Tuesday, October 07, 2025

ਮੌਸਮ ਦੇ ਬਦਲਦੇ ਰੰਗਾਂ ਨੇ ਚਿੰਤਾ ਫੇਰ ਵਧਾਈ

Updated on Tuesday 7th October 2025 at 10:36 PM

ਅਕਤੂਬਰ ਦਾ ਦੂਸਰਾ ਹਫਤਾ ਸ਼ੁਰੂ ਹੁੰਦਿਆਂ ਹੀ ਮਹਿਸੂਸ ਹੋਈ ਸਰਦੀ  

ਚੰਡੀਗੜ੍ਹ: 07 ਅਕਤੂਬਰ  2025: (ਪੰਜਾਬ ਸਕਰੀਨ ਡੈਸਕ ਟੀਮ)::

ਮੌਸਮ ਦੀਆਂ ਨਿੱਤ ਆ ਰਹੀਆਂ ਇਹਨਾਂ ਭਵਿੱਖਬਾਣੀਆਂ ਅਤੇ ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨੇ ਸਰਦੀ ਦਾ ਅਹਿਸਾਸ ਵੀ ਵਧਾ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਸਰਦੀ ਵਿੱਚ ਤਿੱਖਾ ਪਨ ਆਇਆ ਮਹਿਸੂਸ ਹੋ ਰਿਹਾ ਹੈ। ਬਹੁਤ ਸਾਰੇ ਘਰਾਂ ਵਿੱਚ ਫਿਲਹਾਲ ਤਾਂ ਪੱਖੇ ਬੰਦ ਹੋ ਗਏ ਹਨ। ਜੇਕਰ ਮੌਸਮ ਨੇ ਕੋਈ ਨਵਾਂ ਰੰਗ ਨਾ ਵਟਾਇਆ ਤਾਂ ਸ਼ਾਇਦ ਇਹ ਕੁਝ ਮਹੀਨੇ ਲਈ ਬੰਦ ਹੀ ਰਹਿਣਗੇ। 

 ਮੌਸਮ ਦੇ ਬਦਲਦੇ ਰੰਗਾਂ ਨੇ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਭੰਬਲਭੂਸੇ ਪਾਇਆ ਹੋਇਆ ਹੈ ਇਸਦੇ ਬਾਵਜੂਦ ਮੌਸਮਾਂ ਦੀਆਂ ਭਵਿੱਖਬਾਣੀਆਂ ਬੜੀ ਉਤਸੁਕਤਾਂ ਨਾਲ ਦੇਖੀਆਂ ਅਤੇ ਪੜ੍ਹੀਆਂ ਜਾਂਦੀਆਂ ਹਨ। ਯੂਟਿਊਬ ਤੇ ਬਹੁਤ ਸਾਰੇ ਚੈਨਲ ਡੈਮਾਂ ਤੋਂ ਪਾਣੀ ਛੱਡਣ ਅਤੇ ਬਾਰਿਸ਼ਾਂ ਦੀ ਕਰੋਪੀ ਇੱਕ ਵਾਰ ਫੇਰ ਵਧਣ ਦੀਆਂ ਖਬਰਾਂ ਦੇ ਰਹੇ ਹਨ। ਇਸ ਨਾਲ ਆਮ ਲੋਕਾਂ ਵਿੱਚ ਇੱਕ ਵਾਰ ਫੇਰ ਦਹਿਸ਼ਤ ਵਧੀ ਹੋਈ ਹੈ। ਹੜ੍ਹਾਂ ਦੇ ਮਾਰੇ ਲੋਕ ਪਹਿਲਾਂ ਹੀ ਚਿੰਤਾ ਵਿੱਚ ਸਨ ਅਤੇ ਇਹਨਾਂ ਖਬਰਾਂ ਨੇ ਚਿੰਤਾ ਹੋਰ ਵਧ ਦਿੱਤੀ ਹੈ।  

ਇਸਦੇ ਨਾਲ ਹੀ ਲੋਕਾਂ ਨੂੰ ਸਰਦੀਆਂ ਦੇ ਕੱਪੜੇ ਪਾਏ ਵੀ ਦੇਖਿਆ ਗਿਆ। ਬਜ਼ੁਰਗ ਉਮਰ ਦੇ ਲੋਕਾਂ ਨੇ ਇਸ ਪਾਸੇ ਤੁਰੰਤ ਧਿਆਨ ਦਿੱਤਾ ਹੈ। ਅੱਜ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਅੱਧੀ ਅਤੇ ਪੂਰੀ ਬਾਂਹ ਦੇ ਸਵੈਟਰ ਆਮ ਦੇਖੇ ਗਏ।  ਇਸਦੇ ਬਾਵਜੂਦ ਅਜੇ ਪੰਜ ਸੱਤ ਦਿਨ ਹੋਰ ਜਾਂਦੀ ਜਾਂਦੀ ਗਰਮੀ ਆਪਣਾ ਜਲਵਾ ਦਿਖਾ ਸਕਦੀ ਹੈ। ਇਸ ਲਈ ਮੌਸਮ ਦਾਸ ਤਬਦੀਲੀ ਦਾ ਸਾਹਮਣਾ ਬੜੀ ਸਿਆਣਪ ਨਾਲ ਕਰਨ ਦੀ ਲੋੜ ਰਹੇਗੀ। 

No comments: