Wednesday: 4th May 2022 at 01:17 PM
ਕੇਂਦਰੀ ਜ਼ੋਨ ਲੁਧਿਆਣਾ ਦੇ ਨਵੇਂ ਚੀਫ ਇੰਜੀਨੀਅਰ ਬਣੇ ਹਨ ਇੰ. ਗਿੱਲ
ਲੁਧਿਆਣਾ: 4 ਮਈ 2022: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਇੰਜੀਨੀਅਰ ਹਰਜੀਤ ਸਿੰਘ ਗਿੱਲ ਵੱਲੋਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੁਧਿਆਣਾ ਕੇਂਦਰੀ ਜ਼ੋਨ ਡਿਸਟ੍ਰਬਿਊਸ਼ਨ ਦੇ ਬਤੌਰ ਚੀਫ ਇੰਜੀਨੀਅਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ। ਉਹ ਇਂਜ. ਜਸਵੀਰ ਸਿੰਘ ਦੀ ਜਗ੍ਹਾ ਲੈਣਗੇ, ਜਿਹੜੇ ਬੀਤੇ ਦਿਨੀਂ ਸੇਵਾਮੁਕਤ ਹੋਏ ਸਨ।
ਤੁਹਾਨੂੰ ਦੱਸ ਦਈਏ ਕਿ ਇੰਜ. ਹਰਜੀਤ ਸਿੰਘ ਗਿੱਲ ਕੋਲ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸੇਵਾ ਨਿਭਾਉਣ ਦਾ ਤਜਰਬਾ ਹੈ ਅਤੇ ਉਦਯੋਗਿਕ ਨਗਰੀ ਲੁਧਿਆਣਾ ਵਿਚ ਪੀਐਸਪੀਸੀਐਲ ਵੱਲੋਂ ਸ਼ਾਨਦਾਰ ਸੇਵਾਵਾਂ ਦੇ ਦੌਰ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਮੋਢਿਆਂ ਤੇ ਹੋਵੇਗੀ।
ਇੰਜ. ਹਰਜੀਤ ਸਿੰਘ ਗਿੱਲ ਦਾ ਜਨਮ 31-03-1967 ਨੂੰ ਲੁਧਿਆਣਾ ਵਿਖੇ ਇੰਜ. ਸੁਖਵਿੰਦਰਜੀਤ ਸਿੰਘ ਗਿੱਲ ਦੇ ਘਰ ਹੋਇਆ ਸੀ। ਜਿਨ੍ਹਾਂ ਨੇ ਸਾਲ 1988 ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ 2 ਨਵੰਬਰ, 1989 ਵਿੱਚ ਬਤੌਰ ਅਸਿਸਟੈਂਟ ਇੰਜੀਨੀਅਰ ਪੀਐੱਸਪੀਸੀਐਲ ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਹ ਜ਼ਿਆਦਾਤਰ ਓਪਰੇਸ਼ਨ, ਇਨਫੋਰਸਮੈਂਟ, ਬਿਲਿੰਗ, ਟੈਕਨੀਕਲ, ਆਡਿਟ ਅਤੇ ਕਮਰਸ਼ੀਅਲ ਵਿੰਗ ਵਿੱਚ ਹੀ ਤਾਇਨਾਤ ਰਹੇ। ਹੁਣ ਬਤੌਰ ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ ਲੁਧਿਆਣਾ ਕੇਂਦਰੀ ਜ਼ੋਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਨਿਰਵਿਘਨ ਬਿਜਲੀ ਸਪਲਾਈ ਦੇਣਾ, ਬਿਜਲੀ ਚੋਰੀ ਨੂੰ ਰੋਕਣਾ ਅਤੇ ਬੀਤੇ ਸਮੇਂ ਚਲਦੇ ਆ ਰਹੇ ਸ਼ਾਨਦਾਰ ਸੇਵਾਵਾਂ ਦੌਰ ਨੂੰ ਅੱਗੇ ਵਧਾਉਣਾ ਰਹੇਗੀ।
ਇਸ ਮੌਕੇ ਉਨ੍ਹਾਂ ਨੇ ਪੀਐਸਪੀਸੀਐਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ, ਇੰਜਨੀਅਰ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜਨੀਅਰ ਡੀਪੀਐਸ ਗਰੇਵਾਲ ਦਾ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਹੈ।
No comments:
Post a Comment