Showing posts with label Morinda. Show all posts
Showing posts with label Morinda. Show all posts

Monday, April 24, 2023

ਮੋਰਿੰਡਾ ਬੇਅਦਬੀ ਕਾਂਡ:ਪੁਲਿਸ ਨੇ ਸੂਬੇ ਦੇ ਕੋਨੇ-ਕੋਨੇ ਵਿੱਚ ਚੌਕਸੀ ਵਧਾਈ

Monday 24th April 2023 at 07:11 PM

ਮੁੱਖਮੰਤਰੀ ਵੱਲੋਂ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਉਣ ਦਾ ਐਲਾਨ 

* ਘਟਨਾ ਨੂੰ ਮੰਦਭਾਗਾ ਅਤੇ ਨਿੰਦਣਯੋਗ ਕਰਾਰ ਦਿੱਤਾ

* ਇਸ ਨਾਮੁਆਫ਼ੀਯੋਗ ਜੁਰਮ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ

* ਸਾਡੇ ਸਾਰਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਰਵਉੱਚ


ਚੰਡੀਗੜ੍ਹ/ਮੋਰਿੰਡਾ: 24 ਅਪ੍ਰੈਲ 2023: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਦੇ ਅਮਨ ਅਮਾਨ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਜਾਰੀ ਹਨ। ਮੋਰਿੰਡਾ ਵਿਚ ਹੋਈ ਬੇਅਦਬੀ ਦੀ ਨਿੰਦਣਯੋਗ ਘਟਨਾ ਮਗਰੋਂ ਲਗਾਤਾਰ ਕਈ ਘੰਟੇ ਤੱਕ ਜਾਮ ਰਿਹਾ। ਆਵਾਜਾਈ ਵਿਚ ਪੂਰੀ ਤਰ੍ਹਾਂ ਵਿਘਨ ਪਿਆ ਅਤੇ ਮੋਰਿੰਡੇ ਤੋਂ ਲੰਘ ਕੇ ਚੰਡੀਗੜ੍ਹ ਆਉਣ ਜਾਂ ਜਾਂ ਵਾਲਿਆਂ ਸਵਾਰੀਆਂ ਨੂੰਭਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਸਵਾਰੀਆਂ ਵਿਚ ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਅਤੇ ਬਜ਼ੁਰਗਾਂ ਨੂੰ ਹੋਈ। ਕੌਣ ਹੈ ਇਹਨਾਂ ਸਾਜ਼ਿਸ਼ਾਂ ਪਿੱਛੇ ਇਸਦਾ ਪਤਾ ਲਗੱਗਣਾ ਅਜੇ ਬਾਕੀ ਹੈ ਪਰ ਮੁਖ ਮੰਤਰੀ ਨੇ ਬਹੁਤ ਹੀ ਸਖਤੀ ਭਰੇ ਸੁਰ ਵਿਚ ਇਸ ਵਾਰ ਮਿਸਾਲੀ ਸਜ਼ਾਵਾਂ ਦਾ ਐਲਾਨ ਕੀਤਾ ਹੈ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਿੰਡਾ ਵਿਖੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ।

ਇਸ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਮੁੱਖ ਮੰਤਰੀ ਨੇ ਇਸ ਨੂੰ ਮੰਦਭਾਗੀ ਅਤੇ ਦੁਖਦਾਈ ਘਟਨਾ ਦੱਸਿਆ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਵਿਅਕਤੀ ਲਈ ਸਰਵਉੱਚ ਹਨ ਅਤੇ ਕਿਸੇ ਨੂੰ ਵੀ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਡੀ.ਜੀ.ਪੀ. ਨੂੰ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੂਬੇ ਦੇ ਕੋਨੇ-ਕੋਨੇ ਵਿੱਚ ਚੌਕਸੀ ਵਧਾ ਦਿੱਤੀ ਹੈ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਅਜਿਹੀਆਂ ਹਰਕਤਾਂ ਰਾਹੀਂ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਲੋਕਾਂ ਤੋਂ ਪੂਰਣ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਅਗਾਂਹਵਧੂ, ਸ਼ਾਂਤਮਈ ਅਤੇ ਖ਼ੁਸ਼ਹਾਲ ਸੂਬਾ ਬਣਾਉਣ ਲਈ ਆਪਸੀ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।    

----------


Saturday, November 13, 2021

ਆਊਟਸੋਰਸ ਠੇਕਾ ਮੁਲਾਜਮਾਂ ਦਾ ਪੱਕਾ ਮੋਰਚਾ 67 ਵੇਂ ਦਿਨ ਵੀ ਲਗਾਤਾਰ ਜਾਰੀ

13th November 2021 at 06:38 PM

  ਮੋਰਿੰਡਾ ਮੋਰਚੇ ਵੱਲੋਂ ਅਗਲੇ ਸੰਘਰਸ਼ਾਂ ਦਾ ਵੀ ਐਲਾਨ 


ਮੋਰਿੰਡਾ
: 13 ਨਵੰਬਰ 2021: (ਪੰਜਾਬ ਸਕਰੀਨ ਬਿਊਰੋ):: 

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਮੋਰਿੰਡਾ-ਸਰਹਿੰਦ ਬਾਈਪਾਸ ਤੇ ਲਾਇਆ ਪੱਕਾ ਮੋਰਚਾ ਅੱਜ 67 ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ,ਅੱਜ ਮੋਰਚੇ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਕਰਨ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਗੁਰਵਿੰਦਰ ਸਿੰਘ ਪੰਨੂੰ, ਜਗਸੀਰ ਸਿੰਘ ਭੰਗੂ,ਕੁਲਦੀਪ ਸਿੰਘ ਬੁੱਢੇਵਾਲ,ਗੁਰਪ੍ਰੀਤ ਸਿੰਘ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਨਵਾਂ ਐਕਟ "ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021" ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਨਜਰ-ਅੰਦਾਜ ਕਰਕੇ ਕਾਰਪੋਰੇਟੀ ਲੁੱਟ ਅਤੇ ਮੁਨਾਫੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। 

ਇਸ ਨਵੇਂ ਕਾਨੂੰਨ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਠੇਕਾ ਪ੍ਰਣਾਲੀ ਰਾਹੀਂ ਠੇਕੇਦਾਰਾਂ,ਕੰਪਨੀਆਂ, ਇੰਨਲਿਟਸਮੈਂਟ,ਸੁਸਾਇਟੀਆਂ,ਕੇਂਦਰੀ ਸਕੀਮਾਂ ਸਮੇਤ ਹੋਰ ਕੈਟਾਗਿਰੀਆਂ ਅਧੀਨ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਵਾ ਲੱਖ ਦੇ ਕਰੀਬ ਆਊਟਸੋਰਸ਼ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਦਾ ਦੰਭ ਹੈ ਕਿ ਜਦੋਂ ਅਸੀਂ ਇਹਨਾਂ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਭਰਤੀ ਹੀ ਨਹੀਂ ਕੀਤਾ ਤਾਂ ਅਸੀਂ ਇਹਨਾਂ ਨੂੰ ਰੈਗੂਲਰ ਕਿਵੇਂ ਕਰ ਸਕਦੇ ਹਾਂ, ਜਿੰਨਾਂ ਸਿੱਧੀ ਭਰਤੀ ਠੇਕਾ ਮੁਲਾਜਮਾਂ ਨੂੰ ਇਹ ਕਾਨੂੰਨ ਰੈਗੂਲਰ ਕਰਨ ਦੀ ਵਕਾਲਤ ਕਰਦਾ ਹੈ ਉਹਨਾਂ ਵਿੱਚੋਂ ਵੀ ਬੋਰਡਾਂ ਅਤੇ ਕਾਰਪੋਰੇਸਨਾਂ ਵਿੱਚ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਵੀ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਕਰਦਾ ਹੈ। 

ਇਹ ਨਵਾਂ ਕਾਨੂੰਨ ਜੋ ਨਾ-ਮਾਤਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਵਕਾਲਤ ਕਰਦਾ ਹੈ,ਉਹਨਾਂ ਠੇਕਾ ਮੁਲਾਜ਼ਮਾਂ ਵਿੱਚੋਂ ਵੀ ਉਹਨਾਂ ਨੂੰ ਹੀ ਰੈਗੂਲਰ ਕੀਤਾ ਜਾਣਾ ਹੈ,ਜਿੰਨਾਂ ਦੀ ਸੇਵਾ ਦੇ 10 ਸਾਲ ਪੂਰੇ ਹੋ ਚੁੱਕੇ ਹਨ,ਇਸ ਤੋਂ ਸਾਫ ਹੈ ਕਿ ਸੇਵਾ ਦੇ ਜਿੰਨਾਂ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਅੱਗੇ ਪਰੋਸਿਆ ਜਾ ਰਿਹਾ ਹੈ,ਉਹਨਾਂ ਵਿੱਚ ਪੱਕਾ ਰੁਜਗਾਰ ਨਹੀਂ ਦਿੱਤਾ ਜਾਵੇਗਾ,ਇਸੇ ਤਰ੍ਹਾਂ ਇਹ ਕਾਨੂੰਨ  ਸੂਬੇ ਦੇ ਲੋਕਾਂ,ਇੱਥੋਂ ਦੇ ਪੈਦਾਵਾਰੀ ਸਰੋਤਾਂ ਦੇ ਹਿੱਤਾਂ ਅਤੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਨਹੀਂ ਸਗੋਂ ਕਾਰਪੋਰੇਟੀ ਹਿੱਤਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ,ਪੰਜਾਬ ਸਰਕਾਰ ਇਸ ਕਾਨੂੰਨ ਉੱਪਰ ਲੋਕ ਭਲਾਈ ਦਾ ਲੇਪ ਕਰਕੇ ਪੰਜਾਬ ਦੇ ਲੋਕਾਂ ਅਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਜਿਸ ਦੇ ਵਿਰੋਧ ਵਜੋਂ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕਰਨ ਲਈ 14-15-16 ਨਵੰਬਰ ਨੂੰ ਸਮੁੱਚੇ ਪੰਜਾਬ ਵਿੱਚ ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਦੀਆਂ ਜ਼ਿਲਾ ਪੱਧਰੀ ਸਾਂਝੀਆਂ ਮੀਟਿੰਗਾਂ ਕਰਵਾਉਣ ਉਪਰੰਤ 17 ਨਵੰਬਰ ਨੂੰ ਪੱਕੇ ਮੋਰਚੇ ਦੀ ਸਟੇਜ਼ ਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਨ ਉਪਰੰਤ ਭਵਿੱਖ ਦੇ ਸਾਂਝੇ ਅਤੇ ਤਿੱਖੇ ਸੰਘਰਸ਼ ਪ੍ਰੋ.ਦਾ ਫ਼ੈਸਲਾ ਕੀਤਾ ਜਾਵੇਗਾ ਅਤੇ 19 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ (ਭਾਈ ਲਾਲੋਆਂ) ਵੱਲੋਂ ਮਲਕ ਭਾਗੋਆਂ ਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ,ਮੋਰਚੇ ਦੇ ਆਗੂਆਂ ਨੇ ਸਮੁੱਚੇ ਪੰਜਾਬ ਦੇ ਮਿਹਨਤਕਸ਼ ਇਨਸਾਫ-ਪਸੰਦ ਲੋਕਾਂ ਅਤੇ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜ਼ਮਾਂ ਨੂੰ ਸਰਕਾਰੀ ਚਾਲਾਂ ਤੋਂ ਸੁਚੇਤ ਹੋਕੇ ਵਿਭਾਗਾਂ ਨੂੰ ਬਚਾਉਣ ਦੀ ਇਸ ਸਾਂਝੀ ਲੜਾਈ ਵਿੱਚ ਹਰ ਤਰਾਂ ਦਾ ਸਹਿਯੋਗ ਅਤੇ ਸਮਰਥਨ ਦੇਣ ਦੀ ਪੁਰਜੋਰ ਅਪੀਲ ਕੀਤੀ ਗਈ। 

Monday, March 25, 2019

ਅਸਲੀ ਗੱਲਾਂ ਕਰਨ ਵਾਲੀ ਸ਼ਾਇਰਾ ਰਾਜਿੰਦਰ ਮਾਵੀ ਦੀਆਂ ਸੱਤ ਕਵਿਤਾਵਾਂ

ਕਦਮ ਕਦਮ 'ਤੇ ਰੰਗ ਬਦਲਦੀ ਜ਼ਿੰਦਗੀ ਦੀਆਂ ਗੱਲਾਂ ਕਰਦੀ ਸ਼ਾਇਰੀ
1. ਹਾਦਸੇ
ਰੇਤ ਵਾਂਗ ਮੇਰੇ ਵਜੂਦ ਨੂੰ, ਕੋਈ ਕਿਣਕਾ-ਕਿਣਕਾ ਕਰ ਰਿਹਾ। ਇਹਨੂੰ ਬਾਜ਼ੀ ਸਮਝ ਤਾਸ਼ ਦੀ, ਕਿਉਂ ਜਾਣਕੇ ਕੋਈ ਹਰ ਰਿਹਾ। ਕੋਲ ਆਬਸ਼ਾਰ ਦੇ ਹੁੰਦਿਆਂ, ਕੋਈ ਤਿਹਾਇਆ ਮਰ ਰਿਹਾ। ਹੈ ਜ਼ਾਲਮ ਨਾਲ ਅਜੇ ਵੀ ਮੋਹ, ਜਿਹੜਾ ਜਖ਼ਮਾਂ 'ਚ ਨਮਕ ਭਰ ਰਿਹਾ। ਦਰਪੇਸ਼ ਹਾਦਸਾ-ਦਰ-ਹਾਦਸਾ, ਕਿ ਮੇਰੀ ਰੂਹ ਖੰਡਰ ਕਰ ਰਿਹਾ। 2. ਪੰਛੀ ਮੈਂ ਹਾਂ ਪਰ ਕਟੀ ਕੂੰਜ ਮੇਰੀਆਂ ਸੋਚਾਂ ਤੇ ਵੀ ਪਹਿਰਾ ਹੈ। ਇਹ ਅੱਖਾਂ ਡੂੰਘੇ ਸਮੁੰਦਰ ਜਿਹੀਆਂ ਕੋਈ ਰਾਜ਼ ਇਨ੍ਹਾਂ ਵਿੱਚ ਗਹਿਰਾ ਹੈ। ਮੈਨੂੰ ਲਲਕ ਬੜੀ ਖੁੱਲ੍ਹ ਜੀਵਣ ਦੀ ਸਾਰੀ ਕਾਇਨਾਤ ਮੇਰਾ ਰੈਣ ਬਸੇਰਾ ਹੈ। ਅਜ਼ਲਾਂ ਤੋਂ ਇੱਕਲੀ ਭਟਕ ਰਹੀ ਭਾਵੇਂ ਭਰਿਆ ਚਾਰ ਚੁਫੇਰਾ ਹੈ। ਇੱਕ ਬੂੰਦ ਸਵਾਂਤੀ ਨੂੰ ਤੜਫ਼ ਰਹੀ ਜਿੰਦ ਮ੍ਰਿਗ ਤ੍ਰਿਸ਼ਨਾ ਦਾ ਘੇਰਾ ਹੈ। ਜੱਗ ਸੱਖਣਾ ਮੈਨੂੰ ਤੇਰੇ ਬਿਨ ਉਂਝ ਕਹਿਣ ਨੂੰ ਸਭ ਕੁਝ ਮੇਰਾ ਹੈ। 3. ਇਸ਼ਕ ਚੱਲ ਮਿਲੀਏ! ਮੌਤ ਤੋਂ ਪਾਰ ਜਿੰਦਗੀ ਤੋਂ ਥੋੜ੍ਹਾ ਉਰੇ, ਤੇਰੀ ਨਜ਼ਰ ਛੂਹ ਲਵੇ ਮੇਰੇ ਮੁੱਖ ਨੂੰ ਜਿਵੇਂ ਛੱਲ ਕਿਨਾਰਾ ਛੋਹ ਮੁੜੇ ਜਿਹੜੀ ਕਿੰਨਾ ਕੁਝ ਹੀ ਛੱਡ ਆਵੇ ਤੇ ਕਿੰਨਾ ਕੁਝ ਨਾਲ਼ ਲੈ ਮੁੜੇ ਜਿੱਥੇ ਰੂਹ ਨੂੰ ਬੱਸ ਰੂਹ ਮਿਲੇ ਜਿਸਮਾਂ ਦੀ ਨਾ ਕੋਈ ਗੱਲ ਤੁਰੇ ਉੱਥੇ ਮੁੱਕ ਜਾਏ ਤਾਂਘ ਮਿਲਣ ਦੀ ਨਾ ਵਿਛੜਣ ਦਾ ਡਰ ਪੋਹ ਸਕੇ ਮੈਨੂੰ ਕਰ 'ਸੋਹਣੀ' ਦੇ ਮੇਚਦੀ ਜੋ ਕੱਚਾ ਘੜਾ ਲਹਿਰ ਚ ਠੇਲ੍ਹ ਸਕੇ ਮੈਂ 'ਸੱਸੀ' ਬਣਨਾ ਲੋਚਦੀ ਜੋ ਵਿਚ ਤਪਦੇ ਥਲਾਂ ਦੇ ਸੜ ਮਚੇ ਇਹ ਨਾਚ ਅਨੂਠਾ ਨੱਚਦਿਆਂ ਮੈਨੂੰ 'ਮੈਂ' ਤੋਂ ਬਸ 'ਤੂੰ' ਕਰੇ। 4. ਬਿਰਹਾ ਯਾਦਾਂ ਦੀ ਇਹ ਤੰਦ ਇਕਹਿਰੀ ਸਹਿਜੇ ਸਹਿਜੇ ਉਧੜ ਰਹੀ ਐ। ਕਰ ਗਲੋਟੇ 'ਕੱਠੇ ਕਰਦੀ ਪੀੜਾਂ ਨੂੰ ਮੈਂ 'ਕੱਲੀ ਜਰਦੀ ਰੂਹ ਸੰਤਾਪੀ ਝੱਲ ਰਹੀ ਐ। ਇਕਲਾਪੇ ਦੀ ਜੂਨ ਬੁਰੀ ਏ ਭੀੜ ਚ ਵੀ 'ਕੱਲੀ ਖੜ੍ਹੀ ਏ ਪੋਟਾ ਪੋਟਾ ਵਿੰਨ੍ਹ ਰਹੀ ਐ। ਰੱਖ ਲਾਂ ਨੀ ਮੈਂ ਸਭ ਤੋਂ ਪਰਦਾ ਪਰ ਆਖੇ ਬਿਨ ਵੀ ਨਾ ਸਰਦਾ ਉਹਨੂੰ ਹੀ ਬਸ ਸਾਰ ਨਹੀਂ ਐ। ਇਹ ਬਿਰਹੜਾ ਵੀ ਮੈਨੂੰ ਪਿਆਰਾ ਇਕਲਾਪੇ ਵਿੱਚ ਇਕ ਸਹਾਰਾ ਜਿੰਦਗੀ ਕਰਜ਼ ਉਤਾਰ ਰਹੀ ਐ। 5. ਚਿੜੀ ਲਿਆ ਤਿਣਕੇ ਆਲ੍ਹਣਾ ਪਾਉਂਦੀ ਸੀ ਤੂੰ ਮੇਰੇ ਘਰ ਨੂੰ ਘਰ ਬਣਾਉਂਦੀ ਸੀ ਤੂੰ ਤੇਰੇ ਨਿੱਕੜੇ ਬੋਟਾਂ ਤੋਂ ਮੈਂ ਸਦਕੇ ਮੇਰੇ ਘਰ ਨੂੰ ਭਾਗ ਲਗਾਉਂਦੀ ਸੀ ਤੂੰ ਤੇਰੇ ਚੂਕਣ ਨਾਲ ਸੂਰਜ ਚੜ੍ਹਦਾ ਸੀ ਹਰ ਵਿਹੜੇ ਨੂੰ ਮਹਿਕਉਂਦੀ ਸੀ ਤੂੰ ਸਾਡੇ ਸੁਆਰਥ ਦੀ ਤੂੰ ਭੇਂਟ ਚੜੀ ਤਬਾਹੀ ਦੇ ਸੰਕੇਤ ਦਿਖਾਉਂਦੀ ਸੀ ਤੂੰ ਅੱਜ ਤੇਰੇ ਕਾਤਲ ਬਣ ਗਏ ਹਾਂ ਸਾਨੂੰ ਕੁਦਰਤ ਨਾਲ ਮਿਲਾਉਂਦੀ ਸੀ ਤੂੰ। 6. ਅਜਨਬੀ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਸਫ਼ਰ ਸੌਖਾ ਨਹੀਂ ਹੁੰਦਾ। ਰੋਜ਼ ਇੱਕ ਚਾਅ ਮਰਦੈ ਅਣਆਈ ਮੌਤ ਇੱਕ ਆਸ ਰੋਜ਼ ਹੰਢਾਉਂਦੀ ਹੈ ਬੇਆਸ ਹੋਣ ਦਾ ਦਰਦ ਤਿੜਕ ਜਾਂਦੇ ਨੇ ਵਿਸ਼ਵਾਸ ਟੁੱਟ ਜਾਂਦੇ ਅੱਧਵਾਟੇ ਹੀ ਸੁਪਨੇ ਚਕਨਾਚੂਰ ਹੋ ਜਾਂਦੈ ਕੱਚ ਵਾਂਗ ਮੋਹ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਪੈਂਡਾ ਸੱਚ ਹੀ ਬਹੁਤ ਬਿਖੜਾ ਤੇ ਲੰਮੇਰਾ ਹੁੰਦੈ। 7. ਮਹਿਰਮ ਗਲ ਨਾਲ਼ ਲਾ ਕੇ ਉਹ ਖੰਜਰ ਨਾਲ਼ ਵਾਰ ਕਰਦੈ, ਸ਼ਰੇ ਬਜ਼ਾਰ ਨਿਲਾਮ ਕਰ ਦਾਅਵਾ ਕਰੇ ਕਿ ਪਿਆਰ ਕਰਦੈ। ਕਤਲ ਕਰਕੇ ਵੀ ਮੇਰਾ ਉਹ ਖੁਦ ਨੂੰ ਬੇਗੁਨਾਹ ਦੱਸੇ ਸਿਤਮ ਦੇਖੋ ਕਿ ਮੁਹੱਬਤ ਦਾ ਵੀ ਇਜ਼ਹਾਰ ਕਰਦੈ। ਉਹਦੇ ਲਈ ਖੇਡ ਹੈ ਦਿਲ ਖੇਡੇ ਤੇ ਤੋੜ ਦੇਵੇ ਸੌਦਾਗਰ ਹੈ ਕਿ ਅਰਮਾਨਾਂ ਦਾ ਵਪਾਰ ਕਰਦੈ। ਉਹਦੇ ਸ਼ਹਿਰ ਆ ਕੇ ਇੱਕ ਗੱਲ ਸਮਝ ਆਈ ਦਵਾ ਵੀ ਉੰਨਾ ਅਸਰ ਨਾ ਕਰੇ ਜਿੰਨਾ ਕਿ ਉਹਦਾ ਦੀਦਾਰ ਕਰਦੈ। 46 ਔਰਤ ਮੈਂ ਔਰਤ ਹਾਂ, ਜ਼ਮੀਨ ਨਹੀਂ ਜੋ ਖ੍ਰੀਦਦਾਰ ,ਮੁੱਲ ਤਾਰ, ਦਾਅਵੇਦਾਰ ਬਣ ਬੈਠੇ ਮੇਰੇ ਵੀ ਕੁਝ ਅਰਮਾਨ ਮੇਰੇ ਵੀ ਕੁਝ ਸੁਪਨੇ, ਚਾਹਵਾਂ ਉੱਡਣ ਲਈ ਮੁੱਠੀ ਭਰ ਅਸਮਾਨ ਤੇ ਆਪਣੇ ਹਿੱਸੇ ਦੀ ਭੌਂ ਵੀ ਪੈਰ ਟਿਕਾਉਣ ਲਈ, ਮੈਨੂੰ ਵੀ ਚਾਹੀਦੇ ਹਨ ਚੰਦ ਤਾਰੇ,ਪਰ ਤੱਕਣ ਲਈ, ਨਹੀਂ ਚਾਹੁੰਦੀ ਕੋਈ ਇਹਨਾਂ ਨੂੰ ਤੋੜ ਮੇਰੀ ਝੋਲ ਭਰੇ, ਮੈਨੂੰ ਪਿਆਰੇ ਰੰਗ ਬਰੰਗੇ ਫੁੱਲ ਪਰ ਨਹੀਂ ਮਨਜ਼ੂਰ ਕੋਈ ਤੋੜ, ਮੈਨੂੰ ਭੇਂਟ ਕਰੇ, ਮੈਂ ਤਾਂ ਚਾਹਾਂ ਹਰ ਸ਼ੈ ਚਮਕੇ,ਖਿੜ੍ਹੇ,ਖ਼ੁਸ਼ਬੂ ਬਿਖੇਰੇ ਹਰ ਕਿਸੇ ਨੂੰ ਹੱਕ ਤਸਵੀਰ-ਏ-ਜਿੰਦਗੀ ਵਿੱਚ ਮਰਜੀ ਦੇ ਰੰਗ ਭਰੇ। ---ਰਾਜਿੰਦਰ ਕੌਰ ਮਾਵੀ