Tuesday, August 16, 2022

ਸੁਨੇਤ ਵਿੱਚ ਲਹਿਰਾਇਆ ਗਿਆ ਗ਼ਦਰ ਪਾਰਟੀ ਦਾ ਝੰਡਾ

Monday 15th August 2022 at 6:17 AM

ਗਦਰ ਪਾਰਟੀ ਦੇ ਝੰਡੇ ਨੂੰ ਲਹਿਰਾ ਕੇ ਮਨਾਇਆ ਆਜ਼ਾਦੀ ਦਾ ਦਿਹਾੜਾ 


ਲੁਧਿਆਣਾ: 15 ਅਗਸਤ 2022: (ਪੰਜਾਬ ਸਕਰੀਬਿਊਰੋ)::

ਘਰ ਘਰ ਤਿਰੰਗਾ ਮੁਹਿੰਮ ਨੂੰ ਜਿਸ ਜਜ਼ਬਾਤੀ ਢੰਗਤਰੀਕ ਨਾਲ ਪ੍ਰਚਾਰਿਆ ਗਿਆ ਉਸਨੂੰ ਸਰਬ ਸੰਮਤੀ ਵਾਲੀ ਪ੍ਰਵਾਨਗੀ ਨਹੀਂ ਮਿਲੀ। ਜਿਸ ਤਿਰੰਗੇ ਲਾਇ ਲੋਕਾਂ ਨੇ ਜਾਨਾਂ ਵਾਰੀਆਂ ਉਹ ਤਿਰੰਗਾ ਵਪਾਰ ਦਾ ਹਿੱਸਾ ਬਣ ਕੇ ਵਿਕਦਾ ਲੋਕਾਂ ਨੂੰ ਪਸੰਦ ਨਹੀਂ ਆਇਆ। ਭਾਵੇਂ ਇਸਦਾ ਖੁੱਲ੍ਹ ਕੇ ਵਿਰੋਧ ਨਹੀਂ ਹੋਇਆ ਪਰ ਬਹੁਤ ਸਾਰੇ ਲੋਕਾਂ ਨੇ ਤਿਰੰਗਾ ਮੁਹਿੰਮ ਦੇ ਬਾਈਕਾਟ ਲਈ ਆਪਣੇ ਮੁਤਾਬਿਕ ਰਸਤਾ ਲੱਭਿਆ। 

ਭਾਈ ਰਣਧੀਰ ਸਿੰਘ ਨਗਰ ਵਿੱਚ ਓਰੀਐਂਟ ਸਿਨੇਮਾ ਦੀ ਬੈਕ ਸਾਈਡ ਤੇ ਬਣੀ ਮਾਰਕੀਟ ਦੇ ਨੇੜੇ ਹੈ ਇੱਕ ਯਾਦਗਾਰ ਜਿਹੜੇ ਗਦਰੀ ਬਾਬਾ ਭਾਨ ਸਿੰਘ ਹੁਰਾਂ ਦੀ ਕੁਰਬਾਨੀ ਦਾ ਚੇਤਾ ਕਰਾਉਂਦੀ ਹੈ। ਦੂਰੋਂ ਕਿਸੇ ਦੇਸ਼ ਭਗਤੀ ਵਾਲੇ ਅਜਾਇਬਘਰ ਵਾਂਗ ਲੱਗਦੀ ਇਸ ਇਮਾਰਤ ਵਿੱਚ ਘੋੜੇ ਤੇ ਸਵਾਰ ਬਾਬਾ ਬਾਬਾ ਭਾਨ ਸਿੰਘ ਬੈਠੇ ਨਜ਼ਰ ਆਉਂਦੇ ਹਨ। ਜਦੋਂ ਇਸ ਇਮਾਰਤ ਦਾ ਮੁਖ ਗੇਟ ਲੰਘੀਏ ਤਾਂ ਬਾਬਾ ਭਾਨ ਸਿੰਘ ਨੂੰ ਜੇਲ੍ਹ ਵਾਲੀ ਛੋਟੀ ਜਿਹੀ ਕਾਲ ਕੋਠੜੀ ਵਿੱਚ ਬੈਠੀਆਂ ਦਿਖਾਇਆ ਹੈ ਜਿਸ ਵਿੱਚ ਲੱਤਾਂ ਵੀ ਸਿਧੀਆਂ ਨਹੀਂ ਹੋ ਸਕਦੀਆਂ।ਬ੍ਯਾਦਹਗਾਰ ਦੇ ਪ੍ਰਬੰਧਕ ਦੱਸਦੇ ਹਨ ਕਿ ਬਾਬਾ ਜੀ ਨੰ ਸੱਚੀਂਮੁਚੀਂ ਇਸੇ ਤਰ੍ਹਾਂ ਹੀ ਰੱਖਿਆ ਗਿਆ ਸੀ। ਬਾਬਾ ਭਾਣ ਸਿੰਘ ਸਿੰਘ ਚੁੰਕਿ ਇਸੇ ਪਿੰਡ ਸੁ ਨੇਤ ਦੇ ਸਨ ਇਸ ਲਾਇ ਉਹਨਾਂ ਦੀ ਯਾਦਗਾਰ ਵੀ ਇਥੇ ਹੀ ਬਣਾਈ ਗਈ। ਪਿੰਡ ਦੀ ਮਹਾਂਸਭਾ ਨੂੰ ਪਿੰਡ ਵਾਸੀਆਂ ਨੇ ਵੀ ਸਰਗਰਮ ਸਹਿਯੋਗ ਦਿੱਤਾ। ਇਸ ਪਿੰਡ ਵਿਚ ਇਸ ਵਾਰ ਤਿਰੰਗਾ ਮੁਹਿੰਮ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਤਿਰੰਗਾ ਝੰਡਾ ਨਾਹੋਇਨ ਲਹਿਰਾਇਆ ਗਿਆ। ਇਸਦੀ ਨਾਜਾਏ ਤਿਰੰਗੇ ਲਈ ਸਚਿਮੁਚੀਂ ਕੁਰਬਾਨੀਆਂ ਕਰਨ ਵਾਲੇ ਗਦਰੀ ਬਾਬਿਆਂ ਨੂੰ ਯਾਦ ਕੀਤਾ ਗਿਆ। ਇਸ ਇਮਾਰਤ 'ਤੇ ਪ੍ਰਬੰਧਕਾਂ ਨੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਇਹਨਾਂ ਲੋਕਾਂ ਨੇ ਤਿਰੰਗੇ ਦੇ ਜੁਆਬ ਵਿੱਚ ਕੇਸਰੀ ਨਿਸ਼ਾਨ ਸਾਹਿਬ ਵਾਲੀ ਮੁਹਿੰਮ ਨੂੰ ਵੀ ਰੱਦ ਕੀਤਾ। ਨੀਲੇ ਨਿਸ਼ਾਨ ਸਾਹਿਬ ਵਾਲੀ ਗੱਲ ਵੀ ਨੇੜੇ ਨਹੀਂ ਆਉਣ ਦਿੱਤੀ। ਇਸ ਸੁਨੇਤ ਪਿੰਡੀ ਵਿੱਚ ਸਥਿਤ ਗਦਰੀ ਯਾਦਗਾਰ ਵਿਖੇ ਗ਼ਦਰ ਪਾਰਟੀ ਦਾ ਝੰਡਾ ਝੁਲਾ ਕੇ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ।  

ਨੌਜਵਾਨ ਸਭਾ ਐੱਲ ਬਲਾਕ ਭਾਈ ਰਣਧੀਰ ਸਿੰਘ ਨਗਰ ਵੱਲੋਂ  ਇਕ ਵਿਚਾਰ ਗੋਸ਼ਟੀ ਗਦਰੀ ਬਾਬਾ ਭਾਨ ਸਿੰਘ ਯਾਦਗਾਰੀ ਹਾਲ ਸੁਨੇਤ ਲੁਧਿਆਣਾ ਵਿਖੇ ਕਰਵਾਈ ਗਈ  ਗੋਸ਼ਟੀ ਦਾ ਮੁੱਖ ਵਿਸ਼ਾ ਆਜ਼ਾਦੀ ਅਤੇ ਭਾਰਤ ਅੰਦਰ ਵਧ ਰਿਹਾ ਫਾਸ਼ੀਵਾਦ  ਸਨ  .ਜਿਸ ਦੇ ਮੁੱਖ ਬੁਲਾਰੇ ਨੌਜਵਾਨ ਭਾਰਤ ਸਭਾ ਲਲਕਾਰ ਦੇ  ਸੂਬਾ ਜਨਰਲ ਸਕੱਤਰ ਛਿੰਦਰਪਾਲ ਸਨ ।
ਇਸ ਸਮੇਂ ਸੰਬੋਧਨ ਕਰਦੇ ਹੋਏ ਸਾਥੀ ਸ਼ਿੰਦਰਪਾਲ ਨੇ ਕਿਹਾ ਕਿ  ਭਾਰਤ ਵਿੱਚ 75 ਸਾਲ ਆਜ਼ਾਦੀ ਹੋਣ ਦੇ ਬਾਵਜੂਦ ਵੀ ਗ਼ਰੀਬੀ ਬੇਰੁਜ਼ਗਾਰੀ ਕੁਪੋਸ਼ਣ ਭੁੱਖਮਰੀ  ਅਤੇ ਹੋਰ ਬਹੁਤ ਸਾਰੀਆਂ ਅਲਾਮਤਾਂ ਦਾ ਸ਼ਿਕਾਰ ਹੈ।  ਉਕਤ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਮੌਜੂਦਾ ਮੋਦੀ ਸਰਕਾਰ ਦੇਸ਼ ਨੂੰ ਇਕ ਫ਼ਾਸ਼ੀਵਾਦੀ ਹੱਲੇ ਵੱਲ ਧੱਕ ਰਹੀ ਹੈ  ਜਿਸ ਵਿੱਚ ਮੋਦੀ ਸਰਕਾਰ ਹਿੰਦੂ ਰਾਸ਼ਟਰ ਬਣਾਉਣ ਦੀ ਖ਼ਾਤਰ ਘੱਟ ਗਿਣਤੀਆਂ ਦਾ ਕਤਲੇਆਮ ਕਰ ਰਹੀ ਹੈ , ਜੋ ਭਾਰਤ ਅੰਦਰ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ । ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅੰਦਰ ਗ਼ਦਰੀ ਬਾਬਿਆਂ ਅਤੇ  ਸ਼ਹੀਦ ਭਗਤ ਸਿੰਘ ਦੇ ਇਨਕਲਾਬ ਵਰਗੀ ਆਜ਼ਾਦੀ ਹਾਲੇ ਤੱਕ ਸਥਾਪਤ ਨਹੀਂ ਹੋਈ , ਜਿਸ ਲਈ ਅੱਜ ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲਾਮਬੰਦ ਕਰ ਕੇ ਭਗਤ ਸਿੰਘ ਦੇ ਦਰਸਾਏ ਇਨਕਲਾਬ ਦੀ ਪ੍ਰਾਪਤੀ ਵੱਲ ਵਧਣਾ ਚਾਹੀਦਾ ਹੈ।
ਵਿਚਾਰ ਗੋਸ਼ਟੀ ਸ਼ੁਰੂ ਹੋਣ ਤੋਂ ਪਹਿਲਾਂ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਉੱਪਰ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ। ਇਸ ਵਿਚਾਰ ਗੋਸ਼ਟੀ ਵਿਚ ਉਠੇ ਸਵਾਲਾਂ ਦੇ ਜਵਾਬ ਸਾਥੀ ਸ਼ਿੰਦਰਪਾਲ ਨੇ ਬਾਖੂਬੀ ਦਿੱਤੇ।  ਇਸ ਸਮੇਂ ਹੋਰਨਾਂ ਤੋਂ ਇਲਾਵਾ ਨੌਜਵਾਨ ਸਭਾ ਦੇ ਪ੍ਰਧਾਨ ਰਾਕੇਸ਼ ਆਜ਼ਾਦ  ਐਡਵੋਕੇਟ ਹਰਪ੍ਰੀਤ ਜ਼ੀਰਖ ਸੁਬੇਗ ਸਿੰਘ ਸੁਨੇਤ ਮਾਸਟਰ ਰਜਿੰਦਰ ਜੰਡਿਆਲੀ   ਕਾਮਰੇਡ ਰਣਜੋਧ ਸਿੰਘ  ਕਰਤਾਰ ਸਿੰਘ ਪੀਏਯੂ  ਪੀ ਐਸ ਪਨੇਸਰ  ਰਾਜੀਵ ਕੁਮਾਰ  ਪ੍ਰਤਾਪ ਸਿੰਘ ਮਹੇਸ਼ ਕੁਮਾਰ ਆਦਿ ਹਾਜ਼ਰ ਸਨ।

No comments: