ਫਿਰ ਵਧਣ ਲੱਗਿਆ ਹੈ ਸਰਦੀਆਂ ਦਾ ਕਹਿਰ
ਨਵੀਂ ਦਿੱਲੀ: 20 ਦਸੰਬਰ 2021: (ਪੰਜਾਬ ਸਕਰੀਨ ਬਿਊਰੋ)::
ਉੱਤਰ ਭਾਰਤ ਵਿੱਚ ਸਰਦੀਆਂ ਦਾ ਕਹਿਰ ਤੇਜ਼ੀ ਨਾਲ ਹੋਰ ਵਧਣ ਵਾਲਾ ਹੈ। ਪੰਜਾਬ ਵਿਹਚ ਮੀਂਹ ਪੈਣ ਵਾਲਾ ਹੈ ਅਤੇ ਸ਼੍ਰੀਨਗਰ ਵਿੱਚ ਝਰਨੇ ਝੀਲਾਂ ਜਨਮ ਗਈਆਂ ਹਨ। ਸਵੇਰੇ ਸ਼ਾਮ ਦੀ ਠੰਡ ਹੁਣ ਦੁüਫਿਰ ਵੇਲੇ ਵੀ ਤਿੱਖੀ ਹੋਣ ਲੱਗ ਪਈ ਹੈ। ਜੇ ਮਾੜੀ ਮੋਟੀ ਧੁੱਪ ਨਿਕਲ ਵੀ ਆਅਵੇ ਤਾਂ ਉਦੋਂ ਵੀ ਤੇਜ਼ ਰਫਤਾਰ ਵਾਲੀ ਸੀਤ ਹਵਾ ਹੱਡਾਂ ਨੂੰ ਚੀਰਦੀ ਜਾਂਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਭਾਰਤ ’ਚ ਸੀਤ ਲਹਿਰ ਦਾ ਕਹਿਰ ਅਗਲੇ ਦੋ ਦਿਨਾਂ ਤੱਕ ਜਾਰੀ ਰਹੇਗਾ।
ਮੌਸਮ ਵਿਭਾਗ ਨੇ ਅੱਜ ਕਿਹਾ ਕਿ ਮੱਧ ਅਤੇ ਪੂਰਬੀ ਭਾਰਤ ’ਚ ਅਗਲੇ ਤਿੰਨ ਦਿਨਾਂ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਵਿਭਾਗ ਮੁਤਾਬਕ ਪੰਜਾਬ ’ਚ 24 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ ਖ਼ਿੱਤੇ ’ਚ 22 ਤੋਂ 25 ਦਸੰਬਰ ਤੱਕ ਹਲਕਾ ਮੀਂਹ ਤੇ ਦਰਮਿਆਨੀ ਬਰਫ਼ਬਾਰੀ ਪੈ ਸਕਦੀ ਹੈ। ਪੰਜਾਬ ਅਤੇ ਹਰਿਆਣਾ ’ਚ ਸਵੇਰ ਸਮੇਂ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਪਵੇਗੀ।
ਇਸਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪੱਛਮੀ ਰਾਜਸਥਾਨ ’ਚ 24 ਅਤੇ 25 ਦਸੰਬਰ ਨੂੰ ਸੰਘਣੀ ਧੁੰਦ ਤੋਂ ਲੋਕ ਬਚ ਕੇ ਰਹਿਣ। ਉਧਰ ਪੰਜਾਬ ਅਤੇ ਹਰਿਆਣਾ ਪੂਰੀ ਤਰ੍ਹਾਂ ਸੀਤ ਲਹਿਰ ਦੀ ਜਕੜ ’ਚ ਹਨ। ਮੈਦਾਨੀ ਇਲਾਕਿਆਂ ’ਚ ਹਰਿਆਣਾ ਦਾ ਹਿਸਾਰ ਘੱਟੋ ਘੱਟ ਤਾਪਮਾਨ 0.2 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ ਜਦਕਿ ਪੰਜਾਬ ਦੇ ਮੋਗਾ ’ਚ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਪਾਰਾ 0.8 ਡਿਗਰੀ ਸੈਲਸੀਅਸ ਦਰਜ ਹੋਇਆ। ਬਠਿੰਡਾ (0.9 ਡਿਗਰੀ), ਫਰੀਦਕੋਟ (1.1 ਡਿਗਰੀ), ਜਲੰਧਰ (2.6), ਪਟਿਆਲਾ (3.9) ਅਤੇ ਲੁਧਿਆਣਾ (4.4) ’ਚ ਵੀ ਹੱਢ ਚੀਰਵੀਂ ਠੰਢ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਸ਼ਮੀਰ ਵਾਲੇ ਪਾਸਿਓਂ ਵੀ ਪੂਰੀ ਠੰਡ ਦੀ ਖਬਰ ਆਈ ਹੈ। ਕਸ਼ਮੀਰ ’ਚ ਝਰਨੇ ਅਤੇ ਝੀਲਾਂ ਜੰਮੀਆਂ ਹੋਈਆਂ ਹਨ ਜਿਸ ਤੋਂ ਸਰਦੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਸ੍ਰੀਨਗਰ ਤੋਂ ਆਈਆਂ ਖਬਰਾਂ ਦੱਸਦਿਆਂ ਹਨ ਕਿ ਕਸ਼ਮੀਰ ’ਚ ਅੱਜ ਜਦੋਂ ਲੋਕ ਜਾਗੇ ਤਾਂ ਕਹਿਰਾਂ ਦੀ ਠੰਢ ਕਾਰਨ ਝੀਲਾਂ ਅਤੇ ਟੂਟੀਆਂ ’ਚ ਪਾਣੀ ਜੰਮਿਆ ਹੋਇਆ ਮਿਲਿਆ। ਘੱਟੋ ਘੱਟ ਤਾਪਮਾਨ ਕਈ ਡਿਗਰੀ ਹੇਠਾਂ ਜਾਣ ਕਾਰਨ ਪੂਰੀ ਵਾਦੀ ’ਚ ਸੀਤ ਲਹਿਰ ਚੱਲ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਠੰਢ ਕਾਰਨ ਝਰਨੇ, ਝੀਲਾਂ ਅਤੇ ਨਾਲੇ ਜੰਮ ਗਏ ਹਨ। ਮਸ਼ਹੂਰ ਡੱਲ ਝੀਲ ’ਚ ਬਰਫ਼ ਦੀ ਪਤਲੀ ਪਰਤ ਬਣ ਗਈ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਜੰਮ ਜਾਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 22 ਤੋਂ 25 ਦਸੰਬਰ ਤੱਕ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦੀ ਸੰਭਾਵਨਾ ਹੈ। ਸ੍ਰੀਨਗਰ ’ਚ ਐਤਵਾਰ ਰਾਤ ਪਾਰਾ ਮਨਫ਼ੀ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਗੁਲਮਰਗ ’ਚ ਪਾਰਾ ਮਨਫ਼ੀ 5.5, ਪਹਿਲਗਾਮ ’ਚ ਮਨਫ਼ੀ 7.4, ਕੁਪਵਾੜਾ ’ਚ ਮਨਫ਼ੀ 5.2, ਕਾਜ਼ੀਗੁੰਡ ’ਚ ਮਨਫ਼ੀ 6 ਅਤੇ ਕੋਕਰਨਾਗ ’ਚ ਮਨਫ਼ੀ 5.9 ਡਿਗਰੀ ਸੈਲਸੀਅਸ ਰਿਹਾ।
No comments:
Post a Comment