Tuesday, August 30, 2016

2 ਸਤੰਬਰ ਨੂੰ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ

Tue, Aug 30, 2016 at 11:33 AM
ਮੋਦੀ ਸਰਕਾਰ ਵਿਰੁੱਧ ਮਜ਼ਦੂਰ ਸੰਗਠਨਾਂ ਵੱਲੋਂ ਰੋਹ ਦਾ ਪ੍ਰਗਟਾਵਾ 
ਲੁਧਿਆਣਾ: 30 ਅਗਸਤ 2016; (ਪੰਜਾਬ ਸਕਰੀਨ ਬਿਊਰੋ):
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 2 ਸਤੰਬਰ ਨੂੰ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਉਪਰੋਕਤ ਸਬਦ ਸਾਥੀ ਜਤਿੰਦਰਪਾਲ ਸਿੰਘ ਨੇ ਸੀਟੂ ਜ਼ਿਲਾ ਕਮੇਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਮੀਟਿੰਗ ਦੀ ਪ੍ਰਧਾਨਗੀ ਸਾਥੀ ਸ਼ੁਖਮਿੰਦਰ ਸਿੰਘ ਲੋਟੇ ਨੇ ਕੀਤੀ। ਇਸ ਹੜਤਾਲ ਦੀ ਕਾਮਯਾਬੀ ਲਈ ਘਟੋਘੱਟ ਦਸ ਮਜ਼ਦੂਰ ਸੰਗਠਨ ਦਿਨ ਰਾਤ ਸਰਗਰਮੀ ਨਾਲ ਕੰਮ ਕਰ ਰਹੇ ਹਨ। 
               ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਸੀਟੂ ਦੇ ਜਨਰਲ ਕੌਂਸਲ ਮੈਬਰ ਸਾਥੀ ਤਰਸੇਮ ਜੋਧਾਂ ਅਤੇ ਸੁਭਾਸ਼ ਰਾਣੀ ਨੇ ਦੱਸਿਆ ਕਿ ਕੇਦਰ ਦੀ ਮੋਦੀ ਸਰਕਾਰ ‘ਸਬ ਕਾ ਸਾਥ , ਸਬ ਕਾ ਵਿਕਾਸ’ , ਦੇ ਨਾ ਤੇ ਰਾਜ ਭਾਗ ਸੰਭਾਲਣ ਤੋ ਬਾਅਦ ਦੇਸੀ ਤੇ ਵਿਦੇਸੀ ਕਾਰਪੋਰੇਟ ਘਰਾਣਿਆਂ ਨੂੰ ਖੁੱਲੇ ਗੱਫੇ ਦੇ ਰਹੀ ਹੈ। ਪੂੰਜੀਪਤੀਆ ਨੂੰ ਟੈਕਸ ਛੋਟਾਂ ਦੇ ਨਾਲ-ਨਾਲ ਬੈਂਕਾਂ ਵਿੱਚੋ ਆਮ ਲੋਕਾਂ ਦਾ ਪੈਸਾ ਲੁਟਾਇਆ ਜਾ ਰਿਹਾ ਹੈ। ਮਹਿੰਗਾਈ ਤੇ ਬੇਰੋਜ਼ਗਾਰੀ ਨੇ ਲੋਕਾਂ ਦਾ ਜਿਊਣਾ ਮੁਸਕਲ ਕਰ ਦਿੱਤਾ ਹੈ। ਰੈਗੁਲਰ ਕੰਮ ਦੀ ਥਾਂ ਠੇਕੇਦਾਰੀ ਨੂੰ ਬੜਾਵਾ ਦਿੱਤਾ ਹੈ। ਕਿਰਤ ਕਾਨੂੰਨ ਅਤੇ ਪੇ-ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਤਨਖਾਹ 18000/- ਰੁਪਏ ਪ੍ਰਤਿ ਮਹੀਨਾ ਕਰਨ ਤੋ ਇਨਕਾਰ ਕੀਤਾ ਜਾ ਰਿਹਾ ਹੈ। ਸਕੀਮ ਵਰਕਰਾਂ ਤੇ ਚੋਂਕੀਦਾਰਾਂ ਨੂੰ ਘੱਟੋ-ਘੱਟ ਤਨਖਾਹ ਦੇਣ ਦੀ ਵਜਾਏ ਤੁੱਛ ਜਿਹਾ ਭੱਤਾ ਦਿੱਤਾ ਜਾ ਰਿਹਾ ਹੈ।ਉਪਰੋਕਤ ਮਜਦੂਰ,ਮੁਲਾਜਮ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ 2 ਸਤੰਬਰ ਨੂੰ ਮੁਕੰਮਲ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਸਾਥੀ ਅਮਰਨਾਥ ਕੂੰਮਕਲਾਂ ਨੇ ਦੱਸਿਆ ਕਿ ਮਨਰੇਗਾ ਮਜਦੂਰ ਤੇ ਉਸਾਰੀ ਮਜਦੂਰ ਵੀ ਚੱਕਾ ਜਾਮ ਵਿੱਚ ਸਮੂਲੀਅਤ ਕਰਨਗੇ।
             ਮੀਟਿੰਗ ਵਿੱਚ ਸਾਥੀ ਹਨੂਮਾਨ ਪ੍ਰਸ਼ਾਦ ਦੂਬੇ, ਜਗਦੀਸ਼,ਰਾਮ-ਬ੍ਰਿਖਸ਼, ਸੁਰਜੀਤ ਕੋਰ, ਚਰਨਜੀਤ ਹਿੰਮਾਯੂਪੁਰਾਂ,ਸ਼ਿੰਦਰ ਜਵੱਦੀ, ਪ੍ਰਕਾਸ ਹਿੱਸੋਵਾਲ, ਦਲਜੀਤ ਕੁਮਾਰ ਗੋਰਾ,ਅਤੇ ਵਿਨੋਦ ਤਿਵਾੜੀ ਹਾਜਰ ਸਨ।
  

No comments: