Thursday, September 01, 2016

2 ਸਿਤੰਬਰ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ ਮੁਕੰਮਲ

ਅਜੇ ਤੱਕ ਕੋਈ ਐਲਾਨ ਨਹੀਂ ਪਰ ਰੇਲਵੇ ਮੁਲਾਜ਼ਿਮ ਹੋ ਸਕਦੇ ਨੇ ਅਚਾਨਕ ਸ਼ਾਮਲ 
ਲੁਧਿਆਣਾ: 1 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
2 ਸਿਤੰਬਰ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਲੁਧਿਆਣਾ ਵਿੱਚ ਵੀ ਲਾਮਿਸਾਲ ਹੋਵੇਗੀ। ਇਹ ਗੱਲ ਏਟਕ, ਸੀਟੂ, ਇੰਟਕ, ਸੀਟੀਯੂ, ਅਤੇ ਹੋਰ ਜੱਥੇਬੰਦੀਆਂ ਨਾਲ ਸਬੰਧਤ ਮਜ਼ਦੂਰ ਅਤੇ ਮੁਲਾਜ਼ਮ ਆਗੂਆਂ ਨੇ ਅੱਜ ਇੱਥੇ ਬੋਲਦਿਆਂ ਪ੍ਰੈਸ ਕਾਨਫ਼੍ਰੰਸ ਵਿੱਚ ਕਹੀ। ਇਸ ਮੌਕੇ ਤੇ ਬੋਲਦਿਆਂ ਡੀ ਪੀ ਮੌੜ-ਏਟਕ, ਕਾ ਜਗਦੀਸ਼ ਚੰਦ-ਸੀਟੂ, ਸ: ਗੁਰਜੀਤ ਸਿੰਘ ਜਗਪਾਲ - ਇੰਟਕ, ਸ: ਪਰਮਜੀਤ ਸਿੰਘ - ਸੀ ਟੀ ਯੂ, ਨੇ ਕਿਹਾ ਕਿ ਲੁਧਿਆਣਾਂ ਵਿੱਚ ਬੈਂਕ, ਐਲ ਆਈ ਸੀ, ਬੀ ਐਸ ਐਨ ਐਲ, ਰੋਡਵੇਜ਼ ਬਿਜਲੀ ਬੋਰਡ, ਸਾਈਕਲ ਉਦਯਗ, ਹਜ਼ਰੀ, ਟੈਕਸਟਾਈਲ, ਅਤੇ ਹਰ ਉਦਯਗਾਂ ਵਿੰਚ ਕਾਮੇ ਮੁਕੰਮਲ ਹੜਤਾਲ ਕਰਕੇੇ ਬੱਸ ਅੱਡੇ ਤੇ ਇੱਕਠੇ ਹਣ ਗੇ ਜਿੱਥੇ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ। ਇਹ ਹੜਤਾਲ ਮੋਦੀ ਸਰਕਾਰ ਦੀਆਂ ਲਕ ਵਿਰੋਧੀ ਆਰਥਿਕ ਤੇ ਸਨਅਤੀ ਨੀਤੀਆਂ ਕਾਰਨ ਹੋ ਰਹੀ ਤਬਾਹੀ ਨਾਲ ਮਜ਼ਦੂਰਾਂ ਨਾਲ ਮਜ਼ਦੂਰਾਂ ਮੁਲਾਜ਼ਮਾਂ ਦੀ ਜ਼ਿੰਦਗੀ ਤੇ ਪਾਏ ਜਾ ਰਹੇ ਮਾੜੇ ਅਸਰ ਦੇ ਵਿਰੁੱਧ ਕੀਤੀ ਜਾ ਰਹੀ ਹੈ। ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ  ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈੰਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇ, 1/1/2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ  ਕਾਮਰੇਡ  ਨਰੇਸ਼ ਗੌੜ, ਚਰਨ ਸਰਾਭਾ ਐਸ ਕੇ ਤਿਵਾੜੀ ਗੁਰਨਾਮ ਸਿੱਧੂ, ਡਾ ਅਰੁਣ ਮਿੱਤਰਾ, ਸੂਭਾਸ਼ ਰਾਨੀ- ਆਂਗਨਵਾੜੀ, ਗੁਰਮੇਲ ਮੈਡਲੇ, ਤਰਸੇਮ ਜੋਧਾਂ ਨੇ ਅੱਗੇ ਮੰਗ ਕੀਤੀ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ ਘੱਟ ਉਜਰਤ 18,000 ਰੁਪਏ, ਅਰਧ ਹੁਨਰਮੰਦ ਲਈ 23,000 ਰੁਪਏ ਅਤੇ ਹੁਨਰਮੰਦ ਕਾਮਿਆਂ ਦੇ ਲਈ 26,000 ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼੍ਰੰਸ ਦੇ ਅਨੁਸਾਰ ਹੈ ਜਿਸਦੇ ਮੁਤਾਬਿਕ ਗੈਰ ਹੁਨਰਮੰਦ ਮਜ਼ਦੂਰ ਨੂੰ 23,000 ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਸੁਪਰੀਮ ਕੋਰਟ ਨੇ ਇਸਦੇ ਵਿੱਚ 25% ਦਾ ਵਾਧਾ ਕਰਨ ਬਾਰੇ ਕਿਹਾ। ਪਰ ਅਸੀ ਤਾਂ ਕੇਵਲ 18,000 ਰੁਪਏ ਹੀ ਮੰਗ ਰਹੇ ਹਾਂ। ਪਰ ਸਰਕਾਰ ਲੇਬਰ ਕਾਨਫ਼੍ਰੰਸ ਦੀਆਂ ਇਹਨਾਂ ਮੰਨੀਆਂ ਗੱਲਾਂ ਤੋਂ ਭੱਜ ਰਹੀ ਹੈ। ਇਸਤੋਂ ਇਲਾਵਾ ਸਿਹਤ ਖੋਜ ਸੰਸਥਾ ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ ਦੇ ਮੁਤਾਬਿਕ ਹਰ ਰੋਜ਼ ਇੱਕ ਬੰਦੇ ਨੂੰ ਜੀਣ ਦੇ ਲਈ 2100 ਕੈਲੋਰੀਆਂ ਦੀ ਲੋੜ ਹੈ ਜਿਹੜੀਆਂ ਕਿ ਅੱਜ ਦੀ ਮਹਿੰਗਾਈ ਵਿੱਚ ਇੱਨੀ ਥੋੜੀਆਂ ਤਨਖ਼ਾਵਾਂ ਦੇ ਨਾਲ ਪੂਰੀ ਨਹੀਂ ਹੁੰਦੀ। ਬੁਲਾਰਿਆਂ ਨੇ ਸਰਕਾਰ ਦੇ ਭੁਲੇਖਾ ਪਾਊ ਬਿਆਨ ਕਿ ਘੱਟੋਘੱਟ ਉਜਰਤ 350 ਰੁਪਏ ਕਰ ਦਿੱਤੀ ਗਈ ਹੈ ਦਾ ਪਰਦਾਫ਼ਾਸ਼ ਕਰਦਿਆਂ ਕਿਹਾ ਕਿ ਇਹ ਤਾਂ ਕੇਵਲ ਕੇਂਦਰ ਨਾਲ ਜੁੜੇ ਚੰਦ ਅਦਾਰਿਆਂ ਵਿੱਚ ਲੱਗੇ ਠੇਕੇ ਦੇ ਮੁਲਾਜ਼ਿਮਾਂ ਲਈ ਹੋਏਗਾ ਨਾਂ ਕਿ ਸਾਰੇ 45 ਕਰੋੜ ਮਜ਼ਦੂਰਾਂ ਦੇ ਲਈ। ਉਹਨਾਂ ਨੇ ਅੱਗੇ ਪਰਦਾਫ਼ਾਸ਼ ਕਰਦਿਆਂ ਕਿਹਾ ਕਿ ਅਸਲ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਸਲਾਹਕਾਰ ਬੋਰਡ ਦੀ 29 ਅਗਸਤ ਦੀ ਮੀਟਿੰਗ ਨੂੰ ਵਿੱਚ ਵਿਚਾਲੇ ਛੱਡ ਕੇ ਚਲੇ ਗਏ ਅਤੇ ਬਾਹਰ ਜਾ ਕੇ ਬਾਅਦ ਵਿੱਚ 350 ਰੁਪਏ ਦਾ ਭੁਲੇਖਾ ਪਾਊ ਬਿਆਨ ਜਾਰੀ ਕਰ ਦਿੱਤਾ। ਆਗੂਆਂ ਵੱਲੋਂ ਪੰਜਾਬ ਦੇ ਸਮੁੱਚੇ ਕਿਰਤੀਆਂ, ਰਾਜਨੀਤਿਕ ਪਾਰਟੀਆਂ ਅਤੇ ਲੋਕ ਹਿਤੈਸ਼ੀ ਸੰਗਠਨਾਂ ਨੂੰ ਅਪੀਲ ਕੀਤੀ ਕਿ 2 ਸਤੰਬਰ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। ਬੁਲਾਰਿਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨ ਪੂਰੀ ਤਰਾਂ ਲਾਗੂ ਕੀਤੇ ਜਾਣ। ਉਹਨਾਂ ਅੱਗੇ ਮੰਗ ਕੀਤੀ ਕਿ ਆਸ਼ਾ, ਆਂਗਨਵਾੜੀ ਅਤੇ ਮਿੱਡ ਡੇ ਮੀਲ ਵਿੱਚ ਕੰਮ ਕਰ ਰਹੀਆਂ ਇਸਤਰੀ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ। ਹੋਰਨਾਂ ਤੋਂ  ਪ੍ਰੈਸ ਕਾਨਫਰੰਸ ਦੌਰਾਨ ਕਾਮਰੇਡ ਦੇਵਰਾਜ, ਕਾਮਰੇਡ ਬਲਦੇਵ ਕ੍ਰਿਸ਼ਨ ਮੋਦਗਿਲ, ਐਮ ਐਸ ਭਾਟੀਆ, ਕਾਮਰੇਡ ਮਨਜੀਤ ਸਿੰਘ, ਕਾਮਰੇਡ ਰਾਮਰੀਤ ਯਾਦਵ, ਕਾਮਰੇਡ ਰਾਕੇਸ਼, ਕਾਮਰੇਡ ਦਲਜੀਤ ਸਿੰਘ, ਕਾਮਰੇਡ ਵਿਜੇ ਕੁਮਾਰ, ਸਰਬਜੀਤ ਸਿੰਘ ਸਰਹਾਲੀ, ਕਾਮਰੇਡ ਸੁਖਵਿੰਦਰ ਸੁੱਖੀ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਵਿਜੇ ਕੁਮਾਰ,, ਚਮਕੌਰ ਸਿੰਘ, ਕਾਮਰੇਡ ਰਾਮ ਚੰਦਰ ਯਾਦਵ, ਬਲਜੀਤ ਸਿੰਘ ਸਾਹੀ, ਰਮਨਦੀਪ ਕੌਰ, ਬਲਰਾਮ ਸਿੰਘ, ਸਮਰ ਬਹਾਦਰ, ਤਿਲਕਰਾਜ ਡੋਗਰਾ ਅਤੇ ਕਈ ਹੋਰ ਵੀ ਮੌਜੂਦ ਰਹੇ।  

No comments: