Showing posts with label Civil Surgeon. Show all posts
Showing posts with label Civil Surgeon. Show all posts

Friday, November 17, 2023

ਕੀ ਮੁੱਖ ਮੰਤਰੀ ਦੀ ਲੁਧਿਆਣਾ ਸਾਈਕਲ ਰੈਲੀ ਨਸ਼ਾ ਛੁਡਾਓ ਹੈ?

ਡਾ. ਦਲੇਰ ਸਿੰਘ ਮੁਲਤਾਨੀ ਦੀਆਂ ਗੱਲਾਂ ਅਹਿਮ ਨੁਕਤੇ ਉਠਾਉਂਦਿਆਂ ਹਨ 


ਚੰਡੀਗੜ੍ਹ//ਲੁਧਿਆਣਾ: 17 ਨਵੰਬਰ 2023: (ਪੰਜਾਬ ਸਕਰੀਨ ਡੈਸਕ)::

ਨਸ਼ਿਆਂ ਦਾ ਮੁੱਦਾ ਲੰਮੇ ਅਰਸੇ ਤੋਂ ਗੰਭੀਰ ਬਣਿਆ ਹੋਇਆ ਹੈ। ਤਕਰੀਬਨ ਹਰ ਪਾਰਟੀ ਚੋਣਾਂ ਵੇਲੇ ਇਹਨਾਂ ਨਸ਼ਿਆਂ ਨੂੰ ਬੰਦ ਕਰਾਉਣ ਦੇ ਵਾਅਦੇ ਕਰਦੀ ਹੈ ਪਰ ਮਸਲਾ ਹੈ ਕਿ ਸੁਲਝਦਾ ਹੀ ਨਹੀਂ। ਇਸ ਸਬੰਧੀ ਬਣਾਏ ਕਾਨੂੰਨ ਅਤੇ ਇਹਨਾਂ ਦੀ ਰੋਕਥਾਮ ਲਈ ਬਣਾਈਆਂ ਫੋਰਸਾਂ ਅਤੇ ਸਕੁਐਡ ਸਭ ਬੇਬਸ ਹੋਏ ਨਜ਼ਰ ਆਉਂਦੇ ਹਨ। ਸਾਈਕਲ ਰੈਲੀ ਨੇ ਇਹਨਾਂ ਦੀ ਰਿਕਥਾਮ ਕਿਵੇਂ ਕਰਨੀ ਹੈ ਇਹ ਵੀ ਸਮਝ ਤੋਂ ਬਾਹਰ ਹੈ। ਜੇਕਰ ਗੱਲ ਚੇਤਨਾ ਜਗਾਉਣ ਤੱਕ ਹੀ ਸੀਮਿਤ ਹੁੰਦੀ ਤਾਂ ਇਹ ਕੋਸ਼ਿਸ਼ਾਂ ਕਾਫੀ ਅਰਸੇ ਤੋਂ ਜਾਰੀ ਹਨ। ਨਸ਼ੇ ਨਹੀਂ ਰੁਕ ਰਹੇ ਤਾਂ ਜ਼ਾਹਿਰ ਹੈ ਕਿ ਗੱਲ ਕਿਤੇ ਹੋਰ ਅੜੀ ਹੋਈ ਹੈ। ਲੋੜ ਨਸ਼ਿਆਂ ਦੇ ਕਾਰਨਾਂ ਅਤੇ ਲੋੜ ਨੂੰ ਲੱਭਣ ਦੀ ਵੀ ਹੈ। ਅਸਲੀ ਨੁਕਤੇ ਵਿਚਾਰੇ ਬਿਨਾ ਗੱਲ ਨਹੀਂ ਬਣਨੀ। ਡਾਕਟਰ ਦਲੇਰ ਸਿੰਘ ਮੁਲਤਾਨ ਅਕਸਰ ਆਪਣੇ ਬੇਬਾਕ ਬੋਲਾਂ ਨਾਲ ਸੱਤਾ ਅਤੇ ਸਮਾਜ ਦੋਹਾਂ ਨੂੰ ਸੇਧ ਦੇਂਦੇ ਰਹਿੰਦੇ ਹਨ। ਇਸ ਵਾਰ ਵੀ ਉਹਨਾਂ ਆਪਣੇ ਵਿਚਾਰਾਂ  'ਤੇ ਅਧਾਰਿਤ ਇੱਕ ਪੋਸਟ ਸਾਂਝੀ ਕੀਤੀ ਹੈ। ਜਿਹੜੀ ਅਸੀਂ ਇਥੇ ਹੂ-ਬ-ਹੂ ਪ੍ਰਕਾਸ਼ਿਤ ਕਰ ਰਹੇ ਹਾਂ। ਪੜ੍ਹੋ ਅਤੇ ਵਿਚਾਰੋ ਇਹਨਾਂ ਨੁਕਤਿਆਂ ਨੂੰ ਵੀ-ਜੇਕਰ ਸਾਡੀਆਂ ਨੀਅਤਾਂ ਸਾਫ ਅਤੇ ਸਪਸ਼ਟ ਹਨ ਤਾਂ ਸਫਲਤਾ ਜ਼ਰੂਰ ਮਿਲੇਗੀ।--ਰੈਕਟਰ ਕਥੂਰੀਆ (ਸੰਪਾਦਕ)

ਜ਼ਰਾ ਸੋਚੋ 

ਕੀ ਮੁੱਖ ਮੰਤਰੀ ਦੀ  ਲੁਧਿਆਣਾ ਸਾਈਕਲ ਰੈਲੀ ਨਸ਼ਾ ਛੁਡਾਓ ਹੈ ? ਕਿ  ਨਸ਼ਾ ਭੜਕਾਓ ਹੈ ?ਕਿ ਨਸ਼ਾ ਟਿਕਾਓ ਹੈ ? 

ਵੈਸੇ ਕਦੀ ਮੌਕਾ ਮਿਲੇ ਤਾਂ ਇੰਗਲੈਂਡ ਵਾਲੇ  ਵੀਰ  ਕੋਲੋਂ ਪੁੱਛਣਾ ਕਿ ਪਿੰਡਾਂ ਵਿੱਚ ਕੈਂਸਰ ਰੋਕੋ ਬੱਸ ਭਜਾ ਕੇ ਕਿਹੜਾ ਕੈਂਸਰ ਪੰਜਾਬ ਵਿੱਚ ਖਤਮ ਕਰ ਦਿੱਤਾ ਜਿਹੜਾ ਹੁਣ ਭਗਵੰਤ ਮਾਨ ਸਾਈਕਲ ਤੇ ਚੜ੍ਹ ਕੇ ਨਸ਼ਾ ਖਤਮ ਕਰਨ ਲੱਗਿਆ ।

ਇਸ ਤਰਾਂ ਦੇ ਤਮਾਸ਼ੇ ਪੰਜਾਬ ਵਿੱਚ 15-20 ਸਾਲਾਂ ਤੋਂ ਚੱਲ ਰਹੇ ਪਰ ਨਸ਼ਾ /ਕੈਂਸਰ ਉੱਥੇ ਦਾ ਉੱਥੇ ਜਾਂ ਵੱਧ ਗਿਆ ਪਰ ਕਿਉਂ ? 

ਕਿਸੇ ਵੀ ਮੁਹਿੰਮ  ਨੂੰ ਕਾਮਯਾਬ ਕਰਨਾ ਤਾਂ ਤਿੰਨ ਸਟੈਪ ਹੁੰਦੇ —

Awareness 

Intervention 

Care and support 

ਸਰਕਾਰ ਦੀ ਦੂਸਰੇ ਤੇ ਤੀਸਰੇ ਸਟੈਪ ਵਿੱਚ ਸਾਰੀ ਜ਼ੁੰਮੇਵਾਰੀ ਹੁੰਦੀ  ।ਇੱਕ ਨੰਬਰ ਸਟੈਪ ਵਿੱਚ ਸਰਕਾਰ ਅਤੇ ਲੋਕਾਂ ਦੀ  ਦੋਨਾਂ ਦੀ ਹਿੱਸੇਦਾਰੀ ਹੁੰਦੀ। ਪੰਜਾਬ ਅਜੇ ਸਟੈਪ ਇਕ ਤੇ ਹੀ ਬੈਠਾ ਤੇ  ਆਮ ਲੋਕਾਂ ਨੂੰ ਗੁਮਰਾਹ ਕਰ ਰਿਹਾ ਜਾਂ ਗੁਮਰਾਹ ਹੋ ਰਿਹਾ । 

ਫਿਰ ਸਰਕਾਰ ਕੋਲ਼ੋਂ ਕੋਈ ਪੁੱਛੇ ਕੀ ਤੁਸੀ ਹੁਣ ਜਦੋਂ 

ਘਰ ਘਰ ਪਹਿਲਾਂ ਹੀ ਨਸ਼ੇ ਦੀਆਂ ਗੱਲਾਂ ਹੁੰਦੀਆਂ ਤੇ ਸਾਰਾ ਪੰਜਾਬ ਬਦਨਾਮ ਹੋਇਆ ਫਿਰਦਾ,ਕੁਝ ਸੱਚਾ ਕੁਝ ਝੂਠਾ ਤੇ ਹੁਣ ਸਰਕਾਰ ਸਾਈਕਲ ਰੈਲੀਆਂ ਰਾਹੀਂ ਹੋਰ ਬਦਨਾਮ ਕਰਨ ਤੁਰੀ ਕਿ ਪੰਜਾਬ ਵਿੱਚ ਨਸ਼ਾ ਬਹੁਤ ਹੈ।

ਬੇਈਮਾਨ ਤੇ ਮੂ੍ਰਖ ਸਰਕਾਰ ਜਿਸ ਨੂੰ ਇਹ ਨਹੀਂ ਪਤਾ ਕਿ  ਸਾਈਕਲ ਰੈਲੀ ਤਾਂ ਦੱਸਣ ਵਾਸਤੇ ਕੱਢੀ ਜਾਂਦੀ ਕਿ  ਪੰਜਾਬ ਵਿਚ ਨਸ਼ਾ ਫੈਲ ਗਿਆ । ਜੋ ਕਿ  ਪਹਿਲਾਂ ਹੀ ਸੱਚ ਝੂਠ ਦਾ ਬਹੁਤ ਖਿਲ਼ਾਰਾ ਪਿਆ ਹੋਇਆ ਤੇ ਅਸੀਂ ਆਪ ਹੀ ਬਦਨਾਮ ਹੋ ਚੁੱਕੇ ਜਾਂ ਬਾਹਰਲੀਆਂ ਤਾਕਤਾਂ ਨੇ ਬਦਨਾਮ ਕਰ ਦਿੱਤਾ , ਹੁਣ ਹੋਰ ਲੋਕਾਂ ਨੂੰ ਕੀ ਦੱਸਣਾ ? 

ਸਰਕਾਰ ਜੀ ਨਾਲੇ  ਐਨ ਜੀ ਓਜ ਵਾਲਿਓ ਵੀਰੋ ਤੇ ਭੈਣੋ , ਹੁਣ ਨਸ਼ੇ ਬਾਰੇ ਦੱਸਣ ਨਹੀਂ ,ਨਸ਼ੇ ਕਰਨ  ਵਾਲਿਆਂ ਦਾ ਇਲਾਜ , ਤਸਕਰੀ ਕਰਨ ਵਾਲਿਆਂ ਨੂੰ ਫੜਣ ਤੇ ਨਸ਼ਈਆਂ ਨੂੰ ਮੁੜ ਵਸੇਬਾ ਕਰਨ ਦਾ ਸਮਾਂ ਨਾ ਕਿ ਗਲੀ ਗਲੀ ਰੌਲਾ ਪਾਉਣ ਦਾ। 

ਜੇ ਨਸ਼ੇ ਛਡਾਉਣੇ ਤਾਂ ——-

👉ਨਸ਼ੇ ਛੁਡਾਓ ਪ੍ਰਗਰਾਮ ਸਿਹਤ ਮਹਿਕਮੇ ਨੂੰ ਦਿਓ ਤੇ ਦੂਸਰੇ ਮਹਿਕਮਾਂ ਦਾ ਸਹਿਯੋਗ ਲਵੋ।

👉ਸ਼ਪੈਸ਼ਲ ਪੁਲਿਸ ਕੈਡਰ  ਸਿਹਤ ਮਹਿਕਮੇ ਲਈ ਬਣਾਓ।

👉ਨਸ਼ਾ ਛੁਡਾਓ ਕੇਂਦਰ ਸਹੀ ਢੰਗ ਨਾਲ ਚਲਾਓ।

👉ਦਵਾਈਆਂ ਦੀਆਂ ਦੁਕਾਨਾਂ ਤੇ ਕੰਟਰੋਲ ਕਰੋ।

👉ਤਸਕਰਾਂ ਨੂੰ ਫੜ ਕੇ ਫਾਸਟ ਕੋਰਟਾਂ ਰਾਹੀ ਸਜ਼ਾ ਦਿਵਾਓ।

👉ਜੋ ਗਰੀਬ ਨਸ਼ਾ ਛੱਡੇ ਉਹਨੂੰ ਰੁਜਗਾਰ ਤੇ ਲਾਓ।

👉ਨੇਤਾ ਆਪਣੀਆਂ ਜੇਬਾਂ ਬੰਦ ਕਰਨ ਜੋ ਨਸ਼ੇ ਤਸਕਰਾਂ ਨਾਲ ਮਿਲ ਕੇ ਭਰ ਰਹੇ।

👉ਮੀਡੀਆ ਨੂੰ ਵੀ ਨਸ਼ੇ ਛੁਡਾਉਣ ਬਾਰੇ ਜਾਗਰੂਕ ਕਰੋ ਤੇ ਸੰਜਮ ਨਾਲ ਰਿਪੋਰਟਿੰਗ ਕਰਨ ਲਈ  ਕਹੋ।

ਧਾਰਮਿਕ ਸਥਾਨਾਂ ਨੂੰ ਬੇਨਤੀ ਕਰੋ ਕਿ ੳਹ ਵੀ ਨਸ਼ਾ ਛੁਡਾਉਣ ਵਿੱਚ ਸਹਿਯੋਗ ਕਰਨ ।

❤️ਪੁੱਠੀ ਲੀਹ ਤੇ ਚੜ੍ਹ ਚੁੱਕੀ ਸਰਕਾਰ ਜੋ ਕਿ ਪੰਜਾਬ ਦਾ ਨੁਕਸਾਨ ਜ਼ਿਆਦਾ ਤੇ ਫ਼ਾਇਦਾ ਘੱਟ ਕਰ ਰਹੀ। ਪੰਜਾਬ ਹਤੈਸ਼ੀ ਲੋਕ ਜੇ ਅਜੇ ਵੀ ਨਾ ਜਾਗੇ ਤਾਂ ਪੰਜਾਬ ਵੱਡੀ ਬਰਬਾਦੀ ਤੋਂ ਜ਼ਿਆਦਾ ਦੂਰ ਨਹੀਂ ।

ਪੰਜਾਬ ਵਸੇਗਾ ਕੰਮ ਦੇ ਨਾਲ । 

ਜੈ ਕਿਰਤ 

ਡਾ ਦਲੇਰ ਸਿੰਘ ਮੁਲਤਾਨੀ 

ਸਿਵਲ ਸਰਜਨ ( ਰਿਟਾ )

9814127296

7717319896

Wednesday, August 16, 2023

ਆਜ਼ਾਦੀ ਦਿਵਸ ਮੌਕੇ ਸਿਵਲ ਸਰਜਨ ਨੇ ਲਹਿਰਾਇਆ ਕੌਮੀ ਝੰਡਾ

Wednesday 16th August 2023 at 5:12 PM

ਜ਼ਿਲ੍ਹਾ ਸਮਾਗਮ ਵਿਚ ਇਕ ਡਾਕਟਰ ਸਮੇਤ ਤਿੰਨ ਮੁਲਾਜ਼ਮਾਂ ਦਾ ਸਨਮਾਨ


ਐਸ.ਏ.ਐਸ.ਨਗਰ
: 16 ਅਗਸਤ 2023: (ਗੁਰਬਖਸ਼ ਸਿੰਘ ਹੈਪੀ//ਪੰਜਾਬ ਸਕਰੀਨ)::

ਆਜ਼ਾਦੀ ਦਿਹਾੜੇ ਮੌਕੇ ਅੱਜ ਹਰ ਪਾਸੇ ਰੌਣਕਾਂ ਹੀ ਰੌਣਕਾਂ ਦੇਖੀਆਂ ਗਈਆਂ। ਸਿਵਲ ਸਰਜਨ ਦਫਤਰ ਅਤੇ ਜ਼ਿਲਾ ਹਸਪਤਾਲ ਵਿੱਚ ਵੀ ਕੌਮੀ ਝੰਡਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਵਿਭਾਗ ਦੇ ਨਾਲ ਸਬੰਧਤ ਮੁਲਾਜ਼ਮ ਵੀ ਮੌਜੂਦ ਰਹੇ। 

ਇਸ ਸਮਾਗਮ ਦੀ ਰਸਮ ਮੌਕੇ ਇੱਕ ਚਾਅ ਅਤੇ ਉਤਸ਼ਾਹ ਦੇਖਿਆ ਗਿਆ। ਸੁਤੰਤਰਤਾ ਦੇ ਸੰਘਰਸ਼ਾਂ ਅਤੇ ਇਤਿਹਾਸ ਨੂੰ ਯਾਦ ਕਰਦਿਆਂ ਕਰਾਉਂਦਿਆਂ 77ਵੇਂ ਆਜ਼ਾਦੀ ਦਿਵਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। 

ਉਨ੍ਹਾਂ ਨਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਸਨ। ਡਾ. ਆਹੂਜਾ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿਤੀ। ਤਿਰੰਗਾ ਲਹਿਰਾਉਣ ਮਗਰੋਂ ਉਨ੍ਹਾਂ ਗੱਲਬਾਤ ਕਰਦਿਆਂ ਦਸਿਆ ਕਿ ਜ਼ਿਲ੍ਹਾ ਪਧਰੀ ਆਜ਼ਾਦੀ ਦਿਵਸ ਸਮਾਗਮ ਵਿਚ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਜ਼ਿਲ੍ਹੇ ਦੇ ਇਕ ਡਾਕਟਰ ਅਤੇ ਦੋ ਹੋਰ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਸਨਮਾਨਤ ਕੀਤਾ ਹੈ। ਇਨ੍ਹਾਂ ਵਿਚ ਸੀ.ਐਚ.ਸੀ. ਕੁਰਾਲੀ ਦੇ ਐਸ.ਐਮ.ਓ. ਡਾ. ਰਾਜਿੰਦਰ ਭੂਸ਼ਣ, ਸਿਵਲ ਸਰਜਨ ਦਫ਼ਤਰ ਦੇ ਡਾਟਾ ਮੈਨੇਜਰ ਮੀਨਾਕਸ਼ੀ ਸੋਨੀ ਅਤੇ ਜ਼ਿਲ੍ਹਾ ਹਸਪਤਾਲ ਦੇ ਲੈਬ ਅਟੈਂਡੰਟ ਸੁਲਤਾਨ ਮੁਹੰਮਦ ਸ਼ਾਮਲ ਹਨ।

ਡਾ. ਆਹੂਜਾ ਨੇ ਕਿਹਾ ਕਿ ਸਿਹਤ ਵਿਭਾਗ, ਜ਼ਿਲ੍ਹਾ ਐਸ.ਏ.ਐਸ. ਨਗਰ ਲੋਕਾਂ ਦੀ ਭਲਾਈ ਲਈ ਵੱਖ-ਵੱਖ ਕੇਂਦਰੀ ਤੇ ਸੂਬਾਈ ਸਿਹਤ ਯੋਜਨਾਵਾਂ ਨੂੰ ਲਾਗੂ ਕਰਨ ਦੀ ਅਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਇਸ ਮੌਕੇ ਐਸ.ਐਮ.ਓ. ਡਾ. ਐਚ.ਐਸ.ਚੀਮਾ ਤੇ ਡਾ. ਵਿਜੇ ਭਗਤ ਸਮੇਤ ਕਈ ਡਾਕਟਰ ਮੌਜੂਦ ਸਨ।

ਇਸ ਤਰ੍ਹਾਂ ਹੋਰਨਾਂ ਵਿਭਾਗਾਂ ਵਿਚ ਵੀ ਕੌਮੀ ਝੰਡਾ ਲਹਿਰਾਇਆ ਗਿਆ। ਕੁਝ ਕੁ ਪ੍ਰਮੁੱਖ ਖਬਰਾਂ ਅਸਿਨਵੱਖਰੇ ਤੌਰ ਤੇ ਪ੍ਰਕਾਸ਼ਿਤ ਕਰ ਰਹੇ ਹਾਂ।
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, September 14, 2021

ਡੇਂਗੂ, ਚਿਕਨਗੁਨੀਆ ਤੇ ਪੇਟ ਦੀਆਂ ਬੀਮਾਰੀਆਂ ਸਬੰਧੀ ਅਡਵਾਈਜ਼ਰੀ ਜਾਰੀ

 ਬਚਾਓ ਲਈ ਅਡਵਾਈਜ਼ਰੀ ਜਾਰੀ ਕੀਤੀ ਗਈ ਸਿਹਤ ਵਿਭਾਗ ਵੱਲੋਂ 

ਡੇਂਗੂ ਦੀ ਰੋਕਥਾਮ ਲਈ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇ-ਸਿਵਲ ਸਰਜਨ

ਲੁਧਿਆਣਾ: 14 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::
ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਸਾਰ ਹੀ ਫਿਰ ਘਰ ਘਰ ਬਿਮਾਰੀਆਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। 
ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਰਸਾਤਾਂ ਦਾ ਸੀਜ਼ਨ ਹੋਣ ਕਰਕੇ ਡੇਂਗੂ, ਚਿਕਨਗੁਨੀਆ ਬੁਖਾਰ ਅਤੇ ਪੇਟ ਦੀਆਂ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਇਸ ਮੌਸਮ ਦੌਰਾਨ ਡੇਂਗੂ ਬੁਖਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਬਾਰੇ ਵਿਸਥਾਰ ਨਾਲ ਦੱਸਿਆ।

ਸਿਵਲ ਸਰਜਨ ਡਾ. ਆਹਲੂਵਾਲੀਆ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਐਡੀਜ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜਿਸ ਨੂੰ ਟਾਇਗਰ ਮੱਛਰ ਵੀ ਕਹਿੰਦੇ ਹਨ। ਇਸ ਦੇ ਸ਼ਰੀਰ 'ਤੇ ਟਾਈਗਰ ਵਰਗੀਆ ਧਾਰੀਆਂ ਬਣੀਆ ਹੁੰਦੀਆ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ਼ ਦੇ ਪਿਛੇ ਲੱਗੀਆ ਟ੍ਰੇਆਂ, ਗਮਲਿਆਂ, ਘਰਾਂ ਦੀਆ ਛੱਤਾਂ ਉਪਰ ਪਏ ਕਬਾੜ, ਟਾਇਰ ਆਦਿ ਵਿਚ ਖੜੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਇਹ ਮੱਛਰ ਇੱਕ ਹਫਤੇ ਦੇ ਅੰਦਰ-ਅੰਦਰ ਅੰਡੇ ਤੋਂ ਪੂਰਾ ਅਡੱਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਇਕ ਚੱਮਚ ਪਾਣੀ ਵਿਚ ਵੀ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜਿਆਦਾ ਤਰ ਸਵੇਰ ਵੇਲੇ ਸੂਰਜ ਚੜ੍ਹਣ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਕੱਟਦਾ ਹੈ। ਇਹ ਮੱਛਰ ਜ਼ਿਆਦਾਤਰ ਸ਼ਰੀਰ ਦੇ ਹੇਠਲੇ ਹਿੱਸਿਆਂ 'ਤੇ ਕੱਟਦਾ ਹੈ ਅਤੇ ਇਸਦੀ ਪੈਦਾਵਾਰ 20 ਡਿਗਰੀ ਤੋਂ 34 ਡਿਗਰੀ ਤਾਪਮਾਨ ਵਿਚ ਜਿਆਦਾ ਹੁੰਦੀ ਹੈ। ਤੇਜ ਬੁਖਾਰ, ਸਿਰ ਦਰਦ, ਮਾਸਪੇਸ਼ੀਆ ਵਿੱਚ ਦਰਦ, ਚਮੜੀ 'ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆਂ ਤੇ ਨੱਕ ਵਿਚ ਖੂਨ ਵਗਣਾ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਬੁਖਾਰ ਹੋਣ ਤੇ ਐਸਪ੍ਰੀਨ ਅਤੇ ਬਰੂਫਨ ਨਾ ਲਵੋ ਸਿਰਫ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਨਾਲ ਲਵੋ। ਪਾਣੀ ਜਾਂ ਤਰਲ ਚੀਜ਼ਾਂ ਜਿਆਦਾ ਪੀਓ ਅਤੇ ਆਰਾਮ ਕਰਨਾ ਚਾਹੀਦਾ ਹੈ। ਡੇਂਗੂ ਬੁਖਾਰ ਦੇ ਸ਼ੱਕੀ ਮਰੀਜ਼ ਜਿਲ੍ਹਾ ਲੁਧਿਆਣਾ ਦੇ ਐਸ.ਐਸ.ਐਚ. ਸੈਂਟਰ ਜੋ ਕਿ ਸਿਵਲ ਹਸਪਤਾਲ ਲੁਧਿਆਣਾ, ਖੰਨਾ ਅਤੇ ਜਗਰਾਓ ਵਿਖੇ ਸਥਾਪਤ ਹਨ, ਵਿਖੇ ਜਾ ਕੇ ਮੁਫ਼ਤ ਕੰਨਫਰਮੇਸ਼ਨ ਟੈਸਟ ਕਰਵਾਇਆ ਜਾ ਸਕਦਾ ਹੈ। ਪੋਜਟਿਵ ਡੇਂਗੂ ਕੇਸਾਂ ਦਾ ਸਪੋਰਟਿਵ ਇਲਾਜ਼ ਸਿਹਤ ਵਿਭਾਗ ਵੱਲੋ ਮੁਫ਼ਤ ਕੀਤਾ ਜਾਂਦਾ ਹੈ।
 
ਇਸ ਸਬੰਧੀ ਗੱਲ ਕਰਦਿਆਂ ਸਿਵਲ ਸਰਜਨ ਲੁਧਿਆਣਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ, ਕੰਟੇਨਰਾਂ, ਫਰਿਜ਼ ਦੇ ਪਿੱਛੇ ਲੱਗੀਆਂ ਟ੍ਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉਪਰ ਪਏ ਕਬਾੜ ਆਦਿ ਵਿਚ ਸਾਫ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਕਪੜੇ ਅਜਿਹੇ ਪਹਿਨੋ ਕਿ ਸ਼ਰੀਰ ਪ{ਰੀ ਤਰ੍ਹਾਂ ਢੱਕਿਆ ਰਹੇ। ਸੋਣ ਵੇਲੇ Mosquito Repellent ਅਤੇ ਮੱਛਰਦਾਨੀਆ ਦੀ ਵਰਤੋਂ ਕਰੋ। ਹਰ ਸ਼ੁਕਰਵਾਰ ਦਾ ਦਿਨ ਫਰਾਈ-ਡੇਅ ਡਰਾਈ-ਡੇਅ ਦੇ ਤੌਰ 'ਤੇ ਮਨਾਇਆ ਜਾਵੇ।

ਸਿਹਤ ਵਿਭਾਗ ਵੱਲੋਂ ਡੇਂਗੂ, ਚਿਕਨਗੁਨੀਆ ਬੁਖਾਰ ਤੋ ਬਚਾਓ ਸਬੰਧੀ ਲਗਾਤਾਰ ਆਈ.ਈ.ਸੀ. ਗਤੀਵਿਧੀਆਂ ਕੀਤੀਆਂ ਜਾ ਰਹੀਆ ਹਨ ਜਿਸਦੇ ਤਹਿਤ ਸ਼ਹਿਰ ਵਿੱਚ ਫਲੈਕਸੀ ਬੈਨਰ, ਬੋਰਡ, ਪੰਪਲਿਟ, ਪੋਸਟਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐਂਟੀ ਲਾਰਵਾ ਵਿੰਗ ਦੁਆਰਾ ਰੱਖੇ ਦਿਹਾੜੀਦਾਰ ਕਾਮਿਆ ਵੱਲੋ ਮੱਛਰਾਂ ਦਾ ਲਾਰਵਾ ਚੈਕ ਕੀਤਾ ਜਾ ਰਿਹਾ ਹੈ ਅਤੇ ਜਿਸ ਥਾਂ 'ਤੇ ਪੋਜਟਿਵ ਲਾਰਵਾ ਮਿਲਦਾ ਹੈ ਉਸ ਨੂੰ ਮੋਕੇ 'ਤੇ ਹੀ ਲਾਰਵੀਸਾਈਡ ਦਵਾਈ ਪਾ ਕੇ ਨਸ਼ਟ ਕੀਤਾ ਜਾ ਰਿਹਾ ਹੈ। ਜਿਸ ਥਾਂ 'ਤੇ ਲਾਰਵਾ ਮਿਲਦਾ ਹੈ ਉਸ ਏਰੀਏ ਦੀ ਸੂਚਨਾ ਚਲਾਨ ਲਈ ਨਗਰ ਨਿਗਮ ਨੂੰ ਵੀ ਭੇਜੀ ਜਾਂਦੀ ਹੈ। ਅਰਬਨ ਏਰੀਏ ਵਿਚ ਫੋਗਿੰਗ ਕਰਨ ਲਈ ਵੀ ਲਿਖਿਆ ਗਿਆ ਹੈ। ਸਿਵਲ ਹਸਪਤਾਲ ਲੁਧਿਆਣਾ ਅਤੇ ਸਾਰੇ ਸਬ-ਡਵੀਜਨਲ ਹਸਪਤਾਲਾਂ ਬਲਾਕ ਪੱਧਰ 'ਤੇ ਇੰਨਸੈਕਟੀਸਾਈਡ ਮੱਛਰਦਾਨੀਆ ਲਗਾ ਕੇ ਡੇਂਗੂ ਵਾਰਡ ਬਣਾ ਕੇ ਤਿਆਰ ਰੱਖੇ ਗਏ ਹਨ।

ਸਿਹਤ ਵਿਭਾਗ ਵੱਲੋਂ ਉਪਰੋਕਤ ਸਰਗਰਮੀਆਂ ਇਸ ਲਈ ਤੇਜ਼ੀ ਨਾਲ ਕੀਤੀਆ ਜਾ ਰਹੀਆ ਹਨ ਤਾਂ ਜੋ ਲੋਕਾਂ ਨੂੰ ਡੇਂਗੂ, ਚਿਕਨਗੁਨੀਆ ਬੁਖਾਰ ਤੋਂ ਬਚਾਇਆ ਜਾ ਸਕੇ।