Showing posts with label Workshop. Show all posts
Showing posts with label Workshop. Show all posts

Friday, August 01, 2025

ਪੀ ਏ ਯੂ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵੱਲੋਂ ਵਰਕਸ਼ਾਪ ਅਤੇ ਪ੍ਰਦਰਸ਼ਨੀ

Received on Friday1st Aug 2025 at 4:14 PM From PAU Ludhiana

ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਆਯੋਜਿਤ ਹਰਬਲ ਗਾਰਡਨ ਅਧਿਆਪਕ ਵਰਕਸ਼ਾਪ +++++++++++++++++++++++++++++++++++++++++++++++++++++++++++++++ 


ਲੁਧਿਆਣਾ: 1 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਪੀ ਏ ਯੂ ਦੇ ਮਾਈਕਰੋਬਾਇਓਲੋਜੀ ਵਿਗਿਆਨ ਵਿਭਾਗ ਨੇ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਆਯੋਜਿਤ ਹਰਬਲ ਗਾਰਡਨ ਅਧਿਆਪਕ ਵਰਕਸ਼ਾਪ ਵਿੱਚ ਬਾਇਓਐਨਜ਼ਾਈਮ, ਜੀਵਾਣੂੰ ਖਾਦਾਂ, ਪਾਣੀ ਪਰਖ ਕਿੱਟਾਂ ਅਤੇ ਖੁੰਬਾਂ ਦੀ ਕਾਸ਼ਤ ਬਾਰੇ ਇੱਕ ਪ੍ਰਦਰਸ਼ਨੀ ਲਗਾਈ। ਇਸ ਵਰਕਸ਼ਾਪ ਵਿੱਚ ਕੁੱਲ 925 ਭਾਗੀਦਾਰਾਂ ਨੇ ਹਿੱਸਾ ਲਿਆ।  ਵਿਗਿਆਨ ਵਿਭਾਗ ਦੀ ਮੁਖੀ ਡਾ. (ਸ਼੍ਰੀਮਤੀ) ਉਰਮਿਲਾ ਗੁਪਤਾ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਾਲ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਪੀਏਯੂ ਦੁਆਰਾ ਵਿਕਸਤ ਬਾਇਓਐਨਜ਼ਾਈਮ, ਬਾਇਓਫਰਟੀਲਾਈਜ਼ਰ, ਵਾਟਰ ਟੈਸਟਿੰਗ ਕਿੱਟਾਂ ਅਤੇ ਸਾਲ ਭਰ ਮਸ਼ਰੂਮ ਦੀ ਕਾਸ਼ਤ ਤਕਨਾਲੋਜੀ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ।
 
ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਕਿਰਨ ਬੈਂਸ, ਡੀਨ, ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Friday, November 23, 2018

GADVASU ਵਿਖੇ ਰੁਜ਼ਗਾਰ ਅਤੇ ਉਦਮੀਪਨ ਸੰਬੰਧੀ ਕੌਮੀ ਵਰਕਸ਼ਾਪ ਸ਼ੁਰੂ

ਉੱਘੇ ਸਨਅਤਕਾਰ ਅਤੇ ਸਰਗਰਮ ਅਕਾਲੀ ਆਗੂ ਜੇ ਐਸ ਕੁਲਾਰ ਵੀ ਪੁੱਜੇ 
ਲੁਧਿਆਣਾ: 23 ਨਵੰਬਰ 2018: (ਪੰਜਾਬ ਸਕਰੀਨ ਟੀਮ):: ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 

ਆਲ ਇੰਡੀਆ ਪ੍ਰੋਗਰੈਸਿਵ ਫੋਰਮ ਵਲੋਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ ਤਿੰਨ ਦਿਨਾਂ ਕਾਰਜਸ਼ਾਲਾ ਅੱਜ ਬੜੇ ਹੀ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਈ। ਇਹ ਵਰਕਸ਼ਾਪ 23 ਤੋਂ 25 ਨਵੰਬਰ ਤੱਕ ਚੱਲੇਗੀ। ਇਸ ਕਾਰਜਸ਼ਾਲਾ ਦਾ ਵਿਸ਼ਾ ਹੈ "ਵਿਕਾਸ, ਰੁਜ਼ਗਾਰ ਅਤੇ ਉਦਮੀਪਨ’: ਉਭਰਦੇ ਯਥਾਰਥ"। 
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਇਸ ਕਾਰਜਸ਼ਾਲਾ ਵਿਚ 14 ਸੂਬਿਆਂ ਤੋਂ 120 ਡੈਲੀਗੇਟ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਸਿੱਖਿਆ ਸ਼ਾਸਤਰੀ, ਉਦਮੀ ਵਿਗਿਆਨੀ, ਪੇਸ਼ੇਵਰ, ਪੱਤਰਕਾਰ, ਕਿਸਾਨ, ਔਰਤਾਂ ਅਤੇ ਅਧਿਆਪਕਾਂ ਦੇ ਨਾਲ ਵਿਦਿਆਰਥੀ ਵੀ ਸ਼ਾਮਿਲ ਹਨ। ਇਸ ਮੌਕੇ ਦੱਖਣੀ ਭਾਰਤ ਤੋਂ ਆਏ ਡੈਲੀਗੇਟ ਜ਼ਿਆਦਾ ਸਨ ਜਦਕਿ ਮਹਿਲਾਵਾਂ ਦੀ ਗਿਣਤੀ 25 ਫ਼ੀਸਦੀ ਦੱਸੀ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਰੁਜ਼ਗਾਰ ਅਤੇ ਉਦਮੀਪਨ ਸੰਬੰਧੀ ਆਉਂਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਤਲਾਸ਼ਣ ਸੰਬੰਧੀ ਯਤਨ ਹੈ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀਸ਼ ਕੁਮਾਰ ਵਰਮਾ ਇਸ ਕਾਰਜਸ਼ਾਲਾ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਵੀ ਰੁਜ਼ਗਾਰ ਅਤੇ ਉਦਮੀ ਖੇਤਰ ਵਿਚ ਯੋਗਦਾਨ ਪਾਉਂਦਿਆਂ ਹੋਇਆਂ ਪਸ਼ੂ ਪਾਲਣ ਕਿੱਤੇ, ਡੇਅਰੀ, ਬੱਕਰੀ, ਸੂਰ, ਪੋਲਟਰੀ, ਮੱਛੀ ਪਾਲਣ ਅਤੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਸਿਖਲਾਈ ਦੇ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰਮੁਖੀ ਕਰਨ ਲਈ ਨਿੱਗਰ ਯੋਗਦਾਨ ਪਾ ਰਹੀ ਹੈ।
ਸ਼੍ਰੀ ਅਨਿਲ ਰਜੀਮਵਾਲੇ, ਜਨਰਲ ਸਕੱਤਰ, ਆਲ ਇੰਡੀਆ ਪ੍ਰੋਗਰੈਸਿਵ ਫੋਰਮ ਨੇ ਕਾਰਜਸ਼ਾਲਾ ਦੇ ਵਿਸ਼ੇ ’ਤੇ ਆਪਣਾ ਪਰਚਾ ਪੜਿਆ।ਆਏ ਹੋਏ ਡੈਲੀਗੇਟਾਂ ਦੀ ਜਾਣਕਾਰੀ ਲਈ ਯੂਨੀਵਰਸਿਟੀ ਵਲੋਂ ਇਕ ਬੜੀ ਸੁਚੱਜੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਪਰਦਰਸ਼ਨੀ ਜਿੱਥੇ ਪਸ਼ੂਆਂ ਦੀ ਸਿਹਤ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਉੱਥੇ ਮੀਟ ਦੇ ਬਣੇ ਬਿਸਕੁਟਾਂ, ਮੀਟ ਵਾਲੇ ਕੁਰਕਰਿਆਂ ਅਤੇ ਮੀਟ ਤੋਂ ਬਣਾਏ ਜਾ ਸਕਣ ਵਾਲੇ ਹੋਰ ਪਦਾਰਥਾਂ ਬਾਰੇ ਵੀ ਦੱਸਿਆ ਗਿਆ। ਲੱਗਦਾ ਸੀ ਇਸ ਨਾਲ ਨੇੜ ਭਵਿੱਖ ਜਿਠਤੇਹ ਰਸੋਈ ਦਾ ਸੀਨ ਬਦਲੇਗਾ ਉੱਥੇ ਮਹਿਮਾਨ ਨਵਾਜ਼ੀ ਦਾ ਦਰਿਸ਼ ਵੀ ਬਿਲਕੁਲ ਹੀ ਹੋਰ ਨਜ਼ਰ ਆਏਗਾ। ਜ਼ਰਾ ਸੋਚੋ  ਚਾਹ ਦੇ ਨਾਲ ਜਦੋਂ ਮੀਟ ਵਾਲੇ ਬਿਸਕੁਟ ਜਾਂ ਕੁਰਕੁਰੇ ਰੱਖੇ ਜਾਣਗੇ ਉਦੋਂ ਕਿਵੇਂ ਮਹਿਸੂਸ ਹੋਵੇਗਾ। ਇਸ ਮੌਕੇ ਤੇ ਪਰਸਿੱਧ ਸਨਅਤਕਾਰ ਅਤੇ ਸਰਗਰਮ ਅਕਾਲੀ ਆਗੂ ਜੇ ਐਸ ਕੁਲਾਰ, ਸਾਬਕਾ ਨਿਰਦੇਸ਼ਕ, ਉਦਮੀ ਸੰਗਠਨ ਨੇ ਕਿਹਾ ਕਿ ਉਦਯੋਗ ਇਸ ਵੇਲੇ ਦੋਰਾਹੇ ’ਤੇ ਖੜੇ ਹਨ। ਸਿੱਖਿਅਤ ਕਿਰਤੀ ਉਪਲਬਧ ਨਹੀਂ ਹਨ ਅਤੇ ਜੋ ਕੌਸ਼ਲ ਰੱਖਦੇ ਹਨ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਡਾ. ਯੁਗਲ ਰੇਲੂ, ਸਕੱਤਰ, ਆਲ ਇੰਡੀਆ ਪ੍ਰੋਗਰੈਸਿਵ ਫੋਰਮ ਨੇ ਇਸ ਫੋਰਮ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਫੋਰਮ ਦੇ ਕਨਵੀਨਰ ਡਾ. ਰਮੇਸ਼ ਰਤਨ ਨੇ ਜਾਣਕਾਰੀ ਦਿੱਤੀ ਕਿ ਇਸ ਵਰਕਸ਼ਾਪ ਵਿਚ ਇਸ ਵੇਲੇ ਭਾਰਤ ਵਿਚ ਉਦਮੀਪਨ ਦਾ ਦਰਿਸ਼, ਟੈਕਸ ਅਤੇ ਕਾਨੂੰਨ ਢਾਂਚਾ, ਵੱਖੋ-ਵੱਖਰੇ ਕਿੱਤੇ, ਔਰਤਾਂ ਅਤੇ ਯੁਵਕਾਂ ਦਾ ਯੋਗਦਾਨ ਆਦਿ ਵਿਸ਼ਿਆਂ ’ਤੇ ਤਕਨੀਕੀ ਅਤੇ ਮਹੱਤਵਪੂਰਨ ਪਰਚੇ ਪੜੇ ਜਾਣਗੇ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਨੇ ਆਪਣੇ ਵਿਚਾਰ ਪਰਗਟਾਉਂਦਿਆਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਪਸਾਰ ਸਿੱਖਿਆਵਾਂ ਰਾਹੀਂ ਕਿਸਾਨਾਂ ਅਤੇ ਉਦਮੀਆਂ ਵਿਚ ਪਸ਼ੂ ਪਾਲਣ ਕਿੱਤਿਆਂ ਨੂੰ ਬਹੁਤ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਫੋਰਮ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਦੇ ਸਾਂਝੇ ਯਤਨਾਂ ਦੀ ਉਹ ਸ਼ਲਾਘਾ ਕਰਦੇ ਹਨ।
ਚਾਹ ਵਾਲੀ ਬਰੇਕ ਦੌਰਾਨ ਬਾਹਰੋਂ ਆਏ ਡੈਲਗੇਟਾਂ ਨੇ ਜਿੱਥੇ ਪਰਦਰਸ਼ਨੀ ਦੇਖੀ ਉੱਥੇ ਸਥਾਨਕ ਪਰ੍ਤੀਨਿਧਾਂ ਨਾਲ ਤਸਵੀਰਾਂ ਵੀ ਖਿਚਵਾਈਆਂ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ

Tuesday, July 10, 2018

ਐਂਟੀਬਾਇਟਿਕ ਪ੍ਰਤੀਰੋਧਕ ਸਮਰੱਥਾ ਦੇ ਮੁੱਦੇ ’ਤੇ ਅੰਤਰ-ਰਾਸ਼ਟਰੀ ਕਾਰਜਸ਼ਾਲਾ

ਵੈਟਨਰੀ ਯੂਨੀਵਰਸਿਟੀ ਵਿਖੇ ਆਰੰਭ ਹੋਈ ਵਰਕਸ਼ਾਪ 
ਲੁਧਿਆਣਾ: 10 ਜੁਲਾਈ 2018 (ਐਮ ਐਸ ਭਾਟੀਆ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚਾਰ ਦਿਨਾਂ ਅੰਤਰ-ਰਾਸ਼ਟਰੀ ਕਾਰਜਸ਼ਾਲਾ ਦਾ ਉਦਘਾਟਨ ਸ. ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਕਿਰਤ ਵਿਭਾਗ ਨੇ ਕੀਤਾ।ਇਸ ਕਾਰਜਸ਼ਾਲਾ ਦਾ ਵਿਸ਼ਾ ਹੈ ’ਐਂਟੀਬਾਇਟਿਕ ਦਵਾਈਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਕਾਰਣ ਹੁੰਦੇ ਨੁਕਸਾਨ ਨੂੰ ਘਟਾਉਣ ਸੰਬੰਧੀ ਨੀਤੀਆਂ’।ਸ. ਸਿੱਧੂ ਨੇ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੇ ਸਮਾਜ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਐਂਟੀਬਾਇਟਿਕ ਦਵਾਈਆਂ ਦੀ ਵਧੇਰੇ ਵਰਤੋਂ ਜਾਂ ਗ਼ਲਤ ਵਰਤੋਂ ਨਾਲ ਜਿਥੇ ਪਸ਼ੂਆਂ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਉਥੇ ਮਨੁੱਖੀ ਸਿਹਤ ਲਈ ਵੀ ਇਹ ਨੁਕਸਾਨਦਾਈ ਹੈ। ਉਨ੍ਹਾਂ ਨੇ ਵਿਗਿਆਨੀਆਂ ਨੁੰ ਇਸ ਸਮੱਸਿਆ ਦੇ ਹੱਲ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ।ਇਸ ਕਾਰਜਸ਼ਾਲਾ ਵਿਚ 55 ਖੋਜਕਾਰ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚੋਂ 18 ਖੋਜੀ 15 ਵਿਭਿੰਨ ਮੁਲਕਾਂ ਤੋਂ ਆਏ ਹੋਏ ਹਨ।
ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ ਨੇ ਕਿਹਾ ਕਿ ਬਿਮਾਰੀਆਂ ’ਤੇ ਕਾਬੂ ਨਾ ਪਾਏ ਜਾਣ ਦੀ ਸੂਰਤ ਵਿਚ ਬਹੁਤ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਅੰਤਰ-ਦੇਸੀ ਇਲਾਜ ਢਾਂਚਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕਿਸੇ ਇਕੱਲੇ ਮੁਲਕ ਦਾ ਮਸਲਾ ਨਹੀਂ ਬਲਕਿ ਪੂਰੇ ਵਿਸ਼ਵ ਲਈ ਚੁਣੌਤੀ ਹੈ।
ਡਾ. ਅਰੁਣ ਕੁਲਸ਼੍ਰੇਸ਼ਠ, ਮਹਾਂਨਿਰਦੇਸ਼ਕ ਸਾਇੰਸ ਅਤੇ ਤਕਾਨਲੋਜੀ ਸੈਂਟਰ, ਨਵੀਂ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਐਂਟੀਬਾਇਟਿਕ ਪ੍ਰਤੀਰੋਧਕ ਸਮੱਸਿਆ ਬਹੁਤ ਖਤਰਨਾਕ ਢੰਗ ਨਾਲ ਵਧ ਰਹੀ ਹੈ ਅਤੇ ਵਿਕਾਸਸ਼ੀਲ ਦੇਸ਼ਾਂ ’ਤੇ ਇਸ ਦਾ ਜ਼ਿਆਦਾ ਅਸਰ ਪੈ ਰਿਹਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਾਰਜਸ਼ਾਲਾ ਚੰਗੇ ਅਤੇ ਕਾਰਗਰ ਉਪਾਅ ਲੱਭਣ ਵਾਲੇ ਪਾਸੇ ਇਕ ਕਦਮ ਹੋਰ ਵਧਾਏਗੀ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਦਾ ਸੰਸਥਾਨ ਖੋਜ ਲਈ ਵਿਭਿੰਨ ਮੁਲਕਾਂ ਦੇ ਖੋਜੀਆਂ ਨੂੰ ਵਿਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ।
ਕਾਰਜਸ਼ਾਲਾ ਦੇ ਪ੍ਰਬੰਧਕੀ ਸਕੱਤਰ, ਡਾ. ਤੇਜਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੱਤੀ ਕਿ ਨਾਮਵਰ ਸੰਸਥਾਵਾਂ ਜਿਵੇਂ ਪੀ ਜੀ ਆਈ ਚੰਡੀਗੜ੍ਹ, ਦਯਾਨੰਦ ਮੈਡੀਕਲ ਕਾਲਜ ਲੁਧਿਆਣਾ, ਬਿਹਾਰ ਵੈਟਨਰੀ ਯੂਨੀਵਰਸਿਟੀ ਅਤੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਇਸ ਕਾਰਜਸ਼ਾਲਾ ਦੌਰਾਨ ਐਂਟੀਬਾਇਟਿਕ ਪ੍ਰਤੀਰੋਧਕ ਸਮੱਸਿਆਵਾਂ ਸੰਬੰਧੀ ਲੈਕਚਰ ਦੇਣਗੇ ਅਤੇ ਇਸ ਦੇ ਨੁਕਸਾਨ ਨੂੰ ਘਟਾਉਣ ਸੰਬੰਧੀ ਵਿਚਾਰ ਰੱਖਣਗੇ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵੀ ਇਸ ਮੁੱਦੇ ਦੇ ਵਰਤਮਾਨ ਪਹਿਲੂਆਂ ਸੰਬੰਧੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪਰਿਪੇਖ ਤੋਂ ਗੱਲ ਕੀਤੀ।ਕਾਰਜਸ਼ਾਲਾ ਦੇ ਸੰਯੋਜਕ, ਡਾ. ਏ ਕੇ ਅਰੋੜਾ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਇਸ ਖੇਤਰ ਵਿਚ ਚੰਗਾ ਨਿੱਗਰ ਖੋਜ ਕਾਰਜ ਕਰ ਰਹੀ ਹੈ ਜਿਸ ਦੇ ਬੜੇ ਹਾਂ-ਪੱਖੀ ਨਤੀਜੇ ਮਿਲ ਰਹੇ ਹਨ।

Sunday, July 01, 2018

ਕੀ ਸਾਡੇ ਬੱਚੇ ਸਾਡੇ ਲਈ ਬਲੀ ਦਾ ਬੱਕਰਾ ਹਨ?

ਗੁਰੂਨਾਨਕ ਭਵਨ ਵਿੱਚ ਛੇ ਘੰਟੇ ਤੱਕ ਚੱਲੀ ਪਰਿਵਰਤਨ ਵਰਕਸ਼ਾਪ 
ਲੁਧਿਆਣਾ: 30 ਜੂਨ 2018: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਅੱਜ ਸ਼ਾਮ ਵਰਕਸ਼ਾਪ ਸੀ। ਸਫਲ ਪਰਵਰਿਸ਼ ਬਾਰੇ। ਸਕਸੈੱਸਫੁੱਲ ਪੇਰੈਂਟਿੰਗ। ਇਹ ਵਰਕਸ਼ਾਪ ਗੁਰੂਨਾਨਕ ਭਵਨ ਵਿੱਚ ਰਾਤ ਦੇ ਤਕਰੀਬਨ 11 ਵਜੇ ਤੱਕ ਜਾਰੀ ਰਹੀ।ਬੜੇ ਸੁਆਲ ਵੀ ਉੱਠੇ ਅਤੇ ਬੜੇ ਜੁਆਬ ਵੀ ਮਿਲੇ। 
ਆਖਿਰ ਕਿੱਥੇ ਰਹਿ ਜਾਂਦੀ ਹੈ ਕਮੀ ਕਿ ਸਾਡੇ ਪਿਆਰੇ ਬੱਚੇ ਸਾਡੇ ਕੋਲ ਨਹੀਂ ਰਹਿੰਦੇ। ਸਾਡੇ ਹੱਥਾਂ ਵਿੱਚੋਂ ਹੀ ਉਹ ਕਿਤੇ ਹੋਰ ਨਿਕਲ ਜਾਂਦੇ ਹਨ ਅਤੇ ਫਿਰ ਕਦੇ ਹੱਥ ਨਹੀਂ ਆਉਂਦੇ। ਕਦੇ ਨਸ਼ਿਆਂ ਵੱਲ, ਕਦੇ ਕਰਾਈਮ ਵੱਲ ਅਤੇ ਕਦੇ ਕਿਤੇ ਹੋਰ। ਇਸ ਲਈ ਇਹ ਵਰਕਸ਼ਾਪ ਖਾਸ ਸੀ। ਆਯੋਜਨ ਕੀਤਾ ਸੀ ਪਰਿਵਰਤਨ ਨਾਮ ਦੀ ਸੰਸਥਾ ਨੇ। ਇਹ ਸੰਸਥਾ ਪਿਛਲੇ 15 ਸਾਲਾਂ ਤੋਂ ਇਹ ਮੁਹਿੰਮ ਚਲਾ ਰਹੀ ਹੈ। ਸ਼ਾਇਰ ਜਸਵੰਤ ਜ਼ਫ਼ਰ ਅਤੇ ਪਰੋਫੈਸਰ ਰੂਪਾ ਕੌਰ ਇਸ ਵਾਰ ਵੀ ਇਸ ਆਯੋਜਨ ਦੀ ਖਾਸ ਪਰਾਪਤੀ ਰਹੇ। 
ਜਸਵੰਤ ਜ਼ਫ਼ਰ ਹੁਰਾਂ ਨੇ ਬਿਨਾ ਕਿਸੇ ਬਨਾਵਟੀ ਅੰਦਾਜ਼ ਤੋਂ ਬੜੇ ਸਾਫ ਸ਼ਬਦਾਂ ਵਿੱਚ ਬਹੁਤ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ- ਉਹ ਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਹਵਾਲੇ ਦੇ ਕੇ। ਫਿਰ ਉਹਨਾਂ ਰੱਬ ਬਾਰੇ ਵੀ ਗੱਲ ਕੀਤੀ। ਕਿਹਾ-ਪਤਾ ਨਹੀਂ ਰੱਬ ਹੁੰਦਾ ਹੈ ਜਾਂ ਨਹੀਂ ਪਰ ਜਿਸਨੇ ਵੀ ਰੱਬ ਦੀ ਕਾਢ ਕੱਢੀ-ਉਹ ਕਾਢ ਪਤੇ ਦੀ ਹੈ। ਇਹ ਰੱਬ ਵਾਲੀ ਭਾਵਨਾ ਸਾਨੂੰ ਕਣ ਕਣ ਨਾਲ ਜੋੜਦੀ ਹੈ। 
ਪਰ ਅੱਜ ਦੇ ਆਯੋਜਨ ਦਾ ਮਾਮਲਾ ਤਾਂ ਸਭ ਤੋਂ ਨੇੜਲੇ ਰਿਸ਼ਤਿਆਂ ਨੂੰ ਬਚਾਉਣ ਦਾ ਸੀ। ਅਸੀਂ ਬਹੁਤ ਕੁਝ ਕਮਾਉਂਦੇ ਹਾਂ--ਬਹੁਤ ਕੁਝ ਬਣਾਉਂਦੇ ਵੀ ਹਾਂ ਪਰ ਇਸ ਚੱਕਰ ਵਿੱਚ ਅਕਸਰ ਆਪਣਿਆਂ ਨਾਲੋਂ ਟੁੱਟ ਜਾਂਦੇ ਹਾਂ। ਇਸ ਵਕਫੇ ਦੌਰਾਨ ਹੀ ਓਹ ਕਿਤੇ ਹੋਰ ਜੁੜ ਜਾਂਦੇ ਹਨ।  ਕਿਸੇ ਹੋਰ ਵਿਅਕਤੀ ਨਾਲ--ਜਿਹੜਾ ਖਤਰਨਾਕ ਵੀ ਹੋ ਸਕਦਾ ਹੈ। ਕਿਸੇ  ਹੋਰ ਰੁਝਾਨ ਨਾਲ ਵੀ ਜਿਹੜਾ ਜਾਨਲੇਵਾ ਹੋ ਸਕਦਾ ਹੈ। ਕਿਸੇ ਅਜਿਹੇ ਚੱਕਰ ਵਿੱਚ ਵੀ ਜਿਹੜਾ ਪੂਰੇ ਸਮਾਜ ਲਈ ਖਤਰਨਾਕ ਵੀ ਹੋ ਸਕਦਾ ਹੈ। 
ਜਦੋਂ ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਡਾਕਟਰ ਸੰਦੀਪ ਜੋਤ ਨੇ ਪਹਿਲਾ ਸੁਆਲ ਪੁੱਛਿਆ ਕਿ ਅਸੀਂ ਬੱਚੇ  ਪੈਦਾ ਹੀ ਕਿਓਂ ਕਰਦੇ ਹਾਂ ਤਾਂ ਕਿਸੇ ਨੂੰ ਛੇਤੀ ਕੀਤਿਆਂ ਜੁਆਬ ਨਹੀਂ ਅਹੁੜਿਆ। ਜਿਹੜੇ ਜੁਆਬ ਸਾਹਮਣੇ ਆਏ ਉਹਨਾਂ ਨਾਲ ਸਾਡੇ ਸਮਾਜ ਦਾ ਬਹੁਤ ਕੁਝ ਉੱਘੜ ਕੇ ਸਾਹਮਣੇ ਆ ਗਿਆ ਕਿ ਕਿਵੇਂ ਅਸੀਂ ਬੱਦੇ ਸੁਪਨਿਆਂ ਦੇ ਸੁਪਨਿਆਂ ਦੀ ਪਰਵਾਹ ਕੀਤੇ ਬਗੈਰ ਬੱਚਿਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਵਾਲਾ ਘੋੜਾ ਸਮਝਦੇ ਹਾਂ।  ਜੋ ਕੁਝ ਸਾਨੂੰ ਮਾਪਿਆਂ ਨੇ ਨਹੀਂ ਦਿੱਤਾ ਅਸੀਂ ਉਹ ਕੁਝ ਦੇਣ ਦਾ ਭਰਮ ਪਾਲ ਕੇ ਆਪਣੇ ਬਜ਼ੁਰਗ ਜਾਂ ਸਵਰਗੀ ਮਾਪਿਆਂ ਕੋਲੋਂ ਬਦਲਾ ਲੈਣ ਵਾਲਾ ਸਾਧਨ ਵੀ ਆਪਣੇ ਇਹਨਾਂ ਬੱਚਿਆਂ ਨੂੰ ਹੀ ਸਮਝਦੇ ਹਾਂ। ਕਈਆਂ ਨੇ ਆਖਿਆ ਅਸੀਂ ਆਪਣੇ ਅਧੂਰੇਪਣ ਨੂੰ ਮਿਟਾ ਕੇ ਮੁਕੰਮਲ ਹੋਣ ਲਈ ਬੱਚੇ ਪੈਦਾ ਕਰਦੇ ਹਾਂ। ਸੁਆਲਾਂ ਜੁਆਬਾਂ ਦਾ ਇਹ ਦਿਲਚਸਪ ਸਿਲਸਿਲਾ ਕਾਫੀ ਰੌਚਕ ਸੀ। ਹਾਲ ਵਿੱਚ ਮੌਜੂਦ ਤਕਰੀਬਨ 100 ਕੁ ਵਿਅਕਤੀ ਇਹਨਾਂ ਸੁਆਲਾਂ ਜੁਆਬਾਂ ਨਾਲ ਜੁੜੇ ਹੋਏ ਸਨ। ਸਾਡੀਆਂ ਅੰਦਰਲੀਆਂ ਪਰਤਾਂ ਵਿੱਚ ਲੁਕਿਆ ਬਹੁਤ ਕੁਝ ਸਾਹਮਣੇ ਆ ਰਿਹਾ ਸੀ। ਉਮੀਦ ਸੀ ਕਿਸੇ ਅਲੌਕਿਕ ਬਾਗ ਦਾ ਦਰਵਾਜ਼ਾ ਖੁੱਲੇਗਾ ਅਤੇ ਬੜੀ ਅਲੌਕਿਕ ਜਿਹੀ ਮਹਿਕ ਆਏਗੀ। ਰੰਗ ਬਿਰੰਗੇ ਫੁਲ ਸਾਹਮਣੇ ਆਉਣਗੇ ਪਰ ਇਹ ਤਾਂ ਮਾਮਲਾ ਹੀ ਉਲਟ ਗਿਆ ਸੀ। ਇਹ ਦਰਵਾਜ਼ਾ ਕਿਸੇ ਬੰਦ ਬਾਗ ਦਾ ਨਹੀਂ ਸੀ ਬਲਕਿ ਸਦੀਆਂ ਤੋਂ ਬਣ ਚਲੇ ਆ ਰਹੇ ਕਿਸੇ ਅਜਿਹੇ ਕਮਰੇ ਦਾ ਸੀ ਜਿਸ ਵਿੱਚ ਸੜਾਂਦ ਮਾਰਦੇ ਸਾਡੇ ਰੀਤੀ ਰਿਵਾਜਾਂ ਦਾ ਸ਼ਿਕਾਰ ਹੋਏ ਸਾਡੇ ਹੀ ਆਪਣੀਆਂ ਦੀਆਂ ਲਾਸ਼ਾਂ ਦੀ ਬਦਬੂ ਬਾਹਰ ਆ ਰਹੀ ਸੀ। ਸਭ ਕੁਝ ਇਸ ਤਰਾਂ ਸੀ ਜਿਵੇਂ ਬੱਚੇ ਨਾ ਹੋ ਕੇ ਸਾਡੇ ਲਈ ਬਲੀ ਦਾ ਬੱਕਰਾ ਹੋਣ ਜਿਹਨਾਂ ਦੀ ਬਲੀ ਦੇ ਕੇ ਅਸੀਂ ਆਪਣੀਆਂ ਮੰਨਤਾਂ-ਮੁਰਾਦਾਂ ਪੂਰੀਆਂ ਕਰਨ ਦਾ ਭਰਮ ਪਾਲਣਾ ਹੁੰਦਾ ਹੈ। 
ਇਹ ਸਭ ਕੁਝ ਸਾਹਮਣੇ ਆਉਣ 'ਤੇ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹ ਤਾਂ ਹੋਣਾ ਹੀ ਸੀ। ਜਿਹਨਾਂ ਬੱਚਿਆਂ ਨੂੰ ਅਸੀਂ ਬਲਿ ਦੇ ਰਹੇ ਸਾਂ ਉਹਨਾਂ ਨੇ ਸਮਾਂ ਮਿਲਦੀਆਂ ਸਾਰ ਹੀ ਸਾਡੇ ਜਲਾਦੀ ਹੱਥਾਂ ਵਿੱਚੋਂ ਬਚ ਕੇ ਨਿਕਲਣਾ ਹੀ ਸੀ। ਸਥਿਤੀ ਗੰਭੀਰ ਸੀ।  ਲੱਗਦਾ ਸੀ ਹਾਲਾਤ ਹੰਝੂਆਂ ਭਰੇ ਹੋ ਸਕਦੇ ਹਨ ਪਰ ਨਹੀਂ--ਏਨੀ ਜਲਦੀ ਪੱਥਰ ਕਿੱਥੇ ਪਿਘਲਦੇ ਹਨ। ਕਿਸੇ ਨੇ ਦਿਲ 'ਤੇ ਨਹੀਂ ਲਿਆ।  ਜੇ ਆਉਂਦੀਆਂ ਵਰਕਸ਼ਾਪਾਂ ਵਿੱਚ ਅਜਿਹਾ ਹੋ ਸਕੇ ਤਾਂ ਸ਼ਾਇਦ ਕੁਝ ਭਲਾ ਹੀ ਹੋਵੇ। ਅਸੀਂ ਖੂਨ ਪੀਣ ਵਾਲੇ ਡਰੈਕੁਲਾ ਬਣ ਚੁੱਕੇ ਹਾਂ ਸ਼ਾਇਦ। 
ਇਹ ਤਾਂ ਡਾਕਟਰ ਸੰਦੀਪ ਜੋਤ ਹੀ ਹਨ ਜਿਹਨਾਂ ਨੇ ਸਾਡੇ ਸਮਾਜ ਵਿਚਲੇ ਇਹਨਾਂ ਲੋਕਾਂ ਨੂੰ ਡਰੈਕੁਲਾ ਨਾ ਆਖ ਕੇ ਸਿਰਫ ਤਿੰਨ ਚਾਰ ਵਰਗਾਂ ਵਿੱਚ ਵੰਡਿਆ , ਮੱਖੀ, ਮੱਛਰ, ਮਧੂ ਮੱਖੀ ਅਤੇ ਮਾਲੀ। ਡਾਕਟਰ ਸੰਦੀਪ ਜੋਤ ਦੇ ਪਹਿਲੇ ਹੀ ਸੁਆਲ ਦੀ ਆਲੋਚਨਾ ਵੀ ਹੋਈ ਪਰ ਗੱਲ ਛੇਤੀ ਹੀ ਨਿੱਬੜ ਗਈ। 
ਡਾਕਟਰ ਸੰਦੀਪ ਜੋਤ ਨੇ ਦੱਸਿਆ ਕਿ ਕੁਝ ਮਾਪੇ ਮੱਖੀ ਵਰਗੇ ਹੁੰਦੇ ਹਨ ਜਿਹੜੀ ਸਿਰਫ ਗੰਦਗੀ 'ਤੇ ਬੈਠਦੀ ਹੈ।  ਇਹ ਲੋਕ ਵੀ ਹਰ ਥਾਂ ਹਰ ਵੇਲੇ ਆਪਣੇ ਬੱਚੇ ਦੀ ਕੋਈ ਨ ਕੋਈ ਬੁਰਾਈ ਲੱਭ ਕੇ ਬਾਰ ਬਾਰ ਉਸਦੀ ਚਰਚਾ ਕਰਕੇ ਉਸਨੂੰ  ਭੰਡਦੇ ਰਹਿੰਦੇ ਹਨ। ਕੁਝ ਹੋਰ ਮਾਪੇ ਖਤਰਨਾਕ ਮੱਛਰ ਵਾਂਗ ਹੁੰਦੇ ਹਨ ਜਿਹੜੇ ਬੋਲਦੇ ਤਾਂ ਨਹੀਂ ਪਰ ਚੁੱਪਚਾਪ ਆਪਣੀ ਦਹਿਸ਼ਤ ਨਾਲ ਹੀ ਆਪਣੇ ਬੱਚਿਆਂ ਦਾ ਖੂਨ ਪੀਂਦੇ ਰਹਿੰਦੇ ਹਨ। ਕੁਝ ਹੋਰ ਮਾਪੇ ਮਧੂ ਮੱਖੀ ਵਾਂਗ ਹੁੰਦੇ ਹਨ ਜਿਹੜੀ ਸ਼ਹਿਦ ਇਕੱਤਰ ਕਰਦੀ ਹੈ। ਸਿਰਫ ਚੰਗੀਆਂ ਗੱਲਾਂ ਹੀ ਲਭਦੇ ਹਨ। ਬਾਹਰ ਵੀ ਇਹਨਾਂ ਖੂਬੀਆਂ ਦਾ ਹੀ ਪਰਚਾਰ ਕਰਦੇ ਹਨ। ਇਹਨਾਂ ਨੇ ਵੀ ਆਪਣੇ ਬੱਚਿਆਂ ਦੀਆਂ ਖੂਬੀਆਂ ਦੇ ਸਿਰ 'ਤੇ ਹੀ ਵੱਡਾ ਹੋਣਾ ਹੁੰਦਾ ਹੈ। ਕੁਝ ਕੁ ਮਾਪੇ ਮਾਲੀ ਵਾਂਗ ਹੁੰਦੇ ਹਨ ਜਿਹੜੇ ਲੋੜ ਅਨੁਸਾਰ ਆਪਣੇ ਵੱਡੇ ਛੋਟੇ ਬੱਚਿਆਂ ਨੂੰ  ਲੁੜੀਂਦਾ ਖਾਦ ਪਾਣੀ ਦੇਂਦੇ ਹਨ। 
ਦਿਲਾਂ ਨੂੰ ਹਲੂਣਾ ਦੇਣ ਵਾਲੇ ਸ਼ਾਇਰ ਅਤੇ ਇੰਜੀਨੀਅਰ ਜਸਵੰਤ ਜ਼ਫ਼ਰ ਨੇ ਆਪਣੀ ਇੱਕ ਕਵਿਤਾ ਸੁਣਾ ਕੇ ਆਖਿਆ ਕਿ ਅਸੀਂ ਜ਼ਿੰਦਗੀ ਵਿੱਚ ਸਿਰਫ ਲੈਣ ਵਾਲੀ ਭਾਸ਼ਾ ਸਿੱਖੀ ਹੈ। ਨੌਕਰੀ ਲੈਣੀ ਹੈ ਤਾਂਕਿ ਰਿਸ਼ਵਤ ਵਗੈਰਾ ਵੀ ਲਈ ਜਾ ਸਕੇ। ਦੁਕਾਨ ਜਾਂ ਏਜੰਸੀ ਲੈਣੀ ਹੈ ਤਾਂਕਿ ਦਲਾਲੀ ਵਗੈਰਾ ਵੀ ਲਈ ਜਾ ਸਕੇ। ਅਸੀਂ ਜਨਮ ਤੋਂ ਲੈ ਕੇ ਮੌਤ ਤੱਕ ਸਿਰਫ ਲੈਣਾ ਹੀ ਜਾਣਦੇ ਹਾਂ। ਸਰਦਾਰ ਜ਼ਫ਼ਰ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਦੇਣ ਜੋਗਾ ਬਣਾਓ। ਭਾਵੇਂ ਉਹ ਮਲੰਗ ਹੀ ਹੋਣ ਤਾਂ ਵੀ ਉਹ ਸਮਾਜ ਲਈ ਬੜੇ ਅਨਮੋਲ ਹੋਣਗੇ। ਪਰ ਤੁਹਾਡੇ ਬੱਚੇ ਅਜਿਹੇ ਤਾਂ ਹੀ ਬਣ ਸਕਣਗੇ ਜੇ ਤੁਸੀਂ ਵੀ ਉਹੋ ਜਿਹੇ ਹੋਵੋਗੇ। ਜ਼ਫ਼ਰ ਹੁਰਾਂ ਨੇ ਕਿਹਾ ਕਿ ਅੱਜ ਕੱਲ ਦੀ ਪਰਵਰਿਸ਼ ਮੁਤਾਬਿਕ ਜੇ ਤੁਸੀਂ ਬਹੁਤ ਵੱਡੀ ਛਾਲ ਵੀ ਮਾਰੋਗੇ ਤਾਂ ਆਪਣੇ ਬੱਚਿਆਂ ਨੂੰ ਆਪਣੇ ਵਰਗਾ ਬਣਾ  ਲਵੋਗੇ। ਇਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ। ਇਸ ਵਰਕਸ਼ਾਪ ਦਾ ਮੁੱਖ ਮਕਸਦ ਸੀ ਬੱਚਿਆਂ ਨੂੰ ਰੱਬੀ ਤੋਹਫ਼ਾ ਸਮਝਦਿਆਂ ਉਹਨਾਂ ਨੂੰ ਉਹ ਬਣਨ ਦੇਣਾ ਜਿਸ ਕੰਮ ਲਈ ਉਹਨਾਂ ਨੂੰ ਦੁਨੀਆ ਵਿੱਚ ਭੇਜਿਆ ਗਿਆ ਹੈ ਨਾ ਕਿ ਆਪਣੀ ਮਰਜ਼ੀ ਅਨੁਸਾਰ ਉਹਨਾਂ ਨੂੰ ਢਾਲਣਾ। 
ਕੁਝ ਗੱਲਾਂ ਹੋਰ ਵੀ ਸਨ। ਵਰਕਸ਼ਾਪ ਦਾ ਸਮਾਂ ਬਹੁਤ ਲੰਮਾ ਸੀ। ਅੱਜਕਲ ਦੇ ਹਾਲਾਤ ਅਤੇ ਸਾਂਝੇ ਪਰਿਵਾਰਾਂ ਵਿੱਚ ਐਨਾ ਲੰਮਾ ਸਮਾਂ ਵਾਰਾ ਨਹੀਂ ਖਾਂਦਾ। ਫੀਸ ਦਾ ਮਾਮਲਾ ਵੀ ਜ਼ਰੂਰੀ ਵਿਚਾਰਨ ਵਾਲਾ ਸੀ। ਪੱਕੀਆਂ ਤਨਖਾਹਾਂ ਜਾਂ ਨਿਜੀ ਕੰਮਾਂ ਵਾਲਿਆਂ ਨੂੰ ਸ਼ਾਇਦ ਇਹ ਫੀਸ ਪੁੱਗਦੀ ਹੋਵੇ ਪਰ ਦਿਹਾੜੀਦਾਰ ਦਾ ਤਾਂ ਇਥੇ ਆ ਕੇ ਪੈਸਾ ਵੀ ਗਿਆ ਅਤੇ ਸਮਾਂ ਵੀ। ਕੀ ਸਿੱਖਣ ਦਾ ਇਹ ਹੱਕ ਸਿਰਫ ਅਮੀਰਾਂ ਨੂੰ ਹੈ? ਆਯੋਜਨਾਂ ਦੇ ਖਰਚੇ ਚਲਾਉਣ ਲਈ ਤਾਂ ਹੋਰ ਰਸਤੇ ਵੀ ਬਥੇਰੇ ਹਨ। ਤੁਲਸੀ ਵਾਲੇ ਬੂਟੇ ਦੇ ਨਾਲ ਨਾਲ ਜੇ ਜ਼ਫ਼ਰ ਸਾਹਿਬ ਦੀਆਂ ਪੁਸਤਕਾਂ ਵੀ ਸੌਗਾਤ ਵਿੱਚ ਸਭ ਨੂੰ  ਮਿਲਦੀਆਂ ਤਾਂ ਹੋਰ ਵੀ ਚੰਗਾ ਹੁੰਦਾ। ਇਸਦੇ ਲਈ ਵਾਲਾਂਟਿਅਰੀ ਕੌਂਟਰੀਬਿਊਸ਼ਨ ਵੀ ਰੱਖੀ ਜਾ ਸਕਦੀ ਸੀ। ਅਜਕਲ 18 ਤੋਂ 20 ਘੰਟਿਆਂ ਤੱਕ ਦੀ ਡਿਊਟੀ ਵਾਲੇ ਲੋਕ ਵੀ ਹਨ। ਕਈ ਮਾਮਲਿਆਂ ਵਿੱਚ ਤਾਂ ਪਤੀ ਪਤਨੀ ਇੱਕ ਇੱਕ ਹਫਤਾ ਇੱਕ ਦੂਜੇ ਦੀ ਸ਼ਕਲ ਵੀ ਨਹੀਂ ਦੇਖ ਸਕਦੇ ਬੱਚੇ ਦੇਖਣੇ ਤਾਂ ਬਹੁਤ ਦੂਰ ਦੀ ਗੱਲ। ਟੀਵੀ ਦੇ ਪਰੋਗਰਾਮਾਂ ਵਿੱਚ ਭੜਕਾਈਆਂ  ਜਾਂਦੀਆਂ ਭਾਵਨਾਵਾਂ ਅਤੇ ਨਸ਼ਿਆਂ ਦੇ ਵਰਤਾਰੇ ਬਾਰੇ ਵੀ ਕੋਈ ਗੱਲਾਂ ਨਹੀਂ ਹੋਈਆਂ। ਕੀ ਵਿਗੜ ਰਿਹਾ ਸਮਾਜਿਕ ਢਾਂਚਾ ਸਿਰਫ ਅਤੇ ਸਿਰਫ ਪਰਵਰਿਸ਼ ਦੀਆਂ ਕਮੀਆਂ ਕਰਕੇ ਹੈ?

Saturday, June 02, 2018

ਨੱਚਦਾ ਪੰਜਾਬ ਵੈਲਫ਼ੇਅਰ ਕਲੱਬ ਵਲੋਂਂ ਭੰਗੜਾ ਟਰੇਨਿੰਗ ਵਰਕਸ਼ਾਪ ਸ਼ੁਰੂ

Sat, Jun 2, 2018 at 3:34 PM
ਸਿਖਲਾਈ ਵਿੱਚ ਗਿੱਧਾ, ਭੰਗੜਾ, ਜਿੰਦੁਆ, ਜੁਗਨੀ ਅਤੇ ਝੂੰਮਰ ਵੀ ਸ਼ਾਮਲ  
ਲੁਧਿਆਣਾ: 02 ਜੂਨ 2018:(ਪੰਜਾਬ ਸਕਰੀਨ ਬਿਊਰੋ)::
ਨੱਚਦਾ ਪੰਜਾਬ ਵੈਲਫ਼ੇਅਰ ਕਲੱਬ ਰਜਿ ਪੰਜਾਬ  ਵਲੋਂ ਸਥਾਨਕ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿਚ ਨੌਜੁਆਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਣ ਲਈ ਭੰਗੜਾ ਟਰੇਨਿੰਗ ਵਰਕਸ਼ਾਪ 20 ਮਈ ਤੋਂ ਸ਼ੁਰੂ ਕੀਤੀ ਗਈ ਹੈ।  ਇਸ ਕਲੱਬ  ਦੇ ਚੇਅਰਮੈਨ ਜਸਦੇਵ ਸਿੰਘ ਸੇਖੋਂ, ਕੌਮਾਂਤਰੀ ਕੋਚ ਅਵਤਾਰ ਸਿੰਘ ਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਨਵੀਂ ਪੀਡ਼ੀ ਨੂੰ ਆਪਣੇ ਵਿਰਸੇ ਤੇ ਵਿਰਾਸਤ ਦੇ ਨਾਲ ਜੋੜਣ ਦਾ ਇਹ ਯਤਨ ਹੈ। ਉਹਨਾਂ ਕਿਹਾ ਕਿ ਸਾਡੀ ਨਵੀਂ ਪੀੜੀ ਵਿਰਸੇ ਦੇ ਨਾਲੋਂ ਟੁੱਟ ਰਹੀ ਹੈ। ਇਸ ਸੰਗਠਨ ਦੇ ਬੁਲਾਰੇ ਹਰਜੀਤ ਸਿੰਘ ਤੇ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਭੰਗੜਾ ਵਰਕਸ਼ਾਪ ਦੇ ਲਈ ਨੌਜੁਆਨਾਂ ਵਿਚ ਭਾਰੀ ਉਤਸ਼ਾਹ ਹੈ। ਇਸ ਦੇ ਨਾਲ ਜਿੱਥੇ ਨੌਜੁਆਨ ਆਪਣੇ ਵਿਰਸੇ ਦੇ ਨਾਲ ਜੁੜਨਣਗੇ ਉਥੇ ਉਹ ਨਸ਼ਿਆਂ ਦੀ ਨਾ ਮੁਰਾਦ ਬੀਮਾਰੀ ਤੋਂ ਵੀ ਦੂਰ ਰਹਿਣਗੇ। ਇਸ ਵਰਕਸ਼ਾਪ ਵਿੱਚ ਲਖਵੰਤ ਸਿੰਘ ਗਿੱਲ, ਹਰਮੀਤ ਸਿੰਘ ਟਿੱਲੂ, ਭੁਪਿੰਦਰ ਸਿੰਘ, ਬਹਾਦਰ ਸਿੰਘ ਬਾਂਸਲ, ਸੁਖਨਪਾਲ ਸਿੰਘ,ਅਜੀਤ ਸੈਣੀ ਅੰਮਿ੍ਰਤਪਾਲ ਸਿੰਘ, ਚੇਤਨ ਕਮਲ ਆਦਿ ਕੌਮੀ ਤੇ ਕੌਮਾਂਤਰੀ ਕੋਚਾਂ ਦੀ ਰਹਿਨੁਮਾਈ ਵਿੱਚ  ਇਸ ਵਰਕਸ਼ਾਪ ਵਿੱਚ ਗਿੱਧੇ ਭੰਗੜੇ ਦੋ ਨਾਲ ਜੁੜੇ ਲੁੱਡੀ, ਝੂੰਮਰ, ਜਿੰਦੂਆ, ਜੁਗਨੀ, ਸ਼ੀਸ਼ੀ, ਮਾਈਆ ਤੇ ਲੋਕ ਬੋਲੀਆਂ, ਟੱਪੇ, ਨੈਤਿਕ ਕਦਰਾਂ ਕੀਮਤਾਂ ਤੇ ਪੰਜਾਬ ਦੇ ਸੱਭਿਆਚਾਰ ਵਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸੁਸਾਇਟੀ ਦੇ ਆਯੋਜਨ ਵਿੱਚ ਕੌਮਾਂਤਰੀ ਢੋਲੀ ਰਾਜੇੋਸ਼ ਯੋਗੀ ਬਿਟੂ ਉਸਤਾਦ ਦੀ ਢੇਲ ਦੀ ਤਾਲ ਦੇ ਨਾਲ ਨੌਜੁਆਨ ਜੁੜਦੇ ਹਨ।  ਉਹਨਾਂ ਕਿਹਾ ਕਿ ਇਸ ਵਰਕਸ਼ਾਪ ਵਿਚ ਆਪਣੇ ਬੱਚਿਆਂ ਤੇ ਨੌਜੁਆਨਾਂ ਨੂੰ ਭੇਜਣ ਤਾਂ ਕਿ ਉਹ ਆਪਣੇ ਮਾਣਮੱਤੇ ਵਿਰਸੇ ਨਾਲ ਜੁੜ ਸਕਣ।
  

Monday, September 22, 2014

ਫੀਲਡ ਵਰਕਰ ਵੀ ਸੰਘਰਸ਼ ਦੇ ਰਾਹ

ਡੀਸੀ ਦਫਤਰ ਸਾਹਮਣੇ ਦਿੱਤਾ ਧਰਨਾ 
ਲੁਧਿਆਣਾ: 22 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਸਾਹਮਣੇ ਧਰਨਾ ਦਿੱਤਾ ਗਿਇਆ ਅਤੇ ਜ਼ੋਰਦਾਰ ਨਾਅਰੇ ਬਾਜ਼ੀ ਵੀ ਕੀਤੀ ਗਈ। ਇਸ ਤੋਂ ਪਹਿਲਾਂ ਨਗਰ ਸੁਧਾਰ ਟਰਸਟ ਅੱਗੇ ਵੀ ਧਰਨਾ ਦਿੱਤਾ ਗਿਆ ਅਤੇ  ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਜਾਰੀ ਪ੍ਰੈਸ ਨੋਟ ਵਿੱਚ ਦੋਸ਼ ਲਗਾਇਆ ਗਿਆ ਕਿ ਸੀਵਰੇਜ ਬੋਰਡ ਅਤੇ ਨਗਰ ਸੁਧਾਰ ਟਰੱਸਟ ਦੇਅਧਿਕਰਿਅਨ ਦੀ ਆਪਸੀ ਲੜਾਈ ਵਿੱਚ ਫੀਲਡ ਵਾਲੇ ਮੁਲਾਜ਼ਮ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ। ਬੁਲਾਰਿਆਂ ਨੇ ਵੀ ਮੰਗ ਕੀਤੀ ਕਿ ਵਰਕਰਾਂ ਨੂੰ ਉਹਨਾਂ ਦੀ ਛੇ ਮਹੀਨਿਆਂ ਤੋਂ ਰੁਕੀ ਹੋਈ ਤਨਖਾਹ ਦੁਆਈ ਜਾਵੇ ਅਤੇ ਬਾਕੀ ਮੰਗਾਂ ਵੀ ਪੂਰੀਆਂ ਕਾਰਵਾਈਆਂ ਜਾਣ।  

Friday, April 11, 2014

GADVASU ਵਿਖੇ ਕਾਰਜਸ਼ਾਲਾ

Fri, Apr 11, 2014 at 4:41 PM
ਕਾਰਜਸ਼ਾਲਾ ਵਿੱਚ ਸ਼ਾਮਿਲ ਹੋਏ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ 
ਲੁਧਿਆਣਾ-11-ਅਪ੍ਰੈਲ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪਸ਼ੂ ਵਿਗਿਆਨ ਮਾਹਿਰਾਂ ਲਈ ਖੇਤਰ ਵਿੱਚ ਪਰਖ ਅਤੇ ਸਿੱਧੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਨਿਪੁੰਨਤਾ ਦੇਣ ਵਾਸਤੇ ਇਕ ਵਿਸ਼ੇਸ਼ ਕਾਰਜਸ਼ਾਲਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਲਗਾਈ ਗਈ।ਇਹ ਕਾਰਜਸ਼ਾਲਾ ਵੈਟਨਰੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਜੋਨਲ ਪ੍ਰਾਜੈਕਟ ਨਿਰਦੇਸ਼ਾਲੇ ਦੇ ਸਹਿਯੋਗ ਨਾਲ ਕਰਵਾਈ ਗਈ।ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਉਪ-ਕੁਲਪਤੀ, ਡਾ. ਵਿਜੇ ਕੁਮਾਰ ਤਨੇਜਾ ਨੇ ਕਿਹਾ ਕਿ ਪਸ਼ੂ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਪੰਜਾਬ ਦੀ ਖੇਤੀਬਾੜੀ ਬੜੀ ਤੇਜ਼ੀ ਨਾਲ ਪਸ਼ੂ ਵਿਭਿੰਨਤਾ ਦੇ ਖੇਤਰ ਵਿੱਚ ਤਬਦੀਲ ਹੋ ਰਹੀ ਹੈ।ਵੈਟਨਰੀ ਯੂਨੀਵਰਸਿਟੀ ਨੇ ਪਸ਼ੂ ਪਾਲਣ ਦੇ ਖੇਤਰਾਂ ਜਿਵੇਂ ਮੁਰਗੀ ਪਾਲਣ, ਡੇਅਰੀ, ਮੱਛੀ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੇ ਮਾਮਲੇ ਵਿੱਚ ਕਈ ਨਵੀਂਆਂ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ। ਇਨ੍ਹਾਂ ਤਕਨੀਕਾਂ ਨੂੰ ਕਿਸਾਨਾਂ ਤੱਕ ਪ੍ਰਭਾਵੀ ਢੰਗ ਨਾਲ ਪਹੁੰਚਾਉਣਾ ਅਤੇ ਇਨ੍ਹਾਂ ਦੀ ਵਰਤੋਂ ਕਰਕੇ ਪਸ਼ੂਆਂ ਤੋਂ ਉਤਪਾਦਨ ਵਧਾਉਣਾ ਸਾਡਾ ਮੁੱਖ ਉਦੇਸ਼ ਹੈ ਤਾਂ ਜੋ ਕਿਸਾਨਾਂ ਦੀ ਪੈਦਾਵਾਰ ਵਿੱਚ ਮੁਨਾਫਾ ਵਧਾਇਆ ਜਾ ਸਕੇ।ਡਾ. ਤਨੇਜਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵੈਟਨਰੀ ਯੂਨੀਵਰਸਿਟੀ ਦੇ ਕਿਸ਼ੀ ਵਿਗਿਆਨ ਕੇਂਦਰਾਂ ਨੂੰ ਰਲ ਕੇ ਕਿਸਾਨ ਭਾਈਚਾਰੇ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ।ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਜੋਨਲ ਪ੍ਰਾਜੈਕਟ ਨਿਰਦੇਸ਼ਕ ਡਾ. ਐਸ. ਪ੍ਰਭੂ ਕੁਮਾਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵੱਖ-ਵੱਖ ਪਹਿਲੂਆਂ ਤੇ ਅਲੱਗ ਕਾਰਜਸ਼ਾਲਾਵਾਂ ਕਰਵਾਈਆਂ ਜਾ ਰਹੀਆਂ ਹਨ ਕਿਉਂਕਿ ਪਸ਼ੂ ਵਿਗਿਆਨ ਦਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਯੋਗਦਾਨ ਅੱਗੇ ਨਾਲੋਂ ਬਹੁਤ ਵੱਧ ਗਿਆ ਹੈ।ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਰਨਰਿੰਦਰ ਸਿੰਘ ਰੰਧਾਵਾ ਨੇ ਆਪਣੀ ਪੇਸ਼ਕਾਰੀ ਦੇ ਮਾਧਿਅਮ ਰਾਹੀਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਤਕਨੀਕਾਂ ਪ੍ਰਦਰਸ਼ਿਤ ਕੀਤੀਆਂ ਜੋ ਕਿ ਖੇਤਰ ਵਿੱਚ ਕਿਸਾਨਾਂ ਦੇ ਫਾਇਦੇ ਲਈ ਮੁਫੀਦ ਸਾਬਿਤ ਹੋ ਸਕਦੀਆਂ ਹਨ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਅਧਿਆਪਕਾਂ ਨੇ ਨਵੀਂਆਂ ਨੀਤੀਆਂ ਲਈ ਆਪਣੇ ਮਸ਼ਵਰੇ ਦਿੱਤੇ।ਸਾਲ 2014-15 ਵਿੱਚ ਪਸ਼ੂ ਵਿਗਿਆਨ ਅਤੇ ਮੱਛੀ ਪਾਲਣ ਖੇਤਰ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਤੇ ਕੀਤੇ ਜਾਣ ਵਾਲੇ ਕਾਰਜਾਂ ਨੂੰ ਵੀ ਸੂਚੀਬੱਧ ਕੀਤਾ ਗਿਆ।ਇਸ ਕਾਰਜ ਲਈ ਪੰਜਾਬ ਦੇ ਵੱਖੋ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 14 ਪਸ਼ੂ ਵਿਗਿਆਨੀ ਵੀ ਪਹੁੰਚੇ ਹੋਏ ਸਨ।ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਣਜੋਧਨ ਸਿੰਘ ਸਹੋਤਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਵਿਗਿਆਨੀਆਂ ਨੂੰ ਮਸ਼ਵਰਾ ਦਿੱਤਾ ਕਿ ਪਸਾਰ ਸੇਵਾਵਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਲਿਜਾਇਆ ਜਾਵੇ ਤਾਂ ਜੋ ਨਵੀਂ ਜਾਣਕਾਰੀ ਅਤੇ ਤਕਨੀਕਾਂ ਉਨ੍ਹਾਂ ਤੱਕ ਪਹੁੰਚ ਸਕਣ।