Sat, Jun 2, 2018 at 3:34 PM
ਸਿਖਲਾਈ ਵਿੱਚ ਗਿੱਧਾ, ਭੰਗੜਾ, ਜਿੰਦੁਆ, ਜੁਗਨੀ ਅਤੇ ਝੂੰਮਰ ਵੀ ਸ਼ਾਮਲ
ਲੁਧਿਆਣਾ: 02 ਜੂਨ 2018:(ਪੰਜਾਬ ਸਕਰੀਨ ਬਿਊਰੋ)::
ਨੱਚਦਾ ਪੰਜਾਬ ਵੈਲਫ਼ੇਅਰ ਕਲੱਬ ਰਜਿ ਪੰਜਾਬ ਵਲੋਂ ਸਥਾਨਕ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿਚ ਨੌਜੁਆਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਣ ਲਈ ਭੰਗੜਾ ਟਰੇਨਿੰਗ ਵਰਕਸ਼ਾਪ 20 ਮਈ ਤੋਂ ਸ਼ੁਰੂ ਕੀਤੀ ਗਈ ਹੈ। ਇਸ ਕਲੱਬ ਦੇ ਚੇਅਰਮੈਨ ਜਸਦੇਵ ਸਿੰਘ ਸੇਖੋਂ, ਕੌਮਾਂਤਰੀ ਕੋਚ ਅਵਤਾਰ ਸਿੰਘ ਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਨਵੀਂ ਪੀਡ਼ੀ ਨੂੰ ਆਪਣੇ ਵਿਰਸੇ ਤੇ ਵਿਰਾਸਤ ਦੇ ਨਾਲ ਜੋੜਣ ਦਾ ਇਹ ਯਤਨ ਹੈ। ਉਹਨਾਂ ਕਿਹਾ ਕਿ ਸਾਡੀ ਨਵੀਂ ਪੀੜੀ ਵਿਰਸੇ ਦੇ ਨਾਲੋਂ ਟੁੱਟ ਰਹੀ ਹੈ। ਇਸ ਸੰਗਠਨ ਦੇ ਬੁਲਾਰੇ ਹਰਜੀਤ ਸਿੰਘ ਤੇ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਭੰਗੜਾ ਵਰਕਸ਼ਾਪ ਦੇ ਲਈ ਨੌਜੁਆਨਾਂ ਵਿਚ ਭਾਰੀ ਉਤਸ਼ਾਹ ਹੈ। ਇਸ ਦੇ ਨਾਲ ਜਿੱਥੇ ਨੌਜੁਆਨ ਆਪਣੇ ਵਿਰਸੇ ਦੇ ਨਾਲ ਜੁੜਨਣਗੇ ਉਥੇ ਉਹ ਨਸ਼ਿਆਂ ਦੀ ਨਾ ਮੁਰਾਦ ਬੀਮਾਰੀ ਤੋਂ ਵੀ ਦੂਰ ਰਹਿਣਗੇ। ਇਸ ਵਰਕਸ਼ਾਪ ਵਿੱਚ ਲਖਵੰਤ ਸਿੰਘ ਗਿੱਲ, ਹਰਮੀਤ ਸਿੰਘ ਟਿੱਲੂ, ਭੁਪਿੰਦਰ ਸਿੰਘ, ਬਹਾਦਰ ਸਿੰਘ ਬਾਂਸਲ, ਸੁਖਨਪਾਲ ਸਿੰਘ,ਅਜੀਤ ਸੈਣੀ ਅੰਮਿ੍ਰਤਪਾਲ ਸਿੰਘ, ਚੇਤਨ ਕਮਲ ਆਦਿ ਕੌਮੀ ਤੇ ਕੌਮਾਂਤਰੀ ਕੋਚਾਂ ਦੀ ਰਹਿਨੁਮਾਈ ਵਿੱਚ ਇਸ ਵਰਕਸ਼ਾਪ ਵਿੱਚ ਗਿੱਧੇ ਭੰਗੜੇ ਦੋ ਨਾਲ ਜੁੜੇ ਲੁੱਡੀ, ਝੂੰਮਰ, ਜਿੰਦੂਆ, ਜੁਗਨੀ, ਸ਼ੀਸ਼ੀ, ਮਾਈਆ ਤੇ ਲੋਕ ਬੋਲੀਆਂ, ਟੱਪੇ, ਨੈਤਿਕ ਕਦਰਾਂ ਕੀਮਤਾਂ ਤੇ ਪੰਜਾਬ ਦੇ ਸੱਭਿਆਚਾਰ ਵਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸੁਸਾਇਟੀ ਦੇ ਆਯੋਜਨ ਵਿੱਚ ਕੌਮਾਂਤਰੀ ਢੋਲੀ ਰਾਜੇੋਸ਼ ਯੋਗੀ ਬਿਟੂ ਉਸਤਾਦ ਦੀ ਢੇਲ ਦੀ ਤਾਲ ਦੇ ਨਾਲ ਨੌਜੁਆਨ ਜੁੜਦੇ ਹਨ। ਉਹਨਾਂ ਕਿਹਾ ਕਿ ਇਸ ਵਰਕਸ਼ਾਪ ਵਿਚ ਆਪਣੇ ਬੱਚਿਆਂ ਤੇ ਨੌਜੁਆਨਾਂ ਨੂੰ ਭੇਜਣ ਤਾਂ ਕਿ ਉਹ ਆਪਣੇ ਮਾਣਮੱਤੇ ਵਿਰਸੇ ਨਾਲ ਜੁੜ ਸਕਣ।
No comments:
Post a Comment