8th July 2021 at 2:52 PM
ਮੁੜ ਸਰਗਰਮ ਹੋਇਆ ਮਾਨਸੂਨ, ਤੇਜ਼ ਹਵਾਵਾਂ ਤੇ ਬਾਰਿਸ਼ ਦੇ ਆਸਾਰ
ਸ੍ਰੀ ਮੁਕਤਸਰ ਸਾਹਿਬ: 8 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::
ਡਾ. ਪ੍ਰਭਜੋਤ ਕੌਰ ਸਿੱਧੂ |
ਗਰਮੀ ਕਾਰਨ ਹਾਲਾਤ ਬੇਹੱਦ ਖਰਾਬ ਹਨ। ਜਿੰਨਾ ਕੁ ਲਾਕ ਡਾਊਨ ਨੇ ਲੋਕਾਂ ਨੂੰ ਮਾਰ ਮਾਰੀ ਸੀ ਉਸਤੋਂ ਵੱਧ ਬੁਰਾ ਹਾਲ ਗਰਮੀ ਨੇ ਕਰ ਦਿੱਤਾ ਹੈ। ਹੀਟ ਵੇਵ ਅਰਥਾਤ ਲੂ ਚੱਲ ਰਹੀ ਹੈ। ਜਿਸਮ ਵਿੱਚ ਸੂਈਆਂ ਚੁੱਭਦੀਆਂ ਹਨ। ਪਿੱਤ ਜਿਹੀ ਨਿਕਲੀ ਹੁੰਦੀ ਹੈ ਜਿਹੜੀ ਦੂਰੋਂ ਦਾਣਿਆਂ ਵਾਂਗ ਲੱਗਦੀ ਹੈ। ਉੱਪਰੋਂ ਬਿਜਲੀ ਦੇ ਕੱਟ। ਬਹੁਤਿਆਂ ਕੋਲ ਤਾਂ ਏ ਸੀ ਲਾਉਣ ਦੀ ਗੁੰਜਾਇਸ਼ ਹੀ ਨਹੀਂ ਜਿੰਨਾ ਕੋਲ ਹਰ ਕਮਰੇ ਵਿੱਚ ਏ ਸੀ ਲੱਗੇ ਹੋਏ ਹਨ ਉਹਨਾਂ ਨੂੰ ਵੀ ਸੁੱਖ ਨਹੀਂ ਕਿਓਂਕਿ ਬਾਰ ਬਾਰ ਪਾਵਰ ਕੱਟ ਲੱਗਦੇ ਹਨ। ਕੁਲ ਮਿਲੀ ਕੇ ਸਭਨਾਂ ਨੂੰ ਨਾਨੀ ਯਾਦ ਕਰੈ ਪਈ ਹੈ ਗਰਮੀ ਨੇ।
ਪੰਜਾਬ ਦੇ ਲੋਕਾਂ ਨੂੰ ਅੱਗ ਵਰਾਉਂਦੀ ਗਰਮੀ ਤੋਂ ਜਲਦੀ ਰਾਹਤ ਮਿਲ ਸਕਦੀ ਹੈ, ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁੱਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਬੀਤੀ ਰਾਤ ਡੀ.ਪੀ.ਆਰ.ਓ ਫੇਸ ਬੁੱਕ ਪੇਜ ਤੇ ਲਾਇਵ ਹੋਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆ ਦਿੱਤੀ।
ਉਹਨਾਂ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਮਾਨਸੂਨ ਤੇਜ ਗਤੀ ਨਾਲ ਉਤਰੀ ਭਾਰਤ ਅਤੇ ਪੰਜਾਬ ਵਿੱਚ ਪਹੁੰਚਣ ਕਾਰਨ ਜੋਰਦਾਰ ਬਾਰਸ ਹੋਈ, ਜਿਸ ਕਾਰਨ ਜੂਨ ਮਹੀਨੇ ਵਿੱਚ ਮਾਨਸੂਨ ਕਮਜੌਰ ਕਾਰਨ 60 ਪ੍ਰਤੀਸਤ ਬਾਰਸ ਘੱਟ ਹੋਈ ਹੈ ਅਤੇ ਸਾਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪਿਆ ਸੀ।
ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹੁਣ ਮੌਸਮ ਦੀ ਸਥਿਤੀ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਹਵਾਵਾਂ ਦਾ ਰੁੱਖ ਵੀ ਬਦਲਣ ਲੱਗ ਪਿਆ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਨਿਸਚੇ ਹੀ ਗਰਮੀ ਤੋਂ ਰਾਹਤ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਹਵਾ ਦੀ ਰਫਤਾਰ ਬਹੁਤ ਹੀ ਹੋਲੀ ਜਿਹੀ ਹੋਣ ਕਾਰਨ ਅਤੇ ਹਵਾ ਵਿੱਚ ਨਮੀ ਹੋਣ ਕਾਰਨ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਮੌਸਮ ਵਿੱਚ ਆ ਰਹੀ ਗਰਮੀ ਬਾਰੇ ਉਹਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ 10 ਜੁਲਾਈ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਬਾਰਿਸ਼ ਵੀ ਹੋਵੇਗੀ।
ਡਾਕਟਰ ਸਿੱਧੂ ਹੁਰਾਂ ਦੀ ਭਵਿੱਖਬਾਣੀ ਸੁਣ ਕੇ ਲੱਗਦਾ ਹੈ ਕਿ ਬਚਪਨ ਦਾ ਉਹ ਗੀਤ ਇੱਕ ਵਾਰ ਫੇਰ ਸੱਚ ਹੋਣ ਵਾਲਾ ਹੈ:
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਸੈ ਦੇ ਜ਼ੋਰੋ ਜ਼ੋਰ
ਡਾ.ਪ੍ਰਭਜੋਤ ਕੌਰ ਸਿਧੂ ਹੁਰਾਂ ਨੇ ਕੀ ਕਿਹਾ ਆਪਣੇ ਇਸ ਸੁਨੇਹੇ ਵਿੱਚ ਤੁਸੀਂ ਦੇਖ ਸੁਨ ਸਕਦੇ ਹੋ ਇਥੇ ਵੀ। ਵੀਡੀਓ ਹੇਠਾਂ ਦਿੱਤੀ ਜਾ ਰਹੀ ਹੈ:
No comments:
Post a Comment