Wednesday, October 11, 2023

ਖਰਾਬ ਮੀਟਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਬਦਲਿਆ ਜਾਵੇ

ਲੰਬਿਤ ਘਰੇਲੂ ਕੁਨੈਕਸ਼ਨ ਵੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼ 

ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਵੱਲੋਂ ਢੰਡਾਰੀ ਕਲਾਂ ਅਤੇ ਲਲਤੋਂ ਫ਼ੀਡਰਾਂ ਦਾ ਦੌਰਾ 


ਲੁਧਿਆਣਾ
: 12 ਅਕਤੂਬਰ 2023: (ਪੰਜਾਬ ਸਕਰੀਨ ਬਿਊਰੋ)::

ਆਮ ਲੋਕਾਂ ਤੱਕ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੀਐਸਪੀਸੀਐਲ ਲਗਾਤਾਰ ਸਰਗਰਮ ਹੈ। ਇਸੇ ਮਕਸਦ ਲਈ ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਪੀਐਸਪੀਸੀਐਲ ਨੇ 220 ਕੇਵੀ ਸਬ ਸਟੇਸ਼ਨ ਢੰਡਾਰੀ ਕਲਾਂ ਅਤੇ 220 ਕੇਵੀ ਸਬਸਟੇਸ਼ਨ ਲਲਤੋਂ ਕਲਾਂ ਵਿਖੇ ਵਿਸ਼ੇਸ਼ ਦੌਰਾ ਕੀਤਾ। 

ਇਹ ਦੌਰਾ ਕਰ ਕੇ ਚੱਲ ਰਹੇ ਕੰਮਾਂ ਦਾ ਨਿਰੀਖਣ ਵੀ ਬੜੀ ਬਾਰੀਕੀ ਨਾਲ ਕੀਤਾ ਗਿਆ। ਜਿੱਥੇ 66 ਕੇਵੀ ਸਬਸਟੇਸ਼ਨਾਂ ਨੂੰ ਫੀਡ ਕਰਨ ਵਾਲੇ ਪੁਰਾਣੇ ਕੰਡਕਟਰ  ਨੂੰ ਨਵੇਂ ਐਚਟੀਐਲਐਸ ਕੰਡਕਟਰ ਨਾਲ ਬਦਲਣ ਦਾ ਕੰਮ ਚੱਲ ਰਿਹਾ ਹੈ। ਇਹ ਨਵਾਂ ਐਚਟੀਐਲਐਸ ਕੰਡਕਟਰ ਰਵਾਇਤੀ ਕੰਡਕਟਰ ਦੇ ਮੁਕਾਬਲੇ ਵੱਧ ਪਾਵਰ ਲੈ ਸਕਦਾ ਹੈ ਇਸ ਤਰ੍ਹਾਂ ਕੀਮਤੀ ਖਪਤਕਾਰਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਦਾ ਹੈ। 

ਡਾਇਰੈਕਟਰ ਡਿਸਟ੍ਰੀਬਿਊਸ਼ਨ ਨੇ ਸਾਰੇ ਨਿਗਰਾਨ ਇੰਜੀ. ਅਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਅਤੇ ਸਾਰੇ ਡਿਸਟ੍ਰੀਬਿਊਸ਼ਨ ਅਫਸਰਾਂ ਨੂੰ ਸਾਰੇ ਫੀਡਰਾਂ ਦੀ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵਾਰ-ਵਾਰ ਹੋ ਰਹੀਆਂ ਟਰਿੱਪਿੰਗ ਨੂੰ ਘੱਟ ਕੀਤਾ ਜਾ ਸਕੇ। 

ਉਨ੍ਹਾਂ ਖਰਾਬ ਮੀਟਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਬਦਲਣ ਅਤੇ ਲੰਬਿਤ ਘਰੇਲੂ ਕੁਨੈਕਸ਼ਨ ਤੁਰੰਤ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਨਾਲ ਨਿਸਚੇ ਹੀ ਹਾਲਤ ਸੁਧਰੇਗੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਹੋਣਗੀਆਂ। 

ਇਸਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਫੀਲਡ ਵਿੱਚ ਹੋ ਰਹੀਆਂ ਮਾੜੀਆਂ ਹਰਕਤਾਂ ਨੂੰ ਨੱਥ ਪਾਉਣ ਦੀ ਵੀ ਸਲਾਹ ਦਿੱਤੀ ਅਤੇ ਕੁਤਾਹੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨਾਂ ਅੱਗੇ ਹਦਾਇਤ ਕੀਤੀ ਕਿ ਉਦਯੋਗਾਂ ਨਾਲ ਸਬੰਧਤ ਪੈੰਡਿਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਬਕਾਇਆ ਕੁਨੈਕਸ਼ਨਾਂ ਨੂੰ ਪਹਿਲ ਦੇ ਆਧਾਰ 'ਤੇ ਜਾਰੀ ਕੀਤਾ ਜਾਵੇ ਕਿਉਂਕਿ ਸੂਬੇ ਨੂੰ ਇਸ ਸੈਕਟਰ ਤੋਂ ਵੱਧ ਤੋਂ ਵੱਧ ਮਾਲੀਆ ਪ੍ਰਾਪਤ ਹੋ ਰਿਹਾ ਹੈ ਅਤੇ ਇਹ ਉਦਯੋਗਿਕ ਖੇਤਰ ਸੂਬੇ ਦੀ ਰੀੜ੍ਹ ਦੀ ਹੱਡੀ ਹੈ। ਇਹੀ ਸੈਕਟਰ  ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਇਸ ਲਈ ਇਸ ਖੇਤਰ ਦੀਆਂ ਮੁਸ਼ਕਲਾਂ ਅਤੇ ਔਕੜਾਂ ਦਾ ਹੱਲ ਫਿਲ ਦੇ ਅਧਾਰ 'ਤੇ ਬਹੁਤ ਜ਼ਰੂਰੀ ਹੈ। 

No comments: