18th October 2021 at 03:47 PM
ਸਪਲਾਈ ਅਤੇ ਬਿੱਲਾਂ ਸੰਬੰਧੀ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ
ਲੁਧਿਆਣਾ: 18 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ ਅਨੁਸਾਰ ਖਪਤਕਾਰਾਂ ਦੀਆਂ ਬਿਜਲੀ ਸੀ ਸਪਲਾਈ ਅਤੇ ਹੋਰਨਾਂ ਸੰਬੰਧੀ ਮੁਸ਼ਕਲਾਂ//ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ੋਨਲ ਪੱਧਰ ਦੀ ਬਿਜਲੀ ਪੰਚਾਇਤ ਮਿਤੀ 20 ਅਕਤੂਬਰ 2021 ਦਿਨ ਬੁਧਵਾਰ ਨੂੰ ਹੋਣੀ ਹੈ। ਇਸਦਾ ਆਯੋਜਨ ਡਾਕਟਰ ਬੀ ਆਰ ਅੰਬੇਡਕਰ ਭਵਨ, ਮੰਡੀ ਮੁੱਲਾਂਪੁਰ ਵਿਖੇ ਦੁਪਹਿਰੇ ਦੋ ਵਜੇ ਤੋਂ ਸ਼ਾਮੀ ਪੰਜ ਵਜੇ ਤੱਕ ਕੀਤਾ ਜਾਣਾ ਹੈ। ਇਸ ਬਿਜਲੀ ਪੰਚਾਇਤ ਵਿਸ਼ੇਸ਼ ਤੌਰ ਤੇ ਇੰਜੀਨੀਅਰ ਭੁਪਿੰਦਰ ਖੋਸਲਾ ਚੀਫ ਇੰਜੀਨੀਅਰ ਵੰਡ ਕੇਂਦਰੀ ਜ਼ੋਨ ਲੁਧਿਆਣਾ ਅਤੇ ਇੰਜੀਨੀਅਰ ਅਨਿਲ ਕੁਮਾਰ ਸ਼ਰਮਾ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਸਬ ਅਰਬਨ ਲੁਧਿਆਣਾ ਉਚੇਚੇ ਤੌਰ ਤੇ ਪੁੱਜਣਗੇ। ਇਹਨਾਂ ਉੱਚ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਬਿਜਲੀ ਦੀ ਸਪਲਾਈ, ਬਿਜਲੀ ਬਿੱਲਾਂ ਅਤੇ ਬਿਜਲੀ ਸੰਬੰਧੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ//ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਮੌਕੇ ਤੇ ਹੀ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਮੌਕੇ ਤੇ 2 ਕਿਲੋਵਤ ਤੱਕ ਦੇ ਖਪਤਕਾਰਾਂ ਦੀ 29 ਸਤੰਬਰ 2021 ਤੱਕ ਦੇ ਬਿਜਲੀ ਬਿਜਲੀ ਬਿੱਲ ਦੀ ਬਕਾਇਆ ਖੜੀ ਰਕਮ ਨੂੰ ਮੁਆਫ ਕਰਨ ਦੇ ਫਾਰਮ ਵੀ ਭਰਵਾਏ ਜਾਣਗੇ। ਖਪਤਕਾਰਾਂ ਨੂੰ ਬੇਨਤੀ ਹੈ ਕਿ ਬਿੱਲ ਮੁਆਫੀ ਲਈ ਅਧਾਰ ਕਾਰਡ ਅਤੇ ਬਿੱਲ ਦੀ ਕਾਪੀ ਨਾਲ ਲੈ ਕੇ ਆਉਣਾ। ਇਹ ਜਾਣਕਾਰੀ ਅਤੇ ਹੁਕਮ ਅੱਜ ਇੰਜੀਨੀਅਰ ਧਰਮਪਾਲ ਵਧੀਕ ਨਿਗਰਾਨ ਇੰਜੀਨਿਅਰ ਪੀ ਐਸ ਪੀ ਸੀ ਐਲ ਸੰਚਾਲਨ ਮੰਡਲ ਅੱਡਾ ਦਾਖਾ ਨੇ ਦਿੱਤੀ।
No comments:
Post a Comment