Friday, November 23, 2018

GADVASU ਵਿਖੇ ਰੁਜ਼ਗਾਰ ਅਤੇ ਉਦਮੀਪਨ ਸੰਬੰਧੀ ਕੌਮੀ ਵਰਕਸ਼ਾਪ ਸ਼ੁਰੂ

ਉੱਘੇ ਸਨਅਤਕਾਰ ਅਤੇ ਸਰਗਰਮ ਅਕਾਲੀ ਆਗੂ ਜੇ ਐਸ ਕੁਲਾਰ ਵੀ ਪੁੱਜੇ 
ਲੁਧਿਆਣਾ: 23 ਨਵੰਬਰ 2018: (ਪੰਜਾਬ ਸਕਰੀਨ ਟੀਮ):: ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 

ਆਲ ਇੰਡੀਆ ਪ੍ਰੋਗਰੈਸਿਵ ਫੋਰਮ ਵਲੋਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ ਤਿੰਨ ਦਿਨਾਂ ਕਾਰਜਸ਼ਾਲਾ ਅੱਜ ਬੜੇ ਹੀ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਈ। ਇਹ ਵਰਕਸ਼ਾਪ 23 ਤੋਂ 25 ਨਵੰਬਰ ਤੱਕ ਚੱਲੇਗੀ। ਇਸ ਕਾਰਜਸ਼ਾਲਾ ਦਾ ਵਿਸ਼ਾ ਹੈ "ਵਿਕਾਸ, ਰੁਜ਼ਗਾਰ ਅਤੇ ਉਦਮੀਪਨ’: ਉਭਰਦੇ ਯਥਾਰਥ"। 
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਇਸ ਕਾਰਜਸ਼ਾਲਾ ਵਿਚ 14 ਸੂਬਿਆਂ ਤੋਂ 120 ਡੈਲੀਗੇਟ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਸਿੱਖਿਆ ਸ਼ਾਸਤਰੀ, ਉਦਮੀ ਵਿਗਿਆਨੀ, ਪੇਸ਼ੇਵਰ, ਪੱਤਰਕਾਰ, ਕਿਸਾਨ, ਔਰਤਾਂ ਅਤੇ ਅਧਿਆਪਕਾਂ ਦੇ ਨਾਲ ਵਿਦਿਆਰਥੀ ਵੀ ਸ਼ਾਮਿਲ ਹਨ। ਇਸ ਮੌਕੇ ਦੱਖਣੀ ਭਾਰਤ ਤੋਂ ਆਏ ਡੈਲੀਗੇਟ ਜ਼ਿਆਦਾ ਸਨ ਜਦਕਿ ਮਹਿਲਾਵਾਂ ਦੀ ਗਿਣਤੀ 25 ਫ਼ੀਸਦੀ ਦੱਸੀ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਰੁਜ਼ਗਾਰ ਅਤੇ ਉਦਮੀਪਨ ਸੰਬੰਧੀ ਆਉਂਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਤਲਾਸ਼ਣ ਸੰਬੰਧੀ ਯਤਨ ਹੈ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀਸ਼ ਕੁਮਾਰ ਵਰਮਾ ਇਸ ਕਾਰਜਸ਼ਾਲਾ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਵੀ ਰੁਜ਼ਗਾਰ ਅਤੇ ਉਦਮੀ ਖੇਤਰ ਵਿਚ ਯੋਗਦਾਨ ਪਾਉਂਦਿਆਂ ਹੋਇਆਂ ਪਸ਼ੂ ਪਾਲਣ ਕਿੱਤੇ, ਡੇਅਰੀ, ਬੱਕਰੀ, ਸੂਰ, ਪੋਲਟਰੀ, ਮੱਛੀ ਪਾਲਣ ਅਤੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਸਿਖਲਾਈ ਦੇ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰਮੁਖੀ ਕਰਨ ਲਈ ਨਿੱਗਰ ਯੋਗਦਾਨ ਪਾ ਰਹੀ ਹੈ।
ਸ਼੍ਰੀ ਅਨਿਲ ਰਜੀਮਵਾਲੇ, ਜਨਰਲ ਸਕੱਤਰ, ਆਲ ਇੰਡੀਆ ਪ੍ਰੋਗਰੈਸਿਵ ਫੋਰਮ ਨੇ ਕਾਰਜਸ਼ਾਲਾ ਦੇ ਵਿਸ਼ੇ ’ਤੇ ਆਪਣਾ ਪਰਚਾ ਪੜਿਆ।ਆਏ ਹੋਏ ਡੈਲੀਗੇਟਾਂ ਦੀ ਜਾਣਕਾਰੀ ਲਈ ਯੂਨੀਵਰਸਿਟੀ ਵਲੋਂ ਇਕ ਬੜੀ ਸੁਚੱਜੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਪਰਦਰਸ਼ਨੀ ਜਿੱਥੇ ਪਸ਼ੂਆਂ ਦੀ ਸਿਹਤ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਉੱਥੇ ਮੀਟ ਦੇ ਬਣੇ ਬਿਸਕੁਟਾਂ, ਮੀਟ ਵਾਲੇ ਕੁਰਕਰਿਆਂ ਅਤੇ ਮੀਟ ਤੋਂ ਬਣਾਏ ਜਾ ਸਕਣ ਵਾਲੇ ਹੋਰ ਪਦਾਰਥਾਂ ਬਾਰੇ ਵੀ ਦੱਸਿਆ ਗਿਆ। ਲੱਗਦਾ ਸੀ ਇਸ ਨਾਲ ਨੇੜ ਭਵਿੱਖ ਜਿਠਤੇਹ ਰਸੋਈ ਦਾ ਸੀਨ ਬਦਲੇਗਾ ਉੱਥੇ ਮਹਿਮਾਨ ਨਵਾਜ਼ੀ ਦਾ ਦਰਿਸ਼ ਵੀ ਬਿਲਕੁਲ ਹੀ ਹੋਰ ਨਜ਼ਰ ਆਏਗਾ। ਜ਼ਰਾ ਸੋਚੋ  ਚਾਹ ਦੇ ਨਾਲ ਜਦੋਂ ਮੀਟ ਵਾਲੇ ਬਿਸਕੁਟ ਜਾਂ ਕੁਰਕੁਰੇ ਰੱਖੇ ਜਾਣਗੇ ਉਦੋਂ ਕਿਵੇਂ ਮਹਿਸੂਸ ਹੋਵੇਗਾ। ਇਸ ਮੌਕੇ ਤੇ ਪਰਸਿੱਧ ਸਨਅਤਕਾਰ ਅਤੇ ਸਰਗਰਮ ਅਕਾਲੀ ਆਗੂ ਜੇ ਐਸ ਕੁਲਾਰ, ਸਾਬਕਾ ਨਿਰਦੇਸ਼ਕ, ਉਦਮੀ ਸੰਗਠਨ ਨੇ ਕਿਹਾ ਕਿ ਉਦਯੋਗ ਇਸ ਵੇਲੇ ਦੋਰਾਹੇ ’ਤੇ ਖੜੇ ਹਨ। ਸਿੱਖਿਅਤ ਕਿਰਤੀ ਉਪਲਬਧ ਨਹੀਂ ਹਨ ਅਤੇ ਜੋ ਕੌਸ਼ਲ ਰੱਖਦੇ ਹਨ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਡਾ. ਯੁਗਲ ਰੇਲੂ, ਸਕੱਤਰ, ਆਲ ਇੰਡੀਆ ਪ੍ਰੋਗਰੈਸਿਵ ਫੋਰਮ ਨੇ ਇਸ ਫੋਰਮ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਫੋਰਮ ਦੇ ਕਨਵੀਨਰ ਡਾ. ਰਮੇਸ਼ ਰਤਨ ਨੇ ਜਾਣਕਾਰੀ ਦਿੱਤੀ ਕਿ ਇਸ ਵਰਕਸ਼ਾਪ ਵਿਚ ਇਸ ਵੇਲੇ ਭਾਰਤ ਵਿਚ ਉਦਮੀਪਨ ਦਾ ਦਰਿਸ਼, ਟੈਕਸ ਅਤੇ ਕਾਨੂੰਨ ਢਾਂਚਾ, ਵੱਖੋ-ਵੱਖਰੇ ਕਿੱਤੇ, ਔਰਤਾਂ ਅਤੇ ਯੁਵਕਾਂ ਦਾ ਯੋਗਦਾਨ ਆਦਿ ਵਿਸ਼ਿਆਂ ’ਤੇ ਤਕਨੀਕੀ ਅਤੇ ਮਹੱਤਵਪੂਰਨ ਪਰਚੇ ਪੜੇ ਜਾਣਗੇ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਨੇ ਆਪਣੇ ਵਿਚਾਰ ਪਰਗਟਾਉਂਦਿਆਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਪਸਾਰ ਸਿੱਖਿਆਵਾਂ ਰਾਹੀਂ ਕਿਸਾਨਾਂ ਅਤੇ ਉਦਮੀਆਂ ਵਿਚ ਪਸ਼ੂ ਪਾਲਣ ਕਿੱਤਿਆਂ ਨੂੰ ਬਹੁਤ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਫੋਰਮ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਦੇ ਸਾਂਝੇ ਯਤਨਾਂ ਦੀ ਉਹ ਸ਼ਲਾਘਾ ਕਰਦੇ ਹਨ।
ਚਾਹ ਵਾਲੀ ਬਰੇਕ ਦੌਰਾਨ ਬਾਹਰੋਂ ਆਏ ਡੈਲਗੇਟਾਂ ਨੇ ਜਿੱਥੇ ਪਰਦਰਸ਼ਨੀ ਦੇਖੀ ਉੱਥੇ ਸਥਾਨਕ ਪਰ੍ਤੀਨਿਧਾਂ ਨਾਲ ਤਸਵੀਰਾਂ ਵੀ ਖਿਚਵਾਈਆਂ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ

No comments: