Received on Friday1st Aug 2025 at 4:14 PM From PAU Ludhiana
ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਆਯੋਜਿਤ ਹਰਬਲ ਗਾਰਡਨ ਅਧਿਆਪਕ ਵਰਕਸ਼ਾਪ +++++++++++++++++++++++++++++++++++++++++++++++++++++++++++++++
ਪੀ ਏ ਯੂ ਦੇ ਮਾਈਕਰੋਬਾਇਓਲੋਜੀ ਵਿਗਿਆਨ ਵਿਭਾਗ ਨੇ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਆਯੋਜਿਤ ਹਰਬਲ ਗਾਰਡਨ ਅਧਿਆਪਕ ਵਰਕਸ਼ਾਪ ਵਿੱਚ ਬਾਇਓਐਨਜ਼ਾਈਮ, ਜੀਵਾਣੂੰ ਖਾਦਾਂ, ਪਾਣੀ ਪਰਖ ਕਿੱਟਾਂ ਅਤੇ ਖੁੰਬਾਂ ਦੀ ਕਾਸ਼ਤ ਬਾਰੇ ਇੱਕ ਪ੍ਰਦਰਸ਼ਨੀ ਲਗਾਈ। ਇਸ ਵਰਕਸ਼ਾਪ ਵਿੱਚ ਕੁੱਲ 925 ਭਾਗੀਦਾਰਾਂ ਨੇ ਹਿੱਸਾ ਲਿਆ। ਵਿਗਿਆਨ ਵਿਭਾਗ ਦੀ ਮੁਖੀ ਡਾ. (ਸ਼੍ਰੀਮਤੀ) ਉਰਮਿਲਾ ਗੁਪਤਾ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਾਲ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਪੀਏਯੂ ਦੁਆਰਾ ਵਿਕਸਤ ਬਾਇਓਐਨਜ਼ਾਈਮ, ਬਾਇਓਫਰਟੀਲਾਈਜ਼ਰ, ਵਾਟਰ ਟੈਸਟਿੰਗ ਕਿੱਟਾਂ ਅਤੇ ਸਾਲ ਭਰ ਮਸ਼ਰੂਮ ਦੀ ਕਾਸ਼ਤ ਤਕਨਾਲੋਜੀ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਕਿਰਨ ਬੈਂਸ, ਡੀਨ, ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

No comments:
Post a Comment