾ, ਰਾਕੇਸ਼ ਅਰੋੜਾ, ਅਮਿਤ ਕੌਂਡਲ ਤੇ ਹੋਰ ਸ਼ਾਮਲ ਸਨ।ਅੱਜ ਦੇ ਇਸ ਐਕਸ਼ਨ ਵਿੱਚ ਕਈ ਹਿੰਦੂ ਆਗੂਆਂ ਨੇ ਸਰਗਰਮੀ ਨਾਲ ਭਾਗ ਲਿਆ। ਸਥਿਤੀ ਕੰਟਰੋਲ ਹੇਠ ਆਉਣ ਮਗਰੋਂ ਬਾਜ਼ਾਰ ਵਾਲਿਆਂ ਨੇ ਵੀ ਸੁੱਖ ਦਾ ਸਾਹ ਲਿਆ। ਪ੍ਰਦਰਸ਼ਨਕਾਰੀਆਂ ਨੇ  ਦੁਗਰੀ ਤੋਂ ਜੱਸੀਆਂ ਜਾਣ ਵਾਲੀ ਲੋਕਲ ਸਿਟੀ ਬਸ ਦਾ ਰਸਤਾ ਕਾਫੀ ਦੇਰ ਤੱਕ ਰੋਕਿਆ।
ਹੁਣ ਦੇਖਣਾ ਇਹ ਹੈ ਕਿ ਮੰਦਰ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਢਾਹੇ ਜਾਣ ਦੀਆਂ ਘਟਨਾਵਾਂ ਕਦੋਂ ਰੁਕਣਗੀਆਂ ? ਇਸ ਮਕਸਦ ਲਈ ਨਿਯਮ ਕਦੋਂ ਬਣਨਗੇ ? ਬਾਰ ਬਾਰ ਲੋਕਾਂ ਦੇ ਧਾਰਮਿਕ ਜਜਬਾਤਾਂ ਨਾਲ ਖੇਡਣ ਦਾ ਸਿਲਸਿਲਾ ਕਦੋਂ ਟੇਕ ਜਾਰੀ ਰਹੇਗਾ?